ਤਾਜਾ ਖ਼ਬਰਾਂ


⭐ਮਾਣਕ - ਮੋਤੀ⭐
. . .  24 minutes ago
ਸੀ.ਬੀ.ਐਸ.ਈ. ਡੇਟ ਸ਼ੀਟ- 2022 : ​10ਵੀਂ -12ਵੀਂ ਟਰਮ -1 ਪ੍ਰੀਖਿਆ ਦੀ ਡੇਟਸ਼ੀਟ ਜਾਰੀ ,ਪ੍ਰੀਖਿਆ 30 ਨਵੰਬਰ ਤੋਂ
. . .  1 day ago
ਰਾਸ਼ਟਰੀ ਸੁਰੱਖਿਆ ਰਣਨੀਤੀ ਕਾਨਫਰੰਸ 'ਚ ਅੰਦਰੂਨੀ ਸੁਰੱਖਿਆ ਚੁਣੌਤੀਆਂ 'ਤੇ ਅਮਿਤ ਸ਼ਾਹ ਨੇ ਕੀਤਾ ਵਿਚਾਰ ਵਟਾਂਦਰਾ
. . .  1 day ago
ਕੇਂਦਰੀ ਮੰਤਰੀ ਪ੍ਰੀਸ਼ਦ ਦੀ ਬੈਠਕ 21 ਅਕਤੂਬਰ ਨੂੰ ਦਿੱਲੀ ਵਿਚ ਹੋਵੇਗੀ
. . .  1 day ago
ਸਾਂਪਲਾ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਕੀਤੀ ਅਪੀਲ, ਸਿੱਖ ਧਰਮ ਦੀ ਮਰਿਆਦਾ ਮੁਤਾਬਿਕ ਪਵੇ ਲਖਬੀਰ ਸਿੰਘ ਦਾ ਭੋਗ
. . .  1 day ago
ਨਵੀਂ ਦਿੱਲੀ , 18 ਅਕਤੂਬਰ-ਵਿਜੇ ਸਾਂਪਲਾ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਸਿੰਘੂ ਬਾਰਡਰ 'ਤੇ ਕਿਸਾਨ ਸੰਗਠਨਾਂ ਦੇ ਅੰਦੋਲਨ ਵਾਲੀ ਥਾਂ 'ਤੇ ਬੇਰਹਿਮੀ ਨਾਲ ਕਤਲ ਕੀਤੇ ਗਏ ...
ਆਰ.ਬੀ.ਆਈ. ਨੇ ਭਾਰਤੀ ਸਟੇਟ ਬੈਂਕ 'ਤੇ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਭਾਰਤੀ ਰਿਜ਼ਰਵ ਬੈਂਕ ਨੇ ਅੱਜ ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਸਟੇਟ ਬੈਂਕ ਆਫ਼ ਇੰਡੀਆ 'ਤੇ ਰੈਗੂਲੇਟਰੀ ਪਾਲਣਾ 'ਚ ਕਮੀਆਂ ਲਈ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ...
ਲਖੀਮਪੁਰ ਹਿੰਸਾ: ਕ੍ਰਾਈਮ ਬ੍ਰਾਂਚ ਸਵਾਟ ਟੀਮ ਵਲੋਂ ਤਿੰਨ ਮੁਲਜ਼ਮ ਗ੍ਰਿਫਤਾਰ, ਰਿਵਾਲਵਰ ਅਤੇ ਗੋਲੀਆਂ ਜ਼ਬਤ
. . .  1 day ago
ਅਜੇ ਮਿਸ਼ਰਾ ਟੇਨੀ ਦੀ ਗ੍ਰਿਫਤਾਰੀ ਅਤੇ ਅਸਤੀਫੇ ਤੱਕ ਵਿਰੋਧ ਜਾਰੀ ਰਹੇਗਾ - ਰਾਕੇਸ਼ ਟਿਕੈਤ
. . .  1 day ago
ਚੰਡੀਗੜ੍ਹ, 18 ਅਕਤੂਬਰ - ਰਾਕੇਸ਼ ਟਿਕੈਤ ਨੇ ਘੋਸ਼ਣਾ ਕੀਤੀ ਕਿ ਜਦੋਂ ਤੱਕ ਅਜੇ ਮਿਸ਼ਰਾ ਟੇਨੀ ਅਸਤੀਫਾ ਨਹੀਂ ਦੇ ਦਿੰਦੇ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਵਿਰੋਧ ਜਾਰੀ ਰਹੇਗਾ। ਕੇਂਦਰ ਸਰਕਾਰ ਨੂੰ ਅਜੇ ਮਿਸ਼ਰਾ ...
ਟਰਾਂਸਪੋਰਟ ਵਿਭਾਗ ਵਲੋਂ ਨਿੱਜੀ ਕੰਪਨੀਆਂ ਦੀਆਂ 5 ਬੱਸਾਂ ਕੀਤੀਆਂ ਜ਼ਬਤ
. . .  1 day ago
ਫ਼ਿਰੋਜ਼ਪੁਰ ,18 ਅਕਤੂਬਰ (ਤਪਿੰਦਰ ਸਿੰਘ, ਗੁਰਿੰਦਰ ਸਿੰਘ)- ਟਰਾਂਸਪੋਰਟ ਵਿਭਾਗ ਵਲੋਂ ਅੱਜ ਫਿਰੋਜ਼ਪੁਰ ਜਿਲ੍ਹੇ ਵਿਚ ਬਿਨਾਂ ਟੈਕਸ ਤੋਂ ਚੱਲ ਰਹੀਆਂ ਵੱਖ ਵੱਖ ਕੰਪਨੀਆਂ ਦੀਆਂ ਪੰਜ ਹੋਰ ਬੱਸਾਂ ਜ਼ਬਤ- ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ...
ਭਾਰਤੀ ਜਲ ਸੈਨਾ ਨੇ 11ਵੀਂ ਪੀ-8 ਆਈ. ਦੇ ਨਾਲ ਸਮੁੰਦਰੀ ਸਮਰੱਥਾ ਦਾ ਕੀਤਾ ਵਿਸਥਾਰ
. . .  1 day ago
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਸਾੜੇ ਬਿਜਲੀ ਦੇ ਬਿੱਲ
. . .  1 day ago
ਚੰਡੀਗੜ੍ਹ, 18 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੁਦ ਬਿਜਲੀ ਦਾ ਬਿੱਲ ਸਾੜਿਆ ਅਤੇ ਟਵੀਟ ਕੀਤਾ ਕਿ, "ਅਸੀਂ ਵਾਅਦਾ ਕੀਤਾ ਸੀ ਅਤੇ ਅਸੀਂ ਇਸ ਨੂੰ ਨਿਭਾਇਆ ਹੈ। ਪੰਜਾਬ ਦੇ ਲੋਕਾਂ ਨਾਲ ਵਾਅਦੇ ਅਨੁਸਾਰ ...
ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਕੋਲਿਨ ਪਾਵੇਲ ਦੀ ਕੋਰੋਨਾ ਨਾਲ ਮੌਤ
. . .  1 day ago
ਵਾਸ਼ਿੰਗਟਨ, 18 ਅਕਤੂਬਰ - ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਅਤੇ ਜੁਆਇੰਟ ਚੀਫਸ ਆਫ ਸਟਾਫ ਦੇ ਚੇਅਰਮੈਨ ਕੋਲਿਨ ਪਾਵੇਲ ਦੀ ਅੱਜ 84 ਸਾਲ ਦੀ ਉਮਰ ਵਿਚ ਕੋਰੋਨਾ ਵਾਇਰਸ ਕਾਰਨ ...
ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੋਰਾਹਾ ਵਿਚ ਰੋਕਿਆ ਰੇਲ ਟਰੈਕ
. . .  1 day ago
ਦੋਰਾਹਾ, 18 ਅਕਤੂਬਰ (ਜਸਵੀਰ ਝੱਜ) - ਸੰਯੁਕਤ ਕਿਸਾਨ ਮੋਰਚੇ ਦੀ ਕਾਲ ‘ਤੇ ਦੋਰਾਹਾ ਵਿਖੇ ਰੇਲ ਟਰੈਕ ਰੋਕ ਕੇ ਹਾਜ਼ਰੀਨ ਨੇ ਮੰਗ ਕੀਤੀ ਕਿ ਲਖੀਮਪੁਰ ਖੀਰੀ ਦੇ ਕਿਸਾਨਾਂ ਦੇ ਕਾਤਲਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ...
ਬਟਾਲਾ ਦੇ ਅਕਾਲ ਹਸਪਤਾਲ ਤੋਂ 3 ਦਿਨ ਦਾ ਬੱਚਾ ਅਗਵਾ
. . .  1 day ago
ਬਟਾਲਾ, 18 ਅਕਤੂਬਰ (ਕਾਹਲੋਂ)-ਬਟਾਲਾ ਦੇ ਗੁਰਦਾਸਪੁਰ ਰੋਡ ’ਤੇ ਸਥਿਤ ਅਕਾਲ ਹਸਪਤਾਲ ’ਚੋਂ 2 ਔਰਤਾਂ 3 ਦਿਨ ਦਾ ਬੱਚਾ ਚੁੱਕ ਕੇ ਸਕੂਟੀ ’ਤੇ ਫਰਾਰ ਹੋ ਗਈਆਂ। ਇਹ ਔਰਤਾਂ ਨਰਸ ਬਣ ਕੇ ਟੀਕਾਕਰਨ ਕਰਵਾਉਣ ...
ਉਤਰਾਖੰਡ : ਗੰਗੋਤਰੀ ਬਰਫ ਦੀ ਚਾਦਰ ਨਾਲ ਢਕੀ ,ਤਾਜ਼ਾ ਹੋਈ ਬਰਫ਼ਬਾਰੀ
. . .  1 day ago
ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਦੇ ਉਜੈਨ ਵਿਖੇ ਖੋਲ੍ਹੇਗੀ ਸਿੱਖ ਮਿਸ਼ਨ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 18 ਅਕਤੂਬਰ (ਜਸਵੰਤ ਸਿੰਘ ਜੱਸ)-ਸ਼੍ਰੋਮਣੀ ਕਮੇਟੀ ਮੱਧ ਪ੍ਰਦੇਸ਼ ਵਿਖੇ ਸਿੱਖ ਧਰਮ ਦੇ ਪ੍ਰਚਾਰ ਲਈ ਪਹਿਲੇ ਪਾਤਸ਼ਾਹ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਘਾਟ ਉਜੈਨ ਵਿਖੇ ਸਿੱਖ ਮਿਸ਼ਨ ਸਥਾਪਿਤ ...
ਕਰਜ਼ੇ ਕਾਰਨ ਨੌਜਵਾਨ ਕਿਸਾਨ ਨੇ ਖੁਦਕਸ਼ੀ ਕੀਤੀ
. . .  1 day ago
ਕੌਹਰੀਆਂ, 18 ਅਕਤੂਬਰ-(ਮਾਲਵਿੰਦਰ ਸਿੰਘ ਸਿੱਧੂ , ਹਰਬੰਸ ਸਿੰਘ ਛਾਜਲੀ)-ਕਰਜ਼ੇ ਕਾਰਨ ਨੌਜਵਾਨ ਦਾ ਖੁਦਕਸ਼ੀ ਕਰਨ ਦਾ ਸਮਾਚਾਰ ਹੈ। ਜਾਣਕਾਰੀ ਅਨਸਾਰ ਹਲਕਾ ਦਿੜਬਾ ਪਿੰਡ ਰੋਗਲਾ ਦੇ ਨੌਜਵਾਨ ...
ਰਾਮ ਰਹੀਮ ਸਮੇਤ ਸਾਰੇ ਦੋਸ਼ੀਆਂ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਚੰਡੀਗੜ੍ਹ ,18 ਅਕਤੂਬਰ {ਰਾਣਾ }-ਸੀ.ਬੀ.ਆਈ. ਅਦਾਲਤ ਨੇ ਪੰਚਕੂਲਾ ਡੇਰਾ ਸੱਚਾ ਸੌਦਾ ਦੇ ਸਾਬਕਾ ਮੈਨੇਜਰ ਰਣਜੀਤ ਸਿੰਘ ਕਤਲ ਕੇਸ ਦੇ ਸਾਰੇ ਦੋਸ਼ੀਆਂ ਨੂੰ ਸਜ਼ਾ ਸੁਣਾਈ ਹੈ । ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਨੇ ...
ਰਾਮ ਰਹੀਮ ਨੂੰ ਮਿਲੀ ਉਮਰ ਕੈਦ ਦੀ ਸਜ਼ਾ
. . .  1 day ago
ਐਮ.ਪੀ. ਤਿਵਾੜੀ ਨੇ ਮੁੱਖ ਮੰਤਰੀ ਚੰਨੀ ਨੂੰ ਲਿਖੀ ਚਿੱਠੀ, ਨੂਰਪੁਰ ਬੇਦੀ ਨੂੰ ਵੱਖਰੀ ਤਹਿਸੀਲ ਬਣਾਏ ਜਾਣ ਦੀ ਕੀਤੀ ਮੰਗ
. . .  1 day ago
ਨੂਰਪੁਰਬੇਦੀ, 18 ਅਕਤੂਬਰ (ਹਰਦੀਪ ਸਿੰਘ ਢੀਂਡਸਾ )-ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਇਕ ਚਿੱਠੀ ਲਿਖ ਕੇ ਰੂਪਨਗਰ ...
ਸ੍ਰੀ ਮੁਕਤਸਰ ਸਾਹਿਬ : ਹੁਣ ਤੱਕ 200 ਪ੍ਰਾਈਵੇਟ ਬੱਸਾਂ ਕੀਤੀਆਂ ਜ਼ਬਤ-ਰਾਜਾ ਵੜਿੰਗ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਕਤੂਬਰ (ਰਣਜੀਤ ਸਿੰਘ ਢਿੱਲੋਂ)-ਪੰਜਾਬ ਸਰਕਾਰ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬੱਸ ਸਟੈਂਡ ਸ੍ਰੀ ਮੁਕਤਸਰ ਸਾਹਿਬ ਦੀ ਚੈਕਿੰਗ ਕਰਨ ਤੋਂ ਬਾਅਦ ‘ਅਜੀਤ’ ਉੱਪ-ਦਫ਼ਤਰ ...
ਜਲੰਧਰ-ਫਗਵਾੜਾ ਹਾਈਵੇ 'ਤੇ ਆਵਾਜਾਈ ਮੁੜ ਹੋਈ ਸ਼ੁਰੂ
. . .  1 day ago
ਜਲੰਧਰ, 18 ਅਕਤੂਬਰ - ਜਲੰਧਰ-ਫਗਵਾੜਾ ਹਾਈਵੇ 'ਤੇ ਅੱਜ ਪੁਲਿਸ ਮੁਲਾਜ਼ਮ ਵਲੋਂ ਕਾਰ ਚੜ੍ਹਾ ਕੇ ਦਰੜੀਆਂ ਦੋ ਲੜਕੀਆਂ ਵਿਚੋਂ ਇਕ ਲੜਕੀ ਦੇ ਮਾਰੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਇਲਾਕਾ ਵਾਸੀਆਂ ਵਲੋਂ ਹਾਈਵੇ 'ਤੇ ਧਰਨਾ ਲੱਗਾ ਦਿੱਤਾ ਗਿਆ ਸੀ ਤੇ ਹਾਈਵੇ 'ਤੇ ਆਵਾਜਾਈ ਠੱਪ ਕਰ ਦਿੱਤੀ...
ਡੇਂਗੂ ਦੇ ਟੈਸਟ ਲਈ ਨਿੱਜੀ ਹਸਪਤਾਲ 600 ਰੁਪਏ ਤੋਂ ਵਾਧੂ ਚਾਰਜ ਨਹੀਂ ਕਰ ਸਕਦੇ - ਪੰਜਾਬ ਸਰਕਾਰ ਨੇ ਦਿੱਤੇ ਆਦੇਸ਼
. . .  1 day ago
ਚੰਡੀਗੜ੍ਹ, 18 ਅਕਤੂਬਰ (ਸੁਰਿੰਦਰਪਾਲ) - ਪੰਜਾਬ 'ਚ ਡੇਂਗੂ ਅਤੇ ਮਲੇਰੀਆ ਦੇ ਮਾਮਲਿਆਂ ਦੀ ਰੋਕਥਾਮ ਲਈ ਸਰਕਾਰ ਵਲੋਂ ਕਦਮ ਚੁੱਕੇ ਗਏ ਹਨ। ਨਿੱਜੀ ਹਸਪਤਾਲਾਂ ਨੂੰ ਨਿਰਦੇਸ਼ ਜਾਰੀ ਕੀਤੇ ਗਏ ਹਨ। ਜਿਸ ਤਹਿਤ ਡੇਂਗੂ ਟੈਸਟ ਲਈ 600 ਰੁਪਏ ਤੋਂ ਵੱਧ ਚਾਰਜ ਨਹੀਂ ਕਰਨਗੇ। ਸਰਕਾਰੀ ਹਸਪਤਾਲਾਂ 'ਚ...
ਮੇਰੇ ਕਾਰਜਕਾਲ ਦੌਰਾਨ ਅੱਤਵਾਦੀ ਸ੍ਰੀਨਗਰ 'ਚ ਦਾਖਲ ਨਹੀਂ ਹੋ ਸਕਦੇ ਸਨ - ਸਤਿਆਪਾਲ ਮਾਲਿਕ ਸਾਬਕਾ ਰਾਜਪਾਲ ਜੰਮੂ-ਕਸ਼ਮੀਰ
. . .  1 day ago
ਨਵੀਂ ਦਿੱਲੀ, 18 ਅਕਤੂਬਰ - ਜੰਮੂ-ਕਸ਼ਮੀਰ ਦੇ ਸਾਬਕਾ ਰਾਜਪਾਲ ਸਤਿਆਪਾਲ ਮਾਲਿਕ ਨੇ ਕਿਹਾ ਹੈ ਕਿ ਕਸ਼ਮੀਰ ਵਿਚ ਜੋ ਹਾਲਾਤ ਹਨ, ਉਹ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਹੀਂ ਸਨ। ਮਲਿਕ ਇਸ ਵਕਤ ਮੇਘਾਲਿਆ ਦੇ ਰਾਜਪਾਲ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਾ ਤਾਂ ਪੱਥਰਬਾਜ਼ੀ...
ਹਾਦਸੇ ਦੌਰਾਨ ਬੱਬੂ ਮਾਨ ਦੇ ਦੋਸਤ ਦੀ ਮੌਤ
. . .  1 day ago
ਸੰਘੋਲ (ਫਤਹਿਗੜ੍ਹ ਸਾਹਿਬ) ,18 ਅਕਤੂਬਰ (ਗੁਰਨਾਮ ਸਿੰਘ ਚੀਨਾ) - ਸੰਸਾਰ ਪ੍ਰਸਿੱਧ ਲੋਕ ਗਾਇਕ ਤੇ ਅਦਾਕਾਰ ਬੱਬੂ ਮਾਨ ਦੇ ਸਾਥੀ ਪਿੰਡ ਖੰਟ ਵਾਸੀ ਜਿੰਦਰ ਖੰਟ ਦੀ ਇਕ ਹਾਦਸੇ ਦੌਰਾਨ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਜਿੰਦਰ ਖੰਟ ਆਪਣੇ ਸਾਥੀ ਨਾਲ ਸਕੂਟਰ ਤੇ ਸਵਾਰ ਹੋ ਕੇ ਪਿੰਡ ਖੰਟ ਤੋਂ ਮੋਰਿੰਡੇ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 4 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਨੈਤਿਕਤਾ ਸਾਡੇ ਸਾਰਿਆਂ ਲਈ ਸਰਬੋਤਮ ਅਹਿਮੀਅਤ ਰੱਖਦੀ ਹੈ। -ਚਾਰਲਜ਼ ਡਿਕਨਜ਼

ਤੁਹਾਡੇ ਖ਼ਤ

16-04-2021

 ਪੰਜਾਬ ਸਰਕਾਰ ਦੇ ਧਿਆਨ ਹਿਤ
ਪੰਜਾਬ ਦੇ ਮੁਲਾਜ਼ਮਾਂ ਨੂੰ ਪਹਿਲਾਂ 33 ਸਾਲ ਦੀ ਨੌਕਰੀ ਪੂਰੀ ਕਰਨ 'ਤੇ ਪੂਰੀ ਪੈਨਸ਼ਨ ਮਿਲਦੀ ਸੀ। ਭਾਵ ਕਿ ਪੂਰੀ ਤਨਖਾਹ ਦਾ 50 ਫ਼ੀਸਦੀ ਪੈਨਸ਼ਨ ਦੇ ਰੂਪ ਵਿਚ ਮਿਲਦਾ ਸੀ। ਪਰ 2012 ਤੋਂ ਪੰਜਾਬ ਦੀ ਅਕਾਲੀ ਸਰਕਾਰ ਨੇ 25 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਨੂੰ ਹੀ ਪੂਰੀ ਪੈਨਸ਼ਨ ਦੇ ਲਾਭ ਦੇ ਦਿੱਤੇ ਹਨ। ਸਵਾਲ ਖੜ੍ਹਾ ਹੁੰਦਾ ਹੈ ਕਿ ਜਿਹੜਾ ਮੁਲਾਜ਼ਮ ਠੀਕ-ਠਾਕ ਆਪਣੇ ਪੂਰੇ 25 ਸਾਲ ਪੂਰੇ ਕਰਕੇ ਸੇਵਾ-ਮੁਕਤ ਹੋ ਜਾਂਦਾ ਹੈ ਤਾਂ ਉਹ ਇਸ ਫ਼ੈਸਲੇ ਅਨੁਸਾਰ ਲਾਭ ਤਾਂ ਲੈ ਲੈਂਦਾ ਹੈ ਪਰ ਅਗਰ ਕੋਈ ਮੁਲਾਜ਼ਮ ਆਪਣੇ 25 ਸਾਲ ਸਾਫ਼ ਨੌਕਰੀ ਪੂਰੀ ਕਰ ਤਾਂ ਲੈਂਦਾ ਹੈ ਪਰ ਉਸ ਨੇ ਸੇਵਾ-ਮੁਕਤ ਆਪਣੇ 58 ਸਾਲ ਪੂਰੇ ਕਰਨ 'ਤੇ ਹੋਣਾ ਹੁੰਦਾ ਹੈ ਪਰ ਉਸ ਨੇ ਪੈਨਸ਼ਨ ਲਾਭ ਲੈਣ ਲਈ ਆਪਣੀ 25 ਸਾਲ ਵਾਲੀ ਸ਼ਰਤ ਪੂਰੀ ਕਰ ਲਈ ਹੁੰਦੀ ਹੈ। ਜੇਕਰ ਉਸ 'ਤੇ ਕਿਸੇ ਕਾਰਨ ਫ਼ੌਜਦਾਰੀ ਕੇਸ ਵਿਚ ਸਜ਼ਾ ਜ਼ਾਬਤਾ ਹੋ ਜਾਵੇ ਤਾਂ ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਜਾਂਦਾ ਹੈ। ਉਸ ਦੀ ਪੈਨਸ਼ਨ 25 ਸਾਲ ਦੀ ਸਾਫ਼ ਸੇਵਾ ਨੂੰ ਮੁੱਖ ਰੱਖ ਕੇ ਪੈਨਸ਼ਨ ਲਾਭ ਦੇ ਦੇਣੇ ਚਾਹੀਦੇ ਹਨ। ਇਕ 25 ਸਾਲ ਦੀ ਨੌਕਰੀ ਕਰਕੇ ਪੂਰੀ ਪੈਨਸ਼ਨ ਲੈ ਜਾਂਦਾ ਹੈ। ਜਦ ਕਿ ਇਕ 28-29 ਸਾਲ ਦੀ ਸਾਫ਼ ਨੌਕਰੀ ਕਰਕੇ ਵੀ ਪੈਨਸ਼ਨ ਤੋਂ ਵਾਂਝਾ ਰਹਿ ਜਾਂਦਾ ਹੈ। ਆਸ ਹੈ ਸਰਕਾਰ ਇਸ ਮਸਲੇ ਵੱਲ ਧਿਆਨ ਦੇਵੇਗੀ।


-ਬਲਵਿੰਦਰ ਝਬਾਲ
ਪਿੰਡ ਤੇ ਡਾਕ: ਝਬਾਲ, ਤਰਨ ਤਾਰਨ।


ਸਿਆਸਤ ਨੂੰ ਲਗਦਾ ਸੂਰਜ ਗ੍ਰਹਿਣ
ਚੋਣਾਂ ਦਾ ਬਿਗਲ ਵੱਜਦਿਆਂ ਹੀ ਸਿਆਸੀ ਨੇਤਾਵਾਂ ਦੀ ਭੱਜ-ਦੌੜ ਵਧ ਜਾਂਦੀ ਹੈ। ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਦਾ ਇਹ ਅਜਿਹਾ ਸਮਾਂ ਇਹ ਹੁੰਦਾ ਹੈ ਕਿ ਭੱਜ-ਦੌੜ ਕੇ ਸਹੀ, ਸਿਆਸੀ ਮੈਦਾਨ ਵਿਚ ਆਪਣੀ ਜਿੱਤ ਪੱਕੀ ਕੀਤੀ ਜਾਵੇ। ਚੋਣਾਂ ਤੋਂ ਦੋ ਮਹੀਨੇ ਪਹਿਲਾਂ ਹਰ ਪਿੰਡ ਦਾ ਦੌਰਾ ਕੀਤਾ ਜਾਂਦਾ ਹੈ। ਉਹ ਪਿੰਡ ਜਿਥੇ ਕੇਵਲ ਚੋਣਾਂ ਵੇਲੇ ਹੀ ਵੋਟਾਂ ਮੰਗਣ ਲਈ ਜਾਇਆ ਜਾਂਦਾ ਹੈ, ਸਿਆਸੀ ਲੀਡਰ ਚੰਗੀ ਤਰ੍ਹਾਂ ਜਾਣਦੇ ਹਨ ਕਿ ਪਿੰਡਾਂ ਦੇ ਲੋਕਾਂ ਦੇ ਗਿਲੇ-ਸ਼ਿਕਵੇ ਕਿਵੇਂ ਦੂਰ ਕਰਨੇ ਹਨ। ਉਹ ਬਾਖੂਬੀ ਜਾਣਦੇ ਹਨ ਕਿ ਉਨ੍ਹਾਂ ਭੋਲੇ-ਭਾਲੇ ਲੋਕਾਂ ਨੂੰ ਕਿਸ ਤਰ੍ਹਾਂ ਭਰਮਾਇਆ ਜਾ ਸਕਦਾ ਹੈ। ਚੋਣਾਂ ਦੌਰਾਨ ਸਿਆਸੀ ਲੀਡਰਾਂ ਦੀ ਨੀਂਦ ਉਡ ਜਾਂਦੀ ਹੈ। ਸਿਆਸਤਦਾਨ ਵੱਡੇ-ਵੱਡੇ ਭਰਮ-ਭੁਲੇਖੇ ਝੂਠ ਦਾ ਪ੍ਰਚਾਰ ਕਰਕੇ ਭੋਲੇ-ਭਾਲੇ ਲੋਕਾਂ ਨੂੰ ਉਕਸਾਉਂਦੇ ਹਨ ਤੇ ਆਪਣੀ ਜਿੱਤ ਲਈ ਤਰਲਾ ਮਾਰਦੇ ਹਨ। ਪਰ ਇਹ ਮਿੰਨਤਾਂ-ਤਰਲੇ ਚੋਣਾਂ ਤੱਕ ਹੀ ਹਨ। ਇਸ ਸਮੇਂ ਕਿਸਾਨੀ ਤੂਫ਼ਾਨ ਕਰਕੇ ਸਿਆਸਤ ਦਾ ਮੈਦਾਨ ਹੁਣ ਪਹਿਲਾਂ ਵਰਗਾ ਸੌਖਾ ਨਹੀਂ ਰਿਹਾ। ਭਵਿੱਖ ਵਿਚ ਸਿਆਸੀ ਪਾਰਟੀਆਂ, ਸਿਆਸੀ ਲੀਡਰਾਂ ਲਈ ਇਹ ਚੁਣੌਤੀਪੂਰਨ ਰਹਿਣ ਵਾਲਾ ਹੈ। ਆਮ ਲੋਕਾਂ ਦੀ ਜਾਗਰੂਕਤਾ, ਉਨ੍ਹਾਂ ਦੀ ਚੇਤੰਨਤਾ ਸਿਆਸਤ ਨੂੰ ਸਵਾਲਾਂ ਦੇ ਘੇਰੇ ਵਿਚ ਖੜ੍ਹਾ ਕਰਦੀ ਹੈ ਤੇ ਆਪਣੇ ਹੱਕਾਂ ਦੀ ਮੰਗ ਕਰਦੀ ਹੈ।


-ਜਗਸੀਰ ਜਟਾਣਾ।


ਗੰਭੀਰ ਚੁਣੌਤੀ
ਪਿਛਲੇ ਦਿਨੀਂ 'ਅਜੀਤ' ਦੀ ਸੰਪਾਦਕੀ ਨੇ ਛੱਤੀਸਗੜ੍ਹ ਵਿਚ ਪੀਪਲਜ਼ ਲਿਬਰੇਸ਼ਨ ਗੋਰੀਲਾ ਆਰਮੀ ਦੇ 400 ਦੇ ਕਰੀਬ ਨਕਸਲੀਆਂ ਵਲੋਂ ਸੁਰੱਖਿਆ ਬਲਾਂ ਦੇ 22 ਜਵਾਨਾਂ ਦੇ ਮਾਰੇ ਜਾਣ ਦਾ ਮੁੱਦਾ ਉਠਾਇਆ ਹੈ। ਦੱਸਿਆ ਕਿ ਜਿਨ੍ਹਾਂ ਪ੍ਰਾਂਤਾਂ ਅਤੇ ਇਲਾਕਿਆਂ ਵਿਚ ਨਕਸਲੀ ਲਹਿਰ ਮਜ਼ਬੂਤ ਹੈ ਉਸ ਨੂੰ 'ਲਾਲ ਗਲਿਆਰਾ' ਕਿਹਾ ਜਾਂਦਾ ਹੈ। ਅੰਦਾਜ਼ਨ 9 ਰਾਜਾਂ ਓਡੀਸ਼ਾ, ਮਹਾਰਾਸ਼ਟਰ, ਪੱਛਮੀ ਬੰਗਾਲ, ਬਿਹਾਰ, ਝਾਰਖੰਡ, ਮੱਧ ਪ੍ਰਦੇਸ਼, ਛੱਤੀਸਗੜ੍ਹ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੇ 50 ਜ਼ਿਲ੍ਹਿਆਂ ਵਿਚ ਇਹ ਗਲਿਆਰਾ ਹੈ। ਇਨ੍ਹਾਂ ਰਾਜਾਂ ਵਿਚ ਲਗਾਤਾਰ ਅਜਿਹੀਆਂ ਹਿੰਸਕ ਵਾਰਦਾਤਾਂ ਜਾਰੀ ਹਨ। ਸੰਪਾਦਕੀ ਪੜ੍ਹ ਕੇ ਨਤੀਜਾ ਨਿਕਲਦਾ ਹੈ ਕਿ ਸਰਕਾਰਾਂ ਵਿਨਾਸ਼ ਤੇ ਵਿਕਾਸ ਦੇ ਦੋ ਰਾਹ ਫੜ ਕੇ ਵੀ ਅਜੇ ਤੱਕ ਸਮੱਸਿਆਵਾਂ ਦਾ ਥਾਹ ਨਹੀਂ ਪਾ ਸਕੀਆਂ। ਦੋਵੇਂ ਪਾਸੇ ਮਰ ਰਹੀ ਦੇਸ਼ ਦੀ ਜਵਾਨੀ ਨੂੰ ਬਚਾਉਣ ਲਈ ਸਰਕਾਰਾਂ ਦੀ ਸੱਚੀ-ਸੁੱਚੀ ਪ੍ਰਤੀਬੱਧਤਾ ਤੇ ਵੱਡੀ ਵਿਉਂਤਬੰਦੀ ਅਮਲ ਵਿਚ ਆਉਣੀ ਜ਼ਰੂਰੀ ਹੈ।


-ਰਸ਼ਪਾਲ ਸਿੰਘ
ਐਸ. ਜੇ. ਐਸ. ਨਗਰ, ਟਾਂਡਾ ਰੋਡ, ਹੁਸ਼ਿਆਰਪੁਰ।


ਅਵਾਰਾ ਪਸ਼ੂ
ਅਵਾਰਾ ਪਸ਼ੂ ਲੋਕਾਂ ਦੀ ਜਾਨ ਦਾ ਜੰਜਾਲ ਬਣੇ ਹੋਏ ਹਨ। ਦਿਨ ਵੇਲੇ ਸੜਕਾਂ ਤੇ ਗਲੀਆਂ ਵਿਚ ਉਤਪਾਦ ਤੇ ਰਾਤ ਸਮੇਂ ਖੇਤਾਂ ਵਿਚ ਉਜਾੜਾ ਕਰਦੇ ਹਨ ਅਤੇ ਨੁਕਸਾਨ ਕਰਦੇ ਹਨ। ਇਸ ਦੇ ਨਾਲ ਹੀ ਦੂਜੀ ਵੱਡੀ ਸਮੱਸਿਆ ਅਵਾਰਾ ਕੁੱਤਿਆਂ ਦੀ ਹੈ, ਜਿਸ ਕਾਰਨ ਰੋਜ਼ ਹਾਦਸੇ ਹੋ ਰਹੇ ਹਨ। ਬੱਚਿਆਂ ਨੂੰ ਨੋਚ ਕੇ ਖਾ ਜਾਂਦੇ ਹਨ ਪਰ ਜੰਗਲੀ ਜੀਵ ਸੁਰੱਖਿਆ ਵਾਲੇ ਜਾਂ ਸਰਕਾਰਾਂ ਇਸ ਪਾਸੇ ਧਿਆਨ ਨਹੀਂ ਦੇ ਰਹੀਆਂ। ਸਾਡੀ ਬੇਨਤੀ ਹੈ ਕਿ ਹਰ ਪੰਜਾਬੀ ਕਿਸਾਨ ਤੇ ਲੋਕਾਂ ਦੀ ਮੁਸ਼ਕਿਲ ਹੈ, ਸੋ ਕਿਰਪਾ ਕਰਕੇ ਸਾਡੀ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ ਕਿ ਇਸ ਦਾ ਕੋਈ ਠੋਸ ਹੱਲ ਕੱਢਿਆ ਜਾਵੇ। ਖੇਤਾਂ ਵਿਚ ਜ਼ਿਮੀਂਦਾਰਾਂ ਨੇ ਹਜ਼ਾਰਾਂ ਰੁਪਏ ਖਰਚ ਕੇ ਤਾਰਬੰਦੀ ਕੀਤੀ ਹੋਈ ਹੈ ਜੋ ਅਵਾਰਾ ਢੱਠੇ ਗਿਣਤੀ ਵਿਚ ਅਣਗਿਣਤ ਹਨ, ਤਾਰਾਂ ਵੀ ਤੋੜ ਦਿੰਦੇ ਹਨ। ਸਰਕਾਰ ਇਸ ਸਮੱਸਿਆ ਦਾ ਕੋਈ ਹੱਲ ਕੱਢੇ।


-ਬਲਦੇਵ ਸਿੰਘ ਵਿਰਕ ਅਤੇ ਸਮੂਹ ਨਗਰ ਨਿਵਾਸੀ
ਪਿੰਡ ਝੂਰੜ ਖੇੜਾ, ਤਹਿ: ਅਬੋਹਰ, ਜ਼ਿਲ੍ਹਾ ਫਾਜ਼ਿਲਕਾ।


ਕਮਰਤੋੜ ਮਹਿੰਗਾਈ
ਅਜੋਕੇ ਸਮੇਂ ਦੇਸ਼ ਦੀ ਜਨਤਾ ਅਤੇ ਖ਼ਾਸ ਕਰਕੇ ਮੱਧ ਅਤੇ ਹੇਠਲੇ ਵਰਗ ਦੇ ਲੋਕ ਸਖ਼ਤ ਪ੍ਰੇਸ਼ਾਨ ਅਤੇ ਦੁਖੀ ਹਨ ਅਤੇ ਸਮੇਂ ਦੀਆਂ ਸਰਕਾਰਾਂ ਨੂੰ ਕੋਸ ਰਹੇ ਹਨ, ਕਿਉਂਕਿ ਅੰਤਾਂ ਦੀ ਮਹਿੰਗਾਈ ਉਨ੍ਹਾਂ ਦਾ ਨਾ ਕੇਵਲ ਆਰਥਿਕ ਤੌਰ 'ਤੇ ਕਚੂਮਰ ਕੱਢ ਰਹੀ ਹੈ, ਸਗੋਂ ਉਨ੍ਹਾਂ ਦੀ ਕਮਰ ਵੀ ਤੋੜ ਰਹੀ ਹੈ। ਆਏ ਦਿਨ ਡੀਜ਼ਲ, ਪੈਟਰੋਲ ਅਤੇ ਰਸੋਈ ਗੈਸ ਦੀਆਂ ਕੀਮਤਾਂ 'ਚ ਵਾਧਾ ਹੋਣ ਕਰਕੇ ਜਨਤਾ ਅਤੇ ਖ਼ਾਸ ਕਰਕੇ ਗ਼ਰੀਬ ਲੋਕਾਂ ਦਾ ਸਾਹ ਸੂਤਿਆ ਜਾ ਰਿਹਾ ਹੈ। ਕੋਰੋਨਾ ਵਰਗੀ ਮਹਾਂਮਾਰੀ ਕਾਰਨ ਲੱਗੀ ਤਾਲਾਬੰਦੀ ਅਤੇ ਕਰਫ਼ਿਊ ਨੇ ਪਹਿਲਾਂ ਹੀ ਹਰ ਵਰਗ ਦੇ ਕਾਰੋਬਾਰਾਂ ਨੂੰ ਕਾਫੀ ਪ੍ਰਭਾਵਿਤ ਕੀਤਾ ਹੈ ਅਤੇ ਲੋਕ ਆਰਥਿਕਤਾ ਡਗਮਗਾ ਚੁੱਕੀ ਹੈ। ਸੋ ਲੋੜ ਹੈ, ਫੌਰੀ ਤੌਰ 'ਤੇ ਸਮੇਂ ਦੀਆਂ ਸਰਕਾਰਾਂ ਵਲੋਂ ਆਕਾਸ਼ਵੇਲ ਦੀ ਤਰ੍ਹਾਂ ਵਧ ਰਹੀ ਮਹਿੰਗਾਈ ਨੂੰ ਰੋਕਣ ਲਈ ਯੋਗ ਅਤੇ ਢੁਕਵੇਂ ਕਦਮ ਉਠਾਉਣ ਦੀ, ਤਾਂ ਕਿ ਆਮ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ। ਅਜਿਹਾ ਕਰਨਾ ਸਮੇਂ ਦੀ ਮੰਗ ਹੀ ਨਹੀਂ, ਸਗੋਂ ਵੱਡੀ ਲੋੜ ਵੀ ਹੈ।


-ਜਗਤਾਰ ਸਿੰਘ ਝੋਜੜ
ਜ਼ਿਲ੍ਹਾ ਕਚਹਿਰੀਆਂ, ਹੁਸ਼ਿਆਰਪੁਰ।

15-04-2021

 ਝੂਠੇ ਸਬਜ਼ਬਾਗ਼
ਪਿਛਲੇ ਦਿਨੀਂ ਪ੍ਰੋ: ਰਣਜੀਤ ਸਿੰਘ ਧਨੋਆ ਦਾ 'ਸਰਕਾਰਾਂ ਨੂੰ ਜਵਾਬਦੇਹ ਬਣਾਉਣ ਲਈ ਜ਼ਰੂਰੀ ਹੈ ਲੋਕਾਂ ਦਾ ਜਾਗਰੂਕ ਹੋਣਾ' ਜਨਤਾ ਨੂੰ ਤਾਂ ਸਰਕਾਰਾਂ ਪੂਰਾ ਬੇਵਕੂਫ਼ ਬਣਾ ਜਾਂਦੀਆਂ ਹਨ ਧਰਮਾਂ ਦੇ ਨਾਂਅ 'ਤੇ ਵੰਡੀਆਂ ਪਾ ਕੇ। ਪੈਸੇ ਦਾ ਲਾਲਚ ਦੇ ਕੇ। ਹੋਰ ਝੂਠੇ ਸਬਜ਼ਬਾਗ ਵਿਖਾ ਕੇ ਮੁਫ਼ਤ ਦੀਆਂ ਸਕੀਮਾਂ ਦੇ ਕੇ ਮੰਗਤੇ ਤਿਆਰ ਕਰਦੇ ਹਨ। ਜੇ ਲੋਕ ਜਾਗੇ ਹੋਣ ਤਾਂ ਮਾੜੇ ਲੀਡਰ ਅੱਗੇ ਆ ਨਹੀਂ ਸਕਦੇ। ਰਾਜਨੀਤੀ 'ਚ ਮਾੜੇ ਲੀਡਰ ਨਕਾਰੇ ਜਾਣ ਤਾਂ ਜਨਤਾ ਸੁਖੀ ਹੋ ਸਕਦੀ ਹੈ।


-ਕੁਲਜੀਤ ਸਿੰਘ ਰੰਧਾਵਾ।


ਧਰਤੀ 'ਤੇ ਵਧ ਰਹੀ ਤਪਸ਼
ਪਿਛਲੇ ਦਿਨੀਂ 'ਅਜੀਤ' 'ਚ 'ਵਾਤਾਵਰਨ ਦੀ ਸੁਰੱਖਿਆ ਲਈ ਵੱਡਾ ਅਵਸਰ' ਸੰਪਾਦਕੀ ਪੜ੍ਹਿਆ। ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਾਈਡਨ ਅੱਜ ਦੇ ਸਮੇਂ ਜਲਵਾਯੂ ਸਿਖ਼ਰ ਸੰਮੇਲਨ ਜੋ 22-23 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਬੇਹੱਦ ਮਹੱਤਵਪੂਰਨ ਉਪਲਾਲਾ ਹੈ।
ਬਦਲਦੇ ਜਲਵਾਯੂ ਵਾਤਾਵਰਨ ਨੇ ਮਨੁੱਖੀ ਸੱਭਿਅਤਾ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਅੱਜ ਵਿਗੜ ਰਹੇ ਜਲਵਾਯੂ ਵਾਤਾਵਰਨ ਨੇ ਵੱਡੇ ਦੇਸ਼ਾਂ ਨੂੰ ਜੋ ਬਾਈਡਨ ਨੇ ਇਕੱਠੇ ਹੋ ਕੇ ਇਸ ਗੰਭੀਰ ਮਸਲੇ 'ਤੇ ਵਿਚਾਰ-ਵਟਾਂਦਰਾ ਤੇ ਕੁਝ ਕਰਨ ਲਈ ਸੰਮੇਲਨ ਲਈ ਜੋ ਸੱਦਾ ਦਿੱਤਾ ਹੈ, ਮਹੱਤਵਪੂਰਨ ਹੈ। ਇਸ ਸਿਖ਼ਰ ਸੰਮੇਲਨ ਵਿਚ 40 ਦੇਸ਼ਾਂ ਦੇ ਮੁਖੀਆਂ ਨੂੰ ਸੱਦਾ ਪੱਤਰ ਭੇਜਿਆ ਹੈ ਪਰ ਇਸ ਸੰਮੇਲਨ ਵਿਚ ਵਿਸ਼ਵ ਦੀਆਂ ਸਾਰੀਆਂ ਧਿਰਾਂ ਨੂੰ ਸ਼ਾਮਿਲ ਕਰਨ ਦਾ ਜੋ ਯਤਨ ਹੋ ਰਿਹਾ ਹੈ, ਸ਼ਲਾਘਾਯੋਗ ਕਦਮ ਹੈ। ਧਰਤੀ ਸਾਰੇ ਜੀਵਾਂ ਲਈ ਸਵਰਗ ਹੈ ਪਰ ਮਨੁੱਖ ਦੀਆਂ ਲਾਲਸਾਵਾਂ ਨੇ ਇਸ ਨੂੰ ਨਰਕ ਬਣਾ ਕੇ ਰੱਖ ਦਿੱਤਾ ਹੈ। ਜੋ ਬਾਈਡਨ ਦਾ ਇਹ ਉਪਰਾਲਾ ਸਲਾਹੁਣਯੋਗ ਹੈ। 'ਅਜੀਤ' ਦਾ ਇਸ ਸੰਪਾਦਕੀ ਲਈ ਧੰਨਵਾਦ।


-ਜਗਤਾਰ ਗਿੱਲ
ਬੱਲ ਸਚੰਦਰ, ਅੰਮ੍ਰਿਤਸਰ।


ਕੇਂਦਰ ਤੇ ਕਿਸਾਨ
ਅੱਜ ਮੋਰਚਾ ਲੱਗੇ ਨੂੰ 5 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅੱਜ ਤੱਕ ਕੇਂਦਰ ਤੇ ਕਿਸਾਨਾਂ ਵਿਚਾਲੇ ਗੱਲ ਕਿਸੇ ਵੀ ਸਿਰੇ ਨਹੀਂ ਲੱਗੀ। ਦੂਜਾ, ਜੋ ਕੇਂਦਰ ਨੇ ਰਾਜਾਂ ਨੂੰ ਜ਼ਮੀਨ ਮਾਲਕ ਦੇ ਖਾਤੇ ਵਿਚ ਸਿੱਧੀ ਅਦਾਇਗੀ ਕਰਕੇ ਫ਼ਸਲ ਦੇ ਪੈਸੇ ਪਾਉਣ ਲਈ ਕਿਹਾ। ਇਹ ਵੀ ਅਸੰਭਵ ਹੈ ਕਿ ਜੋ ਕਿਸਾਨ ਆਪਣੀਆਂ ਜ਼ਮੀਨਾਂ ਠੇਕੇ 'ਤੇ ਦਿੰਦੇ ਹਨ। ਉਹ ਆਪ ਤਾਂ ਵਿਦੇਸ਼ਾਂ ਵਿਚ ਬੈਠੇ ਹਨ। ਜੇ ਫ਼ਸਲ ਦੀ ਰਕਮ ਉਨ੍ਹਾਂ ਦੇ ਖਾਤੇ ਵਿਚ ਚਲੀ ਜਾਂਦੀ ਹੈ ਤਾਂ ਠੇਕੇ ਵਾਲਾ ਕਿਸਾਨ ਆਪਣੀ ਜ਼ਰੂਰਤ ਦਾ ਲੈਣ-ਦੇਣ ਅਤੇ ਖਾਦ ਸਪਰੇਆਂ ਦੇ ਪੈਸੇ ਕਿਵੇਂ ਤੇ ਕਿੱਥੋਂ ਦੁਕਾਨਦਾਰ ਨੂੰ ਮੋੜੇਗਾ। (ਘੱਟੋ-ਘੱਟ 50 ਫ਼ੀਸਦੀ ਕਿਸਾਨ ਫ਼ਸਲਾਂ ਠੇਕੇ 'ਤੇ ਜ਼ਮੀਨ ਲੈ ਕੇ ਉਗਾਉਂਦੇ ਹਨ) ਤੀਜਾ, ਜਦੋਂ ਆੜ੍ਹਤੀਆਂ ਨਾਲ ਕੋਈ ਲੈਣ-ਦੇਣ ਨਾ ਰਿਹਾ ਤਾਂ ਆਉਣ ਵਾਲੀ ਫ਼ਸਲ ਲਈ ਆਪਣੀ ਜ਼ਰੂਰਤ ਕਿਸਾਨ ਕਿੱਥੋਂ ਪੂਰੀ ਕਰੇਗਾ। ਚੌਥਾ, ਜੇ ਕੇਂਦਰ ਸਰਕਾਰ ਸੂਬੇ ਦੀ ਸਰਕਾਰ ਨੂੰ ਫ਼ਸਲ ਖ਼ਰੀਦਣ ਲਈ ਪੇਮੈਂਟ ਨਹੀਂ ਕਰੇਗੀ ਤਾਂ ਸੂਬਾ ਸਰਕਾਰ ਏਨੀ ਰਕਮ ਕਿੱਥੋਂ ਲੈ ਕੇ ਆਵੇਗੀ। ਮਾਣਯੋਗ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਨ੍ਹਾਂ ਗੱਲਾਂ ਵੱਲ ਧਿਆਨ ਦੇਵੇ ਤੇ ਇਹ ਫ਼ੈਸਲਿਆਂ 'ਤੇ ਮੁੜ ਵਿਚਾਰ ਕਰੇ ਤਾਂ ਕਿ ਸਰਕਾਰਾਂ ਤੇ ਕਿਸਾਨਾਂ ਵਿਚਾਲੇ ਚੰਗੇ ਸਬੰਧ ਬਣ ਸਕਣ।


-ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ, ਮੋਗਾ।


ਵਿੱਦਿਆ ਦਾ ਮੌਲਿਕ ਅਧਿਕਾਰ
ਕੋਵਿਡ ਮਹਾਂਮਾਰੀ ਨੇ ਪੂਰੇ ਵਿਸ਼ਵ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਭਾਰਤ ਦੇ ਹਾਲਾਤ ਵੀ ਕੋਈ ਸਾਜ਼ਗਾਰ ਨਹੀਂ। ਪਰ ਭਾਰਤ ਭਾਰਤ ਵਰਗੇ ਦੇਸ਼ ਲਈ ਲੰਮੇ ਸਮੇਂ ਤੱਕ ਲਾਕਡਾਊਨ ਵਾਲੀ ਸਥਿਤੀ ਵਿਚ ਰਹਿਣਾ ਵੀ ਸੰਭਵ ਨਹੀਂ। 19 ਮਾਰਚ, 2021 ਨੂੰ ਸਰਕਾਰ ਨੇ ਪਹਿਲਾਂ 31 ਮਾਰਚ ਤੱਕ ਤੇ ਫਿਰ 10 ਅਪ੍ਰੈਲ ਤੱਕ ਸਿੱਖਿਆ ਸੰਸਥਾਵਾਂ ਬੰਦ ਕੀਤੀਆਂ ਜਿਸ ਨੂੰ ਹੁਣ 30 ਅਪ੍ਰੈਲ ਤੱਕ ਵਧਾ ਦਿੱਤਾ ਗਿਆ ਹੈ।
ਭਾਵੇਂ ਕਿ ਇਸ ਦੇ ਵਿਰੋਧ ਵਿਚ ਥਾਂ-ਥਾਂ ਧਰਨੇ-ਪ੍ਰਦਰਸ਼ਨ ਵੀ ਹੋ ਰਹੇ ਹਨ ਪਰ ਸਰਕਾਰ ਨੇ ਸਥਿਤੀ ਸਾਫ਼ ਕਰ ਦਿੱਤੀ ਹੈ ਕਿ ਉਹ ਕਿਸੇ ਹਾਲਤ ਵਿਚ ਵੀ ਇਸ ਦੀ ਆਗਿਆ ਨਹੀਂ ਦੇ ਸਕਦੇ। ਕਿਸੇ ਵੀ ਦੇਸ਼ ਦੇ ਭਵਿੱਖ ਦਾ ਅੰਦਾਜ਼ਾ ਉਥੋਂ ਦੀਆਂ ਵਿੱਦਿਅਕ ਸੰਸਥਾਵਾਂ ਤੋਂ ਸਹਿਜੇ ਹੀ ਲਗਾਇਆ ਜਾ ਸਕਦਾ ਹੈ, ਇਸ ਲਈ ਨਿਸਚਿਤ ਤੌਰ 'ਤੇ ਹੀ ਕਿਹਾ ਜਾ ਸਕਦਾ ਹੈ ਕਿ ਇਹ ਕੋਈ ਬਹੁਤਾ ਵਧੀਆ ਫ਼ੈਸਲਾ ਨਹੀਂ ਕਿਹਾ ਜਾ ਸਕਦਾ। ਇਸ ਲਈ ਕੁਝ ਜ਼ਰੂਰੀ ਸਾਵਧਾਨੀਆਂ ਨਾਲ ਵਿੱਦਿਅਕ ਅਦਾਰਿਆਂ ਨੂੰ ਖੋਲ੍ਹਣ ਬਾਰੇ ਸੋਚਣਾ ਚਾਹੀਦਾ ਹੈ।


-ਪਰਵਿੰਦਰ ਸਿੰਘ ਢੀਂਡਸਾ
ਪਿੰਡ ਉੱਭਾਵਾਲ (ਸੰਗਰੂਰ)।


ਅਧੂਰੀ ਆਜ਼ਾਦੀ
ਅਸਲ 'ਚ ਅੰਗਰੇਜ਼ਾਂ ਤੋਂ ਭਾਰਤ ਨੂੰ ਜੋ ਆਜ਼ਾਦੀ ਪ੍ਰਾਪਤ ਹੋਈ, ਉਹ ਇਤਿਹਾਸਕ ਹੁੰਦੇ ਹੋਏ ਵੀ ਮੌਜੂਦਾ ਸਮੇਂ 'ਚ ਅਧੂਰੀ ਹੈ। ਜਦੋਂ ਤੱਕ ਰਾਜਨੀਤਕ ਪਾਰਟੀਆਂ ਵਲੋਂ ਹਕੂਮਤ ਦਾ ਗ਼ਲਤ ਇਸਤੇਮਾਲ, ਔਰਤਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਣ, ਜਾਤੀਗਤ ਅਤੇ ਆਰਥਿਕ ਅਸਮਾਨਤਾ, ਰਾਜਨੀਤਕ ਅਤੇ ਆਰਥਿਕ ਸਵਾਰਥ, ਭ੍ਰਿਸ਼ਟਾਚਾਰ, ਭੁੱਖ, ਬੇਰੁਜ਼ਗਾਰੀ, ਭੇਦਭਾਵ, ਛੂਆਛਾਤ ਅਤੇ ਅੱਤਵਾਦ ਦਾ ਅੰਤ ਨਹੀਂ ਹੋ ਜਾਂਦਾ, ਉਦੋਂ ਤੱਕ ਡਾ. ਅੰਬੇਡਕਰ ਵਲੋਂ ਲਿਆ ਗਿਆ ਆਜ਼ਾਦ ਭਾਰਤ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ। ਇਸ ਦੇ ਲਈ ਨਾ ਸਿਰਫ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨ ਦੀ ਲੋੜ ਹੈ, ਸਗੋਂ ਨੌਜਵਾਨ ਪੀੜ੍ਹੀ ਨੂੰ ਇਕੱਠਿਆਂ ਹੋ ਕੇ ਦੇਸ਼ ਹਿਤ ਲਈ ਵੱਧ-ਚੜ੍ਹ ਕੇ ਕੰਮ ਕਰਨ ਦੀ ਵੀ ਲੋੜ ਹੈ। ਸਹੀ ਮਾਅਨਿਆਂ 'ਚ ਅਤੇ ਹਕੀਕੀ ਰੂਪ 'ਚ ਅਸੀਂ ਉਦੋਂ ਹੀ ਆਜ਼ਾਦ ਹੋ ਪਾਵਾਂਗੇ ਅਤੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਸੁਪਨਿਆਂ ਨੂੰ ਪੂਰਾ ਕਰ ਸਕਾਂਗੇ।


-ਹਰਪ੍ਰੀਤ ਸਿੰਘ ਬਰਾੜ
ਮੇਨ ਏਅਰਫੋਰਸ ਰੋਡ, ਬਠਿੰਡਾ।



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX