ਤਾਜਾ ਖ਼ਬਰਾਂ


ਦਲ ਖ਼ਾਲਸਾ ਵਲੋਂ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਸੱਦਾ
. . .  5 minutes ago
ਅੰਮ੍ਰਿਤਸਰ ,1 ਜੂਨ (ਜਸਵੰਤ ਸਿੰਘ ਜੱਸ)- ਸਿੱਖ ਜਥੇਬੰਦੀ ਦਲ ਖ਼ਾਲਸਾ ਨੇ ਜੂਨ 1984 ਘੱਲੂਘਾਰਾ ਨੂੰ ਸਮਰਪਿਤ ਅੰਮ੍ਰਿਤਸਰ ਵਿਚ 5 ਜੂਨ ਨੂੰ ਘੱਲੂਘਾਰਾ ਯਾਦਗਾਰੀ ਮਾਰਚ ਕੱਢਣ ਦਾ ਐਲਾਨ ਕਰਨ....
ਪੰਜਾਬ ਸਰਕਾਰ ਦੀ ਅਦਾਰਾ ਅਜੀਤ ਖ਼ਿਲਾਫ਼ ਦਮਨਕਾਰੀ ਨੀਤੀਆ ਵਿਰੁੱਧ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਅਰਥੀ ਫੂਕ ਮੁਜ਼ਾਹਰਾ
. . .  15 minutes ago
ਅੰਮ੍ਰਿਤਸਰ 1 ਜੂਨ (ਵਰਪਾਲ)- ਪੰਜਾਬ ਸਰਕਾਰ ਦੀਆਂ ਅਦਾਰਾ ਅਜੀਤ ਖ਼ਿਲਾਫ਼ ਦਮਨਕਾਰੀ ਨੀਤੀਆਂ ਅਤੇ ਪਹਿਲਵਾਨ ਲੜਕੀਆਂ ਦੇ ਜਿਣਸੀ ਸ਼ੋਸ਼ਣ ਮਾਮਲੇ ਵਿਚ ਵੱਖ ਵੱਖ ਕਿਸਾਨ ਜਥੇਬੰਦੀਆਂ ਵਲੋਂ ਅਰਥੀ ਫੂਕ....
“MAURH” ਲਹਿੰਦੀ ਰੁੱਤ ਦੇ ਨਾਇਕ ਅੱਠ ਦਿਨਾਂ ਬਾਅਦ, 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਨਵਾਂ ਪੋਸਟਰ ਬਣਿਆ ਖਿੱਚ ਦਾ ਕੇਂਦਰ
. . .  34 minutes ago
“MAURH” ਲਹਿੰਦੀ ਰੁੱਤ ਦੇ ਨਾਇਕ ਅੱਠ ਦਿਨਾਂ ਬਾਅਦ, 9 ਜੂਨ 2023 ਨੂੰ ਸਿਨੇਮਾਘਰਾਂ ਵਿਚ ਹੋ ਰਹੀ ਰਿਲੀਜ਼, ਨਵਾਂ ਪੋਸਟਰ ਬਣਿਆ ਖਿੱਚ ਦਾ ਕੇਂਦਰ
ਬਿਕਰਮ ਸਿੰਘ ਮਜੀਠੀਆ ਨੇ ਭਾਈ ਗੁਰਦੀਪ ਸਿੰਘ ਖੈੜਾ ਨਾਲ ਕੀਤੀ ਮੁਲਾਕਾਤ
. . .  42 minutes ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ)- ਸਾਬਕਾ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਨੇ ਅੱਜ ਫੋਰਟਿਸ ਹਸਪਤਾਲ ਵਿਖੇ ਇਲਾਜ ਅਧੀਨ ਬੰਦੀ ਸਿੰਘ ਭਾਈ ਗੁਰਦੀਪ ਸਿੰਘ ਖੈੜਾ ਨਾਲ ਮੁਲਾਕਾਤ ਕਰਕੇ ਉਨ੍ਹਾਂ.....
ਕਰਨਾਟਕ: ਭਾਰਤੀ ਹਵਾਈ ਸੈਨਾ ਦਾ ਟ੍ਰੇਨਰ ਜਹਾਜ਼ ਹਾਦਸਾਗ੍ਰਸਤ
. . .  about 1 hour ago
ਨਵੀਂ ਦਿੱਲੀ, 1 ਜੂਨ- ਭਾਰਤੀ ਹਵਾਈ ਸੈਨਾ ਦੇ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਭਾਰਤੀ ਹਵਾਈ ਸੈਨਾ ਦਾ ਇਕ ਕਿਰਨ ਟ੍ਰੇਨਰ ਜਹਾਜ਼ ਕਰਨਾਟਕ ਦੇ ਚਮਰਾਜਨਗਰ ਦੇ ਮਕਾਲੀ ਪਿੰਡ ਨੇੜੇ....
ਮੈਨਚੈਸਟਰ ਯੂਨਾਈਟਿਡ ਨੂੰ ਪਛਾੜ ਕੇ ਰੀਅਲ ਮੈਡ੍ਰਿਡ ਬਣਿਆ ਦੁਨੀਆ ਦਾ ਸਭ ਤੋਂ ਕੀਮਤੀ ਫੁੱਟਬਾਲ ਕਲੱਬ
. . .  28 minutes ago
ਮੈਡ੍ਰਿਡ, 1 ਜੂਨ- ਫੋਰਬਸ ਮੁਤਾਬਕ ਰੀਅਲ ਮੈਡ੍ਰਿਡ ਫੁੱਟਬਾਲ ਕਲੱਬ ਇੰਗਲਿਸ਼ ਕਲੱਬ ਮਾਨਚੈਸਟਰ ਯੂਨਾਈਟਿਡ ਨੂੰ ਪਿੱਛੇ ਛੱਡਦੇ ਹੋਏ ਲਗਾਤਾਰ ਦੂਜੀ ਵਾਰ ਦੁਨੀਆ ਦੇ ਸਭ ਤੋਂ ਕੀਮਤੀ ਫੁੱਟਬਾਲ ਕਲੱਬ...
ਨਰਿੰਦਰ ਮੋਦੀ ਤੇ ਨਿਪਾਲ ਦੇ ਪ੍ਰਧਾਨ ਮੰਤਰੀ ਵਿਚਕਾਰ ਹੋਈ ਵਫ਼ਦ ਪੱਧਰੀ ਮੀਟਿੰਗ
. . .  about 1 hour ago
ਨਵੀਂ ਦਿੱਲੀ, 1 ਜੂਨ- ਭਾਰਤੀ ਵਿਦੇਸ਼ ਮੰਤਰਾਲੇ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ਪ੍ਰਚੰਡ ਨਾਲ ਵਫ਼ਦ ਪੱਧਰੀ ਮੀਟਿੰਗ....
ਡਾ. ਹਮਦਰਦ ਨੂੰ ਵਿਜੀਲੈਂਸ ਦੇ ਸੰਮਨ ਬਦਲਾਖ਼ੋਰੀ ਦੀ ਭਾਵਨਾ- ਗੁਰਸ਼ਰਨ ਕੌਰ
. . .  about 1 hour ago
ਸੁਨਾਮ ਊਧਮ ਸਿੰਘ ਵਾਲਾ, 1 ਜੂਨ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਪੰਜਾਬ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ ਨੇ ਪਦਮ ਭੂਸ਼ਣ ਨਾਲ ਸਨਮਾਨਿਤ ਅਤੇ ਅਜੀਤ.....
ਲੁਧਿਆਣਾ ਪਹੁੰਚੇ ਕੇਂਦਰੀ ਸਿਹਤ ਮੰਤਰੀ
. . .  about 1 hour ago
ਲੁਧਿਆਣਾ, 1 ਜੂਨ (ਰੂਪੇਸ਼ ਕੁਮਾਰ)- ਲੁਧਿਆਣਾ ਪਹੁੰਚੇ ਕੇਂਦਰੀ ਸਿਹਤ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਸਰਕਟ ਹਾਊਸ ਵਿਚ ਇਕ ਪ੍ਰੈਸ ਕਾਨਫ਼ਰੰਸ ਕੀਤੀ। ਇਸ ਦੌਰਾਨ ਉਨ੍ਹਾਂ ਕੇਂਦਰ ਦੀ ਮੋਦੀ ਸਰਕਾਰ ਦੇ.....
ਚੇਅਰਮੈਨ ਨਿਯੁਕਤ ਕਰਨ ਲਈ ਇਕ ਵੀ ਸਾਫ਼-ਸੁਥਰਾ ਵਿਅਕਤੀ ਨਹੀਂ ਲੱਭ ਸਕੀ ‘ਆਪ’- ਸੁਖਪਾਲ ਸਿੰਘ ਖਹਿਰਾ
. . .  about 1 hour ago
ਚੰਡੀਗੜ੍ਹ, 1 ਜੂਨ- ਪੰਜਾਬ ਸਰਕਾਰ ਵਲੋਂ ਵੱਖ-ਵੱਖ ਮਾਰਕੀਟ ਕਮੇਟੀ ਦੇ ਨਵੇਂ ਨਿਯੁਕਤ ਕੀਤੇ ਗਏ ਚੇਅਰਮੈਨਾਂ ਤਹਿਤ ਆਨੰਦਪੁਰ ਸਾਹਿਬ ਤੋਂ ਨਿਯੁਕਤ ਚੇਅਰਮੈਨ ਸੰਬੰਧੀ ਸੁਖਪਾਲ ਸਿੰਘ ਖਹਿਰਾ ਨੇ ਇਕ ਟਵੀਟ ਕੀਤਾ....
ਮਨੀਪੁਰ ਹਿੰਸਾ ਦੀ ਜਾਂਚ ਨਿਆਂਇਕ ਕਮਿਸ਼ਨ ਕਰੇਗੀ- ਅਮਿਤ ਸ਼ਾਹ
. . .  about 2 hours ago
ਇੰਫ਼ਾਲ, 1 ਜੂਨ- ਅੱਜ ਇੱਥੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪ੍ਰੈੱਸ ਕਾਨਫ਼ਰੰਸ ’ਚ ਕਿਹਾ ਕਿ ਇਨ੍ਹਾਂ 2 ਦਿਨਾਂ ’ਚ ਮੈਂ ਮਨੀਪੁਰ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਨ ਅਤੇ ਨਾਗਰਿਕਾਂ ਦੇ ਵਫ਼ਦਾਂ ਅਤੇ.....
ਬਲਦੇਵ ਸਿੰਘ ਬੱਬੂ ਚੇਤਨਪੁਰਾ ਮਾਰਕਿਟ ਕਮੇਟੀ ਅਜਨਾਲਾ, ਅਵਤਾਰ ਸਿੰਘ ਈਲਵਾਲ ਸੰਗਰੂਰ ਅਤੇ ਮੁਕੇਸ਼ ਜੁਨੇਜਾ ਸੁਨਾਮ ਦੇ ਚੇਅਰਮੈਨ ਨਿਯੁਕਤ
. . .  about 1 hour ago
ਅਜਨਾਲਾ/ਸੰਗਰੂਰ/ਸੁਨਾਮ ਊਧਮ ਸਿੰਘ ਵਾਲਾ-1 ਜੂਨ-ਪੰਜਾਬ ਸਰਕਾਰ ਵਲੋਂ ਅੱਜ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ ਕੀਤੇ ਗਏ ਹਨ।ਇਨ੍ਹਾਂ ਵਿਚ ਬਲਦੇਵ ਸਿੰਘ ਬੱਬੂ ਚੇਤਨਪੁਰਾ...
36 ਸਾਲਾਂ ਵਿਚ ਮਈ ਮਹੀਨਾ ਸਭ ਤੋਂ ਠੰਢਾ ਰਿਕਾਰਡ-ਮੌਸਮ ਵਿਭਾਗ
. . .  about 3 hours ago
ਨਵੀਂ ਦਿੱਲੀ, 1 ਜੂਨ-ਮੌਸਮ ਵਿਭਾਗ ਦੇ ਅਨੁਸਾਰ 36 ਸਾਲਾਂ ਵਿਚ ਮਈ ਮਹੀਨਾ ਸਭ ਤੋਂ ਠੰਢਾ ਰਿਕਾਰਡ ਕੀਤਾ ਗਿਆ, ਜਿਸ ਵਿਚ ਜ਼ਿਆਦਾ ਬਾਰਸ਼ ਹੋਈ। ਇਸ ਦੇ ਚੱਲਦਿਆਂ ਇਸ ਵਾਰ ਔਸਤ ਵੱਧ ਤੋਂ ਵੱਧ ਤਾਪਮਾਨ 36.8 ਡਿਗਰੀ ਸੈਲਸੀਅਸ ਤੱਕ ਹੇਠਾਂ ਆ...
ਵਿਜੀਲੈਂਸ ਵਲੋ ਇਕ ਨਾਇਬ ਤਹਿਸੀਲਦਾਰ ਅਤੇ ਸੇਵਾਮੁਕਤ ਪਟਵਾਰੀ ਗ੍ਰਿਫ਼ਤਾਰ
. . .  about 4 hours ago
ਬਠਿੰਡਾ, 1 ਜੂਨ (ਅੰਮਿ੍ਤਪਾਲ ਸਿੰਘ ਵਲਾਣ)-ਵਿਜੀਲੈਸ ਦੀ ਟੀਮ ਨੇ ਮਾਲ ਰਿਕਾਰਡ ਵਿਚ ਫੇਰਬਦਲ ਕਰਕੇ ਸ਼ਾਮਲਾਟ ਦੀ 28 ਏਕੜ ਜ਼ਮੀਨ ਪ੍ਰਾਈਵੇਟ ਵਿਅਕਤੀਆਂ ਦੇ ਨਾਮ ਕਰਨ ਦੇ ਦੋਸ਼ ਵਿਚ ਸਰਦੂਲਗੜ੍ਹ ਦੇ ਨਾਇਬ ਤਹਿਸੀਲਦਾਰ...
ਪੁਲਿਸ ਤੇ ਗੈਂਗਸਟਰਾਂ ਦਰਮਿਆਨ ਮੁਕਾਬਲੇ ਵਿਚ 2 ਕਾਬੂ
. . .  about 4 hours ago
ਐਸ.ਏ.ਐਸ. ਨਗਰ, 1 ਜੂਨ-(ਜਸਬੀਰ ਸਿੰਘ ਜੱਸੀ) ਬੀਤੀ ਦੇਰ ਰਾਤ ਖਰੜ ਵਿਚ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ 40 ਲੱਖ ਰੁਪਏ ਦੀ ਲੁੱਟ ਕਰ ਕੇ ਭੱਜੇ ਗੈਂਗਸਟਰਾਂ ਦਰਮਿਆਨ ਗਹਿਗੱਚ ਮੁਕਾਬਲਾ ਹੋਇਆ, ਜਿਸ ਵਿਚ ਦੋ ਗੈਂਗਸਟਰ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਿਪਾਲ ਦੇ ਪ੍ਰਧਾਨ ਮੰਤਰੀ ਨਾਲ ਕਰਨਗੇ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 1 ਜੂਨ-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਹੈਦਰਾਬਾਦ ਹਾਊਸ ਵਿਚ ਨਿਪਾਲ ਦੇ ਪ੍ਰਧਾਨ ਮੰਤਰੀ ਪੁਸ਼ਪਾ ਕਮਲ ਦਹਿਲ ‘ਪ੍ਰਚੰਡ’ ਨਾਲ ਮੁਲਾਕਾਤ ਕਰਨਗੇ।ਨਿਪਾਲ ਦੇ ਪ੍ਰਧਾਨ ਮੰਤਰੀ ਭਾਰਤ ਦੇ ਚਾਰ ਦਿਨਾਂ...
ਬੀ.ਐਸ.ਐਫ. ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ
. . .  about 4 hours ago
ਜੰਮੂ, 1 ਜੂਨ -ਸੀਮਾ ਸੁਰੱਖਿਆ ਬਲ (ਬੀ.ਐਸ.ਐਫ.) ਨੇ ਅੱਜ ਤੜਕੇ ਜੰਮੂ ਅਤੇ ਕਸ਼ਮੀਰ ਦੇ ਸਾਂਬਾ ਖੇਤਰ ਵਿਚ ਭਾਰਤ-ਪਾਕਿਸਤਾਨ ਸਰਹੱਦ ਨੇੜੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਢੇਰ ਕਰ...
19 ਕਿਲੋਗ੍ਰਾਮ ਦਾ ਗੈਰ-ਘਰੇਲੂ ਗੈਸ ਸਿਲੰਡਰ ਹੋਇਆ ਸਸਤਾ
. . .  about 4 hours ago
ਨਵੀਂ ਦਿੱਲੀ,1 ਜੂਨ-19 ਕਿਲੋਗ੍ਰਾਮ ਦੇ ਗੈਰ-ਘਰੇਲੂ ਗੈਸ ਸਿਲੰਡਰ ਦੀ ਕੀਮਤ ਅੱਜ ਤੋਂ 83.50 ਰੁਪਏ ਘੱਟ ਗਈ ਹੈ। ਦਿੱਲੀ ਚ 19 ਕਿਲੋਗ੍ਰਾਮ ਗੈਰ-ਘਰੇਲੂ ਸਿਲੰਡਰ ਦੀ ਪ੍ਰਚੂਨ ਵਿਕਰੀ ਕੀਮਤ...
5 ਨਗਰ ਸੁਧਾਰ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ ਨਿਯੁਕਤ
. . .  about 1 hour ago
ਚੰਡੀਗੜ੍ਹ, 1 ਜੂਨ-ਪੰਜਾਬ ਸਰਕਾਰ ਵਲੋਂ 5 ਨਗਰ ਸੁਧਾਰ ਟਰੱਸਟਾਂ ਅਤੇ 66 ਮਾਰਕੀਟ ਕਮੇਟੀਆਂ ਦੇ ਨਵੇਂ ਚੇਅਰਮੈਨ...
ਜੂਨ 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਯਾਦ ਮਨਾਈ
. . .  about 5 hours ago
ਅੰਮ੍ਰਿਤਸਰ, 1 ਜੂਨ (ਜਸਵੰਤ ਸਿੰਘ ਜੱਸ)-ਜੂਨ 1984 ਘੱਲੂਘਾਰੇ ਦੇ ਪਹਿਲੇ ਸ਼ਹੀਦ ਭਾਈ ਮਹਿੰਗਾ ਸਿੰਘ ਬੱਬਰ ਦੀ ਸਲਾਨਾ ਯਾਦ ਅੱਜ ਜਥੇਦਾਰ ਹਵਾਰਾ ਕਮੇਟੀ ਅਤੇ ਪੰਥਕ ਜਥੇਬੰਦੀਆਂ ਵਲੋਂ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਮਨਾਈ ਗਈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ...
ਛੱਤੀਸਗੜ੍ਹ: ਕਾਂਗੇਰ ਵੈਲੀ ਨੈਸ਼ਨਲ ਪਾਰਕ ਵਿਚ ਦੇਖਿਆ ਗਿਆ ਦੁਰਲੱਭ ਭਾਰਤੀ ਮਾਊਸ ਡੀਅਰ
. . .  about 5 hours ago
ਜਗਦਲਪੁਰ, 1 ਜੂਨ -ਭਾਰਤੀ ਮਾਊਸ ਡੀਅਰ, ਜੋ ਕਿ ਇਕ ਦੁਰਲੱਭ ਪ੍ਰਜਾਤੀ ਹੈ, ਨੂੰ ਛੱਤੀਸਗੜ੍ਹ ਦੇ ਜਗਦਲਪੁਰ ਦੇ ਜੰਗਲੀ ਖੇਤਰ ਵਿਚ ਦੇਖਿਆ ਗਿਆ। ਭਾਰਤ ਵਿਚ ਪਾਏ ਜਾਣ ਵਾਲੇ ਹਿਰਨ ਦੀਆਂ 12 ਕਿਸਮਾਂ ਵਿਚੋਂ, ਮਾਊਸ ਡੀਅਰ ਦੁਨੀਆ ਵਿਚ ਸਭ ਤੋਂ ਛੋਟੀਆਂ...
ਸੁਡਾਨ ਯੁੱਧ:ਜੇਦਾਹ ਜੰਗਬੰਦੀ ਵਾਰਤਾ ਵਿਚ ਹਿੱਸਾ ਨਹੀਂ ਲਵੇਗੀ ਫ਼ੌਜ
. . .  about 5 hours ago
ਖਾਰਟੂਮ, 1 ਜੂਨ -ਨਿਊਜ਼ ਏਜੰਸੀ ਦੀ ਰਿਪੋਰਟ ਅਨੁਸਾਰ ਸੂਡਾਨ ਦੀ ਫ਼ੌਜ ਨੇ ਇਕ ਜੰਗਬੰਦੀ ਅਤੇ ਮਨੁੱਖਤਾਵਾਦੀ ਪਹੁੰਚ 'ਤੇ ਗੱਲਬਾਤ ਵਿਚ ਆਪਣੀ ਭਾਗੀਦਾਰੀ ਨੂੰ ਮੁਅੱਤਲ ਕਰ ਦਿੱਤਾ ਹੈ, ਜਿਸ ਨਾਲ ਸੈਂਕੜੇ ਹਜ਼ਾਰਾਂ ਲੋਕ ਬੇਘਰ...
ਜਲੰਧਰ ਚ ਸਰਬ ਪਾਰਟੀ ਮੀਟਿੰਗ ਅੱਜ
. . .  about 6 hours ago
ਜਲੰਧਰ, 1 ਜੂਨ-ਪੰਜਾਬ ਸਰਕਾਰ ਦੀਆਂ ਹੱਕ-ਸੱਚ ਦੀ ਆਵਾਜ਼ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਅਤੇ ਦਮਨਕਾਰੀ ਨੀਤੀਆਂ ਖ਼ਿਲਾਫ਼ ਜਲੰਧਰ ਵਿਖੇ ਸਰਬ ਪਾਰਟੀ ਮੀਟਿੰਗ ਅੱਜ...
⭐ਮਾਣਕ-ਮੋਤੀ⭐
. . .  about 7 hours ago
⭐ਮਾਣਕ-ਮੋਤੀ⭐
ਦਿੱਲੀ ਹਾਈਕੋਰਟ ਨੇ ਕਿਤਾਬ ਵਿਚ ਗੁਪਤ ਸੂਚਨਾਵਾਂ ਦਾ ਖ਼ੁਲਾਸਾ ਕਰਨ ਲਈ ਵੀ.ਕੇ. ਸਿੰਘ ਵਿਰੁੱਧ ਸੀ.ਬੀ.ਆਈ.ਦੇ ਕੇਸ ਨੂੰ ਰੱਦ ਕਰਨ ਤੋਂ ਕੀਤਾ ਇਨਕਾਰ
. . .  1 day ago
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 9 ਚੇਤ ਸੰਮਤ 555

ਸੰਪਾਦਕੀ

ਵਿਸ਼ਵ ਪਾਣੀ ਦਿਵਸ 'ਤੇ ਵਿਸ਼ੇਸ਼

ਕੁਦਰਤੀ ਜਲ ਸੋਮਿਆਂ ਦੀ ਸੰਭਾਲ ਕਰਨ ਦੀ ਲੋੜ

ਅੱਜ ਦਾ ਮਨੁੱਖ ਭਾਵੇਂ ਉੱਚ ਪੱਧਰੀ ਵਿਗਿਆਨਕ ਯੁੱਗ ਅਤੇ ਆਧੁਨਿਕ ਉੱਚ ਪੱਧਰੀ ਤਕਨੀਕ ਨਾਲ ਲੈਸ ਮਸ਼ੀਨੀ ਯੁੱਗ 'ਚ ਰਹਿ ਰਿਹਾ ਹੈ, ਪਰ ਇਸ ਦੇ ਬਾਵਜੂਦ ਇਹ ਅਟੱਲ ਸਚਾਈ ਹੈ ਕਿ ਪਾਣੀ ਬਿਨਾਂ ਮਨੁੱਖੀ ਸੱਭਿਅਤਾ ਦਾ ਵਜੂਦ ਸੰਭਵ ਨਹੀਂ ਹੈ। ਇਤਿਹਾਸ ਗਵਾਹ ਹੈ ਕਿ ਸਦੀਆਂ ਪਹਿਲਾਂ ਪੁਰਾਤਨ ਮਨੁੱਖੀ ਸੱਭਿਆਤਾਵਾਂ ਦਾ ਜਨਮ ਪਾਣੀ ਭਾਵ ਜਲ ਸੋਮਿਆਂ-ਦਰਿਆਵਾਂ ਕਿਨਾਰੇ ਹੀ ਹੋਇਆ ਅਤੇ ਸਦੀਆਂ ਪਹਿਲਾਂ ਕੁਦਰਤੀ ਜਲ ਸੋਮਿਆਂ ਨੇ ਹੀ ਮਨੁੱਖ ਨੂੰ ਜੀਵਨਦਾਨ ਦਿੱਤਾ ਪਰ ਸਿਤਮਜ਼ਰੀਫੀ ਵੇਖੋ ਕਿ ਕੁਦਰਤੀ ਜਲ ਸੋਮਿਆਂ ਨੇ ਜਿਹੜੇ ਮਨੁੱਖ ਨੂੰ ਜੀਵਨਦਾਨ ਦਿੱਤਾ, ਅੱਜ ਉਸੇ ਮਨੁੱਖ ਦੀਆਂ ਖ਼ੁਦਗਰਜ਼ੀ ਅਤੇ ਲਾਲਚ ਕਾਰਨ ਇਨ੍ਹਾਂ ਕੁਦਰਤੀ ਜਲ ਸੋਮਿਆਂ ਦਾ ਖ਼ੁਦ ਦਾ ਜੀਵਨ ਅਤੇ ਵਜੂਦ ਖ਼ਤਰੇ ਵਿਚ ਹੈ।
ਅਸਲ 'ਚ ਵਿਗਿਆਨ ਅਤੇ ਮਨੁੱਖੀ ਵਿਕਾਸ ਦੇ ਨਾਂਅ ਹੇਠ ਪਾਣੀ ਦੇ ਕੁਦਰਤੀ ਜਲ ਸੋਮਿਆਂ ਨੂੰ ਖ਼ੁਦ ਮਨੁੱਖ ਵਲੋਂ ਹੀ ਪਿਛਲੇ ਸਮੇਂ ਤੋਂ ਤਬਾਹ ਕੀਤਾ ਜਾ ਰਿਹਾ ਹੈ। ਨਦੀਆ ਅਤੇ ਦਰਿਆਵਾਂ ਦੇ ਨਿਰਮਲ ਵਹਿੰਦੇ ਪਾਣੀ ਉਪਰ ਬੰਨ੍ਹ ਮਾਰ ਕੇ ਇਸ ਪਾਣੀ ਦਾ ਕੁਦਰਤੀ ਵਹਾਓ ਭਾਵ ਰਾਹ ਮਨੁੱਖ ਨੇ ਰੋਕਿਆ, ਫਿਰ ਇਸ ਪਾਣੀ ਨੂੰ ਬੋਤਲਾਂ ਵਿਚ ਭਰ ਕੇ ਮੁੱਲ ਵੇਚਿਆ ਜਾ ਰਿਹਾ ਹੈ। ਇਸ ਤਰ੍ਹਾਂ ਮਨੁੱਖ ਦੇ ਵਪਾਰਕ ਲਾਲਚ ਨੇ ਨਦੀਆਂ ਅਤੇ ਦਰਿਆਵਾਂ ਦੇ ਪਵਿੱਤਰ ਪਾਣੀ ਦਾ ਬੋਤਲਬੰਦ ਵਪਾਰੀਕਰਨ ਕਰ ਦਿੱਤਾ, ਇਸ ਦੇ ਨਾਲ ਹੀ ਨਦੀਆਂ-ਦਰਿਆਵਾਂ 'ਚੋਂ ਨਹਿਰਾਂ, ਰਜਬਾਹੇ, ਕੱਸੀਆਂ ਕੱਢ ਕੇ ਮਨੁੱਖ ਦੀ ਘਰ-ਘਰ ਤੱਕ ਪਾਈਪਾਂ ਰਾਹੀਂ ਪਾਣੀ ਪਹੁੰਚਾਉਣ ਦੀ ਜ਼ਿੱਦ ਨੇ ਸਰਕਾਰੀ ਖ਼ਜ਼ਾਨਾ ਅਤੇ ਵਪਾਰੀਆਂ ਦੀਆਂ ਜੇਬਾਂ ਨੂੰ ਤਾਂ ਭਰ ਦਿੱਤਾ ਪਰ ਇਸ ਸਭ ਕੁਝ 'ਚ ਪਾਣੀ ਦੀ ਬਰਬਾਦੀ ਵੀ ਹੋਈ ਅਤੇ ਪਾਣੀ 'ਚ ਵੱਡੀ ਪੱਧਰ 'ਤੇ ਪ੍ਰਦੂਸ਼ਣ ਵੀ ਪੈਦਾ ਹੋਇਆ। ਇੱਥੇ ਹੀ ਬਸ ਨਹੀਂ ਸਗੋਂ ਮਨੁੱਖ ਨੇ ਆਪਣੇ ਸਵਾਰਥ ਲਈ ਪਾਤਾਲ ਖੋਦ ਕੇ ਧਰਤੀ ਦੀ ਕੁੱਖ ਵਿਚੋਂ ਮਣਾਂ ਮੂੰਹੀਂ ਪਾਣੀ ਕੱਢਣਾ ਸ਼ੁਰੂ ਕਰ ਦਿੱਤਾ ਹੈ, ਜਿਸ ਕਾਰਨ ਅੱਜ ਧਰਤੀ ਹੇਠਲੇ ਪਾਣੀ ਦੇ ਕੁਦਰਤੀ ਸੋਮੇ ਵੀ ਖ਼ਤਮ ਹੋਣ ਵਾਲੇ ਹਨ। ਅਖੌਤੀ ਮਨੁੱਖੀ ਤਰੱਕੀ ਨਾਲ ਕੁਦਰਤੀ ਜਲ ਸੋਮੇ ਸੁੱਕਦੇ, ਸੁੰਗੜਦੇ ਜਾ ਰਹੇ ਹਨ ਅਤੇ ਪ੍ਰਦੂਸ਼ਿਤ ਹੋ ਰਹੇ ਹਨ। ਅੱਜ ਦੇ ਮੌਜੂਦਾ ਹਾਲਾਤ ਇਹ ਹਨ ਕਿ ਸਿਰਫ਼ ਸ਼ਹਿਰਾਂ 'ਚ ਹੀ ਨਹੀਂ, ਸਗੋਂ ਕਸਬਿਆਂ ਅਤੇ ਪਿੰਡਾਂ 'ਚ ਵੀ ਸ਼ੁੱਧ ਪਾਣੀ ਦੀ ਘਾਟ ਪੈਦਾ ਹੋ ਗਈ ਹੈ। ਪਿੰਡਾਂ 'ਚੋਂ ਪਾਣੀ ਦੇ ਸੋਮੇ ਛੱਪੜ, ਟੋਭੇ ਅਲੋਪ ਹੋ ਚੁੱਕੇ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਦੇ ਆਜ਼ਾਦ ਹੋਣ ਵੇਲੇ ਪ੍ਰਤੀ ਵਿਅਕਤੀ 6000 ਘਣ ਮੀਟਰ ਪਾਣੀ ਮੁਹੱਈਆ ਸੀ, ਜੋ ਸਾਲ 2010 'ਚ ਘਟ ਕੇ ਕਰੀਬ 1600 ਘਣ ਮੀਟਰ ਪ੍ਰਤੀ ਵਿਅਕਤੀ ਰਹਿ ਗਿਆ ਸੀ। ਕੇਂਦਰੀ ਜਲ ਸਰੋਤ ਮੰਤਰਾਲੇ ਅਨੁਸਾਰ ਪ੍ਰਤੀ ਵਿਅਕਤੀ ਜਲ ਉਪਲੱਬਤਾ ਸਾਲ 2025 ਵਿਚ 1341 ਘਣ ਮੀਟਰ ਅਤੇ ਸਾਲ 2050 ਤੱਕ ਪ੍ਰਤੀ ਵਿਅਕਤੀ ਪਾਣੀ ਦੀ ਉਪਲੱਬਤਾ 1140 ਘਣ ਮੀਟਰ ਰਹਿ ਜਾਵੇਗੀ।
'ਵਰਲਡ ਰਿਸੋਰਸ ਇੰਸਟੀਚਿਊਟ' ਦੀ ਮਾਰਚ 2016 ਦੀ ਰਿਪੋਰਟ ਅਨੁਸਾਰ ਭਾਰਤ ਦੇ 54 ਫ਼ੀਸਦੀ ਹਿੱਸੇ 'ਚ ਪਾਣੀ ਦੀ ਘਾਟ ਪਾਈ ਜਾ ਰਹੀ ਹੈ। ਨੀਤੀ ਆਯੋਗ ਵਲੋਂ ਸਾਲ 2018 ਦੀ ਜਾਰੀ ਰਿਪੋਰਟ 'ਚ ਵੀ ਇਹ ਕਿਹਾ ਗਿਆ ਹੈ ਕਿ ਇਕ ਪਾਸੇ ਦੇਸ਼ ਦੇ ਕਰੀਬ 60 ਕਰੋੜ ਲੋਕ ਪਾਣੀ ਦੀ ਭਿਆਨਕ ਘਾਟ ਨਾਲ ਜੂਝ ਰਹੇ ਹਨ ਅਤੇ ਦੂਜੇ ਪਾਸੇ 70 ਫ਼ੀਸਦੀ ਪਾਣੀ ਪੀਣਯੋਗ ਨਹੀਂ ਰਿਹਾ ਹੈ। ਜ਼ਮੀਨ ਹੇਠਲੇ ਪਾਣੀ ਦਾ ਪੱਧਰ ਡਿਗਣ, ਸੋਕਾ, ਖੇਤੀ, ਕਾਰਖਾਨਿਆਂ ਅਤੇ ਉਸਾਰੀ ਕੰਮਾਂ 'ਚ ਵਧਦੀ ਪਾਣੀ ਦੀ ਮੰਗ, ਜਲ ਸਰੋਤਾਂ 'ਚ ਵਧਦੇ ਜਾ ਰਹੇ ਪ੍ਰਦੂਸ਼ਣ ਅਤੇ ਗ਼ਲਤ ਜਲ ਪ੍ਰਬੰਧਨ ਯੋਜਨਾਵਾਂ ਵਰਗੀਆਂ ਚੁਣੌਤੀਆਂ, ਮੌਸਮੀ ਬਦਲਾਓ ਅਤੇ ਜਲਵਾਯੂ ਪਰਿਵਰਤਨ ਦੇ ਨਾਲ ਹੋਰ ਵਧ ਜਾਣਗੀਆਂ।
ਇਕ ਸਰਕਾਰੀ ਸਰਵੇਖਣ ਅਨੁਸਾਰ ਭਾਰਤ 'ਚ ਹਰ ਸਾਲ ਹੀ 25 ਲੱਖ ਲੋਕ ਹਵਾ ਅਤੇ ਪਾਣੀ ਦੇ ਪ੍ਰਦੂਸ਼ਣ ਨਾਲ ਮਰ ਜਾਂਦੇ ਹਨ। ਭਾਰਤ 'ਚ 16 ਕਰੋੜ ਤੋਂ ਵਧੇਰੇ ਲੋਕ ਅਜਿਹੇ ਹਨ ਜੋ ਕਿ ਪੀਣ ਲਈ ਸਾਫ਼ ਪਾਣੀ ਨੂੰ ਤਰਸਦੇ ਹਨ, ਹਾਂ ਅਮੀਰ ਲੋਕ ਜ਼ਰੂਰ ਬੋਤਲਬੰਦ ਪਾਣੀ ਮੁੱਲ ਲੈ ਕੇ ਪੀ ਲੈਂਦੇ ਹਨ, ਪਰ ਇਸ ਪਾਣੀ ਦੀ ਗੁਣਵੱਤਾ ਉਪਰ ਵੀ ਹੁਣ ਤੱਕ ਕਈ ਵਾਰ ਸਵਾਲ ਚੁੱਕੇ ਗਏ ਹਨ। ਸਿੱਤਮ ਦੀ ਗੱਲ ਹੈ ਕਿ ਇਕ ਪਾਸੇ ਉੱਚ ਪੱਧਰੀ ਸਰਕਾਰੀ ਗਲਿਆਰਿਆਂ ਤੋਂ ਲੈ ਕੇ ਹਰ ਪੱਧਰ 'ਤੇ 'ਪਾਣੀ ਬਚਾਓ' ਦਾ ਨਾਅਰਾ ਬੁਲੰਦ ਕੀਤਾ ਜਾ ਰਿਹਾ ਹੈ, ਪਰ ਦੂਜੇ ਪਾਸੇ ਧਰਤੀ ਹੇਠੋਂ ਪਾਣੀ ਦਾ ਕੱਢਣਾ ਵੱਡੇ ਪੱਧਰ 'ਤੇ ਜਾਰੀ ਹੈ ਅਤੇ ਕੁਦਰਤੀ ਜਲ ਸੋਮਿਆਂ ਦੀ ਦੁਰਵਰਤੋਂ ਵੀ ਵੱਡੇ ਪੱਧਰ 'ਤੇ ਹੋ ਰਹੀ ਹੈ, ਇਹ ਦੋਵੇਂ ਗੱਲਾਂ ਆਪਾ ਵਿਰੋਧੀ ਹਨ।
ਲਗਾਤਾਰ ਵਧਦੀ ਹੋਈ ਤਕਨੀਕ ਦੀ ਵਰਤੋਂ, ਤੇਜ਼ ਰਫ਼ਤਾਰ ਅਤੇ ਹਰ ਵੇਲੇ ਭੱਜ-ਦੌੜ, ਭੌਤਿਕ ਸੁੱਖ ਦੇ ਸਾਧਨਾਂ ਨੂੰ ਅਸੀਮਿਤ ਤੱਕ ਬਣਾਉਣ ਦੀ ਹੋੜ ਨੇ ਮਨੁੱਖੀ ਜੀਵਨ ਦੇ ਨਾਲ-ਨਾਲ ਕੁਦਰਤੀ ਜਲ ਸੋਮਿਆਂ ਨੂੰ ਵੀ ਨੁਕਸਾਨ ਪਹੁੰਚਾਇਆ ਹੈ। ਅੱਜ ਪ੍ਰਦੂਸ਼ਿਤ ਪਾਣੀ ਕਾਰਨ ਹੀ ਮਨੁੱਖ ਅਨੇਕਾਂ ਬਿਮਾਰੀਆਂ ਦਾ ਸਾਹਮਣਾ ਕਰ ਰਿਹਾ ਹੈ। ਨਦੀਆਂ-ਦਰਿਆਵਾਂ ਅਤੇ ਕੁਦਰਤੀ ਜਲ ਸੋਮਿਆਂ 'ਚ ਡਿਗਦਾ ਸੀਵਰੇਜ, ਉਦਯੋਗਾਂ, ਫੈਕਟਰੀਆਂ ਦੇ ਜ਼ਹਿਰੀਲੇ ਰਸਾਇਣ ਅਤੇ ਹੋਰ ਗੰਦ-ਮੰਦ ਪੀਣ ਵਾਲੇ ਕੁਦਰਤੀ ਸ਼ੁੱਧ ਪਾਣੀ ਨੂੰ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਬਣਾਉਂਦੇ ਹਨ, ਇਹ ਜ਼ਹਿਰੀਲਾ ਪਾਣੀ ਜੀਵ-ਜੰਤੂਆਂ ਦੇ ਨਾਲ-ਨਾਲ ਮਨੁੱਖੀ ਸਿਹਤ ਲਈ ਵੀ ਬਹੁਤ ਹਾਨੀਕਾਰਕ ਸਾਬਿਤ ਹੋ ਰਿਹਾ ਹੈ।
ਅਸਲ ਵਿਚ ਹੁਣ ਵੇਲਾ ਸਿਰਫ਼ ਗੱਲਾਂ ਕਰਨ ਦਾ ਨਹੀਂ ਸਗੋਂ ਪਾਣੀ ਬਚਾਉਣ ਅਤੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਲਈ ਠੋਸ ਉਪਰਾਲੇ ਕਰਨ ਦਾ ਹੈ। ਇਸ ਸਭ ਲਈ ਸਾਨੂੰ ਖ਼ੁਦ ਤੋਂ ਪਹਿਲ ਕਰਨੀ ਚਾਹੀਦੀ ਹੈ ਅਤੇ ਹਰ ਵਿਅਕਤੀ ਨੂੰ ਖ਼ੁਦ ਪਾਣੀ ਦੀ ਸੰਭਾਲ ਕਰਨ ਅਤੇ ਬਰਬਾਦੀ ਰੋਕਣ, ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਅਤੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਲਈ ਉਪਰਾਲੇ ਕਰਨੇ ਚਾਹੀਦੇ ਹਨ। ਹਿਮਾਚਲ ਪ੍ਰਦੇਸ਼ ਅਤੇ ਹੋਰ ਕਈ ਰਾਜਾਂ 'ਚ ਬਰਸਾਤੀ ਪਾਣੀ ਦੀ ਸੰਭਾਲ ਲਈ ਉੱਥੋਂ ਦੀਆਂ ਸਰਕਾਰਾਂ ਦੇ ਨਾਲ-ਨਾਲ ਆਮ ਲੋਕਾਂ ਵਲੋਂ ਵੀ ਉਪਰਾਲੇ ਕੀਤੇ ਜਾਂਦੇ ਹਨ। ਸ਼ਿਮਲਾ ਅਤੇ ਹੋਰ ਇਲਾਕਿਆਂ 'ਚ ਸਥਿਤ ਵੱਡੀ ਗਿਣਤੀ, ਘਰਾਂ 'ਚ ਹੀ ਬਰਸਾਤੀ ਪਾਣੀ ਲਈ ਸੰਬੰਧਤ ਦੇਸੀ ਜੁਗਾੜ ਲਾਏ ਦੇਖੇ ਜਾਂਦੇ ਹਨ। ਇਨ੍ਹਾਂ ਇਲਾਕਿਆਂ ਵਿਚ ਛੱਤ ਦਾ ਪਾਣੀ ਪਾਈਪਾਂ ਰਾਹੀਂ ਸਿੱਧਾ ਵਾਟਰ ਟੈਂਕਾਂ ਵਿਚ ਸੁੱਟਿਆ ਜਾਂਦਾ ਹੈ ਅਤੇ ਫਿਰ ਲੋੜ ਅਨੁਸਾਰ ਉਸ ਬਰਸਾਤੀ ਪਾਣੀ ਦੀ ਵਰਤੋਂ ਕੀਤੀ ਜਾਂਦੀ ਹੈ। ਅਸਲ ਵਿਚ ਪਹਾੜੀ ਲੋਕ ਪਾਣੀ ਦੇ ਮਹੱਤਵ ਨੂੰ ਪੰਜਾਬੀਆਂ ਨਾਲੋਂ ਪਹਿਲਾਂ ਸਮਝ ਗਏ ਹਨ, ਇਸ ਕਾਰਨ ਹਿਮਾਚਲ ਸਰਕਾਰ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਅਤੇ ਹੋਰ ਪਹਾੜੀ ਰਾਜਾਂ ਦੇ ਲੋਕ ਬਰਸਾਤੀ ਪਾਣੀ ਦੀ ਸੰਭਾਲ ਲਈ ਆਪੋ-ਆਪਣਾ ਯੋਗਦਾਨ ਪਾਉਂਦੇ ਹਨ। ਪੰਜਾਬ 'ਚ ਪਾਣੀ ਦੀ ਸੰਭਾਲ ਲਈ ਪਿੰਡਾਂ ਵਿਚ ਟੋਭਿਆਂ ਅਤੇ ਛੱਪੜਾਂ ਨੂੰ ਮੁੜ ਪੁੱਟਿਆ ਜਾਣਾ ਚਾਹੀਦਾ ਹੈ ਤਾਂ ਕਿ ਉੱਥੇ ਬਰਸਾਤੀ ਪਾਣੀ ਦੀ ਸੰਭਾਲ ਹੋ ਸਕੇ ਅਤੇ ਛੱਪੜਾਂ-ਟੋਭਿਆਂ ਵਿਚ ਖੜ੍ਹਾ ਪਾਣੀ ਹੌਲੀ-ਹੌਲੀ ਧਰਤੀ 'ਚ ਰਿਸਦਾ ਰਹੇ, ਜਿਸ ਕਾਰਨ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਚਾ ਉਠ ਸਕੇਗਾ। ਪੰਜਾਬ ਵਿਚ ਝੋਨੇ ਦੀ ਥਾਂ ਘੱਟ ਪਾਣੀ ਪੀਣ ਵਾਲੀਆਂ ਫ਼ਸਲਾਂ ਦੀ ਬਿਜਾਈ ਕਰਨੀ ਚਾਹੀਦੀ ਹੈ। ਇਸ ਦੇ ਨਾਲ ਹੀ ਬਰਸਾਤੀ ਪਾਣੀ ਦੀ ਸਾਂਭ-ਸੰਭਾਲ ਲਈ ਵੀ ਉਪਰਾਲੇ ਕੀਤੇ ਜਾਣੇ ਚਾਹੀਦੇ ਹਨ ਅਤੇ ਪਾਣੀ ਦੀ ਦੁਰਵਰਤੋ ਰੋਕੀ ਜਾਣੀ ਚਾਹੀਦੀ ਹੈ। ਹਰ ਨਵੀਂ ਉਸਾਰੀ ਮੌਕੇ ਇਹ ਸ਼ਰਤ ਲਗਾ ਦੇਣੀ ਚਾਹੀਦੀ ਹੈ ਕਿ ਉੱਥੇ ਬਰਸਾਤੀ ਪਾਣੀ ਦੀ ਧਰਤੀ ਹੇਠਾਂ ਨਿਕਾਸੀ ਯਕੀਨੀ ਬਣਾਈ ਜਾਵੇ। ਇਸ ਦੇ ਨਾਲ ਹੀ ਹਰ ਪਿੰਡ, ਸ਼ਹਿਰ 'ਚ ਪਾਣੀ ਬਚਾਓ ਕਮੇਟੀਆਂ ਬਣਾਉਣੀਆਂ ਚਾਹੀਦੀਆਂ ਹਨ, ਜਿਨ੍ਹਾਂ ਦੇ ਮੈਂਬਰ ਪਾਣੀ ਬਚਾਉਣ ਦੇ ਨਾਲ-ਨਾਲ ਪਾਣੀ ਦੀ ਦੁਰਵਰਤੋਂ ਰੋਕਣ ਲਈ ਉਪਰਾਲੇ ਕਰਨ। ਪਾਣੀ ਦੀ ਸਾਂਭ-ਸੰਭਾਲ ਕਰਨ ਅਤੇ ਪਾਣੀ ਦੀ ਦੁਰਵਰਤਂੋ ਰੋਕਣ, ਪਾਣੀ ਨੂੰ ਪ੍ਰਦੁਸ਼ਣ ਤੋਂ ਬਚਾਉਣ ਲਈ ਅਤੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਲਈ ਮਨੁੱਖੀ ਸਮਾਜ ਨੂੰ ਖ਼ੁਦ ਉਪਰਾਲੇ ਕਰਨੇ ਪੈਣਗੇ ਅਤੇ ਇਹ ਗੱਲ ਚੇਤੇ ਰੱਖਣੀ ਚਾਹੀਦੀ ਹੈ ਕਿ ਪਾਣੀ ਬਿਨਾਂ ਮਨੁੱਖੀ ਸੱਭਿਅਤਾ ਦਾ ਵਜੂਦ ਸੰਭਵ ਨਹੀਂ ਹੈ। ਸਦੀਆਂ ਤੋਂ ਮਨੁੱਖੀ ਸੱਭਿਅਤਾ ਨੂੰ ਜੀਵਨਦਾਨ ਦੇਣ ਵਾਲੇ ਕੁਦਰਤੀ ਜਲ ਸੋਮਿਆਂ ਨੂੰ ਜੀਵਨ ਦਾਨ ਦੇਣਾ ਹੁਣ ਹਰ ਮਨੁੱਖ ਦਾ ਫ਼ਰਜ਼ ਹੈ ਨਹੀਂ ਤਾਂ ਇਸ ਦਾ ਖਮਿਆਜਾ ਭੁਗਤਣ ਲਈ ਵੀ ਮਨੁੱਖ ਨੂੰ ਤਿਆਰ ਰਹਿਣਾ ਚਾਹੀਦਾ ਹੈ।


-ਲੱਕੀ ਨਿਵਾਸ, 61 ਏ ਵਿਦਿਆ ਨਗਰ, ਪਟਿਆਲਾ। ਮੋਬਾਇਲ :9463819174

ਹਮੇਸ਼ਾ ਚੜ੍ਹਦੀ ਕਲਾ 'ਚ ਰੱਖੋ ਆਪਣੇ ਮਨ ਨੂੰ

ਜਦੋਂ ਵੀ ਕਿਤੇ ਆਪਣੇ ਪਿੰਡਾਂ ਵੱਲ ਆਪਣੇ ਇਲਾਕੇ 'ਚ ਜਾਣ ਦਾ ਸਬਬ ਬਣਿਆ, ਰੂਹ ਤਰੋ-ਤਾਜ਼ਾ ਹੋ ਕੇ ਮੁੜੀ। ਇਸ ਲਈ ਨਹੀਂ ਕਿ ਪਿੰਡ ਵਿਚ ਰੌਣਕ ਵੱਸਦੀ ਹੈ, ਹੁਣ ਤਾਂ ਬਹੁਤ ਘੱਟ ਗਈ ਹੈ। ਪਰ ਪਿੰਡ, ਜਿੱਥੇ ਵੀ ਜਾ ਕੇ ਵੱਸ ਗਏ, ਉੱਥੇ ਮਾਸੂਮੀਅਤ ਵਸਣ ਲੱਗ ਪਈ। ਸ਼ਾਇਦ ਸ਼ਹਿਰੀ ...

ਪੂਰੀ ਖ਼ਬਰ »

ਵਿਰੋਧੀ ਪਾਰਟੀਆਂ ਦੇ ਖਿਲਾਫ਼ ਇਕ ਹਥਿਆਰ ਬਣ ਗਈਆਂ ਹਨ ਕੇਂਦਰੀ ਏਜੰਸੀਆਂ

ਮੋਦੀ ਸਰਕਾਰ ਵਲੋਂ ਵਿਰੋਧੀ ਧਿਰ ਦੇ ਖ਼ਿਲਾਫ਼ ਇਕ ਨਵੇਂ ਹਮਲੇ ਦੀ ਸ਼ੁਰੂਆਤ ਕਰਦੇ ਹੋਏ ਕੇਂਦਰੀ ਏਜੰਸੀਆਂ ਖ਼ਾਸ ਤੌਰ 'ਤੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਅਤੇ ਇਨਫੋਰਸਮੈਂਟ ਡਾਇਰੈਕੇਟੋਰੇਟ (ਈ.ਡੀ.) ਦੀਆਂ ਸਰਗਰਮੀਆਂ ਦਾ ਹੜ੍ਹ ਆ ਗਿਆ ਹੈ। ਪਿਛਲੇ ਦੋ ਹਫ਼ਤਿਆਂ ਵਿਚ ...

ਪੂਰੀ ਖ਼ਬਰ »

ਭਾਰਤ ਤੇ ਜਾਪਾਨ ਦੀ ਸਾਂਝੇਦਾਰੀ

ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਦੀ ਸੰਖੇਪ ਭਾਰਤ ਫੇਰੀ ਬੇਹੱਦ ਅਰਥ ਭਰਪੂਰ ਸੀ। ਇਹ ਆਉਣ ਵਾਲੇ ਸਮੇਂ ਵਿਚ ਦੋਹਾਂ ਦੇਸ਼ਾਂ ਦੇ ਸੰਬੰਧਾਂ ਨੂੰ ਹੋਰ ਵੀ ਗੂੜ੍ਹਾ ਕਰਨ ਵਿਚ ਸਹਾਈ ਹੋਵੇਗੀ। ਇਸ ਸਮੇਂ ਇਕ ਹਮਲੇ ਵਿਚ ਮਾਰੇ ਗਏ ਜਾਪਾਨ ਦੇ ਸਾਬਕਾ ਪ੍ਰਧਾਨ ...

ਪੂਰੀ ਖ਼ਬਰ »


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX