ਤਾਜਾ ਖ਼ਬਰਾਂ


ਚਾਰ ਲੋਕਾਂ ਨੂੰ ਪੁਲਿਸ ਨੇ ਆਗਰਾ ਜਾਣ ਦੀ ਦਿੱਤੀ ਇਜਾਜ਼ਤ
. . .  3 minutes ago
ਲਖਨਊ, 20 ਅਕਤੂਬਰ - ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਆਗਰਾ ਜਾ ਰਹੇ ਪ੍ਰਿਯੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਰੋਕ ਲਿਆ ਸੀ ਪਰ ਹੁਣ ਚਾਰ ਲੋਕਾਂ ਨੂੰ ਆਗਰਾ ਜਾਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ | ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ...
ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ
. . .  22 minutes ago
ਨਵੀਂ ਦਿੱਲੀ, 20 ਅਕਤੂਬਰ - ਏ.ਐਫ.ਪੀ. ਦੀ ਰਿਪੋਰਟ ਦੇ ਅਨੁਸਾਰ ਯੂ.ਕੇ. ਨੇ ਜਾਣਕਾਰੀ ਦੀ ਉਲੰਘਣਾ ਲਈ ਫੇਸਬੁੱਕ ਨੂੰ 50 ਮਿਲੀਅਨ ਪੌਂਡ ਤੋਂ ਵੱਧ ਦਾ ਜੁਰਮਾਨਾ...
ਬੰਬੇ ਹਾਈ ਕੋਰਟ ਪਹੁੰਚੇ ਆਰੀਅਨ ਖਾਨ
. . .  31 minutes ago
ਮੁੰਬਈ, 20 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਆਰੀਅਨ ਖਾਨ ਨੇ ਆਪਣੀ ਜ਼ਮਾਨਤ ਰੱਦ ਕੀਤੇ ਜਾਣ ਦੇ ਵਿਸ਼ੇਸ਼ ਐਨ.ਡੀ.ਪੀ.ਐੱਸ. ਕੋਰਟ ਦੇ ਆਦੇਸ਼ ਦੇ ਵਿਰੁੱਧ ਬੰਬੇ ਹਾਈ ਕੋਰਟ...
ਸੈਨਾ ਮੈਡਲ ਸ਼ਹੀਦ ਜਸਵਿੰਦਰ ਸਿੰਘ ਨਮਿਤ ਸ਼ਰਧਾਂਜਲੀ ਸਮਾਗਮ
. . .  45 minutes ago
ਭੁਲੱਥ, 20 ਅਕਤੂਬਰ ( ਮਨਜੀਤ ਸਿੰਘ ਰਤਨ, ਸੁਖਜਿੰਦਰ ਸਿੰਘ ਮੁਲਤਾਨੀ,ਸੁਖੀਜਾ) - ਜੰਮੂ ਦੇ ਪੁਣਛ ਵਿਚ ਅੱਤਵਾਦੀ ਹਮਲੇ ਦੌਰਾਨ ਸ਼ਹੀਦ ਹੋਏ ਕਪੂਰਥਲਾ ਦੇ ਪਿੰਡ ਮਾਨਾ ਤਲਵੰਡੀ ਦੇ ਸ਼ਹੀਦ ਜਸਵਿੰਦਰ ਸਿੰਘ ਦੇ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ, ਫ਼ੌਜੀ ਅਫ਼ਸਰ 'ਤੇ ਰਾਜਨੀਤਕ...
ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ - ਸਿਹਤ ਮੰਤਰਾਲਾ
. . .  12 minutes ago
ਨਵੀਂ ਦਿੱਲੀ, 20 ਅਕਤੂਬਰ - ਸਿਹਤ ਮੰਤਰਾਲਾ ਦਾ ਕਹਿਣਾ ਹੈ ਕੀ ਭਾਰਤ ਆਉਣ ਵਾਲੇ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਲਈ ਨੈਗੇਟਿਵ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਲਾਜ਼ਮੀ ...
ਸ਼ਹੀਦ ਮਨਦੀਪ ਸਿੰਘ ਦੀ ਯਾਦ ਵਿਚ ਫੁੱਟਬਾਲ ਸਟੇਡੀਅਮ ਅਤੇ ਗੇਟ ਬਣਾਵੇਗੀ ਪੰਜਾਬ ਸਰਕਾਰ
. . .  about 1 hour ago
ਚੰਡੀਗੜ੍ਹ, 20 ਅਕਤੂਬਰ - ਮੁੱਖ ਮੰਤਰੀ ਚਰਨਜੀਤ ਚੰਨੀ ਵਲੋਂ ਜੰਮੂ ਕਸ਼ਮੀਰ ਵਿਚ ਸ਼ਹੀਦ ਹੋਏ ਮਨਦੀਪ ਸਿੰਘ ਦੇ ਪਰਿਵਾਰ ਲਈ 50 ਲੱਖ ਦੀ ਵਿੱਤੀ ਸਹਾਇਤਾ ਅਤੇ ਸ਼ਹੀਦ ਮਨਦੀਪ ਸਿੰਘ ਦੀ ਪਤਨੀ ਲਈ ਸਰਕਾਰੀ ਨੌਕਰੀ ਦਾ ਐਲਾਨ ਕਰਨ ...
ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਲਿਆ ਹਿਰਾਸਤ ਵਿਚ, ਕਿਹਾ - ਧਾਰਾ 144 ਲਾਗੂ
. . .  about 1 hour ago
ਲਖਨਊ, 20 ਅਕਤੂਬਰ - ਕਾਂਗਰਸੀ ਨੇਤਾ ਪ੍ਰਿਅੰਕਾ ਗਾਂਧੀ ਵਾਡਰਾ ਨੂੰ ਪੁਲਿਸ ਨੇ ਆਗਰਾ ਜਾਂਦੇ ਸਮੇਂ ਹਿਰਾਸਤ ਵਿਚ ਲੈ ਲਿਆ ਹੈ . ਪੁਲਿਸ ਦਾ ਕਹਿਣਾ ਹੈ ਕਿ ਇੱਥੇ ਧਾਰਾ 144 ਲਗਾਈ ਗਈ ਹੈ। ਜ਼ਿਕਰਯੋਗ ਹੈ ਕੀ ਪ੍ਰਿਅੰਕਾ ਗਾਂਧੀ ਪੁਲਿਸ ਹਿਰਾਸਤ ਵਿਚ ਮਰਨ ਵਾਲੇ ਸਫ਼ਾਈ...
ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ਬਦਲਣ ਦੀ ਬੇਨਤੀ ਕਰ ਸਕਦੇ ਹਨ ਸੀ.ਬੀ.ਐੱਸ.ਈ. ਦੇ ਵਿਦਿਆਰਥੀ
. . .  about 1 hour ago
ਨਵੀਂ ਦਿੱਲੀ, 20 ਅਕਤੂਬਰ - ਦਸਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਜੋ ਆਪਣੇ ਸਕੂਲਾਂ ਦੇ ਸ਼ਹਿਰ ਵਿਚ ਨਹੀਂ ਹਨ ਅਤੇ ਕਿਤੇ ਹੋਰ ਰਹਿ ਰਹੇ ਹਨ, ਇਕ ਢੁਕਵੇਂ ਸਮੇਂ 'ਤੇ ਸੀ.ਬੀ.ਐੱਸ.ਈ. ਉਨ੍ਹਾਂ ਨੂੰ ਸੂਚਿਤ ਕਰੇਗਾ ਕਿ ਉਹ ਆਪਣੇ ਸੰਬੰਧਿਤ ਸਕੂਲਾਂ ਨੂੰ ਪ੍ਰੀਖਿਆ ਕੇਂਦਰ ਦੇ ਸ਼ਹਿਰ ਨੂੰ ...
ਸਿੰਘੂ ਬਾਰਡਰ ਘਟਨਾ : ਜਾਂਚ ਲਈ ਐੱਸ. ਆਈ. ਟੀ. ਦਾ ਕੀਤਾ ਗਿਆ ਗਠਨ
. . .  about 1 hour ago
ਚੰਡੀਗੜ੍ਹ, 20 ਅਕਤੂਬਰ (ਸੁਰਿੰਦਰ) - ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੇ ਸੰਬੰਧ ਵਿਚ ਵਰਿੰਦਰ ਕੁਮਾਰ ਏ.ਡੀ.ਜੀ.ਪੀ. ਅਤੇ ਡਾਇਰੈਕਟਰ ਬਿਊਰੋ ਆਫ਼ ਇਨਵੈਸਟੀਗੇਸ਼ਨ ਪੰਜਾਬ ਦੀ ਅਗਵਾਈ ਵਿਚ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੂੰ ਸਿੰਘੂ ਬਾਰਡਰ ਵਿਖੇ ਵਾਪਰੀ ਘਟਨਾ ਦੀ ਜਾਂਚ...
ਸ਼ਾਤਿਰ ਠੱਗ ਕੇਂਦਰੀ ਰਾਜ ਮੰਤਰੀ ਦਾ ਪੀ.ਏ. ਦੱਸ ਲੋਕਾਂ ਤੋਂ ਕਰ ਰਿਹਾ ਪੈਸਿਆਂ ਦੀ ਮੰਗ
. . .  about 1 hour ago
ਫਗਵਾੜਾ, 20 ਅਕਤੂਬਰ (ਹਰੀਪਾਲ ਸਿੰਘ) - ਇਕ ਸ਼ਾਤਿਰ ਠੱਗ ਆਪਣੇ ਆਪ ਨੂੰ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਦਾ ਪੀ. ਏ. ਦੱਸਦੇ ਹੋਏ ਲੋਕਾਂ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਹੈ | ਫਗਵਾੜਾ ਵਿਚ ਵੀ ਉਕਤ ਠੱਗ ਨੇ ਕੁਝ ਮਨੀ ਚੇਂਜਰ ਨੂੰ ਫ਼ੋਨ ਕਰ ਕੇ ਪੈਸੇ ਟਰਾਂਸਫ਼ਰ ਕਰਨ ਦੀ ਮੰਗ ...
ਆਗਰਾ ਜਾਂਦੇ ਸਮੇਂ ਪ੍ਰਿਅੰਕਾ ਗਾਂਧੀ ਨੂੰ ਪੁਲਿਸ ਨੇ ਰੋਕਿਆ
. . .  about 2 hours ago
ਲਖਨਊ, 20 ਅਕਤੂਬਰ - ਕਾਂਗਰਸ ਦੀ ਪ੍ਰਿਅੰਕਾ ਗਾਂਧੀ ਵਾਡਰਾ ਅਤੇ ਉਨ੍ਹਾਂ ਦੇ ਕਾਫ਼ਲੇ ਨੂੰ ਆਗਰਾ ਜਾਂਦੇ ਸਮੇਂ ਪੁਲਿਸ ਨੇ ਰੋਕ ਲਿਆ। ਜ਼ਿਕਰਯੋਗ ਹੈ ਕਿ ਇਕ ਸਫ਼ਾਈ ਕਰਮਚਾਰੀ ਦੇ ਪਰਿਵਾਰ ਨੂੰ ਮਿਲਣ ਲਈ ਪ੍ਰਿਅੰਕਾ ਗਾਂਧੀ ਵਾਡਰਾ ਜਾ ਰਹੀ ਸੀ, ਜਿਸ ਨੂੰ ਚੋਰੀ ਦੇ ਮਾਮਲੇ ਵਿਚ ਫੜਿਆ ਗਿਆ ਸੀ...
ਵਾਲਮੀਕਿ ਤੀਰਥ ਵਿਖੇ ਪੰਜਾਬ ਸਰਕਾਰ ਨੇ ਮਨਾਇਆ ਭਗਵਾਨ ਵਾਲਮੀਕਿ ਜੀ ਦੇ ਪਰਗਟ ਦਿਹਾੜੇ ਮੌਕੇ ਰਾਜ ਪੱਧਰੀ ਸਮਾਗਮ
. . .  about 2 hours ago
ਰਾਮ ਤੀਰਥ (ਅੰਮ੍ਰਿਤਸਰ) , 20 ਅਕਤੂਬਰ ( ਧਰਵਿੰਦਰ ਸਿੰਘ ਔਲਖ,ਰੇਸ਼ਮ ਸਿੰਘ ) - ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਵਾਲਮੀਕਿ ਤੀਰਥ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਮੁੱਖ ਮਹਿਮਾਨ ਵਜੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ...
ਆਰੀਅਨ ਖਾਨ ਦੀ ਜ਼ਮਾਨਤ ਅਰਜ਼ੀ ਰੱਦ
. . .  about 2 hours ago
ਮੁੰਬਈ, 20 ਅਕਤੂਬਰ - ਕਰੂਜ਼ ਸ਼ਿਪ ਡਰੱਗਜ਼ ਮਾਮਲੇ ਵਿਚ ਮੁੰਬਈ ਦੀ ਵਿਸ਼ੇਸ਼ ਐਨ.ਡੀ.ਪੀ.ਐੱਸ. ਅਦਾਲਤ ਨੇ ਆਰੀਅਨ ਖਾਨ ਅਰਬਾਜ਼ ਵਪਾਰੀ ਅਤੇ ਮੁਨਮੁਨ ਧਮੇਚਾ ਦੀਆਂ ਜ਼ਮਾਨਤ ਅਰਜ਼ੀਆਂ ਰੱਦ ਕਰ...
ਸਾਡੀ ਵੋਟ ਚੰਨੀ ਸਰਕਾਰ ਦੀ ਕਾਰਗੁਜ਼ਾਰੀ 'ਤੇ ਕਰੇਗੀ ਨਿਰਭਰ - ਰਾਵਤ
. . .  about 3 hours ago
ਨਵੀਂ ਦਿੱਲੀ, 20 ਅਕਤੂਬਰ - ਕੈਪਟਨ ਦੇ ਨਵੀਂ ਪਾਰਟੀ ਅਤੇ ਭਾਜਪਾ ਦੇ ਸਮਰਥਨ ਕਰਨ ਦੇ ਐਲਾਨ 'ਤੇ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਭਾਜਪਾ ਨੂੰ ਕੌਣ ਮੁਆਫ਼ ਕਰ ਸਕਦਾ ਹੈ, ਜਿਸ ਨੇ ਕਿਸਾਨਾਂ ਨੂੰ 10 ਮਹੀਨਿਆਂ ਤੋਂ ਸਰਹੱਦਾਂ 'ਤੇ ਰੱਖਿਆ ਹੋਇਆ ਹੈ...
ਸਫ਼ਾਈ ਕਰਮਚਾਰੀਆਂ ਨੂੰ ਹਫ਼ਤੇ ਵਿਚ ਮਿਲੇਗੀ ਇਕ ਛੁੱਟੀ - ਚਰਨਜੀਤ ਸਿੰਘ ਚੰਨੀ
. . .  about 3 hours ago
ਅੰਮ੍ਰਿਤਸਰ, 20 ਅਕਤੂਬਰ - ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਸਫ਼ਾਈ ਕਰਮਚਾਰੀਆਂ ਨੂੰ ਹਫ਼ਤੇ ਵਿਚ ਇਕ ਛੁੱਟੀ...
ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ 'ਤੇ ਸਿਫ਼ਾਰਸ਼ ਜਾਂ ਪੈਸੇ ਨਾਲ ਨਹੀਂ ਰੱਖਾਂਗੇ - ਚੰਨੀ
. . .  about 3 hours ago
ਅੰਮ੍ਰਿਤਸਰ, 20 ਅਕਤੂਬਰ - ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਹਿਣਾ ਸੀ ਕਿ ਕਿਸੇ ਵੀ ਨੌਜਵਾਨ ਨੂੰ ਸਰਕਾਰੀ ਨੌਕਰੀ 'ਤੇ ਸਿਫ਼ਾਰਸ਼ ਜਾਂ ਪੈਸੇ ਨਾਲ...
ਜੀ.ਐਨ.ਡੀ. ਯੂ. ਵਿਚ ਭਾਈ ਜੈਤਾ ਸਿੰਘ ਦੇ ਨਾਂਅ 'ਤੇ ਚੇਅਰ ਕਰਾਂਗੇ ਸਥਾਪਿਤ - ਮੁੱਖ ਮੰਤਰੀ ਚੰਨੀ
. . .  about 3 hours ago
ਅੰਮ੍ਰਿਤਸਰ, 20 ਅਕਤੂਬਰ - ਭਗਵਾਨ ਵਾਲਮੀਕੀ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਹੈ ਕਿ ਜੀ.ਐਨ.ਡੀ. ਯੂ. ਵਿਚ ਭਾਈ ਜੈਤਾ ਸਿੰਘ ਦੇ ਨਾਂਅ 'ਤੇ ਚੇਅਰ ਸਥਾਪਿਤ ਕਰਾਂਗੇ | ਇਸ ਮੌਕੇ ਉਨ੍ਹਾਂ ਦਾ ਕਹਿਣਾ ਸੀ ਕਿ ਰਾਮਾਇਣ ਤੋਂ ਸਿੱਖਿਆ ਮਿਲਦੀ ਹੈ ਕਿ ...
ਪਿਛਲੇ ਢਾਈ ਸਾਲਾਂ ਤੋਂ ਕੈਪਟਨ ਭਾਜਪਾ ਦੇ ਸੰਪਰਕ 'ਚ - ਪਰਗਟ ਸਿੰਘ
. . .  about 3 hours ago
ਜਲੰਧਰ, 20 ਅਕਤੂਬਰ - ਪ੍ਰੈੱਸ ਵਾਰਤਾ ਦੌਰਾਨ ਕੈਬਨਿਟ ਮੰਤਰੀ ਪਰਗਟ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਢਾਈ ਸਾਲਾਂ ਤੋਂ ਕੈਪਟਨ ਭਾਜਪਾ ਦੇ ਸੰਪਰਕ 'ਚ ਹਨ ਅਤੇ ਉਹ ਭਾਜਪਾ ਨਾਲ ਮਿਲ ਕੇ ਨਵੀਂ ਪਾਰਟੀ ਬਣਾ ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਗਵਾਨ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ
. . .  about 3 hours ago
ਅੰਮ੍ਰਿਤਸਰ, 20 ਅਕਤੂਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਗਵਾਨ ਵਾਲਮੀਕਿ ਤੀਰਥ ਸਥਲ ਅੰਮ੍ਰਿਤਸਰ ਪਹੁੰਚੇ...
ਰਾਹੁਲ ਗਾਂਧੀ ਨਾਲ ਹੋਈ ਹਰੀਸ਼ ਰਾਵਤ ਦੀ ਮੁਲਾਕਾਤ
. . .  about 3 hours ago
ਨਵੀਂ ਦਿੱਲੀ, 20 ਅਕਤੂਬਰ - ਕਾਂਗਰਸ ਦੇ ਜਨਰਲ ਸਕੱਤਰ ਹਰੀਸ਼ ਰਾਵਤ ਨੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ | ਮੁਲਾਕਾਤ ਤੋਂ ਬਾਅਦ ਹਰੀਸ਼ ਰਾਵਤ ਦਾ ਕਹਿਣਾ ਸੀ ਕਿ ਉਹ ਇੱਥੇ ਉਤਰਾਖੰਡ ਬਾਰੇ ਗੱਲ ਕਰਨ ਆਏ ਸਨ | ਰਾਵਤ ਦਾ ਕਹਿਣਾ ਸੀ ਕਿ ਮੁਲਾਕਾਤ...
ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਦਾ ਸਮਰਥਨ ਕਰਨ ਦੇ ਐਲਾਨ 'ਤੇ ਰਾਵਤ ਦਾ ਕੈਪਟਨ 'ਤੇ ਤਨਜ਼
. . .  about 3 hours ago
ਨਵੀਂ ਦਿੱਲੀ, 20 ਅਕਤੂਬਰ - ਕੈਪਟਨ ਅਮਰਿੰਦਰ ਸਿੰਘ ਵਲੋਂ ਨਵੀਂ ਪਾਰਟੀ ਬਣਾਉਣ ਅਤੇ ਭਾਜਪਾ ਦਾ ਸਮਰਥਨ ਕਰਨ ਦੇ ਐਲਾਨ 'ਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਦਾ ਕਹਿਣਾ ਹੈ ਕਿ ਇਹ ਹੈਰਾਨੀਜਨਕ ਹੈ ਜੇਕਰ ਅਮਰਿੰਦਰ ਸਿੰਘ ਭਾਜਪਾ ਦੇ...
ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਲੀਨਿਕ 'ਤੇ ਕੀਤਾ ਹਮਲਾ, ਇਕ ਵਿਅਕਤੀ ਗੰਭੀਰ ਜ਼ਖ਼ਮੀ
. . .  about 4 hours ago
ਸਰਾਏ ਅਮਾਨਤ ਖਾਂ, 20 ਅਕਤੂਬਰ (ਨਰਿੰਦਰ ਸਿੰਘ ਦੋਦੇ ) - ਕਸਬਾ ਸਰਾਏ ਅਮਾਨਤ ਖਾਂ ਵਿਖੇ ਸਥਿਤ ਬਾਠ ਕਲੀਨਿਕ 'ਤੇ ਚਿੱਟੇ ਰੰਗ ਦੀ ਕਾਰ ਵਿਚ ਸਵਾਰ ਤੇਜ਼ਧਾਰ ਹਥਿਆਰਾਂ ਨਾਲ ਲੈਸ ਅਣਪਛਾਤੇ ਵਿਅਕਤੀਆਂ ਵਲੋਂ ਹਮਲਾ ਕੀਤਾ ਗਿਆ ...
ਅੱਤਵਾਦ ਦੌਰਾਨ ਸ਼ਹੀਦ ਹੋਏ ਪੁਲਿਸ ਮੁਲਾਜ਼ਮ ਦੇ ਘਰ ਪੁੱਜੇ ਜ਼ਿਲ੍ਹਾ ਪੁਲਿਸ ਮੁਖੀ ਹਰਮਨ ਹੰਸ
. . .  about 4 hours ago
ਫ਼ਿਰੋਜ਼ਪੁਰ, 20 ਅਕਤੂਬਰ (ਗੁਰਿੰਦਰ ਸਿੰਘ) - ਅੱਤਵਾਦ ਸਮੇਂ ਦੌਰਾਨ ਸ਼ਹੀਦ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਸ਼ਰਧਾਂਜਲੀ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਹਾਲ ਜਾਣਨ ਲਈ ਫ਼ਿਰੋਜ਼ਪੁਰ ਦੇ ਜ਼ਿਲ੍ਹਾ ਪੁਲਿਸ ਮੁਖੀ ਹਰਮਨਦੀਪ ਸਿੰਘ ਹੰਸ ਅੱਜ ਖ਼ੁਦ ਸ਼ਹੀਦ ਜਵਾਨਾਂ ਦੇ ...
26 ਅਕਤੂਬਰ ਨੂੰ ਹੋਵੇਗੀ ਲਖੀਮਪੁਰ ਖੀਰੀ ਘਟਨਾ ਦੀ ਸੁਣਵਾਈ
. . .  about 4 hours ago
ਨਵੀਂ ਦਿੱਲੀ, 20 ਅਕਤੂਬਰ - 26 ਅਕਤੂਬਰ ਨੂੰ ਸੁਪਰੀਮ ਕੋਰਟ ਵਿਚ ਲਖੀਮਪੁਰ ਖੀਰੀ ਘਟਨਾ ਦੀ ਸੁਣਵਾਈ ਹੋਵੇਗੀ ਕਿਉਂਕਿ ਉੱਤਰ ਪ੍ਰਦੇਸ਼ ਸਰਕਾਰ ਨੇ ਹੋਰ ਗਵਾਹਾਂ ਦੇ ਬਿਆਨ ਦਰਜ ਕਰਨ ਲਈ ਹੋਰ ਸਮਾਂ ਮੰਗਿਆ ਹੈ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਨੂੰ 26 ਅਕਤੂਬਰ ਤੋਂ ਪਹਿਲਾਂ ਸਥਿਤੀ...
2022 ਦੀਆਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪੂਰੀਆਂ 117 ਸੀਟਾਂ ਜਿੱਤੇਗੀ - ਕੁਲਦੀਪ ਸਿੰਘ ਵੈਦ
. . .  about 4 hours ago
ਲੁਧਿਆਣਾ, 20 ਅਕਤੂਬਰ - (ਪਰਮਿੰਦਰ ਸਿੰਘ ਅਹੂਜਾ, ਰੂਪੇਸ਼ ਕੁਮਾਰ) - ਲੁਧਿਆਣਾ ਦੇ ਹਲਕਾ ਗਿਲ ਤੋਂ ਵਿਧਾਇਕ ਕੁਲਦੀਪ ਸਿੰਘ ਵੈਦ ਨੂੰ ਪੰਜਾਬ ਵੇਅਰ ਹਾਊਸ ਕਾਰਪੋਰੇਸ਼ਨ ਦੇ ਚੇਅਰਮੈਨ ਬਣਾਉਣ ਅਤੇ ਕੈਬਨਿਟ ਰੈਂਕ ਮਿਲਣ ਤੋਂ ਬਾਅਦ ਉਨ੍ਹਾਂ ਨੇ ਅੱਜ ਲੁਧਿਆਣਾ ਵਿਖੇ ਪ੍ਰੈੱਸ ਕਾਨਫ਼ਰੰਸ ਨੂੰ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 26 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ \'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ ਚ

ਰੇਟ ਲਿਸਟ



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX