ਤਾਜਾ ਖ਼ਬਰਾਂ


ਬਿ੍ਜ ਭੂਸ਼ਣ ਸਿੰਘ ਖ਼ਿਲਾਫ਼ ਲੱਗੇ ਦੋਸ਼ਾਂ ਦੀ ਜਾਂਚ ’ਤੇ ਭਰੋਸਾ ਰੱਖਣ ਪਹਿਲਵਾਨ- ਅਨੁਰਾਗ ਠਾਕੁਰ
. . .  1 minute ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਸੰਸਦ ਮੈਂਬਰ ਬਿ੍ਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਵਿਰੋਧ ਕਰ ਰਹੇ ਪਹਿਵਾਨਾਂ ਨੂੰ ਖ਼ੇਡ ਮੰਤਰੀ ਅਨੁਰਾਗ ਠਾਕੁਰ ਨੇ ਸਬਰ ਰੱਖਣ ਲਈ ਕਿਹਾ ਹੈ ਇਸ....
ਪਹਿਲਵਾਨਾਂ ਕੋਲ ਮੇਰੇ ਖ਼ਿਲਾਫ਼ ਕੋਈ ਸਬੂਤ ਹੈ ਤਾਂ ਅਦਾਲਤ ’ਚ ਕਰਨ ਪੇਸ਼- ਬਿ੍ਜ ਭੂਸ਼ਨ
. . .  11 minutes ago
ਨਵੀਂ ਦਿੱਲੀ, 31 ਮਈ- ਡਬਲਯੂ.ਐਫ਼.ਆਈ. ਦੇ ਮੁਖੀ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਮੇਰੇ ’ਤੇ ਇਕ ਵੀ ਦੋਸ਼ ਸਾਬਤ ਹੋ ਜਾਂਦਾ ਹੈ, ਤਾਂ ਮੈਂ ਆਪਣੇ ਆਪ....
ਆਪਣੀ ਪਹਿਲੀ ਵਿਦੇਸ਼ ਯਾਤਰਾ ’ਤੇ ਭਾਰਤ ਪਹੁੰਚੇ ਨਿਪਾਲ ਦੇ ਪ੍ਰਧਾਨ ਮੰਤਰੀ
. . .  16 minutes ago
ਨਵੀਂ ਦਿੱਲੀ, 31 ਮਈ- ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਅਹੁਦਾ ਸੰਭਾਲਣ ਤੋਂ ਬਾਅਦ ਆਪਣੀ ਪਹਿਲੀ ਵਿਦੇਸ਼ ਯਾਤਰਾ....
ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਦੇ ਮੱਦੇਨਜ਼ਰ ਡੇਹਲੋਂ ਵਿਖੇ ਰੋਸ ਧਰਨਾ ਸ਼ੁਰੂ
. . .  29 minutes ago
ਡੇਹਲੋਂ,(ਲੁਧਿਆਣਾ) 31 ਮਈ (ਅੰਮ੍ਰਿਤਪਾਲ ਸਿੰਘ ਕੈਲੇ)- ਭਗਵੰਤ ਮਾਨ ਸਰਕਾਰ ਵਲੋਂ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਭੇਜਣ ਦੇ ਰੋਸ ਵਜੋਂ ਜ਼ਿਲ੍ਹਾ.....
ਪੰਜਾਬ ਸਰਕਾਰ ਦੇ ਆਮ ਆਦਮੀ ਮੁਹੱਲਾ ਕਲੀਨਿਕ ’ਚ ਆਮ ਲੋਕਾਂ ਦੀ ਕੀਤੀ ਜਾ ਰਹੀ ਹੈ ਲੁੱਟ
. . .  about 1 hour ago
ਮੰਡੀ ਘੁਬਾਇਆ, 31 ਮਈ (ਅਮਨ ਬਵੇਜਾ)- ਜ਼ਿਲ੍ਹਾ ਫ਼ਾਜ਼ਿਲਕਾ ਅਧੀਨ ਪੈਂਦੀ ਮੰਡੀ ਘੁਬਾਇਆ ਦਾ ਆਮ ਆਦਮੀ ਮੁਹੱਲਾ ਕਲੀਨਿਕ ਆਮ ਲੋਕਾਂ ਦੀ ਲੁੱਟ ਦਾ ਕੇਂਦਰ ਬਣ ਗਿਆ ਹੈ। ਸਰਕਾਰ ਦੇ ਦਾਅਵੇ....
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਪ੍ਰੀਖਿਆਵਾਂ ਕੇਂਦਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ
. . .  about 1 hour ago
ਸਠਿਆਲਾ, 31 ਮਈ (ਸਫ਼ਰੀ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਲੋਂ ਪ੍ਰੀਖਿਆ ਕੇਂਦਰ ਦੂਰ ਦੂਰ ਬਦਲਣ ਨਾਲ ਵਿਦਿਆਰਥੀ ਪ੍ਰੇਸ਼ਾਨ ਨਜ਼ਰ ਆਏ ਹਨ। ਕਸਬਾ ਸਠਿਆਲਾ ਦੇ ਵਿਦਿਆਰਥੀਆਂ ਨੇ....
ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਜੁਆਇੰਟ ਐਕਸ਼ਨ ਕਮੇਟੀ ਵਲੋਂ ਖ਼ਾਲਸਾ ਕਾਲਜ ਦੇ ਬਾਹਰ ਰੋਸ ਧਰਨਾ
. . .  about 1 hour ago
ਅੰਮ੍ਰਿਤਸਰ , 31 ਮਈ (ਜਸਵੰਤ ਸਿੰਘ ਜੱਸ)- ਜੁਆਇੰਟ ਐਕਸ਼ਨ ਕਮੇਟੀ ਵਲੋਂ ਕੇਂਦਰੀਕ੍ਰਿਤ ਦਾਖ਼ਲਾ ਪੋਰਟਲ ਦੇ ਵਿਰੋਧ ਵਿਚ ਪ੍ਰਾਈਵੇਟ ਕਾਲਜਾਂ ਵਲੋਂ ਦਿੱਤੇ ਗਏ ਬੰਦ ਦੇ ਸੱਦੇ ਦੌਰਾਨ ਅੱਜ ਖ਼ਾਲਸਾ ਕਾਲਜ ਗਵਰਨਿੰਗ....
ਉੱਚ ਸਿੱਖਿਆ ਵਿਭਾਗ ਪੰਜਾਬ ਦੇ ਫ਼ੈਸਲੇ ਖ਼ਿਲਾਫ਼ 3 ਦਿਨਾਂ ਲਈ ਲੁਧਿਆਣਾ ਦੇ 22 ਕਾਲਜ ਰਹਿਣਗੇ ਬੰਦ
. . .  about 2 hours ago
ਲੁਧਿਆਣਾ, 31 ਮਈ (ਰੂਪੇਸ਼ ਕੁਮਾਰ)- ਅੱਜ ਜੁਆਇੰਟ ਐਕਸ਼ਨ ਕਮੇਟੀ (ਏਡਿਡ, ਅਨ ਏਡਿਡ ਕਾਲਜ ਮੈਨੇਜਮੇਂਟ ਫ਼ੈਡਰੇਸ਼ਨ, ਪ੍ਰਿੰਸੀਪਲ ਐਸੋਸੀਏਸ਼ਨ, ਪੰਜਾਬ ਅਤੇ ਚੰਡੀਗੜ੍ਹ ਕਾਲਜ ਟੀਚਰ ਯੂਨੀਅਨ) ਵਲੋਂ....
ਕਿਸਾਨ ਜਥੇਬੰਦੀ ਡਕੌਂਦਾ ਦੇ ਵਿਰੋਧ ਤੋਂ ਬਾਅਦ ਨਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ
. . .  about 2 hours ago
ਸ਼ਹਿਣਾ, 31 ਮਈ (ਸੁਰੇਸ਼ ਗੋਗੀ)- ਟੋਲ ਪਲਾਜ਼ਾ ਕੰਪਨੀ ਵੀ.ਆਰ.ਸੀ. ਵਲੋਂ ਪੱਖੋਂ ਕੈਂਚੀਆਂ ’ਤੇ ਲਗਾਇਆ ਗਿਆ ਨਾਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ.....
ਪੰਜਾਬ ਕੈਬਨਿਟ ਵਿਚ ਫ਼ੇਰਬਦਲ, 2 ਨਵੇਂ ਮੰਤਰੀਆਂ ਨੇ ਚੁੱਕੀ ਸਹੁੰ
. . .  about 2 hours ago
ਚੰਡੀਗੜ੍ਹ, 31 ਮਈ- ਪੰਜਾਬ ਮੰਤਰੀ ਮੰਡਲ ਦਾ ਅੱਜ ਤੀਜੀ ਵਾਰ ਵਿਸਤਾਰ ਕੀਤਾ ਗਿਆ। ਹੁਣ ਕੈਬਨਿਟ ਵਿਚ ਸਾਬਕਾ.....
ਨਿੱਜਰ ਸਾਬ੍ਹ ਨੂੰ ਡਾ. ਹਮਦਰਦ ਦੇ ਹੱਕ ’ਚ ਬੋਲਣ ਦੀ ਕੀਮਤ ਪਈ ਚੁਕਾਉਣੀ- ਰਾਜਾ ਵੜਿੰਗ
. . .  about 2 hours ago
ਗਿੱਦੜਬਾਹਾ, 31 ਮਈ (ਸ਼ਿਵਰਾਜ ਸਿੰਘ ਬਰਾੜ)- ਅੱਜ ਇੱਥੇ ‘ਅਜੀਤ’ ਨਾਲ ਗੱਲ ਕਰਦਿਆਂ ਐਮ.ਐਲ.ਏ. ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਡਾ. ਇੰਦਰਬੀਰ ਸਿੰਘ ਨਿੱਜਰ ਨੂੰ ਡਾ. ਬਰਜਿੰਦਰ ਸਿੰਘ ਹਮਦਰਦ....
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ, ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
. . .  about 2 hours ago
ਬੀਬੀਆਂ ਨੇ ਪਹਿਲਾਂ ਬਣਾਈ ਬਾਰਾਤ ’ਚ ਨਾਲ ਜਾਣ ਵਾਲੀ ਰੀਤ ਤੇ ਹੁਣ ਬਣਾ ਰਹੀਆਂ ਨੇ ਨਵੇਂ ਰਿਕਾਰਡ ਆਪਣੀਆਂ ਟਿਕਟਾਂ ਕਰੋ ਬੁੱਕ, ਹੁਣ ਸਿਨੇਮਾ ਘਰਾਂ ’ਚ ਆ ਗਈ ਫ਼ਿਲਮ ਗੋਡੇ ਗੋਡੇ ਚਾਅ
‘ਆਪ’ ਸਰਕਾਰ ਵਲੋਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਕੋਲੋਂ ਅਹਿਮ ਵਿਭਾਗ ਲਏ ਵਾਪਸ
. . .  about 2 hours ago
ਅਜਨਾਲਾ, 31 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਮੰਤਰੀ ਮੰਡਲ ਵਿਚ ਕੀਤੇ ਗਏ ਫ਼ੇਰਬਦਲ ਦੌਰਾਨ ਵਿਧਾਨ ਸਭਾ ਹਲਕਾ ਅਜਨਾਲਾ ਤੋਂ ਵਿਧਾਇਕ ਤੇ ਮੰਤਰੀ ਮੰਡਲ....
“MAURH” ਲਹਿੰਦੀ ਰੁੱਤ ਦੇ ਨਾਇਕ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਦੂਸਰਾ ਪੋਸਟਰ ਆਇਆ ਸਾਹਮਣੇ
. . .  about 2 hours ago
“MAURH” ਲਹਿੰਦੀ ਰੁੱਤ ਦੇ ਨਾਇਕ 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਦੂਸਰਾ ਪੋਸਟਰ ਆਇਆ ਸਾਹਮਣੇ
ਅੰਤਰਰਾਸ਼ਟਰੀ ਪੱਧਰ ’ਤੇ ਵੱਖ ਵੱਖ ਪਾਰਟੀਆਂ ਤੇ ਵਿਦਿਆਰਥੀਆਂ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਦੇ ਹੱਕ ’ਚ ਆਵਾਜ਼ ਬੁਲੰਦ
. . .  about 3 hours ago
ਇੰਗਲੈਂਡ, 31 ਮਈ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ’ਚ ਰਹਿ ਰਹੇ ਅਕਾਲੀ ਦਲ, ਕਾਂਗਰਸ, ਭਾਜਪਾ, ਅਤੇ ਬਸਪਾ ਨਾਲ ਸੰਬੰਧਿਤ ਆਗੂਆਂ ਸਮੇਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਡਾ.....
ਓ.ਟੀ.ਟੀ. ਪਲੇਟਫ਼ਾਰਮਾਂ ’ਤੇ ਤੰਬਾਕੂ ਵਿਰੋਧੀ ਚਿਤਾਵਨੀਆਂ ਲਈ ਨਵੇਂ ਨਿਯਮ ਜਾਰੀ
. . .  about 3 hours ago
ਨਵੀਂ ਦਿੱਲੀ, 31 ਮਈ- ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਓ.ਟੀ.ਟੀ. ਪਲੇਟਫ਼ਾਰਮਾਂ ’ਤੇ ਤੰਬਾਕੂ ਵਿਰੋਧੀ ਚਿਤਾਵਨੀਆਂ ਲਈ ਨਵੇਂ ਨਿਯਮ ਜਾਰੀ ਕੀਤੇ ਹਨ। ਇਸ ਨੋਟੀਫ਼ਿਕੇਸ਼ਨ ਤੋਂ ਬਾਅਦ....
ਵਿਸ਼ਵ ਦੇ ਸਭ ਤੋਂ ਉੱਚਾਈ ਵਾਲੇ ਪੋਸਟ ਆਫ਼ਿਸ ਪੁੱਜੇ ਬਿਕਰਮ ਸਿੰਘ ਮਜੀਠੀਆ
. . .  about 3 hours ago
ਚੰਡੀਗੜ੍ਹ, 31 ਮਈ- ਵਿਸ਼ਵ ਦੀ ਸਭ ਤੋਂ ਉਚਾਈ ਵਾਲੀ ਪੋਸਟ ’ਤੇ ਪੁੱਜ ਕੇ ਬਿਕਰਮ ਸਿੰਘ ਮਜੀਠੀਆ ਵਲੋਂ ਤਸਵੀਰਾਂ ਸਾਂਝੀਆ ਕੀਤੀਆਂ ਗਈਆਂ ਹਨ। ਆਪਣੀ ਇਸ ਯਾਤਰਾ ਬਾਰੇ ਲਿਖਦਿਆਂ ਉਨ੍ਹਾਂ ਕਿਹਾ ਕਿ....
ਜੰਮੂ-ਕਸ਼ਮੀਰ: ਸਰਹੱਦ ਪਾਰ ਕਰ ਰਹੇ 3 ਅੱਤਵਾਦੀ ਗ੍ਰਿਫ਼ਤਾਰ, ਆਈ.ਈ.ਡੀ. ਬਰਾਮਦ
. . .  about 4 hours ago
ਸ੍ਰੀਨਗਰ, 31 ਮਈ- ਜੰਮੂ-ਕਸ਼ਮੀਰ ਦੇ ਪੀ.ਆਰ.ਓ. ਰੱਖਿਆ ਨੇ ਦੱਸਿਆ ਕਿ ਭਾਰਤੀ ਸੈਨਾ ਅਤੇ ਜੰਮੂ-ਕਸ਼ਮੀਰ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਵਿਚ 30/31 ਮਈ ਦੀ ਦਰਮਿਆਨੀ ਰਾਤ ਨੂੰ ਖ਼ਰਾਬ ਮੌਸਮ ਅਤੇ ਮੀਂਹ....
ਰਾਹੁਲ ਗਾਂਧੀ ਵਿਦੇਸ਼ੀ ਦੌਰਿਆਂ ਦੌਰਾਨ ਕਰਦੇ ਹਨ ਭਾਰਤ ਦਾ ਅਪਮਾਨ- ਅਨੁਰਾਗ ਠਾਕੁਰ
. . .  about 4 hours ago
ਨਵੀਂ ਦਿੱਲੀ, 31 ਮਈ- ਰਾਹੁਲ ਗਾਂਧੀ ਵਲੋਂ ਅਮਰੀਕਾ ਵਿਚ ਦਿੱਤੇ ਗਏ ਬਿਆਨ ਸੰਬੰਧੀ ਗੱਲ ਕਰਦਿਆਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਕਿਹਾ ਕਿ ਆਪਣੇ ਵਿਦੇਸ਼ ਦੌਰਿਆਂ ਦੌਰਾਨ ਰਾਹੁਲ ਗਾਂਧੀ ਭਾਰਤ ਦਾ....
ਡਾ. ਹਮਦਰਦ ਨੂੰ ਭੇਜੇ ਸੰਮਨਾਂ ਵਿਰੁੱਧ ਬੋਲੇ ਜੈਵੀਰ ਸ਼ੇਰਗਿੱਲ, ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਦੀ ਜੋੜੀ ਲੋਕਤੰਤਰ ਦੇ ਚੌਥੇ ਥੰਮ ’ਤੇ ਬੇਸ਼ਰਮੀ ਨਾਲ ਕਰ ਰਹੀ ਹਮਲਾ
. . .  about 4 hours ago
ਨਵੀਂ ਦਿੱਲੀ, 31 ਮਈ- ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਜੈ ਵੀਰ ਸ਼ੇਰਗਿੱਲ ਨੇ ਪੰਜਾਬ ਸਰਕਾਰ ਵਲੋਂ ਡਾ. ਬਰਜਿੰਦਰ ਸਿੰਘ ਹਮਦਰਦ ਨੂੰ ਭੇਜੇ ਸੰਮਨਾਂ ਦੇ ਵਿਰੋਧ ਵਿਚ ਟਵੀਟ ਕਰਦਿਆਂ ਕਿਹਾ ਕਿ ਭਗਵੰਤ ਮਾਨ....
ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਤੋਂ ਹਟਾਏ ਜਾਣ 'ਤੇ ਨਵਜੋਤ ਸਿੱਧੂ ਦਾ ਟਵੀਟ-ਇਹ “ਲੋਕਤੰਤਰ” ਨਹੀਂ “ਵਿਜੀਲੈਂਸ-ਤੰਤਰ” ਹੈ
. . .  about 5 hours ago
ਚੰਡੀਗੜ੍ਹ, 31 ਮਈ-ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜਰ ਨੂੰ ਕੈਬਨਿਟ ਤੋਂ ਹਟਾਏ ਜਾਣ 'ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰ ਕਿਹਾ ਕਿ ਇਹ “ਲੋਕਤੰਤਰ” ਨਹੀਂ ਹੈ ਇਹ “ਵਿਜੀਲੈਂਸ-ਤੰਤਰ” ਹੈ …….. ਡਰਾਉਣ-ਧਮਕਾਉਣ, ਦਮਨ ਅਤੇ ਜ਼ੁਲਮ ਦੀ ਰਾਜਨੀਤੀ ਇਕ...
ਇਮਰਾਨ ਖਾਨ ਅੱਜ 190 ਮਿਲੀਅਨ ਯੂਰੋ ਦੇ ਅਲ-ਕਾਦਿਰ ਘੁਟਾਲੇ ਚ ਅਦਾਲਤ ਵਿਚ ਹੋਣਗੇ ਪੇਸ਼
. . .  about 5 hours ago
ਇਸਲਾਮਾਬਾਦ, 31 ਮਈ - ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਦੇ ਚੇਅਰਮੈਨ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੈਸ਼ਨਲ ਕ੍ਰਾਈਮ ਏਜੰਸੀ ਯੂਰੋ ਦੇ 190 ਮਿਲੀਅਨ ਯੂਰੋ ਅਲ ਕਾਦਿਰ ਮਾਮਲੇ 'ਚ ਅਦਾਲਤ...
ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਚਟਾਨ ਵਾਂਗ ਖੜ੍ਹਾ ਹੈ ਯੂਥ ਅਕਾਲੀ ਦਲ-ਨੂਰਜੋਤ ਸਿੰਘ ਮੱਕੜ
. . .  about 5 hours ago
ਬਟਾਲਾ, 31 ਮਈ-ਯੂਥ ਅਕਾਲੀ ਦਲ ਕੋਰ ਕਮੇਟੀ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨੂਰਜੋਤ ਸਿੰਘ ਮੱਕੜ ਨੇ ਕਿਹਾ ਕਿ ਅਦਾਰਾ 'ਅਜੀਤ' ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ...
ਜੰਮੂ ਕਸ਼ਮੀਰ:ਘੁਸਪੈਠ ਦੀ ਕੋਸ਼ਿਸ਼ ਕਰ ਰਹੇ 3 ਅੱਤਵਾਦੀ ਜ਼ਖ਼ਮੀ
. . .  about 6 hours ago
ਸ੍ਰੀਨਗਰ, 31 ਮਈ-ਭਾਰਤੀ ਫ਼ੌਜ ਦੇ ਜਵਾਨਾਂ ਨੇ ਘੁਸਪੈਠ ਦੀ ਕੋਸ਼ਿਸ਼ ਕਰਦੇ ਸਮੇਂ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਕਰਮਾਹਾ ਸੈਕਟਰ 'ਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਵਾਲੇ ਤਿੰਨ ਅੱਤਵਾਦੀਆਂ ਨੂੰ ਜ਼ਖਮੀ ਕਰ...
ਉੱਤਰੀ ਕੋਰੀਆ ਨੇ ਦੱਖਣ ਵੱਲ ਇਕ ਸਪੇਸ ਸੈਟੇਲਾਈਟ ਕੀਤਾ ਲਾਂਚ-ਦੱਖਣੀ ਕੋਰੀਆ ਫੌਜ
. . .  about 6 hours ago
ਸਿਓਲ, 31 ਮਈ-ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਦੱਖਣ ਵੱਲ ਇਕ ਸਪੇਸ ਸੈਟੇਲਾਈਟ ਲਾਂਚ ਕੀਤਾ ਹੈ। ਇਸ ਤੋਂ ਬਾਅਦ ਦੱਖਣੀ ਕੋਰੀਆ ਅਤੇ ਜਾਪਾਨ ਦੇ ਕੁਝ ਹਿੱਸਿਆਂ ਵਿਚ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਚੇਤ ਸੰਮਤ 555

ਪਹਿਲਾ ਸਫ਼ਾ

ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਾਈ ਝਾੜ

ਕਿਹਾ, ਕੀ ਕਰ ਰਹੇ ਸਨ 80 ਹਜ਼ਾਰ ਪੁਲਿਸ ਮੁਲਾਜ਼ਮ, ਅੰਮਿ੍ਤਪਾਲ ਮਾਮਲੇ 'ਚ ਖ਼ੁਫ਼ੀਆ ਤੰਤਰ ਪੂਰੀ ਤਰ੍ਹਾਂ ਫ਼ੇਲ੍ਹ

ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)-ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮੰਗਲਵਾਰ ਨੂੰ ਆਪਰੇਸ਼ਨ ਅੰਮਿ੍ਤਪਾਲ ਸਿੰਘ ਮਾਮਲੇ 'ਚ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ | ਹਾਈ ਕੋਰਟ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਏਨੀ ਵੱਡੀ ਪੁਲਿਸ ਫੋਰਸ ਹੈ, ਇਸ ਦੇ ਬਾਵਜੂਦ ਪੁਲਿਸ ਅੰਮਿ੍ਤਪਾਲ ਸਿੰਘ ਨੂੰ ਫੜਨ 'ਚ ਨਾਕਾਮ ਰਹੀ | ਇਹ ਪੰਜਾਬ ਪੁਲਿਸ ਦੀ ਖ਼ੁਫ਼ੀਆ ਨਾਕਾਮੀ ਨੂੰ ਦਰਸਾਉਂਦਾ ਹੈ | ਅਦਾਲਤ ਨੇ ਕਿਹਾ ਕਿ 80 ਹਜ਼ਾਰ ਪੁਲਿਸ ਮੁਲਾਜ਼ਮ ਕੀ ਕਰ ਰਹੇ ਸਨ | ਪੁਲਿਸ ਦਾ ਖ਼ੁਫ਼ੀਆ ਤੰਤਰ ਪੂਰੀ ਤਰ੍ਹਾਂ ਫ਼ੇਲ੍ਹ ਰਿਹਾ ਹੈ | ਹਾਈ ਕੋਰਟ ਨੇ ਮਾਮਲੇ ਵਿਚ ਅਮੀਕਸ ਕਿਊਰੀ ਨਿਯੁਕਤ ਕਰਨ ਦੇ ਵੀ ਆਦੇਸ਼ ਦਿੱਤੇ ਹਨ | ਮਾਮਲੇ 'ਚ ਪੰਜਾਬ ਦੇ ਐਡਵੋਕੇਟ ਜਨਰਲ ਵਿਨੋਦ ਘਾਈ ਪੇਸ਼ ਹੋਏ ਅਤੇ ਹਾਈਕੋਰਟ ਨੂੰ ਦੱਸਿਆ ਕਿ ਅੰਮਿ੍ਤਪਾਲ 'ਤੇ ਨੈਸ਼ਨਲ ਸਕਿਓਰਿਟੀ ਐਕਟ (ਐਨ.ਐਸ.ਏ.) ਲਗਾਇਆ ਗਿਆ ਹੈ | ਉਥੇ ਹੀ ਪੁਲਿਸ ਨੇ ਕਿਹਾ ਕਿ ਅੰਮਿ੍ਤਪਾਲ ਪੁਲਿਸ ਦੀ ਹਿਰਾਸਤ ਵਿਚ ਨਹੀਂ ਹੈ ਤੇ ਉਸ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ | ਹੁਣ ਮਾਮਲੇ ਦੀ ਸੁਣਵਾਈ ਚਾਰ ਦਿਨਾਂ ਬਾਅਦ ਹੋਵੇਗੀ | ਇਸ ਦੇ ਨਾਲ ਹੀ ਅਦਾਲਤ ਨੇ ਪੰਜਾਬ ਸਰਕਾਰ ਨੂੰ ਮਾਮਲੇ ਦੀ ਸਟੇਟਸ (ਸਥਿਤੀ) ਰਿਪੋਰਟ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ | ਇਸ ਦੌਰਾਨ ਅੰਮਿ੍ਤਪਾਲ ਸਿੰਘ ਦੇ ਪਿਤਾ ਵੀ ਅਦਾਲਤ 'ਚ ਮੌਜੂਦ ਸਨ | ਅਦਾਲਤ ਤੋਂ ਬਾਹਰ ਆ ਕੇ ਅੰਮਿ੍ਤਪਾਲ ਦੇ ਪਿਤਾ ਅਤੇ ਉਨ੍ਹਾਂ ਦੇ ਵਕੀਲ ਨੇ ਮੀਡੀਆ ਨੂੰ ਦੱਸਿਆ ਕਿ ਅੰਮਿ੍ਤਪਾਲ ਦੀ ਜਾਨ ਨੂੰ ਖ਼ਤਰਾ ਹੈ | ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਣਾ ਚਾਹੀਦਾ ਹੈ |
ਅੰਮਿ੍ਤਪਾਲ ਦੇ ਵਕੀਲ ਨੇ ਦੱਸਿਆ ਕਿ ਕੁਝ ਚਸ਼ਮਦੀਦ ਹਨ, ਜਿਨ੍ਹਾਂ ਨੇ ਸ਼ਾਹਕੋਟ ਵਿਚ ਅੰਮਿ੍ਤਪਾਲ ਦੀ ਗਿ੍ਫ਼ਤਾਰੀ ਵੇਖੀ ਸੀ | ਦਰਅਸਲ 'ਵਾਰਿਸ ਪੰਜਾਬ ਦੇ' ਸੰਸਥਾ ਦੇ ਮੁਖੀ ਅੰਮਿ੍ਤਪਾਲ ਸਿੰਘ ਨੂੰ ਗੈਰ-ਕਾਨੂੰਨੀ ਹਿਰਾਸਤ 'ਚ ਰੱਖਣ ਦੇ ਦੋਸ਼ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ | ਬਠਿੰਡਾ ਵਾਸੀ ਇਮਾਨ ਸਿੰਘ ਖਾਰਾ ਨੇ ਹਾਈ ਕੋਰਟ ਵਿਚ ਇਹ ਪਟੀਸ਼ਨ ਦਾਇਰ ਕੀਤੀ ਸੀ | ਉਨ੍ਹਾਂ ਦੱਸਿਆ ਕਿ ਪਟੀਸ਼ਨਰ 'ਵਾਰਿਸ ਪੰਜਾਬ ਦੇ' ਸੰਸਥਾ ਦੇ ਕਾਨੂੰਨੀ ਸਲਾਹਕਾਰ ਹਨ | ਦੀਪ ਸਿੱਧੂ ਇਸ ਸੰਸਥਾ ਦੇ ਮੁਖੀ ਸਨ ਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਅਹੁਦਾ ਅੰਮਿ੍ਤਪਾਲ ਨੇ ਸੰਭਾਲ ਲਿਆ ਸੀ | 18 ਮਾਰਚ ਨੂੰ ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨਾਲ ਮਿਲ ਕੇ ਅੰਮਿ੍ਤਪਾਲ ਨੂੰ ਜਲੰਧਰ ਤੋਂ ਗੈਰ-ਕਾਨੂੰਨੀ ਹਿਰਾਸਤ ਵਿਚ ਲੈ ਲਿਆ ਗਿਆ ਸੀ | ਪਟੀਸ਼ਨਰ ਨੇ ਕਿਹਾ ਕਿ ਅੰਮਿ੍ਤਪਾਲ ਸਿੰਘ ਨੂੰ ਗ਼ੈਰ-ਕਾਨੂੰਨੀ ਹਿਰਾਸਤ ਵਿਚ ਲਿਆ ਗਿਆ ਹੈ ਤੇ ਇਸ ਦਾ ਕਾਰਨ ਨਹੀਂ ਦੱਸਿਆ ਗਿਆ | ਇਥੋਂ ਤੱਕ ਕਿ ਅੰਮਿ੍ਤਪਾਲ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਸੰਬੰਧ ਵਿਚ ਸੂਚਿਤ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਉਸ ਦੀ ਜਾਨ ਨੂੰ ਵੱਡਾ ਖ਼ਤਰਾ ਹੈ | ਪਟੀਸ਼ਨਰ ਨੇ ਹਾਈਕੋਰਟ ਨੂੰ ਅਪੀਲ ਕੀਤੀ ਸੀ ਕਿ ਉਸ ਨੂੰ ਸੁਰੱਖਿਅਤ ਗ਼ੈਰ-ਕਾਨੂੰਨੀ ਹਿਰਾਸਤ ਤੋਂ ਰਿਹਾਅ ਕਰਨ ਲਈ ਨਿਰਦੇਸ਼ ਜਾਰੀ ਕੀਤੇ ਜਾਣ | ਇਸ ਦੇ ਨਾਲ ਹੀ ਪੰਜਾਬ ਸਰਕਾਰ ਨੂੰ ਵਾਰੰਟ ਅਫ਼ਸਰਾਂ ਦੀ ਨਿਯੁਕਤੀ ਲਈ ਹਦਾਇਤਾਂ ਜਾਰੀ ਕਰਨ ਦੀ ਅਪੀਲ ਵੀ ਕੀਤੀ ਗਈ | ਹੁਣ ਇਸ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਫਟਕਾਰ ਲਗਾਈ ਹੈ |

ਅੰਮਿ੍ਤਪਾਲ 'ਤੇ ਲਾਇਆ ਐਨ.ਐਸ.ਏ, ਭੇਸ ਬਦਲ ਕੇ ਹੋਇਆ ਫ਼ਰਾਰ-ਆਈ.ਜੀ.

• ਬਰੇਜ਼ਾ ਕਾਰ ਸਮੇਤ ਚਾਰ ਮੁਲਜ਼ਮ ਕੀਤੇ ਕਾਬੂ • ਅੰਮਿ੍ਤਪਾਲ ਦੀਆਂ ਤਸਵੀਰਾਂ ਵੀ ਕੀਤੀਆਂ ਜਾਰੀ
ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)-ਪੰਜਾਬ ਪੁਲਿਸ ਦੇ ਆਈ.ਜੀ. ਸੁਖਚੈਨ ਸਿੰਘ ਗਿੱਲ ਨੇ ਮੰਗਲਵਾਰ ਨੂੰ ਆਪਰੇਸ਼ਨ ਅੰਮਿ੍ਤਪਾਲ ਨੂੰ ਲੈ ਕੇ ਕੀਤੀ ਪ੍ਰੈੱਸ ਕਾਨਫ਼ਰੰਸ ਦੌਰਾਨ ਕਿਹਾ ਕਿ ਪੰਜਾਬ ਵਿਚ ਅਮਨ ਕਾਨੂੰਨ ਦੀ ਸਥਿਤੀ ਕਾਬੂ ਹੇਠ ਹੈ | ਇਸ ਦੌਰਾਨ ਉਨ੍ਹਾਂ ਨੇ ਕੁਝ ਅਹਿਮ ਜਾਣਕਾਰੀਆਂ ਵੀ ਸਾਂਝੀਆਂ ਕੀਤੀਆਂ | ਉਨ੍ਹਾਂ ਕਿਹਾ ਕਿ ਪੁਲਿਸ ਕਾਨੂੰਨ ਅਨੁਸਾਰ ਕੰਮ ਕਰ ਰਹੀ ਹੈ ਤੇ ਅੰਮਿ੍ਤਪਾਲ ਸਿੰਘ ਖ਼ਿਲਾਫ਼ ਨੈਸ਼ਨਲ ਸਕਿਓਰਿਟੀ ਐਕਟ (ਐਨ. ਐਸ. ਏ.) ਲਾਇਆ ਗਿਆ ਹੈ ਤੇ 18 ਮਾਰਚ ਨੂੰ ਗੈਰ-ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਗਿਆ | ਪੰਜਾਬ ਪੁਲਿਸ ਹੁਣ ਤੱਕ 154 ਲੋਕਾਂ ਨੂੰ ਗਿ੍ਫ਼ਤਾਰ ਕਰ ਚੁੱਕੀ ਹੈ ਤੇ ਰਾਈਫਲਾਂ ਅਤੇ ਰਿਵਾਲਵਰਾਂ ਸਮੇਤ ਕਰੀਬ 12 ਹਥਿਆਰ ਵੀ ਬਰਾਮਦ ਕੀਤੇ ਗਏ ਹਨ | ਆਈ.ਜੀ. ਨੇ ਦੱਸਿਆ ਕਿ ਅੰਮਿ੍ਤਪਾਲ ਬਰੇਜਾ ਕਾਰ 'ਚ ਫ਼ਰਾਰ ਹੋਇਆ ਸੀ | ਜਿਸ ਦੇ ਬਾਅਦ ਉਹ ਪਿੰਡ ਨੰਗਲ ਅੰਬੀਆਂ (ਜ਼ਿਲ੍ਹਾ ਜਲੰਧਰ) ਦੇ ਗੁਰਦੁਆਰਾ ਸਾਹਿਬ ਵਿਚ ਗਿਆ ਸੀ | ਜਿਥੇ ਉਸ ਨੇ ਆਪਣੇ ਕੱਪੜੇ ਬਦਲੇ ਸਨ ਅਤੇ ਪੈਂਟ-ਕਮੀਜ਼ ਪਾਉਣ ਤੋਂ ਬਾਅਦ ਮੋਟਰਸਾਈਕਲ 'ਤੇ ਫ਼ਰਾਰ ਹੋ ਗਿਆ ਸੀ | ਪੁਲਿਸ ਨੇ ਇਸ ਮਾਮਲੇ 'ਚ ਬਰੇਜਾ ਕਾਰ ਤੇ ਅੰਮਿ੍ਤਪਾਲ ਨੂੰ ਭਜਾਉਣ ਵਿਚ ਮਦਦ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਵੀ ਕਾਬੂ ਕੀਤਾ ਹੈ | ਇਸ ਦੇ ਨਾਲ ਹੀ ਪੁਲਿਸ ਨੇ ਮੰਗਲਵਾਰ ਨੂੰ ਹੀ ਅੰਮਿ੍ਤਪਾਲ ਦੀਆਂ ਕੁਝ ਤਸਵੀਰਾਂ ਮੀਡੀਆ ਨਾਲ ਸਾਂਝੀਆਂ ਕੀਤੀਆਂ | ਇਸ ਵਿਚ ਅੰਮਿ੍ਤਪਾਲ ਦੀਆਂ ਪੁਰਾਣੀਆਂ ਅਤੇ ਨਵੀਆਂ ਫ਼ੋਟੋਆਂ ਹਨ | ਇਸ ਦੇ ਨਾਲ ਹੀ ਲੋਕਾਂ ਨੂੰ ਅੰਮਿ੍ਤਪਾਲ ਸਿੰਘ ਨੂੰ ਫੜਨ ਵਿਚ ਮਦਦ ਕਰਨ ਦੀ ਵੀ ਅਪੀਲ ਕੀਤੀ ਗਈ | ਪੁਲਿਸ ਨੇ ਇਹ ਫ਼ੋਟੋਆਂ ਪੰਜਾਬ ਦੇ ਸਾਰੇ ਥਾਣਿਆਂ, ਸਾਰੇ ਰਾਜਾਂ ਦੀ ਪੁਲਿਸ ਅਤੇ ਏਅਰਪੋਰਟ ਨੂੰ ਭੇਜ ਦਿੱਤੀਆਂ ਹਨ ਤਾਂ ਜੋ ਜਿਥੇ ਵੀ ਮੁਲਜ਼ਮ ਨਜ਼ਰ ਆਵੇ, ਉਸ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕੇ | ਅੰਮਿ੍ਤਪਾਲ ਸਿੰਘ ਦੀ ਫ਼ੋਟੋ ਸੀਮਾ ਸੁਰੱਖਿਆ ਬਲ ਨੂੰ ਵੀ ਭੇਜੀ ਗਈ ਹੈ | ਗਿ੍ਫ਼ਤਾਰ ਕੀਤੇ ਗਏ ਮੁਲਜ਼ਮਾਂ 'ਚ ਮਨਪ੍ਰੀਤ ਸਿੰਘ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਤੇ ਗੁਰਭੇਜ ਸਿੰਘ ਸ਼ਾਮਿਲ ਹਨ | ਇਨ੍ਹਾਂ ਚਾਰਾਂ ਨੇ ਅੰਮਿ੍ਤਪਾਲ ਸਿੰਘ ਨੂੰ ਨਾਕਾ ਪੁਆਇੰਟ ਤੋਂ ਬਰੇਜਾ ਗੱਡੀ 'ਚ ਭਜਾਉਣ ਵਿਚ ਮਦਦ ਕੀਤੀ ਸੀ | ਕਾਰ 'ਚੋਂ ਪੁਲਿਸ ਨੂੰ ਇਕ ਰਾਈਫ਼ਲ ਅਤੇ ਹੋਰ ਸਾਮਾਨ ਬਰਾਮਦ ਹੋਇਆ ਹੈ |

ਪੰਜਾਬ ਸਮੇਤ ਉੱਤਰੀ ਭਾਰਤ 'ਚ ਭੁਚਾਲ ਦੇ ਜ਼ੋਰਦਾਰ ਝਟਕੇ

ਪਾਕਿਸਤਾਨ 'ਚ ਦੋ ਮੌਤਾਂ ,ਅਫ਼ਗਾਨਿਸਤਾਨ 'ਚ ਹਿੰਦੂਕੁਸ਼ ਸੀ ਕੇਂਦਰ
ਨਵੀਂ ਦਿੱਲੀ, 21 ਮਾਰਚ (ਏਜੰਸੀ)-ਪੰਜਾਬ, ਦਿੱਲੀ-ਐਨ. ਸੀ. ਆਰ. ਸਮੇਤ ਉੱਤਰੀ ਭਾਰਤ ਵਿਚ ਮੰਗਲਵਾਰ ਰਾਤ ਨੂੰ ਭੁਚਾਲ ਦੇ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ | ਭੁਚਾਲ ਦਾ ਕੇਂਦਰ ਅਫ਼ਗਾਨਿਸਤਾਨ ਦੇ ਹਿੰਦੂਕੁਸ਼ ਖੇਤਰ 'ਚ ਸੀ, ਜਿਸ ਦੀ ਤੀਬਰਤਾ 6.6 ਮਾਪੀ ਗਈ | ਪਾਕਿਸਤਾਨ 'ਚ ਭੁਚਾਲ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ | ਰਾਤ ਨੂੰ 10: 20 ਵਜੇ ਹਰਿਆਣਾ ਤੇ ਰਾਜਸਥਾਨ ਵਿਚ ਵੀ ਮਹਿਸੂਸ ਕੀਤੇ ਗਏ ਭੁਚਾਲ ਦੇ ਝਟਕਿਆਂ ਕਾਰਨ ਸਹਿਮੇ ਲੋਕ ਆਪਣੇ ਘਰਾਂ ਅਤੇ ਇਮਾਰਤਾਂ ਤੋਂ ਬਾਹਰ ਆ ਗਏ | ਇਕ ਅਧਿਕਾਰੀ ਨੇ ਕਿਹਾ ਕਿ ਜੰਮੂ ਖੇਤਰ ਦੇ ਕਈ ਇਲਾਕਿਆਂ 'ਚ ਭੁਚਾਲ ਦੇ ਝਟਕਿਆਂ ਬਾਅਦ ਮੋਬਾਈਲ ਸੇਵਾ ਪ੍ਰਭਾਵਿਤ ਹੋਈ | ਕਿਸੇ ਪਾਸਿਉਂ ਅਜੇ ਤੱਕ ਕਿਸੇ ਜਾਨੀ ਜਾਂ ਮਾਲੀ ਨੁਕਸਾਨ ਦੀ ਖ਼ਬਰ ਨਹੀਂ ਹੈ | ਨੈਸ਼ਨਲ ਸੈਂਟਰ ਫਾਰ ਸਿਸਮੋਲਾਜੀ ਵਲੋਂ ਸਵੈਚਾਲਿਤ ਰਿਪੋਰਟ ਅਨੁਸਾਰ ਅਫ਼ਗਾਨਿਸਤਾਨ 'ਚ ਫੈਜ਼ਾਬਾਦ ਤੋਂ 133 ਕਿੱਲੋਮੀਟਰ ਦੱਖਣ ਪੂਰਬ 'ਚ 6.6 ਤੀਬਰਤਾ ਦਾ ਭੁਚਾਲ ਆਇਆ | ਭੂਚਾਲ ਦੀ ਡੂੰਘਾਈ 156 ਕਿੱਲੋਮੀਟਰ ਸੀ | ਨੋਇਡਾ ਦੇ ਇਕ ਵਾਸੀ ਨੇ ਦੱਸਿਆ ਕਿ ਪਹਿਲਾਂ ਉਸ ਨੂੰ ਮਹਿਸੂਸ ਹੋਇਆ ਕਿ ਖਾਣੇ ਵਾਲਾ ਮੇਜ਼ ਹਿਲ ਰਿਹਾ ਹੈ | ਛੇਤੀ ਹੀ ਬਾਅਦ ਉਸ ਨੇ ਦੇਖਿਆ ਕਿ ਛੱਤ ਵਾਲੇ ਪੱਖੇ ਹਿਲ ਰਹੇ ਹਨ | ਨੋਇਡਾ ਦੀ ਹਿਦੇ ਪਾਰਕ ਸੁਸਾਇਟੀ ਦੇ ਵਸਨੀਕ ਨੇ ਦੱਸਿਆ ਕਿ ਤੀਬਰਤਾ ਦੇ ਹਿਸਾਬ ਨਾਲ ਭੂਚਾਲ ਜ਼ਬਰਦਸਤ ਸੀ ਤੇ ਕਾਫੀ ਦੇਰ ਤੱਕ ਝਟਕੇ ਮਹਿਸੂਸ ਕੀਤੇ ਗਏ | ਓਧਰ ਪਾਕਿਸਤਾਨ 'ਚ ਵੀ ਆਏ 6.8 ਤੀਬਰਤਾ ਦੇ ਭੁਚਾਲ ਨਾਲ ਜ਼ੋਰਦਾਰ ਝਟਕੇ ਮਹਿਸੂਸ ਕੀਤੇ ਗਏ, ਸਹਿਮੇ ਹੋਏ ਲੋਕ ਆਪਣੇ ਘਰਾਂ ਤੋਂ ਬਾਹਰ ਸੜਕਾਂ 'ਤੇ ਆ ਗਏ | ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ 'ਚ ਘਰਾਂ ਦੀਆਂ ਛੱਤਾਂ, ਕੰਧਾਂ ਡਿੱਗਣ ਦੀਆਂ ਘਟਨਾਵਾਂ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ 6 ਜ਼ਖ਼ਮੀ ਹੋ ਗਏ | ਸੂਬੇ ਵਿਚ 8 ਘਰ ਵੀ ਨੁਕਸਾਨੇ ਗਏ |
 

ਪੰਜਾਬ 'ਚ ਇੰਟਰਨੈੱਟ ਬਹਾਲ

ਚੰਡੀਗੜ੍ਹ, 21 ਮਾਰਚ (ਪ੍ਰੋ. ਅਵਤਾਰ ਸਿੰਘ)-ਪੰਜਾਬ ਸਰਕਾਰ ਨੇ ਤਰਨਤਾਰਨ, ਫਿਰੋਜ਼ਪੁਰ, ਮੋਗਾ, ਸੰਗਰੂਰ ਤੇ ਅੰਮਿ੍ਤਸਰ ਦੇ ਅਜਨਾਲਾ ਅਤੇ ਮੋਹਾਲੀ ਦੇ ਕੁਝ ਖੇਤਰਾਂ ਨੂੰ ਛੱਡ ਕੇ ਸੂਬੇ ਦੇ ਬਾਕੀ ਜ਼ਿਲਿ੍ਹਆਂ 'ਚ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ | 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਵਿਰੱੁਧ ਪੰਜਾਬ ਪੁਲਿਸ ਵਲੋਂ ਕੀਤੀ ਕਾਰਵਾਈ ਮੌਕੇ ਸਨਿਚਰਵਾਰ ਨੂੰ ਪੰਜਾਬ ਵਿਚ ਸੂਬਾ ਸਰਕਾਰ ਨੇ ਇੰਟਰਨੈੱਟ ਅਤੇ ਐਸ. ਐਮ. ਐਸ. ਸੇਵਾ ਮੁਅੱਤਲ ਕਰ ਦਿੱਤੀ ਸੀ | ਸਰਕਾਰ ਦੇ ਗ੍ਰਹਿ ਤੇ ਨਿਆਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਲੋਂ ਜਾਰੀ ਹੁਕਮ ਮੁਤਾਬਿਕ ਚਾਰ ਜ਼ਿਲਿ੍ਹਆਂ ਤਰਨ ਤਾਰਨ, ਫ਼ਿਰੋਜ਼ਪੁਰ, ਮੋਗਾ, ਸੰਗਰੂਰ ਤੇ ਸਬ ਡਵੀਜ਼ਨ ਅਜਨਾਲਾ (ਜ਼ਿਲ੍ਹਾ ਅੰਮਿ੍ਤਸਰ) ਤੇ ਮੋਹਾਲੀ 'ਚ ਵਾਈ. ਪੀ. ਐਸ. ਚੌਕ ਤੇ ਏਅਰਪੋਰਟ ਰੋਡ ਦੇ ਇਲਾਕਿਆਂ 'ਚ 23 ਮਾਰਚ ਦੁਪਹਿਰ ਦੇ 12 ਵਜੇ ਤੱਕ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਆਦੇਸ਼ ਕੀਤੇ ਗਏ ਹਨ | ਆਦੇਸ਼ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੇ ਬਾਕੀ ਜ਼ਿਲਿ੍ਹਆਂ 'ਚ ਮੰਗਲਵਾਰ ਦੁਪਹਿਰ 12 ਵਜੇ ਤੋਂ ਇੰਟਰਨੈੱਟ ਸੇਵਾਵਾਂ ਬਹਾਲ ਕਰ ਦਿੱਤੀਆਂ ਗਈਆਂ ਹਨ | ਪੰਜਾਬ 'ਚ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਤੇ ਉਸ ਦੇ ਸਾਥੀਆਂ ਵਿਰੁੱਧ ਚੱਲ ਰਹੇ ਆਪ੍ਰੇਸ਼ਨ ਕਾਰਨ ਪੰਜਾਬ ਸਰਕਾਰ ਵਲੋਂ 18 ਮਾਰਚ ਦੁਪਹਿਰ 12 ਵਜੇ ਤੋਂ ਸਮੁੱਚੇ ਪੰਜਾਬ 'ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ | ਇਹ ਵੀ ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ 'ਚ ਵੀ ਇੰਟਰਨੈੱਟ ਸੇਵਾਵਾਂ ਬੰਦ ਕਰਨ ਨੂੰ ਲੈ ਕੇ ਜਨਹਿਤ ਪਟੀਸ਼ਨ ਦਾਇਰ ਕਰ ਕੇ ਇੰਟਰਨੈੱਟ ਸੇਵਾਵਾਂ ਬੰਦ ਕਰਨ ਨੂੰ ਚੁਣੌਤੀ ਦਿੱਤੀ ਗਈ ਸੀ |

ਸੰਸਦ 'ਚ ਅੜਿੱਕਾ ਜਾਰੀ ਬੇਸਿੱਟਾ ਰਹੀ ਸਰਬ ਪਾਰਟੀ ਮੀਟਿੰਗ

ਨਵੀਂ ਦਿੱਲੀ, 21 ਮਾਰਚ (ਉਪਮਾ ਡਾਗਾ ਪਾਰਥ)-ਭਾਜਪਾ ਅਤੇ ਵਿਰੋਧੀ ਧਿਰ ਦਰਮਿਆਨ ਸੰਸਦ 'ਚ ਪਿਛਲੇ ਹਫ਼ਤੇ ਤੋਂ ਚੱਲ ਰਹੇ ਅੜਿੱਕੇ ਦਰਮਿਆਨ ਵਿਰੋਧੀ ਧਿਰਾਂ ਨੇ ਮੰਗਲਵਾਰ ਨੂੰ ਪ੍ਰਦਰਸ਼ਨ ਦਾ ਨਿਵੇਕਲਾ ਅੰਦਾਜ਼ ਅਪਣਾਉਂਦਿਆਂ ਸੰਸਦ ਦੀ ਪਹਿਲੀ ਮੰਜ਼ਿਲ ਦੇ ਕਾਰੀਡੋਰ 'ਚ ਅਡਾਨੀ ਮੁੱਦੇ 'ਤੇ ਜੇ.ਪੀ.ਸੀ. ਦੇ ਗਠਨ ਦੀ ਮੰਗ ਦੁਹਰਾਈ | ਵਿਰੋਧੀ ਧਿਰਾਂ ਨੇ 'ਵੀ ਵਾਂਟ ਜੇ.ਪੀ.ਸੀ.' ਭਾਵ ਅਸੀਂ ਜੇ.ਪੀ.ਸੀ. ਦੀ ਮੰਗ ਕਰਦੇ ਹਾਂ ਦਾ ਇਕ ਵੱਡਾ ਬੈਨਰ ਸੰਸਦ ਭਵਨ ਦੀ ਪਹਿਲੀ ਮੰਜ਼ਿਲ ਤੋਂ ਲਹਿਰਾਇਆ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਆਮ ਤੌਰ 'ਤੇ ਸੰਸਦ ਮੈਂਬਰਾਂ ਵਲੋਂ ਸੰਸਦ ਭਵਨ ਤੋਂ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ ਜਾਂਦਾ ਹੈ | ਸੰਸਦ ਦੀ ਪਹਿਲੀ ਮੰਜ਼ਿਲ 'ਤੇ ਕੀਤੇ ਇਸ ਪ੍ਰਦਰਸ਼ਨ 'ਚ ਕਾਂਗਰਸ, ਡੀ.ਐੱਮ.ਕੇ., ਖੱਬੇ ਪੱਖੀ ਪਾਰਟੀਆਂ, ਸ਼ਿਵ ਸੈਨਾ (ਉਧਵ) ਅਤੇ ਬੀ.ਆਰ.ਐੱਸ. ਦੇ ਆਗੂਆਂ ਨੇ ਵੀ ਹਿੱਸਾ ਲਿਆ | ਸੰਸਦ 'ਚ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਚੱਲ ਰਹੇ ਅੜਿੱਕੇ ਦਰਮਿਆਨ ਸਪੀਕਰ ਓਮ ਬਿਰਲਾ ਨੇ ਮੰਗਲਵਾਰ ਨੂੰ ਆਪਣੇ ਚੈਂਬਰ 'ਚ ਸਰਬ ਪਾਰਟੀ ਮੀਟਿੰਗ ਸੱਦੀ | ਸਪੀਕਰ ਵਲੋਂ ਦੁਪਹਿਰ 1 ਵਜੇ ਸੱਦੀ ਇਹ ਬੈਠਕ ਸੰਸਦ ਦੇ ਬਜਟ ਇਜਲਾਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਹੀ ਚੱਲ ਰਹੇ ਅੜਿੱਕੇ ਨੂੰ ਖ਼ਤਮ ਕਰਨ ਲਈ ਸੱਦੀ ਗਈ ਪਹਿਲੀ ਬੈਠਕ ਹੈ | ਇਸ ਤੋਂ ਪਹਿਲਾਂ ਸਪੀਕਰ ਨੇ ਸੋਮਵਾਰ ਨੂੰ ਸਦਨ ਦੇ ਅੰਦਰ ਸੱਤਾ ਅਤੇ ਵਿਰੋਧੀ ਧਿਰਾਂ ਨੂੰ ਸਹਿਯੋਗ ਨਾਲ ਸਦਨ ਚਲਾਉਣ ਦੀ ਅਪੀਲ ਕੀਤੀ ਸੀ | ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਵੀ ਮੰਗਲਵਾਰ ਨੂੰ ਸੰਸਦ ਦਾ ਅੜਿੱਕਾ ਖ਼ਤਮ ਕਰਨ ਲਈ ਆਪਣੇ ਚੈਂਬਰ 'ਚ ਸਾਰੀਆਂ ਪਾਰਟੀਆਂ ਦੇ ਆਗੂਆਂ ਨਾਲ ਮੀਟਿੰਗ ਕੀਤੀ ਹਾਲਾਂਕਿ ਦੋਵੇਂ ਮੀਟਿੰਗਾਂ ਬੇਸਿੱਟਾ ਰਹੀਆਂ |
ਦੋਵਾਂ ਸਦਨਾਂ 'ਚ ਹੰਗਾਮਾ
ਸੰਸਦ ਦੇ ਦੋਵਾਂ ਸਦਨਾਂ 'ਚ ਮੰਗਲਵਾਰ ਨੂੰ ਹੰਗਾਮਿਆਂ ਦਾ ਦੌਰ ਜਾਰੀ ਰਿਹਾ | ਦੋਵਾਂ ਸਦਨਾਂ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਵਿਰੋਧੀ ਧਿਰਾਂ ਦੇ ਆਗੂਆਂ ਨੇ ਸਭਾ ਦੇ ਵਿਚਕਾਰ ਆ ਕੇ ਜੇ.ਪੀ.ਸੀ. ਦੀ ਮੰਗ ਕਰਦਿਆਂ ਨਾਅਰੇਬਾਜ਼ੀ ਕੀਤੀ ਜਦਕਿ ਸੱਤਾ ਧਿਰ ਨੇ ਰਾਹੁਲ ਗਾਂਧੀ ਦੀ ਮੁਆਫ਼ੀ ਦੀ ਮੰਗ ਨੂੰ ਲੈ ਕੇ ਨਾਅਰੇਬਾਜ਼ੀ ਕੀਤੀ | ਗੁਡੀ ਪਾਡਵਾ, ਉਗਾਡੀ ਅਤੇ ਹੋਰ ਤਿਉਹਾਰਾਂ ਕਾਰਨ ਬੁੱਧਵਾਰ ਨੂੰ ਸੰਸਦ ਦੀ ਬੈਠਕ ਨਹੀਂ ਹੋਵੇਗੀ |
ਰਾਹੁਲ ਗਾਂਧੀ ਨੇ ਮੁੜ ਲਿਖੀ ਸਪੀਕਰ ਨੂੰ ਚਿੱਠੀ
ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੰਸਦ ਮੈਂਬਰ ਹੋਣ ਵਜੋਂ ਆਪਣੇ ਬੋਲਣ ਦੇ ਹੱਕ ਦੀ ਦਲੀਲ ਦਿੰਦਿਆਂ ਮੁੜ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਚਿੱਠੀ ਲਿਖੀ | ਰਾਹੁਲ ਗਾਂਧੀ ਨੇ ਚਿੱਠੀ 'ਚ ਕਿਹਾ ਕਿ ਉਨ੍ਹਾਂ ਉੱਪਰ ਸਾਰੇ ਗ਼ਲਤ ਦੋਸ਼ ਲਾਏ ਜਾ ਰਹੇ ਹਨ | ਦੂਜੇ ਪਾਸੇ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਨੇ ਮੁੜ ਦੁਹਰਾਉਂਦਿਆਂ ਕਿਹਾ ਕਿ ਰਾਹੁਲ ਗਾਂਧੀ ਰਾਜ ਸਭਾ ਦੇ ਮੈਂਬਰ ਨਹੀਂ ਹਨ ਅਤੇ ਉਨ੍ਹਾਂ ਦੇ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ | ਇਸ ਦੌਰਾਨ ਲੋਕ ਸਭਾ 'ਚ ਹੰਗਾਮਿਆਂ 'ਚ ਹੀ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਐਪੋ੍ਰਪ੍ਰੀਏਸ਼ਨ ਬਿੱਲ ਜ਼ਬਾਨੀ ਵੋਟਾਂ ਨਾਲ ਪਾਸ ਕਰਵਾ ਲਿਆ |

ਪੁਲਿਸ ਕਾਰਵਾਈ ਨੂੰ ਲੈ ਕੇ ਵਿਧਾਨ ਸਭਾ 'ਚ ਹੰਗਾਮਾ ਸੰਭਵ

ਚੰਡੀਗੜ੍ਹ, 21 ਮਾਰਚ (ਹਰਕਵਲਜੀਤ ਸਿੰਘ)-ਪੰਜਾਬ ਵਿਚ ਮਗਰਲੇ ਤਿੰਨ-ਚਾਰ ਦਿਨਾਂ ਦੀ ਪੁਲਿਸ ਕਾਰਵਾਈ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਬਨਣ ਅਤੇ ਆਮ ਲੋਕਾਂ ਨੂੰ ਹੋਈ ਪ੍ਰੇਸ਼ਾਨੀ ਦਾ ਮੁੱਦਾ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਆਖ਼ਰੀ ਬੈਠਕ 'ਚ ਜ਼ੋਰਦਾਰ ਢੰਗ ਨਾਲ ਉਠਾਉਣ ਦੀ ਸੰਭਾਵਨਾ ਹੈ ਅਤੇ ਸਰਕਾਰ ਦੀ ਅੰਮਿ੍ਤਪਾਲ ਸਿੰਘ ਨੂੰ ਗਿ੍ਫ਼ਤਾਰ ਕਰਨ ਵਿਚ ਅਸਫ਼ਲਤਾ ਅਤੇ ਲਾਰੈਂਸ ਬਿਸ਼ਨੋਈ ਦੀਆਂ ਜੇਲ੍ਹ 'ਚੋਂ ਹੋਈਆਂ ਟੀ.ਵੀ ਇੰਟਰਵਿਊ ਲਈ ਸਰਕਾਰ ਤੋਂ ਜਵਾਬ ਮੰਗਿਆ ਜਾ ਸਕਦਾ ਹੈ | ਮੁੱਖ ਵਿਰੋਧੀ ਧਿਰ ਕਾਂਗਰਸ ਵਲੋਂ ਉਕਤ ਪੁਲਿਸ ਕਾਰਵਾਈ ਨਾਟਕੀ ਰੰਗ ਦੇਣ ਅਤੇ ਕਾਰਵਾਈ ਕਾਫ਼ੀ ਪਛੜ ਕੇ ਕਰਨ ਅਤੇ ਇਸ ਨੂੰ ਸਿੱਧੂ ਮੂਸੇਵਾਲਾ ਦੀ ਬਰਸੀ ਨਾਲ ਜੋੜਨ ਦੇ ਮੁੱਦਿਆਂ ਨੂੰ ਵੀ ਉਠਾਇਆ ਜਾ ਸਕਦਾ ਹੈ | ਰਾਜ ਸਰਕਾਰ ਵਲੋਂ ਸਦਨ ਵਿਚ ਨਸ਼ਿਆਂ ਵਿਰੁੱਧ ਜੰਗ ਸੰਬੰਧੀ ਦੋ ਘੰਟਿਆਂ ਦੀ ਬਹਿਸ ਰੱਖੀ ਹੋਈ ਹੈ ਅਤੇ ਹੁਕਮਰਾਨ ਪਾਰਟੀ ਦੇ 92 ਮੈਂਬਰ ਹੋਣ ਕਾਰਨ ਵਿਰੋਧੀ ਆਗੂਆਂ ਨੂੰ ਬੋਲਣ ਲਈ ਬਹੁਤਾ ਸਮਾਂ ਮਿਲਣਾ ਸੰਭਵ ਨਹੀਂ ਹੋਵੇਗਾ | ਸਰਕਾਰ ਵਲੋਂ ਕੱਲ੍ਹ ਦੀ ਇਜਲਾਸ ਵਿਚ ਤਿੰਨ ਸਰਕਾਰੀ ਮਤੇ ਵੀ ਪੇਸ਼ ਕੀਤੇ ਜਾ ਰਹੇ ਹਨ, ਜਿਨ੍ਹਾਂ 'ਚੋਂ ਇਕ ਹਿਮਾਚਲ ਵਲੋਂ ਪਣ ਬਿਜਲੀ ਯੋਜਨਾਵਾਂ ਲਈ ਪਾਣੀ ਦੀ ਵਰਤੋਂ 'ਤੇ ਲਗਾਏ ਸੈਸ ਸੰਬੰਧੀ ਹੈ, ਜਿਸ ਕਾਰਨ ਸੂਬੇ 'ਤੇ ਸਾਲਾਨਾ 600 ਕਰੋੜ ਦਾ ਵਾਧੂ ਬੋਝ ਪੈ ਸਕਦਾ ਹੈ | ਵਿਧਾਨ ਸਭਾ ਵਲੋਂ ਹਿਮਾਚਲ ਦੇ ਇਸ ਸੈਸ ਨੂੰ ਅਣਅਧਿਕਾਰਤ ਦੱਸਦਿਆਂ ਰੱਦ ਕੀਤਾ ਜਾਵੇਗਾ | ਇਸ ਤਰ੍ਹਾਂ ਹਲਵਾਰਾ ਦੇ ਫ਼ੌਜੀ ਹਵਾਈ ਅੱਡੇ ਦਾ ਨਾਂਅ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ 'ਤੇ ਰੱਖਣ ਸੰਬੰਧੀ ਵੀ ਇਕ ਮਤਾ ਪਾਸ ਕਰ ਕੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੂੰ ਭੇਜਿਆ ਜਾਵੇਗਾ | ਇਸੇ ਤਰ੍ਹਾਂ 23 ਮਾਰਚ ਨੂੰ ਆ ਰਹੇ ਸ਼ਹੀਦੀ ਦਿਵਸ ਮੌਕੇ ਸ. ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਸੁਪਨਿਆਂ ਦਾ ਪੰਜਾਬ ਬਨਾਉਣ ਸੰਬੰਧੀ ਵੀ ਮਤਾ ਪਾਸ ਕੀਤਾ ਜਾਵੇਗਾ | ਵਿਧਾਨ ਸਭਾ ਵਲੋਂ ਤਿੰਨ ਬਿੱਲ ਵੀ ਪਾਸ ਕੀਤੇ ਜਾਣੇ ਹਨ ਇਸ 'ਚੋਂ ਇਕ ਦਾ ਸੰਬੰਧ ਪੰਜਾਬ ਸਟੇਟ ਕਮਿਸ਼ਨ ਅਨੁਸੂਚਿਤ ਜਾਤਾਂ ਨਾਲ ਹੈ ਤਾਂ ਜੋ ਕਮਿਸ਼ਨ ਵਿਚ ਮੈਂਬਰਾਂ ਦੀ ਗਿਣਤੀ 10 ਤੋਂ ਘਟਾ ਕੇ ਪੰਜ ਕੀਤੀ ਜਾ ਸਕੇ ਅਤੇ ਮੀਤ ਚੇਅਰਮੈਨਾਂ ਦੀਆਂ ਅਸਾਮੀਆਂ ਖ਼ਤਮ ਕੀਤੀ ਜਾ ਸਕਣ | ਵਿਧਾਨ ਸਭਾ ਵਿਚ ਚੀਫ਼ ਵਹਿਪ ਤੇ ਤਨਖ਼ਾਹ ਤੇ ਭੱਤਿਆਂ ਸੰਬੰਧੀ ਵੀ ਬਿੱਲ ਰੱਖਿਆ ਜਾ ਰਿਹਾ ਹੈ ਜਦੋਂ ਕਿ ਮੰਡੀ ਬੋਰਡ ਸੰਬੰਧੀ ਇਕ ਸੋਧਵਾਂ ਬਿੱਲ ਵੀ ਪੇਸ਼ ਹੋਵੇਗਾ | ਵਿਧਾਨ ਸਭਾ ਦੀਆਂ ਚਾਰ ਮੁੱਖ ਕਮੇਟੀਆਂ ਦੀ ਚੋਣ ਦੀ ਥਾਂ ਸਪੀਕਰ ਵਲੋਂ ਕਮੇਟੀਆਂ ਦੀਆਂ ਨਾਮਜ਼ਦਗੀਆਂ ਸੰਬੰਧੀ ਵੀ ਮਤਾ ਕੱਲ੍ਹ ਵਿਧਾਨ ਸਭਾ ਵਿਚ ਆਵੇਗਾ | ਬੀਤੇ ਦਿਨੀਂ ਅਕਾਲੀ ਚਲਾਣਾ ਕਰਨ ਵਾਲੇ ਸਾਬਕਾ ਵਿਧਾਇਕ ਬਲਦੇਵ ਸਿੰਘ ਭੱਟੀ ਸੰਬੰਧੀ ਸ਼ੋਕ ਮਤਾ ਕਰਨ ਨਾਲ ਸ਼ੁਰੂ ਹੋਵੇਗੀ |

ਸੁਮੇਧ ਸੈਣੀ, ਉਮਰਾਨੰਗਲ ਅਤੇ ਚਰਨਜੀਤ ਸ਼ਰਮਾ ਦੀ ਅਗਾਊਾ ਜ਼ਮਾਨਤ ਅਰਜ਼ੀ ਰੱਦ

ਫ਼ਰੀਦਕੋਟ, 21 ਮਾਰਚ (ਜਸਵੰਤ ਸਿੰਘ ਪੁਰਬਾ, ਸਰਬਜੀਤ ਸਿੰਘ)-ਕੋਟਕਪੂਰਾ ਗੋਲੀ ਕਾਂਡ ਸੰਬੰਧੀ 2018 'ਚ ਦਰਜ ਮੁਕੱਦਮਾ ਨੰਬਰ 129 ਵਿਚ ਅੱਜ ਇਥੇ ਵਧੀਕ ਸੈਸ਼ਨ ਜੱਜ ਰਾਜੀਵ ਕਾਲੜਾ ਵਲੋਂ ਸੁਣਵਾਈ ਕਰਦੇ ਹੋਏ ਪੰਜਾਬ ਦੇ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ, ਤੱਤਕਾਲੀ ਆਈ. ਜੀ. ਪਰਮਰਾਜ ਸਿੰਘ ਉਮਰਾਨੰਗਲ ਅਤੇ ਤੱਤਕਾਲੀ ਐਸ. ਐਸ. ਪੀ. ਚਰਨਜੀਤ ਸ਼ਰਮਾ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਰੱਦ ਦੇ ਆਦੇਸ਼ ਦਿੱਤੇ ਹਨ | ਵਧੀਕ ਸੈਸ਼ਨ ਜੱਜ ਨੇ ਇਸ ਮਾਮਲੇ ਵਿਚ ਲੰਮੀ ਬਹਿਸ ਸੁਣਨ ਤੋਂ ਬਾਅਦ ਇਹ ਫ਼ੈਸਲਾ ਸੁਣਾਇਆ | ਵਿਸ਼ੇਸ਼ ਜਾਂਚ ਟੀਮ ਨੇ ਅਦਾਲਤ ਨੂੰ ਦੱਸਿਆ ਕਿ ਵਾਰ-ਵਾਰ ਜਾਂਚ ਟੀਮ ਸਾਹਮਣੇ ਪੇਸ਼ ਹੋਣ ਲਈ ਲਿਖੇ ਜਾਣ 'ਤੇ ਵੀ ਸੁਮੇਧ ਸੈਣੀ ਨੇ ਜਾਂਚ ਟੀਮ ਨੂੰ ਸਹਿਯੋਗ ਨਹੀਂ ਦਿੱਤਾ ਅਤੇ ਨਾ ਹੀ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਦਿੱਤੇ | ਜਾਂਚ ਟੀਮ ਵਲੋਂ ਸੈਣੀ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨੀ ਜ਼ਰੂਰੀ ਦੱਸਿਆ | ਇਸੇ ਤਰ੍ਹਾਂ ਹੀ ਜਾਂਚ ਟੀਮ ਵਲੋਂ ਬਹਿਸ ਦੌਰਾਨ ਦੂਜੇ ਦੋਵੇਂ ਪੁਲਿਸ ਅਧਿਕਾਰੀਆਂ ਦੀ ਅਗਾਊਾ ਜ਼ਮਾਨਤ ਦਾ ਸਖ਼ਤੀ ਨਾਲ ਵਿਰੋਧ ਕੀਤਾ | ਅਦਾਲਤ ਨੇ ਪੁਲਿਸ ਅਧਿਕਾਰੀਆਂ ਖ਼ਿਲਾਫ਼ ਲੱਗੇ ਦੋਸ਼ਾਂ ਨੂੰ ਗੰਭੀਰ ਮੰਨਦਿਆਂ ਤਿੰਨੇ ਪੁਲਿਸ ਅਧਿਕਾਰੀਆਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰਨ ਦੇ ਆਦੇਸ਼ ਦਿੱਤੇ | ਇਸ ਦੇ ਨਾਲ ਹੀ ਅਦਾਲਤ ਨੇ ਸੁਮੇਧ ਸੈਣੀ, ਪਰਮਰਾਜ ਸਿੰਘ ਉਮਰਾਨੰਗਲ, ਚਰਨਜੀਤ ਸ਼ਰਮਾ ਅਤੇ ਤਤਕਾਲੀ ਐਚ.ਐਸ.ਓ ਗੁਰਦੀਪ ਸਿੰਘ ਪੰਧੇਰ ਨੂੰ ਮੁਕੱਦਮਾ ਨੰ: 192/2015 ਵਿਚ ਅਗਾਊਾ ਜ਼ਮਾਨਤ ਦੇ ਦਿੱਤੀ | ਸਥਾਨਕ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਲੋਂ 23 ਮਾਰਚ ਨੂੰ ਇਨ੍ਹਾਂ ਮਾਮਲਿਆਂ 'ਚ ਨਾਮਜ਼ਦ ਸਾਰੇ ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਸਨ |

ਕੋਟਕਪੂਰਾ ਮਾਮਲੇ 'ਚ ਸੁਖਬੀਰ ਨੂੰ ਮਿਲੀ ਅੰਤਰਿਮ ਜ਼ਮਾਨਤ

ਚੰਡੀਗੜ੍ਹ, 21 ਮਾਰਚ (ਤਰੁਣ ਭਜਨੀ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੋਟਕਪੂਰਾ ਗੋਲੀ ਕਾਂਡ ਵਿਚ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੂੰ 30 ਮਈ ਤੱਕ ਅੰਤਰਿਮ ਅਗਾਊਾ ਜ਼ਮਾਨਤ ਦੇ ਦਿੱਤੀ ਹੈ | ਇਸ ਨਾਲ ਸੁਖਬੀਰ ਸਿੰਘ ਬਾਦਲ ਅਤੇ ਸਹਿ-ਮੁਲਜ਼ਮ ਸੁਖਮਿੰਦਰ ...

ਪੂਰੀ ਖ਼ਬਰ »

ਅੰਮਿ੍ਤਪਾਲ ਸਿੰਘ ਦੇ ਚਾਚੇ ਸਮੇਤ 3 ਹੋਰ ਸਾਥੀ ਆਸਾਮ ਲੈ ਗਏ

ਡਿਬਰੂਗੜ੍ਹ, 21 ਮਾਰਚ (ਏਜੰਸੀ)-ਅੰਮਿ੍ਤਪਾਲ ਸਿੰਘ ਦੇ ਚਾਚੇ ਹਰਜੀਤ ਸਿੰਘ ਸਮੇਤ ਉਸ ਦੇ 3 ਹੋਰ ਸਾਥੀਆਂ ਨੂੰ ਆਸਾਮ ਦੀ ਉਚ ਸੁਰੱਖਿਆ ਵਾਲੀ ਡਿਬਰੂਗੜ੍ਹ ਜੇਲ੍ਹ 'ਚ ਲਿਆਂਦਾ ਗਿਆ ਹੈ | ਆਸਾਮ ਪੁਲਿਸ ਦੇ ਇਕ ਅਧਿਕਾਰੀ ਨੇ ਕਿਹਾ ਕਿ 19 ਮਾਰਚ ਤੋਂ ਹੁਣ ਤੱਕ ਅੰਮਿ੍ਤਪਾਲ ...

ਪੂਰੀ ਖ਼ਬਰ »

ਉੱਤਰਾਖੰਡ 'ਚ ਅੰਮਿ੍ਤਪਾਲ ਤੇ ਸਾਥੀਆਂ ਦੀ ਭਾਲ ਲਈ ਛਾਪੇਮਾਰੀ

ਰੁਦਰਪੁਰ (ਉੱਤਰਾਖੰਡ), 21 ਮਾਰਚ (ਪੀ.ਟੀ.ਆਈ.)-ਉੱਤਰਾਖੰਡ ਪੁਲਿਸ ਨੇ ਅੰਮਿ੍ਤਪਾਲ ਸਿੰਘ ਤੇ ਉਸਦੇ ਸਾਥੀਆਂ ਦੀ ਭਾਲ ਲਈ ਊਧਮ ਸਿੰਘ ਨਗਰ ਜ਼ਿਲ੍ਹੇ ਵਿਚ ਪੈਂਦੇ ਗੁਰਦੁਆਰਿਆਂ, ਹੋਟਲਾਂ ਅਤੇ ਭਾਰਤ-ਨਿਪਾਲ ਸਰਹੱਦ ਨਾਲ ਲੱਗਦੇ ਇਲਾਕਿਆਂ 'ਚ ਤਲਾਸ਼ੀ ਮੁਹਿੰਮ ਚਲਾਈ | ...

ਪੂਰੀ ਖ਼ਬਰ »

ਅੰਮਿ੍ਤਪਾਲ ਖ਼ਿਲਾਫ਼ ਗ਼ੈਰ ਜ਼ਮਾਨਤੀ ਵਾਰੰਟ ਜਾਰੀ

ਬਾਬਾ ਬਕਾਲਾ ਸਾਹਿਬ, 21 ਮਾਰਚ (ਸ਼ੇਲਿੰਦਰਜੀਤ ਸਿੰਘ ਰਾਜਨ)-ਬਾਬਾ ਬਕਾਲਾ ਸਾਹਿਬ ਦੀ ਅਦਾਲਤ ਵਲੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਗਏ ਹਨ | ਇਸ ਸੰਬੰਧੀ ਅੱਜ ਐਡਵੋਕੇਟ ਲੱਖਾ ਸਿੰਘ ਆਜ਼ਾਦ ...

ਪੂਰੀ ਖ਼ਬਰ »

ਮਨੀਸ਼ ਸਿਸੋਦੀਆ ਦੀ ਜ਼ਮਾਨਤ ਫਿਰ ਟਲੀ

ਨਵੀਂ ਦਿੱਲੀ, 21 ਮਾਰਚ (ਏਜੰਸੀ)-ਦਿੱਲੀ ਸ਼ਰਾਬ ਨੀਤੀ ਮਾਮਲੇ ਵਿਚ ਮਨੀਸ਼ ਸਿਸੋਦੀਆ ਦੀ ਈ.ਡੀ. ਅਤੇ ਸੀ. ਬੀ. ਆਈ. ਜ਼ਮਾਨਤ ਮਾਮਲੇ ਵਿਚ ਰਾਊਜ ਐਵੇਨਿਊ ਕੋਰਟ ਵਿਚ ਸੁਣਵਾਈ ਟਲ ਗਈ | ਹੁਣ ਸੀ.ਬੀ.ਆਈ. ਮਾਮਲੇ ਵਿਚ 24 ਮਾਰਚ ਅਤੇ ਈ.ਡੀ. ਮਾਮਲੇ ਵਿਚ 25 ਮਾਰਚ ਨੂੰ ਸੁਣਵਾਈ ਹੋਵੇਗੀ | ...

ਪੂਰੀ ਖ਼ਬਰ »

ਪਿੰਡ ਨਵਾਂ ਕਿਲਾ ਤੋਂ ਅੰਮਿ੍ਤਪਾਲ ਸਿੰਘ ਵਲੋਂ ਵਰਤੀ ਬਰੇਜ਼ਾ ਗੱਡੀ ਬਰਾਮਦ

ਸ਼ਾਹਕੋਟ, 21 ਮਾਰਚ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)-ਸ਼ਾਹਕੋਟ ਪੁਲਿਸ ਨੂੰ ਬੀਤੀ ਦੇਰ ਰਾਤ ਭਾਈ ਅੰਮਿ੍ਤਪਾਲ ਸਿੰਘ ਵਲੋਂ ਵਰਤੀ ਗਈ ਬਰੇਜ਼ਾ ਗੱਡੀ ਬਰਾਮਦ ਹੋਈ ਹੈ | ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ਓ. ਸ਼ਾਹਕੋਟ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ...

ਪੂਰੀ ਖ਼ਬਰ »

ਆਖਰ ਅੰਮਿ੍ਤਪਾਲ ਸਿੰਘ ਦੇ ਮਾਮਲੇ 'ਚ ਪੰਜਾਬ ਸਰਕਾਰ ਦਾ ਕੀ ਹੈ ਆਸਾਮ ਕੁਨੈਕਸ਼ਨ?

ਕਿਤੇ ਅਜਨਾਲਾ ਥਾਣੇ ਵਰਗੀ ਘਟਨਾ ਤੋਂ ਬਚਣ ਲਈ ਤਾਂ ਨਹੀਂ ਭੇਜੇ ਜਾ ਰਹੇ ਫੜੇ ਵਿਅਕਤੀ ਡਿਬਰੂਗੜ੍ਹ ਜੇਲ੍ਹ ਜਲੰਧਰ, 21 ਮਾਰਚ (ਜਸਪਾਲ ਸਿੰਘ)-ਭਾਈ ਅੰਮਿ੍ਤਪਾਲ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਦੀ ਫੜੋ-ਫੜੀ ਲਈ ਚਲਾਈ ਜਾ ਰਹੀ ਮੁਹਿੰਮ ਨਾਲ ਜਿੱਥੇ ਪੰਜਾਬ ਭਰ 'ਚ ਲਗਾਤਾਰ ...

ਪੂਰੀ ਖ਼ਬਰ »

ਅੰਮਿ੍ਤਪਾਲ ਸਿੰਘ, ਚਾਚਾ ਅਤੇ ਸਾਥੀ 'ਤੇ ਮਹਿਤਪੁਰ ਥਾਣੇ 'ਚ ਮਾਮਲਾ ਦਰਜ

ਮਹਿਤਪੁਰ, 21 ਮਾਰਚ (ਲਖਵਿੰਦਰ ਸਿੰਘ, ਹਰਜਿੰਦਰ ਸਿੰਘ ਚੰਦੀ)-ਨਜ਼ਦੀਕੀ ਪਿੰਡ ਉਧੋਵਾਲ ਦੇ ਸਰਪੰਚ ਨੇ ਅੰਮਿ੍ਤਪਾਲ ਸਿੰਘ, ਚਾਚਾ ਹਰਜੀਤ ਸਿੰਘ 'ਤੇ ਉਨ੍ਹਾਂ ਦੇ ਪਰਿਵਾਰ ਨੂੰ ਡਰਾ-ਧਮਕਾ ਕੇ ਉਨ੍ਹਾਂ ਦੇ ਘਰ ਰਹਿਣ ਦੇ ਦੋਸ਼ ਲਗਾਏ | ਪੁਲਿਸ ਨੂੰ ਬਿਆਨ ਦਰਜ ਕਰਵਾਉਦਿਆਂ ...

ਪੂਰੀ ਖ਼ਬਰ »

ਮੀਂਹ ਅਤੇ ਗੜੇਮਾਰੀ ਕਾਰਨ ਖੜ੍ਹੀਆਂ ਫ਼ਸਲਾਂ 'ਤੇ ਨਹੀਂ ਪਿਆ ਖਾਸ ਪ੍ਰਭਾਵ-ਤੋਮਰ

ਨਵੀਂ ਦਿੱਲੀ, 21 ਮਾਰਚ (ਉਪਮਾ ਡਾਗਾ ਪਾਰਥ)-ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਸੰਸਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਬੇਮੌਸਮੀ ਮੀਂਹ ਅਤੇ ਗੜੇਮਾਰੀ ਕਾਰਨ ਹਾੜ੍ਹੀ ਦੀਆਂ ਖੜ੍ਹੀਆਂ ਫ਼ਸਲਾਂ 'ਤੇ ਕੋਈ ਖਾਸ ਪ੍ਰਭਾਵ ਨਹੀਂ ਪਿਆ | ਤੋਮਰ ਨੇ ਉਕਤ ਬਿਆਨ ਇਕ ...

ਪੂਰੀ ਖ਼ਬਰ »

ਸਿਰਸਾ ਦੀ ਅਗਵਾਈ 'ਚ ਵਫਦ ਵਲੋਂ ਰਾਜਨਾਥ ਸਿੰਘ ਨਾਲ ਮੁਲਾਕਾਤ

ਨਵੀਂ ਦਿੱਲੀ, 21 ਮਾਰਚ (ਜਗਤਾਰ ਸਿੰਘ)-ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਦੀ ਅਗਵਾਈ ਹੇਠ ਸਿੱਖਾਂ ਦੇ ਵਫਦ ਨੇ ਅੱਜ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਪੂਨਾ ਵਿਚ ਗੁਰਦੁਆਰਾ ਨਾਨਕ ਦਰਬਾਰ ਰੱਖਿਆ ਮੰਤਰਾਲੇ ਦੀ ਜ਼ਮੀਨ 'ਤੇ ਉਸਰਿਆ ਹੋਣ ਦਾ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX