ਤਾਜਾ ਖ਼ਬਰਾਂ


ਦੱਖਣੀ ਅਫਰੀਕਾ – ਭਾਰਤ : ਤੀਜੇ ਮੈਚ 'ਚ ਵੀ ਟੀਮ ਇੰਡੀਆ ਦੀ ਹਾਰ, ਦੱਖਣੀ ਅਫਰੀਕਾ ਨੇ 4 ਦੌੜਾਂ ਨਾਲ ਹਰਾਇਆ
. . .  1 day ago
ਵਨਡੇ ਸੀਰੀਜ਼ ਦੇ ਆਖਰੀ ਮੈਚ 'ਚ ਨਜ਼ਰ ਆਈ ਅਨੁਸ਼ਕਾ ਸ਼ਰਮਾ ਤੇ ​ਵਿਰਾਟ ਕੋਹਲੀ ਦੀ ਲਾਡਲੀ ਵਾਮਿਕਾ
. . .  1 day ago
ਕੇਪਟਾਊਨ, 23 ਜਨਵਰੀ -ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਆਖਰੀ ਮੈਚ ਕੇਪਟਾਊਨ 'ਚ ਖੇਡਿਆ ਜਾ ਰਿਹਾ ਹੈ। ਵਿਰਾਟ ਕੋਹਲੀ ਨੂੰ ਚੀਅਰ ਕਰਨ ਲਈ ਉਨ੍ਹਾਂ ਦੀ ...
ਲੁਧਿਆਣਾ ਵਿਚ ਕੋਰੋਨਾ ਦਾ ਕਹਿਰ ਜਾਰੀ ,11 ਮਰੀਜ਼ਾਂ ਦੀ ਮੌਤ ,932 ਨਵੇਂ ਮਾਮਲੇ
. . .  1 day ago
ਲੁਧਿਆਣਾ,23 ਜਨਵਰੀ {ਸਲੇਮਪੁਰੀ} - ਲੁਧਿਆਣਾ ਵਿਚ ਅੱਜ 14ਵੇਂ ਦਿਨ ਵੀ ਕੋਰੋਨਾ ਦਾ ਕਹਿਰ ਜਾਰੀ ਰਿਹਾ ਹੈ, ਪਰ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਕੋਰੋਨਾ ਕਾਰਨ ਸੱਭ ਤੋਂ ਜ਼ਿਆਦਾ ਗਿਣਤੀ ਵਿਚ 11 ਮਰੀਜ਼ਾਂ ...
ਚੰਡੀਗੜ੍ਹ : ਚਾਰ ਤਹਿਸੀਲਦਾਰਾਂ ਨੂੰ ਮਿਲੀ ਨਵੀਂ ਪੋਸਟਿੰਗ
. . .  1 day ago
ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕੀਤਾ ਉਦਘਾਟਨ
. . .  1 day ago
ਪਿੰਡ ਕੱਲੇਵਾਲ ਤੋਂ 25 ਕੱਟੜ ਕਾਂਗਰਸੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ
. . .  1 day ago
ਅਟਾਰੀ, 23 ਜਨਵਰੀ (ਗੁਰਦੀਪ ਸਿੰਘ ਅਟਾਰੀ)- ਵਿਧਾਨ ਸਭਾ ਹਲਕਾ ਅਟਾਰੀ ਅਧੀਨ ਆਉਂਦੇ ਪਿੰਡ ਕੱਲੇਵਾਲ ਵਿਖੇ ਕਾਂਗਰਸ ਪਾਰਟੀ ਨੂੰ ਉਸ ਸਮੇਂ ਵੱਡਾ ਝਟਕਾ ਲੱਗਾ ਜਦੋਂ 25 ਕੱਟੜ ਕਾਂਗਰਸੀ ਪਰਿਵਾਰ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ..
ਸ਼੍ਰੋਮਣੀ ਕਮੇਟੀ ਮੈਂਬਰ ਜਥੇ. ਅਮਰੀਕ ਸਿੰਘ ਸ਼ਾਹਪੁਰ ਵੀ ਆਏ ਰਵੀਕਰਨ ਸਿੰਘ ਕਾਹਲੋਂ ਦੀ ਹਮਾਇਤ 'ਤੇ
. . .  1 day ago
ਡੇਰਾ ਬਾਬਾ ਨਾਨਕ, 23 ਜਨਵਰੀ (ਅਵਤਾਰ ਸਿੰਘ ਰੰਧਾਵਾ)-ਅਕਾਲੀ ਦਲ ਤੇ ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਉਦੋਂ ਹੋਰ ਮਜ਼ਬੂਤ ਹੋ ਗਈ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ. ਅਮਰੀਕ ਸਿੰਘ ..
ਸੰਯੁਕਤ ਸਮਾਜ ਮੋਰਚੇ ਵਲੋਂ 8 ਉਮੀਦਵਾਰਾਂ ਦੀ ਸੂਚੀ ਜਾਰੀ
. . .  1 day ago
ਗੜ੍ਹਸ਼ੰਕਰ, 23 ਜਨਵਰੀ (ਧਾਲੀਵਾਲ)- ਸੰਯੁਕਤ ਸਮਾਜ ਮੋਰਚੇ ਵਲੋਂ ਵਿਧਾਨ ਸਭਾ ਚੋਣਾਂ ਲਈ 8 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਮੋਰਚੇ ਵਲੋਂ ਬਾਬਾ ਚਮਕੌਰ ਸਿੰਘ ਨੂੰ ਬਠਿੰਡਾ ਰੂਰਲ, ਰਾਜ ਕੁਮਾਰ ਮਾਹਿਲ ਖੁਰਦ ਨੂੰ ਬੰਗਾ, ਰਸ਼ਪਾਲ ਸਿੰਘ ਰਾਜੂ ਨੂੰ ਚੱਬੇਵਾਲ...
ਅਰੁਣ ਬਾਲੀ ਨੂੰ ਹਸਪਤਾਲ 'ਚ ਕਰਵਾਇਆ ਗਿਆ ਦਾਖ਼ਲ
. . .  1 day ago
ਮੁੰਬਈ, 23 ਜਨਵਰੀ- ਦਿੱਗਜ ਅਭਿਨੇਤਾ ਅਰੁਣ ਬਾਲੀ '3 ਇਡੀਅਟਸ', 'ਕੇਦਾਰਨਾਥ', 'ਪਾਨੀਪਤ' ਵਿਚ ਆਪਣੀਆਂ ਭੂਮਿਕਾਵਾਂ ਲਈ ਜਾਣੇ ਜਾਂਦੇ ਮਸ਼ਹੂਰ ਅਦਾਕਾਰ ਅਰੁਣ ਬਾਲੀ ਨੂੰ ਇੱਕ ਦੁਰਲੱਭ ਲੰਬੇ ਸਮੇਂ ਦੀ ਨਿਊਰੋਮਸਕੁਲਰ ਬਿਮਾਰੀ ਮਾਈਸਥੇਨੀਆ ਗ੍ਰੇਵਿਸ ਦਾ ਪਤਾ ਲੱਗਿਆ...
ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਵੱਡਾ ਹੁੰਗਾਰਾ- ਗੁਰਦੁਆਰਾ ਤਪ ਅਸਥਾਨ ਸਾਹਿਬ ਨਿੱਕੇ ਘੁੰਮਣ ਦੇ ਮੁਖੀ ਬਾਬਾ ਅਮਰੀਕ ਸਿੰਘ, ਸਰਪੰਚਾਂ ਸਮੇਤ ਆਏ ਹਮਾਇਤ 'ਤੇ
. . .  1 day ago
ਨਿੱਕੇ ਘੁੰਮਣ, 23 ਜਨਵਰੀ (ਸਤਬੀਰ ਸਿੰਘ ਘੁੰਮਣ)-ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ. ਰਵੀਕਰਨ ਸਿੰਘ ਕਾਹਲੋਂ ਦੀ ਚੋਣ ਮੁਹਿੰਮ ਨੂੰ ਉਦੋਂ ਭਰਵਾਂ ਹੁੰਗਾਰਾ ਮਿਲਿਆ, ਜਦੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ...
ਕਾਂਗਰਸ ਦੇ ਸੀਨੀਅਰ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ
. . .  1 day ago
ਕਲਾਨੌਰ, 23 ਜਨਵਰੀ (ਪੁਰੇਵਾਲ)- ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਵਿਖੇ ਆਪਣਾ ਵੱਡਾ ਆਧਾਰ ਰੱਖਣ ਵਾਲੇ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਪਲਵਿੰਦਰ ਸਿੰਘ ਬਾਜਵਾ ਵਲੋਂ ਸਾਥੀਆਂ ਸਮੇਤ ਭਾਜਪਾ 'ਚ ਸ਼ਾਮਿਲ ਹੋਣ ਨਾਲ ਕਾਂਗਰਸ...
ਅੱਜ ਸ਼ਾਮ 6 ਵਜੇ ਪ੍ਰਧਾਨ ਮੰਤਰੀ ਮੋਦੀ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਕਰਨਗੇ ਉਦਘਾਟਨ
. . .  1 day ago
ਨਵੀਂ ਦਿੱਲੀ, 23 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਕਰੀਬ 6 ਵਜੇ ਇੰਡੀਆ ਗੇਟ 'ਤੇ ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ ਹੋਲੋਗ੍ਰਾਮ ਮੂਰਤੀ ਦਾ ਉਦਘਾਟਨ ਕਰਨਗੇ...
ਪ੍ਰੋ.ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰੇ ਕੇਜਰੀਵਾਲ-ਸ. ਪ੍ਰਕਾਸ਼ ਸਿੰਘ ਬਾਦਲ
. . .  1 day ago
ਚੰਡੀਗੜ੍ਹ, 23 ਜਨਵਰੀ- ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨੂੰ ਲੈ ਕੇ ਕੇਜਰੀਵਾਲ ਨੂੰ ਕਿਹਾ ਕਿ ਉਹ ਪ੍ਰੋ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਤੁਰੰਤ ਮਨਜ਼ੂਰ ਕਰਨ। ਉਨ੍ਹਾਂ ਕਿਹਾ ਕਿ...
ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ
. . .  1 day ago
ਨਵੀਂ ਦਿੱਲੀ, 23 ਜਨਵਰੀ-ਉੱਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ...
ਭਾਜਪਾ ਆਪਣੇ ਮਨਸੂਬਿਆਂ 'ਚ ਸਫਲ ਨਹੀਂ ਹੋਵੇਗੀ: ਸਿਮਰਨਜੀਤ ਸਿੰਘ ਮਾਨ
. . .  1 day ago
ਮਹਿਲ ਕਲਾਂ, 23 ਜਨਵਰੀ (ਅਵਤਾਰ ਸਿੰਘ ਅਣਖੀ)- ਕੇਂਦਰ ਦੀ ਭਾਰਤੀ ਜਨਤਾ ਪਾਰਟੀ ਸਰਕਾਰ ਵਲੋਂ ਬਾਂਹ ਮਰੋੜ ਕੇ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨੂੰ ਭਾਜਪਾ 'ਚ ਸ਼ਾਮਿਲ ਕਰਕੇ ਵਿਧਾਨ ਸਭਾ ਚੋਣਾਂ 'ਚ ਸਫਲਤਾ ਹਾਸਲ ਕਰਕੇ ਪੰਜਾਬ 'ਚ ਭਾਜਪਾ
ਪੀਵੀ ਸਿੰਧੂ ਨੇ ਫਾਈਨਲ ਵਿਚ ਮਾਲਵਿਕਾ ਬੰਸੌਦ ਨੂੰ ਹਰਾ ਕੇ ਜਿੱਤਿਆ ਖ਼ਿਤਾਬ
. . .  1 day ago
ਨਵੀਂ ਦਿੱਲੀ, 23 ਜਨਵਰੀ- ਦੋ ਵਾਰ ਦੀ ਓਲੰਪਿਕ ਤਮਗਾ ਜੇਤੂ ਪੀਵੀ ਸਿੰਧੂ ਨੇ ਸੈਯਦ ਮੋਦੀ ਇੰਟਰਨੈਸ਼ਨਲ ਬੈਡਮਿੰਟਨ ਟੂਰਨਾਮੈਂਟ ਦਾ ਖਿਤਾਬ ਜਿੱਤ ਲਿਆ ਹੈ। ਸਾਬਕਾ ਵਿਸ਼ਵ ਚੈਂਪੀਅਨ ਸਿੰਧੂ ਨੇ ਐਤਵਾਰ ਨੂੰ ਫਾਈਨਲ ’ਚ ਹਮਵਤਨ ਮਾਲਵਿਕਾ ਬੰਸੋਦ...
ਸੜਕ ਸੰਘਰਸ਼ ਕਮੇਟੀ ਨੇ ਡਰੋਨ ਰਾਹੀਂ ਸਰਵੇ ਕਰ ਰਹੇ ਮੁਲਾਜ਼ਮਾਂ ਦੀ ਕੀਤੀ ਘੇਰਾਬੰਦੀ
. . .  1 day ago
ਸ਼ਹਿਣਾ/ਬਰਨਾਲਾ, 23 ਜਨਵਰੀ (ਸੁਰੇਸ਼ ਗੋਗੀ)-ਸ਼ਹਿਣਾ ਨੇੜੇ ਪਿੰਡ ਲੀਲੋਕੋਠੇ ਨੇੜੇ ਨਿਕਲ ਰਹੀ ਨੈਸ਼ਨਲ ਹਾਈਵੇਅ ਦੇ ਵਿਰੋਧ 'ਚ ਸੜਕ ਸੰਘਰਸ਼ ਕਮੇਟੀ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਡਰੋਨ ਰਾਹੀਂ ਸਰਵੇ ਕਰ ...
ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਹੋਇਆ ਧਮਾਕਾ, 174 ਨਵੇਂ ਕੇਸ ਆਏ ਸਾਹਮਣੇ
. . .  1 day ago
ਪਠਾਨਕੋਟ, 23 ਜਨਵਰੀ (ਸੰਧੂ)- ਪਠਾਨਕੋਟ ਵਿਚ ਅੱਜ ਫਿਰ ਕੋਰੋਨਾ ਦਾ ਵੱਡਾ ਧਮਾਕਾ ਹੋਇਆ ਹੈ। ਅੱਜ ਸਿਹਤ ਵਿਭਾਗ ਨੂੰ ਮਿਲੀਆਂ ਰਿਪੋਰਟਾਂ ਮੁਤਾਬਿਕ 174 ਨਵੇਂ ਕੋਰੋਨਾ ਦੇ ਕੇਸ ਆਏ ਹਨ ਤੇ 3 ਮਰੀਜ਼ਾਂ ਦੀ ਮੌਤ ਹੋ ਗਈ ਹੈ, ਜਿਸ ਨਾਲ ਜ਼ਿਲ੍ਹਾ ਪਠਾਨਕੋਟ ਵਿਚ..
ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸਜਾਏ ਨਗਰ ਕੀਰਤਨ
. . .  1 day ago
ਅਟਾਰੀ, 23 ਜਨਵਰੀ(ਗੁਰਦੀਪ ਸਿੰਘ ਅਟਾਰੀ) ਅਨੋਖੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀ ਖ਼ੁਸ਼ੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ....
ਕਾਂਗਰਸ ਦੀ ਫੁੱਟ: ਕਾਂਗਰਸ ਦੇ ਇਕ ਧੜੇ ਵਲੋਂ ਆਪਣੀ ਹੀ ਪਾਰਟੀ ਦੇ ਜ਼ਿਲ੍ਹਾ ਕਾਰਜਕਾਰੀ ਪ੍ਰਧਾਨ ਤੇ ਉਸ ਦੇ ਸਾਥੀ ਖ਼ਿਲਾਫ਼ ਕਰਵਾਇਆ ਕੇਸ ਦਰਜ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ) - ਮਹਿਲਾ ਕਾਂਗਰਸ ਦੇ ਗਰੁੱਪ ਦੇ ਲੀਕ ਹੋਏ ਮੈਸੇਜ ਨੂੰ ਹੋਰ ਗਰੁੱਪਾਂ 'ਚ ਪਾਉਣ ਤੇ ਮਾੜੀ ਸ਼ਬਦਾਵਲੀ ਵਰਤਣ ਦੇ ਮਾਮਲੇ 'ਚ ਕਾਂਗਰਸ ਦੇ ਇਕ ਧੜੇ....
ਪੰਜਾਬ ਵਿਧਾਨ ਸਭਾ ਚੋਣਾਂ: ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕੀਤੀ 22 ਉਮੀਦਵਾਰਾਂ ਦੀ ਪਹਿਲੀ ਸੂਚੀ
. . .  1 day ago
ਚੰਡੀਗੜ੍ਹ, 23 ਜਨਵਰੀ- ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ 22 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਗਈ ਹੈ, ਜਿਸ ’ਚ ਮਾਲਵਾ ਤੋਂ 17, ਮਾਝਾ ਤੋਂ 2 ਤੇ ਅਤੇ ਦੋਆਬਾ ਤੋਂ 3 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ...
ਫਗਵਾੜਾ: ਬੇਕਾਬੂ ਹੋਈ ਰਿਕਵਰੀ ਵੈੱਨ ਨਾਲ ਇਕ ਵਿਅਕਤੀ ਦੀ ਮੌਤ, ਦੋ ਕਾਰਾਂ ਨੁਕਸਾਨੀਆਂ
. . .  1 day ago
ਫਗਵਾੜਾ, 23 ਜਨਵਰੀ (ਹਰਜੋਤ ਸਿੰਘ ਚਾਨਾ)- ਅੱਜ ਇੱਥੇ ਮੁਹੱਲਾ ਸੰਤੋਖਪੁਰਾ ਲਾਗੇ ਬੇਕਾਬੂ ਹੋਈ ਰਿਕਵਰੀ ਵੈਨ ਦੇ ਹੇਠਾਂ ਆਉਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਦੋ ਕਾਰਾਂ ਨੁਕਸਾਨੀਆਂ ਗਈਆਂ। ਮ੍ਰਿਤਕ ਵਿਅਕਤੀ ਦੀ ਪਛਾਣ...
ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਨੇ ਕੀਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ
. . .  1 day ago
ਲੁਧਿਆਣਾ 23 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਜਬਰ-ਜਨਾਹ ਦੇ ਸੰਗੀਨ ਦੋਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ਼ ਪਾਰਟੀ ਦੇ ਮੁਖੀ ਅਤੇ ਹਲਕਾ ਆਤਮ ਨਗਰ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਗ੍ਰਿਫ਼ਤਾਰੀ ਲਈ ਪੀੜਤ ਔਰਤ ਵਲੋਂ ਚੋਣ..
ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਖ਼ਿਲਾਫ਼ ਮਲੇਰਕੋਟਲਾ ’ਚ ਐੱਫ.ਆਈ.ਆਰ ਦਰਜ
. . .  1 day ago
ਚੰਡੀਗੜ੍ਹ, 23 ਜਨਵਰੀ- ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਦੇ ਸਿਆਸੀ ਸਲਾਹਕਾਰ ਅਤੇ ਪੰਜਾਬ ਦੇ ਸਾਬਕਾ ਡੀ.ਜੀ.ਪੀ. ਮੁਹੰਮਦ ਮੁਸਤਫ਼ਾ ਵਿਰੁੱਧ ਆਈ.ਪੀ.ਸੀ. ਦੀ ਧਾਰਾ 153ਏ ਤਹਿਤ ਮਲੇਰਕੋਟਲਾ ਪੁਲਿਸ ਵਲੋਂ ਮੁਕੱਦਮਾ ਦਰਜ ਕੀਤਾ ਹੈ...
ਵਿਜੈਇੰਦਰ ਸਿੰਗਲਾ ਜਿੰਨਾ ਭ੍ਰਿਸ਼ਟਾਚਾਰ ਪੰਜਾਬ 'ਚ ਕਿਸੇ ਨੇ ਨਹੀਂ ਕੀਤਾ- ਸੁਖਬੀਰ ਸਿੰਘ ਬਾਦਲ
. . .  1 day ago
ਸੰਗਰੂਰ, 23 ਜਨਵਰੀ (ਦਮਨਜੀਤ ਸਿੰਘ)- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਅੰਦਰ ਸਭ ਤੋਂ ਵੱਧ ਭ੍ਰਿਸ਼ਟਾਚਾਰ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਸਿੰਗਲਾ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 31 ਅੱਸੂ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ \'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ

ਕਿਤਾਬਾਂ

16-10-2021

 ਲੰਘਣ ਖੁਸ਼ੀਆਂ ਵਿਚ ਦਿਹਾੜੇ
ਲੇਖਕ : ਸੁਰਜੀਤ ਸਿੰਘ ਬਲਾੜ੍ਹੀ ਕਲਾਂ
ਪ੍ਰਕਾਸ਼ਕ : ਪੰਜ ਆਬ ਪ੍ਰਕਾਸ਼ਨ, ਜਲੰਧਰ
ਮੁੱਲ : 100 ਰੁਪਏ, ਸਫ਼ੇ : 64
ਸੰਪਰਕ : 95015 03315.

ਹਥਲੀ ਪੁਸਤਕ 'ਲੰਘਣ ਖੁਸ਼ੀਆਂ ਵਿਚ ਦਿਹਾੜੇ' ਸੁਰਜੀਤ ਬਲਾੜ੍ਹੀ ਕਲਾਂ ਦੀ ਦੂਸਰੀ ਬਾਲ ਪੁਸਤਕ ਹੈ, ਜਿਸ ਵਿਚ 25 ਬਾਲ ਕਵਿਤਾਵਾਂ ਸ਼ਾਮਿਲ ਹਨ ਜੋ ਕਿ ਬਹੁਤ ਹੀ ਸ਼ਾਨਦਾਰ ਢੁਕਵੀਆਂ ਤਸਵੀਰਾਂ ਅਤੇ ਰੰਗਾਂ ਨਾਲ ਸ਼ਿੰਗਾਰੀਆਂ ਹੋਈਆਂ ਹਨ। ਸਭੇ ਰਚਨਾਵਾਂ ਸਰਲ, ਠੇਠ ਅਤੇ ਬਾਲਾਂ ਦੇ ਮਾਨਸਿਕ ਪੱਧਰ ਦੀਆਂ ਹਨ। ਸਾਰੀਆਂ ਰਚਨਾਵਾਂ ਜਿੱਥੇ ਬਾਲਾਂ ਦਾ ਭਰਪੂਰ ਮਨੋਰੰਜਨ ਕਰਦੀਆਂ ਹਨ, ਉਥੇ ਸੁਭਾਵਿਕ ਹੀ ਬਾਲਾਂ ਨੂੰ ਸਿੱਖਿਆ ਵੀ ਦਿੰਦੀਆਂ ਹਨ।
ਜਿਵੇਂ : 'ਮੰਨ ਲਓ ਮੇਰਾ ਕਹਿਣਾ' ਕਵਿਤਾ ਵਿਚ ਬਾਲਾਂ ਨੂੰ ਤੰਦਰੁਸਤ ਰਹਿਣ ਦਾ ਰਾਜ਼ ਸਮਝਾਉਂਦੇ ਹੋਏ ਲਿਖਦੇ ਹਨ :
ਜੇ ਤੰਦਰੁਸਤ ਰਹਿਣਾ ਬੱਚਿਓ।
ਮੰਨ ਲਓ ਮੇਰਾ ਕਹਿਣਾ ਬੱਚਿਓ।
ਡੋਸੇ, ਨਿਊਡਲਜ਼, ਬਰਗਰ, ਮਿੱਠਾ,
ਇਨ੍ਹਾਂ ਜਿਹਾ ਨਾ ਦੁਸ਼ਮਣ ਡਿੱਠਾ।
ਦੰਦਾਂ ਦੀ ਇਹ ਉਮਰ ਘਟਾਉਂਦੇ,
ਪੇਟ ਦੇ ਭੈੜੇ ਰੋਗ ਨੇ ਲਗਾਉਂਦੇ ।
ਦੁੱਖ ਪੈਣਾ ਫਿਰ ਸਹਿਣਾ ਬੱਚਿਓ,
ਜੇ ਤੰਦਰੁਸਤ ਹੈ ਰਹਿਣਾ ਬੱਚਿਓ।
ਖਾਂਦੇ ਰਹਿਣ ਜਿਹੜੇ ਬਾਲਕ,
ਗਾਜਰ, ਖੀਰਾ, ਮੂਲੀ, ਪਾਲਕ।
ਹੋਣ ਉਗਾਏ ਖੇਤ ਜਾਂ ਵਿਹੜੇ,
ਮੂੰਹ 'ਤੇ ਆਉਂਦੇ ਖੁਸ਼ੀਆਂ ਖੇੜੇ।
ਤੰਦਰੁਸਤੀ ਚੰਗਾ ਗਹਿਣਾ ਬੱਚਿਓ,
ਜੇ ਤੰਦਰੁਸਤ ਹੈ ਰਹਿਣਾ ਬੱਚਿਓ।
ਇਵੇਂ ਹੀ 'ਲੰਘਣ ਖੁਸ਼ੀਆਂ ਵਿਚ ਦਿਹਾੜੇ' ਕਵਿਤਾ ਵਿਚ ਬਚਪਨ ਦੇ ਸੁੰਦਰ ਦਿਨਾਂ ਦੀ ਗੱਲ ਬੜੇ ਹੀ ਪਿਆਰੇ ਢੰਗ ਨਾਲ ਕੀਤੀ ਗਈ ਹੈ :
ਸਾਲ ਮਹੀਨੇ ਪੰਦਰ-ਵਾੜੇ।
ਹੁੰਦੇ ਨਾ ਬਚਪਨ ਦੇ ਦਿਨ ਮਾੜੇ।
ਲੰਘਣ ਖੁਸ਼ੀਆਂ ਵਿਚ ਦਿਹਾੜੇ।
ਖੇਡਣਾ ਮਿੱਟੀ ਰੇਤਿਆਂ ਦੇ ਨਾਲ।
ਬਚਪਨ ਦੇ ਦਿਨ ਹੋਣ ਕਮਾਲ।
ਹਰ ਕਿਸੇ ਲਈ ਬੀਬੇ ਨੇ ਬਾਲ।
ਘਰਾਂ ਅੰਦਰ ਨਾ ਰਹੀਏ ਤਾੜੇ।
ਲੰਘਣ ਖੁਸ਼ੀਆਂ ਵਿਚ ਦਿਹਾੜੇ।
ਇਸੇ ਤਰ੍ਹਾਂ ਹੀ ਰੁੱਤ ਪੜ੍ਹਨੇ ਦੀ, ਸਾਡੀ ਬਗੀਚੀ, ਮੇਰੀਆਂ ਕਿਤਾਬਾਂ, ਪਿਆਰੇ ਪੰਛੀ, ਜਾਦੂਗਰ, ਮੇਰਾ ਪਿੰਡ ਅਤੇ ਮੋਰ ਆਦਿ ਸਭੇ ਬਾਲ ਰਚਨਾਵਾਂ ਬਹੁਤ ਹੀ ਪਿਆਰੀਆਂ ਅਤੇ ਨਿਆਰੀਆਂ ਹਨ। ਅੰਤ ਵਿਚ ਬਾਲਾਂ ਅਤੇ ਵੱਡਿਆਂ ਦੀ ਜਾਣਕਾਰੀ ਲਈ ਹੁਣ ਤੱਕ ਦੇ ਸਾਰੇ ਮੁੱਖ ਮੰਤਰੀਆਂ ਦੇ ਨਾਂਅ ਅਤੇ ਸਮਾਂ ਲਿਖਿਆ ਹੋਇਆ ਹੈ। ਇਹ ਪਿਆਰੀ ਅਤੇ ਨਿਆਰੀ ਪੁਸਤਕ ਬਾਲਾਂ ਦੇ ਗਿਆਨ ਵਿਚ ਜ਼ਰੂਰ ਵਾਧਾ ਕਰੇਗੀ।

ਅਮਰੀਕ ਸਿੰਘ ਤਲਵੰਡੀ ਕਲਾਂ
ਮੋ: 94635-42896.

ਕੰਡਿਆਲੇ ਸਾਕ
ਲੇਖਕ : ਜਸਵਿੰਦਰ ਰੱਤੀਆਂ
ਪ੍ਰਕਾਸ਼ਕ : ਸਾਹਿਬਦੀਪ ਪਬਲੀਕੇਸ਼ਨ, ਭਿੱਖੀ, ਮਾਨਸਾ
ਮੁੱਲ : 250 ਰੁਪਏ, ਸਫ਼ੇ : 208
ਸੰਪਰਕ : 99889-13155.

ਜਸਵਿੰਦਰ ਰੱਤੀਆਂ ਇਕ ਅਨੁਭਵੀ ਨਾਵਲਕਾਰ ਹੈ। 'ਕੰਡਿਆਲੇ ਸਾਕ' ਤੋਂ ਪਹਿਲਾਂ ਵੀ ਤਿੰਨ ਨਾਵਲਾਂ ਦੀ ਰਚਨਾ ਕਰ ਚੁੱਕਾ ਹੋਣ ਕਾਰਨ ਉਹ ਨਾਵਲੀ-ਬਿਰਤਾਂਤ ਦੇ ਕਲਾਤਮਿਕ ਪੱਖਾਂ ਤੋਂ ਸੁਪਰਿਚਿਤ ਹੈ। ਹਥਲੇ ਨਾਵਲ ਦਾ ਕੈਨਵਸ ਕਾਫੀ ਵੱਡਾ ਹੈ ਪਰ ਨਾਵਲਕਾਰ ਨੇ ਬੜੀ ਨਿਪੁੰਨਤਾ ਨਾਲ ਇਸ ਰਚਨਾ ਦੇ ਸਾਰੇ ਪਾਸਾਰਾਂ-ਵਿਸਤਾਰਾਂ ਨੂੰ ਚੰਗੀ ਤਰ੍ਹਾਂ ਸਰੰਜਾਮ ਤੱਕ ਪਹੁੰਚਾ ਦਿੱਤਾ ਹੈ। ਇਹ ਨਾਵਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੇ ਪੰਜਾਬ ਦੀ ਉਲਝੀ ਕਹਾਣੀ ਨੂੰ ਬਿਆਨ ਕਰਦਾ ਹੈ।
ਨਾਵਲ ਦਾ ਆਰੰਭ ਖੇਤੇ ਦੇ ਪਰਿਵਾਰ ਦੀ ਕਹਾਣੀ ਤੋਂ ਸ਼ੁਰੂ ਹੁੰਦਾ ਹੈ। ਉਸ ਦਾ ਵੱਡਾ ਪੁੱਤਰ ਸਰਬਣ ਸੂਬੇਦਾਰ ਦਲੀਪ ਸਿੰਘ ਦੀ ਧੀ ਅਮਰੋ ਨਾਲ ਵਿਆਹਿਆ ਹੋਇਆ ਸੀ ਪਰ ਅਮਰੋ ਦੀ ਕੈਂਸਰ ਵਰਗੀ ਕਿਸੇ ਬਿਮਾਰੀ ਨਾਲ ਮੌਤ ਹੋ ਜਾਂਦੀ ਹੈ। ਅਮਰੋ ਦੇ ਦੋ ਬੱਚੇ ਵੀ ਸਨ : ਬੰਸਾ ਤੇ ਮਾੜੂ। ਇਨ੍ਹਾਂ ਬੱਚਿਆਂ ਦੀ ਪਾਲਣਾ-ਪੋਸਣਾ ਦੇ ਕਾਰਨ ਦਲੀਪ ਸਿੰਘ ਆਪਣੀ ਦੂਸਰੀ ਲੜਕੀ ਬਲਬੀਰੋ ਨੂੰ ਸਰਬਣ ਨਾਲ ਵਿਆਹ ਦਿੰਦਾ ਹੈ। ਅਮਰੋ ਦੀ ਅਚਾਨਕ ਮੌਤ ਤੋਂ ਪਹਿਲਾਂ ਬਲਬੀਰੋ ਦਾ ਵਿਆਹ ਸਰਬਣ ਦੇ ਛੋਟੇ ਭਰਾ ਅਰਜਨ ਨਾਲ ਕਰਨ ਦੀ ਵਿਉਂਤ ਸੀ ਪਰ ਉਹ ਸਿਰੇ ਨਾ ਚੜ੍ਹ ਸਕੀ, ਜਿਸ ਕਾਰਨ ਪਰਿਵਾਰ ਵਿਚ ਸਦਾ ਇਕ ਉਥਲ-ਪੁਥਲ ਹੁੰਦੀ ਰਹੀ। ਬਲਬੀਰੋ ਉੱਪਰ ਕਦੇ ਅਰਜਨ ਕਬਜ਼ਾ ਕਰ ਲੈਂਦਾ ਅਤੇ ਕਦੇ ਉਹ ਵਾਪਸ ਸਰਬਣ ਪਾਸ ਪਰਤ ਜਾਂਦੀ। ਇਸ ਪ੍ਰਕਿਰਿਆ ਵਿਚ ਬਲਬੀਰੋ ਦੇ ਛੇ ਬੱਚੇ ਪੈਦਾ ਹੋ ਗਏ, ਕੁਝ ਸਰਬਣ ਦੇ, ਕੁਝ ਅਰਜਨ ਦੇ। ਸਾਰਾ ਨਾਵਲ ਇਨ੍ਹਾਂ ਬੱਚਿਆਂ ਦੇ ਜੀਵਨ ਦੁਆਲੇ ਘੁੰਮਦਾ ਹੈ।
ਲੇਖਕ ਨੂੰ ਕਿਸਾਨੀ ਪਰਿਵਾਰਾਂ ਦੇ ਸੰਗਠਨ ਅਤੇ ਪ੍ਰਕਿਰਤੀ ਬਾਰੇ ਭਰਪੂਰ ਜਾਣਕਾਰੀ ਹੈ। ਕਿਸਾਨ ਲੋਕ ਔਰਤਾਂ ਨੂੰ ਜ਼ਮੀਨ ਵਾਂਗ ਸਮਝਦੇ ਹਨ। ਪੁਰਸ਼ ਨੂੰ ਹਰ ਪ੍ਰਕਾਰ ਦੀ ਆਜ਼ਾਦੀ ਹੈ ਪਰ ਇਸਤਰੀ ਉੱਪਰ ਜਾਤ-ਗੋਤ ਦੇ ਬੰਧਨ ਲੱਗੇ ਰਹਿੰਦੇ ਹਨ। ਨਾਵਲ ਵਿਚ ਖਾਲਿਸਤਾਨੀ ਲਹਿਰ ਦਾ ਵੀ ਭਰਪੂਰ ਵਰਨਣ ਹੋਇਆ ਹੈ। ਅਰਜਨ ਅਤੇ ਸੀਬੇ ਵਰਗੇ ਵੈਲੀ ਪੁਰਸ਼ ਆਪਣੀਆਂ ਰੰਜਿਸ਼ਾਂ ਕੱਢਣ ਲਈ ਖਾਲਿਸਤਾਨੀ ਬਣ ਜਾਂਦੇ ਹਨ। ਗੁਰਮੀਤ ਸਿੰਘ, ਬੋਹੜ ਸਿੰਘ ਅਤੇ ਕਸ਼ਮੀਰ ਸਿੰਘ ਪ੍ਰਗਤੀਸ਼ੀਲ ਪਾਤਰ ਹਨ। ਉਹ ਸਮਾਜ ਨੂੰ ਬਦਲਣ ਦੀ ਕੋਸ਼ਿਸ਼ ਕਰਦੇ ਹਨ। ਇਹ ਨਾਵਲ ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਪੰਜਾਬੀ ਰਹਿਤਲ ਦੀ ਇਕ ਤ੍ਰਾਸਦਿਕ ਝਾਕੀ ਪੇਸ਼ ਕਰਦਾ ਹੈ।

ਬ੍ਰਹਮਜਗਦੀਸ਼ ਸਿੰਘ
ਮੋ: 98760-52136

ਮੁਰਗ਼ਾਬੀਆਂ
ਲੇਖਕ: ਗੁਰਮੀਤ ਪਨਾਗ
ਪ੍ਰਕਾਸ਼ਕ : ਯੂਨੀਸਟਾਰ ਬੁਕਸ ਪ੍ਰਾ. ਲਿ. ਚੰਡੀਗੜ੍ਹ
ਮੁੱਲ : 250 ਰੁਪਏ, ਸਫ਼ੇ : 136
ਸੰਪਰਕ : 0172-5027427.

ਗੁਰਮੀਤ ਪਨਾਗ ਇਕ ਪਰਵਾਸੀ ਕਹਾਕਾਰ ਹੈ, ਜੋ ਕੈਨੇਡਾ ਵਿਚ ਰਹਿੰਦੀ ਹੋਈ ਉੱਥੋਂ ਦੇ ਜੀਵਨ-ਵਿਵਹਾਰ ਨੂੰ ਨੇੜੇ ਤੋਂ ਵੇਖਣ ਦੀ ਕੋਸ਼ਿਸ਼ ਵਿਚ ਹੈ। 'ਢਾਹਾਂ ਪੁਰਸਕਾਰ' (2019) ਲਈ ਨਾਮਜ਼ਦ ਪਨਾਗ ਦੇ ਰੀਵਿਊ ਅਧੀਨ ਕਹਾਣੀ ਸੰਗ੍ਰਹਿ 'ਮੁਰਗ਼ਾਬੀਆਂ' ਵਿਚ ਕੁੱਲ ਦਸ ਕਹਾਣੀਆਂ ਹਨ, ਜੋ ਉੱਥੋਂ ਦੇ ਨੇਟਿਵ ਤੇ ਪਰਵਾਸੀਆਂ ਦੀ ਹੋਂਦ ਤੇ ਹੋਣੀ ਨਾਲ ਵਾਬਸਤਾ ਹਨ। ਸੰਗ੍ਰਹਿ ਦੀ ਸ਼ੀਰਸ਼ਕ ਕਹਾਣੀ ਇਕ ਪ੍ਰਤੀਕਾਤਮਕ ਹੈ। ਜਿਵੇਂ ਮੁਰਗ਼ਾਬੀਆਂ ਦੇ ਖੰਭ ਲਾਹ ਦਿੱਤੇ ਜਾਣ ਅਤੇ ਉਹ ਉੱਡਣ ਅਤੇ ਤੈਰਨ ਤੋਂ ਅਸਮਰੱਥ ਹੋ ਜਾਣ, ਉਸੇ ਤਰ੍ਹਾਂ ਕੈਨੇਡਾ ਦੇ ਮੂਲ ਵਾਸੀਆਂ ਦਾ ਹਾਲ ਹੈ।
ਮਨੁੱਖੀ ਜਟਿਲਤਾਵਾਂ ਅਤੇ ਗੰਭੀਰ ਸਮੱਸਿਆਵਾਂ ਨੂੰ ਗੁਰਮੀਤ ਨੇ ਇਨ੍ਹਾਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ। ਔਰਤ ਦੇ ਅਸਤਿਤਵ, ਵਿਦੇਸ਼ੀ ਧਰਤੀ 'ਤੇ ਪਰਵਾਸੀਆਂ ਨਾਲ ਹੁੰਦੇ ਵਿਤਕਰੇ, ਸ਼ੋਸ਼ਣ ਅਤੇ ਸੁਪਨਿਆਂ ਦੀ ਮੌਤ ਇਨ੍ਹਾਂ ਕਹਾਣੀਆਂ ਵਿਚ ਬੜੀ ਸੰਜੀਦਗੀ ਨਾਲ ਪ੍ਰਸਤੁਤ ਹੋਏ ਹਨ।
ਅਖੌਤੀ ਕਦਰਾਂ-ਕੀਮਤਾਂ ਵਿਰੁੱਧ ਗੁੱਸਾ ('ਇੰਡੀਅਨ ਮਾਂ-ਬਾਪ ਬੱਚਿਆਂ ਨੂੰ ਵੱਡੇ ਨਹੀਂ ਹੋਣ ਦਿੰਦੇ। ਸਾਰੀ ਉਮਰ ਸਪੂਨ ਫੀਡਿੰਗ ਕਰੀ ਜਾਣਗੇ। ਮੈਂ ਤਾਂ ਉਨ੍ਹਾਂ ਨੂੰ ਹੈਲੀਕਾਪਟਰ ਪੇਰੈਂਟਸ ਆਖਦੀ ਹਾਂ ਜੋ ਉਨ੍ਹਾਂ ਉੱਪਰ ਮੰਡਰਾਉਂਦੇ ਰਹਿੰਦੇ ਨੇ...', 'ਮਾਈ ਲਾਈਫ ਮਾਈ ਵੇਅ', ਪੰਨਾ 36), ਪਰਵਾਸੀਆਂ ਨਾਲ ਹੁੰਦਾ ਦੁੁਰ-ਵਿਵਹਾਰ ('ਅਖੇ ਬਹੁਤ ਸ਼ਾਂਤਮਈ ਤੇ ਵਧੀਆ ਮੁਲਕ ਏ। ਸਿਸਟਮ ਚਮੜੀ ਦੇ ਰੰਗ ਦਾ ਕੋਈ ਭੇਦਭਾਵ ਨਹੀਂ ਕਰਦਾ... ਮਾਈ ਫੁੱਟ! ਇੱਥੇ ਤਾਂ ਇਨਸਾਨੀਅਤ ਦਾ ਘਾਣ ਹੋ ਰਿਹਾ ਹੈ...' 'ਗੋਰੀ ਅੱਖ ਦਾ ਟੀਰ', ਪੰਨਾ 74), ਵਤਨ ਦਾ ਉਦਰੇਵਾਂ ('ਯਾਦ ਹੈ ਲਾਰੈਂਸ ਰੋਡ ਅੰਮ੍ਰਿਤਸਰ ਦਾ ਡਾਊਨ ਟਾਊਨ? ਨਾਲੇ ਨਾਵਲਟੀ ਦੀ ਮਟਕੇ ਵਾਲੀ ਕੁਲਫ਼ੀ... ਕੇਸਰ ਦੇ ਢਾਬੇ ਦੇ ਲੱਛੇਦਾਰ ਪਰੌਂਠੇ ਤੇ ਹਾਲ ਗੇਟ ਕੋਲ ਮਿਲਦੇ ਮੱਛੀ ਦੇ ਅੰਬਰਸਰੀ ਪਕੌੜੇ...', 'ਕਾਸ਼ਨੀ ਸੁਪਨੇ', ਪੰਨਾ 108), ਧੀ ਦੀ ਪੜ੍ਹਾਈ ਵਿਚੇ ਰੋਕ ਕੇ ਤੁਰੰਤ ਵਿਦੇਸ਼ੀ ਮੁੰਡੇ ਨਾਲ ਵਿਆਹੁਣਾ ('ਪੜ੍ਹ ਕੇ ਤੂੰ ਵਕੀਲ ਬਣਨੈ? ਅਗਲਿਆਂ ਦੀ ਕੋਈ ਮੰਗ ਨਹੀਂ। ਲੋਕ ਤਾਂ ਮੱਖੀਆਂ ਆਂਗੂ ਭਿਣਕਦੇ ਨੇ ਉਨ੍ਹਾਂ ਦੇ ਘਰ... 'ਜਿਨ੍ਹਾਂ ਦੇ ਰੂਪ ਨੇ ਸੋਹਣੇ', ਪੰਨਾ 67), ਡਰੱਗ ਤੇ ਸੈਕਸ ਦਾ ਖੁੱਲ੍ਹਾ ਵਪਾਰ, ਐੱਲਐੱਸਡੀ, ਵੀਡ, ਮੈਰੀਊਆਨਾ, ਆਕਸੀਟੋਸਿਨ, ਸਮੈਕ, ਕੋਕੀਨ ਦੇ ਕਾਰੋਬਾਰ ਵਿਚ ਭਾਰਤੀ ਕੁੜੀਆਂ ਦਾ ਮਾਸੂਮੀਅਤ ਵਿਚ ਫਸਣਾ ਤੇ ਫਿਰ ਇਸ ਦਲਦਲ 'ਚੋਂ ਨਾ ਨਿਕਲ ਸਕਣਾ, ('ਨਾਈਟ ਲਾਈਫ') ਜਿਹੇ ਵਿਸ਼ੇ ਵੀ ਇਨ੍ਹਾਂ ਕਹਾਣੀਆਂ ਵਿਚ ਵੇਖੇ ਜਾ ਸਕਦੇ ਹਨ।ਇਨ੍ਹਾਂ ਕਹਾਣੀਆਂ ਨੂੰ ਮਹਿਜ਼ ਕਲਪਨਾ ਦੇ ਆਧਾਰ 'ਤੇ ਨਹੀਂ ਸਿਰਜਿਆ ਗਿਆ, ਸਗੋਂ ਗੁਰਮੀਤ ਬਾਕਾਇਦਾ ਇਸ ਅਨੁਭਵ ਵਿੱਚੋਂ ਗੁਜ਼ਰੀ ਹੈ 'ਮੇਰਾ ਮੰਨਣਾ ਹੈ ਕਿ ਲੇਖਕ ਜਦੋਂ ਆਪ ਕਿਸੇ ਅਨੁਭਵ ਚੋਂ ਲੰਘਿਆ ਹੋਵੇ ਤਾਂ ਪ੍ਰਗਟਾਵੇ ਸਮੇਂ ਉਹ ਲਿਖਤ ਨਾਲ ਬਿਹਤਰ ਇਨਸਾਫ਼ ਕਰ ਸਕਦਾ ਹੈ।... ਕੈਨੇਡਾ ਦੀ ਧਰਤੀ ਨੇ ਬਹੁਤ ਕੁਝ ਦਿੱਤਾ ਹੈ। ਇਸ ਦੀ ਬਰਫ਼ ਵਾਲੀ ਨਿੱਘੀ ਬੁੱਕਲ 'ਚ ਮੈਂ ਖੁਸ਼ ਹਾਂ, ਸੰਤੁਸ਼ਟ ਹਾਂ। ਫਿਰ ਵੀ ਆਲੇ-ਦੁਆਲੇ ਦੀਆਂ ਦੁਸ਼ਵਾਰੀਆਂ ਅਤੇ ਬੇਤਰਤੀਬੀਆਂ ਮੈਨੂੰ ਲਿਖਣ ਲਈ ਚੋਭ ਲਾਉਂਦੀਆਂ ਰਹਿੰਦੀਆਂ ਹਨ।' (ਪੰਨਾ 10)
ਬਾਹਰੀ ਵਿਖਾਵੇ ਅਤੇ ਅੰਦਰੂਨੀ ਯਥਾਰਥ ਨੂੰ ਬਿਆਨ ਕਰਦੀਆਂ ਗੁਰਮੀਤ ਪਨਾਗ ਦੀਆਂ ਇਹ ਕਹਾਣੀਆਂ ਸਿਰਫ਼ ਪੜ੍ਹਨ ਵਾਲੀਆਂ ਹੀ ਨਹੀਂ, ਸਗੋਂ ਇਨ੍ਹਾਂ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ।

ਪ੍ਰੋ. ਨਵ ਸੰਗੀਤ ਸਿੰਘ
ਮੋ: 94176-92015

c c c

ਟ੍ਰਾਫ਼ੀ ਵਾਈਫ਼
ਲੇਖਿਕਾ : ਜੱਸੀ ਧਾਲੀਵਾਲ
ਪ੍ਰਕਾਸ਼ਕ : ਭਾਈ ਚਤਰ ਸਿੰਘ ਜੀਵਨ ਸਿੰਘ, ਬਾਜ਼ਾਰ ਮਾਈ ਸੇਵਾਂ, ਅੰਮ੍ਰਿਤਸਰ
ਮੁੱਲ : 350 ਰੁਪਏ, ਸਫ਼ੇ : 224
ਸੰਪਰਕ : 0183-5011003.

'ਟ੍ਰਾਫ਼ੀ ਵਾਈਫ਼' ਆਸਟ੍ਰੇਲੀਆ ਵਸਦੀ ਕਹਾਣੀ-ਲੇਖਿਕਾ ਜੱਸੀ ਧਾਲੀਵਾਲ ਦੀ ਤੀਸਰੀ ਕਥਾ ਪੁਸਤਕ ਹੈ। ਇਸ ਤੋਂ ਪਹਿਲਾਂ ਉਹ 'ਦੇਸਣ' ਅਤੇ 'ਬਾਕੀ ਸਭ ਸੁੱਖ ਸਾਂਦ ਹੈ' ਕਹਾਣੀ ਪੁਸਤਕਾਂ ਰਾਹੀਂ ਪੰਜਾਬੀ ਪਾਠਕਾਂ ਅਤੇ ਆਲੋਚਕਾਂ ਨਾਲ ਚੰਗਾ ਰਾਬਤਾ ਬਣਾ ਚੁੱਕੀ ਹੈ। ਧਾਲੀਵਾਲ ਦੂਰ-ਦੁਰੇਡੇ ਮੁਲਕ ਆਸਟ੍ਰੇਲੀਆ ਵਿਚ ਪੰਜਾਬੀ ਕਥਾ-ਸਾਹਿਤ ਦੀ ਧਾਰਾ ਵਗਾਉਣ ਵਾਲੀ ਕਾਰਜਸ਼ੀਲ ਲੇਖਿਕਾ ਹੈ। ਇਸ ਸੰਗ੍ਰਹਿ ਵਿਚ ਉਸ ਨੇ ਕੁੱਲ 84 ਨਿੱਕੀਆਂ ਤੇ ਵੱਡੀਆਂ ਕਹਾਣੀਆਂ ਸ਼ਾਮਿਲ ਕੀਤੀਆਂ ਹਨ। ਜੱਸੀ ਧਾਲੀਵਾਲ ਸਾਹਿਤ ਦੇ ਕਲਿਆਣਕਾਰੀ ਰੁਝਾਨ ਵਾਲੀ ਲੇਖਿਕਾ ਹੈ। ਉਹ ਸਾਹਿਤ ਨੂੰ ਸਮਾਜ ਦਾ ਸ਼ੀਸ਼ਾ ਆਖਦੀ ਹੈ। ਉਸ ਦੀਆਂ ਕਹਾਣੀਆਂ ਦਾ ਟੀਚਾ ਮਨੁੱਖ ਦੀਆਂ ਜਾਤੀ ਵਡਿਆਈਆਂ ਨੂੰ ਵੱਡਾ ਕਰਕੇ ਦਿਖਾਉਣਾ ਹੈ। ਉਹ ਮਨੁੱਖ ਦੇ ਇਖ਼ਲਾਕੀ ਤੇ ਰੂਹਾਨੀ ਕਿਰਦਾਰ ਦੀ ਥਾਹ ਪਾਉਣ ਵਾਲੀ ਲੇਖਿਕਾ ਹੈ। ਉਸ ਦੀਆਂ ਕਹਾਣੀਆਂ ਦੇ ਕਿਰਦਾਰ ਮਨੁੱਖੀ ਜੀਵਨ ਅਤੇ ਸਮਾਜ ਦੇ ਉਦੈਕਾਰੀ ਰੁਝਾਨ ਨਾਲ ਜੁੜੇ ਹੋਏ ਹਨ। ਉਹ ਅਜਿਹੀਆਂ ਕਹਾਣੀਆਂ ਸਿਰਜਦੀ ਹੈ ਜੋ ਮਨੁੱਖੀ ਜੀਵਨ ਦਾ ਸੁਨਹਿਰੀ ਪੱਖ ਉਜਾਗਰ ਕਰਦੀਆਂ ਹੋਣ। ਕਹਾਣੀ ਭਾਵੇਂ 'ਆਤਮ-ਸਨਮਾਨ' ਹੋਵੇ, 'ਮਾੜੀ ਧੀ', 'ਚਿੱਤਰਕਾਰ', 'ਡੱਬਾ', 'ਬਦਨਾਮ ਔਰਤ', 'ਮਾੜਾ ਢੱਗਾ ਛੱਤੀ ਰੋਗ' ਹੋਵੇ, ਇਹ ਸਭ ਕਹਾਣੀਆਂ ਮਨੁੱਖ ਦੀ ਹੋਣੀ ਦੇ ਆਦਰਸ਼ ਰੂਪ ਨੂੰ ਹੀ ਚਿਤਰਦੀਆਂ ਪ੍ਰਤੀਤ ਹੁੰਦੀਆਂ ਹਨ। ਕਹਾਣੀਆਂ 'ਸਾਧੂ', 'ਪਛਤਾਵਾ' ਅਤੇ 'ਟ੍ਰਾਫ਼ੀ ਵਾਈਫ਼' ਵੀ ਮਨੁੱਖੀ ਕਿਰਦਾਰ ਦੇ ਉੱਜਲ ਰਾਹ ਵੱਲ ਸੰਕੇਤ ਕਰਦੀਆਂ ਹਨ। ਜੱਸੀ ਧਾਲੀਵਾਲ ਕਹਾਣੀ ਨਹੀਂ ਲਿਖਦੀ, ਸੁਚੱਜੀ ਜੀਵਨ-ਜਾਚ ਜਿਊਣ ਦੇ ਪ੍ਰਵਚਨ ਕਰਦੀ ਪ੍ਰਤੀਤ ਹੁੰਦੀ ਹੈ। ਹਰੇਕ ਕਹਾਣੀ ਦੇ ਅੰਤ ਵਿਚ ਉਹ ਚੰਗੇਰੇ ਅਤੇ ਸੁਚੱਜੀ ਜੀਵਨ ਵਿਉਂਤ ਲਈ ਪਾਠਕਾਂ ਨੂੰ ਪ੍ਰੇਰਿਤ ਕਰਦੀ ਹੈ। ਇਸੇ ਲਈ ਉਸ ਦੀਆਂ ਕਹਾਣੀਆਂ ਨੂੰ 'ਕਲਾ ਸਮਾਜ ਲਈ' ਦੇ ਖਾਨੇ ਵਿਚ ਰੱਖ ਕੇ ਹੀ ਪੜ੍ਹਿਆ, ਪਰਖਿਆ ਤੇ ਪੜਚੋਲਿਆ ਜਾ ਸਕਦਾ ਹੈ। ਇਹ ਕਹਾਣੀਆਂ ਲੇਖਿਕਾ ਦੇ ਇਕ ਤਰ੍ਹਾਂ ਨਾਲ ਪ੍ਰਵਚਨ ਹੀ ਤਾਂ ਹਨ, ਜੋ ਰੌਚਿਕ ਵੀ ਹਨ ਤੇ ਉਪਦੇਸ਼ਾਤਮਕ ਵੀ। 'ਲਾਕ ਡਾਊਨ' ਲੇਖਿਕਾ ਦੇ ਸਾਹਿਤ ਰਚਨਾ ਲਈ ਰਾਸ ਆ ਗਿਆ ਜਾਪਦਾ ਹੈ।

ਕੇ. ਐਲ. ਗਰਗ
ਮੋ: 94635-37050.

ਟੀਸੀ ਦਾ ਬੇਰ
ਸੰਪਾਦਕ : ਬੇਅੰਤ ਬਾਜਵਾ
ਪ੍ਰਕਾਸ਼ਕ : ਤਰਕ ਭਾਰਤੀ ਪ੍ਰਕਾਸ਼ਨ, ਬਰਨਾਲਾ
ਮੁੱਲ : 200 ਰੁਪਏ, ਸਫ਼ੇ : 152
ਸੰਪਰਕ : 98881-00874.

ਇਹ ਪੁਸਤਕ ਰਾਮ ਸਰੂਪ ਅਣਖੀ ਸਾਹਿਤ ਸਭਾ ਧੌਲਾ ਦਾ ਉਪਰਾਲਾ ਹੈ। ਇਸ ਵਿਚ ਸ਼੍ਰੋਮਣੀ ਨਾਵਲਕਾਰ ਰਾਮ ਸਰੂਪ ਅਣਖੀ ਦੀਆਂ 28 ਚੋਣਵੀਆਂ ਕਹਾਣੀਆਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ ਕਹਾਣੀਆਂ ਦੇ ਵਿਸ਼ੇ ਸਮਾਜਿਕ ਅਤੇ ਮਨੋਵਿਗਿਆਨਕ ਹਨ। ਇਨ੍ਹਾਂ ਵਿਚ ਮਲਵਈ ਸੱਭਿਆਚਾਰ ਦੀ ਝਲਕ ਹੈ। ਬੋਲੀ ਠੁੱਕਦਾਰ ਅਤੇ ਮੁਹਾਵਰੇਦਾਰ ਹੈ। ਆਓ ਕੁਝ ਝਲਕਾਂ ਦੇਖੀਏ
-ਦੁਨੀਆ ਦੇ ਸਾਰੇ ਰਿਸ਼ਤੇ ਤੇਰੇ ਵਿਚ ਆ ਕੇ ਇਕੱਠੇ ਹੋ ਗਏ ਸਨ। ਤੂੰ ਪਿਆਰ ਦਾ ਇਕ ਮੁਜੱਸਮਾ ਹੀ ਤਾਂ ਸੀ। ਤੂੰ ਮੇਰੀ ਮਾਂ ਸੀ, ਭੈਣ ਵੀ, ਦੋਸਤ ਵੀ ਅਤੇ ਪ੍ਰੇਮਿਕਾ ਤਾਂ ਸੀ ਹੀ।
-ਪਹਿਲੇ ਦਿਨੋਂ ਸਤਜੁਗੀ ਬੰਦਾ ਸੀ ਥੰਮਣ ਤਾਂ। ਦੇਖ ਲੌ, ਨਿੱਕੀ ਜਿੰਨੀ ਗੱਲ 'ਤੇ ਜਾਨ ਦੇ ਤੀ। ਨਹੀਂ ਤਾਂ ਕੀ ਨੀ ਹੁੰਦਾ ਏਸ ਸੰਸਾਰ ਤੇ।
-ਗਾਂਧੀ, ਪਤੈ, ਬੱਕਰੀ ਦਾ ਦੁੱਧ ਪੀਂਦਾ ਹੁੰਦਾ ਸੀ। ਬੱਕਰੀ ਦੇ ਦੁੱਧ 'ਚ ਸਾਰੇ ਵਿਟਾਮਿਨ ਹੁੰਦੇ ਨੇ। ਛੱਤੀ ਪਦਾਰਥ ਹੁੰਦੇ ਨੇ ਬੱਕਰੀ ਦੇ ਦੁੱਧ 'ਚ।
-ਬੱਸ ਬੱਸ, ਇਹੀ ਜ਼ਿੰਦਗੀ ਐ, ਅਸਲੀ ਜ਼ਿੰਦਗੀ। ਤੂੰ ਜਿਹੜੇ ਪਹਿਲਾਂ ਨਾਵਲ ਪੜ੍ਹਦਾ ਰਿਹੈਂ ਨਾ, ਉਹ ਤਾਂ ਹਵਾਈ ਕਿਲ੍ਹੇ ਹੁੰਦੇ ਨੇ। ਜ਼ਿੰਦਗੀ ਤੋਂ ਦੂਰ ਦੀ ਚੀਜ਼, ਬੱਸਾਂ ਗੱਡੀਆਂ ਵਿਚ ਸਫ਼ਰ-ਕਟੀ ਦਾ ਸਸਤਾ ਮਨੋਰੰਜਨ।
-ਮਾਂ, ਜੇ ਤੇਰਾ ਮੁਖੜਾ ਉਦਾਸ ਹੋ ਜਾਏ, ਤਾਂ ਮੈਂ ਅੱਥਰੂਆਂ ਵਿਚ ਡੁੱਬ ਜਾਂਦਾ ਹਾਂ। ਤੇ ਹੁਣ ਏਸੇ ਮੱਘਰ ਦੀ ਰੁੱਤ ਵਿਚ ਸਾਰਾ ਬੰਗਾਲ ਅੱਥਰੂਆਂ ਵਿਚ ਡੁੱਬਿਆ ਹੋਇਆ ਸੀ। ਮੁਕਤੀ ਵਾਹਿਨੀ ਤੇ ਭਾਰਤੀ ਫ਼ੌਜ ਹੀ ਇਕ ਆਸ ਸਨ।
-ਜ਼ਮਾਨਾ ਕਿੰਨਾ ਅਗਾਂਹ ਜਾ ਖਲੋਤਾ ਹੈ। ਫੈਸ਼ਨ ਸਿਖਰ 'ਤੇ ਹੈ। ਅੱਜਕਲ੍ਹ ਅਨਪੜ੍ਹ ਤੀਵੀਆਂ ਵੀ ਪੜ੍ਹੀਆਂ ਲਿਖੀਆਂ ਲਗਦੀਆਂ ਹਨ। ਬੋਲ ਚਾਲ ਚੁਸਤ, ਕੱਪੜੇ ਚੁਸਤ ਤੇ ਨਖ਼ਰਾ ਚੁਸਤ। ਹੋਰ ਕੀ ਪੜ੍ਹੀਆਂ ਲਿਖੀਆਂ ਦੇ ਸਿੰਗ ਹੁੰਦੇ ਨੇ?
ਸਮੁੱਚੇ ਤੌਰ 'ਤੇ ਇਹ ਕਹਾਣੀ ਸੰਗ੍ਰਹਿ ਦਿਲਚਸਪ ਅਤੇ ਸਾਰਥਕ ਹੈ। ਇਸ ਦਾ ਸਵਾਗਤ ਹੈ।

ਡਾ. ਸਰਬਜੀਤ ਕੌਰ ਸੰਧਾਵਾਲੀਆ
ਮੋ: 98147-16367

ਸ਼ਿਕਾਰਗਾਹ
ਨਾਵਲਕਾਰਾ : ਸੁਰਿੰਦਰ ਨੀਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 275 ਰੁਪਏ, ਸਫ਼ੇ : 280
ਸੰਪਰਕ : 096220-06304.

ਕਸ਼ਮੀਰ ਦੀ ਪੰਜਾਬੀ ਨਾਵਲਕਾਰਾ ਦੁਆਰਾ ਖੂਬਸੂਰਤ ਨਾਵਲੀ ਯੁਗਤਾਂ ਨਾਲ ਘੜਿਆ-ਰਚਿਆ ਇਹ ਇਕ ਵਿਲੱਖਣ ਨਾਵਲ ਹੈ। ਜੋ ਸਮੁੱਚੇ ਪੰਜਾਬੀ ਨਾਵਲ ਦੀ ਦਸ਼ਾ ਅਤੇ ਦਿਸ਼ਾ ਬਦਲਣ ਦੀ ਸਮਰੱਥਾ ਰੱਖਦਾ ਤੱਕਿਆ ਜਾ ਸਕਦਾ ਹੈ। ਕਸ਼ਮੀਰੀ ਪੰਜਾਬੀਆਂ ਦੇ ਸੱਭਿਆਚਾਰ ਅਤੇ ਰਾਜਨੀਤਕ ਜੀਵਨ ਨੂੰ ਬੇਹੱਦ ਬਾਰੀਕਬੀਨੀ ਨਾਲ ਪੇਸ਼ ਕਰਦਿਆਂ ਨਾਵਲਕਾਰਾ ਨੇ ਕਸ਼ਮੀਰੀ ਸਮਾਜ ਦੀਆਂ ਬਹੁਪਰਤੀ ਗੁੰਝਲਾਂ ਨੂੰ ਪੇਸ਼ ਕੀਤਾ ਹੈ। ਨਾਵਲ ਦੀ ਭੂਮਿਕਾ ਵਿਚ ਅਮਰਜੀਤ ਸਿੰਘ ਗਰੇਵਾਲ ਲਿਖਦੇ ਹਨ, 'ਸੁਰਿੰਦਰ ਨੀਰ ਨੇ ਇਸ ਨਾਵਲ ਰਾਹੀਂ ਪੰਜਾਬੀ ਕਸ਼ਮੀਰ ਦੀ ਵਿਲੱਖਣ ਪਛਾਣ ਨੂੰ ਬਰਾਬਰੀ ਦੇ ਆਧਾਰ 'ਤੇ, ਵਿਸ਼ਵ ਪੰਜਾਬੀ ਭਾਈਚਾਰੇ ਦੀ ਸਮਾਨਾਂਤਰ ਧਾਰਾ ਵਜੋਂ ਸਥਾਪਤ ਕਰਕੇ ਵਿਸ਼ਾਲ ਪੰਜਾਬ ਦੇ ਨਿਰਮਾਣ ਦੀ ਜੋ ਸੰਭਾਵਨਾ ਪੈਦਾ ਕੀਤੀ ਹੈ, ਉਹ ਯਥਾਰਥ ਤੋਂ ਦੂਰ ਨਹੀਂ।'
ਇਸ ਨਾਵਲ ਦੀ ਕਹਾਣੀ ਦੀਆਂ ਜੜ੍ਹਾਂ ਵਿਚ ਕਸ਼ਮੀਰ ਸਮੱਸਿਆ ਨੂੰ ਤੱਕ ਕੇ ਦਹਿਸ਼ਤਵਾਦ ਕਾਰਨ ਉਸ ਸਮਾਜ ਦਾ ਹੋਇਆ ਜਾਂ ਹੋ ਰਿਹਾ ਨੁਕਸਾਨ ਗਹਿਰਾਈ ਨਾਲ ਸੋਚਣ ਲਈ ਮਜਬੂਰ ਕਰਦਾ ਹੈ। ਅਸਲ ਵਿਚ ਨਾਵਲ ਅੱਤਵਾਦ ਅਤੇ ਕਸ਼ਮੀਰੀ ਭਾਈਚਾਰੇ ਦੀ ਲੜਾਈ ਪੇਸ਼ ਕਰਦਾ ਹੋਇਆ ਮੁਸਲਮਾਨ, ਸਿੱਖ ਅਤੇ ਹਿੰਦੂ ਨਾਗਰਿਕਾਂ ਦੀ ਏਕਤਾ 'ਤੇ ਕੇਂਦਰਿਤ ਹੁੰਦਾ ਨਜ਼ਰ ਆਉਂਦਾ ਹੈ। ਤਿੰਨਾਂ ਭਾਈਚਾਰਿਆਂ ਦੀ ਸਾਂਝ ਦਿਖਾ ਕੇ ਲੇਖਿਕਾ ਸਿੱਧ ਕਰਦੀ ਹੈ ਕਿ ਸੌੜੀ ਸੋਚ ਵਾਲੇ ਲੋਕਾਂ ਨੇ ਆਪਣੇ ਸਵਾਰਥ ਲਈ ਕਸ਼ਮੀਰੀ ਪੰਜਾਬ ਨੂੰ ਦਹਿਸ਼ਤ ਦਾ ਅੱਡਾ ਬਣਾਇਆ ਹੋਇਆ ਹੈ। ਬਿੱਦੋ, ਨਿੱਕੀ ਵਰਗੇ ਔਰਤ ਪਾਤਰਾਂ ਸਮੇਤ ਰਾਜਬੀਰ ਸਿੰਘ ਵਰਗੇ ਪਾਤਰ 'ਅੱਤਵਾਦ' ਨੂੰ ਵੰਗਾਰਦੇ ਨਜ਼ਰ ਆਉਂਦੇ ਹਨ। ਤਕਨੀਕੀ ਤੌਰ 'ਤੇ ਨਾਵਲਕਾਰਾ ਸੁਰਿੰਦਰ ਨੀਰ ਨੇ ਇਕ ਮਿਸਾਲੀ ਰਚਨਾ ਪੰਜਾਬੀ ਨਾਵਲ ਸਾਹਿਤ ਦੀ ਝੋਲੀ ਪਾਈ ਹੈ। ਇਸ ਨਾਵਲ ਦੀ ਨਿਰਖ-ਪਰਖ ਅਤੇ ਪੜਚੋਲ ਹੋਣੀ ਚਾਹੀਦੀ ਹੈ, ਤਾਂ ਜੋ ਨਾਵਲਕਾਰਾ ਦੀ ਘਾਲਣਾ ਥਾਏਂ ਪੈ ਸਕੇ।

ਸੁਰਿੰਦਰ ਸਿੰਘ ਕਰਮ ਲਧਾਣਾ
ਮੋ: 98146-81444.



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX