ਗੁਰਦਾਸਪੁਰ, 21 ਮਾਰਚ (ਆਰਿਫ਼)-ਐੱਸ.ਐੱਸ.ਪੀ. ਗੁਰਦਾਸਪੁਰ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਵਲੋਂ ਅੱਜ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਵਿਖੇ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਦਾ ਜਾਇਜ਼ਾ ਲੈਣ ਲਈ ਵੱਖ-ਵੱਖ ਥਾਵਾਂ ਦਾ ਦੌਰਾ ਕੀਤਾ ਗਿਆ | ਇਸ ਮੌਕੇ ਉਨ੍ਹਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਜ) ਡਾ: ਨਿਧੀ ਕੁਮੁਦ ਬਾਮਬਾ ਅਤੇ ਪੁਲਿਸ ਅਧਿਕਾਰੀ ਵੀ ਮੌਜੂਦ ਸਨ | ਗੁਰਦਾਸਪੁਰ ਵਿਖੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਐੱਸ.ਐੱਸ.ਪੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਨੇ ਕਿਹਾ ਕਿ ਜ਼ਿਲ੍ਹੇ ਵਿਚ ਅਮਨ-ਕਾਨੂੰਨ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ | ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਅਤੇ ਅਰਧ ਸੈਨਿਕ ਬਲਾਂ ਵਲੋਂ ਫਲੈਗ ਮਾਰਚ ਕਰਨ ਤੋਂ ਇਲਾਵਾ ਨਾਕਿਆਂ 'ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਸ਼ਰਾਰਤੀ ਅਨਸਰ ਸਮਾਜ ਵਿਚ ਗੜਬੜ ਨਾ ਫੈਲਾਅ ਸਕਣ | ਉਨ੍ਹਾਂ ਆਪਸੀ ਭਾਈਚਾਰਕ ਸਾਂਝ ਤੇ ਅਮਨ-ਸ਼ਾਂਤੀ ਬਣਾਈ ਰੱਖਣ ਲਈ ਜ਼ਿਲ੍ਹਾ ਵਾਸੀਆਂ ਨੂੰ ਜਿੱਥੇ ਵਧਾਈ ਦਿੱਤੀ, ਉੱਥੇ ਹੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਦਾ ਸਹਿਯੋਗ ਦੇਣ 'ਤੇ ਉਨ੍ਹਾਂ ਦੀ ਸ਼ਲਾਘਾ ਵੀ ਕੀਤੀ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਉਹ ਸੋਸ਼ਲ ਮੀਡੀਆ 'ਤੇ ਫੈਲ ਰਹੀਆਂ ਝੂਠੀਆਂ ਅਫ਼ਵਾਹਾਂ ਤੋਂ ਪੂਰੀ ਤਰ੍ਹਾਂ ਸੁਚੇਤ ਰਹਿਣ ਅਤੇ ਕਿਸੇ ਵੀ ਤਰ੍ਹਾਂ ਦੀ ਗ਼ਲਤ ਸੂਚਨਾ ਜਾਂ ਮੈਸੇਜ ਅੱਗੇ ਨਾ ਭੇਜਣ | ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਰਾਹੀਂ ਗ਼ਲਤ ਅਫ਼ਵਾਹਾਂ ਫੈਲਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ | ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਕੋਈ ਵੀ ਸ਼ਰਾਰਤੀ ਅਨਸਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਜਾਣਕਾਰੀ ਤੁਰੰਤ ਨੇੜੇ ਦੇ ਥਾਣੇ ਜਾਂ ਜ਼ਿਲ੍ਹਾ ਪ੍ਰਸ਼ਾਸਨ ਕੋਲ ਦਰਜ ਕਰਵਾਈ ਜਾਵੇ |
ਬਟਾਲਾ, 21 ਮਾਰਚ (ਕਾਹਲੋਂ)-ਡਾ. ਸ਼ਾਇਰੀ ਭੰਡਾਰੀ, ਐੱਸ.ਡੀ.ਐਮ-ਕਮ-ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਵਲੋਂ ਸਿਵਲ, ਪੁਲਿਸ ਤੇ ਬੀ.ਐੱਸ.ਐਫ. ਦੇ ਅਧਿਕਾਰੀਆਂ ਨਾਲ ਮੌਜੂਦਾ ਹਲਾਤ ਦੇ ਸਬੰਧ ਵਿਚ ਮੀਟਿੰਗ ਕੀਤੀ ਗਈ ਤੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ | ਇਸ ਮੌਕੇ ...
ਬਟਾਲਾ, 21 ਮਾਰਚ (ਕਾਹਲੋਂ)-ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਨੂੰ ਮਾਣਯੋਗ ਹਾਈਕੋਰਟ ਵਲੋਂ ਅਗਾਊ ਜਮਾਨਤ ਮਿਲਣ ਨਾਲ ਸੱਚ ਦੀ ਜਿੱਤ ਦਾ ਮੁੱਢ ਬੱਝਿਆ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ...
ਗੁਰਦਾਸਪੁਰ/ਕਾਦੀਆਂ, 21 ਮਾਰਚ (ਗੁਰਪ੍ਰਤਾਪ ਸਿੰਘ, ਕੁਲਦੀਪ ਸਿੰਘ ਜਾਫਲਪੁਰ)-ਅੱਜ ਸ਼ੋ੍ਰਮਣੀ ਅਕਾਲੀ ਦਲ ਅੰਮਿ੍ਤਸਰ ਦੇ ਆਗੂਆਂ ਵਲੋਂ ਡੀ.ਸੀ ਗੁਰਦਾਸਪੁਰ ਨੰੂ ਮਿਲ ਕੇ ਰਾਸ਼ਟਰਪਤੀ ਨੰੂ ਮੰਗ-ਪੱਤਰ ਭੇਜਿਆ ਗਿਆ | ਜਿਸ ਵਿਚ ਉਨ੍ਹਾਂ ਲਿਖਿਆ ਕਿ ਕੇਂਦਰ ਦੀ ਮੋਦੀ ...
ਬਟਾਲਾ 21 ਮਾਰਚ (ਕਾਹਲੋਂ)-ਆਰੀਆ ਸਮਾਜ ਬਟਾਲਾ ਵਲੋਂ ਸਥਾਨਕ ਆਰੀਆ ਮਾਡਲ ਸਕੂਲ ਓਹਰੀ ਗੇਟ ਤੋਂ ਬਿਕਰਮੀ ਸੰਮਤ 2080 (ਨਵਾਂ ਸਾਲ) ਦੀ ਆਮਦ 'ਤੇ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਗਈ | ਇਸ ਸ਼ੋਭਾ ਯਾਤਰਾ ਵਿਚ ਪੰਜਾਬ ਮਹਿਲਾ ਭਾਜਪਾ ਦੀ ਉਪ ਪ੍ਰਧਾਨ ਅੰਬਿਕਾ ਖੰਨਾ, ਜ਼ਿਲ੍ਹਾ ...
ਬਟਾਲਾ, 21 ਮਾਰਚ (ਹਰਦੇਵ ਸਿੰਘ ਸੰਧੂ)-ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਨੇ ਸੂਬੇ ਦੇ ਜੋ ਹਲਾਤ ਬਣਾਏ ਹੋਏ ਹਨ, ਉਸ ਦੇ ਪਿਛਲੇ ਕੇਂਦਰ ਸਰਕਾਰ ਦਾ ਹੱਥ ਹੈ, ਉਹ ਪੰਜਾਬ ਦੀ ਸ਼ਾਂਤੀ ਨੂੰ ਬਲਦੀ ਅੱਗ ਵਿਚ ਸੁੱਟਣਾ ਚਾਹੁੰਦੇ ਹਨ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ...
ਧਾਰੀਵਾਲ, 21 ਮਾਰਚ (ਜੇਮਸ ਨਾਹਰ)-ਸਥਾਨਕ ਇਕ ਵਸਨੀਕ ਨਾਲ ਕੈਨੇਡਾ ਤੋਂ ਉਸ ਦਾ ਰਿਸ਼ਤੇਦਾਰ ਦੱਸ ਕੇ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ | ਪੁਲਿਸ ਉੱਚ ਅਧਿਕਾਰੀਆਂ ਦੁਆਰਾ ਕੀਤੀ ਇਨਕੁਆਰੀ ਤੋਂ ਬਾਅਦ ਇਸ ਸਬੰਧੀ ਥਾਣਾ ਧਾਰੀਵਾਲ ਵਿਖੇ ਮਾਮਲਾ ਦਰਜ ਕੀਤਾ ਗਿਆ | ...
ਭੈਣੀ ਮੀਆਂ ਖਾਂ, 21 ਮਾਰਚ (ਜਸਬੀਰ ਸਿੰਘ ਬਾਜਵਾ)-ਸਥਾਨਕ ਥਾਣਾ ਅਧੀਨ ਪੈਂਦੇ ਪਿੰਡ ਛਿੱਛਰਾ ਵਿਚ ਇਕ ਘਰ ਤੋਂ ਸੋਨੇ ਦੇ ਗਹਿਣੇ, ਮੋਬਾਈਲ ਫੋਨ, ਘੜੀਆਂ ਅਤੇ ਨਕਦੀ ਚੋਰੀ ਹੋ ਗਈ ਹੈ | ਇਸ ਸਬੰਧੀ ਪੀੜਤ ਪਰਮਜੀਤ ਕੌਰ ਪਤਨੀ ਸਵ: ਹਰਦੀਪ ਸਿੰਘ ਵਾਸੀ ਛਿੱਛਰਾ ਨੇ ਦੱਸਿਆ ਕਿ ...
ਬਟਾਲਾ, 21 ਮਾਰਚ (ਕਾਹਲੋਂ)-ਸੂਬੇ ਅੰਦਰ ਸ਼ਾਂਤੀ ਬਣਾਈ ਰੱਖਣ ਲਈ ਬੀ.ਐੱਸ.ਐੱਫ. ਦੀਆਂ ਟੁਕੜੀਆਂ ਵੱਡੀ ਗਿਣਤੀ ਵਿਚ ਬਟਾਲਾ ਪਹੁੰਚ ਗਈਆਂ ਹਨ | ਬੀ.ਐੱਸ.ਐੱਫ. ਦੇ ਕਮਾਂਡੈਟ ਪ੍ਰਦੀਪ ਕੁਮਾਰ ਦੇ ਸਹਿਯੋਗ ਨਾਲ ਬੀ.ਐੱਸ.ਐੱਫ. ਦੇ ਜਵਾਨਾਂ ਅਤੇ ਪੁਲਿਸ ਪ੍ਰਸ਼ਾਸਨ ਵਲੋਂ ...
ਸ਼ਾਹਪੁਰ ਕੰਢੀ, 21 ਮਾਰਚ (ਰਣਜੀਤ ਸਿੰਘ)-ਆਪਣੀਆਂ ਮੰਗਾਂ ਨੰੂ ਲੈ ਕੇ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੇ ਦੋ ਬਜ਼ੁਰਗ ਆਗੂ ਸ਼ਰਮ ਸਿੰਘ ਤੇ ਕੁਲਵਿੰਦਰ ਸਿੰਘ ਅੱਜ ਸੱਤਵੇਂ ਦਿਨ ਵੀ ਬੁਲੰਦ ਹੌਸਲੇ ਨਾਲ ਟਾਵਰ ਉਪਰ ਡਟੇ ਹੋਏ ਹਨ ਅਤੇ ਹੇਠਾਂ ਰੋਜ਼ਾਨਾ ਡੈਮ ...
ਪਠਾਨਕੋਟ, 21 ਮਾਰਚ (ਸੰਧੂ)-ਰਮਾ ਚੋਪੜਾ ਸਨਾਤਨ ਧਰਮ ਕੰਨਿਆ ਮਹਾਂਵਿਦਿਆਲਯ ਦਾ ਐਮ.ਏ. ਪੰਜਾਬੀ ਪਹਿਲੇ ਸਮੈਸਟਰ ਦਾ ਨਤੀਜਾ ਸੌ ਫ਼ੀਸਦੀ ਰਿਹਾ | ਪਿ੍ੰਸੀਪਲ ਡਾ: ਸ਼ੋਭਾ ਪਰਾਸ਼ਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਸ਼ਿਵਾਂਗੀ ਨੇ 71 ਫ਼ੀਸਦੀ ਅੰਕ ...
ਪਠਾਨਕੋਟ, 21 ਮਾਰਚ (ਅ.ਬ.)-ਰੁਜ਼ਗਾਰ ਅਫ਼ਸਰ ਪਠਾਨਕੋਟ ਰਮਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰਤੀ ਵਾਯੂ ਸੈਨਾ ਵਲੋਂ ਅਗਨੀਵੀਰ ਵਾਯੂ ਸਕੀਮ ਤਹਿਤ ਅਣ ਵਿਆਹੇ ਲੜਕੇ ਅਤੇ ਲੜਕੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ | ਉਨ੍ਹਾਂ ਦੱਸਿਆ ਕਿ ਚਾਹਵਾਨ ...
ਪਠਾਨਕੋਟ, 21 ਮਾਰਚ (ਅ.ਬ.)-ਡਿਪਟੀ ਕਮਿਸ਼ਨਰ ਪਠਾਨਕੋਟ ਹਰਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਮੌਕੇ 23 ਮਾਰਚ 2023 ਨੂੰ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰਾਂ ਵਿਚ ਛੁੱਟੀ ਰਹੇਗੀ | ...
ਨਰੋਟ ਮਹਿਰਾ, 21 ਮਾਰਚ (ਰਾਜ ਕੁਮਾਰੀ)-ਇਤਿਹਾਸਿਕ ਗੁਰਦੁਆਰਾ ਬਾਰਠ ਸਾਹਿਬ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ) ਵਿਖੇ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਵਲੋਂ ਕਾਰ ਸੇਵਾ ਤਹਿਤ ਸੰਗਤਾਂ ਦੀ ...
ਪਠਾਨਕੋਟ, 21 ਮਾਰਚ (ਸੰਧੂ)-ਡਿਸਟਿ੍ਕ ਕੈਮਿਸਟ ਐਸੋਸੀਏਸ਼ਨ ਪਠਾਨਕੋਟ ਵਲੋਂ ਪ੍ਰਧਾਨ ਰਾਜੇਸ਼ ਮਹਾਜਨ ਬੱਬਾ ਦੀ ਪ੍ਰਧਾਨਗੀ ਹੇਠ ਜੀ.ਐਸ.ਟੀ. ਦੇ ਨਵੇਂ ਨਿਯਮਾਂ ਅਤੇ ਕਾਰੋਬਾਰ ਦੇ ਡਿਜ਼ੀਟਲ ਵਿਸ਼ੇ 'ਤੇ ਦੋ ਰੋਜ਼ਾ ਜਾਗਰੂਕਤਾ ਐਜੂਕੇਸ਼ਨਲ ਸੈਮੀਨਾਰ ਦਾ ਆਯੋਜਨ ...
ਪਠਾਨਕੋਟ, 21 ਮਾਰਚ (ਸੰਧੂ)-ਸਿਵਲ ਡਿਫੈਂਸ ਪਠਾਨਕੋਟ ਵਲੋਂ ਸਪੈਸ਼ਲ ਡੀ.ਜੀ.ਪੀ. ਕਮ ਡਾਇਰੈਕਟਰ ਜਨਰਲ ਸਿਵਲ ਡਿਫੈਂਸ ਸੰਜੀਵ ਕਾਲਰਾ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਠਾਨਕੋਟ ਵਿਖੇ ਚੱਲ ਰਹੀ ਤਿੰਨ ਰੋਜ਼ਾ ਰਿਵੈਪਿੰਗ ਆਫ਼ ਸਿਵਲ ਡਿਫੈਂਸ ਦੀ ਕਾਰਜਸ਼ਾਲਾ ...
ਪਠਾਨਕੋਟ, 21 ਮਾਰਚ (ਸੰਧੂ)-ਆਰੀਆ ਮਹਿਲਾ ਕਾਲਜ ਦਾ ਐਮ.ਏ. ਪੰਜਾਬੀ ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਜਾਣਕਾਰੀ ਦਿੰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ: ਗੁਰਮੀਤ ਕੌਰ ਨੇ ਦੱਸਿਆ ਕਿ ਐਮ.ਏ. ਪੰਜਾਬੀ ਤੀਜੇ ਸਮੈਸਟਰ ਵਿਚ ਰੀਤਿਕਾ ਨੇ 75 ਫੀਸਦੀ ਅੰਕ ਲੈ ਕੇ ਪਹਿਲਾ ...
ਪਠਾਨਕੋਟ, 21 ਮਾਰਚ (ਸੰਧੂ)-ਐੱਸ.ਐੱਮ.ਡੀ.ਆਰ.ਐੱਸ.ਡੀ. ਕਾਲਜ ਦਾ ਬੀ.ਸੀ.ਏ. ਤੀਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ | ਪਿ੍ੰਸੀਪਲ ਜੇ.ਸੀ. ਕਟੋਚ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਾਲਜ ਦੀ ਵਿਦਿਆਰਥਣ ਪ੍ਰੀਤੀ ਨੇ ਬੀ.ਸੀ.ਏ. ਤੀਜੇ ਸਮੈਸਟਰ 'ਚੋਂ 81 ਫ਼ੀਸਦੀ ਅੰਕ ...
ਪਠਾਨਕੋਟ, 21 ਮਾਰਚ (ਸੰਧੂ)-ਆਰੀਆ ਮਹਿਲਾ ਕਾਲਜ ਪਠਾਨਕੋਟ ਵਿਖੇ ਵਿੱਦਿਆ ਐਜੂਕੇਸ਼ਨ ਸੁਸਾਇਟੀ ਵਲੋਂ ਡਾ: ਅਲਕਾ ਸਕਿਨ ਸੈਂਟਰ ਦੇ ਸਹਿਯੋਗ ਨਾਲ ਪ੍ਰਧਾਨ ਵਿਜੇ ਪਾਸੀ ਦੀ ਪ੍ਰਧਾਨਗੀ ਹੇਠ ਮੁਫ਼ਤ ਚਮੜੀ ਰੋਗ ਜਾਂਚ ਕੈਂਪ ਲਗਾਇਆ ਗਿਆ | ਕੈਂਪ ਵਿਚ ਕਾਲਜ ਦੇ ਪਿ੍ੰਸੀਪਲ ...
ਨਰੋਟ ਮਹਿਰਾ, 21 ਮਾਰਚ (ਰਾਜ ਕੁਮਾਰੀ)-ਬੀਤੀ ਦਿਨ ਪਏ ਮੀਂਹ ਅਤੇ ਚੱਲੀ ਤੇਜ਼ ਹਨੇਰੀ ਨਾਲ ਕਿਸਾਨਾਂ ਦੀ ਸਿਟੇ 'ਤੇ ਆਈ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਖੇਤਾਂ ਵਿਚ ਵਿਛ ਗਈ ਹੈ | ਹਲਕਾ ਭੋਆ ਦੇ ਪਿੰਡ ਚਸਮਾਂ ਤੇ ਆਸ ਪਾਸ ਦੇ ਪਿੰਡਾਂ ਦੇ ਕਿਸਾਨਾਂ ਦੀ ਕਣਕ ਦੀ ਫ਼ਸਲ ਖੇਤਾਂ ...
ਨਰੋਟ ਮਹਿਰਾ, 21 ਮਾਰਚ (ਰਾਜ ਕੁਮਾਰੀ)-ਇਤਿਹਾਸਿਕ ਗੁਰਦੁਆਰਾ ਬਾਰਠ ਸਾਹਿਬ (ਪ੍ਰਬੰਧ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ) ਵਿਖੇ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਬਾਬਾ ਜਗਤਾਰ ਸਿੰਘ ਤਰਨ ਤਾਰਨ ਵਾਲਿਆਂ ਵਲੋਂ ਕਾਰ ਸੇਵਾ ਤਹਿਤ ਸੰਗਤਾਂ ਦੀ ...
ਨਰੋਟ ਮਹਿਰਾ, 21 ਮਾਰਚ (ਰਾਜ ਕੁਮਾਰੀ)-ਥਾਣਾ ਸਦਰ ਪਠਾਨਕੋਟ ਦੀ ਪੁਲਿਸ ਵਲੋਂ ਇਕ ਵਿਅਕਤੀ ਨੰੂ ਭੁੱਕੀ ਚੂਰਾ ਪੋਸਤ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ | ਜਾਣਕਾਰੀ ਅਨੁਸਾਰ ਏ.ਐੱਸ.ਆਈ. ਸੁਰਿੰਦਰ ਕੁਮਾਰ, ਏ.ਐੱਸ.ਆਈ. ਦਵਿੰਦਰ ਸਿੰਘ ਸਮੇਤ ਪੁਲਿਸ ਪਾਰਟੀ ...
ਸ਼ਾਹਪੁਰ ਕੰਢੀ, 21 ਮਾਰਚ (ਰਣਜੀਤ ਸਿੰਘ)-ਰੁਜ਼ਗਾਰ ਦੀ ਮੰਗ ਨੂੰ ਲੈ ਕੇ ਬਿਜਲੀ ਟਾਵਰ 'ਤੇ ਚੜ੍ਹੇ ਸ਼ਾਹਪੁਰ ਕੰਢੀ ਡੈਮ ਔਸਤੀ ਸੰਘਰਸ਼ ਕਮੇਟੀ ਦੇ ਬਜ਼ੁਰਗ ਆਗੂ ਸ਼ਰਮ ਸਿੰਘ ਤੇ ਕੁਲਵਿੰਦਰ ਸਿੰਘ ਨੰੂ ਅੱਜ ਪੰਜ ਦਿਨ ਬੀਤ ਗਏ ਹਨ, ਪਰ ਉਹ ਆਪਣੀ ਮੰਗ 'ਤੇ ਅੜੇ ਹੋਏ ਹਨ | ...
ਪਠਾਨਕੋਟ, 21 ਮਾਰਚ (ਸੰਧੂ)-ਸ੍ਰੀ ਲਕਸ਼ਮੀ ਨਰਾਇਣ ਮੰਦਰ ਮਾਡਲ ਟਾਊਨ ਮੰਦਿਰ ਕਮੇਟੀ ਦੀ ਮੀਟਿੰਗ ਪ੍ਰਦੀਪ ਮਹਾਜਨ ਦੀ ਦੇਖਰੇਖ ਹੇਠ ਹੋਈ | ਇਸ ਮੌਕੇ ਸਮੂਹ ਮੈਂਬਰਾਂ ਵਲੋਂ ਸਰਸੰਮਤੀ ਨਾਲ ਸਮਾਜ ਸੇਵਕ ਲਵ ਵਿਨਾਇਕ (ਸੰਨੀ) ਨੰੂ ਲਕਸ਼ਮੀ ਨਰਾਇਣ ਮੰਦਿਰ ਦਾ ਪ੍ਰਧਾਨ ...
ਪਠਾਨਕੋਟ, 21 ਮਾਰਚ (ਸੰਧੂ)-ਡੈਫੋਡਿਲ ਪਬਲਿਕ ਸਕੂਲ ਸੈਣਗੜ੍ਹ ਪਠਾਨਕੋਟ ਵਿਖੇ ਪਿ੍ੰਸੀਪਲ ਸੋਨੀਆ ਮਹਾਜਨ ਦੀ ਪ੍ਰਧਾਨਗੀ ਹੇਠ ਟਰੈਫ਼ਿਕ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ | ਜਿਸ ਵਿਚ ਟਰੈਫ਼ਿਕ ਮਾਰਸ਼ਲ ਵਿਜੇ ਪਾਸੀ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਤੇ ...
ਪੰਜਗਰਾਈਆਂ, 21 ਮਾਰਚ (ਬਲਵਿੰਦਰ ਸਿੰਘ)-ਨਜ਼ਦੀਕੀ ਪਿੰਡ ਮਸਾਣੀਆਂ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਤਪ ਅਸਥਾਨ ਬਾਬਾ ਫੌਜਾ ਸਿੰਘ ਜੀ ਵਿਖੇ ਸੂਬਾ ਆਗੂ ਹਰਵਿੰਦਰ ਸਿੰਘ ਮਸਾਣੀਆਂ ਦੀ ਪ੍ਰਧਾਨਗੀ ਹੇਠ ਹੋਈ | ਗੱਲਬਾਤ ਸਾਂਝੀ ...
ਘੱਲੂਘਾਰਾ ਸਾਹਿਬ/ਭੈਣੀ ਮੀਆਂ ਖਾਂ/ ਪੁਰਾਣਾ ਸ਼ਾਲਾ, 21 ਮਾਰਚ (ਮਿਨਹਾਸ, ਬਾਜਵਾ,ਅਸ਼ੋਕ ਸ਼ਰਮਾ)-ਅਜਨਾਲਾ ਵਿਖੇ ਪਿਛਲੇ ਦਿਨੀਂ ਵਾਪਰੀ ਘਟਨਾ ਤੋਂ ਬਾਅਦ 4 ਦਿਨਾਂ ਤੋਂ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮਿ੍ਤਪਾਲ ਸਿੰਘ ਦੇ ਸਮਰਥਕਾਂ ਦੀਆਂ ਗਿ੍ਫ਼ਤਾਰੀ ਨੂੰ ...
ਡੇਰਾ ਬਾਬਾ ਨਾਨਕ, 21 ਮਾਰਚ (ਵਿਜੇ ਸ਼ਰਮਾ)-ਫਿਲਮ ਜਗਤ ਦੇ ਮਹਾਨ ਕਲਾਕਾਰ ਕਬੀਰ ਬੇਦੀ ਤੇ ਉਨ੍ਹਾਂ ਦੀ ਪਤਨੀ ਪਰਵੀਨ ਬੇਦੀ ਆਪਣੀ ਡੇਰਾ ਬਾਬਾ ਨਾਨਕ ਫੇਰੀ ਦੌਰਾਨ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਵਿਖੇ ਨਤਮਸਤਕ ਹੋਏ, ਜਿਥੇ ਉਨ੍ਹਾਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ...
ਬਟਾਲਾ 21 ਮਾਰਚ (ਕਾਹਲੋਂ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਲੜਕੇ ਬਟਾਲਾ ਵਿਖੇ ਬੱਚਿਆਂ ਨੂੰ ਕਿੱਤਾ ਮੁਖੀ ਧੰਦੇ ਨਾਲ ਜੋੜਨ ਲਈ ਹੁਨਰੀ ਕਿੱਟਾਂ ਵੰਡੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਮਾਤਾ ...
ਗੁਰਦਾਸਪੁਰ, 21 ਮਾਰਚ (ਪੰਕਜ ਸ਼ਰਮਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵਾਂ ਸੈਸ਼ਨ ਸ਼ੁਰੂ ਹੁੰਦਿਆਂ ਨਿੱਜੀ ਸਕੂਲਾਂ ਵਲੋਂ ਬੱਚਿਆਂ ਦੇ ਮਾਪਿਆਂ ਦੀ ਅੰਨੀ ਲੁੱਟ ਸ਼ੁਰੂ ਕਰ ਦਿੱਤੀ ਗਈ ਹੈ | ਜ਼ਿਕਰਯੋਗ ਹੈ ਕਿ ੂਬੇ ਦੀ ਜਨਤਾ ਵਲੋਂ ਸੂਬੇ ਵਿਚ 'ਆਪ' ਦੀ ਸਰਕਾਰ ਆਉਣ ਲਈ ...
ਪੁਰਾਣਾ ਸ਼ਾਲਾ, 21 ਮਾਰਚ (ਗੁਰਵਿੰਦਰ ਸਿੰਘ ਗੁਰਾਇਆ)-ਸਾਬਕਾ ਸੈਨਿਕ ਸੰਘਰਸ਼ ਕਮੇਟੀ ਪੰਜਾਬ ਦੀ ਗੁਰਦਾਸਪੁਰ ਇਕਾਈ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਜਥੇਬੰਦੀ ਦੇ ਨੈਸ਼ਨਲ ਐਡਵਾਈਜ਼ਰ ਸੂਬੇਦਾਰ ਮੇਜਰ ਐੱਸ.ਪੀ. ਸਿੰਘ ਗੋਸਲ ਅਤੇ ਗੁਰਦਾਸਪੁਰ ਤੋਂ ਜਰਨਲ ਸਕੱਤਰ ...
ਪੁਰਾਣਾ ਸ਼ਾਲਾ, 21 ਮਾਰਚ (ਅਸ਼ੋਕ ਸ਼ਰਮਾ)-ਜ਼ਿਲ੍ਹਾ ਪੁਲਿਸ ਮੁਖੀ ਦਯਾਮਾ ਹਰੀਸ਼ ਕੁਮਾਰ ਓਮ ਪ੍ਰਕਾਸ਼ ਦੀ ਅਗਵਾਈ ਹੇਠ ਦਿਹਾਤੀ ਖੇਤਰ ਅੰਦਰ ਪੈਂਦੇ ਥਾਣਿਆਂ ਦੀ ਪੁਲਿਸ ਵਲੋਂ ਪਿੰਡਾਂ ਅੰਦਰ ਫਲੈਗ ਮਾਰਚ ਕੱਢੇ ਗਏ | ਥਾਣਾ ਪੁਰਾਣਾ ਸ਼ਾਲਾ ਵਲੋਂ ਕੱਢਿਆ ਗਿਆ ਫਲੈਗ ...
ਘੁਮਾਣ, 21 ਮਾਰਚ (ਬੰਮਰਾਹ)-ਘੁਮਾਣ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਮੀਰੀ ਪੀਰੀ ਜ਼ੋਨ ਦੇ ਪ੍ਰਧਾਨ ਮਾਸਟਰ ਗੁਰਜੀਤ ਸਿੰਘ ਬੱਲੜਵਾਲ, ਜ਼ੋਨ ਭਗਤ ਨਾਮਦੇਵ ਦੇ ਪ੍ਰਧਾਨ ਸਤਨਾਮ ਸਿੰਘ ਮਧਰੇ ਦੀ ਅਗਵਾਈ 'ਚ ਘੁਮਾਣ ਦੇ ਬਾਜ਼ਾਰ ਅੰਦਰ ਇਕ ਘਰ ਦਾ ਬਿਜਲੀ ਵਿਭਾਗ ...
ਡੇਅਰੀਵਾਲ ਦਰੋਗਾ 21 ਮਾਰਚ (ਹਰਦੀਪ ਸਿੰਘ ਸੰਧੂ)-ਬੀਤੇ ਦਿਨੀਂ ਅਦਾਰਾ 'ਅਜੀਤ' ਦੇ ਇਸ਼ਤਿਹਾਰਾਂ 'ਤੇ ਪਾਬੰਦੀ ਤੇ ਵਿਧਾਨ ਸਭਾ ਵਿਚ ਚਲਦੇ ਸੈਸ਼ਨ ਦੌਰਾਨ ਆਪ ਸਕਾਰ ਵਲੋਂ ਅਦਾਰਾ 'ਅਜੀਤ' ਦੇ ਪੱਤਰਕਾਰਾਂ ਨੂੰ ਅੰਦਰ ਜਾਣ ਤੋਂ ਰੋਕਣਾ ਪ੍ਰੈੱਸ ਦੀ ਆਜ਼ਾਦੀ 'ਤੇ ਸਿੱਧਾ ...
ਮਲੇਰਕੋਟਲਾ, 21 ਮਾਰਚ (ਮੁਹੰਮਦ ਹਨੀਫ਼ ਥਿੰਦ)-ਪ੍ਰਬੰਧਕੀ ਕਮੇਟੀ ਬੜੀ ਈਦਗਾਹ ਮਲੇਰਕੋਟਲਾ ਵਲੋਂ ਜਾਰੀ ਕੀਤੇ ਗਏ ਕੈਲੰਡਰ ਅਨੁਸਾਰ ਰਮਜ਼ਾਨ-ਉਲ-ਮੁਬਾਰਕ ਮਹੀਨੇ ਦੀ ਸਮਾਂ ਸਾਰਨੀ 23 ਮਾਰਚ ਦਿਨ ਵੀਰਵਾਰ ਨੂੰ ਪਹਿਲਾ ਰੋਜ਼ਾ ਸਵੇਰੇ 5:08 ਤੇ ਰੱਖਿਆ ਜਾਵੇਗਾ ਅਤੇ ਸ਼ਾਮ 6:42 ...
ਪੁਰਾਣਾ ਸ਼ਾਲਾ, 21 ਮਾਰਚ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਬਹਾਦਰ ਦੀ ਸੰਪਰਕ ਸੜਕ ਜੋ ਗੁਰਦੁਆਰਾ ਸ਼ਹੀਦ ਬੀਬੀ ਸੁੰਦਰੀ ਨੰੂ ਮਿਲਾਉਂਦੀ ਹੈ | ਜਿਸ ਦੀ ਹਾਲਤ ਇਕ ਸਾਲ ਤੋਂ ਖਸਤਾ ਹੋਣ ਕਾਰਨ ਪਿਛਲੇ ਦਿਨੀਂ ਪਏ ਮੀਂਹ ਕਾਰਨ ...
ਗੁਰਦਾਸਪੁਰ, 21 ਮਾਰਚ (ਆਰਿਫ਼)-ਗੁਰਦਾਸਪੁਰ ਦੀ ਮੰਨੀ ਪ੍ਰਮੰਨੀ ਸੰਸਥਾ ਦੀ ਬਿ੍ਟਿਸ਼ ਲਾਇਬ੍ਰੇਰੀ ਪੀ.ਟੀ.ਈ ਅਤੇ ਆਈਲੈਟਸ ਦੇ ਰਿਕਾਰਡ ਤੋੜ ਨਤੀਜੇ ਪ੍ਰਾਪਤ ਕਰ ਰਹੀ ਹੈ | ਬਿ੍ਟਿਸ਼ ਲਾਇਬ੍ਰੇਰੀ ਸੰਸਥਾ ਵਲੋਂ ਪੀ.ਟੀ.ਈ ਦੀ ਬਹੁਤ ਵਧੀਆ ਕੋਚਿੰਗ ਦਿੱਤੀ ਜਾ ਰਹੀ ਹੈ ਅਤੇ ...
ਡੇਰਾ ਬਾਬਾ ਨਾਨਕ, 21 ਮਾਰਚ (ਵਿਜੇ ਸ਼ਰਮਾ)-ਸਰਪੰਚ ਯੂਨੀਅਨ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਪੰਚਾਇਤ ਯੂਨੀਅਨ ਬਲਾਕ ਡੇਰਾ ਬਾਬਾ ਨਾਨਕ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਪ੍ਰਧਾਨ ਸਰਬਜੀਤ ਸਿੰਘ ਸ਼ੱਬਾ ਦੀ ਅਗਵਾਈ 'ਚ ਹੋਈ, ਜਿਸ ਵਿਚ ਸਰਪੰਚਾਂ ਨੂੰ ਆ ਰਹੀਆਂ ...
ਡੇਅਰੀਵਾਲ ਦਰੋਗਾ 21 ਮਾਰਚ (ਹਰਦੀਪ ਸਿੰਘ ਸੰਧੂ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਵਲੋਂ ਅੱਜ ਪਿੰਡ ਮੱਲ੍ਹੀਆਂ ਦੇ ਸਕੂਲ 'ਚ ਲੱਗਿਆ ਚਿੱਪ ਵਾਲਾ ਮੀਟਰ ਲਾਹ ਕੇ ਬਿਜਲੀ ਬੋਰਡ ਦੇ ਹਵਾਲੇ ਕੀਤਾ | ਇਕਾਈ ਪ੍ਰਧਾਨ ਹਰਜੀਤ ਸਿੰਘ ਮੱਲ੍ਹੀਆਂ ਤੇ ਤਰਸੇਮ ਸਿੰਘ ...
ਫਤਹਿਗੜ੍ਹ ਚੂੜੀਆ 21 ਮਾਰਚ (ਐਮ.ਐਸ. ਫੁੱਲ)-ਬੀਤੇ ਦਿਨੀਂ ਸਾਬਕਾ ਸਪੀਕਰ ਮਰਹੂਮ ਨਿਰਮਲ ਸਿੰਘ ਕਾਹਲੋਂ ਦੇ ਭਰਾ, ਹਲਕਾ ਡੇਰਾ ਬਾਬਾ ਨਾਨਕ ਤੋਂ ਅਕਾਲੀ ਦਲ ਦੇ ਇੰਚਾਰਜ ਰਵੀਕਰਨ ਸਿੰਘ ਕਾਹਲੋਂ ਤੇ ਡਾ. ਸ਼ਿਵਕਰਨ ਸਿੰਘ ਕਾਹਲੋਂ ਦੇ ਤਾਇਆ ਜੀ ਅਤੇ ਬਿਕਰਮਜੀਤ ਸਿੰਘ ...
ਧਿਆਨਪੁਰ, 21 ਮਾਰਚ (ਕੁਲਦੀਪ ਸਿੰਘ ਸੋਨੂੰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਾਵਨ ਅਸਥਾਨ ਸ੍ਰੀ ਕਰਤਾਰਪੁਰ ਸਾਹਿਬ ਅਤੇ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਨੂੰ ਸਿਜਦਾ ਕਰਨ ਲਈ ਬਣ ਰਹੀ ਸੜਕ ਨਾਲ ਇਲਾਕੇ ਦੇ ਹਰ ਵਰਗ ਨੂੰ ਬਹੁਤ ਵੱਡਾ ਫਾਇਦਾ ਹੋਵੇਗਾ | ਇਨ੍ਹਾਂ ...
ਧਾਰੀਵਾਲ, 21 ਮਾਰਚ (ਜੇਮਸ ਨਾਹਰ)-ਪ੍ਰਭੂ ਯਿਸੂ ਮਸੀਹ ਦੀ ਮਹਿਮਾ, ਉਸਤਤਿ ਤੇ ਵਡਿਆਈ ਲਈ ਅਤੇ ਨਿਰਵਿਗਣ ਪ੍ਰਭੂ ਯਿਸੂ ਦੇ ਪ੍ਰਚਾਰ ਨੂੰ ਬਰਕਰਾਰ ਰੱਖਣ ਲਈ ਪ੍ਰੇਰਿਤ ਅੰਕੁਰ ਯੂਸਫ਼ ਨਰੂਲਾ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਗਲੋਬਲ ਕ੍ਰਿਸ਼ਚਨ ਐਕਸ਼ਨ ਕਮੇਟੀ ਦੁਆਰਾ ...
ਧਾਰੀਵਾਲ, 21 ਮਾਰਚ (ਜੇਮਸ ਨਾਹਰ)-ਸੰਤਨੀ ਤਰੇਜਾ ਕੈਥੋਲਿਕ ਚਰਚ ਦੇ ਪੈਰਿਸ਼ ਪ੍ਰੀਸ਼ਟ ਤੇ ਡੀਨ ਫਾਦਰ ਜੋਸ ਪਡਿਆਟੀ ਦੀ ਫੀਸਟ ਮੌਕੇ ਸੰਗਤਾਂ ਨੇ ਚਰਚ ਵਿਚ ਵੱਧ ਚੜ੍ਹ ਕੇ ਸ਼ਮੂਲੀਅਤ ਕਰਦਿਆਂ ਫਾਦਰ ਨੂੰ ਫੀਸਟ ਦੀ ਵਧਾਈ ਦਿੱਤੀ | ਇਸ ਦੌਰਾਨ ਚਰਚ ਦੇ ਪੈਰਿਸ਼ ਕੌਸਿਲ ...
ਧਾਰੀਵਾਲ, 21 ਮਾਰਚ (ਸਵਰਨ ਸਿੰਘ)-ਇੱਥੋਂ ਨਜ਼ਦੀਕੀ ਪਿੰਡ ਖਾਨਮਲੱਕ ਵਿਖੇ ਸਥਿਤ ਇਤਿਹਾਸਕ ਮੰਦਿਰ ਛੋਟਾ ਰਾਮ ਤੀਰਥ ਵਿਖੇ ਸਾਲਾਨਾ ਜੋੜ ਮੇਲਾ ਪਿੰਡ ਖਾਨਮਲੱਕ ਤੇ ਇਲਾਕੇ ਦੀਆਂ ਸੰਗਤਾਂ ਵਲੋਂ ਸ਼ਰਧਾ ਪੂਰਵਕ ਮਨਾਇਆ ਗਿਆ, ਜਿਸ ਵਿਚ ਮੰਦਿਰ ਰਾਮ ਤੀਰਥ ਵਿਖੇ ਰੱਖੇ ...
ਹਰਚੋਵਾਲ, 21 ਮਾਰਚ (ਰਣਜੋਧ ਸਿੰਘ ਭਾਮ)-ਕਾਂਗਰਸ ਹਾਈਕਮਾਂਡ ਵਲੋਂ ਐੱਸ.ਸੀ. ਵਿੰਗ ਜ਼ਿਲ੍ਹਾ ਗੁਰਦਾਸਪੁਰ ਦੇ ਨਿਯੁਕਤ ਕੀਤੇ ਗਏ ਚੇਅਰਮੈਨ ਅਤੇ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਇੰਚਾਰਜ ਮਨਦੀਪ ਸਿੰਘ ਰੰਗੜ ਨੰਗਲ ਦਾ ਅੱਜ ਪਿੰਡ ...
ਊਧਨਵਾਲ, 21 ਮਾਰਚ (ਪਰਗਟ ਸਿੰਘ)-ਪਾਵਰਕਾਮ ਦੇ ਉਪ ਮੰਡਲ ਊਧਨਵਾਲ ਵਿਖੇ ਦੋ ਨਵੇਂ ਫੀਡਰਾਂ ਛੀਨਾਂ ਵੀਰਾਂ ਅਤੇ ਭਰਥ ਦੇ ਬ੍ਰੇਕਰਾਂ ਦਾ ਉਦਘਾਟਨ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕੀਤਾ | ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਮੰਡਲ ਬਟਾਲਾ ਦੇ ਸੀਨੀਅਰ ਇੰਜੀਨੀਅਰ ...
ਪੁਰਾਣਾ ਸ਼ਾਲਾ, 21 ਮਾਰਚ (ਅਸ਼ੋਕ ਸ਼ਰਮਾ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਜ਼ਿਲ੍ਹਾ ਕਮੇਟੀ ਦੀ ਮੀਟਿੰਗ ਪੁਰਾਣਾ ਸ਼ਾਲਾ ਵਿਖੇ ਜ਼ਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਮੰਜੀਆਂ ਵਾਲੀ ਦੀ ਰਹਿਨੁਮਾਈ ਹੇਠ ਹੋਈ | ਮੀਟਿੰਗ ਦੌਰਾਨ ਸਰਬਸੰਮਤੀ ਨਾਲ ਆਗੂਆਂ ਨੇ ...
ਊਧਨਵਾਲ, 21 ਮਾਰਚ (ਪਰਗਟ ਸਿੰਘ)-ਸਥਾਨਕ ਕਸਬੇ ਦੇ ਅੰਦਰ ਸਰਕਾਰੀ ਸਕੂਲ ਵਿਚ ਕਮਰਾ ਬਣਾਉਣ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਬਲਾਕ ਸਿੱਖਿਆ ਅਧਿਕਾਰੀ ਅਤੇ ਸਥਾਨਕ ਵਾਸੀਆਂ ਵਿਚ ਤਕਰਾਰ ਚੱਲ ਰਹੀ ਸੀ | ਇਸ ਸਬੰਧੀ ਸਾਬਕਾ ਸਰਪੰਚ ਕਸ਼ਮੀਰ ਸਿੰਘ, ਗੁਰਪ੍ਰੀਤ ਸਿੰਘ, ...
ਪੁਰਾਣਾ ਸ਼ਾਲਾ, 21 ਮਾਰਚ (ਅਸ਼ੋਕ ਸ਼ਰਮਾ)-ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਦੀਆਂ ਮੁਸ਼ਕਿਲਾਂ ਨੰੂ ਗੰਭੀਰਤਾ ਨਾਲ ਲੈਂਦੇ ਹੋਏ ਇਨਸਾਫ਼ ਦਿੱਤਾ ਜਾ ਰਿਹਾ ਹੈ | ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇਕ ਸਾਲ ਵਿਚ ਕਾਫ਼ੀ ਕੰਮ ਕਰਵਾ ਦਿੱਤੇ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX