ਤਾਜਾ ਖ਼ਬਰਾਂ


'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ਕੁੰਵਰ ਵਿਜੇ ਪ੍ਰਤਾਪ ਦੀਆਂ ਸੇਵਾਵਾਂ ਦੀ ਕੀਤੀ ਕੋਝੀ ਵਰਤੋਂ - ਹਰਸਿਮਰਤ
. . .  1 day ago
ਚੰਡੀਗੜ੍ਹ , 21 ਜੂਨ - ਸਾਬਕਾ ਕੇਂਦਰ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਹੈ ਕਿ ਬਿੱਲੀ ਥੈਲਿਓਂ ਬਾਹਰ ਆ ਚੁੱਕੀ ਹੈ ! ਜੋ ਅਸੀਂ ਪਹਿਲਾਂ ਤੋਂ ਦਾਅਵਾ ਕਰਦੇ ਆ ਰਹੇ ਹਾਂ, ਉਹ ਹੁਣ ਸਾਬਤ ਹੋ ਗਿਆ ਹੈ। 'ਆਪ' ਅਤੇ 'ਕਾਂਗਰਸ' ਦੋਵਾਂ ਨੇ ਮਿਲ ਕੇ ...
ਬ੍ਰੇਕਰ ਧਮਾਕਾ ਹੋਣ ਨਾਲ ਦੱਸ ਪਿੰਡਾਂ ’ਚ ਬਲੈਕ ਆਊਟ
. . .  1 day ago
ਅਮਰਕੋਟ, 21ਜੂਨ( ਗੁਰਚਰਨ ਸਿੰਘ ਭੱਟੀ)- ਸਥਾਨਕ ਬਿਜਲੀ ਘਰ ਵਿਖੇ ਬ੍ਰੇਕਰ ਲਾਉਣ ਸਮੇਂ ਬਹੁਤ ਵੱਡਾ ਧਮਾਕਾ ਹੋਇਆ ਜਿਸ ਨਾਲ ਜਾਨੀ ਨੁਕਸਾਨ ਹੋਣ ਤਾਂ ਬਚਾਅ ਹੋ ਗਿਆ ਪਰ ਲੱਗਭਗ ਦੱਸ ਪਿੰਡਾਂ ਦੀ ਬਿਜਲੀ ਸਪਲਾਈ ...
ਨਕਲੀ ਚਾਂਦੀ ਦੇ ਕੇ ਸੋਨੇ ਦੇ ਗਹਿਣੇ ਲੈ ਕੇ ਫ਼ਰਾਰ
. . .  1 day ago
ਘੋਗਰਾ, 21ਜੂਨ (ਆਰ. ਐੱਸ. ਸਲਾਰੀਆ)- ਅੱਡਾ ਘੋਗਰਾ ਦੇ ਨਜ਼ਦੀਕ ਪੇਂਦੇ ਤੋਏ ਮੌੜ ਤੇ ਰਵੀਦਾਸ ਮਾਰਕੀਟ ਵਿਚ ਸਿੱਧੀ ਜਿਊਲਰਜ਼ ਦੇ ਮਾਲਕ ਸੰਨੀ ਵਰਮਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦੁਪਹਿਰ 12 ਵਜੇ ਦੇ ਕਰੀਬ ਅਣਪਛਾਤੀਆਂ ...
ਕਿਸ਼ਨਪੁਰਾ ਇਲਾਕੇ 'ਚ ਨੌਜਵਾਨ ਨੂੰ ਮਾਰੀ ਗੋਲੀ
. . .  1 day ago
ਜਲੰਧਰ , 21 ਜੂਨ - ਕਿਸ਼ਨਪੁਰਾ ਇਲਾਕੇ 'ਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਕੁੱਝ ਨੌਜਵਾਨਾ ਨੇ ਇਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਹਸਪਤਾਲ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ ।ਕੁੱਝ ਸਮਾਂ ਪਹਿਲਾਂ ਇਸ ਨੌਜਵਾਨ ...
ਬਜ਼ੁਰਗ ਔਰਤ ਦੀ ਨਹਿਰ ਵਿਚ ਡਿੱਗਣ ਨਾਲ ਮੌਤ
. . .  1 day ago
ਕੋਟ ਫ਼ਤੂਹੀ, 21 ਜੂਨ (ਅਵਤਾਰ ਸਿੰਘ ਅਟਵਾਲ)-ਸਥਾਨਕ ਬਿਸਤ ਦੁਆਬ ਨਹਿਰ ਵਾਲੀ ਸੜਕ ਉੱਪਰ ਸੈਰ ਕਰਨ ਆਈ ਪੰਡੋਰੀ ਲੱਧਾ ਸਿੰਘ ਦੀ ਇਕ 80 ਕੁ ਸਾਲਾ ਬਜ਼ੁਰਗ ਔਰਤ ਦੇ ਨਹਿਰ ਵਿਚ ਡਿੱਗਣ ਨਾਲ ਉਸ ਦੀ ਮੌਤ ਹੋ ...
ਯੂਥ ਅਕਾਲੀ ਦਲ ਵਲੋਂ ਵਿਧਾਇਕ ਰਾਕੇਸ਼ ਪਾਂਡੇ ਦੇ ਘਰ ਦਾ ਘਿਰਾਓ
. . .  1 day ago
ਲੁਧਿਆਣਾ, 21 ਜੂਨ( ਪੁਨੀਤ ਬਾਵਾ)-ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਤੇ ਕੌਮੀ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਮੰਨਾ ਦੀ ਅਗਵਾਈ ਵਿਚ ...
ਗੈਂਗਸਟਰ ਜੈਪਾਲ ਸਿੰਘ ਭੁੱਲਰ ਦਾ ਦੂਜਾ ਪੋਸਟਮਾਰਟਮ ਜਲਦੀ
. . .  1 day ago
ਚੰਡੀਗੜ੍ਹ , 21 ਜੂਨ -{ਗੌਰ}-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅੱਜ ਪੋਸਟ ਗ੍ਰੈਜੂਏਟ ਇੰਸਟੀਚਿਊਟ ਆਫ ਮੈਡੀਕਲ ਐਜੂਕੇਸ਼ਨ ਐਂਡ ਰਿਸਰਚ, ਚੰਡੀਗੜ੍ਹ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਇੱਕ ਬੋਰਡ ਗਠਿਤ ਕਰੇ ...
ਸ੍ਰੀ ਅਮਰਨਾਥ ਯਾਤਰਾ ਹੋਈ ਰੱਦ
. . .  1 day ago
ਸ੍ਰੀ ਨਗਰ, 21 ਜੂਨ - ਜੰਮੂ ਕਸ਼ਮੀਰ ਸਰਕਾਰ ਨੇ ਸ੍ਰੀ ਅਮਰਨਾਥ ਯਾਤਰਾ ਨੂੰ ਰੱਦ ਕਰਨ ਦਾ ਫ਼ੈਸਲਾ ਕੀਤਾ...
ਮੋਗਾ ਜ਼ਿਲ੍ਹੇ ਵਿਚ ਕੋਰੋਨਾ ਲੈ ਗਿਆ 2 ਹੋਰ ਜਾਨਾਂ, ਆਏ 2 ਨਵੇਂ ਮਾਮਲੇ
. . .  1 day ago
ਮੋਗਾ, 21 ਜੂਨ (ਗੁਰਤੇਜ ਸਿੰਘ ਬੱਬੀ) - ਮੋਗਾ ਜ਼ਿਲ੍ਹੇ ਵਿਚ ਕੋਰੋਨਾ ਦੋ ਹੋਰ ਜਾਨਾਂ ਲੈਅ ਗਿਆ ਅਤੇ ਜ਼ਿਲ੍ਹੇ ਵਿਚ ਮੌਤਾਂ ਦਾ ਅੰਕੜਾ 226 ਹੋ...
ਜ਼ਿਲ੍ਹਾ ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ
. . .  1 day ago
ਅੰਮ੍ਰਿਤਸਰ, 21 ਜੂਨ ( ਰੇਸ਼ਮ ਸਿੰਘ ) - ਅੰਮ੍ਰਿਤਸਰ ਵਿਚ 29 ਨਵੇਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ | ਜਿਸ ਨਾਲ ਕੁੱਲ ਮਾਮਲੇ...
ਰਸ਼ਪਾਲ ਸਿੰਘ ਕਰਮੂਵਾਲਾ ਅਕਾਲੀ ਦਲ ਜ਼ਿਲ੍ਹਾ ਫ਼ਿਰੋਜਪੁਰ ਦੇ ਸੀਨੀਅਰ ਮੀਤ ਪ੍ਰਧਾਨ ਨਿਯੁਕਤ
. . .  1 day ago
ਖੋਸਾ ਦਲ ਸਿੰਘ,21 ਜੂਨ (ਮਨਪ੍ਰੀਤ ਸਿੰਘ ਸੰਧੂ) - ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਫ਼ਿਰੋਜ਼ਪੁਰ ਦੇ ਅਬਜ਼ਰਵਰ ਜਨਮੇਜਾ ਸਿੰਘ ਸੇਖੋਂ, ਜ਼ਿਲ੍ਹਾ ਜਥੇਦਾਰ ਵਰਦੇਵ ਸਿੰਘ ਨੋਨੀ ਮਾਨ ਵਲੋਂ ਜ਼ਿਲ੍ਹਾ...
ਬਿਕਰਮਜੀਤ ਸਿੰਘ ਮਜੀਠੀਆ ਦੇ ਕੁੰਵਰ ਵਿਜੇ ਪ੍ਰਤਾਪ ਸਿੰਘ 'ਤੇ ਨਿਸ਼ਾਨੇ
. . .  1 day ago
ਅੰਮ੍ਰਿਤਸਰ, 21 ਜੂਨ - ਪ੍ਰੈਸ ਵਾਰਤਾ ਦੌਰਾਨ ਬਿਕਰਮਜੀਤ ਸਿੰਘ ਮਜੀਠੀਆ ਨੇ ਅਰਵਿੰਦ ਕੇਜਰੀਵਾਲ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ, ਇਨ੍ਹਾਂ ਵਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ...
ਨੂੰਹ ਦੇ ਪੇਕਾ ਪਰਿਵਾਰ ਵਲੋਂ ਚਲਾਈ ਗੋਲੀ ਨਾਲ ਸਹੁਰਾ ਜ਼ਖ਼ਮੀ
. . .  1 day ago
ਅਜਨਾਲਾ, 21 ਜੂਨ (ਗੁਰਪ੍ਰੀਤ ਸਿੰਘ ਢਿੱਲੋਂ) - ਇੱਥੋਂ ਨਾਲ ਲੱਗਦੇ ਪਿੰਡ ਸਰਾਏ ਵਿਖੇ ਇਕ ਔਰਤ ਦੇ ਪੇਕਾ ਪਰਿਵਾਰ ਵਲੋਂ ਘਰੇਲੂ ਕਲੇਸ਼ ਦੇ ਚੱਲਦਿਆਂ ਗੋਲੀ ਚਲਾਉਣ ਤੋਂ ਬਾਅਦ ਸਹੁਰਾ ਅਜੀਤ ਸਿੰਘ...
ਪੈਟਰੋਲ ਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਨੂੰ ਲੈ ਕੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ
. . .  1 day ago
ਲੋਪੋਕੇ, 21 ਜੂਨ (ਗੁਰਵਿੰਦਰ ਸਿੰਘ ਕਲਸੀ) - ਖੇਤੀ ਦੇ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਅਤੇ ਕੇਂਦਰ ਸਰਕਾਰ ਵਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੀਤੇ ...
ਕੁੰਵਰ ਵਿਜੇ ਪ੍ਰਤਾਪ ਜਾਂਚ ਰਿਪੋਰਟ ਰੱਦ ਹੋਣ ਦੀ ਨਮੋਸ਼ੀ ਕਾਰਨ ਆਪ ਵਿਚ ਸ਼ਾਮਿਲ ਹੋਇਆ - ਬੀਬੀ ਜਗੀਰ ਕੌਰ
. . .  1 day ago
ਅੰਮ੍ਰਿਤਸਰ, 21 ਜੂਨ (ਜਸਵੰਤ ਸਿੰਘ ਜੱਸ ) - ਸਾਬਕਾ ਪੁਲਿਸ ਅਧਿਕਾਰੀ ਅਤੇ ਬੇਅਦਬੀ ਕਾਂਡ ਦੇ ਜਾਂਚ ਕਰਤਾ ਕੁੰਵਰ ਵਿਜੈ ਪ੍ਰਤਾਪ ਸਿੰਘ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਬਾਰੇ ਪ੍ਰਤੀਕਰਮ...
ਸੈਰ-ਸਪਾਟੇ ਦੇ ਮਕਸਦ ਨਾਲ ਬਣਾਈ ਗਈ ਸੀ "ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ"- ਸਿਰਸਾ
. . .  1 day ago
ਨਵੀਂ ਦਿੱਲੀ, 21 ਜੂਨ - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ "ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪ੍ਰਤੀਕ੍ਰਿਤੀ" ਜੋ ਬਣਾਈ ਜਾ ਰਹੀ ਸੀ, ਉਸ ਨੂੰ ਖ਼ਤਮ ਕਰਨ ਦੀ ਸ਼ੁਰੂਆਤ ਕੀਤੀ ...
ਜੰਮੂ-ਕਸ਼ਮੀਰ ਦੇ ਸੋਪੋਰ ਵਿਚ ਤਿੰਨ ਅੱਤਵਾਦੀ ਢੇਰ, ਅੱਤਵਾਦੀ ਮੁਦਾਸੀਰ ਪੰਡਿਤ ਦੇ ਨਾਮ 'ਤੇ 18 ਐਫ.ਆਈ.ਆਰ. ਦਰਜ
. . .  1 day ago
ਸ੍ਰੀ ਨਗਰ , 21 ਜੂਨ - ਜੰਮੂ-ਕਸ਼ਮੀਰ ਦੇ ਸੋਪੋਰ ਆਪ੍ਰੇਸ਼ਨ ਵਿਚ ਤਿੰਨ ਅੱਤਵਾਦੀ ਮਾਰੇ ਗਏ। ਇਹ ਭਾਰਤੀ ਫੌਜ, ਪੁਲਿਸ ਅਤੇ ਸੀਆਰਪੀਐਫ ਦਾ ਸਾਂਝਾ ਅਭਿਆਨ ਸੀ...
ਕਾਂਗਰਸ ਦੀ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ 24 ਜੂਨ ਨੂੰ ਮੀਟਿੰਗ
. . .  1 day ago
ਨਵੀਂ ਦਿੱਲੀ, 21 ਜੂਨ - ਕਾਂਗਰਸ ਦੇ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਮੌਜੂਦਾ ਰਾਜਨੀਤਿਕ ਸਥਿਤੀ ਬਾਰੇ ਵਿਚਾਰ ਵਟਾਂਦਰੇ ਲਈ ਵੀਡੀਓ ਕਾਨਫਰੰਸਿੰਗ ਰਾਹੀਂ 24 ਜੂਨ ਨੂੰ...
ਅਰਵਿੰਦ ਕੇਜਰੀਵਾਲ ਹੋਏ ਦਰਬਾਰ ਸਾਹਿਬ ਨਤਮਸਤਕ
. . .  1 day ago
ਅੰਮ੍ਰਿਤਸਰ, 21 ਜੂਨ - ਅਰਵਿੰਦ ਕੇਜਰੀਵਾਲ ਸਮੇਤ ਆਪ ਦੀ ਬਾਕੀ ਲੀਡਰਸ਼ਿਪ ਸੱਚਖੰਡ ਸ੍ਰੀ ਦਰਬਾਰ ਸਾਹਿਬ...
ਤਾਏ ਦੇ ਲੜਕੇ ਨੇ ਜ਼ਮੀਨੀ ਵਿਵਾਦ ਕਾਰਨ ਚਾਚੇ ਦੇ ਲੜਕੇ ਦੀ ਗੋਲੀ ਮਾਰ ਕੇ ਕੀਤੀ ਹੱਤਿਆ
. . .  1 day ago
ਬਠਿੰਡਾ, 21 ਜੂਨ ( ਨਾਇਬ ਸਿੱਧੂ ) - ਬਠਿੰਡਾ ਦੇ ਕਸਬਾ ਮੌੜ ਵਿਖੇ ਦੋ ਭਰਾਵਾ ਦਾ ਜ਼ਮੀਨੀ ਵਿਵਾਦ ਚੱਲ ਰਿਹਾ ਸੀ । ਅੱਜ ਇੱਕ ਪਰਿਵਾਰ ਕਿਸੇ ਕੰਮ ਲਈ ਪਟਿਆਲਾ ਤੋਂ ...
ਪਿੰਡ ਪਠਲਾਵਾ ਦੀ ਬੈਂਕ 'ਚ ਅਚਨਚੇਤ ਚੱਲੀ ਗੋਲੀ ਨਾਲ ਇਕ ਔਰਤ ਗੰਭੀਰ ਜ਼ਖ਼ਮੀ
. . .  1 day ago
ਬੰਗਾ, 21 ਜੂਨ (ਜਸਬੀਰ ਸਿੰਘ ਨੂਰਪੁਰ) - ਬੰਗਾ ਦੇ ਨਜ਼ਦੀਕ ਪਿੰਡ ਪਠਲਾਵਾ 'ਚ ਅਚਨਚੇਤ ਗੋਲੀ ਚੱਲਣ ਨਾਲ ਇਕ ਔਰਤ ਗੰਭੀਰ ਜ਼ਖ਼ਮੀ ਹੋ ਗਈ। ਮਿਲੀ ਜਾਣਕਾਰੀ ਅਨੁਸਾਰ...
ਪੰਜਾਬ ਦੇ ਲੋਕ ਤੀਜਾ ਫ਼ਰੰਟ ਚਾਹੁੰਦੇ ਹਨ : ਢੀਂਡਸਾ,ਬ੍ਰਹਮਪੁਰਾ
. . .  1 day ago
ਅੰਮ੍ਰਿਤਸਰ,21 ਜੂਨ (ਜਸਵੰਤ ਸਿੰਘ ਜੱਸ) ਆਉਂਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕ....
ਸਾਬਕਾ ਕਾਂਗਰਸੀ ਕੌਂਸਲਰ ਕਤਲ ਮਾਮਲੇ ਵਿਚ ਚਾਰ ਮੁਲਜ਼ਮ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜੂਨ (ਚੰਦੀਪ) - ਸਾਬਕਾ ਕਾਂਗਰਸੀ ਕੌਂਸਲਰ ਸੁਖਮੀਤ ਡਿਪਟੀ ਦੇ ਕਤਲ ਵਿਚ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ...
ਰਵਨੀਤ ਬਿੱਟੂ ਨੇ ਕਮਿਸ਼ਨ ਸਾਹਮਣੇ ਪੇਸ਼ ਹੋਣ ਤੋਂ ਬਾਅਦ ਰੱਖਿਆ ਆਪਣਾ ਪੱਖ
. . .  1 day ago
ਚੰਡੀਗੜ੍ਹ, 21 ਜੂਨ - ਰਵਨੀਤ ਸਿੰਘ ਬਿੱਟੂ ਐੱਸ.ਸੀ. ਕਮਿਸ਼ਨ ਸਾਹਮਣੇ ਪੇਸ਼ ਹੋਏ , ਜਿਸ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਾਬਕਾ ਆਈ....
ਜ਼ਮੀਨੀ ਵਿਵਾਦ ਕਾਰਨ ਮੌੜ ਖ਼ੁਰਦ ਚੱਲੀ ਗੋਲੀ : ਇਕ ਦੀ ਮੌਤ
. . .  1 day ago
ਬਠਿੰਡਾ, 21 ਜੂਨ ( ਅਮ੍ਰਿਤਪਾਲ ਸਿੰਘ ਵਲਾਣ) - ਅੱਜ ਜ਼ਮੀਨੀ ਵਿਵਾਦ ਦੇ ਚੱਲਦਿਆਂ ਪਿੰਡ ਮੌੜ ਖ਼ੁਰਦ ਵਿਖੇ ਗੋਲੀ ਚੱਲਣ ਕਾਰਨ...
ਹੋਰ ਖ਼ਬਰਾਂ..
ਜਲੰਧਰ : ਸ਼ੁੱਕਰਵਾਰ 11 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਸਿਹਤ ਹਰ ਜੀਵ ਦੀ ਸਭ ਤੋਂ ਵੱਡੀ ਜਾਇਦਾਦ ਹੈ। -ਐਮਰਸਨ

ਕਿਤਾਬਾਂ

18-04-2021

ਗੈਡਫਲਾਈ
ਲੇਖਕ : ਇਥਲ ਲਿਲੀਅਨ ਵਾਓਨਿਚ
ਅਨੁਵਾਦ : ਜੰਗ ਬਹਾਦਰ ਗੋਇਲ
ਪ੍ਰਕਾਸ਼ਕ : ਨਵਯੁਗ ਪਬਲਿਸ਼ਰਜ਼, ਨਵੀਂ ਦਿੱਲੀ
ਮੁੱਲ : 500 ਰੁਪਏ, ਸਫ਼ੇ : 297
ਸੰਪਰਕ : 011-26802488.


ਪੰਜਾਬੀ ਪਾਠਕਾਂ ਨੂੰ ਵਿਸ਼ਵ ਪ੍ਰਸਿੱਧ ਸਾਹਿਤ ਨਾਲ ਜੋੜਨ ਦਾ ਵਡਮੁੱਲਾ ਕਾਰਜ ਕਰ ਰਹੇ ਹਨ ਸ੍ਰੀ ਜੰਗ ਬਹਾਦਰ ਗੋਇਲ। ਇਸ ਨਾਵਲ ਦਾ ਅਨੁਵਾਦ ਮੂਲ ਰੂਪ ਵਿਚ ਪੰਜਾਬੀ ਵਿਚ ਲਿਖੇ ਵਰਗਾ ਹੀ ਲਗਦਾ ਹੈ। ਗੈਡਫਲਾਈ (ਜ਼ਹਿਰੀਲੀ ਘੋੜ ਮੱਖੀ) ਲੇਖਿਕਾ ਨੇ ਰੂਪਕ ਵਜੋਂ ਵਰਤਿਆ ਹੈ ਜੋ ਅਜਿਹੇ ਬੰਦੇ ਲਈ ਵਰਤਿਆ ਜਾਂਦਾ ਹੈ ਜੋ ਆਪਣੀ ਕਲਮ ਦੀ ਚੋਭ ਨਾਲ ਜਾਂ ਆਪਣੇ ਤਿੱਖੇ ਵਿਚਾਰਾਂ ਨਾਲ ਲੋਕਾਂ ਦੀ ਸੁੱਤੀ ਹੋਈ ਜ਼ਮੀਰ ਨੂੰ ਹਲੂਣਾ ਦੇ ਕੇ ਜਗਾਉਂਦਾ ਹੈ। ਚਿੰਤਨ-ਅਧੀਨ ਹਥਲੇ ਨਾਵਲ ਦੇ ਕਥਾ-ਪ੍ਰਸੰਗ ਦੀ ਰੂਪ-ਰੇਖਾ ਕੁਝ ਇਸ ਪ੍ਰਕਾਰ ਹੈ : ਇਸ ਨਾਵਲ ਦੀ ਸੈਟਿੰਗ 1830-40 ਦਰਮਿਆਨ ਇਟਲੀ ਦੀ, ਅਸਟਰੀਆ ਦੇ ਸਾਮਰਾਜੀ ਹੁਕਮਰਾਨਾਂ ਵਿਰੁੱਧ, ਕ੍ਰਾਂਤੀਕਾਰੀ ਸਮੇਂ ਵਿਚ ਕੀਤੀ ਗਈ ਹੈ। ਇਸ ਦਾ ਨਾਇਕ ਇਕ ਅੰਗਰੇਜ਼ ਨੌਜਵਾਨ ਆਰਥਰ ਬਰਟਨ ਹੈ ਜੋ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਕੈਥੋਲਿਕ ਸੈਮੀਨਰੀ ਵਿਚ ਚਲਿਆ ਜਾਂਦਾ ਹੈ। ਉਥੇ ਉਹ ਆਪਣੇ ਸਰਪ੍ਰਸਤ ਅਤੇ ਮੈਂਟਰ ਕੈਨਨ ਲੋਰੈਂਜੋ ਮੋਂਟੈਨਲੀ ਪ੍ਰਤੀ ਸਮਰਪਿਤ ਹੋ ਜਾਂਦਾ ਹੈ। ਮੋਂਟੈਨਲੀ ਅਗਿਆਤ ਹੀ ਉਸ ਦਾ ਜੀਵ ਵਿਗਿਆਨਕ ਬਾਪ ਹੈ। ਉਹ ਆਪਣੀ ਬਚਪਨ ਦੀ ਪ੍ਰੇਮਿਕਾ 'ਗੈਮਾ' ਨਾਲ ਰਲ ਕੇ 'ਯੰਗ ਇਟਲੀ' ਲਹਿਰ ਵਿਚ ਸ਼ਾਮਿਲ ਹੋ ਜਾਂਦਾ ਹੈ। ਇਸ ਲਹਿਰ ਦਾ ਉਦੇਸ਼ ਆਸਟਰੀਆ ਦੀ ਜ਼ੁਲਮੀ ਸਾਮਰਾਜੀ ਹਕੂਮਤ ਤੋਂ ਸੁਤੰਤਰਤਾ ਪ੍ਰਾਪਤ ਕਰਨਾ ਸੀ। ਪਰ ਆਰਥਰ ਭੋਲੇ ਭਾਅ ਹੀ ਪੁਲਿਸ ਅੱਗੇ ਇਕਬਾਲ ਕਰਕੇ, ਭੇਦ ਜ਼ਾਹਰ ਕਰਕੇ, ਆਪਣੇ ਕਾਮਰੇਡਾਂ ਨਾਲ ਧੋਖਾ ਕਰ ਬਹਿੰਦਾ ਹੈ। ਉਸੇ ਸਮੇਂ ਉਸ ਨੂੰ ਬਾਪ ਬਾਰੇ ਪਰਿਵਾਰਕ ਭੇਦ ਦਾ ਪਤਾ ਲੱਗ ਜਾਂਦਾ ਹੈ, ਜਿਸ ਕਾਰਨ ਉਸ ਦਾ ਚਰਚ ਵਿਚ ਵਿਸ਼ਵਾਸ ਭੰਗ ਹੋ ਜਾਂਦਾ ਹੈ। ਹੁਣ ਉਹ ਸਮੁੰਦਰ ਕਿਨਾਰੇ ਆਤਮ-ਹੱਤਿਆ ਦਾ ਬਹਾਨਾ ਘੜ ਕੇ ਦੱਖਣੀ ਅਮਰੀਕਾ ਚਲਿਆ ਜਾਂਦਾ ਹੈ, ਜਿਥੇ ਉਹ ਅਕਹਿ ਤੇ ਅਸਹਿ ਤਸੀਹੇ ਝੱਲਦਾ ਹੋਇਆ ਪੈਰ ਲੰਗੜਾ, ਖੱਬੀ ਬਾਂਹ ਟੁੱਟੀ, ਖੱਬੇ ਹੱਥ ਦੀਆਂ ਉਂਗਲਾਂ ਨਦਾਰਦ, ਚਿਹਰੇ 'ਤੇ ਤੇਜ਼ ਹਥਿਆਰਾਂ ਦੇ ਨਿਸ਼ਾਨ, ਹਕਲਾ ਕੇ ਬੋਲਣ ਲਗਦਾ ਹੈ। (ਪੰ. 90), ਬੇਇੱਜ਼ਤੀ ਵੀ ਮਹਿਸੂਸ ਕਰਦਾ ਹੈ। ਹੁਣ ਉਹ ਗੈਡਫਲਾਈ ਦੇ ਭੇਸ ਵਿਚ ਆਪਣਾ ਅਸਲੀ ਰੂਪ ਛੁਪਾ ਕੇ 'ਰਿਵਾਰਜ਼' ਨਾਂਅ ਰੱਖ ਕੇ ਇਟਲੀ ਪਰਤਦਾ ਹੈ ਅਤੇ ਕ੍ਰਾਂਤੀਕਾਰੀ ਕਾਮਰੇਡਾਂ ਵਿਚ ਮੁੜ ਗਤੀਸ਼ੀਲ ਹੋ ਜਾਂਦਾ ਹੈ। ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਮੋਂਟੈਨਲੀ ਮਿਲਣ ਆਉਂਦਾ ਹੈ। ਮੋਂਟੈਨਲੀ ਹੁਣ ਗਿਰਜੇ ਦਾ ਮੁਖੀ ਹੈ। ਉਹ ਆਰਥਰ ਨੂੰ ਉਸ ਦੇ ਬਚਾਅ ਲਈ ਲਾਈਫ-ਲਾਈਨ ਪੇਸ਼ ਕਰਦਾ ਹੈ ਪਰ ਆਰਥਰ ਉਸ ਨਾਲ ਅਸਹਿਮਤ ਹੋ ਕੇ ਸਪੱਸ਼ਟ ਕਹਿੰਦਾ ਹੈ, 'ਪਾਦਰੀ ਦਾ ਪਦ ਤਿਆਗ ਦਿਓ ਜਾਂ ਮੈਨੂੰ ਤਿਆਗ ਦਿਓ।' ਤੁਹਾਨੂੰ ਪਾਦਰੀਆਂ ਦੀਆਂ ਮੂਰਤੀਆਂ ਦੇ ਇਸ ਮੋਏ ਸੰਸਾਰ 'ਚੋਂ ਕੁਝ ਨਹੀਂ ਲੱਭਣਾ। (ਪੰ. 274-75). ਗੈਡਫਲਾਈ ਨੂੰ ਮਾਰਨ ਵੇਲੇ ਕਾਰਬਾਈਨਰਜ਼ ਕੰਬ ਰਹੇ ਸਨ। ਕਬਰ ਖੋਦਣ ਵਾਲੇ ਮਜ਼ਦੂਰ ਦੇ ਹੰਝੂ ਵੀ ਇਸ ਮਿੱਟੀ ਰਲੇ ਹੋਏ ਸਨ। (ਪੰ. 279). ਆਰਥਰ ਦੇ ਮਰਨ ਤੋਂ ਬਾਅਦ ਮੋਂਟੈਨਲੀ ਕਹਿੰਦਾ ਹੈ 'ਉਹ ਮੇਰੇ ਪਿਆਰੇ ਪੁੱਤਰ! ਮੇਰੇ ਕੋਲ ਵਾਪਸ ਆ ਜਾਓ। (ਪੰ. 289). 'ਇਹ ਚੁੱਕੋ ਆਪਣਾ ਸੁਰਗ ਤੇ ਇਹ ਚੁੱਕੋ ਆਪਣੀ ਮੁਕਤੀ। (ਪੰ. 292). ਕੋਰਪਸ ਡੋਮਿਨੀ ਦੇ ਪਵਿੱਤਰ ਦਿਹਾੜੇ 'ਤੇ ਮੋਂਟੈਨਲੀ ਖ਼ਲਕਤ ਨੂੰ ਇੰਜ ਸੰਬੋਧਨ ਕਰਕੇ ਦਿਲ ਫਟਣ ਨਾਲ ਮਰ ਗਿਆ। ਇੰਜ ਮੋਟੈਂਨਲੀ ਨਾਲ ਸ਼ੁਰੂ ਹੋਇਆ ਨਾਵਲ ਮੋਂਟੈਨਲੀ ਦੀ ਮੌਤ ਨਾਲ ਹੀ ਸਮਾਪਤ ਹੁੰਦਾ ਹੈ।
ਚੇਤੇ ਰਹੇ ਸੋਵੀਅਤ ਯੂਨੀਅਨ ਵਿਚ ਬੋਲੀਆਂ ਜਾਂਦੀਆਂ 22 ਭਾਸ਼ਾਵਾਂ ਦੀਆਂ 107 ਐਡੀਸ਼ਨਾਂ ਵਿਚ ਇਸ ਨਾਵਲ ਦੀਆਂ ਪੰਜਾਹ ਲੱਖ ਦੇ ਲਗਪਗ ਕਾਪੀਆਂ ਵਿਕੀਆਂ ਸਨ। ਜਾਰਜ ਬਰਨਾਰਡ ਸ਼ਾਅ ਨੇ ਇਸ ਦਾ ਨਾਟਕੀ ਰੂਪਾਂਤਰਨ ਕੀਤਾ। ਸੰਸਾਰ ਪ੍ਰਸਿੱਧ ਦਾਰਸ਼ਨਿਕ ਬਰਟਰੈਂਡ ਰਸਲ ਨੇ ਇਸ ਨੂੰ ਪੜ੍ਹ ਕੇ ਪ੍ਰਸੰਸਾ ਕੀਤੀ। ਲੇਖਿਕਾ ਨੇ ਇਹ ਨਾਵਲ 1895 ਵਿਚ ਸੰਪੂਰਨ ਕਰ ਲਿਆ ਸੀ ਪਰ ਪਬਲਿਸ਼ਰਜ਼ ਨੇ ਪ੍ਰਤੀਕੂਲ ਪ੍ਰਤੀਕਰਮ ਤੋਂ ਡਰਨ ਕਾਰਨ ਇਸ ਨੂੰ ਦੋ ਸਾਲ ਬਾਅਦ 1897 ਵਿਚ ਨਿਊਯਾਰਕ ਵਿਚ ਪ੍ਰਕਾਸ਼ਿਤ ਕੀਤਾ। ਅਨੁਵਾਦਕ ਨੇ ਕਠਿਨ ਸ਼ਬਦਾਵਲੀ ਦੇ ਅਰਥ ਫੁੱਟ ਨੋਟਾਂ ਵਿਚ ਦੇ ਕੇ ਪੰਜਾਬੀ ਪਾਠਕਾਂ ਲਈ ਇਸ ਦੀ ਪੜ੍ਹਤ ਨੂੰ ਆਸਾਨ ਬਣਾ ਦਿੱਤਾ ਹੈ। ਇਸ ਕਰਕੇ ਗੋਇਲ ਪ੍ਰਸੰਸਾ ਦਾ ਅਧਿਕਾਰੀ ਹੈ।


ਡਾ: ਧਰਮ ਚੰਦ ਵਾਤਿਸ਼
E. mail : vatish.dharamchand@gmail.com


ਇਕੱਲਤਾ ਤੇ ਬੇਗਾਨਗੀ ਦਾ ਕਥਾ-ਬਿਰਤਾਂਤ
'ਚੂੜੇ ਵਾਲੀ ਬਾਂਹ'

ਸੰਪਾਦਕ : ਡਾ: ਸੁਖਪਾਲ ਕੌਰ ਸਮਰਾਲਾ
ਪ੍ਰਕਾਸ਼ਕ : ਲੋਕਗੀਤ ਪ੍ਰਕਾਸ਼ਨ ਮੁਹਾਲੀ
ਮੁੱਲ : 350 ਰੁਪਏ, ਸਫ਼ੇ : 165
ਸੰਪਰਕ : 97797-18007.


ਡਾ: ਸੁਖਪਾਲ ਕੌਰ ਸਮਰਾਲਾ ਨੇ ਬੜੀ ਮਿਹਨਤ ਨਾਲ ਪੰਦਰਾਂ ਵਿਦਵਾਨਾਂ ਦੇ ਕਹਾਣੀ ਸਬੰਧੀ ਖੋਜ-ਪੱਤਰਾਂ ਨੂੰ ਪੁਸਤਕ ਵਿਚ ਸ਼ਾਮਿਲ ਕੀਤਾ ਹੈ। ਜਸਬੀਰ ਰਾਣਾ ਦੀ ਇਹ ਕਹਾਣੀ ਅਜੋਕੇ ਕਾਲ-ਖੰਡ ਵਿਚ ਸਾਧਾਰਨ ਪੱਧਰ ਦਾ ਜੀਵਨ ਬਸਰ ਕਰ ਰਹੇ ਨਿਮਨ ਕਿਸਾਨ ਅਤੇ ਜ਼ਮੀਨ ਵਿਹੂਣੇ ਲੋਕਾਂ ਦੀ ਜੀਵਨ ਤੋਰ ਦਾ ਮਾਨਸਿਕ, ਸਮਾਜਿਕ, ਮਨੋਵਿਗਿਆਨਕ ਅਤੇ ਸੱਭਿਆਚਾਰਕ ਵਿਸ਼ਲੇਸ਼ਣ ਕਰਦੀ ਹੈ। ਇਹ ਕਹਾਣੀ ਇਕ ਨਵੇਂ ਦ੍ਰਿਸ਼ਟੀਕੋਣ ਤੋਂ ਗਲਪ ਦੇ ਅਧਿਐਨ ਕਰਤਾਵਾਂ ਵਲੋਂ ਪਛਾਣੀ ਗਈ ਹੈ। ਚੁੱਲ੍ਹੇ ਦੀ ਅੱਗ ਅਤੇ ਸਰੀਰਕ ਅੱਗ ਮਨੁੱਖੀ ਜੀਵਨ ਲਈ ਜ਼ਰੂਰੀ ਹੈ। ਪ੍ਰੰਤੂ ਇਸ ਕਹਾਣੀ ਦੇ ਪਾਤਰ ਇਨ੍ਹਾਂ ਦੋਵਾਂ ਚੀਜ਼ਾਂ ਤੋਂ ਵਿਰਵੇ ਹਨ। ਡਾ: ਜੁਗਿੰਦਰ ਸਿੰਘ ਰਾਹੀ ਅਤੇ ਡਾ: ਰਮਿੰਦਰ ਕੌਰ ਨੇ ਆਪਣੇ ਖੋਜ ਪਰਚੇ ਵਿਚ ਇਹੋ ਸਾਬਤ ਕੀਤਾ ਹੈ। ਡਾ: ਵਾਤਿਸ਼ ਨੇ ਇਸ ਕਹਾਣੀ ਨੂੰ ਬਹੁ-ਪਰਤੀ ਪਾਸਾਰਾਂ ਵਾਲੀ ਮੰਨਿਆ ਹੈ। ਡਾ: ਗੁਰਮੀਤ ਕੌਰ ਨੇ ਬੰਦੇ 'ਚੋਂ ਬੰਦੇ ਦੀ ਤਲਾਸ਼ ਅਤੇ ਉਸ ਦੇ ਮਨੋਭਰਮਾਂ ਦੇ ਪ੍ਰਗਟਾਵੇ ਵਾਲੀ ਕਹਾਣੀ ਕਿਹਾ ਹੈ। ਇਸੇ ਤਰ੍ਹਾਂ ਡਾ: ਕਮਲ ਪ੍ਰੀਤ ਕੌਰ ਨੇ ਇਸ ਕਹਾਣੀ ਨੂੰ ਛੜਿਆਂ ਦੀ ਇਕੱਲਤਾ ਅਤੇ ਬੇਗਾਨਗੀ ਦੇ ਸੰਕਲਪ ਨੂੰ ਉਘਾੜਦੀ ਕਿਹਾ ਹੈ। ਡਾ: ਗੁਰਮੇਲ ਸਿੰਘ ਨੇ ਸਾਧਨ ਵਿਹੂਣੇ ਮਨੁੱਖ ਦੀ ਗਾਥਾ ਅਤੇ ਪ੍ਰਗਟ ਸਿੰਘ ਟਿਵਾਣਾ ਨੇ ਇਸ ਨੂੰ ਔਰਤ ਵਿਹੂਣੇ ਮਰਦਾਂ ਦੀ ਤ੍ਰਾਸਦਿਕ ਸੰਵੇਦਨਾ ਦਾ ਪ੍ਰਗਟਾਵਾ ਕਿਹਾ ਹੈ। ਡਾ: ਬਲਵੰਤ ਸਿੰਘ ਅਤੇ ਰੇਖਾ ਰਾਣੀ ਨੇ ਇਸ ਕਹਾਣੀ ਵਿਚੋਂ ਅਤ੍ਰਿਪਤ ਮਾਨਵੀ ਕਾਮਨਾਵਾਂ ਨੂੰ ਪਛਾਣਿਆ ਹੈ। ਡਾ. ਮਲਕੀਤ ਕੌਰ ਨੇ ਚਿਹਨ ਵਿਗਿਆਨਕ ਦ੍ਰਿਸ਼ਟੀ ਤੋਂ ਕਹਾਣੀ ਨੂੰ ਪਰਖਿਆ ਹੈ ਜਦ ਕਿ ਡਾ: ਬਿੰਦਰ ਸਿੰਘ ਭੂਮਸੀ ਨੇ ਇਸ ਨੂੰ ਆਸਾਧਾਰਨ ਜੀਵਨ ਜੁਗਤ ਦਾ ਮਾਡਲ ਮੰਨਿਆ ਹੈ। ਇਸੇ ਤਰ੍ਹਾਂ ਪ੍ਰੋ: ਕਿਰਪਾਲ ਹੀਰਾ, ਅੰਜਨਾ ਸ਼ਿਵਦੀਪ ਅਤੇ ਪ੍ਰੋ: ਗੁਰਬਿੰਦਰ ਸਿੰਘ ਨੇ ਗ਼ਰੀਬੀ 'ਚ ਜੀਵਨ ਬਸਰ ਕਰ ਰਹੇ ਔਰਤ ਵਿਹੂਣੇ ਪਾਤਰਾਂ ਦੀ ਮਾਨਸਿਕ ਅਤੇ ਮਨੋਵਿਗਿਆਨਕ ਦ੍ਰਿਸ਼ਟੀਕੋਣ ਤੋਂ ਪਰਖ ਕੀਤੀ ਹੈ।


ਡਾ: ਜਗੀਰ ਸਿੰਘ ਨੂਰ
ਮੋ: 98142-09732


ਹਾਇਕੂ ਪ੍ਰਵੇਸ਼ਕਾ
ਲੇਖਕ : ਬਲਦੇਵ ਸਿੰਘ ਬੇਦੀ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ।
ਮੁੱਲ : 150 ਰੁਪਏ, ਸਫ਼ੇ : 112
ਸੰਪਰਕ : 92561-85475


ਹਾਇਕੂ ਕਾਵਿ ਦੀ ਸਿਰਜਣਾ ਜਾਪਾਨ ਵਿਚ ਹੋਈ ਮੰਨੀ ਜਾਂਦੀ ਹੈ। 17 ਅੱਖਰਾਂ ਦਾ ਇਹ ਕਾਵਿ ਰੂਪ ਅੱਜ ਵਿਸ਼ਵ ਦੀਆਂ ਬਹੁ-ਗਿਣਤੀ ਭਾਸ਼ਾਵਾਂ 'ਚ ਪ੍ਰਚੱਲਿਤ ਹੋ ਰਿਹਾ ਹੈ। ਤਿੰਨ ਪੰਕਤੀਆਂ ਦੀ ਇਹ ਭਾਵਪੂਰਤ ਛੋਟੀ ਕਵਿਤਾ ਹੈ ਜੋ ਸਹਿਜੇ-ਸਹਿਜੇ ਕਾਫ਼ੀ ਪ੍ਰਵਾਨ ਚੜ੍ਹ ਰਹੀ ਹੈ। ਇਸ ਹਥਲੀ ਪੁਸਤਕ 'ਹਾਇਕੂ ਪ੍ਰਵੇਸ਼ਕਾ' ਦੇ ਲੇਖਕ ਬਲਦੇਵ ਸਿੰਘ ਬੇਦੀ ਨੇ ਪੁਸਤਕ ਦੇ ਆਰੰਭ 'ਚ ਲਿਖੀ ਭੂਮਿਕਾ 'ਚ ਹਾਇਕੂ ਕਾਵਿ ਵਿਧਾ ਬਾਰੇ ਵਿਸਥਾਰਪੂਰਵਕ ਚਾਨਣਾ ਪਾਇਆ ਹੈ ਜੋ ਕਿ ਹਾਇਕੂ ਸਿਖਿਆਰਥੀਆਂ ਲਈ ਕਾਫ਼ੀ ਲਾਹੇਵੰਦ ਸਿੱਧ ਹੋਵੇਗਾ। ਇਸ ਤੋਂ ਇਲਾਵਾ ਲੇਖਕ ਨੇ ਹੋਰ ਜਾਪਾਨੀ ਵਿਧਾਵਾਂ ਜਿਵੇਂ ਤਾਂਕਾ, ਸੇਦੋਕਾ, ਚੋਕਾ, ਹਾਈਬਨ, ਹਾਇਗਾ, ਰੇਂਗਾ ਆਦਿ ਬਾਰੇ ਵੀ ਸੰਖੇਪ ਜਾਣਕਾਰੀ ਦਿੱਤੀ ਹੈ। ਲੇਖਕ ਨੇ ਪੰਜਾਬੀ ਹਾਇਕੂ ਪ੍ਰਵੇਸ਼ਕਾ ਪੈਂਤੀ ਰਾਹੀਂ ਹਰ ਅੱਖਰ ਤੋਂ ਆਰੰਭ ਹੁੰਦੇ ਭਾਵਪੂਰਤ ਹਾਇਕੂ ਲਿਖੇ ਹਨ ।
ਉਦਾਹਰਨ ਵਜੋਂ :
'ੳ'
ਉਦਮੀ ਬੰਦੇ
ਮਿਹਨਤ ਕਰਦੇ
ਰੱਜ ਕੇ ਖਾਂਦੇ।
'ਰ'
ਰੁੱਖ ਲਗਾਓ
ਚਹਿਕਣ ਜੋ ਪੰਛੀ
ਸ਼ੁੱਧ ਹਵਾਵਾਂ।
ਇਨ੍ਹਾਂ ਹਾਇਕੂ 'ਚ ਲੇਖਕ ਨੇ ਮਹੀਨੇ, ਰੁੱਤਾਂ ਤੋਂ ਇਲਾਵਾ ਕਿਰਤ, ਜਲ ਸੰਕਟ, ਪ੍ਰਦੂਸ਼ਣ, ਪਿਆਰ, ਮਾਤ ਭਾਸ਼ਾ, ਵਕਤ ਆਦਿ ਨੂੰ ਵਿਸ਼ਾ ਬਣਾ ਕੇ ਸਾਰਥਕ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਵਾਰਤਕ ਸ੍ਰੀ ਗੁਰੂ ਨਾਨਕ ਦੇਵ ਜੀ ਜੀਵਨੀ 'ਚ ਗੁਰੂ ਨਾਨਕ ਦੇਵ ਜੀ ਦੇ ਜੀਵਨ ਫਲਸਫ਼ੇ ਨੂੰ ਹਾਇਕੂ ਰਾਹੀਂ ਬੜੀ ਖ਼ੂਬਸੂਰਤੀ ਨਾਲ ਚਿਤਰਿਆ ਹੈ। ਇਸ ਪੁਸਤਕ 'ਚ ਛੰਦ, ਕਵਿਤਾ, ਗੀਤ ਗ਼ਜ਼ਲ, ਰੁਬਾਈਆਂ, ਮਾਹੀਆ, ਬੋਲੀਆਂ, ਵਿਅੰਗ ਆਦਿ ਵੰਨਗੀਆਂ ਬਾਰੇ ਵੀ ਲੇਖਕ ਨੇ ਵਿਸਥਾਰ ਨਾਲ ਸਮਝਾਇਆ ਹੈ। ਲੇਖਕ ਬਲਦੇਵ ਸਿੰਘ ਬੇਦੀ ਦੀ ਇਹ ਹਥਲੀ ਪੁਸਤਕ 'ਹਾਇਕੂ ਪ੍ਰਵੇਸ਼ਕਾ' ਹਾਇਕੂ ਪਾਠਕਾਂ ਅਤੇ ਖੋਜਾਰਥੀਆਂ ਲਈ ਕਾਫ਼ੀ ਸਹਾਇਕ ਸਿੱਧ ਹੋਵੇਗੀ।


ਮਨਜੀਤ ਸਿੰਘ ਘੜੈਲੀ
ਮੋ: 98153-91625


ਮੁਜ਼ਾਰਾ ਲਹਿਰ ਦਾ ਸ਼ੇਰ
ਬੰਤ ਰਾਮ ਅਲੀਸ਼ੇਰ

ਲੇਖਕ : ਦੇਸ ਰਾਜ ਛਾਜਲੀ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ, ਚੰਡੀਗੜ੍ਹ
ਮੁੱਲ : 150 ਰੁਪਏ, ਸਫ਼ੇ : 116
ਸੰਪਰਕ : 98723-25201.


ਪੁਸਤਕ ਦੇ ਲੇਖਕ ਦੇਸ ਰਾਜ ਛਾਜਲੀ ਨੇ ਮੁਜ਼ਾਰਾ ਲਹਿਰ ਦੇ ਸ਼ੇਰ ਬੰਤ ਰਾਮ ਅਲੀਸ਼ੇਰ ਦੀ ਜੀਵਨੀ ਲਿਖ ਕੇ ਮੁਜ਼ਾਰਾ ਲਹਿਰ ਦੇ ਇਤਿਹਾਸ ਦੀ ਜਾਣਕਾਰੀ ਦੇ ਕੇ ਸਿੱਧ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਸਾਡੇ ਦੇਸ਼ ਭਗਤਾਂ ਵਿਚ ਆਪਣੇ ਦੇਸ਼ ਪ੍ਰਤੀ ਕਿੰਨਾ ਜਜ਼ਬਾ ਸੀ। ਬੇਸ਼ੱਕ ਉਨ੍ਹਾਂ ਨੂੰ ਅਨੇਕਾਂ ਮੁਸੀਬਤਾਂ, ਦੁੱਖਾਂ, ਤਸੀਹਿਆਂ ਨੂੰ ਆਪਣੇ ਪਿੰਡੇ 'ਤੇ ਝੱਲਣਾ ਪਿਆ ਪ੍ਰੰਤੂ ਉਨ੍ਹਾਂ ਕਦੇ ਵੀ ਪਿੱਠ ਨਹੀਂ ਵਿਖਾਈ। ਇਸ ਪੁਸਤਕ ਵਿਚ ਲੇਖਕ ਨੇ ਬੰਤ ਰਾਮ ਅਲੀਸ਼ੇਰ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ 'ਤੇ ਚਾਨਣਾ ਪਾ ਕੇ ਇਹ ਅਮੁੱਲ ਖਜ਼ਾਨਾ ਆਪਣੀ ਲਗਾਤਾਰ ਕੀਤੀ ਕੋਸ਼ਿਸ਼ ਦੇ ਨਾਲ ਲੱਭਿਆ। ਇਸ ਪੁਸਤਕ ਦੀ ਹਰ ਲਾਈਨ ਵਿਚ ਬਹੁਤ ਕੁਝ ਝਲਕਦਾ ਹੈ ਅਤੇ ਰੌਂਗਟੇ ਵੀ ਖੜ੍ਹੇ ਹੁੰਦੇ ਹਨ। ਲੇਖਕ ਦੇਸ ਰਾਜ ਦੇ ਸਮੁੱਚੇ ਜੀਵਨ ਨੂੰ ਜਾਣਨਾ ਚਾਹੁੰਦਾ ਸੀ ਪ੍ਰੰਤੂ ਉਸ ਦੀ ਇੱਛਾ ਪੂਰੀ ਨਾ ਹੋ ਸਕੀ ਕਿਉਂਕਿ ਜੋ ਗੱਲਾਂ ਦੀ ਡੂੰਘਾਈ ਤੱਕ ਉਹ ਪੁੱਜਣਾ ਚਾਹੁੰਦਾ ਸੀ, ਉਸ ਨੂੰ ਉਸ ਦਾ ਜਵਾਬ ਨਾ ਮਿਲ ਸਕਿਆ। ਬੰਤ ਰਾਮ ਅਲੀਸ਼ੇਰ ਦੀ ਮੌਤ ਤੋਂ ਬਾਅਦ ਲੇਖਕ ਨੇ ਕਾਫੀ ਕਾਹਲੀ ਵਿਚ ਇਹ ਪੁਸਤਕ ਲਿਖੀ ਕਿਉਂਕਿ ਉਸ ਦੇ ਭੋਗ ਦੇ ਮੌਕੇ 'ਤੇ ਇਹ ਕਿਤਾਬ ਲੋਕਾਂ ਨੂੰ ਵੰਡਣੀ ਸੀ। ਲੇਖਕ ਦਾ ਕਹਿਣਾ ਹੈ ਕਿ ਉਹ ਇਸ ਪੁਸਤਕ ਨੂੰ ਦੁਬਾਰਾ ਤਿਆਰ ਕਰੇਗਾ ਅਤੇ ਬੰਤ ਰਾਮ ਅਲੀਸ਼ੇਰ ਦੇ ਪਰਿਵਾਰ, ਦੋਸਤਾਂ, ਸਨੇਹੀਆਂ ਤੇ ਪਿੰਡ ਵਾਲਿਆਂ ਤੋਂ ਜਾਣਕਾਰੀ ਇਕੱਠੀ ਕਰੇਗਾ। ਲੇਖਕ ਨੇ ਬੰਤ ਰਾਮ ਅਲੀਸ਼ੇਰ ਦੇ ਪਿੰਡ ਦੇ ਇਤਿਹਾਸ ਦੀ ਜਾਣਕਾਰੀ ਦੇਣ ਨਾਲ ਉਸ ਦੀ ਦਲੇਰੀ, ਵਿਵਹਾਰ, ਉਸ ਨਾਲ ਹੋਈਆਂ ਜ਼ਿਆਦਤੀਆਂ, ਦੇਸ਼ ਪ੍ਰੇਮ, ਨਿਡਰਤਾ, ਸੂਰਬੀਰਤਾ, ਘਟਨਾਵਾਂ ਤੇ ਹੋਰ ਅਨੇਕਾਂ ਗੱਲਾਂ ਦਾ ਜ਼ਿਕਰ ਕੀਤਾ ਹੈ। ਇਸ ਪੁਸਤਕ ਨੂੰ ਪੜ੍ਹ ਕੇ ਪਾਠਕਾਂ ਨੂੰ ਮੁਜ਼ਾਰਾ ਲਹਿਰ ਬਾਰੇ ਪਤਾ ਲੱਗੇਗਾ ਕਿਉਂਕਿ ਅਜਿਹੀਆਂ ਕਿਤਾਬਾਂ ਪਾਠਕਾਂ ਦੇ ਕੋਲ ਘੱਟ ਪੁੱਜਦੀਆਂ ਹਨ। ਇਹ ਪੁਸਤਕ ਲਿਖਣ ਪ੍ਰਤੀ ਲੇਖਕ ਨੇ ਅਨੇਕਾਂ ਸ਼ਖ਼ਸੀਅਤਾਂ ਦੇ ਨਾਲ ਮੁਲਾਕਾਤ ਕਰਕੇ ਜਾਣਕਾਰੀ ਇਕੱਠੀ ਕਰਕੇ ਇਕ ਬਹੁਤ ਵੱਡਾ ਉਪਰਾਲਾ ਕੀਤਾ ਹੈ ਜੋ ਸ਼ਲਾਘਾਯੋਗ ਹੈ। ਇਸੇ ਪੁਸਤਕ ਵਿਚ ਜੋ ਸੁਝਾਅ ਚਿੱਠੀ ਦਿੱਤੀ ਗਈ ਹੈ, ਉਸ ਨੂੰ ਲੇਖਕ ਅਗਲੀ ਪੁਸਤਕ ਲਿਖਣ ਸਮੇਂ ਧਿਆਨ ਵਿਚ ਜ਼ਰੂਰ ਰੱਖੇ ਤਾਂ ਕਿ ਸੋਨੇ 'ਤੇ ਸੁਹਾਗਾ ਵਾਲਾ ਕੰਮ ਹੋ ਸਕੇ।


ਬਲਵਿੰਦਰ ਸਿੰਘ ਸੋਢੀ ਮੀਰਹੇੜੀ
ਮੋ: 92105-88990


ਸੋਫ਼ੀਆ
ਲੇਖਕ : ਮਹਿੰਦਰਪਾਲ ਸਿੰਘ ਧਾਲੀਵਾਲ
ਪ੍ਰਕਾਸ਼ਕ : ਪੀਪਲਜ਼ ਫ਼ੋਰਮ ਬਰਗਾੜੀ, ਪੰਜਾਬ
ਮੁੱਲ : 250 ਰੁਪਏ, ਸਫ਼ੇ : 264
ਸੰਪਰਕ : 98729-89313.


ਹਥਲਾ ਨਾਵਲ ਮਹਾਰਾਜਾ ਰਣਜੀਤ ਸਿੰਘ ਦੇ ਪੁੱੱਤਰ ਮਹਾਰਾਜਾ ਦਲੀਪ ਸਿੰਘ ਦੇ ਜੀਵਨ 'ਤੇ ਆਧਾਰਿਤ ਹੈ। ਮਹਾਰਾਜਾ ਰਣਜੀਤ ਸਿੰਘ ਹੁਰਾਂ ਦੇ ਜੀਵਨ 'ਤੇ ਤਾਂ ਕਾਫ਼ੀ ਕੁਝ ਲਿਖਿਆ ਹੋਇਆ ਮਿਲ ਜਾਂਦਾ ਹੈ, ਪਰ ਉਨ੍ਹਾਂ ਦੇ ਫ਼ਰਜ਼ੰਦ ਮਹਾਰਾਜਾ ਦਲੀਪ ਸਿੰਘ ਦੇ ਸਮੁੱੱਚੇ ਜੀਵਨ ਸਬੰਧੀ ਬਹੁਤ ਕੁਝ ਜਾਣਨ ਲਈ ਇਹ ਨਾਵਲ ਕਾਫ਼ੀ ਵਿਸਥਾਰ ਸਹਿਤ ਜਾਣਕਾਰੀ ਦਿੰਦਾ ਹੈ। ਨਾਵਲਕਾਰ ਨੇ ਨਾਵਲ ਦੀ ਸਮੁੱਚੀ ਕਹਾਣੀ ਨੂੰ 36 ਕਾਂਡਾਂ 'ਚ ਸੁਚੱਜੇ ਢੰਗ ਨਾਲ ਵੰਡ ਕੇ ਬਿਆਨ ਕੀਤਾ ਹੈ। ਇਸ ਦੇ ਪਾਤਰਾਂ ਦੀ ਚੋਣ, ਮਾਹੌਲ ਉਸਾਰੀ, ਵਾਰਤਾਲਾਪ ਅਤੇ ਸ਼ੈਲੀ ਨਾਵਲ ਦੀ ਕਹਾਣੀ ਅਨੁਸਾਰ ਕਾਫ਼ੀ ਢੁੱਕਵੀਂ ਹੈ। ਪਾਠਕ 'ਚ ਅੱਗੇ ਦੀ ਅੱਗੇ ਹੋਰ ਜਾਣਨ ਦੀ ਉਤਸੁਕਤਾ ਲਗਾਤਾਰ ਬਣੀ ਰਹਿੰਦੀ ਹੈ। ਨਾਵਲ ਵਿਚਲੀ ਕਹਾਣੀ ਕਾਫ਼ੀ ਰੌਚਕ ਹੈ। ਇਤਿਹਾਸਕ ਘਟਨਾਵਾਂ ਅਤੇ ਤੱਥਾਂ ਨੂੰ ਪੂਰੇ ਵਿਧੀਵਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਪੰਜਾਬ 'ਤੇ ਅੰਗਰੇਜ਼ਾਂ ਦਾ ਕਬਜ਼ਾ ਹੋਣ ਉਪਰੰੰਤ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਮਹਾਰਾਣੀ ਜਿੰਦਾਂ ਨੂੰ ਕੈਦ ਕਰ ਲਿਆ ਗਿਆ ਅਤੇ ਮਹਾਰਾਜੇ ਨੂੰ ਇੰਗਲੈਂਡ ਲਿਆਂਦਾ ਗਿਆ। ਇੱੱਥੇ ਆ ਕੇ ਮਹਾਰਾਜੇ ਨੇ ਹੌਲੀ-ਹੌਲੀ ਬਰਤਾਨਵੀ ਸਮਾਜ ਦਾ ਪ੍ਰਭਾਵ ਕਬੂਲ ਲਿਆ ਅਤੇ ਆਪਣਾ ਅਤੀਤ ਭੁੱਲ ਗਿਆ। ਉਸ ਦਾ ਜੀਵਨ ਅੱਯਾਸ਼ ਹੋ ਗਿਆ। ਇੱਥੇ ਆ ਕੇ ਉਸ ਦੇ ਖ਼ਰਚੇ ਏਨੇ ਹੋ ਗਏ ਕਿ ਜੋ ਕੁਝ ਉਸ ਨੂੰ ਇੰਡੀਆ ਆਫ਼ਿਸ 'ਚੋਂ ਮਿਲਦਾ ਸੀ, ਉਹ ਉਸ ਦੇ ਖ਼ਰਚਿਆਂ ਦੇ ਹਿਸਾਬ ਨਾਲ ਥੋੜ੍ਹਾ ਸੀ। ਓਧਰ ਬਰਤਾਨਵੀ ਪ੍ਰਬੰੰਧ ਦੁਆਰਾ ਉਸ ਦੇ ਅੱਗੇ ਅਜਿਹਾ ਤਾਣਾ-ਬਾਣਾ ਬੁਣਿਆ ਜਾਂਦਾ ਹੈ ਕਿ ਉਸ ਦੇ ਪਰਿਵਾਰ, ਜਿਸ ਵਿਚ ਉਸ ਦੀਆਂ ਪਤਨੀ, ਬੱਚੀਆਂ ਅੱਡੋ-ਅੱੱਡ ਰਹਿੰਦੀਆਂ ਹੋਈਆਂ ਆਪਣਾ ਜੀਵਨ ਗੁਜ਼ਾਰਦੀਆਂ ਹਨ। ਨਾਵਲ ਦੀ ਕੇਂਦਰੀ ਪਾਤਰ ਸੋਫ਼ੀਆ ਨੂੰ ਆਪਣੇ ਜੀਵਨ 'ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਹਨ। ਉਹ ਆਪਣੀਆਂ ਭੈਣਾਂ ਨਾਲ ਲਾਹੌਰ ਵੇਖਣ ਜਾਣ ਦਾ ਮਨ ਬਣਾਉਂਦੀ ਹੈ ਤਾਂ ਉਸ ਨੂੰ ਆਪਣੇ ਦਾਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰੰਧ ਬਾਰੇ ਕਾਫ਼ੀ ਕੁਝ ਜਾਣਨ ਦਾ ਮੌਕਾ ਮਿਲਦਾ ਹੈ। ਉਹ ਔਰਤਾਂ ਨੂੰ ਵੋਟ ਦਾ ਅਧਿਕਾਰ ਦਿਵਾਉਣ ਲਈ ਇਕ ਲਹਿਰ ਦਾ ਹਿੱਸਾ ਬਣਦੀ ਹੈ ਅਤੇ ਹੋਰ ਵੀ ਸਮਾਜ ਭਲਾਈ ਦੇ ਕੰਮ ਕਰਦੀ ਹੈ। ਸਾਰੀ ਉਮਰ ਕ੍ਰਿਸਚੀਅਨ ਧਰਮ ਨੂੰ ਮੰਨਣ ਵਾਲੀ ਸੋਫ਼ੀਆ ਦੀ ਅੰਤਿਮ ਇੱਛਾ ਅਨੁਸਾਰ ਉਸ ਦਾ ਮ੍ਰਿਤਕ ਸਰੀਰ ਕਬਰ 'ਚ ਦਫ਼ਨਾਉਣ ਦੀ ਬਜਾਏ ਅਗਨ ਭੇਟ ਕਰਕੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਨਾਵਲ ਦੇ ਜ਼ਰੀਏ ਇਤਿਹਾਸਕ, ਪ੍ਰਮਾਣਿਕ ਅਤੇ ਖੋਜ ਭਰਭੂਰ ਜਾਣਕਾਰੀ ਦੇਣ ਲਈ ਲੇਖਕ ਨੂੰ ਵਧਾਈ ਦਿੰਦੇ ਹਾਂ।


ਮੋਹਰ ਗਿੱਲ ਸਿਰਸੜੀ
ਮੋ: 98156-59110


ਕਿਥੇ ਹੈ ਰਾਤ ਦਾ ਚੰਨ
ਸੰਪਾਦਕ : ਅਮੋਲਕ ਸਿੰਘ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 300 ਰੁਪਏ, ਸਫ਼ੇ : 328
ਸੰਪਰਕ : 94170-76735.


ਇਸ ਵੱਡ ਆਕਾਰੀ ਕਾਵਿ-ਸੰਗ੍ਰਹਿ 'ਕਿਥੇ ਹੈ ਰਾਤ ਦਾ ਚੰਨ' ਦੇ ਸੰਪਾਦਕ ਅਮੋਲਕ ਸਿੰਘ ਜੋ ਪੰਜਾਬ ਲੋਕ ਸੱਭਿਆਚਾਰਕ ਮੰਚ (ਪਲਸ ਮੰਚ) ਦੇ ਪ੍ਰਧਾਨ ਹਨ, ਪਹਿਲਾਂ ਵੀ ਲਗਪਗ 30 ਕਿਤਾਬਾਂ ਦਾ ਸੰਪਾਦਨ ਕਰ ਚੁੱਕੇ ਹਨ ਅਤੇ ਤਿੰਨ ਪਰਚਿਆਂ ਦੇ ਸੰਪਾਦਕ ਵੀ ਹਨ। ਅਮੋਲਕ ਸਿੰਘ ਸਿਰੜੀ ਬੁਲਾਰਾ, ਕਲਮੀ ਯੋਧਾ ਤੇ ਇਨਕਲਾਬੀ ਹਰਾਵਲ ਦਸਤਿਆਂ ਦਾ ਝੰਡਾਬਰਦਾਰ ਹੈ। ਇਸ ਸੰਗ੍ਰਹਿ ਦੀਆਂ ਕਵਿਤਾਵਾਂ ਫਾਸ਼ੀਵਾਦ ਨਾਲ ਦਸਤਪੰਜਾ ਲੈਂਦੀਆਂ 328 ਸਫ਼ਿਆਂ ਤੱਕ ਫੈਲੀਆਂ ਹੋਈਆਂ ਹਨ। ਇਹ ਨਜ਼ਮਾਂ ਫਾਸ਼ੀਵਾਦ ਦੇ ਬਖੀਏ ਤਾਂ ਉਧੇੜਦੀਆਂ ਹੀ ਹਨ ਅਤੇ ਕਾਰਪੋਰੇਟ ਜਗਤ ਦੇ ਰਿਮੋਰਟ ਕੰਟਰੋਲ ਨਾਲ ਚੱਲ ਰਹੀ ਭਗਵਾਂ ਬ੍ਰਿਗੇਡ ਦੀ ਸਰਕਾਰ ਕਿਵੇਂ ਲੋਕਾਈ ਦੇ ਹਿਤਾਂ ਤੇ ਮੱਕੜਜਾਲ ਮਾਰਨ ਦੀ ਸਾਜਿਸ਼ ਰਚ ਰਹੀ ਹੈ, ਬਾਰੇ ਅਗਾਊਂ ਜਾਗਰੂਕ ਕਰਦੀਆਂ ਹਨ। ਨਜ਼ਮਾਂ ਦੀ ਤੰਦ ਫੜਾਉਂਦੀ ਉਸ ਦੀ ਸੰਪਾਦਕੀ ਦੱਸਦੀ ਹੈ ਕਿ ਕਿਥੇ ਹੈ ਰਾਤ ਦਾ ਚੰਨ? ਜੋ ਹਨੇਰੀ ਰਾਤ ਤੋਂ ਪਾਰ ਰੌਸ਼ਨੀ ਦੇ ਗੀਤ ਗਾਉਂਦਾ ਸਮਾਜ ਦੇ ਸਿਰਜਕਾਂ ਨੂੰ ਚਾਨਣ ਦੀ ਨਵੀਂ ਦੁਨੀਆ ਤੋਂ ਪਾਰ ਲੈ ਜਾਵੇ, ਜਿਥੇ ਕਸ਼ਮੀਰ ਦੀਆਂ ਘਾਟੀਆਂ ਵਿਚ ਛੈਲ-ਛਬੀਲੇ ਗੱਭਰੂਆਂ ਨੂੰ ਬਾਰੂਦ ਦਾ ਚਾਰਾ ਬਣਾਇਆ ਜਾ ਰਿਹਾ ਹੈ। ਕੁਦਰਤੀ ਨਿਆਮਤਾਂ ਦੇ ਵੰਨ-ਸੁਵੰਨੇ ਫੁੱਲਾਂ, ਜੋ ਸ਼ਾਹੀਨ ਬਾਗ ਵਿਚ ਨਾਗਰਿਕ ਸੋਧ ਬਿੱਲ ਦੇ ਖਿਲਾਫ਼ ਜੂਝ ਰਹੀਆਂ ਵੀਰਾਂਗਣਾ, ਦਲਿਤ ਵਰਗ ਅਤੇ ਮੁਸਲਮਾਨ ਭਾਈਚਾਰੇ, ਨੂੰ ਵਿਉਂਤਬੱਧ ਹਮਲਿਆਂ ਦਾ ਸ਼ਿਕਾਰ ਬਣਾ ਕੇ ਦੇਸ਼ ਧ੍ਰੋਹ ਦੀਆਂ ਸੰਗੀਨ ਧਾਰਾਵਾਂ ਲਗਾ ਕੇ ਅਤੇ ਕੋਰੋਨਾ ਦਾ ਡਰ ਦਿਖਾ ਕੇ ਲਾਮਬੰਦ ਹੋ ਰਹੀ ਜਨਤਾ ਨੂੰ ਤ੍ਰਿਸ਼ੂਲੀ ਡਰਾਵੇ ਨਾਲ ਕਿਵੇਂ ਭੈਭੀਤ ਕਰਕੇ ਆਪਣੇ ਹੱਕ ਦੇ ਮਨਸੂਬੇ ਘੜੇ ਜਾ ਰਹੇ ਹਨ। ਇਸ ਸਾਰੇ ਕਾਸੇ ਨੂੰ ਸਮਝਣ ਲਈ ਪਾਰਕਰ ਨਿਰਮੋਲਰ ਦੀ ਨਜ਼ਮ 'ਫਿਰ ਉਹ ਮੇਰੇ ਲਈ ਆਏ' ਪੜ੍ਹਨੀ ਤੇ ਗੁੜ੍ਹਨੀ ਬਣਦੀ ਹੈ:
'ਪਹਿਲਾਂ ਉਹ ਯਹੂਦੀਆਂ ਲਈ ਆਏ
ਮੈਂ ਕੁਝ ਨਹੀਂ ਬੋਲਿਆ
ਕਿਉਂਕਿ ਮੈਂ ਯਹੂਦੀ ਨਹੀਂ ਸਾਂ
ਫਿਰ ਉਹ ਕਮਿਊਨਿਸਟਾਂ ਲਈ ਆਏ
ਮੈਂ ਫਿਰ ਵੀ ਨਹੀਂ ਬੋਲਿਆ
ਕਿਉਂਕਿ ਮੈਂ ਕਮਿਊਨਿਸਟ ਨਹੀਂ ਸਾਂ
ਫਿਰ ਉਹ ਯੂਨਿਅਨਿਸਟਾਂ ਲਈ ਆਏ
ਮੈਂ ਫਿਰ ਵੀ ਕੁਝ ਨਾ ਬੋਲਿਆ
ਕਿਉਂਕਿ ਮੈਂ ਯੂਨੀਅਨਿਸਟ ਨਹੀਂ ਸਾਂ
ਫਿਰ ਉਹ ਮੇਰੇ ਲਈ ਆਏ
ਹੁਣ ਕੋਈ ਵੀ ਨਹੀਂ ਸੀ ਮੇਰੇ ਲਈ ਬੋਲਣ ਵਾਸਤੇ।


ਭਗਵਾਨ ਢਿੱਲੋਂ
ਮੋ: 98143-78254.


ਹੁੰਦੇ ਜੇ ਪੰਛੀਆਂ ਦੇ ਧਰਮ
ਲੇਖਕ : ਮਿਹਰ ਸਿੰਘ ਰੰਧਾਵਾ
ਪ੍ਰਕਾਸ਼ਕ : ਲੋਕ ਗੀਤ ਪ੍ਰਕਾਸ਼ਨ, ਮੁਹਾਲੀ
ਮੁੱਲ : 250 ਰੁਪਏ, ਸਫ਼ੇ : 96
ਸੰਪਰਕ : 94646-75892.


ਸਵੈ-ਜੀਵਨੀ ਸਮੇਤ ਅੱਠ ਪੁਸਤਕਾਂ ਦੇ ਰਚੇਤਾ ਦੀ ਇਹ ਪੁਸਤਕ 15 ਕਹਾਣੀਆਂ ਦੀ ਹੈ। ਪਹਿਲੀਆਂ ਦੋ ਕਹਾਣੀਆਂ ਦੇਸ਼ ਭਗਤੀ ਦੀਆਂ ਹਨ। 'ਜੈ ਭਾਰਤ' ਕਹਾਣੀ ਸੰਨ 1962 ਦੀ ਭਾਰਤ- ਚੀਨ ਜੰਗ ਦੀ ਹੈ। ਜੰਗ ਦੇ ਦ੍ਰਿਸ਼ ਹਨ। ਕਹਾਣੀ ਦੀ ਪਾਤਰ ਕੰਵਲ ਸੁਪਨੇ 'ਚ ਵੇਖਦੀ ਹੈ ਕਿ ਉਹ ਫ਼ੌਜੀ ਵਰਦੀ 'ਚ ਮੋਰਚੇ 'ਤੇ ਹੈ। ਨੇੜੇ ਗੋਲਾ ਡਿਗਦਾ ਹੈ। ਅਫਸਰਾਂ ਤੋਂ ਹੁਕਮ ਲੈ ਕੇ ਫਾਇਰ ਕਰਦੀ ਹੈ। ਪਰ ਉਹ ਆਪਣੀਆਂ ਸਾਥਣਾਂ ਨਾਲ ਮੌਕੇ 'ਤੇ ਸ਼ਹੀਦ ਹੋ ਜਾਂਦੀ ਹੈ। ਸੁਪਨਾ ਟੁੱਟ ਜਾਂਦਾ ਹੈ ਤੇ ਉਸ ਦੀ ਜਾਗ ਖੁੱਲ੍ਹ ਜਾਂਦੀ ਹੈ। ਕਹਾਣੀ 'ਸਮੇਂ ਦੀ ਕਦਰ' ਵਿਚ ਜੰਗ 'ਚ ਜਾਂਦੇ ਫ਼ੌਜੀ ਨੂੰ ਪਤਨੀ ਹੱਸ ਕੇ ਤੋਰਦੀ ਹੈ ਪਰ ਫ਼ੌਜੀ ਪਤੀ ਨੂੰ ਪਿਛਲੀ ਫੇਰੀ ਯਾਦ ਆਉਂਦੀ ਹੈ ਕਿ ਉਸ ਵੇਲੇ ਤਾਂ ਪਤਨੀ ਅੱਖ਼ਾਂ ਭਰ ਆਈ ਸੀ ਪਰ ਇਸ ਵਾਰ ---? ਅਗਲੇ ਪਲ ਉਸ ਦੇ ਬੋਲ ਹਨਮੈਂ ਰੱਬ ਤੋਂ ਸਦਾ ਦੁਆ ਮੰਗਾਂਗੀ ਕਿ ਤੁਸੀਂ ਵੈਰੀ ਨੂੰ ਮੁਕਾ ਕੇ ਛੇਤੀ ਘਰ ਪਰਤੋ.... (ਪੰਨਾ 19) ਬਾਕੀ ਕਹਾਣੀਆਂ ਦੇ ਵਿਸ਼ੇ ਸਮਾਜਿਕ, ਪਰਿਵਾਰਕ ਤੇ ਵਿਦੇਸ਼ੀ ਸੱਭਿਅਤਾ ਬਾਰੇ ਹਨ। 'ਜਿਊਂਦੇ ਦੀ ਮਜਬੂਰੀ' ਕਥਾ ਵਿਚ ਫ਼ੌਜੀ ਦਾ ਬਾਂਦਰ ਦੇ ਬੱਚੇ ਨਾਲ ਪਿਆਰ ਹੈ। ਜਦੋਂ ਫ਼ੌਜੀ ਬੱਚੇ ਨੂੰ ਜੰਗਲ ਵਿਚ ਛੱਡਣ ਬਾਰੇ ਸੋਚਦਾ ਹੈ ਤਾਂ ਉਹ ਤਾਂ ਉਸ ਨਾਲ ਚਿੰਬੜ ਹੀ ਜਾਂਦਾ ਹੈ। ਫ਼ੌਜੀ ਦੀ ਯੂਨਿਟ ਬਦਲਣ ਵੇਲੇ ਵਿਛੋੜੇ ਦੀ ਚੀਸ ਕਹਾਣੀ ਦੀ ਰੂਹ ਹੈ। ਜਾਨਵਰ ਨਾਲ ਮੁਹੱਬਤ ਦੀ ਤਸਵੀਰ ਹੈ। ਦੇਸ਼ ਵੰਡ ਵੇਲੇ ਨੌਜਵਾਨ ਕੁੜੀ ਕਾਫਲੇ ਤੋਂ ਵਿਛੜ ਜਾਂਦੀ ਹੈ। ਇਕ ਦਿਆਲੂ ਔਰਤ ਆਪਣਾ ਬੁਰਕਾ ਦੇ ਕੇ ਸੁਰੱਖਿਅਤ ਕੱਢ ਕੇ ਉਸ ਨੂੰ ਕਾਫਲੇ ਵਿਚ ਪੁਚਾਉਂਦੀ ਹੈ। (ਦੁਖਿਆਰੀ) ਕਹਾਣੀ ਮਨੁੱਖੀ ਮਾਨਵਤਾ ਦੀ ਹੈ। 'ਬੇਵਕਤੀ ਮੌਤ' 'ਚ ਘਰ ਦੀ ਮੰਦੀ ਆਰਥਿਕਤਾ ਕਾਰਨ ਬੰਦਾ ਖ਼ੁਦਕੁਸ਼ੀ ਕਰਦਾ ਹੈ। ਪਰਿਵਾਰ ਦੁਖੀ ਹੈ। ਪੱਤਰਕਾਰ ਨਾਲ ਕੁੜੀ ਗੱਲ ਕਰਦੀ ਹੈ---ਕਿੰਨਾ ਚੰਗਾ ਹੋਵੇ ਜੇ ਤੁਸੀਂ ਇਸ ਸੰਤਾਪ ਦੇ ਕਾਰਨ ਵੀ ਲੋਕਾਂ ਸਾਹਵੇਂ ਰੱਖੋ। ਕਹਾਣੀ 'ਮਖੌਟੇ' 'ਚ ਅਖੌਤੀ ਨੇਤਾ ਨੂੰ ਪੁਲਿਸ ਸੁਰੱਖਿਅਤ ਕੱਢ ਕੇ ਲੈ ਜਾਂਦੀ ਹੈ। 'ਅੱਡਰੀ ਹੋਂਦ' ਦੀ ਹਰਮਨਪ੍ਰੀਤ ਨੂੰ ਪੰਜਾਬੀ ਸਾਹਿਤ ਤੇ ਵਿਰਸੇ ਨਾਲ ਮੁਹੱਬਤ ਹੈ। ਵਿਦੇਸ਼ਾਂ ਵਿਚ ਬੱਸ 'ਚ ਸਫ਼ਰ ਕਰਦੇ ਬੱਚੇ ਦੀ ਉਮਰ ਦਾ ਝੂਠ ਨਹੀਂ ਚਲਦਾ। ਕਹਾਣੀ 'ਆਈ ਐਮ ਫਾਈਵ ਯੀਅਰਜ਼ ਓਲਡ' 'ਚ ਇਹੀ ਕੁਝ ਹੈ। ਕਹਾਣੀਆਂ ਦੀ ਭਾਸ਼ਾ ਅਲੰਕਾਰਕ, ਸੁਹਜਮਈ, ਸੰਖੇਪਤਾ, ਢੁਕਵੇਂ ਸੰਵਾਦ, ਦਿਲਚਸਪ ਪਾਤਰ ਚਿਤਰਣ ਆਦਿ ਮੀਰੀ ਗੁਣ ਹਨ।


ਪ੍ਰਿੰ: ਗੁਰਮੀਤ ਸਿੰਘ ਫਾਜ਼ਿਲਕਾ
ਮੋ: 098148-56160

17-04-2021

 ਕਸ਼ਮੀਰਨਾਮਾ
ਇਤਿਹਾਸ ਅਤੇ ਸਮਕਾਲ
ਲੇਖਕ : ਅਸ਼ੋਕ ਕੁਮਾਰ ਪਾਂਡੇਯ
ਅਨੁਵਾਦਕ : ਜਸਪ੍ਰੀਤ ਸਿੰਘ ਜਗਰਾਉਂ
ਪ੍ਰਕਾਸ਼ਕ : ਸੰਗਮ ਪ੍ਰਕਾਸ਼ਨ, ਸਮਾਣਾ
ਮੁੱਲ : 625 ਰੁਪਏ, ਸਫ਼ੇ : 520
ਸੰਪਰਕ : 98152-43917.

ਕਸ਼ਮੀਰ ਪ੍ਰਾਂਤ ਦੇ ਪ੍ਰਾਚੀਨ ਇਤਿਹਾਸ ਤੋਂ ਆਧੁਨਿਕ ਤੇ ਸਮਕਾਲੀਨ ਇਤਿਹਾਸ ਨਾਲ ਸਬੰਧਿਤ 18 ਅਧਿਆਵਾਂ ਵਿਚ ਇਤਿਹਾਸਕ ਸੋਮਿਆਂ, ਧਾਰਮਿਕ ਗ੍ਰੰਥਾਂ ਅਤੇ ਹੋਰ ਮਹੱਤਵਪੂਰਨ ਸ੍ਰੋਤਾਂ 'ਤੇ ਆਧਾਰਿਤ ਇਸ ਕਿਤਾਬ ਵਿਚ ਲੇਖਕ ਵਲੋਂ ਕਸ਼ਮੀਰ ਦੇ ਇਤਿਹਾਸ ਅਤੇ ਰਾਜਨੀਤੀ ਨਾਲ ਸਬੰਧਿਤ 9 ਅਤਿ ਮਹੱਤਵਪੂਰਨ ਅੰਤਿਕਾਵਾਂ ਦੇ ਰੂਪ ਵਿਚ ਸਮਝੌਤਿਆਂ ਅਤੇ ਮਤਿਆਂ ਦੀ ਸੂਚੀ ਵੀ ਲਗਾਈ ਗਈ ਹੈ।
ਕਿਤਾਬ ਦੇ ਵੱਖ-ਵੱਖ ਅਧਿਆਵਾਂ ਦਾ ਵੇਰਵਾ ਕਸ਼ਯਪਮਾਰ, ਕਸ਼ਮਾਰ, ਕਸ਼ਮੀਰ: ਮਿਥਕ ਤੋਂ ਇਤਿਹਾਸ ਤੱਕ; ਰਿੰਚਨ, ਪੰਡਿਤ ਸਭਾ, ਧਰਮ ਪਰਿਵਰਤਨ: ਇਸਲਾਮ ਦਾ ਆਗਮਾਨ; ਜ਼ੈਨਊੱਲ-ਆਬੀਦੀਨ: ਸ਼ਾਹਮੀਰ ਵੰਸ਼; ਰਿਸ਼ੀ ਲਹਿਰ ਤੇ ਕਸ਼ਮੀਰ; ਸ਼ਾਹਮੀਰੀ ਵੰਸ਼ ਦਾ ਪਤਨ; ਗੁਲਾਮੀ ਦਾ ਆਰੰਭ; ਕਸ਼ਮੀਰ 'ਤੇ ਅਫ਼ਗਾਨਾਂ ਦਾ ਕਬਜ਼ਾ; ਅਰਾਜਕਤਾ ਦਾ ਇਕ ਹੋਰ ਦੌਰ; ਆਧੁਨਿਕ ਜੰਮੂ ਤੇ ਕਸ਼ਮੀਰ ਰਾਜ ਦਾ ਉਭਾਰ; ਤੀਹ ਦਾ ਦਹਾਕਾ: ਸ਼ੇਖ਼ ਅਬੱਦੁਲਾ ਦਾ ਉਭਾਰ; ਮੁਸਲਿਮ ਕਾਨਫ਼ਰੰਸ, ਨੈਸ਼ਨਲ ਕਾਨਫ਼ਰੰਸ, ਆਜ਼ਾਦੀ ਉਲਝਣਾਂ; ਭਾਰਤ, ਪਾਕਿਸਤਾਨ ਅਤੇ ਕਸ਼ਮੀਰ (1947); ਸੰਯੁਕਤ ਰਾਸ਼ਟਰ, ਲੋਕਤੰਤਰ, ਧਾਰਾ ਅਤੇ ਕੋਝੇ ਮਜ਼ਾਕ; ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ; ਸ਼ੇਖ਼ ਅਬੱਦੁਲਾ ਦੀ ਗ੍ਰਿਫ਼ਤਾਰੀ ਤੇ ਰਿਹਾਈ; ਕਸ਼ਮੀਰ ਚੋਣਾਂ; ਨੱਬੇ ਦਾ ਤਬਾਹੀ ਭਰਿਆ ਦਹਾਕਾ ਅਤੇ ਜਿੰਨਾ ਬਦਲਦਾ ਹੈ, ਸਭ ਓਨਾ ਹੀ ਰਹਿ ਜਾਂਦਾ ਹੈ, ਉਵੇਂ ਹੀ ਹੈ।
ਕਸ਼ਮੀਰ ਦੇ ਆਧੁਨਿਕ ਇਤਿਹਾਸ ਨਾਲ ਸਬੰਧਿਤ ਅਤਿ ਮਹੱਤਵਪੂਰਨ ਸੰਧੀਆਂ, ਸਮਝੌਤੇ, ਮਤੇ ਅੰਮ੍ਰਿਤਸਰ ਦੀ ਸੰਧੀ (16 ਮਾਰਚ, 1846); ਨਵਾਂ ਕਸ਼ਮੀਰ (ਸੰਖੇਪ ਸੰਵਿਧਾਨ ਦੀ ਕਾਪੀ); ਕਸ਼ਮੀਰ-ਪਾਕਿਸਤਾਨ ਸਮਝੌਤਾ, 12 ਅਗਸਤ, 1947; ਜੰਮੂ ਅਤੇ ਕਸ਼ਮੀਰ ਰਾਜ ਦੇ ਰਲੇਵੇਂ ਦਾ ਦਸਤਾਵੇਜ਼ 26 ਅਕਤੂਬਰ, 1947; ਸੰਯੁਕਤ ਰਾਸ਼ਟਰ ਮਤਾ 13 ਅਗਸਤ, 1948; ਭਾਰਤੀ ਸੰਵਿਧਾਨ ਦੀ ਧਾਰਾ 370; ਤਾਸ਼ਕੰਦ ਸਮਝੌਤਾ 10 ਜਨਵਰੀ, 1966; ਸ਼ਿਮਲਾ ਸਮਝੌਤਾ 2 ਜੁਲਾਈ, 1972 ਅਤੇ ਕਸ਼ਮੀਰ ਸਮਝੌਤਾ 13 ਨਵੰਬਰ, 1974 ਆਦਿ ਦਾ ਵਰਨਣ ਹੈ।
ਜੰਮੂ ਅਤੇ ਕਸ਼ਮੀਰ ਦੀਆਂ ਸਰਹੱਦਾਂ ਪੰਜਾਬ ਅਤੇ ਪਾਕਿਸਤਾਨ ਨਾਲ ਲਗਦੀਆਂ ਹਨ। ਜੰਮੂ ਕਸ਼ਮੀਰ ਵਿਚ ਆਜ਼ਾਦੀ ਉਪਰੰਤ ਅੱਤਵਾਦ ਫ਼ੈਲਣ ਕਾਰਨ ਇਸ ਦੀ ਸਮੱਸਿਆ ਦਿਨ ਪ੍ਰਤੀ ਦਿਨ ਗੁੰਝਲਦਾਰ ਹੁੰਦੀ ਗਈ ਹੈ। ਇਹ ਪ੍ਰਾਂਤ ਨਾ ਕੇਵਲ ਭਾਰਤ ਸਗੋਂ ਵਿਸ਼ਵ ਪੱਧਰ 'ਤੇ ਇਕ ਭੂਗੋਲਿਕ ਤੌਰ 'ਤੇ ਖੂਬਸੂਰਤ ਤੇ ਆਰਥਿਕ ਤੌਰ 'ਤੇ ਖੁਸ਼ਹਾਲ ਇਲਾਕੇ ਵਜੋਂ ਮਸ਼ਹੂਰ ਹੈ। ਕਸ਼ਮੀਰਨਾਮਾ ਕਿਤਾਬ ਪੜ੍ਹ ਕੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਸ ਪ੍ਰਾਂਤ ਪ੍ਰਤੀ ਲੋਕਾਂ ਦੇ ਭਰਮ ਅਤੇ ਭੁਲੇਖੇ ਦੂਰ ਹੋਣਗੇ। ਅਸ਼ੋਕ ਪਾਂਡੇਯ ਵਲੋਂ ਹਿੰਦੀ ਭਾਸ਼ਾ ਵਿਚ ਕਿਤਾਬ ਦੀ ਰਚਨਾ ਨਾਲ ਇਕ ਮਹੱਤਵਪੂਰਨ ਯੋਗਦਾਨ ਪਾਇਆ ਗਿਆ ਹੈ। ਨੀਲਮਤ ਪੁਰਾਣ 'ਤੇ ਰਾਜਤਰੰਗਿਣੀ ਵਰਗੇ, ਪੁਰਾਤਨ ਇਤਿਹਾਸਕ ਸ੍ਰੋਤਾਂ ਤੋਂ ਸ਼ੁਰੂ ਕਰਕੇ ਆਧੁਨਿਕ ਅਖ਼ਬਾਰਾਂ ਤੇ ਕਿਤਾਬਾਂ 'ਤੇ ਆਧਾਰਿਤ ਇਸ ਇਤਿਹਾਸਕ ਸ੍ਰੋਤ ਦਾ ਪੰਜਾਬੀ ਪਾਠਕਾਂ ਲਈ ਅਨੁਵਾਦ ਜਸਪ੍ਰੀਤ ਸਿੰਘ ਜਗਰਾਓਂ ਪ੍ਰਮਾਣਿਕ ਰੂਪ ਵਿਚ ਕੀਤਾ ਗਿਆ ਹੈ। ਸਮੁੱਚੇ ਰੂਪ ਵਿਚ ਇਹ ਕਿਤਾਬ ਜੰਮੂ ਕਸ਼ਮੀਰ ਦੇ ਇਤਿਹਾਸ, ਰਾਜਨੀਤੀ, ਭੂਗੋਲ, ਸਮਾਜ, ਧਰਮ, ਆਰਥਿਕਤਾ ਅਤੇ ਇਤਿਹਾਸ ਦੇ ਵਿਦਵਾਨਾਂ ਅਤੇ ਪਾਠਕਾਂ ਲਈ ਪੰਜਾਬੀ ਭਾਸ਼ਾ ਵਿਚ ਜਾਣਕਾਰੀ ਇਕ ਮਹੱਤਵਪੂਰਨ ਸ੍ਰੋਤ ਹੈ।

ਡਾ: ਮੁਹੰਮਦ ਇਦਰੀਸ
ਮੋ: 98141-71786


ਖਾਲਸਾ ਨੀਤੀ ਸ਼ਾਸਤਰ
ਲੇਖਕ : ਭਾਈ ਹਰਿਸਿਮਰਨ ਸਿੰਘ
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ
ਮੁੱਲ : 750 ਰੁਪਏ, ਸਫ਼ੇ : 568
ਸੰਪਰਕ : 98725-91713.

ਭਾਈ ਹਰਿਸਿਮਰਨ ਸਿੰਘ ਨੇ ਆਪਣੇ ਇਸ ਗ੍ਰੰਥ ਵਿਚ ਖ਼ਾਲਸਾ ਨੀਤੀ-ਸ਼ਾਸਤਰ (S}kh 5th}cs) ਦਾ ਸੂਤਰਪਾਤ ਕੀਤਾ ਹੈ। ਉਹ ਖ਼ਾਲਸਾ ਨੀਤੀ-ਸ਼ਾਸਤਰ ਨੂੰ ਵੈਸ਼ਵਿਕ ਸਰੋਕਾਰਾਂ ਤੋਂ ਨਿਖੇੜ/ਵਿਜੋਗ ਕੇ ਨਹੀਂ ਪੇਸ਼ ਕਰਦਾ ਸਗੋਂ ਉਸ ਨੇ ਸਥਾਨਕ ਅਤੇ ਵੈਸ਼ਵਿਕ ਨੂੰ ਇਕ-ਦੂਜੇ ਦੇ ਸਮਵਿੱਥ ਅਤੇ ਅੰਤਰ ਸਬੰਧਿਤ ਕਰ ਕੇ ਗਲੋਬਲ ਬਣਾ ਕੇ ਪੇਸ਼ ਕੀਤਾ ਹੈ। ਲੇਖਕ ਆਪਣੇ ਪ੍ਰਵਚਨ ਨੂੰ ਗੁਰੂ ਨਾਨਕ ਸਾਹਿਬ ਵਲੋਂ ਸੁਲਤਾਨਪੁਰ ਲੋਧੀ ਵਿਖੇ ਬਿਆਨ ਕੀਤੇ ਪ੍ਰਥਮ ਵੈਸ਼ਵਿਕ ਸੰਦੇਸ਼ ਦੀ ਵਿਆਖਿਆ ਦੁਆਰਾ ਆਰੰਭ ਕਰਦਾ ਹੈ। ਸੁਲਤਾਨਪੁਰ ਲੋਧੀ ਵਿਖੇ 'ਵੇਈਂੰ ਪ੍ਰਵੇਸ਼' ਤੋਂ ਉਪਰੰਤ ਗੁਰੂ ਸਾਹਿਬ ਨੇ ਫ਼ਰਮਾਇਆ ਸੀ : ਨਾ ਕੋ ਹਿੰਦੂ ਨਾ ਮੁਸਲਮਾਨ, ਜਿਸ ਦਾ ਭਾਵ ਸੀ ਕਿ ਆਪ ਗਿਆਨ ਨੂੰ ਹਿੰਦੂ/ਮੁਸਲਿਮ ਸ਼੍ਰੇਣੀ ਵਿਚ ਨਹੀਂ ਰੱਖਦੇ, ਜਿਵੇਂ ਉਸ ਵਕਤ ਦੀ ਪਰੰਪਰਾ ਸੀ। ਗਿਆਨ ਕਿਉਂਕਿ ਪਰਮ ਸਤਿ ਦਾ ਪ੍ਰਕਾਸ਼ ਹੁੰਦਾ ਹੈ, ਇਸ ਕਾਰਨ ਇਹ ਬ੍ਰਹਿਮੰਡੀ ਹੁੰਦਾ ਹੈ, ਸਰਬਸਾਂਝਾ ਹੁੰਦਾ ਹੈ। ਭਾਈ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੇ ਪ੍ਰਮੁੱਖ ਸੂਤਰਾਂ ਨੂੰ ਤਰਤੀਬ ਦੇ ਕੇ ਨੀਤੀ-ਸ਼ਾਸਤਰ ਦਾ ਇਕ ਬਲਿਊ-ਪ੍ਰਿੰਟ ਤਿਆਰ ਕੀਤਾ ਹੈ। ਗੁਰੂ ਸਾਹਿਬ ਸੱਤਾਧਾਰੀਆਂ ਦੀ ਸੋਚ ਅਤੇ ਮਾਨਸਿਕਤਾ ਦਾ ਨਿਚੋੜ ਪੇਸ਼ ਕਰਦੇ ਹੋਏ ਇਸ ਵਰਗ ਨੂੰ ਦਮਨਕਾਰੀ ਅਤੇ ਵਹਿਸ਼ੀ ਗਰਦਾਨਦੇ ਹਨ। ਆਪ ਦਲਿਤ ਅਤੇ ਦਮਿਤ ਵਰਗਾਂ ਦੀ ਨਾ ਕੇਵਲ ਵਕਾਲਤ ਕਰਦੇ ਹਨ ਸਗੋਂ ਉਨ੍ਹਾਂ ਦੀ ਧਿਰ ਬਣ ਕੇ ਨਾਲ ਖੜੋਂਦੇ ਹਨ। ਗੁਰਮਤਿ ਕਿਸੇ ਵੀ ਧਰਮ ਜਾਂ ਸੰਪਰਦਾਇ ਦੇ ਹੱਕ ਵਿਚ ਨਿਤਰਨ ਦੀ ਬਜਾਏ ਸਰਬੱਤ ਦਾ ਭਲਾ ਲੋਚਦੀ ਹੈ ਅਤੇ ਇਹ ਲੋਚਾ ਪੂੰਜੀਵਾਦੀ ਨਿਜ਼ਾਮ ਵਿਚ ਪੂਰੀ ਹੋਣੀ ਅਸੰਭਵ ਹੈ ਕਿਉਂਕਿ ਪੂੰਜੀਵਾਦ ਪੱਖਪਾਤ ਕਰਦਾ ਹੈ। ਇਹ ਆਬਾਦੀ ਦੇ ਬਹੁਤ ਵੱਡੇ ਭਾਗ-ਕਾਮਾ/ਮਜ਼ਦੂਰ ਸ਼੍ਰੇਣੀ ਦਾ ਸ਼ੋਸ਼ਣ ਕਰਕੇ ਪੂੰਜਪੀਤੀਆਂ ਦੀਆਂ ਤਿਜੋਰੀਆਂ ਭਰਦਾ ਹੈ। ਮਾਰਕਸਵਾਦੀ ਚਿੰਤਨ ਵੀ ਪੂੰਜੀਵਾਦੀ ਸ਼ੋਸ਼ਣ ਨੂੰ ਠੱਲ੍ਹ ਨਹੀਂ ਪਾ ਸਕਿਆ। ਕੇਵਲ ਗੁਰਮਤਿ ਹੀ ਇਸ ਵਿਵਸਥਾ ਨੂੰ ਧਰਾਸ਼ਾਈ ਕਰ ਸਕਦੀ ਹੈ। ਲਗਪਗ 600 ਪੰਨਿਆਂ ਵਿਚ ਫੈਲੇ ਇਸ ਗ੍ਰੰਥ ਦੀ ਸਮੱਗਰੀ ਨੂੰ 19 ਉਪਭਾਗਾਂ ਵਿਚ ਤਰਤੀਬ ਦਿੱਤੀ ਗਈ ਹੈ। ਲੇਖਕ ਸਿੱਖ ਗੁਰਦੁਆਰਿਆਂ, ਧਾਰਮਿਕ ਸੰਸਥਾਵਾਂ, ਜਥੇਬੰਦੀਆਂ, ਵਿੱਦਿਅਕ-ਪ੍ਰਣਾਲੀਆਂ ਅਤੇ ਗੁਰਮਤਿ ਫਿਲਾਸਫ਼ੀ ਨੂੰ ਖਾਲਸਾ ਨੀਤੀ-ਸ਼ਾਸਤਰ ਦਾ ਆਧਾਰ-ਪ੍ਰਬੰਧ ਮੰਨਦਾ ਹੈ। ਲੇਖਕ ਅਨੁਸਾਰ ਸਿੱਖ ਜੈਕਾਰੇ 'ਰਾਜ ਕਰੇਗਾ ਖਾਲਸਾ' ਦਾ ਇਕ ਪਾਸਾਰ ਸਿੱਖ ਆਚਰਣ ਦੀ ਸ਼ੁੱਧਤਾ ਅਤੇ ਆਚਰਣ ਨਾਲ ਜੁੜਿਆ ਹੋਇਆ ਹੈ ਅਤੇ ਦੂਜਾ ਪਾਸਾਰ, ਸਿੱਖਾਂ ਦੇ ਵਿਸ਼ਵ-ਵਿਆਪੀ ਸ਼ਹਿਰੀ ਹੋਣ ਦੀ ਵੈਸ਼ਵਿਕ ਜ਼ਿੰਮੇਵਾਰੀ ਨਾਲ ਜੁੜਿਆ ਹੋਇਆ ਹੈ। ਇਸ ਜੈ-ਘੋਸ਼ ਦੀਆਂ ਕੁਝ ਹੋਰ ਵਿਆਖਿਆਵਾਂ ਸਿਰਦਾਰ ਕਪੂਰ ਸਿੰਘ, ਡਾ: ਗੁਰਭਗਤ ਸਿੰਘ ਅਤੇ ਕੁਝ ਹੋਰ ਚਿੰਤਕਾਂ ਨੇ ਵੀ ਕੀਤੀਆਂ ਹਨ। ਇਸ ਪੁਸਤਕ ਵਿਚ ਸਰਬੱਤ ਖਾਲਸਾ, ਵਿਸਮਾਦੀ ਆਗੂ, ਆਰਥਿਕ ਵਿਕਾਸ ਦੇ ਮਾਡਲਾਂ, ਸਾਂਝੀ-ਯੋਜਨਾਬੱਧ-ਜੈਵਿਕ ਖੇਤੀ, ਪ੍ਰਦੂਸ਼ਣ ਮੁਕਤ ਖੇਤੀ ਉਦਯੋਗਾਂ ਆਦਿ ਬਾਰੇ ਗੰਭੀਰ ਸੰਵਾਦ ਰਚਾਇਆ ਗਿਆ ਹੈ। ਖਾਲਸਾ ਰਣਨੀਤੀ ਅਤੇ ਕੂਟਨੀਤੀ ਦਾ ਵਿਵੇਚਨ ਹੋਇਆ ਹੈ। ਕੋਰੋਨਾ ਵਰਗੀਆਂ ਵਿਸ਼ਵ ਮਹਾਂਮਾਰੀਆਂ ਅਤੇ ਸਿੱਖ ਸੋਚ ਵੀ ਇਸ ਗ੍ਰੰਥ ਦਾ ਵਿਸ਼ਾ ਬਣੇ ਹਨ। ਉਸ ਨੇ ਆਪਣੇ ਇਸ ਗ੍ਰੰਥ ਵਿਚ ਇਹ ਜਾਣਨ-ਸਮਝਣ ਦਾ ਯਤਨ ਕੀਤਾ ਹੈ ਕਿ ਸਿੱਖ-ਪੰਥ ਨੇ ਵਿਸਮਾਦੀ ਮਾਡਲ ਸਟੇਟ ਕਿਵੇਂ ਬਣਾਉਣਾ ਹੈ। ਗੁਰਸਿੱਖੀ ਦੇ ਮੁੱਲ ਅਤੇ ਮਹੱਤਵ ਨੂੰ ਅਜੋਕੇ ਵੈਸ਼ਵਿਕ ਪ੍ਰਸੰਗ ਵਿਚ ਸਮਝਣ ਲਈ ਇਹ ਇਕ ਬੇਹੱਦ ਮਹੱਤਵਪੂਰਨ ਰਚਨਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਚੁੱਪ ਦੀ ਕਥਾ
ਲੇਖਕ : ਨਵਦੀਪ ਸਿੰਘ ਮੁੰਡੀ
ਪ੍ਰਕਾਸ਼ਕ : ਸਪਰੈੱਡ ਪਬਲੀਕੇਸ਼ਨ, ਪਟਿਆਲਾ
ਮੁੱਲ : 150 ਰੁਪਏ, ਸਫ਼ੇ : 96
ਸੰਪਰਕ : 98880-90038.

ਸ਼ਾਇਰ ਨਵਦੀਪ ਸਿੰਘ ਮੁੰਡੀ ਆਪਣੇ ਪਹਿਲੇ ਹੀ ਕਾਵਿ ਪਰਾਗੇ 'ਚੁੱਪ ਦੀ ਕਥਾ' ਨਾਲ ਹੀ ਡੂੰਘੀ ਕਾਵਿ ਛਾਪ ਛੱਡਦਾ ਨਜ਼ਰ ਆਉਂਦਾ ਹੈ। ਉਹ ਦੱਸਦਾ ਹੈ ਕਿ ਚੁੱਪ ਦੀ ਆਪਣੀ ਜ਼ਬਾਨ ਹੁੰਦੀ ਹੈ। ਚੁੱਪ ਅਤੇ ਅਣਸੁਣੇ ਨੂੰ ਅੰਗਰੇਜ਼ੀ ਕਵੀ ਦੀ ਇਹ ਸਤਰ '8eard me&od}es are sweet but unheard are sweeter.' ਤਸਦੀਕ ਕਰਦੀ ਹੈ। ਸੋ ਉਸ ਅਣਸੁਣੀ ਚੁੱਪ ਨੂੰ ਜ਼ਬਾਨ ਦਿੰਦਿਆਂ ਕਿਸੇ ਬੋਧ ਬਿਰਖ ਹੇਠ ਗਿਆਨ ਦੀ ਤਲਾਸ਼ ਵਿਚ ਧਿਆਨ ਮੁਦਰਾ ਵਿਚ ਬੈਠਾ ਇਹ ਸ਼ਾਇਰ ਸਿਧਾਰਥ ਤੋਂ ਮਹਾਤਮਾ ਬੁੱਧ ਜਿਹੀ ਸ਼ਖ਼ਸੀਅਤ ਬਣਨ ਦੇ ਪ੍ਰਯਤਨ ਵਿਚੋਂ ਗੁਜ਼ਰ ਰਿਹਾ ਹੈ। ਉਸ ਦੇ ਗਿਆਨ ਦੀ ਤੰਦ ਸੂਤਰ ਪਕੜਨ ਲਈ ਨਾਰੀਅਲ ਨੂੰ ਛਿੱਲ ਕੇ ਕੱਚੀ ਗਿਰੀ ਵਿਚੋਂ ਤਰਲ ਪਦਾਰਥ ਪ੍ਰਾਪਤ ਕਰਨ ਜਿਹੇ ਤਰੱਦਦ 'ਚੋਂ ਗੁਜ਼ਰਨਾ ਪੈਂਦਾ ਹੈ ਤੇ ਤਾਂ ਹੀ ਉਸ ਦੀਆਂ ਨਿੱਕੀਆਂ-ਨਿੱਕੀਆਂ ਨਜ਼ਮਾਂ ਵਿਚ ਛੁਪੇ ਵੱਡੇ ਅਰਥਾਂ ਦੀ ਥਾਹ ਪਾਈ ਜਾ ਸਕਦੀ ਹੈ। ਉਹ ਹਵਾ, ਪਾਣੀ, ਧੁੱਪ ਤੇ ਮੀਂਹ ਦੇ ਕੁਦਰਤੀ ਵਰਤਾਰਿਆਂ ਨੂੰ ਸਮਕਾਲੀ ਮਨੁੱਖ 'ਤੇ ਢਾਲਦਾ ਹੈ। ਜੇ ਅਸੀਂ ਕੁਦਰਤ ਨਾਲ ਖਿਲਵਾੜ ਕਰਾਂਗੇ ਤਾਂ ਕੁਦਰਤ ਵੀ ਅਸਾਡਾ ਲਿਹਾਜ਼ ਨਹੀਂ ਕਰੇਗੀ। ਇਸੇ ਤਰ੍ਹਾਂ ਬੰਦੇ ਅੰਦਰ ਵਿਗੜ ਰਹੀ ਮੁਹੱਬਤ ਦੀ ਵਿਆਕਰਨ ਨੂੰ ਸੁਰ ਸਿਰ ਕਰਨ ਲਈ ਮੁਹੱਬਤੀ ਰਿਸ਼ਤਿਆਂ ਨੂੰ ਪੱਕੇ ਪੀਡੇ ਕਰਨ ਲਈ ਜਿਸਮਾਂ ਦੀ ਸਰਕਸ ਤੋਂ ਵਿੱਥ ਸਿਰਜ ਕੇ ਰੂਹ ਦੇ ਬੰਦ ਦਰਵਾਜ਼ਿਆਂ 'ਤੇ ਦਸਤਕ ਦੇਣੀ ਬਣਦੀ ਹੈ। ਉਹ ਸਮਕਾਲੀ ਮਨੁੱਖ ਦੇ ਸੰਸਕਾਰਾਂ 'ਤੇ ਵੀ ਸੰਦੇਹ ਕਰਦਾ ਹੈ। ਇਸ ਸੰਦੇਹ ਨੂੰ ਤਸਦੀਕ ਕਰਨ ਲਈ ਨਿਤਸ਼ੇ ਆਪਣੇ ਨਾਇਕ ਜਰਬੁਸਤਰ ਰਾਹੀਂ ਆਖਦਾ ਹੈ ਕਿ ਬੌਣੀਆਂ ਸਮਾਜਿਕ ਵਰਜਣਾਵਾਂ ਤੇ ਮਰਯਾਦਾਵਾਂ ਤਾਂ ਪਲੇਗ ਤੋਂ ਵੀ ਘਾਤਕ ਹੁੰਦੀਆਂ ਹਨ ਤੇ ਅਜਿਹੇ ਸੰਸਕਾਰਾਂ ਦੀ ਰਾਮ ਕਾਰ ਉਲੰਘ ਕੇ ਹੀ ਮਹਾਂਮਾਨਵ ਬਣਿਆ ਜਾ ਸਕਦਾ ਹੈ। ਸ਼ਾਇਰ ਹੋਰ ਵਿਭਿੰਨ ਸਰੋਕਾਰਾਂ ਤੋਂ ਇਲਾਵਾ ਸੱਚ ਤੇ ਝੂਠ ਦੇ ਵਿਚਕਾਰ ਤ੍ਰਿਸ਼ੰਕੂ ਬਣੇ ਬੰਦੇ ਨੂੰ ਉਸ ਦੀ ਬੰਦਈ ਯਾਦ ਕਰਾਉਂਦਾ ਹੈ। ਪੰਜਾਬ ਅੰਦਰ ਵਗਦੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਹੋਕਾ ਦਿੰਦਾ ਹੈ। ਆਰਕੈਸਟਰੇ ਵਿਚ ਨੱਚਦੀਆਂ ਗ਼ਰੀਬ ਕੁੜੀਆਂ ਦੇ ਜਿਸਮਾਂ ਵੱਲ ਝਾਕਦੀਆਂ ਹਾਬੜੀ ਨਜ਼ਰਾਂ ਨੂੰ ਤ੍ਰਿਸਕਾਰ ਦੀ ਨਜ਼ਰ ਨਾਲ ਦੇਖਦਾ ਹੈ ਤੇ ਮੈਰਿਜ ਪੈਲੇਸ ਦੇ ਬਾਹਰ ਗੁਬਾਰੇ ਵੇਚ ਰਹੇ ਗ਼ਰੀਬ ਬੱਚੇ ਦਾ ਦਰਦ ਵੀ ਸਮਝਦਾ ਹੈ। ਉਸ ਦੇ ਕਾਵਿ ਸ਼ਿਲਪ ਦੀ ਹੇਠਲੀ ਕਾਵਿ ਟੁਕੜੀ ਦਾ ਜ਼ਰਾ ਨਮੂਨਾ ਦੇਖੋ :
'ਊਧਮ ਸਿਆਂ ਤੂੰ ਅੱਜ ਵੀ ਜਿਊਂਦਾ ਏਂ
ਤੇ ਅਸੀਂ ਅੱਜ ਵੀ ਮਰਿਆਂ ਵਰਗੇ
ਸਾਡਾ ਦੇਸ਼ ਪ੍ਰਤੀ ਕੋਈ ਨਿਸ਼ਾਨਾ ਨਹੀਂ
ਤੂੰ ਮਿੱਥੇ ਨਿਸ਼ਾਨੇ ਸਭ ਸਰ ਕਰ ਲਏ
ਤੂੰ ਲੰਡਨ ਓਡਵਾਇਰ ਲੱਭ ਲਿਆ
ਅਸੀਂ ਆਪਣਾ ਅੰਦਰਲਾ ਓਡਵਾਇਰ ਲੱਭਿਆ ਹੀ ਨਹੀਂ।'

ਭਗਵਾਨ ਢਿੱਲੋਂ
ਮੋ: 98143-78254.

ਜੀਵਨ ਬਿਰਤਾਂਤ : ਸ੍ਰੀ ਗੁਰੂ ਨਾਨਕ ਸਾਹਿਬ
(ਭਾਗ ਪਹਿਲਾ)
ਲੇਖਕ : ਡਾ: ਜਗਜੀਵਨ ਸਿੰਘ
ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ. ਚੰਡੀਗੜ੍ਹ
ਮੁੱਲ : 250, ਸਫ਼ੇ : 156
ਸੰਪਰਕ : 99143-01328.

ਹਥਲੀ ਪੁਸਤਕ ਦੇ ਪਹਿਲੇ ਭਾਗ ਵਿਚ ਲੇਖਕ ਨੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੀਵਨ ਬਿਰਤਾਂਤ ਨੂੰ 62 ਹਿੱਸਿਆਂ ਵਿਚ ਬੜੀ ਖੂਬਸੂਰਤ ਤਰਤੀਬ ਵਿਚ ਵੰਡਿਆ ਹੈ। ਇਸ ਪੁਸਤਕ ਦੀ ਸਿਰਜਣਾਤਮਿਕ ਪ੍ਰਕਿਰਿਆ ਦੌਰਾਨ ਲੇਖਕ ਨੇ ਛੋਟੀਆਂ-ਛੋਟੀਆਂ ਜੀਵਨ ਕਥਾਵਾਂ ਨੂੰ ਸਾਹਿਤਕ, ਇਤਿਹਾਸਕ, ਧਾਰਮਿਕ ਪੁੱਠ ਦੇ ਕੇ ਨਿੱਗਰ ਸਾਹਿਤ ਸਮੱਗਰੀ ਦੀ ਪੇਸ਼ਕਾਰੀ ਕੀਤੀ ਹੈੈ। ਇਸ ਪੁਸਤਕ ਦੀ ਸਿਰਜਣਾ ਦੌਰਾਨ ਡਾ: ਜਗਜੀਵਨ ਸਿੰਘ ਨੇ ਗੁਰਬਾਣੀ ਅਤੇ ਗੁਰ ਇਤਿਹਾਸ ਨਾਲ ਸਬੰਧਿਤ ਵਿਭਿੰਨ ਮੂਲ ਸਰੋਤ ਗ੍ਰੰਥਾਂ ਦਾ ਡੂੰਘਾ ਅਧਿਐਨ-ਵਿਸ਼ਲੇਸ਼ਣ ਕੀਤਾ ਹੈ। ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਚੜ੍ਹਦੀ ਜਵਾਨੀ (1469 ਤੋਂ 1484 ਤੱਕ) ਰਾਇਭੋਇ ਦੀ ਤਲਵੰਡੀ ਨਾਨਕਿਆਣਾ ਵਿਚ ਗੁਜ਼ਾਰੇ ਪਹਿਲੇ ਪੰਦਰਾਂ ਸਾਲਾਂ ਦਾ ਜੀਵਨ ਸਫ਼ਰ, ਚਰਿੱਤਰ ਅਤੇ ਜੀਵਨ ਢੰਗ ਨੂੰ ਗੁਰੂ ਆਸ਼ੇ ਦੀ ਚਾਸ਼ਣੀ ਅਤੇ ਕਸਵੱਟੀ ਵਿਚੋਂ ਲੰਘਾਉਂਦਿਆਂ, ਨਿਸਚਿਤ ਇਤਿਹਾਸਕ, ਤਰਤੀਬ ਅਨੁਸਾਰ ਕਲਮਬੱਧ ਕੀਤਾ ਹੈ। ਲੇਖਕ ਨੇ ਗੁਰੂ ਨਾਨਕ ਸਾਹਿਬ ਦਾ ਜੀਵਨ ਬਿਰਤਾਂਤ ਲਿਖ ਕੇ, ਇਸ ਅਮੋਲਕ ਸਮੂਹਿਕ ਵਿਰਾਸਤੀ ਖਜ਼ਾਨੇ ਦੀ ਵੱਡੀ ਵਡਿਆਈ (ਬਰਕਤ) ਆਪਣੀ ਝੋਲੀ ਪਾਈ ਹੈ। ਡਾ: ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਪਹਿਲੇ 15 ਵਰ੍ਹਿਆਂ ਦੇ ਜੀਵਨ ਬਿਰਤਾਂਤ ਨੂੰ ਇਕ ਇਤਿਹਾਸਕਾਰ ਵਾਲੇ ਨਿਪਟ ਤੱਥਗਤ, ਵਸਤਪੂਰਕ ਅਤੇ ਰੁੱਖੇ ਦ੍ਰਿਸ਼ਟੀਕੋਣ ਤੋਂ ਵੇਖਣ ਅਤੇ ਵਾਚਣ ਦੀ ਸੀਮਾ ਤੋਂ ਪਾਰ ਲੰਘਾਉਂਦਿਆਂ ਇਸ ਨੂੰ ਇਕ ਸੰਵੇਦਨਸ਼ੀਲ ਸਾਹਿਤ ਅਧਿਐਨ ਕਰਤਾ ਵਾਲੇ ਡੂੰਘੇ ਕੀਮਤਪੂਰਕ ਅਤੇ ਆਤਮਪਰਕ, ਹਿਰਦੇਗਤ ਦ੍ਰਿਸ਼ਟੀਕੋਣ ਤੋਂ ਘੋਖਣ ਅਤੇ ਪੇਸ਼ ਕਰਨ ਦਾ ਇਕ ਵਧੀਆ ਸੁਹਜਾਤਮਕ ਸੁਹਿਰਦ ਯਤਨ ਕੀਤਾ ਹੈ। ਕਿਤਾਬ ਵਿਚ ਗੁਰੂ ਜੀ ਦੇ ਜੀਵਨ ਬਾਰੇ ਜੋ ਵਿਚਾਰ ਤੱਥ ਅਤੇ ਵੇਰਵੇ ਪੇਸ਼ ਕੀਤੇ ਗਏ ਹਨ, ਉਹ ਗੁਰੂ ਸਾਹਿਬ ਦੇ ਜੀਵਨ ਵਿਅਕਤਿੱਤਵ ਅਤੇ ਦਰਸ਼ਨ ਨੂੰ ਜਾਣਨ, ਘੋਖਣ ਅਤੇ ਸਮਝਣ-ਸਮਝਾਉਣ ਦੇ ਚਾਹਵਾਨ ਸੰਜੀਦਾ ਖੋਜਾਰਥੀਆਂ, ਵਿਦਵਾਨਾਂ ਅਤੇ ਅਧਿਆਪਕਾਂ ਲਈ ਇਹ ਪੁਸਤਕ ਗਿਆਨਵਰਧਕ ਸਾਬਤ ਹੋਵੇਗੀ। ਡਾ: ਜਗਜੀਵਨ ਦੀਆਂ ਗਿਆਰਾਂ ਪੁਸਤਕਾਂ ਪਾਠਕਾਂ ਦੇ ਪਹਿਲਾਂ ਹੀ ਦ੍ਰਿਸ਼ਟੀਗੋਚਰ ਹਨ, ਸੱਭਿਆਚਾਰ ਦੇ ਮੂਲ ਆਧਾਰ ਦੋ ਜਿਲਦਾਂ, ਸੁਜਾਖਿਆਂ ਦੇ ਰਾਹ ਦਸੇਰਾ ਵੀ ਦੋ ਜਿਲਦਾਂ ਵਿਚ, ਪੂਰਨ ਭਗਤ ਦੀ ਦੰਤ-ਕਥਾ ਅਤੇ ਆਧੁਨਿਕ ਪੰਜਾਬੀ ਚਿੰਤਨ, ਸ੍ਰੀ ਗੁਰੂ ਹਰਿਰਾਇ ਸਾਹਿਬ, ਜੀਵਨ ਅਤੇ ਪ੍ਰਤਿਭਾ, ਅਣਗੌਲਿਆ ਦਰਵੇਸ਼ ਸ਼ਹਿਜ਼ਾਦਾ: ਦਾਰਾ ਸ਼ਿਕੋਹ, ਵਿਸ਼ਵੀਕਰਨ ਅਤੇ ਆਧੁਨਿਕ ਪੰਜਾਬੀ ਸਾਹਿਤ, ਡੇਅਰੀ ਵਿਗਿਆਨ ਪਾਠ ਪੁਸਤਕ, ਧਰਮ ਦਰਸ਼ਨ ਅਤੇ ਭਾਰਤੀ ਸਮਾਜ ਅਤੇ ਗੁਰੂ ਨਾਨਕ ਗੁਰਮਤਿ ਸੰਗੀਤ ਅਤੇ ਗੁਰ ਇਤਿਹਾਸ। ਅਖੀਰ ਹਥਲੀ ਪੁਸਤਕ ਸਿੱਖ ਇਤਿਹਾਸ ਧਰਮ ਦਰਸ਼ਨ ਨਾਲ ਸਬੰਧਿਤ ਮੂਲ ਸਰੋਤਾਂ ਤੋਂ ਪ੍ਰਾਪਤ ਗਿਆਨ ਅਤੇ ਅੰਤਰ ਸੂਝਾਂ ਦਾ ਉੱਤਰਫਲ ਹੀ ਕਹੀ ਜਾ ਸਕਦੀ ਹੈ।

ਦਿਲਜੀਤ ਸਿੰਘ ਬੇਦੀ
ਮੋ: 98148-98570

ਅਲਫ਼ਾਜ਼
ਗ਼ਜ਼ਲਕਾਰ : ਅਮਨਦੀਪ ਦਰਦੀ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ
ਮੁੱਲ : 200 ਰੁਪਏ, ਸਫ਼ੇ : 112
ਸੰਪਰਕ : 97818-00325.

ਪੰਜਾਬੀ ਗ਼ਜ਼ਲ ਲਹਿਰ ਤੋਂ ਪਹਿਲਾਂ ਇੱਕਾ-ਦੁੱਕਾ ਗ਼ਜ਼ਲ ਲਿਖਣ ਵਾਲੇ ਸਨ। ਇਸ ਲਹਿਰ ਸਮੇਂ ਇਹ ਗਿਣਤੀ ਦਰਜਨਾਂ ਵਿਚ ਸੀ ਤੇ ਅਜੋਕੇ ਦੌਰ ਵਿਚ ਨਵੀਆਂ ਕਲਮਾਂ ਦੀ ਆਮਦ ਨਾਲ ਇਹ ਕਾਫ਼ਲਾ ਹਜ਼ਾਰ ਤੋਂ ਵੀ ਅੱਗੇ ਨਿਕਲ ਗਿਆ ਹੈ। ਕਾਫ਼ਲੇ ਵਿਚ ਖ਼ੂਬਸੂਰਤ ਦਿੱਖ ਤੇ ਸੰਭਾਵਨਾਵਾਂ ਵਾਲੀਆਂ ਕਲਮਾਂ ਵਿਚ ਅਮਨਦੀਪ ਦਰਦੀ ਦੀ ਕਲਮ ਵੀ ਸ਼ਾਮਿਲ ਹੈ। ਗ਼ਜ਼ਲਕਾਰ ਦੇ ਇਸ ਪਹਿਲੇ ਗ਼ਜ਼ਲ ਸੰਗ੍ਰਹਿ ਵਿਚ ਉਸ ਦੀਆਂ ਚੁਰਾਸੀ ਗ਼ਜ਼ਲਾਂ ਸੰਕਲਿਤ ਹਨ। ਸਮੁੱਚੀਆਂ ਗ਼ਜ਼ਲਾਂ ਆਮ ਫ਼ਹਿਮ ਭਾਸ਼ਾ ਵਿਚ ਹਨ ਤੇ ਇਨ੍ਹਾਂ ਵਿਚ ਮਨੁੱਖੀ ਜੀਵਨ ਦੀਆਂ ਭਿੰਨ-ਭਿੰਨ ਪਰਤਾਂ ਦੀ ਅਭਿਵਿਅਕਤੀ ਹੈ। ਪਹਿਲੀ ਰਚਨਾ ਗ਼ਜ਼ਲ ਦੇ ਬ੍ਰਹਿਮੰਡ ਦੀ ਤਾਰੀਫ਼ ਵਿਚ ਹੈ ਤੇ ਦੂਸਰੀ ਮਨੁੱਖ ਦੀ ਬਨਾਵਟੀ ਜ਼ਿੰਦਗੀ ਬਾਰੇ ਹੈ। ਇਸ ਵਿਚ ਗ਼ਜ਼ਲਕਾਰ ਦੱਸਦਾ ਹੈ ਕਿ ਮਨੁੱਖ ਉੱਤੋਂ ਉੱਤੋਂ ਹੋਰ ਹੈ ਤੇ ਅੰਦਰੋਂ ਹੋਰ ਹੈ। ਦਰਦੀ ਭਾਈਚਾਰੇ ਵਿਚ ਏਕਤਾ ਦਾ ਚਾਹਵਾਨ ਹੈ ਤੇ ਹਰ ਰਿਸ਼ਤੇ ਨੂੰ ਵਿਸਥਾਰ ਦੇਣ ਦਾ ਹਾਮੀ ਹੈ। ਉਹ ਆਪਣੇ ਦਿਲ ਦੇ ਸਾਂਝੀ ਦੀ ਉਡੀਕ ਕਰਦਾ ਹੈ ਤੇ ਉਸ ਦੀ ਆਮਦ 'ਤੇ ਰੌਣਕ ਮਾਣਨ ਦੀ ਇੱਛਾ ਰੱਖਦਾ ਹੈ। ਦਲਦਲ ਵਿਚ ਧਸੀ ਸਿਆਸਤ, ਰਿਸ਼ਵਤਖੋਰੀ, ਮਨੁੱਖੀ ਕਿਰਦਾਰ ਦੀ ਗਿਰਾਵਟ, ਅਸਾਵਾਂਪਨ, ਗ਼ਰੀਬੀ ਤੇ ਅਨਿਆਂ ਉਸ ਦਿਆਂ ਸ਼ਿਅਰਾਂ ਦੇ ਹੋਰ ਵਿਸ਼ੇ ਹਨ। ਪਿਆਰ ਮਾਨਵੀ ਜੀਵਨ ਦਾ ਧੁਰਾ ਹੈ ਤੇ ਦਰਦੀ ਦੇ ਇਸ ਸੰਗ੍ਰਹਿ ਵਿਚ ਵੀ ਪਿਆਰ ਆਧਾਰਿਤ ਸ਼ਿਅਰਾਂ ਦੀ ਗਿਣਤੀ ਵਧੇਰੇ ਹੈ। ਬਹੁਤੀਆਂ ਗ਼ਜ਼ਲਾਂ ਸੌਖੀ ਬਹਿਰ ਵਿਚ ਹਨ। ਗ਼ਜ਼ਲਕਾਰ ਦੇ ਕਈ ਸ਼ਿਅਰ ਧਿਆਨ ਖਿੱਚਦੇ ਹਨ ਪਰ ਉਸ ਨੂੰ ਨਿਰੀ ਕਾਫ਼ੀਆ ਪੈਮਾਈ ਤੋਂ ਬਚਣਾ ਚਾਹੀਦਾ ਹੈ। 'ਅਲਫ਼ਾਜ਼' ਬਾਰੇ ਦਸ ਦੇ ਕਰੀਬ ਸਥਾਪਤ ਕਲਮਕਾਰਾਂ ਦੇ ਲੇਖ ਜਾਂ ਟਿੱਪਣੀਆਂ ਵੀ ਛਾਪੀਆਂ ਗਈਆਂ ਹਨ ਪਰ ਹਰ ਲੇਖਕ ਨੂੰ ਤਾਰੀਫ਼ੀ ਮ੍ਰਿਗਤ੍ਰਿਸ਼ਨਾ ਤੋਂ ਬਚ ਕੇ ਰਹਿਣਾ ਚਾਹੀਦਾ ਹੈ। ਉਂਝ ਅਮਨਦੀਪ ਦਰਦੀ ਦਾ ਪਹਿਲਾ ਯਤਨ ਪ੍ਰਸੰਸਾਯੋਗ ਹੈ ਤੇ ਉਸ ਦੀ ਸਥਾਪਤੀ ਦੀਆਂ ਸੰਭਾਵਨਾਵਾਂ ਉੱਜਲ ਹਨ। ਪਰ ਗ਼ਜ਼ਲ ਦੀ ਵਿਧਾ ਨੂੰ ਨਿਰੰਤਰ ਸਾਧਨਾ ਦੀ ਜ਼ਰੂਰਤ ਹੁੰਦੀ ਹੈ। ਪੰਜਾਬੀ ਗ਼ਜ਼ਲ ਬਹੁਤ ਅੱਗੇ ਨਿਕਲ ਗਈ ਹੈ। ਹਰ ਗ਼ਜ਼ਲਕਾਰ ਨੂੰ ਇਸ ਦੀ ਪੈੜ ਹੀ ਨਹੀਂ ਨੱਪਣੀ ਚਾਹੀਦੀ ਸਗੋਂ ਆਪਣੇ ਆਪ ਨੂੰ ਕੁਝ ਕਦਮ ਅੱਗੇ ਰੱਖਣ ਲਈ ਯਤਨ ਕਰਨੇ ਚਾਹੀਦੇ ਹਨ।

ਗੁਰਦਿਆਲ ਰੌਸ਼ਨ
ਮੋ: 99884-44002



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX