ਤਾਜਾ ਖ਼ਬਰਾਂ


ਬਜਟ ਤੋਂ ਬਾਅਦ ਬੋਲੇ ਪ੍ਰਧਾਨ ਮੰਤਰੀ ਮੋਦੀ, 'ਸੁਪਨਿਆਂ ਨੂੰ ਪੂਰਾ ਕਰਨ ਵਾਲਾ ਬਜਟ'
. . .  21 minutes ago
ਨਵੀਂ ਦਿੱਲੀ, 1 ਫਰਵਰੀ- ਪ੍ਰਧਾਨ ਮੰਤਰੀ ਮੋਦੀ ਦਾ ਕਹਿਣਾ ਹੈ ਕਿ ਸਰਕਾਰ ਨੇ ਪੇਂਡੂ ਅਤੇ ਸ਼ਹਿਰੀ ਖੇਤਰਾਂ 'ਚ ਔਰਤਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਕਈ ਕਦਮ ਚੁੱਕੇ ਹਨ। ਔਰਤਾਂ ਦੇ ਸਵੈ-ਸਹਾਇਤਾ ਸਮੂਹ ਉਨ੍ਹਾਂ ਨੂੰ ਹੋਰ ਅੱਗੇ ਵਧਾਉਣਗੇ। ਪਰਿਵਾਰਾਂ...
ਅਹੁਦਾ ਸੰਭਾਲਣ ਤੋਂ ਬਾਅਦ ਏਅਰ ਮਾਰਸ਼ਲ ਏ.ਪੀ. ਸਿੰਘ ਨੇ ਸ਼ਹੀਦ ਫ਼ੌਜੀਆਂ ਨੂੰ ਕੀਤੀ ਸ਼ਰਧਾਂਜਲੀ ਭੇਟ
. . .  43 minutes ago
ਨਵੀਂ ਦਿੱਲੀ, 1 ਫ਼ਰਵਰੀ- ਵਾਇਸ ਚੀਫ਼ ਆਫ਼ ਏਅਰ ਸਟਾਫ਼ ਦਾ ਅਹੁਦਾ ਸੰਭਾਲਣ ’ਤੇ ਏਅਰ ਮਾਰਸ਼ਲ ਏ.ਪੀ. ਸਿੰਘ ਨੇ ਕੌਮੀ ਜੰਗੀ ਯਾਦਗਾਰ ਵਿਖੇ ਡਿਊਟੀ ਦੌਰਾਨ ਜਾਨ ਗਵਾਉਣ ਵਾਲੇ ਫ਼ੌਜੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ।
ਰਿਸ਼ਵਤ ਮੰਗਣ ਦੇ ਇਲਜ਼ਾਮਾਂ ’ਚ ਘਿਰੇ ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ ਸਿੰਘ ਨੂੰ ਕੀਤਾ ਮੁਅੱਤਲ
. . .  47 minutes ago
ਅਜਨਾਲਾ, 1 ਫ਼ਰਵਰੀ (ਗੁਰਪ੍ਰੀਤ ਸਿੰਘ ਢਿੱਲੋਂ)- ਅਜਨਾਲਾ ਦੇ ਪਿੰਡ ਕਮੀਰਪੁਰਾ ਦੀ ਆਂਗਣਵਾੜੀ ਵਰਕਰ ਅਮਨਦੀਪ ਕੌਰ ਕੋਲੋਂ ਬਦਲੀ ਕਰਨ ਬਦਲੇ ਰਿਸ਼ਵਤ ਮੰਗਣ ਦੇ ਇਲਜ਼ਾਮਾਂ ’ਚ ਘਿਰੇ ਸੀ.ਡੀ.ਪੀ.ਓ ਅਜਨਾਲਾ ਜਸਪ੍ਰੀਤ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ...
ਨਵੀਂ ਆਮਦਨ ਕਰ ਲੋਕਾਂ ਨੂੰ ਰਾਹਤ ਦੇਵੇਗੀ- ਮਨੋਹਰ ਲਾਲ ਖੱਟਰ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਹਰਿਆਣਾ ਦੇ ਮੁਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਇਹ ਇਕ ਇਨਕਲਾਬੀ ਬਜਟ ਸੀ ਜੋ ਸਮਾਜ ਦੇ ਹਰ ਵਰਗ ਨੂੰ ਰਾਹਤ ਦੇਵੇਗਾ। ਨਵੀਂ ਆਮਦਨ ਕਰ ਦਰਾਂ ਲੋਕਾਂ ਨੂੰ ਰਾਹਤ ਦਿੰਦੀਆਂ ਹਨ। ਇਸ ਬਜਟ ਵਿਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਖ਼ਰਚੇ ਵਿਚ 66% ਦਾ...
ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ- ਸਮਰਿਤੀ ਇਰਾਨੀ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਕੇਂਦਰੀ ਮੰਤਰੀ ਸਮਰਿਤੀ ਇਰਾਨੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨਾ ਚਾਹਾਂਗੀ। ਉਨ੍ਹਾਂ ਕਿਹਾ ਕਿ ਜੇ ਅੱਜ ਦੇ ਐਲਾਨਾਂ ਨੂੰ ਦੇਖੀਏ ਤਾਂ ਮੇਰਾ ਮੰਨਣਾ ਹੈ ਕਿ ਬਜਟ ਵਿਚ ਔਰਤਾਂ ਦਾ ਸਨਮਾਨ ਵਧਿਆ ਹੈ। ਮੈਂ ਬੱਚਿਆਂ ਅਤੇ ਕਿਸ਼ੋਰਾਂ ਲਈ ਰਾਸ਼ਟਰੀ ਡਿਜੀਟਲ ਲਾਇਬ੍ਰੇਰੀ ਦੀ ਘੋਸ਼ਣਾ ਦਾ...
ਬਜਟ 2023: ਇਹ ਸਾਮਾਨ ਹੋਵੇਗਾ ਸਸਤਾ ਅਤੇ ਇਹ ਚੀਜ਼ਾਂ ਹੋਣਗੀਆਂ ਮਹਿੰਗੀਆਂ, ਦੇਖੋ ਪੂਰੀ ਲਿਸਟ
. . .  about 1 hour ago
ਨਵੀਂ ਦਿੱਲੀ, 1 ਜਨਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੁੱਧਵਾਰ ਨੂੰ ਵਿੱਤੀ ਸਾਲ 2023-24 ਲਈ ਕੇਂਦਰੀ ਬਜਟ ਪੇਸ਼ ਕੀਤਾ। ਬਜਟ ਭਾਸ਼ਣ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਾਰਾਂ, ਸਮਾਰਟਫੋਨ, ਟੀਵੀ ਅਤੇ ਹੋਰ ਕਈ ਚੀਜ਼ਾਂ 'ਤੇ ਕਸਟਮ ਡਿਊਟੀ 'ਚ ਕਟੌਤੀ ਦਾ ਐਲਾਨ ਕੀਤਾ...
ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਕੀਤਾ- ਸ਼ਸ਼ੀ ਥਰੂਰ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਬਜਟ ਸੰਬੰਧੀ ਕਿਹਾ ਕਿ ਬਜਟ ਵਿਚ ਕੁਝ ਚੀਜ਼ਾਂ ਚੰਗੀਆਂ ਸਨ, ਮੈਂ ਇਸ ਨੂੰ ਪੂਰੀ ਤਰ੍ਹਾਂ ਨਾਂਹ-ਪੱਖੀ ਨਹੀਂ ਕਹਾਂਗਾ, ਪਰ ਫ਼ਿਰ ਵੀ ਕਈ ਸਵਾਲ ਖੜ੍ਹੇ ਹੁੰਦੇ ਹਨ। ਬਜਟ ਵਿਚ ਮਨਰੇਗਾ ਦਾ ਕੋਈ ਜ਼ਿਕਰ ਨਹੀਂ ਸੀ। ਸਰਕਾਰ ਮਜ਼ਦੂਰਾਂ ਲਈ ਕੀ ਕਰਨ ਜਾ ਰਹੀ ਹੈ? ਬੇਰੁਜ਼ਗਾਰ...
ਡੇਢ ਘੰਟੇ ਤੱਕ ਬਜਟ ਸੁਣਿਆ, ਹੁਣ ਮੌਕਾ ਆਉਣ ’ਤੇ ਗੱਲ ਕਰਾਂਗੇਂ- ਫਾਰੂਕ ਅਬਦੁੱਲਾ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਵਿੱਤ ਮੰਤਰੀ ਵਲੋਂ ਪੇਸ਼ ਕੀਤੇ ਗਏ ਬਜਟ ਸੰਬੰਧੀ ਬੋਲਦਿਆਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫ਼ਾਰੂਕ ਅਬਦੁੱਲਾ ਨੇ ਕਿਹਾ ਕਿ ਬਜਟ ਵਿਚ ਮੱਧ ਵਰਗ ਦੀ ਮਦਦ ਕੀਤੀ ਗਈ ਹੈ, ਇਸ ਵਿਚ ਹਰ ਕਿਸੇ ਨੂੰ ਕੁਝ ਨਾ ਕੁਝ ਦਿੱਤਾ ਗਿਆ...
ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਨੇ ਕੀਤੀ ਅਜੀਤ ਡੋਵਾਲ ਨਾਲ ਮੁਲਾਕਾਤ
. . .  about 1 hour ago
ਵਾਸ਼ਿੰਗਟਨ, 1 ਫ਼ਰਵਰੀ- ਅਮਰੀਕੀ ਰੱਖਿਆ ਉਪ ਸਕੱਤਰ ਡਾ. ਕੈਥਲੀਨ ਹਿਕਸ ਨੇ ਭਾਰਤ-ਪ੍ਰਸ਼ਾਂਤ ਖ਼ੇਤਰ ਵਿਚ ਨੀਤੀ ਅਤੇ ਸੰਚਾਲਨ ਤਾਲਮੇਲ ਨੂੰ ਮਜ਼ਬੂਤ ਕਰਨ ਸਮੇਤ ਅਮਰੀਕਾ-ਭਾਰਤ ਦੁਵੱਲੀ ਰੱਖਿਆ ਭਾਈਵਾਲੀ ਦੀਆਂ ਤਰਜੀਹਾਂ ਬਾਰੇ ਚਰਚਾ ਕਰਨ ਲਈ...
ਭਾਜਪਾ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਅੱਜ
. . .  about 1 hour ago
ਨਵੀਂ ਦਿੱਲੀ, 1 ਫ਼ਰਵਰੀ- ਮੇਘਾਲਿਆ ਅਤੇ ਨਾਗਾਲੈਂਡ ਵਿਧਾਨ ਸਭਾ ਚੋਣਾਂ ਲਈ ਭਾਰਤੀ ਜਨਤਾ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਅੱਜ ਦਿੱਲੀ ਸਥਿਤ ਪਾਰਟੀ ਹੈੱਡਕੁਆਰਟਰ ਵਿਖੇ ਮੀਟਿੰਗ...
ਅਸੀਂ ਮੁਜ਼ਾਹਿਦੀਨ ਨੂੰ ਬਣਾਇਆ ਅਤੇ ਫ਼ਿਰ ਉਹ ਅੱਤਵਾਦੀ ਬਣ ਗਏ- ਪਾਕਿਸਤਾਨੀ ਗ੍ਰਹਿ ਮੰਤਰੀ
. . .  about 1 hour ago
ਇਸਲਾਮਾਬਾਦ, 1 ਫ਼ਰਵਰੀ- ਪਾਕਿਸਤਾਨ ਵਲੋਂ ਪਿਸ਼ਾਵਰ ਦੀ ਇਕ ਮਸਜਿਦ ਦੇ ਅੰਦਰ ਆਪਣੇ ਸੁਰੱਖਿਆ ਬਲਾਂ ’ਤੇ ਹੋਏ ਘਾਤਕ ਹਮਲੇ ਤੋਂ ਕੁਝ ਦਿਨ ਬਾਅਦ ਦੇਸ਼ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੇ ਨੈਸ਼ਨਲ ਅਸੈਂਬਲੀ ਦੇ ਅੰਦਰ ਮੰਨਿਆ ਕਿ ਮੁਜ਼ਾਹਿਦੀਨ ਨੂੰ ਵਿਸ਼ਵ ਸ਼ਕਤੀ ਨਾਲ ਜੰਗ ਲਈ ਤਿਆਰ ਕਰਨਾ ਇਕ ਸਮੂਹਿਕ ਗਲਤੀ ਸੀ...
ਡਾਕਟਰ ਦੀ ਬਦਲੀ ਰੱਦ ਕਰਵਾਉਣ ਲਈ ਬਰਨਾਲਾ-ਮਾਨਸਾ ਮੁੱਖ ਮਾਰਗ ’ਤੇ ਧਰਨਾ ਸ਼ੁਰੂ
. . .  about 1 hour ago
ਬਰਨਾਲਾ / ਰੂੜੇਕੇ ਕਲਾਂ, 1 ਫ਼ਰਵਰੀ (ਗੁਰਪ੍ਰੀਤ ਸਿੰਘ ਕਾਹਨੇਕੇ)- ਸਬ ਸਿਡਰੀ ਹੈਲਥ ਸੈਂਟਰ ਧੂਰਕੋਟ ਦੇ ਡਾਕਟਰ ਤੇ ਸਟਾਫ਼ ਦੀ ਬਦਲੀ ਆਮ ਆਦਮੀ ਕਲੀਨਿਕ ਰੂੜੇਕੇ ਕਲਾਂ ਵਿਖੇ ਕਰਨ ਵਿਰੁੱਧ ਬਰਨਾਲਾ-ਮਾਨਸਾ ਮੁੱਖ ਮਾਰਗ ਬੱਸ ਸਟੈਡ ਰੂੜੇਕੇ ਕਲਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂ ਗੁਰਚਰਨ ਸਿੰਘ ਦੀ...
ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਬਰਾਮਦ
. . .  about 2 hours ago
ਤਲਵੰਡੀ ਭਾਈ, 1 ਫ਼ਰਵਰੀ (ਕੁਲਜਿੰਦਰ ਸਿੰਘ ਗਿੱਲ)- ਤਲਵੰਡੀ ਭਾਈ ਦੀ ਦਾਣਾ ਮੰਡੀ ਅੰਦਰ ਖੜੀ ਕਾਰ ’ਚੋਂ ਪੰਜਾਬ ਪੁਲਿਸ ਦੇ ਏ. ਐਸ. ਆਈ. ਦੀ ਲਾਸ਼ ਮਿਲੀ ਹੈ। ਮਿ੍ਰਤਕ ਦੀ ਗਰਦਨ ’ਤੇ ਗੋਲੀ ਲੱਗਣ ਦਾ ਨਿਸ਼ਾਨ ਹੈ, ਜਦਕਿ ਉਸਦਾ ਸਰਵਿਸ ਪਿਸਟਲ ਵੀ ਕਾਰ ਵਿਚੋਂ ਮਿਲਿਆ ਹੈ। ਮ੍ਰਿਤਕ ਦੀ ਪਛਾਣ ਚਰਨਜੀਤ ਸਿੰਘ ਪੁੱਤਰ ਬਲਦੇਵ ਸਿੰਘ...
ਭਾਰਤ ਪਾਕਿ ਕੌਮਾਂਤਰੀ ਸਰਹੱਦ ਤੋਂ ਕਰੋੜਾਂ ਦੀ ਹੈਰੋਇਨ ਬਰਾਮਦ
. . .  about 2 hours ago
ਫ਼ਾਜ਼ਿਲਕਾ, 1 ਫ਼ਰਵਰੀ (ਪ੍ਰਦੀਪ ਕੁਮਾਰ)- ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੋਂ ਬੀ. ਐਸ. ਐਫ਼ ਅਤੇ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਿਲ ਹੋਈ ਹੈ। ਬੀ. ਐਸ. ਐਫ਼ ਦੀ 55 ਬਟਾਲੀਅਨ ਅਤੇ ਪੰਜਾਬ ਪੁਲਿਸ ਨੇ ਡਰੋਨ ਜ਼ਰੀਏ ਪਾਕਿਸਤਾਨ ਤੋਂ ਭਾਰਤ ਆਈ ਕਰੋੜਾਂ ਰੁਪਏ ਦੀ ਹੈਰੋਇਨ ਦੀ ਖ਼ੇਪ ਨੂੰ ਬਰਾਮਦ ਕੀਤਾ ਹੈ...
ਦੁਕਾਨਦਾਰਾਂ ਨੇ ਬਠਿੰਡਾ ਦਾ ਦਾਣਾ ਮੰਡੀ ਰੋਡ ਕੀਤਾ ਜਾਮ
. . .  about 2 hours ago
ਬਠਿੰਡਾ, 01 ਫਰਵਰੀ (ਪ੍ਰੀਤਪਾਲ ਸਿੰਘ ਰੋਮਾਣਾ)- ਇਕ ਮੋਬਾਇਲ ਫ਼ੋਨ ਦੀ ਦੁਕਾਨ ਦੇ ਸੰਚਾਲਕ ਤੋਂ ਦੋ ਦਿਨ ਪਹਿਲਾਂ 3 ਲੱਖ ਰੁਪਏ ਦੀ ਨਕਦੀ ਅਤੇ ਮੋਬਾਇਲ ਖੋਹਣ ਦੇ ਮਾਮਲੇ ’ਚ ਪੁਲਿਸ ਵਲੋਂ ਕੋਈ ਕਾਰਵਾਈ ਨਾ ਕਰਨ ਦੇ ਵਿਰੋਧ ਵਿਚ ਦੁਕਾਨਦਾਰਾਂ ਨੇ ਬਠਿੰਡਾ ਦੀ ਦਾਣਾ ਮੰਡੀ ਰੋਡ ਨੂੰ ਜਾਮ ਕਰ ਦਿੱਤਾ ਅਤੇ
ਜ਼ੀਰਾ ਸ਼ਰਾਬ ਫ਼ੈਕਟਰੀ ਬੰਦ ਕਰਵਾਉਣ ਦੇ ਹੁਕਮਾਂ ਨੂੰ ਚੁਣੌਤੀ ਦੇਣ ਲਈ ਪਟੀਸ਼ਨ ਦਾਖ਼ਲ,ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
. . .  about 1 hour ago
ਚੰਡੀਗੜ੍ਹ, 1 ਫਰਵਰੀ (ਤਰੁਣ)-ਪੰਜਾਬ ਸਰਕਾਰ ਨੇ ਪਿਛਲੇ ਦਿਨੀਂ ਜ਼ੀਰਾ ਦੀ ਸ਼ਰਾਬ ਫ਼ੈਕਟਰੀ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਸਨ। ਇਨ੍ਹਾਂ ਹੁਕਮਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਚ ਅੱਜ ਅਦਾਲਤ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ।
ਬਜਟ ਵਿਚ ਨੌਕਰੀਪੇਸ਼ਾ ਵਾਲਿਆਂ ਨੂੰ ਮਿਲੀ ਵੱਡੀ ਰਾਹਤ
. . .  about 2 hours ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮ ਨੇ ਅੱਜ ਐਲਾਨ ਕੀਤਾ ਕਿ ਹੁਣ 7 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ’ਤੇ ਕੋਈ ਟੈਕਸ ਨਹੀਂ ਲੱਗੇਗਾ।
ਵੱਡੀ ਖ਼ਬਰ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾਇਆ
. . .  about 1 hour ago
ਚੰਡੀਗੜ੍ਹ, 1 ਫਰਵਰੀ- ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਦੱਸ ਦਈਏ ਕਿ ਮਨੀਸ਼ਾ ਗੁਲਾਟੀ ਨੂੰ ਪੰਜਾਬ ਸਰਕਾਰ ਨੇ 18 ਸਤੰਬਰ 2020 ਨੂੰ 3 ਸਾਲ ਦਾ ਵਾਧਾ ਦਿੱਤਾ ਸੀ...
ਬਜਟ ਵਿਚ ਜਾਣੋ ਕੀ ਹੋਇਆ ਸਸਤਾ ਤੇ ਕੀ ਮਹਿੰਗਾ
. . .  about 1 hour ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ ਬਜ਼ੁਰਗਾਂ ਲਈ ਬੱਚਤ ਦੀ ਸੀਮਾ ਵਧਾਈ ਪ੍ਰਦੂਸ਼ਣ ਫੈਲਾਉਣ ਵਾਲੇ ਵਾਹਨਾਂ ਨੂੰ ਹਟਾਇਆ ਜਾਵੇਗਾ...
ਪੈੱਨ ਕਾਰਡ ਬਣਿਆ ਪਛਾਣ ਪੱਤਰ, ਜਾਣੋ ਹੋਰ ਵੀ ਕਿਹੜੇ-ਕਿਹੜੇ ਕੀਤੇ ਗਏ ਐਲਾਨ
. . .  about 2 hours ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ...
ਬਜਟ-2023-24 ’ਚ ਚੁੱਕੇ ਗਏ ਇਹ ਵੱਡੇ ਕਦਮ
. . .  about 2 hours ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ ’ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ
ਵਿੱਤ ਮੰਤਰੀ ਵਲੋਂ ਬਜਟ ਦੀਆਂ 10 ਮਹੱਤਵਪੂਰਨ ਗੱਲਾਂ
. . .  about 2 hours ago
ਨਵੀਂ ਦਿੱਲੀ, 1 ਫਰਵਰੀ- ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਸਦ 'ਚ ਬਜਟ ਭਾਸ਼ਣ ਸ਼ੁਰੂ ਕੀਤਾ ਅਤੇ ਵਿੱਤੀ ਸਾਲ 2023-24 ਦਾ ਆਮ ਬਜਟ ਪੇਸ਼ ਕੀਤਾ। ਇਸ ਨਾਲ ਦੇਸ਼ ਦਾ ਆਰਥਿਕ ਲੇਖਾ ਜੋਖਾ ਸਭ ਦੇ ਸਾਹਮਣੇ ਆਉਣ ਲੱਗਾ ਹੈ।
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ,50 ਨਵੇਂ ਏਅਰਪੋਰਟ ਬਣਾਏ ਜਾਣਗੇ
. . .  about 3 hours ago
ਮਲਟੀਪਲ ਸੈਕਟਰ ਵਿਚ 100 ਨਵੇਂ ਟਰਾਂਸਪੋਰਟ ਪ੍ਰੋਜੈਕਟ, 50 ਨਵੇਂ ਏਅਰਪੋਰਟ ਬਣਾਏ ਜਾਣਗੇ
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
. . .  about 3 hours ago
ਕਿਸਾਨਾਂ ਨੂੰ ਲੋਨ ’ਤੇ ਛੋਟ ਜਾਰੀ ਰਹੇਗੀ
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
. . .  about 3 hours ago
ਫ਼ਾਰਮਾ ਵਿਚ ਰਿਸਚਰਜ ਇਨੋਵੇਸ਼ਨਾਂ ਲਈ ਨਵਾਂ ਪ੍ਰੋਗਰਾਮ
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 4 ਭਾਦੋਂ ਸੰਮਤ 554
ਵਿਚਾਰ ਪ੍ਰਵਾਹ: ਲਾਲਚ ਦਾ ਪਿਆਲਾ ਪੀ ਕੇ ਮਨੁੱਖ ਅੱਤਿਆਚਾਰੀ ਤੇ ਪਾਗਲ ਹੋ ਜਾਂਦਾ ਹੈ। -ਸ਼ੇਖ ਸ਼ਾਅਦੀ

ਤੁਹਾਡੇ ਖ਼ਤ

19-08-2022

 ਮੰਕੀਪੌਕਸ ਦਾ ਕਹਿਰ
ਅਜੇ ਕੋਰੋਨਾ ਮਹਾਂਮਾਰੀ ਦਾ ਕਹਿਰ ਘੱਟ ਨਹੀਂ ਸੀ ਹੋਇਆ ਕਿ ਮੰਕੀਪੌਕਸ ਨੇ 75 ਮੁਲਕਾਂ ਵਿਚ ਆਪਣੀ ਦਸਤਕ ਦੇ ਦਿੱਤੀ ਹੈ। ਭਾਰਤ ਵਿਚ ਵੀ ਚਾਰ ਨਵੇਂ ਕੇਸ ਸਾਹਮਣੇ ਆਏ ਹਨ। ਮਾਹਿਰਾਂ ਮੁਤਾਬਕ ਮੰਕੀਪੌਕਸ ਦੀਆਂ ਨਿਸ਼ਾਨੀਆਂ ਚੇਚਕ ਨਾਲ ਮਿਲਦੀਆਂ-ਜੁਲਦੀਆਂ ਹਨ। ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਨੇ ਮੰਕੀਪੌਕਸ ਵਾਇਰਸ ਨੂੰ ਐਮਰਜੰਸੀ ਐਲਾਨਿਆ ਹੈ। ਕੋਰੋਨਾ ਲਾਗ ਨਾਲ ਤਕਰੀਬਨ 20 ਹਜ਼ਾਰ ਤੋਂ ਵੱਧ ਕੇਸ ਹਰ ਰੋਜ਼ ਆ ਰਹੇ ਹਨ।
ਮਾਹਰਾਂ ਮੁਤਾਬਕ ਮੰਕੀਪੌਕਸ ਦੀ ਲਾਗ ਘੱਟ ਫੈਲਦੀ ਹੈ। ਮੌਤ ਹੋਣ ਦਾ ਖ਼ਦਸ਼ਾ ਵੀ ਘੱਟ ਹੈ। ਬੱਚੇ ਬਜ਼ੁਰਗਾਂ ਨੂੰ ਇਹਤਿਆਤ ਰੱਖਣ ਦੀ ਲੋੜ ਹੈ, ਜਾਂ ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਕਾਫ਼ੀ ਕਮਜ਼ੋਰ ਹੈ। ਸਾਵਧਾਨੀ ਵਰਤਣ ਦਾ ਵੇਲਾ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਕਈ ਲੋਕਾਂ ਨੇ ਅਜੇ ਤੱਕ ਇਕ ਵੀ ਕੋਰੋਨਾ ਰੋਕੂ ਟੀਕਾ ਨਹੀਂ ਲਗਵਾਇਆ ਹੈ। ਅਸੀਂ ਕਿਸੇ ਵੀ ਤਰ੍ਹਾਂ ਦੀ ਅਫ਼ਵਾਹ 'ਤੇ ਗੌਰ ਨਹੀਂ ਕਰਨਾ। ਟੀਕਾ ਬਹੁਤ ਸੁਰੱਖਿਅਤ ਹੈ। ਲੱਖਾਂ ਦੀ ਤਦਾਦ ਵਿਚ ਲੋਕਾਂ ਨੇ ਬੂਸਟਰ ਡੋਜ਼ ਵੀ ਲਗਵਾ ਲਈ ਹੈ। ਜੇਕਰ ਕੋਈ ਵੀ ਇਨਸਾਨ ਲਾਗ ਨਾਲ ਪ੍ਰਭਾਵਿਤ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਹਸਪਤਾਲ ਜਾ ਕੇ ਟੈਸਟ ਕਰਵਾ ਲੈਣਾ ਚਾਹੀਦਾ ਹੈ। ਮਾਸਕ ਲਗਾ ਕੇ ਰੱਖਣਾ ਹੈ। ਭੀੜ-ਭਾੜ ਵਾਲੀ ਜਗ੍ਹਾ 'ਤੇ ਬਿਲਕੁਲ ਵੀ ਨਹੀਂ ਜਾਣਾ ਹੈ।
ਖਾਣਾ ਖਾਣ ਤੋਂ ਪਹਿਲਾਂ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਣੇ ਹਨ। ਜੇ ਅਸੀਂ ਮਾਹਿਰਾਂ ਮੁਤਾਬਿਕ ਸਾਵਧਾਨੀ ਵਰਤਾਂਗੇ ਜਿਵੇਂ ਮੂੰਹ ਢਕ ਕੇ ਰੱਖਾਂਗੇ, ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਵਾਂਗੇ ਤਾਂ ਇਹ ਵਾਇਰਸ ਤੇਜ਼ੀ ਨਾਲ ਨਹੀਂ ਫੈਲੇਗਾ। ਅਸੀਂ ਆਪ ਵੀ ਜਾਗਰੂਕ ਹੋਣਾ ਹੈ ਤੇ ਹੋਰਾਂ ਨੂੰ ਵੀ ਜਾਗਰੂਕ ਕਰਨਾ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ


ਆਓ, ਸਰਕਾਰ ਦਾ ਸਾਥ ਦੇਈਏ

ਭਾਰਤ ਵਿਚ ਪਲਾਸਟਿਕ ਵਸਤੂਆਂ ਦੀ ਮੰਗ ਦਿਨ-ਬ-ਦਿਨ ਵਧਦੀ ਜਾ ਰਹੀ ਹੈ। ਪਲਾਸਟਿਕ ਇਕ ਅਜਿਹਾ ਉਤਪਾਦ ਹੈ, ਜਿਸ ਦੀ ਵਰਤੋਂ ਸੰਸਾਰ ਭਰ ਵਿਚ ਹੋ ਰਹੀ ਹੈ। ਜਦੋਂ ਅਸੀਂ ਖਾਣ ਲਈ ਇਨ੍ਹਾਂ ਦਾ ਪ੍ਰਯੋਗ ਕਰਦੇ ਹਾਂ ਤਾਂ ਸਿਟਰਿਕ ਗੈਸ ਇਨ੍ਹਾਂ ਵਿਚੋਂ ਨਿਕਲ ਕੇ ਸਾਡੀਆਂ ਖਾਣ ਵਾਲੀਆਂ ਚੀਜ਼ਾਂ ਵਿਚ ਰਲ ਜਾਂਦੀ ਹੈ, ਜਿਸ ਨਾਲ ਕੈਂਸਰ ਦਾ ਖ਼ਤਰਾ ਹੋ ਸਕਦਾ ਹੈ।
ਸਭ ਤੋਂ ਜ਼ਿਆਦਾ ਪੌਲੀਥੀਨ ਦਾ ਪ੍ਰਯੋਗ ਕਰਿਆਨੇ ਦੀਆਂ ਦੁਕਾਨਾਂ, ਫਲ, ਸਬਜ਼ੀਆਂ ਵੇਚਣ ਵਾਲੇ ਦੁਕਾਨਦਾਰਾਂ ਵਲੋਂ ਕੀਤਾ ਜਾਂਦਾ ਹੈ। ਸਭ ਤੋਂ ਜ਼ਿਆਦਾ ਪਲਾਸਟਿਕ ਦੀ ਵਰਤੋਂ ਪੌਲੀਥੀਨ ਦੇ ਲਿਫ਼ਾਫ਼ਿਆਂ, ਪਾਣੀ ਅਤੇ ਕੋਲਡ ਡਰਿੰਕ ਦੀਆਂ ਬੋਤਲਾਂ ਬਣਾਉਣ ਲਈ ਕਰਦੇ ਹਾਂ। ਬੋਤਲਾਂ ਬਣਾਉਣ ਲਈ ਪੌਲੀਥਾਇਲੀਨ ਟੈਰੇਪਥਾਲੇਟਲ ਪ੍ਰਯੋਗ ਕੀਤਾ ਜਾਂਦਾ ਹੈ ਜੋ ਚਮੜੀ ਦੀਆਂ ਬਿਮਾਰੀਆਂ ਲਗਾਉਂਦਾ ਹੈ। ਪੌਲੀਥੀਨ ਇਥਲੀਨ ਤੋਂ ਬਣਦਾ ਹੈ। ਇਸ ਵਿਚ ਕਈ ਜ਼ਹਿਰੀਲੇ ਪਦਾਰਥਾਂ ਦਾ ਪ੍ਰਯੋਗ ਹੁੰਦਾ ਹੈ, ਜਿਸ ਦੀ ਵਰਤੋਂ ਕਾਰਨ ਮਾਨਸਿਕ ਬਿਮਾਰੀਆਂ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਸਕਦੀ ਹੈ। ਇਹ ਕਦੇ ਨਸ਼ਟ ਨਹੀਂ ਹੋ ਸਕਦਾ। ਜੇਕਰ ਅਸੀਂ ਇਸ ਨੂੰ ਸਾੜ੍ਹੀਏ ਤਾਂ ਵਾਤਾਵਰਨ ਵਿਚ ਪ੍ਰਦੂਸ਼ਣ ਫੈਲਦਾ ਹੈ।
ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਨ੍ਹਾਂ ਦੇ ਨੁਕਸਾਨਾਂ ਪ੍ਰਤੀ ਚਿੰਤਤ ਹੋ ਜਾਈਏ। ਇਨ੍ਹਾਂ ਦੀ ਵਰਤੋਂ ਬਿਲਕੁਲ ਬੰਦ ਕਰ ਦੇਈਏ। ਪੰਜਾਬ ਸਰਕਾਰ ਦਾ ਬੜਾ ਹੀ ਸ਼ਲਾਘਾਯੋਗ ਕਦਮ ਹੈ ਕਿ 5 ਅਗਸਤ, 2022 ਤੋਂ ਇਸ ਦੀ ਵਰਤੋਂ 'ਤੇ ਪੂਰੇ ਪੰਜਾਬ ਵਿਚ ਪੂਰਨ ਤੌਰ 'ਤੇ ਪਾਬੰਦੀ ਹੈ। ਵਾਤਾਵਰਨ ਤੇ ਮਨੁੱਖੀ ਸਿਹਤ ਨੂੰ ਮੁੱਖ ਰੱਖਦਿਆਂ ਸਾਨੂੰ ਇਨ੍ਹਾਂ ਦਾ ਪ੍ਰਯੋਗ ਬਿਲਕੁਲ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਸਰਕਾਰ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ।


-ਗੌਰਵ ਮੁੰਜਾਲ
ਕਾਮਰਸ ਲੈਕਚਰਾਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਖਿਜ਼ਰਾਬਾਦ, ਐਸ.ਏ.ਐਸ. ਨਗਰ, ਮੁਹਾਲੀ।


ਪੜ੍ਹਾਈ ਇਕ ਤਪੱਸਿਆ ਹੈ
ਪੜ੍ਹਾਈ ਸਾਡਾ ਸਰਬਪੱਖੀ ਵਿਕਾਸ ਕਰਦੀ ਹੈ। ਇਹ ਸੰਪੂਰਨਤਾ ਕਿਤੇ ਸੌਖਿਆਂ ਨਹੀਂ ਮਿਲਦੀ, ਇਹਦੇ ਲਈ ਤਪੱਸਿਆ ਕਰਨੀ ਪੈਂਦੀ ਹੈ। ਸਰੀਰ, ਮਨ ਅਤੇ ਬਾਣੀ ਦੇ ਸਾਰੇ ਰਸ ਅਤੇ ਸੁੱਖ ਤਿਆਗਣੇ ਪੈਂਦੇ ਹਨ। ਵਿੱਦਿਆ ਦੁਆਰਾ ਮੁਕਾਮ ਹਾਸਲ ਕਰਨ ਲਈ ਦਿਨ- ਰਾਤ ਇਕ ਕਰਨਾ ਪੈਂਦਾ ਹੈ ਤਾਂ ਜਾ ਕੇ ਮਨ-ਇੱਛਿਤ ਰੁਤਬਾ ਹਾਸਲ ਹੁੰਦਾ ਹੈ। ਇਹ ਯੋਗੀਆਂ ਵਾਂਗ ਲਗਾਤਾਰ ਨਿਰੰਤਰ ਧਿਆਨ ਦੀ ਸਾਧਨਾ ਹੈ। ਸਮੇਂ ਦਾ ਇਕ-ਇਕ ਪਲ ਇਸ ਵਿਚ ਸਹਾਈ ਹੁੰਦਾ ਹੈ। ਇਹ ਨਿਯਮਬੱਧ ਪ੍ਰਕਿਰਿਆ ਹੈ। ਇਸ ਵਿਚ ਆਲਸ ਤੇ ਅਵੇਸਲਾਪਣ ਨਹੀਂ ਚਲਦਾ ਅਤੇ ਨਾ ਹੀ ਇਸ ਵਿਚ ਗੱਪਾਂ ਤੇ ਮੌਜ-ਮਸਤੀਆਂ ਚਲਦੀਆਂ ਹਨ। ਮਨ ਕਰਕੇ ਫਜ਼ੂਲ ਸੋਚਣ ਅਤੇ ਕਲਪਨਾ ਕਰਨ ਨਾਲੋਂ ਦੱਬ ਕੇ ਮਿਹਨਤ ਕਰਨ ਉੱਤੇ ਹੀ ਧਿਆਨ ਇਕਾਗਰ ਕਰਨਾ ਪੈਂਦਾ ਹੈ। ਮਨ ਦੀਆਂ ਸਾਰੀਆਂ ਬਿਰਤੀਆਂ ਨੂੰ ਇਕ ਕੇਂਦਰ ਬਿੰਦੂ 'ਤੇ ਰੱਖਣਾ ਪੈਂਦਾ ਹੈ। ਮਨ ਨੂੰ ਲਗਾਮ ਵਿਚ ਰੱਖਣਾ ਪੈਂਦਾ ਹੈ। ਮਨ ਨੂੰ ਸ਼ੈਤਾਨ ਦਾ ਘਰ ਨਹੀਂ ਬਣਨ ਦੇਣਾ ਪੈਂਦਾ। ਇਹਦੇ ਸਾਹਮਣੇ ਆਪਣਾ ਮਿੱਥਿਆ ਟੀਚਾ ਰੱਖਣਾ ਪੈਂਦਾ ਹੈ। ਬਾਣੀ ਕਰਕੇ ਵਿਦਿਆਰਥੀ ਨੂੰ ਫਾਲਤੂ ਬੋਲਣ ਤੋਂ ਗੁਰੇਜ਼ ਕਰਨਾ ਪੈਂਦਾ ਹੈ, ਕਿਉਂਕਿ ਜ਼ਿਆਦਾ ਬੋਲਣ ਨਾਲ ਵੀ ਸਾਡੀ ਊਰਜਾ ਨਸ਼ਟ ਹੁੰਦੀ ਹੈ। ਯਾਰਾਂ-ਮਿੱਤਰਾਂ ਦੀਆਂ ਮਹਿਫਲਾਂ ਤਿਆਗਣੀਆਂ ਪੈਂਦੀਆਂ ਹਨ ਤੇ ਸਿਰਫ ਪੜ੍ਹਾਈ 'ਤੇ ਵਿਚਾਰ ਕਰਨ ਨੂੰ ਤਰਜੀਹ ਦੇਣੀ ਪੈਂਦੀ ਹੈ। ਇਹ ਤਪੱਸਿਆ ਪਹਿਲਾਂ ਭਾਵੇਂ ਦੁਖਦਾਈ ਲਗਦੀ ਹੈ, ਪਰ ਜੀਵਨ ਵਿਚ ਮਗਰੋਂ ਇਸ ਦੇ ਨਤੀਜੇ ਸੁਖਮਈ ਹੁੰਦੇ ਹਨ। ਤੁਸੀਂ ਆਪਣੇ ਮਨ-ਇੱਛਿਤ ਮੁਕਾਮ 'ਤੇ ਪਹੁੰਚ ਕੇ ਇਹ ਸਾਰੀ ਕਠਿਨ ਸਾਧਨਾ ਭੁੱਲ ਜਾਂਦੇ ਹੋ। ਪਰ ਜਿਹੜੇ ਬੱਚੇ ਪਹਿਲਾਂ ਸਕੂਲੀ ਪੜ੍ਹਾਈ ਦੌਰਾਨ ਇਹ ਕਠਿਨ ਤਪੱਸਿਆ ਨਹੀਂ ਕਰਦੇ, ਮਗਰੋਂ ਜੀਵਨ ਵਿਚ ਉਨ੍ਹਾਂ ਨੂੰ ਅਸਹਿ ਪੀੜਾ ਉਠਾਉਣੀ ਪੈਂਦੀ ਹੈ। ਇਹ ਸਾਧਨਾ ਅਧੂਰੇ ਮਨੁੱਖ ਨੂੰ ਸੰਪੂਰਨ ਬਣਾਉਣ ਦੀ ਪ੍ਰਕਿਰਿਆ ਹੈ। ਇਸ ਰਸਤੇ 'ਤੇ ਹਰ ਕੋਈ ਚੱਲ ਕੇ ਵਗਦੇ ਵਹਿਣਾਂ ਨੂੰ ਪੁੱਠਾ ਗੇੜ ਦੇ ਸਕਦਾ ਹੈ। ਇਸ ਤਪੱਸਿਆ ਦੀ ਜਿੰਨੀ ਕੋਈ ਸਾਧਨਾ ਕਰਦਾ ਹੈ, ਉਸ ਨੂੰ ਓਨਾ ਹੀ ਫਲ ਪ੍ਰਾਪਤ ਹੁੰਦਾ ਹੈ।


-ਸਰਬਜੀਤ ਸਿੰਘ ਜਿਉਣ ਵਾਲਾ
ਫ਼ਰੀਦਕੋਟ।

18-08-2022

 ਬਾਬੇ ਦਾ ਵਿਆਹ
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਬਟਾਲਾ ਨਿਵਾਸੀ ਮੂਲ ਚੰਦ ਤੇ ਸ੍ਰੀਮਤੀ ਚੰਦੋ ਰਾਣੀ ਦੀ ਸਪੁੱਤਰੀ ਮਾਤਾ ਸੁਲੱਖਣੀ ਨਾਲ ਹੋਇਆ ਅਤੇ ਉਨ੍ਹਾਂ ਦੇ ਵਿਆਹ ਦੀ ਯਾਦ ਵਿਚ ਬਟਾਲਾ ਵਿਖੇ ਗੁਰਦੁਆਰਾ ਸ੍ਰੀ ਕੰਧ ਸਾਹਿਬ ਸੁਸ਼ੋਭਿਤ ਹੈ। ਬਟਾਲੇ ਦੇ ਨਜ਼ਦੀਕ ਹੀ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਫਲਾਈ ਸਾਹਿਬ ਤੇ ਅੱਚਲ ਸਾਹਿਬ ਹਨ। ਅੱਚਲ ਸਾਹਿਬ ਵਿਖੇ ਗੁਰੂ ਸਾਹਿਬ ਦੀ ਸਿੱਧਾਂ ਨਾਲ ਗੋਸ਼ਟ ਹੋਈ ਸੀ ਅਤੇ ਇਸ ਸਥਾਨ 'ਤੇ ਸ਼ਿਵ ਜੀ ਦਾ ਮੰਦਰ ਤੇ ਗੁਰਦੁਆਰਾ ਸੁਸ਼ੋਭਿਤ ਹਨ ਅਤੇ ਇਨ੍ਹਾਂ ਦੋਵਾਂ ਧਾਰਮਿਕ ਅਸਥਾਨਾਂ ਦਾ ਇਕ ਹੀ ਸਰੋਵਰ ਹੈ। ਇਥੇ ਸਭ ਧਰਮਾਂ ਦੇ ਲੋਕ ਸਰੋਵਰ 'ਚ ਇਸ਼ਨਾਨ ਕਰਕੇ ਇਨ੍ਹਾਂ ਅਸਥਾਨਾਂ 'ਤੇ ਨਤਮਸਤਕ ਹੁੰਦੇ ਹਨ। ਇਸ ਧਾਰਮਿਕ ਜਗ੍ਹਾ 'ਤੇ ਵੀ ਹਰੇਕ ਸਾਲ ਮੇਲਾ ਲਗਦਾ ਹੈ। ਬਾਬੇ ਦੇ ਵਿਆਹ ਮੌਕੇ ਬਟਾਲੇ ਦੇ ਆਲੇ-ਦੁਆਲੇ ਪਿੰਡਾਂ ਵਿਚ ਸ੍ਰੀ ਅਖੰਡ ਸਾਹਿਬ ਰਖਵਾਏ ਜਾਂਦੇ ਹਨ, ਉਸ ਉਪਰੰਤ ਵਿਆਹ 'ਤੇ ਜਾਣ ਦੀ ਤਿਆਰੀ ਕੀਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਦੀ ਬਰਾਤ ਹਰੇਕ ਸਾਲ ਸੁਲਤਾਨਪੁਰ ਲੋਧੀ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਬਟਾਲੇ ਆਉਂਦੀ ਹੈ, ਜਿਸ ਦਾ ਸੰਗਤਾਂ ਵਲੋਂ ਥਾਂ-ਥਾਂ 'ਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਜਾਂਦਾ ਹੈ ਅਤੇ ਰਸਤੇ ਵਿਚ ਥਾਂ-ਥਾਂ ਲੰਗਰ ਲਗਾਏ ਜਾਂਦੇ ਹਨ। ਪੂਰੇ ਸ਼ਹਿਰ ਨੂੰ ਰੰਗ-ਬਰੰਗੀਆਂ ਲੜੀਆਂ ਨਾਲ ਸਜਾਇਆ ਜਾਂਦਾ ਹੈ। ਹਰੇਕ ਧਰਮ ਦੇ ਲੋਕ ਦੂਰੋਂ-ਦੂਰੋਂ ਬਾਬੇ ਦਾ ਵਿਆਹ ਵੇਖਣ ਲਈ ਬਟਾਲੇ ਆਉਂਦੇ ਹਨ। ਕੰਧ ਸਾਹਿਬ ਤੇ ਡੇਰਾ ਸਾਹਿਬ ਗੁਰਦੁਆਰਾ ਵਿਖੇ ਸਾਰੀ ਰਾਤ ਦੀਵਾਨ ਸਜਾਏ ਜਾਂਦੇ ਹਨ। ਇਸ ਸਾਲ 3 ਸਤੰਬਰ, 2022 ਨੂੰ ਬਾਬੇ ਦਾ ਵਿਆਹ ਆ ਰਿਹਾ ਹੈ ਜੋ ਕਿ ਪੂਰੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।


ਸਫਲਤਾ ਦੀ ਨਵੀਂ ਮਿਸਾਲ
ਕੇਰਲ ਸਰਵਿਸ ਕਮਿਸ਼ਨ ਨੇ ਆਏ ਨਤੀਜਿਆਂ ਵਿਚ ਇਕ 42 ਸਾਲਾ ਮਾਂ ਅਤੇ ਉਸ ਦੇ 24 ਸਾਲਾ ਪੁੱਤਰ ਦੇ ਸਫਲ ਹੋਣ ਦੀ ਚਰਚਾ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜ਼ਿੰਦਗੀ ਵਿਚ ਕਾਮਯਾਬ ਅਤੇ ਅੱਗੇ ਵਧਣ ਲਈ ਵਧਦੀ ਉਮਰ ਕਿਸੇ ਪ੍ਰਕਾਰ ਦੀ ਰੁਕਾਵਟ ਪੈਦਾ ਨਹੀਂ ਕਰ ਸਕਦੀ। ਸਫਲਤਾ ਦੀ ਇਹ ਨਵੀਂ ਮਿਸਾਲ ਸਮਾਜ ਦੇ ਹੋਣਹਾਰ ਅਤੇ ਜ਼ਿੰਦਗੀ ਵਿਚ ਕਾਮਯਾਬੀ ਲਈ ਸੰਘਰਸ਼ ਕਰ ਰਹੇ ਨੌਜਵਾਨਾਂ ਲਈ ਪ੍ਰੇਰਨਾਦਾਇਕ ਸਾਬਤ ਹੋਵੇਗੀ। ਨੌਜਵਾਨਾਂ ਨੂੰ ਵੀ ਇਸ ਤੋਂ ਪ੍ਰੇਰਨਾ ਲੈਂਦੇ ਹੋਏ ਅੱਗੇ ਵਧ ਕੇ ਆਪਣਾ ਅਤੇ ਆਪਣੇ ਮਾਤਾ-ਪਿਤਾ ਦੇ ਨਾਲ ਪੂਰੇ ਦੇਸ਼ ਦਾ ਨਾਂਅ ਰੌਸ਼ਨ ਕਰਨਾ ਚਾਹੀਦਾ ਹੈ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਦੇਖੀ ਜਾ ਛੇੜੀਂ ਨਾ
ਅੱਜਕਲ੍ਹ ਹਰ ਪਾਸੇ ਹੀ ਗ਼ਲਤ ਕੰਮ ਹੋ ਰਹੇ ਹਨ। ਚਾਹੇ ਕਾਨੂੰਨ ਦੀ ਉਲੰਘਣਾ ਜਿਵੇਂ ਨਾਜਾਇਜ਼ ਕਬਜ਼ੇ, ਗ਼ਲਤ ਪਾਰਕਿੰਗ, ਗ਼ਲਤ ਓਵਰਟੇਕਿੰਗ ਆਦਿ ਨੇ ਲੋਕਾਂ 'ਚ ਤਣਾਓ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਜੇ ਕੋਈ ਜ਼ਿੰਮੇਵਾਰ ਵਿਅਕਤੀ ਕਿਸੇ ਨੂੰ ਗ਼ਲਤ ਕੰਮ/ਵਿਵਹਾਰ ਕਰਨ ਤੋਂ ਰੋਕਦਾ ਹੈ ਤਾਂ ਉਸ ਦੀ ਸਲਾਹ/ਮੱਤ ਮੰਨਣ ਦੀ ਥਾਂ ਉਸ ਨੂੰ ਪਾਗਲ ਕਹਿ ਕੇ ਮਖੌਲ ਉਡਾਇਆ ਜਾਂਦਾ ਹੈ ਅਤੇ ਉਸ ਦੀ ਬੇਇਜ਼ਤੀ ਕੀਤੀ ਜਾਂਦੀ ਹੈ, 'ਤੂੰ ਕਿਧਰੇ ਹਰੀਸ਼ ਚੰਦਰ ਆ ਗਿਆ। ਆਪਣਾ ਕੰਮ ਕਰ ਤੂੰ, ਐਵੇਂ ਕਿਸੇ ਦੀ ਗੱਲ 'ਚ ਟੰਗ ਅੜਾਈਂ ਜਾਂਨੈ।' ਜਿਹੇ ਫਿਕਰੇ/ਫਬਤੀਆਂ ਕਰਕੇ ਉਹਨੂੰ ਸ਼ਰਮਿੰਦਾ ਕੀਤਾ ਜਾਂਦਾ ਹੈ। ਇਸ ਦਾ ਸਿੱਟਾ ਨਿਕਲਦਾ ਹੈ ਕਿ ਜਾਇਜ਼/ਨਾਜਾਇਜ਼ ਸਭ ਕੁਝ ਸ਼ਰੇਆਮ ਵਾਪਰ ਰਿਹਾ ਹੈ ਅਤੇ ਅਸੀਂ ਸਾਰੇ ਮੂਕ ਦਰਸ਼ਕ ਬਣ ਕੇ ਅੱਖਾਂ 'ਤੇ ਪੱਟੀ ਬੰਨ੍ਹ ਕੇ ਸਭ ਕਾਸੇ ਦਾ ਜਿਵੇਂ ਆਨੰਦ ਲੈ ਰਹੇ ਹਾਂ? ਮਨੋਰੰਜਨ ਦਾ ਸਾਧਨ ਸਮਝ ਕੇ ਹੰਢਾ ਰਹੇ ਹਾਂ। ਗੁਰਬਾਣੀ ਦੀ ਸਿੱਖਿਆ ਕਿ 'ਜ਼ੁਲਮ ਕਰਨ ਨਾਲੋਂ ਜ਼ੁਲਮ ਸਹਿਣਾ ਘੋਰ ਪਾਪ ਹੈ', ਨੂੰ ਅਸੀਂ ਝੁਠਲਾ ਦਿੱਤਾ ਹੈ ਅਤੇ ਇਸ ਵਾਕ 'ਤੇ ਕੋਈ ਅਮਲ ਨਹੀਂ ਕੀਤਾ ਜਾ ਰਿਹਾ। ਮੇਰੀ ਸਲਾਹ ਹੈ ਕਿ ਸਾਨੂੰ ਪੜ੍ਹੇ-ਲਿਖੇ ਵਰਗ ਨੂੰ ਆਪਣੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਇਸ ਵਾਕ 'ਤੇ ਅਮਲ ਕਰਕੇ ਆਪਣੇ ਫ਼ਰਜ਼ ਅਦਾ ਕਰਨੇ ਚਾਹੀਦੇ ਹਨ।


-ਅਸ਼ੋਕ ਚੱਟਾਨੀ
6-ਬੀ, ਗਰੀਨ ਫੀਲਡ ਕਾਲੋਨੀ, ਕੋਟਕਪੂਰਾ ਰੋਡ, ਮੋਗਾ।


ਸੜਕਾਂ ਕਿਨਾਰੇ ਮਰੇ ਹੋਏ ਜਾਨਵਰ
ਇਕ ਭੈੜੀ ਅਤੇ ਗੰਦੀ ਜਿਹੀ ਬਦਬੂ ਬਣੀ ਹੋਈ ਹੈ ਪੰਜਾਬ ਦੇ ਲੋਕਾਂ ਲਈ ਬਹੁਤ ਵੱਡੀ ਸਿਰਦਰਦੀ, ਇਸ ਮਹੀਨੇ ਜ਼ਿਆਦਾ ਗਰਮੀ ਜਾਂ ਗਰਮੀ ਦੇ ਦਿਨ ਹੋਣ ਕਰਕੇ ਅਵਾਰਾ ਪਸ਼ੂ ਅਤੇ ਕੁੱਤਿਆਂ ਦਾ ਸੜਕਾਂ ਉਤੇ ਤੋਰਾ-ਫੇਰਾ ਆਮ ਹੀ ਬਣਿਆ ਹੋਇਆ ਹੈ। ਅਵਾਰਾ ਪਸ਼ੂਆਂ ਦੇ ਇਸ ਤਰ੍ਹਾਂ ਸੜਕਾਂ 'ਤੇ ਆਉਣ ਕਰਕੇ ਕਈ ਵਾਰ ਰਾਤ ਨੂੰ ਹਾਦਸੇ ਵਾਪਰ ਜਾਂਦੇ ਹਨ ਅਤੇ ਅਵਾਰਾ ਪਸ਼ੂਆਂ, ਕੁੱਤਿਆਂ ਦੀ ਵੱਡੇ ਟਰੱਕ, ਬੱਸ, ਕਾਰ ਨਾਲ ਟੱਕਰ ਹੋ ਜਾਣ ਕਰਕੇ ਮੌਤ ਹੋ ਜਾਂਦੀ ਹੈ, ਜੋ ਕਿ ਸੜਕਾਂ ਦੇ ਕਿਨਾਰੇ ਮਰੇ ਹੋਏ, ਦੂਸਰੇ ਪਾਸੇ ਇਨ੍ਹਾਂ ਮਰੇ ਹੋਏ ਜਾਨਵਰਾਂ ਨੂੰ ਅਵਾਰਾ ਕੁੱਤਿਆਂ ਵਲੋਂ ਖਾਧਾ ਵੀ ਜਾਂਦਾ ਹੈ, ਜੋ ਕਿ ਬਾਅਦ ਵਿਚ ਇਹੋ ਕੁੱਤੇ ਹਲਕ ਜਾਂਦੇ ਹਨ ਜਾਂ ਖੂੰਖਾਰ ਬਣ ਜਾਂਦੇ ਹਨ ਅਤੇ ਆਉਂਦੇ-ਜਾਂਦੇ ਰਾਹਗੀਰਾਂ ਉਤੇ ਹਮਲਾ ਕਰਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੰਦੇ ਹਨ ਅਤੇ ਕਈ ਵਾਰੀ ਛੋਟੇ ਬੱਚਿਆਂ ਨੂੰ ਇਨ੍ਹਾਂ ਅਵਾਰਾ ਕੁੱਤਿਆਂ ਵਲੋਂ ਮੌਤ ਦੇ ਘਾਟ ਵੀ ਉਤਾਰਿਆ ਗਿਆ ਹੈ। ਦੂਸਰੇ ਪਾਸੇ ਇਨ੍ਹਾਂ ਜਾਨਵਰਾਂ ਨੂੰ ਪ੍ਰਸ਼ਾਸਨ ਵਲੋਂ ਨਾ ਚੁੱਕਣ ਕਰਕੇ ਉਨ੍ਹਾਂ ਦੇ ਮਰੇ ਹੋਏ ਸਰੀਰਾਂ ਵਿਚੋਂ ਬਹੁਤ ਭੈੜੀ ਬਦਬੂ ਅਤੇ ਲੰਘਣ ਵਾਲੇ ਰਾਹਗੀਰਾਂ ਲਈ ਬਹੁਤ ਹੀ ਵੱਡੀ ਸਿਰਦਰਦੀ ਬਣੀ ਹੋਈ ਹੈ। ਇਹ ਗੰਦੀ ਬਦਬੂ ਹਵਾ ਵਿਚ ਘੁਲ ਕੇ, ਇਨਸਾਨ ਨੂੰ ਸਾਹ ਰਾਹੀਂ ਕਈ ਬਿਮਾਰੀਆਂ ਲੱਗਣ ਦਾ ਕਾਰਨ ਬਣਦੀ ਹੈ। ਸੋ, ਅੰਤ ਵਿਚ ਇਹੋ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਨ੍ਹਾਂ ਮਰੇ ਹੋਏ ਜਾਨਵਰਾਂ ਨੂੰ ਸੜਕ ਕਿਨਾਰੇ ਤੋਂ ਚੁੱਕਣ ਦਾ ਕੰਮ ਨਾਲ ਦੀ ਨਾਲ ਕਰਕੇ ਹੱਡਾ-ਰੋੜੀ ਵਿਚ ਭੇਜਿਆ ਜਾਵੇ ਤਾਂ ਜੋ ਪੰਜਾਬ ਦੇ ਲੋਕਾਂ ਵਿਚ ਇਸ ਗੰਦੀ ਅਤੇ ਬਦਬੂਦਾਰ ਹਵਾ ਅਤੇ ਭਿਆਨਕ ਬਿਮਾਰੀਆਂ ਫੈਲਣ ਤੋਂ ਰੋਕਿਆ ਜਾਵੇ।


-ਗੁਰਪ੍ਰੀਤ ਸਿੰਘ ਜਖਵਾਲੀ


ਫੁੱਟਪਾਥਾਂ 'ਤੇ ਨਾਜਾਇਜ਼ ਕਬਜ਼ੇ

ਆਪਣੀਆਂ ਰੋਜ਼ਮਰ੍ਹਾ ਦੀਆਂ ਜ਼ਰੂਰਤਾਂ ਲਈ ਹਰ ਕਿਸੇ ਨੂੰ ਅਕਸਰ ਹੀ ਸ਼ਹਿਰ ਜਾਣਾ ਪੈਂਦਾ ਹੈ। ਪਰ ਸ਼ਹਿਰਾਂ ਵਿਚ ਆਮ ਹੀ ਦੇਖਣ ਨੂੰ ਮਿਲ ਰਿਹਾ ਹੈ ਕਿ ਬਹੁਤੇ ਦੁਕਾਨਦਾਰਾਂ ਨੇ ਆਪਣਾ ਸਾਮਾਨ ਅਤੇ ਮਸ਼ਹੂਰੀ ਵਾਲੇ ਵੱਡੇ-ਵੱਡੇ ਬੋਰਡ ਦੁਕਾਨਾਂ ਦੇ ਅੱਗੇ ਫੁੱਟਪਾਥਾਂ/ਗਲੀਆਂ ਵਿਚ ਰੱਖ ਕੇ ਸ਼ਰੇਆਮ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ, ਜਿਸ ਕਰਕੇ ਇਥੋਂ ਲੰਘਣ ਵਾਲੇ ਲੋਕਾਂ ਨੂੰ ਬਹੁਤ ਜ਼ਿਆਦਾ ਕਠਿਨਾਈਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤੇ ਦੁਕਾਨਦਾਰਾਂ ਵਲੋਂ ਅਜਿਹਾ ਕਰਨ ਕਰਕੇ ਬਾਜ਼ਾਰ ਬਹੁਤ ਤੰਗ ਹੋ ਗਏ ਹਨ, ਜਿਸ ਕਰਕੇ ਸਦਾ ਹੀ ਬਾਜ਼ਾਰਾਂ ਵਿਚ ਜਾਮ ਲੱਗਿਆ ਰਹਿੰਦਾ ਹੈ। ਕਈ ਵਾਰ ਕਿਸੇ ਦੁਰਘਟਨਾ ਵਕਤ ਤਾਂ ਅਜਿਹੀਆਂ ਥਾਵਾਂ 'ਚੋਂ ਐਂਬੂਲੈਂਸ ਨੂੰ ਲੰਘਣ ਲਈ ਵੀ ਛੇਤੀ ਕਿਤੇ ਰਸਤਾ ਨਹੀਂ ਮਿਲਦਾ, ਜਿਸ ਕਰਕੇ ਕਿਸੇ ਦੀ ਜਾਨ ਵੀ ਜਾ ਸਕਦੀ ਹੈ। ਲੋੜ ਹੈ ਇਸ ਤਰ੍ਹਾਂ ਕਬਜ਼ੇ ਕਰੀ ਬੈਠੇ ਲੋਕਾਂ ਨੂੰ ਖ਼ੁਦ ਨੈਤਿਕਤਾ ਦੇ ਆਧਾਰ 'ਤੇ ਹੀ ਨਾਜਾਇਜ਼ ਕਬਜ਼ੇ ਛੱਡ ਕੇ ਬਾਜ਼ਾਰਾਂ ਨੂੰ ਖੁੱਲ੍ਹੇ ਕਰਨ ਦੀ। ਇਕੱਲੀਆਂ ਸਰਕਾਰਾਂ ਨੂੰ ਕੋਸਣ/ਨਿੰਦਣ ਦੀ ਬਜਾਏ ਸਾਨੂੰ ਖ਼ੁਦ ਵੀ ਦੇਸ਼ ਦੇ ਚੰਗੇ ਨਾਗਰਿਕ ਹੋਣ ਦਾ ਪ੍ਰਮਾਣ ਦੇਣਾ ਚਾਹੀਦਾ ਹੈ। ਸਾਡੇ ਕਾਰਨ ਜਦੋਂ ਕਿਸੇ ਦੂਜੇ ਨੂੰ ਪ੍ਰੇਸ਼ਾਨੀ/ਦਿੱਕਤ ਆਵੇ ਤਾਂ ਇਹੋ ਹੀ ਸਭ ਤੋਂ ਵੱਡਾ ਪਾਪ ਹੁੰਦਾ ਹੈ। ਦੂਜੇ ਮੁਲਕਾਂ ਨੂੰ ਭੱਜਣ ਦੀ ਬਜਾਏ ਸਾਨੂੰ ਇਥੇ ਆਪਣੇ-ਆਪ ਨੂੰ ਵੀ ਵੱਡੇ ਪੱਧਰ 'ਤੇ ਸੁਧਾਰਨ ਦੀ ਸਖ਼ਤ ਜ਼ਰੂਰਤ ਹੈ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ (ਬਠਿੰਡਾ)।

17-08-2022

 ਕੁਦਰਤ ਨਾਲ ਖਿਲਵਾੜ

ਜਦੋਂ ਵੀ ਬਰਸਾਤਾਂ ਦਾ ਮੌਸਮ ਚਲਦਾ ਹੈ, ਕੁਦਰਤੀ ਆਫ਼ਤਾਂ ਦੀ ਦਸਤਕ ਸ਼ੁਰੂ ਹੋ ਜਾਂਦੀ ਹੈ, ਜਿਸ ਨਾਲ ਕਾਫੀ ਮਾਲੀ ਤੇ ਜਾਨੀ ਨੁਕਸਾਨ ਹੁੰਦਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪਿਛਲੇ ਸਾਲ ਵੀ ਕਨੌਰ ਜ਼ਿਲ੍ਹੇ ਵਿਚ ਢਿਗਾਂ ਡਿਗਣ ਨਾਲ ਸਵਾਰੀਆਂ ਨਾਲ ਭਰੀ ਬਸ ਤੇ ਹੋਰ ਗੱਡੀਆਂ ਲਪੇਟ ਵਿਚ ਆਉਣ ਕਾਰਨ 14 ਵਿਅਕਤੀਆਂ ਦੀ ਮੌਤ ਹੋ ਜਾਣ ਬਾਰੇ ਖ਼ਬਰ ਨਸ਼ਰ ਹੋਈ ਸੀ। ਦਰਅਸਲ ਇਨ੍ਹਾਂ ਘਟਨਾਵਾਂ ਦਾ ਦੋਸ਼ੀ ਮਨੁੱਖ ਆਪ ਹੀ ਹੈ। ਜੋ ਕੁਦਰਤ ਨਾਲ ਖਿਲਵਾੜ ਕਰ ਦਰੱਖਤਾਂ ਦੀ ਅੰਨ੍ਹੇਵਾਹ ਕਟਾਈ ਕਰ ਰਿਹਾ ਹੈ। ਕੁਦਰਤ ਨੇ ਮਹਾਂਮਾਰੀ ਦੌਰਾਨ ਮਨੁੱਖੀ ਜੀਵ ਨੂੰ ਘਰ ਦੇ ਅੰਦਰਾਂ 'ਚ ਵਾੜ ਆਪਣੀ ਹੋਂਦ ਦਾ ਅਹਿਸਾਸ ਕਰਵਾ ਦਿੱਤਾ ਸੀ।
ਆਕਸੀਜਨ ਸਿਲੰਡਰ ਨਾ ਮਿਲਣ ਕਾਰਨ ਤੜਫਦਿਆਂ ਮੌਤ ਦਾ ਤਾਂਡਵ ਨਾਚ ਮਨੁੱਖ ਨੇ ਆਪਣੇ ਅੱਖੀਂ ਵੇਖਿਆ ਸੀ। ਉਸ ਨੂੰ ਹੁਣ ਪਤਾ ਲੱਗਾ ਹੈ ਕਿ ਜੋ ਰੁੱਖ ਮਨੁੱਖ ਦਾ ਮਿੱਤਰ ਹੈ, ਉਸ ਨੂੰ ਜ਼ਿੰਦਾ ਰੱਖਣ ਲਈ ਆਕਸੀਜਨ ਦਿੰਦਾ ਹੈ, ਉਸ ਦਾ ਹੀ ਕਤਲ ਕਰ ਰਿਹਾ ਹੈ। ਜਿਸ ਦਾ ਨਤੀਜਾ ਹੁਣ ਉਹ ਭੁਗਤ ਰਿਹਾ ਹੈ। ਮਨੁੱਖ ਨੂੰ ਕੁਦਰਤ ਨਾਲ ਖਿਲਵਾੜ ਕਰਨਾ ਬੰਦ ਕਰ ਦੇਣਾ ਚਾਹੀਦਾ ਹੈ, ਨਹੀਂ ਤਾਂ ਇਸ ਦੇ ਪ੍ਰਮਾਣ ਭੁਗਤਨ ਲਈ ਉਸ ਨੂੰ ਤਿਆਰ ਰਹਿਣਾ ਪਵੇਗਾ। ਪ੍ਰਸ਼ਾਸਨ ਤੇ ਸਮੇਂ ਦੀਆਂ ਸਰਕਾਰਾਂ ਨੂੰ ਇਸ 'ਤੇ ਸੰਜੀਦਗੀ ਨਾਲ ਵਿਚਾਰ ਕਰ ਕੇ ਪ੍ਰਭਾਵਸ਼ਾਲੀ ਯੋਜਨਾ ਤਿਆਰ ਕਰਕੇ ਇਸ ਮੌਤ ਦੇ ਤਾਂਡਵ ਨੂੰ ਰੋਕਣਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ

ਮੈਡੀਕਲ ਸਟੋਰਾਂ ਨੇ ਮਚਾਈ ਲੁੱਟ

ਲੰਪੀ ਸਕਿਨ (ਚਮੜੀ ਰੋਗ) ਕਰਕੇ ਪੰਜਾਬ ਵਿਚ ਢਾਈ ਸੌ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਜਦੋਂ ਕਿ ਹਜ਼ਾਰਾਂ ਦੀ ਤਾਦਾਦ ਵਿਚ ਪਸ਼ੂ ਇਸ ਬਿਮਾਰੀ ਨਾਲ ਜੂਝ ਰਹੇ ਹਨ। ਪਸ਼ੂਆਂ ਵਿਚ ਬੁਖਾਰ, ਖੰਘ, ਸਾਹ ਰੋਗ, ਹੋਰ ਵੀ ਕਈ ਤਰ੍ਹਾਂ ਦੇ ਲੱਛਣ ਪਾਏ ਜਾ ਰਹੇ ਹਨ। ਗਾਵਾਂ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੀਆਂ ਹਨ। ਚੇਤੇ ਕਰਵਾ ਦੇਈਏ ਕਿ ਜਦੋਂ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿਚ ਹਾਹਾਕਾਰ ਮਚੀ ਹੋਈ ਸੀ, ਜੋ ਥਰਮਾਮੀਟਰ ਜਿਸ ਦੀ ਕੀਮਤ ਸਿਰਫ਼ 40 ਰੁਪਏ ਹੈ, ਇਨ੍ਹਾਂ ਮੈਡੀਕਲ ਦੁਕਾਨਾਂ ਵਾਲਿਆਂ ਨੇ ਉਹ 500 ਤੋਂ ਲੈ ਕੇ 700 ਤੱਕ ਵੇਚਿਆ। ਕਹਿਣ ਦਾ ਭਾਵ ਹੈ ਕਿ ਮਰੀਜ਼ਾਂ ਦੀ ਚੰਗੀ ਤਰ੍ਹਾਂ ਅੰਨ੍ਹੀ ਲੁੱਟ ਕੀਤੀ ਗਈ। ਹੁਣ ਜਦੋਂ ਪਸ਼ੂਆਂ ਵਿਚ ਇਹ ਬਿਮਾਰੀ ਪਾਈ ਜਾ ਰਹੀ ਹੈ, ਤਾਂ ਫਿਰ ਹੁਣ ਮੈਡੀਕਲ ਸਟੋਰਾਂ ਵਾਲਿਆਂ ਦੀ ਚੰਗੀ ਚਾਂਦੀ ਹੋ ਰਹੀ ਹੈ।
ਇਨਸਾਨੀਅਤ ਖਤਮ ਹੋ ਚੁੱਕੀ ਹੈ। ਹਾਲਾਤ ਏਨੇ ਮਾੜੇ ਹੋ ਚੁੱਕੇ ਹਨ ਕਿ ਹੱਡਾ ਰੋੜੀਆਂ ਵਿਚ ਪਸ਼ੂਆਂ ਨੂੰ ਸੁੱਟਣ ਲਈ ਥਾਂ ਤੱਕ ਨਹੀਂ ਰਹੀ। ਪਸ਼ੂ ਪਾਲਕਾਂ ਵਿਚ ਬਹੁਤ ਬੇਚੈਨੀ ਹੈ। ਜੋ ਮੈਡੀਕਲ ਸਟੋਰਾਂ ਵਾਲੇ ਆਪਣੀ ਮਨਮਰਜ਼ੀ ਦਾ ਰੇਟ ਲਗਾ ਰਹੇ ਹਨ, ਕਿਸ ਤਰ੍ਹਾਂ ਪਸ਼ੂ ਪਾਲਕ ਆਪਣੇ ਮਰੀਜ਼ਾਂ ਦਾ ਇਲਾਜ ਕਰਵਾਉਣਗੇ। ਮਾਣਯੋਗ ਪਸ਼ੂ ਪਾਲਣ ਮੰਤਰੀ ਨੂੰ ਪਸ਼ੂ ਹਸਪਤਾਲਾਂ, ਡਿਸਪੈਂਸਰੀਆਂ ਵਿਚ ਦਵਾਈਆਂ ਤੇ ਮਾਹਰਾਂ ਦਾ ਢੁਕਵਾਂ ਪ੍ਰਬੰਧ ਕਰਨਾ ਚਾਹੀਦਾ ਹੈ। ਪਸ਼ੂ ਪਾਲਕਾਂ ਨੂੰ ਆਪਣੇ ਵਾੜੇ ਦੀ ਚੰਗੀ ਤਰ੍ਹਾਂ ਸਫ਼ਾਈ ਕਰਨੀ ਚਾਹੀਦੀ ਹੈ ਤੇ ਪੂਰੇ ਵਾੜੇ ਵਿਚ ਦਵਾਈਆਂ ਦਾ ਛਿੜਕਾਅ ਕਰਨਾ ਚਾਹੀਦਾ ਹੈ। ਪ੍ਰਭਾਵਿਤ ਪਸ਼ੂਆਂ ਨੂੰ ਸਾਰਿਆਂ ਤੋਂ ਵੱਖ ਕਰਨਾ ਚਾਹੀਦਾ ਹੈ ਤਾਂ ਜੋ ਜਲਦੀ ਤੋਂ ਜਲਦੀ ਇਸ ਬਿਮਾਰੀ ਤੋਂ ਨਿਜਾਤ ਮਿਲ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਨਾਰੀ ਸਸ਼ਕਤੀਕਰਨ ਦੀ ਮਿਸਾਲ

ਪਿਛਲੇ ਦਿਨੀਂ ਦਰੋਪਦੀ ਮੁਰਮੂ ਨੇ 15ਵੇਂ ਰਾਸ਼ਟਰਪਤੀ ਦੀ ਚੋਣ ਜਿੱਤ ਕੇ ਭਾਰਤ ਵਿਚ ਨਵਾਂ ਇਤਿਹਾਸ ਸਿਰਜਿਆ ਹੈ। ਰਾਸ਼ਟਰਪਤੀ ਦੀ ਜਿੱਤ ਦਾ ਸਿਹਰਾ ਆਪਣੇ ਸਿਰ ਸਜਾ ਕੇ ਦਰੋਪਦੀ ਮੁਰਮੂ ਨੇ ਇਹ ਸਿੱਧ ਕਰ ਦਿੱਤਾ ਕਿ ਸਫਲਤਾ ਦੀ ਮੰਜ਼ਲ ਦਾ ਰਸਤਾ ਜਾਤ-ਪਾਤ, ਅਮੀਰੀ-ਗਰੀਬੀ ਅਤੇ ਔਰਤ ਜਾਂ ਮਰਦ ਵਿਚਕਾਰ ਭੇਦ-ਭਾਵ ਨਹੀਂ ਦੇਖਦਾ, ਬਲਕਿ ਉਮੀਦਾਂ ਨੂੰ ਖੰਭ ਕੇਵਲ ਸਖਤ ਮਿਹਨਤ, ਦ੍ਰਿੜ੍ਹਤਾ, ਜਜ਼ਬਾ ਅਤੇ ਜਾਨੂੰਨ ਤੋਂ ਮਿਲਦੇ ਹਨ।
ਭਾਰਤ ਦੇ ਪੰਨਿਆਂ 'ਤੇ ਸੁਨਹਿਰੀ ਇਤਿਹਾਸ ਕਾਇਮ ਕਰਨ ਵਾਲੀ ਪਹਿਲੀ ਕਬਾਇਲੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਵਾਲੀ ਔਰਤ ਅਤੇ ਦੇਸ਼ ਦੀ ਸਭ ਤੋਂ ਛੋਟੀ ਉਮਰ ਦੀ ਰਾਸ਼ਟਰਪਤੀ ਔਰਤ ਦਾ ਜਨਮ 20 ਜੂਨ, 1958 ਨੂੰ ਉਪਰਬੇੜਾ ਓੜੀਸ਼ਾ ਵਿਖੇ ਹੋਇਆ। ਭਾਰਤੀ ਇਤਿਹਾਸ ਵਿਚ ਅਜਿਹਾ ਪਹਿਲੀ ਵਾਰ ਹੋਇਆ ਹੈ ਕਿ ਜੋ ਸ਼ਖਸ ਆਜ਼ਾਦੀ ਤੋਂ ਬਾਅਦ ਪੈਦਾ ਹੋਇਆ ਹੈ, ਉਹ ਰਾਸ਼ਟਰਪਤੀ ਬਣ ਰਿਹਾ ਹੈ, ਜਿਸ ਕਾਰਨ ਮਿਤੀ 20 ਜੂਨ, 1958 ਦੀ ਆਪਣੇ-ਆਪ ਵਿਚ ਇਕ ਵਿਸ਼ੇਸ਼ ਮਹੱਤਤਾ ਹੈ। ਦਰੋਪਦੀ ਮੁਰਮੂ ਨੇ ਆਪਣੀ ਸਿੱਖਿਆ ਰਾਮਾਦੇਵੀ ਯੂਨੀਵਰਸਿਟੀ ਤੋਂ ਮੁਕੰਮਲ ਕੀਤੀ। ਭੂਤਕਾਲ 'ਚ 2015 ਦੌਰਾਨ ਝਾਰਖੰਡ ਦੇ ਗਵਰਨਰ ਵੀ ਰਹੇ। 2007 ਵਿਚ ਸਨਮਾਨ ਵਜੋਂ ਦਰੋਪਦੀ ਮੁਰਮੂ ਨੂੰ ਉਡੀਸ਼ਾ ਦੇ ਉੱਤਮ ਵਿਧਾਇਕ ਦੇ ਤੌਰ 'ਤੇ ਨੀਲਕੰਠ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।

-ਸਿਮਰਨਦੀਪ ਕੌਰ ਬੇਦੀ
ਭਗਤ ਨਾਮਦੇਵ ਨਗਰ, ਘੁਮਾਣ।

ਮਿਹਨਤ ਤੇ ਸਿਦਕ ਦੁਆਰਾ ਸਫਲਤਾ

ਹਰੇਕ ਮਨੁੱਖ ਜ਼ਿੰਦਗੀ ਵਿਚ ਸਫਲਤਾ ਦਾ ਸੁਆਦ ਚੱਖਣਾ ਚਾਹੁੰਦਾ ਹੈ। ਇਹ ਬਹੁਤ ਮੁਸ਼ਕਿਲ ਕੰਮ ਨਹੀਂ। ਇਸ ਦੇ ਬਾਵਜੂਦ ਦੁਨੀਆ ਵਿਚ ਸਫਲ ਵਿਅਕਤੀਆਂ ਦੇ ਮੁਕਾਬਲੇ ਵਿਚ ਅਸਫਲ ਲੋਕ ਜ਼ਿਆਦਾ ਮਿਲਣਗੇ। ਅਜਿਹੇ ਵਿਚ ਇਹ ਵਿਸ਼ਲੇਸ਼ਣ ਜ਼ਰੂਰੀ ਹੈ ਕਿ ਸਫਲਤਾ ਏਨੀ ਮੁਸ਼ਕਿਲ ਨਾ ਹੁੰਦੇ ਹੋਏ ਵੀ ਤੰਗ ਹੋ ਕੇ ਕਿਉਂ ਮਿਲਦੀ ਹੈ? ਆਮ ਤੌਰ'ਤੇ ਲੋਕ ਸਫਲਤਾ ਅਤੇ ਅਸਫਲਤਾ ਦਾ ਸਿਹਰਾ ਕਿਸਮਤ ਨੂੰ ਦਿੰਦੇ ਹਨ। ਉਹ ਮੰਨਦੇ ਹਨਕਿ ਕਿਸਮਤ 'ਚ ਸਫਲਤਾ ਹੋਵੇਗੀ ਤਾਂ ਜ਼ਰੂਰ ਮਿਲੇਗੀ, ਨਹੀਂ ਤਾਂ ਉਸ ਦੀ ਪ੍ਰਾਪਤੀ ਅਸੰਭਵ ਹੈ। ਇਸ ਤਰ੍ਹਾਂ ਅਜਿਹੇ ਸੌੜੇ ਨਜ਼ਰੀਏ ਕਾਰਨ ਉਹ ਤਮਾਮ ਜ਼ਿੰਦਗੀ ਵਿਅਰਥ ਗੁਆ ਦਿੰਦੇ ਹਨ।
ਅਸਲ ਵਿਚ ਅਜਿਹੀ ਧਾਰਨਾ ਆਲਸੀ ਤੇ ਨਿਕੰਮੇ ਲੋਕਾਂ ਦੀ ਸੂਚਕ ਹੁੰਦੀ ਹੈ। ਜੋ ਕਰਮਯੋਗੀ ਹੁੰਦੇ ਹਨ ਤੇ ਜਿਨ੍ਹਾਂ ਨੂੰ ਕਰਮ ਤੇ ਆਪਣੀ ਮਿਹਨਤ ਤੇ ਪੁਰਸ਼ਾਰਥ 'ਤੇ ਯਕੀਨ ਹੁੰਦਾ ਹੈ, ਉਨ੍ਹਾਂ ਲਈ ਸਫਲਤਾ ਹਾਸਲ ਕਰਨਾ ਸਹਿਜ ਕੰਮ ਹੁੰਦਾ ਹੈ। ਇਹ ਸੰਸਾਰ ਸਭ ਤਰ੍ਹਾਂ ਦੇ ਸੁੱਖਾਂ ਅਤੇ ਸਾਧਨਾਂ ਨਾਲ ਭਰਪੂਰ ਹੈ। ਸਾਨੂੰ ਸਫਲਤਾ ਦੇ ਵਿਸ਼ੇ 'ਚ ਉਦੋਂ ਹੀ ਚਿੰਤਨ ਕਰਨਾ ਚਾਹੀਦਾ ਹੈ ਜਦ ਅਸੀਂ ਕੰਮ ਦੀ ਸ਼ੁਰੂਆਤ ਕਰਕੇ ਉਸ ਨੂੰ ਪੂਰਾ ਕਰ ਸਕੀਏ। ਨਹੀਂ ਤਾਂ ਬਿਨਾਂ ਮਿਹਨਤ ਕੀਤੇ ਸਫਲਤਾ ਬਾਰੇ ਸੋਚਣਾ ਵੀ ਬੇਮਾਅਨਾ ਹੈ। ਇਸ 'ਚ ਭੋਰਾ ਵੀ ਸ਼ੱਕ ਨਹੀਂ ਕਿ ਸਫਲਤਾ ਕਰਮਸ਼ੀਲ ਵਿਅਕਤੀ ਦੀ ਦਾਸੀ ਹੁੰਦੀ ਹੈ। ਇਸ ਲਈ ਸਾਨੂੰ ਕਿਸਮਤ ਦਾ ਰਸਤਾ ਨਾ ਦੇਖਦੇ ਹੋਏ ਆਪਣੀ ਮਿਹਨਤ ਤੇ ਸਿਦਕ ਦੁਆਰਾ ਸਫਲਤਾ ਨੂੰ ਹਾਸਲ ਕਰਨ ਦੇ ਰਾਹ 'ਤੇ ਅੱਗੇ ਵਧਣਾ ਚਾਹੀਦਾ ਹੈ।

-ਡਾ. ਵਨੀਤ ਕੁਮਾਰ ਸਿੰਗਲਾ
ਬੁਢਲਾਡਾ ਮਾਨਸਾ।

15-08-2022

 ਲਗਾਤਾਰ ਹੁੰਦੇ ਘੁਟਾਲੇ
ਜਿਥੇ ਪੰਜਾਬ ਵਿਚ ਸਭ ਤੋਂ ਜ਼ਿਆਦਾ ਕਣਕ ਦੀ ਪੈਦਾਵਾਰ ਹੁੰਦੀ ਹੈ, ਉਥੇ ਹੀ ਸਭ ਤੋਂ ਜ਼ਿਆਦਾ ਕਣਕ ਘੁਟਾਲੇ ਵੀ ਪੰਜਾਬ ਵਿਚ ਹੋ ਰਹੇ ਹਨ। ਪਿਛਲੇ ਦਿਨੀਂ ਬਠਿੰਡਾ ਤੇ ਜ਼ੀਰਾ ਵਿਚ ਕਣਕ ਦੇ ਗੁਦਾਮਾਂ ਨੂੰ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ। ਉਸ ਦੀ ਅਜੇ ਤੱਕ ਕੋਈ ਰਿਪੋਰਟ ਸਾਹਮਣੇ ਨਹੀਂ ਆਈ। ਉਸ ਨੂੰ ਅੱਗ ਲਾਉਣ ਦੀ ਜ਼ਿੰਮੇਵਾਰੀ ਦਾ ਭਾਂਡਾ ਅਜੇ ਤੱਕ ਕਿਸੇ ਦੇ ਸਿਰ ਨਹੀਂ ਭੰਨਿਆ ਗਿਆ। ਬਸ ਦੋ ਮੁਲਾਜ਼ਮਾਂ ਨੂੰ ਫ਼ਰਜ਼ੀ ਤੌਰ 'ਤੇ ਮੁਅੱਤਲ ਕਰਨ ਦੀ ਖ਼ਬਰ ਜ਼ਰੂਰ ਆਈ ਸੀ ਪਰ ਉਹ ਕੰਮ ਕਿਸੇ ਇਕ ਜਣੇ ਦਾ ਨਹੀਂ ਹੋ ਸਕਦਾ। ਇਸੇ ਤਰ੍ਹਾਂ ਹੁਣ ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਪਨਗ੍ਰੇਨ ਦੇ ਫ਼ਿਰੋਜ਼ਪੁਰ ਸਥਿਤ ਵੱਖ-ਵੱਖ ਗੁਦਾਮਾਂ ਦੇ ਖੁਰਦ-ਬੁਰਦ ਹੋਣ ਦੀਆਂ ਖ਼ਬਰਾਂ ਆ ਰਹੀਆਂ ਹਨ। ਖ਼ਬਰਾਂ ਵਿਚ ਦੱਸਿਆ ਗਿਆ ਹੈ ਕਿ ਗੁਦਾਮਾਂ ਵਿਚੋਂ ਕਰੀਬ 33549 ਬੋਰੀਆਂ ਘੱਟ ਹਨ। ਜਾਣਕਾਰੀ ਅਨੁਸਾਰ ਪਨਗ੍ਰੇਨ ਨਾਲ ਸੰਬੰਧਿਤ ਅਧਿਕਾਰੀ ਜੋ ਕਿ ਨਿਰੀਖਕ ਦੇ ਅਹੁਦੇ 'ਤੇ ਤਾਇਨਾਤ ਸਨ, ਉਨ੍ਹਾਂ ਵਲੋਂ ਤਿੰਨ ਕਰੋੜ 9 ਲੱਖ ਰੁਪਏ ਦਾ ਅਨਾਜ ਖੁਰਦ-ਬੁਰਦ ਕੀਤਾ ਗਿਆ ਹੈ। ਗੁਦਾਮ ਵਿਚ ਪੜਤਾਲ ਦੌਰਾਨ 10364 ਬੋਰੀਆਂ (5 ਕਿਲੋ) ਵਜ਼ਨੀ 5182 ਕੁਇੰਟਲ ਅਤੇ ਸਟੇਟ ਪੂਲ ਦੀ ਕਣਕ ਦੇ ਸਟਾਕ ਵਿਚ 16389 ਬੋਰੀਆਂ (30 ਕਿਲੋ) ਜਿਸ ਦੀ ਅੰਦਾਜ਼ਨ ਕੀਮਤ 2 ਕਰੋੜ 31 ਲੱਖ ਰੁਪਏ ਬਣਦੀ ਹੈ। ਬੇਸ਼ੱਕ ਆਮ ਆਦਮੀ ਦੀ ਸਰਕਾਰ ਇਹ ਵਾਅਦੇ ਕਰ ਰਹੀ ਹੈ ਕਿ ਕਿਸੇ ਵੀ ਘੁਟਾਲੇਬਾਜ਼ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਪਰ ਇਹ ਗੱਲਾਂ ਦੀ ਫੂਕ ਪੂਰੀ ਤਰ੍ਹਾਂ ਨਿਕਲ ਚੁੱਕੀ ਹੈ। ਹੁਣ ਵੇਖਣਾ ਹੋਵੇਗਾ ਕਿ ਭਗਵੰਤ ਮਾਨ ਦੀ ਸਰਕਾਰ ਵੀ ਗੋਂਗਲੂਆਂ ਤੋਂ ਘੱਟਾ ਹੀ ਝਾੜਦੀ ਹੈ ਜਾਂ ਫਿਰ ਹਕੀਕਤ ਵਿਚ ਇਨ੍ਹਾਂ ਚੋਰਾਂ ਤੇ ਘੁਟਾਲੇਬਾਜ਼ਾਂ ਦੀ ਪੂਰੀ ਜਾਇਦਾਦ ਕੁਰਕੀ ਕਰਕੇ ਇਨ੍ਹਾਂ ਨੂੰ ਜੇਲ੍ਹਾਂ ਦੀਆਂ ਸਲਾਖਾਂ ਪਿੱਛੇ ਸੜਨ ਲਈ ਭੇਜਦੀ ਹੈ।


-ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ
ਮਮਦੋਟ (ਫ਼ਿਰੋਜ਼ਪੁਰ)।


ਵਿਚਾਰ ਪ੍ਰਗਟਾਉਣ ਦੀ ਆਜ਼ਾਦੀ
ਹਾਕਮ ਸਰਕਾਰਾਂ ਵਲੋਂ ਸਮੇਂ-ਸਮੇਂ 'ਤੇ ਹੱਕ ਅਤੇ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲਿਆਂ ਨੂੰ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਝੂਠੇ ਕੇਸ ਅਤੇ ਪਰਚੇ ਦਰਜ ਕਰਵਾਉਣ ਦੇ ਨਾਲ-ਨਾਲ ਡਰਾਇਆ ਅਤੇ ਧਮਕਾਇਆ ਜਾਂਦਾ ਹੈ ਜੋ ਵਿਚਾਰਾਂ ਦੀ ਆਜ਼ਾਦੀ ਅਤੇ ਸੰਵਿਧਾਨ ਦੀ ਪ੍ਰਭੂਸੱਤਾ ਲਈ ਖ਼ਤਰਾ ਹੈ। ਭਾਰਤ ਵਿਚ ਇਕ ਆਜ਼ਾਦ ਅਤੇ ਧਰਮ-ਨਿਰਪੱਖ ਦੇਸ਼ ਹੋਣ ਕਰਕੇ ਹਰੇਕ ਵਿਅਕਤੀ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ ਪਰ ਇਹ ਵੀ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਅਜਿਹੇ ਵਿਚਾਰ ਸਮਾਜ ਵਿਚ ਅਸਹਿਣਸ਼ੀਲਤਾ ਦਾ ਮਾਹੌਲ ਪੈਦਾ ਕਰਨ ਦੇ ਨਾਲ-ਨਾਲ ਦੇਸ਼ ਦੀ ਸੁਰੱਖਿਆ, ਅਖੰਡਤਾ ਅਤੇ ਏਕਤਾ ਲਈ ਖ਼ਤਰਾ ਨਾ ਪੈਦਾ ਕਰਨ ਤਾਂ ਜੋ ਦੇਸ਼ ਵਿਚ ਭਾਈਚਾਰਕ ਸਾਂਝ ਅਤੇ ਅਮਨ-ਸ਼ਾਂਤੀ ਕਾਇਮ ਰਹਿ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਵਧ ਰਿਹਾ ਗੰਨ ਕਲਚਰ
ਪੰਜਾਬ ਵਿਚ ਨਸ਼ੇ, ਬੇਰੁਜ਼ਗਾਰੀ ਵਰਗੀਆਂ ਸਮੱਸਿਆਵਾਂ ਵਾਂਗ ਹੀ ਗੰਨ ਕਲਚਰ (ਹਥਿਆਰ ਸੱਭਿਆਚਾਰ) ਇਕ ਗੰਭੀਰ ਸਮੱਸਿਆ ਹੈ। ਆਏ ਦਿਨ ਕੋਈ ਨਾ ਕੋਈ ਵਾਰਦਾਤ ਸੁਣਨ ਨੂੰ ਮਿਲਦੀ ਹੈ। ਹਥਿਆਰਾਂ ਦਾ ਜ਼ਿਕਰ ਪੰਜਾਬੀ ਗਾਣਿਆਂ ਵਿਚ ਆਮ ਹੋਇਆ ਮਿਲਦਾ ਹੈ। ਜਿਸ ਤੋਂ ਨੌਜਵਾਨ ਵਰਗ ਬਹੁਤ ਪ੍ਰਭਾਵਿਤ ਹੁੰਦਾ ਹੈ। ਉਹ ਵੀ ਗਾਣਿਆਂ ਦੀ ਨਕਲ ਕਰਕੇ ਹਥਿਆਰ ਰੱਖਣ ਨੂੰ ਆਪਣੀ ਸਰਦਾਰੀ ਸਮਝਦੇ ਹਨ ਪਰ ਇਸ ਪਿੱਛੇ ਨੁਕਸਾਨ ਨੂੰ ਭੁੱਲ ਜਾਂਦੇ ਹਨ। ਗੱਲ ਇਥੇ ਹੀ ਨਹੀਂ ਮੁੱਕਦੀ, ਹੌਲੀ-ਹੌਲੀ ਨੌਜਵਾਨ ਵਰਗ ਖ਼ੂਨ-ਖਰਾਬੇ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ, ਜਿਨ੍ਹਾਂ ਨੂੰ ਗੈਂਗਸਟਰ ਦਾ ਨਾਂਅ ਦਿੱਤਾ ਜਾਂਦਾ ਹੈ। ਸਵਾਲ ਇਹ ਹੈ ਕਿ ਇਹ ਅਸਲ੍ਹਾ ਇਨ੍ਹਾਂ ਨੂੰ ਦਿੰਦਾ ਕੌਣ ਹੈ? ਜੇਕਰ ਸਰਕਾਰ ਕੋਰੋਨਾ ਕਾਲ ਦੌਰਾਨ ਸਭ ਕੁਝ ਠੱਪ ਕਰ ਸਕਦੀ ਹੈ, ਮਹਿੰਗਾਈ ਘਟਾ-ਵਧਾ ਸਕਦੀ ਹੈ, ਨਵੇਂ ਨਿਯਮ ਬਣਾ ਸਕਦੀ ਹੈ ਤਾਂ ਗੰਨ ਕਲਚਰ 'ਤੇ ਰੋਕ ਕਿਉਂ ਨਹੀਂ ਲਗਾ ਸਕਦੀ? ਬੜਾ ਅਫ਼ਸੋਸ ਹੁੰਦਾ ਹੈ, ਜਦ ਇਹੀ ਸੁਣਨ ਨੂੰ ਮਿਲਦਾ ਹੈ ਕਿ ਗੋਲੀ ਚੱਲਣ ਕਾਰਨ ਨੌਜਵਾਨ ਦੀ ਮੌਤ। ਉਸ ਮਾਂ ਨੂੰ ਪੁੱਛ ਕੇ ਦੇਖੋ, ਜਿਸ ਨੇ ਆਪਣਾ ਪੁੱਤ ਖੋਹਿਆ ਹੈ। ਦੇਖਿਆ ਜਾਵੇ ਤਾਂ ਘਰ-ਘਰ ਵਿਚ ਅਸਲ੍ਹਾ ਮੌਜੂਦ ਹੈ। ਮੌਜੂਦਾ ਗਾਣੇ ਨੌਜਵਾਨ ਪੀੜ੍ਹੀ ਨੂੰ ਭੜਕਾਉਂਦੇ ਹਨ। ਸੋ, ਗੰਨ ਕਲਚਰ ਨੂੰ ਛੱਡ ਕੇ ਆਪਣੇ ਪੰਜਾਬੀ ਸੱਭਿਆਚਾਰ ਨਾਲ ਸਾਂਝ ਪਾਉਣ ਦੀ ਲੋੜ ਹੈ ਤਾਂ ਕਿ ਕੋਈ ਵੀ ਮਾਣ ਨਾਲ ਸਾਨੂੰ ਪੰਜਾਬੀ ਗੱਭਰੂ ਕਹਿ ਸਕੇ। ਅੱਜ ਲੋੜ ਹੈ, ਪੰਜਾਬ ਨੂੰ ਬਚਾਉਣ ਦੀ, ਤਾਂ ਕਿ ਇਥੇ ਹਰ ਕੋਈ ਸੁਰੱਖਿਅਤ ਮਹਿਸੂਸ ਕਰ ਸਕੇ।


-ਰਵਨੀਤ ਕੌਰ ਢੀਂਡਸਾ
ravkaur9292@gmail.com


ਫਰਿਸ਼ਤੇ ਸਕੀਮ
ਪੰਜਾਬ ਸਰਕਾਰ ਵਲੋਂ ਆਪਣੇ ਬਜਟ ਵਿਚ ਲੋਕਾਂ ਲਈ ਫਰਿਸ਼ਤੇ ਸਕੀਮ ਲਿਆਂਦੀ ਗਈ ਹੈ, ਜਿਸ ਦਾ ਮੁੱਖ ਮਕਸਦ ਸੜਕ ਹਾਦਸਿਆਂ ਵਿਚ ਜ਼ਖ਼ਮੀ ਹੋਏ ਇਨਸਾਨਾਂ ਨੂੰ ਜੇ ਕੋਈ ਕੋਲੋਂ ਲੰਘਦਾ ਵਿਅਕਤੀ ਹਸਪਤਾਲ ਪਹੁੰਚਾਉਂਦਾ ਹੈ ਤਾਂ ਅਜਿਹੇ ਅਜਨਬੀ ਫਰਿਸ਼ਦੇ ਨੂੰ ਪੁਲਿਸ ਕਿਸੇ ਕਾਨੂੰਨੀ ਉਲਝਣ ਵਿਚ ਨਹੀਂ ਫਸਾਏਗੀ, ਬਲਕਿ ਸਰਕਾਰ ਅਜਿਹੇ ਫਰਿਸ਼ਤੇ ਦਾ ਸਨਮਾਨ ਕਰੇਗੀ। ਜ਼ਖ਼ਮੀ ਹੋਏ ਮਰੀਜ਼ਾਂ ਦਾ ਸਰਕਾਰ ਮੁਫ਼ਤ ਇਲਾਜ ਕਰੇਗੀ। ਪੁਲਿਸ ਰਿਪੋਰਟ ਦੀ ਉਡੀਕ ਕੀਤੇ ਬਗੈਰ ਹੀ ਹਸਪਤਾਲ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦੇਵੇਗਾ। ਅਜਿਹਾ ਕਰਕੇ ਸੜਕ ਹਾਦਸਿਆਂ ਵਿਚ ਗੰਭੀਰ ਹੋਏ ਜ਼ਖ਼ਮੀਆਂ ਨੂੰ ਕਾਫੀ ਹੱਦ ਤੱਕ ਮੌਤ ਦੇ ਮੂੰਹ 'ਚ ਜਾਣੋਂ ਬਚਾਇਆ ਜਾ ਸਕੇਗਾ। ਸਰਕਾਰ ਵਲੋਂ ਲਿਆਂਦੀ ਇਸ ਫਰਿਸ਼ਤੇ ਸਕੀਮ ਦੀ ਸ਼ਲਾਘਾ ਕਰਨੀ ਬਣਦੀ ਹੈ। ਸਰਕਾਰ ਇਸ ਨੂੰ ਮੀਡੀਏ ਰਾਹੀਂ ਲੋਕਾਂ ਤੱਕ ਪਹੁੰਚਾਵੇ। ਤਾਂ ਕਿ ਅਜਨਬੀ ਫਰਿਸ਼ਤੇ ਬਗੈਰ ਕਿਸੇ ਡਰ-ਭੈਅ ਦੇ ਮਨੁੱਖੀ ਜਾਨਾਂ ਬਚਾਉਣ 'ਚ ਆਪਣਾ ਭਰਪੂਰ ਯੋਗਦਾਨ ਪਾ ਸਕਣ।


-ਇੰਜ: ਰਛਪਾਲ ਸਿੰਘ ਚੱਨੂੰਵਾਲਾ
-ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

11-08-2022

 ਵਧ ਰਹੀ ਮਹਿੰਗਾਈ
ਹਾਲ ਹੀ 'ਚ ਕੈਗ ਦੀ ਰਿਪੋਰਟ ਅਨੁਸਾਰ 60 ਫੀਸਦੀ ਤੋਂ ਵੱਧ ਪ੍ਰਧਾਨ ਮੰਤਰੀ ਉਜਵਲ ਯੋਜਨਾ ਤਹਿਤ ਵੰਡੇ ਗਏ ਸਿਲੰਡਰਾਂ ਔਰਤਾਂ ਵਲੋਂ ਵਰਤੋਂ ਵਿਚ ਨਹੀਂ ਲਿਆਂਦਾ ਜਾ ਰਹੇ ਕਿਉਂਕਿ ਗੈਸ ਸਿਲੰਡਰ ਦੀ ਕੀਮਤ 1000 ਤੋਂ ਪਾਰ ਕਰ ਚੁੱਕੀ ਹੈ। ਤਕਰੀਬਨ ਪਿਛਲੇ ਕਾਫੀ ਲੰਮੇ ਅਰਸੇ ਤੋਂ ਖਾਣ ਪੀਣ ਵਾਲੀਆਂ ਸਾਰੀਆਂ ਵਸਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਪੈਟਰੋਲ, ਡੀਜ਼ਲ, ਰਸੋਈ ਗੈਸ, ਖਾਣ-ਪੀਣ ਵਾਲੀਆਂ ਵਸਤਾਂ, ਆਟਾ-ਦਾਲ, ਦੁੱਧ, ਲੱਸੀ, ਹੋਰ ਚੀਜ਼ਾਂ 'ਤੇ ਜੀ.ਐਸ.ਟੀ. ਲਗਾਉਣ ਨਾਲ ਮੱਧਮ ਤੇ ਗਰੀਬ ਪਰਿਵਾਰਾਂ ਦੇ ਘਰ ਦਾ ਬਜਟ ਹਿਲ ਗਿਆ ਹੈ। ਮਾਹਰਾਂ ਦਾ ਮੰਨਣਾ ਹੈ ਕਿ ਖਾਣ-ਪੀਣ ਵਾਲੀਆਂ ਵਸਤਾਂ ਮਹਿੰਗੀਆਂ ਹੋਣ ਕਾਰਨ ਕੁਪੋਸ਼ਣ ਹੋਰ ਵਧਣ ਦਾ ਖਤਰਾ ਹੈ। ਭੁੱਖ ਮਰੀ ਵਧ ਰਹੀ ਹੈ। ਨੋਟਬੰਦੀ ਤੋਂ ਬਾਅਦ ਅਜੇ ਅਰਥਚਾਰਾ ਚੰਗੀ ਤਰ੍ਹਾਂ ਲੀਹ 'ਤੇ ਨਹੀਂ ਆਇਆ ਸੀ ਕਿ ਕੋਵਿਡ ਕਰਕੇ ਬੁਰੀ ਤਰ੍ਹਾਂ ਡਗਮਗਾ ਗਿਆ। ਰੁਪਏ ਦੀ ਕੀਮਤ ਦਿਨ ਪ੍ਰਤੀ ਡਿਗਦੀ ਜਾ ਰਹੀ ਹੈ। ਲੱਖਾਂ ਲੋਕਾਂ ਦਾ ਰੁਜ਼ਗਾਰ ਖੁਸਿਆ ਹੈ। ਬੇਰੁਜ਼ਗਾਰੀ ਵਧ ਗਈ ਹੈ। ਦੋ ਡੰਗ ਦੀ ਰੋਟੀ ਦਾ ਹੀਲਾ ਵਸੀਲਾ ਕਰਨਾ ਮੁਸ਼ਕਿਲ ਹੋ ਰਿਹਾ ਹੈ। ਲਗਾਤਾਰ ਮਹਿੰਗਾਈ ਵੱਡਾ ਮੁੱਦਾ ਬਣਦਾ ਜਾ ਰਿਹਾ ਹੈ। ਉਧਰ ਭਾਜਪਾ ਦੇ ਸੰਸਦ ਮੈਂਬਰ ਸਦਨ ਵਿਚ ਕਹਿ ਰਹੇ ਹਨ ਕਿ ਭਾਰਤ ਵਿਚ ਮਹਿੰਗਾਈ ਸਿਰਫ਼ 7 ਫ਼ੀਸਦੀ ਹੈ ਜੋ ਕਿ ਹੋਰ ਮੁਲਕਾਂ ਦੇ ਨਾਲੋਂ ਕਿਤੇ ਘੱਟ ਹੈ। ਮਹਿੰਗਾਈ ਨੂੰ ਅਣਗੌਲਿਆਂ ਨਹੀਂ ਕੀਤਾ ਜਾ ਸਕਦਾ। ਭਾਜਪਾ ਮਹਿੰਗਾਈ ਦਾ ਵੱਡਾ ਕਾਰਨ ਰੂਸ-ਯੂਕਰੇਨ ਜੰਗ ਤੇ ਹੋਰ ਸਮੱਸਿਆਵਾਂ ਨੂੰ ਦੱਸ ਰਹੀ ਹੈ। ਅਰਥਚਾਰੇ ਦੀ ਮਜ਼ਬੂਤੀ ਨਾਲ ਹੀ ਲੋਕਾਂ ਦੇ ਜੀਵਨ ਵਿਚ ਖ਼ੁਸ਼ਹਾਲੀ ਆ ਸਕਦੀ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਮਸ਼ੀਨਾਂ 'ਤੇ ਨਿਰਭਰਤਾ ਘਟਾਉਣ ਦੀ ਲੋੜ

ਘਰੋਂ ਬਾਹਰ ਨਿਕਲਦਿਆਂ ਹੀ ਜਿਧਰ ਮਰਜ਼ੀ ਝਾਕੋ, ਸਾਰੇ ਪਾਸੇ ਵੱਡੀ ਗਿਣਤੀ ਵਿਚ ਆਵਾਜਾਈ ਦੇ ਸਾਧਨ/ਮਸ਼ੀਨਰੀ ਹੀ ਦਿਖਾਈ ਦੇਵੇਗੀ। ਅੱਜਕਲ੍ਹ ਹਰ ਕੋਈ ਮਸ਼ੀਨਰੀ ਦੀ ਵਰਤੋਂ ਬਹੁਤ ਜ਼ਿਆਦਾ ਕਰ ਰਿਹਾ ਹੈ, ਜਿਸ ਨਾਲ ਸੜਕ ਹਾਦਸੇ ਜ਼ਿਆਦਾ ਵਾਪਰ ਰਹੇ ਹਨ। ਇਸ ਤੋਂ ਇਲਾਵਾ ਫਜ਼ੂਲ ਖਰਚਾ ਵੀ ਹੁੰਦਾ ਹੈ ਅਤੇ ਪ੍ਰਦੂਸ਼ਣ ਵੀ ਬਹੁਤ ਜ਼ਿਆਦਾ ਇਸੇ ਕਰਕੇ ਹੀ ਵਧ ਰਿਹਾ ਹੈ। ਮਸ਼ੀਨਰੀ ਦੀ ਬਹੁਤ ਜ਼ਿਆਦਾ ਵਰਤੋਂ ਹੋਣ ਕਰਕੇ ਹੀ ਸ਼ਹਿਰਾਂ ਵਿਚ ਅਕਸਰ ਹੀ ਵੱਡੇ-ਵੱਡੇ ਜਾਮ ਲੱਗੇ ਰਹਿੰਦੇ ਹਨ। ਹੁਣ ਤਾਂ ਸਥਿਤੀ ਇਥੋਂ ਤੱਕ ਵੀ ਗੰਭੀਰ ਹੋ ਚੁੱਕੀ ਹੈ ਕਿ ਸ਼ਹਿਰਾਂ ਵਿਚ ਕਾਰਾਂ ਆਦਿ ਖੜ੍ਹੀਆਂ ਕਰਨ ਦੀ ਬਹੁਤ ਮੁਸ਼ਕਿਲ ਆਉਂਦੀ ਹੈ, ਕਿਤੇ ਵੀ ਜਗ੍ਹਾ ਨਹੀਂ ਮਿਲਦੀ। ਲੋੜ ਹੈ ਸਾਨੂੰ ਸਭ ਨੂੰ ਆਪਣੀਆਂ ਕਾਰਾਂ ਅਤੇ ਹੋਰ ਆਵਾਜਾਈ ਦੇ ਸਾਧਨਾਂ ਨੂੰ ਬਹੁਤ ਹੀ ਸੰਜਮ ਨਾਲ ਵਰਤਣ ਅਤੇ ਇਨ੍ਹਾਂ ਮਸ਼ੀਨਾਂ 'ਤੇ ਨਿਰਭਰਤਾ ਘਟਾਉਣ ਦੀ। ਵਾਰ-ਵਾਰ ਸ਼ਹਿਰ ਜਾਣ ਦੀ ਥਾਂ ਇਕ ਵਾਰ ਸਾਮਾਨ ਦੀ ਸੂਚੀ ਬਣਾ ਕੇ ਇਕ-ਦੂਸਰੇ ਨਾਲ ਮਿਲ ਕੇ, ਸਾਈਕਲ ਦੀ ਵਰਤੋਂ ਕਰਕੇ, ਪੈਦਲ ਤੁਰ ਕੇ ਆਦਿ ਢੰਗਾਂ ਨੂੰ ਅਪਣਾ ਕੇ ਕਾਫੀ ਹੱਦ ਤੱਕ ਬੇਕਾਬੂ ਹੋ ਰਹੀ ਮਸ਼ੀਨਰੀ ਨੂੰ ਠੱਲ੍ਹ ਪਾਈ ਜਾ ਸਕਦੀ ਹੈ। ਇਸ ਨਾਲ ਜਿਥੇ ਪੈਸੇ ਦੀ ਵੱਡੀ ਬੱਚਤ ਹੋਵੇਗੀ, ਉਥੇ ਸਿਹਤ ਵੀ ਤੰਦਰੁਸਤ ਰਹੇਗੀ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ, ਜ਼ਿਲ੍ਹਾ ਬਠਿੰਡਾ।


ਹਰਿਆਵਲ ਲਹਿਰ

ਰਾਜ ਸਰਕਾਰ ਦੁਆਰਾ ਪੰਜਾਬ ਨੂੰ ਹਰਾ-ਭਰਾ ਬਣਾਉਣ ਲਈ ਸ਼ਹੀਦ-ਏ-ਆਜ਼ਮ ਭਗਤ ਸਿੰਘ ਲਹਿਰ ਦੀ ਸ਼ੁਰੂਆਤ ਕਰਦੇ ਹੋਏ ਇਕ ਸੌ ਸਤਾਰਾਂ ਵਿਧਾਨ ਸਭਾ ਹਲਕਿਆਂ ਵਿਚ ਸੱਠ ਲੱਖ ਦੇ ਕਰੀਬ ਰੁੱਖ ਲਗਾਉਣ ਦੇ ਟੀਚੇ ਮਿੱਥੇ ਗਏ ਹਨ। ਪੰਜਾਬ ਵਿਚ ਜੰਗਲਾਂ ਹੇਠ ਘਟ ਰਹੇ ਰਕਬੇ ਦੀ ਪੂਰਤੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਸਰਕਾਰ ਦੁਆਰਾ ਸ਼ੁਰੂ ਕੀਤੀ ਗਈ ਇਹ ਨਵੀਂ ਪਹਿਲ ਇਕ ਸ਼ਲਾਘਾਯੋਗ ਕਦਮ ਹੈ। ਸਰਕਾਰ ਦੀਆਂ ਕੋਸ਼ਿਸ਼ਾਂ ਦੇ ਨਾਲ ਸਮਾਜ ਸੁਧਾਰਕਾਂ, ਸਰਕਾਰੀ ਅਤੇ ਗ਼ੈਰ-ਸਰਕਾਰੀ ਸੰਗਠਨਾਂ, ਬੁੱਧੀਜੀਵੀਆਂ, ਵਿਦਿਆਰਥੀਆਂ, ਅਧਿਆਪਕਾਂ ਅਤੇ ਹਰ ਇਕ ਵਿਅਕਤੀ ਨੂੰ ਇਸ ਹਰਿਆਵਲ ਲਹਿਰ ਨਾਲ ਜੁੜਦੇ ਹੋਏ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ, ਤਾਂ ਜੋ ਪੰਜਾਬ ਦੀ ਧਰਤੀ ਮੁੜ ਹਰੀ ਭਰੀ ਹੋ ਸਕੇ।


-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।


ਲਾਇਬ੍ਰੇਰੀਆਂ ਦੀ ਮਹੱਤਤਾ
ਲਾਇਬ੍ਰੇਰੀਆਂ ਵਿਚ ਆਦਮੀ ਕਿਤਾਬਾਂ ਪੜ੍ਹ ਕੇ ਗਿਆਨ ਵਿਚ ਵਾਧਾ ਕਰ ਸਕਦਾ ਹੈ। ਲਾਇਬ੍ਰੇਰੀ ਮਨੁੱਖੀ ਜੀਵਨ ਤੇ ਸੱਭਿਆਚਾਰ ਦੀ ਜ਼ਰੂਰੀ ਲੋੜ ਹੈ। ਆਮ ਤੌਰ 'ਤੇ ਅਸੀਂ ਕਿਤਾਬਾਂ ਦੀ ਲਾਇਬ੍ਰੇਰੀ ਨੂੰ ਹੀ ਲਾਇਬ੍ਰੇਰੀ ਸਮਝਦੇ ਹਾਂ। ਇਸ ਲਈ ਸਾਨੂੰ ਨਵੇਂ ਪੁਰਾਣੇ ਅਖ਼ਬਾਰਾਂ ਨੂੰ ਵੀ ਲਾਇਬ੍ਰੇਰੀ ਵਿਚ ਥਾਂ ਦੇਣੀ ਚਾਹੀਦੀ ਹੈ। ਥੋੜ੍ਹੀ ਆਮਦਨ ਵਾਲੇ ਲੋਕ ਇਸ ਥਾਂ 'ਤੇ ਪੁਰਾਣੇ ਤੇ ਨਵੇਂ ਅਖ਼ਬਾਰਾਂ ਵਿਚੋਂ ਲੋੜ ਦੀ ਜਾਣਕਾਰੀ ਲੈ ਸਕਦੇ ਹਨ। ਜਿਹੜੇ ਕਈ ਅਖ਼ਬਾਰ ਵਕਤ ਸਿਰ ਨਹੀਂ ਪੜ੍ਹ ਸਕਦੇ, ਉਨ੍ਹਾਂ ਨੂੰ ਇਹ ਬਹੁਤ ਲਾਹੇਵੰਦ ਹੋਣਗੇ। ਅਖ਼ਬਾਰਾਂ ਵਿਚ ਕਵੀਆਂ, ਫਿਲਾਸਫ਼ਰਾਂ, ਬੁੱਧੀਜੀਵੀਆਂ, ਵਿਗਿਆਨੀਆਂ ਦੀਆਂ ਰੂਹਾਂ ਵਸਦੀਆਂ ਹਨ। ਇਸ ਲਈ ਲਾਇਬ੍ਰੇਰੀਆਂ ਵਿਚ ਅਖ਼ਬਾਰ ਜ਼ਰੂਰ ਹੋਣੇ ਚਾਹੀਦੇ ਹਨ।


-ਡਾ. ਨਰਿੰਦਰ ਭੱਪਰ
ਪਿੰਡ ਅਤੇ ਡਾਕ. ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।

10-08-2022

ਟ੍ਰੈਫਿਕ ਨਿਯਮਾਂ ਵਿਚ ਸਖ਼ਤੀ

ਸਰਕਾਰ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤੀ ਕਰਨ ਦਾ ਐਲਾਨ ਕੀਤਾ ਹੈ ਜੋ ਕਿ ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਸਮੇਂ ਦੀ ਲੋੜ ਹੈ। ਸ਼ਰਾਬ ਪੀ ਕੇ ਗੱਡੀ ਚਲਾਉਣ, ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ, ਟ੍ਰੈਫਿਕ ਬੱਤੀਆਂ ਦੀ ਉਲੰਘਣਾ, ਨਿਰਧਾਰਤ ਸਪੀਡ 'ਤੇ ਵਾਹਨ ਨਾ ਚਲਾਉਣਾ, ਭਾਰ ਢੋਣ ਵਾਲੇ ਵਾਹਨਾਂ ਦੀ ਓਵਰ ਲੋਡਿੰਗ ਅਤੇ ਛੋਟੇ ਬੱਚਿਆਂ ਦੁਆਰਾ ਕੀਤੀ ਜਾਂਦੀ ਵਾਹਨ ਦੀ ਵਰਤੋਂ ਸੜਕ ਹਾਦਸਿਆਂ ਨੂੰ ਸੱਦਾ ਦਿੰਦੇ ਹੋਏ ਕੀਮਤੀ ਜਾਨਾਂ ਨੂੰ ਜ਼ੋਖ਼ਮ ਵਿਚ ਪਾਉਣ ਲਈ ਮੁੱਖ ਤੌਰ 'ਤੇ ਜ਼ਿੰਮੇਵਾਰ ਹਨ। ਪਿਛਲੇ ਸਾਲਾਂ ਦੌਰਾਨ ਸੜਕ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਸਰਕਾਰ ਅਤੇ ਪ੍ਰਸ਼ਾਸਨ ਦੁਆਰਾ ਟ੍ਰੈਫਿਕ ਨਿਯਮਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਵਾਲੀਆਂ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ ਹਨ। ਸਰਕਾਰ ਵਲੋਂ ਇਕ ਵਾਰ ਫਿਰ ਟ੍ਰੈਫਿਕ ਨਿਯਮਾਂ ਵਿਚ ਸਖ਼ਤੀ ਕਰਦੀ ਹੋਈ ਦਿਖਾਈ ਦੇ ਰਹੀ ਹੈ। ਸਰਕਾਰ ਦੇ ਇਨ੍ਹਾਂ ਯਤਨਾਂ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਸਾਡੀ ਸੁਰੱਖਿਆ ਅਤੇ ਸੜਕ ਹਾਦਸਿਆਂ ਨੂੰ ਰੋਕਣ ਲਈ ਬਹੁਤ ਜ਼ਰੂਰੀ ਹੈ। ਸਾਨੂੰ ਸਾਰਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਦੇ ਹੋਏ ਸਰਕਾਰ ਅਤੇ ਪ੍ਰਸ਼ਾਸਨ ਨੂੰ ਬਣਦਾ ਸਹਿਯੋਗ ਦੇਣਾ ਚਾਹੀਦਾ ਹੈ ਤਾਂ ਜੋ ਸੜਕ ਹਾਦਸਿਆਂ ਨੂੰ ਰੋਕ ਕੇ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ: ਚੱਕ ਅਤਰ ਸਿੰਘ ਵਾਲਾ, ਜ਼ਿਲ੍ਹਾ ਬਠਿੰਡਾ।

ਅਪਗ੍ਰੇਡ ਕੀਤੇ ਗਏ ਸਕੂਲ

ਪਿਛਲੀ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਮਿਡਲ ਸਕੂਲ ਅਪਗ੍ਰੇਡ ਕੀਤੇ ਗਏ ਸਨ। ਪਿੰਡਾਂ ਦੇ ਗ਼ਰੀਬ ਵਰਗ ਦੇ ਲੋਕਾਂ ਨੇ ਇਸ ਗੱਲ ਦੀ ਬੜੀ ਖੁਸ਼ੀ ਮਨਾਈ। ਜਦੋਂ ਬੱਚਿਆਂ ਦਾ ਅੱਠਵੀਂ ਕਲਾਸ ਦਾ ਨਤੀਜਾ ਆਇਆ ਤਾਂ ਜਿਹੜੇ ਲੋਕਾਂ ਦੇ ਬੱਚੇ ਅੱਠਵੀਂ ਕਲਾਸ ਵਿਚੋਂ ਪਾਸ ਹੋ ਗਏ, ਉਹ ਸਰਕਾਰ ਦੀ ਇਹ ਖ਼ਬਰ ਜੋ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੁਣਾਈ ਗਈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਸਰਕਾਰੀ ਮਿਡਲ ਸਕੂਲ ਪਹਿਲੀ ਸਰਕਾਰ ਵਲੋਂ ਅਪਗ੍ਰੇਡ ਕੀਤੇ ਜਾਣਗੇ, ਲੋਕਾਂ ਨੇ ਕਿਸੇ ਪਾਸੇ ਤਾਂ ਸੁੱਖ ਦਾ ਸਾਹ ਲਿਆ ਪਰ ਹੁਣ ਨਵੀਂ ਸਰਕਾਰ ਵਲੋਂ ਰਤਾ ਭਰ ਵੀ ਇਧਰ ਧਿਆਨ ਨਹੀਂ ਦਿੱਤਾ ਗਿਆ। ਲੋਕਾਂ ਨੇ ਆਪਣੇ ਬੱਚਿਆਂ ਨੂੰ ਮਜਬੂਰਨ ਮਿਡਲ ਸਕੂਲ ਤੋਂ ਹਟਾ ਕੇ ਦੂਸਰੇ ਪਿੰਡਾਂ ਦੇ ਸਰਕਾਰੀ ਹਾਈ ਸਕੂਲਾਂ ਵਿਚ ਦਾਖਲ ਕਰਵਾਉਣੇ ਪਏ, ਜਿਸ ਕਰਕੇ ਲੋਕ ਸਰਕਾਰ ਦੇ ਇਸ ਵਤੀਰੇ ਤੋਂ ਬਹੁਤ ਖਫ਼ਾ ਹੋਏ। ਲੋਕ ਇਹ ਉਮੀਦ ਸਰਕਾਰ ਤੋਂ ਅਗਲੇ ਆਉਣ ਵਾਲੇ ਸਮੇਂ 'ਚ ਰੱਖਦੇ ਹਨ।

-ਬਲਵਿੰਦਰ ਸਿੰਘ ਮਹਿਮੀ
ਪਿੰਡ ਅਤੇ ਡਾਕ. ਸ਼ੰਕਰ, ਜ਼ਿਲ੍ਹਾ ਲੁਧਿਆਣਾ।

ਪੰਜਾਬ ਦੇ ਅੰਤਰਰਾਜੀ ਮਾਮਲੇ

ਪੰਜਾਬ ਦੇ ਅੰਤਰਰਾਜੀ ਮਾਮਲੇ, ਜਿਨ੍ਹਾਂ ਵਿਚ ਦਰਿਆਈ ਪਾਣੀਆਂ ਦਾ ਮਾਮਲਾ, ਹੈੱਡ ਵਰਕਸ, ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ, ਪੰਜਾਬੀ ਬੋਲਦੇ ਇਲਾਕੇ ਆਦਿ ਬਾਰੇ ਪੰਜਾਬੀ ਗੰਭੀਰ ਚਿੰਤਾ ਵਿਚ ਹਨ। ਸਮੇਂ ਦੀਆਂ ਸਰਕਾਰਾਂ ਨੇ ਲੰਮੇ ਸਮੇਂ ਤੋਂ ਲਟਕਦੇ ਉਪਰੋਕਤ ਮਸਲਿਆਂ 'ਤੇ ਕੋਈ ਠੋਸ ਹੱਲ ਲੱਭਣ ਦੀ ਬਜਾਏ ਆਪਣੀਆਂ ਸਿਆਸੀ ਰੋਟੀਆਂ ਸੇਕੀਆਂ ਹਨ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ 'ਤੇ ਲੋਕਾਂ ਨੂੰ ਢੇਰ ਸਾਰੀਆਂ ਉਮੀਦਾਂ ਹਨ। ਪਰ ਪੰਜਾਬ ਤੋਂ ਬਾਹਰਲੇ ਵਿਅਕਤੀ ਨੂੰ ਪੰਜਾਬ ਸਰਕਾਰ ਦੀ ਸਲਾਹਕਾਰ ਕਮੇਟੀ ਦੀ ਚੇਅਰਮੈਨਸ਼ਿਪ ਸੌਂਪਣ ਨਾਲ ਲੋਕਾਂ ਦੀਆਂ ਆਸਾਂ 'ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਕਿਉਂਕਿ ਹਰਿਆਣਾ ਅਤੇ ਰਾਜਸਥਾਨ ਵਰਗੇ ਸੂਬੇ ਕੋਰਟਾਂ ਅਤੇ ਕੇਂਦਰ ਸਰਕਾਰ ਦੀ ਸ਼ਹਿ 'ਤੇ ਆਪਣਾ ਹੱਕ ਜਤਾਉਣ ਲਈ ਉਤਾਵਲੇ ਹਨ। ਪੰਜਾਬ ਵਿਚ ਬੜੇ ਕਾਨੂੰਨ ਮਾਹਰ ਮੌਜੂਦ ਹਨ, ਜਿਨ੍ਹਾਂ ਦੀ ਸਲਾਹ ਨਾਲ ਉਪਰੋਕਤ ਮਾਮਲਿਆਂ 'ਤੇ ਆਪਣਾ ਹੱਕ ਜਤਾਇਆ ਜਾ ਸਕਦਾ ਹੈ। ਪੰਜਾਬ ਦੇ ਅੰਤਰਰਾਡੀ ਮਾਮਲਿਆਂ 'ਤੇ ਪੰਜਾਬ ਸਰਕਾਰ ਨੂੰ ਆਪਣੇ ਪੱਧਰ 'ਤੇ ਗੰਭੀਰ ਚਿੰਤਨ ਦੀ ਜ਼ਰੂਰਤ ਹੈ, ਤਾਂ ਕਿ ਲੋਕਾਂ ਵਿਚ ਬਣੀ ਸਾਖ਼ ਨੂੰ ਬਹਾਲ ਰੱਖਿਆ ਜਾ ਸਕੇ।

-ਇੰਜ. ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਧੜਾਧੜ ਬਦਲੀਆਂ

ਪਿਛਲੇ ਦਿਨੀਂ (18 ਜੁਲਾਈ) 'ਅਜੀਤ' ਦਾ ਸੰਪਾਦਕੀ ਲੇਖ 'ਤਬਾਦਲਿਆਂ ਦਾ ਦੌਰ' ਪੜ੍ਹਿਆ, ਜਿਸ ਵਿਚ ਪੰਜਾਬ ਸਰਕਾਰ ਵਲੋਂ ਪੁਲਿਸ ਤੇ ਸਿਵਲ ਪ੍ਰਸ਼ਾਸਨ ਦੀਆਂ ਧੜਾਧੜ ਬਦਲੀਆਂ ਕੀਤੀਆਂ ਜਾ ਰਹੀਆਂ ਹਨ, ਬਾਰੇ ਵਿਸਥਾਰ 'ਚ ਦੱਸਿਆ ਗਿਆ ਹੈ, ਬਹੁਤ ਹੀ ਸ਼ਲਾਘਾਯੋਗ ਸੀ। ਇਨ੍ਹਾਂ ਬਦਲੀਆਂ ਨਾਲ ਜਿਥੇ ਆਮ ਆਦਮੀ 'ਤੇ ਅਸਰ ਪੈਂਦਾ ਹੈ, ਉਥੇ ਵਿਕਾਸ ਦਾ ਕੰਮ ਵੀ ਰੁਕ ਜਾਂਦਾ ਹੈ। ਪੀੜਤ ਨੂੰ ਇਨਸਾਫ਼ ਨਹੀਂ ਮਿਲਦਾ। ਇਥੇ ਮੈਂ ਪੁਲਿਸ ਦੀਆਂ ਬਦਲੀਆਂ ਦੀ ਗੱਲ ਕਰ ਰਿਹਾ ਹਾਂ। ਪੰਜਾਬ ਵਿਚ ਜਦੋਂ ਵੀ ਚੋਣਾਂ ਆਉਂਦੀਆਂ ਹਨ, ਏ.ਐਸ.ਆਈ., ਸਬ-ਇੰਸਪੈਕਟਰ ਤੋਂ ਲੈ ਕੇ ਇੰਸਪੈਕਟਰ ਰੈਂਕ ਦੀਆਂ ਬਦਲੀਆਂ ਗ਼ੈਰ ਜ਼ਿਲ੍ਹਿਆਂ ਵਿਚ ਕਰ ਦਿੱਤੀਆਂ ਜਾਂਦੀਆਂ ਹਨ। ਇਧਰੋਂ-ਉਧਰੋਂ ਦੂਜੇ ਜ਼ਿਲ੍ਹਿਆਂ ਵਿਚ ਗਏ ਕਰਮਚਾਰੀ ਤੇ ਆਏ ਕਰਮਚਾਰੀ ਇਕ-ਦੂਸਰੇ ਦੀਆਂ ਤਫਤੀਸ਼ਾਂ ਤੋਂ ਵੀ ਅਨਜਾਣ ਹੁੰਦੇ ਹਨ ਅਤੇ ਉਨ੍ਹਾਂ ਨੂੰ ਦੁਬਾਰਾ ਤਫਤੀਸ਼ ਕਰਨ ਦਾ ਸਮਾਂ ਲਗਦਾ ਹੈ। ਇਸ ਨਾਲ ਪੀੜਤ ਨੂੰ ਇਨਸਾਫ਼ ਨਹੀਂ ਮਿਲਦਾ, ਦੋਸ਼ੀ ਤਫਤੀਸ਼ ਵਿਚ ਦੇਰੀ ਹੋਣ ਕਾਰਨ ਜ਼ਮਾਨਤ ਕਰਵਾ ਜਾਂਦੇ ਹਨ ਤੇ ਬਰੀ ਹੋ ਜਾਂਦੇ ਹਨ। ਹੁਣ ਮੀਡੀਆ ਦਾ ਵੀ ਕਾਫ਼ੀ ਪ੍ਰਭਾਵ ਹੈ। ਥਾਂ-ਥਾਂ ਸੀ.ਸੀ.ਟੀ.ਵੀ. ਕੈਮਰੇ ਲੱਗੇ ਹੋਏ ਹਨ। ਇਸ ਲਈ ਸਰਕਾਰ ਨੂੰ ਇਨ੍ਹਾਂ ਬਦਲੀਆਂ ਦਾ ਰੁਟੀਨ ਬੰਦ ਕਰਨਾ ਚਾਹੀਦਾ ਹੈ।

-ਗੁਰਮੀਤ ਸਿੰਘ ਵੇਰਕਾ
ਐਮ.ਏ. ਪੁਲਿਸ ਐਡਮਨਿਸਟਰੇਸ਼ਨ। 

09-08-2022

 ਵਧਦੀ ਵਸੋਂ ਤੇ ਬੁਰਜ਼ਗਾਰੀ

ਸੰਯੁਕਤ ਰਾਸ਼ਟਰ ਦੀ ਇਕ ਤਾਜ਼ਾ ਰਿਪੋਰਟ ਮੁਤਾਬਿਕ ਭਾਰਤ ਅਗਲੇ ਵਰ੍ਹੇ ਸਭ ਤੋਂ ਵੱਧ ਵਸੋਂ ਵਾਲਾ ਮੁਲਕ ਬਣ ਜਾਵੇਗਾ। ਅਗਲੇ ਸਾਲ ਭਾਰਤ ਦੀ ਆਬਾਦੀ ਅੱਠ ਅਰਬ ਤੋਂ ਵੱਧ ਹੋ ਜਾਵੇਗੀ। ਬੇਰੁਜ਼ਗਾਰੀ 'ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਸਾਧਨ ਪੈਦਾ ਕਰਨੇ ਚਾਹੀਦੇ ਹਨ। ਭਾਰਤ ਪਹਿਲਾਂ ਹੀ ਮੰਦੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਭਾਰਤ ਵਿਚ ਬੇਰੁਜ਼ਗਾਰੀ ਦੇ ਮੁੱਖ ਕਾਰਨ ਆਰਥਿਕ ਵਿਕਾਸ, ਮੰਦੀ, ਤਕਨੀਕੀ ਤੇ ਹੋਰ ਸਾਧਨਾਂ ਦੀ ਘਾਟ ਹੈ। ਇਹੀ ਕਾਰਨ ਹੈ ਕਿ ਨੌਜਵਾਨ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਡਿਗਰੀਆਂ ਹੱਥਾਂ ਵਿਚ ਫੜ ਕੇ ਰੁਜ਼ਗਾਰ ਨਾ ਮਿਲਣ ਕਰਕੇ ਨੌਜਵਾਨ ਨਸ਼ਿਆਂ ਨੂੰ ਤਰਜੀਹ ਦੇ ਰਿਹਾ ਹੈ। ਸਰਕਾਰੀ ਬੈਂਕਾਂ ਦਾ ਆਪਸ ਵਿਚ ਇਕੱਠੇ ਹੋਣਾ ਅਤੇ ਉਨ੍ਹਾਂ ਦਾ ਕੰਪਿਊਟਰੀਕਰਨ ਕਰਕੇ ਵੀ ਬੇਰੁਜ਼ਗਾਰੀ ਬਹੁਤ ਵਧੀ ਹੈ। ਤੇਜ਼ੀ ਨਾਲ ਵਧ ਰਹੀ ਵਸੋਂ ਭਾਰਤ ਲਈ ਇਕ ਗੰਭੀਰ ਸਮੱਸਿਆ ਹੈ, ਜਿਸ ਦੇ ਕਈ ਤਰ੍ਹਾਂ ਦੇ ਆਰਥਿਕ, ਸਮਾਜਿਕ ਤੇ ਵਾਤਾਵਰਨ ਪੱਖੋਂ ਕਾਰਨ ਸਾਹਮਣੇ ਆਏ ਹਨ। ਵਧਦੀ ਜਨਸੰਖਿਆ ਦੀ ਖੁਰਾਕ ਪੂਰਤੀ ਲਈ ਰਸਾਇਣਿਕ ਖਾਦਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਜ਼ਿਆਦਾ ਰਸਾਇਣਿਕ ਖਾਦਾਂ ਦੀ ਵਰਤੋਂ ਕਾਰਨ ਭੂਮੀ ਵੀ ਬੰਜਰ ਹੋ ਰਹੀ ਹੈ ਤੇ ਇਸ ਨਾਲ ਵਾਤਾਵਰਨ ਵੀ ਪ੍ਰਭਾਵਿਤ ਹੋ ਰਿਹਾ ਹੈ। ਭਾਰਤ ਨੂੰ ਚੀਨੀ ਮਾਡਲ ਅਪਣਾਉਣਾ ਚਾਹੀਦਾ ਹੈ। ਚੀਨ ਨੇ ਜਨਸੰਖਿਆ 'ਤੇ ਕਾਬੂ ਕਰਨ ਲਈ ਕਾਨੂੰਨ ਬਣਾਇਆ ਹੋਇਆ ਹੈ। ਭਾਰਤ ਸਰਕਾਰ ਦੀ ਇਹ ਅਹਿਮ ਜ਼ਿੰਮੇਵਾਰੀ ਹੈ ਕਿ ਇਸ ਸਮੱਸਿਆ ਨੂੰ ਅਣਗੌਲਿਆ ਨਾ ਕੀਤਾ ਜਾਵੇ। ਜਿਸ ਹਿਸਾਬ ਨਾਲ ਵਸੋਂ ਲਗਾਤਾਰ ਵਧ ਰਹੀ ਹੈ, ਕੁਦਰਤੀ ਸਾਧਨ ਵੀ ਖ਼ਤਮ ਹੋ ਰਹੇ ਹਨ। ਕੇਂਦਰ ਸਰਕਾਰ ਨੂੰ ਸੂਬਾ ਸਰਕਾਰ ਤੇ ਮਾਹਰਾਂ ਨਾਲ ਮਿਲ ਕੇ ਕੋਈ ਠੋਸ ਨੀਤੀ ਘੜਨੀ ਚਾਹੀਦੀ ਹੈ ਤਾਂ ਜੋ ਇਨ੍ਹਾਂ ਸਮੱਸਿਆਵਾਂ ਦਾ ਕੋਈ ਠੋਸ ਹੱਲ ਹੋ ਸਕੇ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਕੂੜੇ ਦੇ ਡੰਪ

ਭਾਵੇਂ ਕਿ ਪੂਰੇ ਪੰਜਾਬ ਦੇ ਛੋਟੇ-ਵੱਡੇ ਸ਼ਹਿਰਾਂ ਵਿਚ ਕੂੜੇ ਦੀ ਸਾਂਭ-ਸੰਭਾਲ ਦੀ ਗੰਭੀਰ ਸਮੱਸਿਆ ਬਣੀ ਹੋਈ ਹੈ, ਸਮਾਰਟ ਸਿਟੀ ਜਲੰਧਰ ਦੀਆਂ ਮਹੱਤਵਪੂਰਨ ਥਾਵਾਂ 'ਤੇ ਕੂੜੇ ਦੇ ਡੰਪ ਬਣੇ ਹੋਏ ਹਨ ਪ੍ਰੰਤੂ ਕੂੜਾ ਕੰਧਾਂ ਤੋਂ ਬਾਹਰ ਸੜਕਾਂ ਤੱਕ ਫੈਲਿਆ ਹੋਇਆ ਹੈ। ਮਾਡਲ ਟਾਊਨ ਸ਼ਮਸ਼ਾਨਘਾਟ ਦੇ ਬਿਲਕੁਲ ਹੀ ਨਜ਼ਦੀਕ ਬਣੇ ਕੂੜੇ ਦੇ ਡੰਪ ਵਿਚੋਂ ਕੂੜਾ ਬਾਹਰ ਖਿੱਲਰਿਆ ਪਿਆ ਹੁੰਦਾ ਹੈ, ਬਦਬੂ ਫੈਲ ਰਹੀ ਹੈ, ਜੋ ਕਿ ਬਿਮਾਰੀਆਂ ਨੂੰ ਖੁੱਲ੍ਹਾ ਸੱਦਾ ਹੈ। ਇਸ ਡੰਪ ਤੋਂ ਥੋੜ੍ਹੀ ਹੀ ਦੂਰ ਗੁਰਦੁਆਰਾ ਸਾਹਿਬ ਹੈ, ਜਿਥੇ ਹਰ ਵੇਲੇ ਸੰਗਤਾਂ ਦਾ ਤਾਂਤਾ ਲੱਗਿਆ ਰਹਿੰਦਾ ਹੈ। ਸ਼ਮਸ਼ਾਨਘਾਟ ਵਿਚ ਆਏ ਲੋਕਾਂ, ਕਾਲੋਨੀ ਨਿਵਾਸੀਆਂ, ਸੰਗਤਾਂ ਤੇ ਰਾਹਗੀਰਾਂ ਲਈ ਕੂੜੇ ਦਾ ਡੰਪ ਵੱਡੀ ਮੁਸੀਬਤ ਬਣਿਆ ਹੋਇਆ ਹੈ। ਸੋ, ਪ੍ਰਸ਼ਾਸਨ, ਸਰਕਾਰ ਨੂੰ ਜਲੰਧਰ ਸ਼ਹਿਰ ਦੇ ਨਾਲ-ਨਾਲ ਪੂਰੇ ਪੰਜਾਬ ਦੇ ਕੂੜੇ ਦੇ ਡੰਪ ਸ਼ਹਿਰੋਂ ਬਾਹਰ ਬਣਾਉਣ ਦੇ ਤੁਰੰਤ ਉਪਰਾਲੇ ਕਰਨੇ ਚਾਹੀਦੇ ਹਨ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਪਿੱਟਬੁਲ ਰੱਖਣ 'ਤੇ ਲੱਗੇ ਪਾਬੰਦੀ

ਅਵਾਰਾ ਕੁੱਤਿਆਂ ਤੇ ਪਸ਼ੂਆਂ ਨਾਲ ਲਗਾਤਾਰ ਸੜਕੀ ਹਾਦਸੇ ਹੋ ਰਹੇ ਹਨ, ਇਸ ਨਾਲ ਹੁਣ ਤੱਕ ਕਾਫੀ ਜਾਨੀ ਨੁਕਸਾਨ ਹੋ ਚੁੱਕਾ ਹੈ, ਇਥੋਂ ਤੱਕ ਕਈ ਘਰਾਂ ਦੇ ਚਿਰਾਗ ਤੱਕ ਬੁਝ ਗਏ ਨੇ, ਇਸ ਦੀ ਭਰਪਾਈ ਕਰਨੀ ਮੁਸ਼ਕਿਲ ਹੈ। ਥੋੜ੍ਹੇ ਦਿਨ ਪਹਿਲਾਂ ਦੀ ਗੱਲ ਹੈ ਕਿ ਜਲੰਧਰ ਦੇ ਇਕ ਘਰ ਵਿਚ ਰੱਖੇ ਪਾਲਤੂ ਪਿਟਬੁਲ ਕੁੱਤੇ ਨੇ ਦੋ ਸਕੀਆਂ ਭੈਣਾਂ ਨੂੰ ਲਹੂ-ਲੁਹਾਣ ਕਰ ਦਿੱਤਾ। ਇਸ ਤਰ੍ਹਾਂ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਤੇ ਹਰ ਰੋਜ਼ ਦੇਖਣ ਤੇ ਸੁਣਨ ਨੂੰ ਮਿਲ ਰਹੀਆਂ ਹਨ। ਜਿਸ 'ਤੇ ਵਿਰਾਮ ਲੱਗਣਾ ਬਹੁਤ ਜ਼ਰੂਰੀ ਹੈ, ਕਈ ਕੇਸਾਂ ਵਿਚ ਤਾਂ ਪਿਟਬੁਲ ਕੁੱਤਿਆਂ ਨੇ ਆਪਣੇ ਮਾਲਕਾਂ ਨੂੰ ਹੀ ਮਾਰ ਮੁਕਾਇਆ, ਜਿਥੇ ਅਵਾਰਾ ਕੁੱਤਿਆਂ ਤੇ ਪਸ਼ੂਆਂ ਦਾ ਕੋਈ ਸਾਰਥਿਕ ਹੱਲ ਨਿਕਲਣਾ ਚਾਹੀਦਾ ਹੈ, ਉਥੇ ਪਿਟਬੁਲ ਕੁੱਤਿਆਂ 'ਤੇ ਘਰ ਵਿਚ ਰੱਖਣ 'ਤੇ ਪੂਰਨ ਤੌਰ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ, ਤਾਂ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਅੱਗੇ ਤੋਂ ਨਾ ਵਾਪਰ ਸਕਣ।

-ਕੰਵਰਦੀਪ ਸਿੰਘ ਭੱਲਾ (ਪਿੱਪਲਾਂਵਾਲਾ)
ਬਰਾਂਚ ਮੈਨੇਜਰ ਮਾਹਿਲਪੁਰ, ਸਹਿਕਾਰੀ ਬੈਂਕ, ਹੁਸ਼ਿਆਰਪੁਰ।

ਕੁਪੋਸ਼ਣ

ਪੰਜਾਬ ਦੇ ਐਫ.ਸੀ.ਆਈ. ਭੰਡਾਰਨ ਕੇਂਦਰਾਂ ਵਿਚੋਂ ਫੋਰਟੀਫਾਈਡ (ਮਜ਼ਬੂਤ ਚਾਵਲ) ਦੇ ਲਏ ਗਏ 22 ਨਮੂਨਿਆਂ ਵਿਚੋਂ 19 ਫੇਲ੍ਹ ਹੋਣ ਦੀ ਖ਼ਬਰ ਪੜ੍ਹੀ। ਪੰਜਾਬ ਵਿਚੋਂ ਫੋਰਟੀਫਾਈਡ ਚਾਵਲ ਦੀ ਖ਼ਰੀਦ ਕਰਨ ਦੀ ਸਿਫ਼ਾਰਸ਼ ਅਤੇ 15 ਨਿਰਮਾਣ ਯੂਨਿਟਾਂ ਨੂੰ ਡਿਫਾਲਟਰ ਘੋਸ਼ਿਤ ਕਰਨਾ ਪੰਜਾਬ ਦੀ ਚਾਵਲ ਇੰਡਸਟਰੀ 'ਤੇ ਬਹੁਤ ਵੱਡਾ ਧੱਕਾ ਹੈ। ਚਾਵਲ ਇੰਡਸਟਰੀਅਲ ਆਪਣੇ ਛੋਟੇ ਜਿਹੇ ਲਾਲਚ ਖ਼ਾਤਰ 70 ਫ਼ੀਸਦੀ ਦੇਸ਼ ਦੀ ਆਬਾਦੀ ਨਾਲ ਖਿਲਵਾੜ ਕਰਦੇ ਹਨ, ਜਿਨ੍ਹਾਂ ਦੀ ਮੁੱਖ ਖੁਰਾਕ ਚਾਵਲ ਹੈ। ਖ਼ਬਰ ਮੁਤਾਬਿਕ ਦੇਸ਼ ਅੰਦਰ 5 ਸਾਲ ਦੀ ਉਮਰ ਦੇ 58 ਫ਼ੀਸਦੀ ਬੱਚੇ, 53 ਫ਼ੀਸਦੀ ਔਰਤਾਂ ਅਤੇ 23 ਫ਼ੀਸਦੀ ਪੁਰਸ਼ ਕੁਪੋਸ਼ਣ ਦੀ ਨਾਮੁਰਾਦ ਬਿਮਾਰੀ ਤੋਂ ਪੀੜਤ ਹਨ। ਪੂਰੇ ਦੇਸ਼ ਅੰਦਰ ਮਿਲਾਵਟਖੋਰੀ ਬੰਦ ਹੋਣੀ ਚਾਹੀਦੀ ਹੈ। ਪੰਜਾਬੀ ਤਾਂ ਅੰਨਦਾਤੇ ਅਤੇ ਲੰਗਰਾਂ ਲਈ ਆਪਣਾ ਨਾਂਅ ਪ੍ਰਸਿੱਧ ਕਰ ਚੁੱਕੇ ਹਨ। ਇਨ੍ਹਾਂ ਨੂੰ ਤਾਂ ਮਿਲਾਵਟਖੋਰੀ ਬਾਰੇ ਸੋਚਣਾ ਵੀ ਨਹੀਂ ਚਾਹੀਦਾ।

-ਜਗਰੂਪ ਸਿੰਘ, ਥੇਹ ਕਲੰਦਰ, ਫਾਜ਼ਿਲਕਾ।

ਰੇਤੇ ਦਾ ਰੇਹੜਾ

ਕੱਲ੍ਹ ਦੀ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਨੂੰ ਵੱਡੀ ਗਿਣਤੀ ਵਿਚ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਇਹ ਮਾਈਨਿੰਗ ਵਿਭਾਗ ਅਤੇ ਥਾਣਾ ਸਿਟੀ ਫਾਜ਼ਿਲਕਾ ਦੀ ਹੈ, ਜਿਸ ਨੇ 14 ਰੇਤੇ ਦੇ ਰੇਹੜੇ ਕਾਬੂ ਕੀਤੇ ਹਨ ਪਰ ਟਿੱਪਰ, ਟਰਾਲੀਆਂ ਅਤੇ ਹੋਰ ਵਹੀਕਲ ਇਨ੍ਹਾਂ ਨੂੰ ਦਿਖਾਈ ਨਹੀਂ ਦਿੰਦੇ ਕਿਉਂ? ਇਹ ਰੇਹੜੇ ਵਾਲੇ ਕਿਰਤ ਕਰਨ ਵਾਲੇ ਲੋਕਾਂ 'ਤੇ ਕਾਰਵਾਈ ਕਰਨੀ ਕਿੰਨੀ ਕੁ ਜਾਇਜ਼ ਹੈ। ਕਈ ਲੋਕ ਦੇ ਚੁੱਲ੍ਹੇ ਵੀ ਰੇਹੜੇ ਦੀ ਕਮਾਈ ਨਾਲ ਤਪਦੇ ਹਨ। ਇਸ ਤਰ੍ਹਾਂ ਦੀ ਕਾਰਵਾਈ ਕਰਨ ਨਾਲ ਕਈ ਗਰੀਬ ਘਰਾਂ ਦੇ ਚੁੱਲ੍ਹੇ ਠੰਢੇ ਹੋ ਜਾਣਗੇ। ਇਸ ਤਰ੍ਹਾਂ ਮਿਹਨਤ ਮਜ਼ਦੂਰੀ ਕਰਨ ਵਾਲਿਆਂ 'ਤੇ ਅਧਿਕਾਰੀਆਂ ਨੂੰ ਕਾਰਵਾਈ ਨਹੀਂ ਸਗੋਂ ਦਿਸ਼ਾ ਨਿਰਦੇਸ਼ ਦੇ ਕੇ ਉਨ੍ਹਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ।

-ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)।

08-08-2022

 ਪਸ਼ੂਆਂ 'ਚ ਫੈਲੀ ਭਿਆਨਕ ਬਿਮਾਰੀ
ਪਸ਼ੂਆਂ ਦੀ ਚਮੜੀ ਦੀ ਬਿਮਾਰੀ ਐਲ.ਐਸ.ਡੀ. ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ। ਇਸ ਬਿਮਾਰੀ ਵਿਚ ਪਹਿਲਾਂ ਪਸ਼ੂਆਂ ਦੀ ਚਮੜੀ 'ਤੇ ਧੱਫੜ ਪੈਂਦੇ ਹਨ, ਫਿਰ ਇਹ ਧੱਫੜ ਕੁਝ ਦਿਨਾਂ ਬਾਅਦ ਜ਼ਖ਼ਮ ਬਣ ਜਾਂਦੇ ਹਨ, ਪਸ (ਰੇਸ਼ਾ) ਪੈ ਜਾਂਦੀ ਹੈ, ਪਸ਼ੂ ਖਾਣਾ-ਪੀਣਾ ਬੰਦ ਕਰ ਦਿੰਦਾ ਹੈ ਅਤੇ 104 ਜਾਂ 106 ਬੁਖਾਰ ਹੋ ਜਾਂਦਾ ਹੈ। ਸਾਹ ਔਖਾ ਆਉਂਦਾ ਹੈ। ਪੂਰਨ ਇਲਾਜ ਨਾ ਹੋਣ 'ਤੇ ਪਸ਼ੂ ਦੀ ਮੌਤ ਹੋ ਜਾਂਦੀ ਹੈ। ਗੱਲ ਕੀ ਬਹੁਤ ਹੀ ਭਿਆਨਕ ਬਿਮਾਰੀ ਹੈ। ਤਕਰੀਬਨ ਸਾਰੇ ਪੰਜਾਬ ਵਿਚ ਇਹ ਬਿਮਾਰੀ ਫੈਲ ਚੁੱਕੀ ਹੈ ਅਜੇ ਤੱਕ ਕੋਈ ਪੱਕਾ ਇਲਾਜ ਨਹੀਂ। ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਬਿਮਾਰੀ ਨਾਲ ਨਜਿੱਠਣ ਲਈ ਮਾਹਰ ਡਾਕਟਰਾਂ ਦੀਆਂ ਟੀਮਾਂ ਪਿੰਡਾਂ ਵਿਚ ਭੇਜੀਆਂ ਜਾਣ ਕਿਉਂਕਿ ਗਊਆਂ ਦਾ ਇਲਾਜ ਕਰਵਾਉਣਾ ਤਾਂ ਬਹੁਤ ਔਖਾ ਹੈ। ਗਊਆਂ ਤਾਂ ਪਹਿਲਾਂ ਹੀ ਅਵਾਰਾ ਰੁਲ ਰਹੀਆਂ ਹਨ। ਉਪਰੋਂ ਇਹ ਬਿਮਾਰੀ ਦਾ ਹਮਲਾ, ਲੋਕਾਂ ਨੇ ਇਲਾਜ ਕਰਾਉਣ ਤੋਂ ਬਿਹਤਰ ਇਨ੍ਹਾਂ ਗਊਆਂ ਨੂੰ ਛੱਡ ਦੇਣਾ ਹੈ। ਗਊਆਂ ਦੀ ਸਮੱਸਿਆ ਤਾਂ ਪਹਿਲਾਂ ਹੀ ਬਹੁਤ ਵੱਡੀ ਹੈ, ਉਪਰੋਂ ਭਿਆਨਕ ਬਿਮਾਰੀ ਨਾਲ ਪੀੜਤ ਇਹ ਗਊਆਂ ਬਹੁਤ ਵੱਡੀ ਬਿਪਤਾ ਬਣ ਜਾਣੀਆਂ ਹਨ ਸਰਕਾਰ ਲਈ ਅਤੇ ਆਮ ਲੋਕਾਂ ਲਈ। ਸੋ, ਪੰਜਾਬ ਸਰਕਾਰ ਅਤੇ ਪਸ਼ੂ ਪਾਲਣ ਵਿਭਾਗ ਨੂੰ ਬੇਨਤੀ ਹੈ ਇਸ ਹੰਗਾਮੀ ਹਾਲਤ ਨਾਲ ਜੰਗੀ ਪੱਧਰ 'ਤੇ ਨਜਿੱਠਿਆ ਜਾਵੇ। ਜੇਕਰ ਸਮੇਂ ਸਿਰ ਨਾ ਕੋਈ ਨੀਤੀ ਬਣਾਈ ਤਾਂ ਇਹ ਅਵਾਰਾ ਬੇਸਹਾਰਾ ਗਊਆਂ ਥਾਂ-ਥਾਂ 'ਤੇ ਮਰੀਆਂ ਹੋਈਆਂ ਮਿਲਣਗੀਆਂ ਅਤੇ ਕਈ ਹੋਰ ਵੀ ਸਮੱਸਿਆਵਾਂ ਨਿਕਲ ਆਉਣਗੀਆਂ, ਬਿਮਾਰੀ ਦੀ ਕੋਈ ਦਵਾਈ ਤਿਆਰ ਕੀਤੀ ਜਾਵੇ ਤਾਂ ਜੋ ਪਸ਼ੂ ਧਨ ਨੂੰ ਬਚਾਇਆ ਜਾ ਸਕੇ।


-ਪੁਸ਼ਵਿੰਦਰ ਮਨਚੰਦਾ


ਨੇਤਾਵਾਂ ਦੀ ਸਿਆਸਤ
ਬੀਤੇ ਦਿਨੀਂ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਫਰੀਦਕੋਟ ਵਿਚ ਪੰਜਾਬ ਦੇ ਸਿਹਤ ਮੰਤਰੀ ਦੇ ਦੌਰੇ ਦੌਰਾਨ ਯੂਨੀਵਰਸਿਟੀ ਦੇ ਵੀ.ਸੀ. ਰਾਜ ਕੁਮਾਰ ਨੂੰ ਚੰਗੇ-ਮਾੜੇ ਤੇ ਲਿਟਾਉਣ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਭਾਂਬੜ ਮਚ ਗਿਆ। ਪਿਛਲੀਆਂ ਸਰਕਾਰਾਂ ਸਮੇਂ ਗੁਰਪ੍ਰੀਤ ਸਿੰਘ ਚੰਦਬਾਜਾ ਵਲੋਂ ਹਸਪਤਾਲ ਵਿਚ ਹੋ ਰਹੀਆਂ ਕੁਤਾਹੀਆਂ ਬਾਰੇ ਸਮੇਂ ਦੀਆਂ ਸਰਕਾਰਾਂ ਨੂੰ ਵਾਰ-ਵਾਰ ਆਗਾਹ ਕੀਤਾ ਗਿਆ, ਫਰੀਦਕੋਟ ਪ੍ਰਸ਼ਾਸਨ ਦੇ ਵੀ ਧਿਆਨ ਵਿਚ ਲਿਆਂਦਾ ਗਿਆ, ਵੀ.ਸੀ. ਸਾਹਬ ਦੇ ਵੀ ਧਿਆਨ ਵਿਚ ਲਿਆਂਦਾ ਗਿਆ ਪਰ ਪਰਨਾਲਾ ਉਥੇ ਦਾ ਉਥੇ ਰਿਹਾ। ਹਸਪਤਾਲ ਦੇ ਪ੍ਰਬੰਧਕਾਂ ਦੀ ਅਣਗਹਿਲੀ ਕਾਰਨ ਸੈਂਕੜੇ ਮਰੀਜ਼ਾਂ ਦੀ ਜਾਨ ਵੀ ਚਲੀ ਗਈ ਪਰ ਕਿਸੇ ਵੀ ਪਾਰਟੀ ਦੇ ਇਕ ਨੇਤਾ ਨੇ ਹਸਪਤਾਲ ਦਾ ਦੌਰਾ ਤਾਂ ਕੀ ਕਰਨਾ ਸੀ, ਕੋਈ ਬਿਆਨ ਵੀ ਨਹੀਂ ਦਿੱਤਾ।
ਹੁਣ ਜਦੋਂ ਉਪਰੋਕਤ ਘਟਨਾ ਵਾਪਰ ਗਈ ਤਾਂ ਕੀ ਅਕਾਲੀ, ਕੀ ਕਾਂਗਰਸੀ ਸਭ ਲੀਡਰਾਂ ਨੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵੱਲ ਵਹੀਰਾਂ ਘੱਤ ਲਈਆਂ। ਜੋ ਅਸਲ ਮੁੱਦਾ (ਮਰੀਜ਼ਾਂ ਦੀ ਦੇਖ ਭਾਲ ਦਾ) ਸੀ ਉਸ ਨੂੰ ਮੀਡੀਆ ਨੇ ਵੀ ਦਰਕਿਨਾਰ ਕਰ ਦਿੱਤਾ। ਵੀ.ਸੀ. ਸਾਹਬ ਦਾ ਰੁਤਬਾ ਜਿਥੇ ਸਤਿਕਾਰਯੋਗ ਹੈ, ਉਥੇ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ। ਸਥਾਨਕ ਸੰਸਥਾਵਾਂ ਵਲੋਂ ਵੀ.ਸੀ. ਸਾਬ੍ਹ ਦੇ ਧਿਆਨ ਵਿਚ ਜੋ ਊਣਤਾਈਆਂ ਲਿਆਂਦੀਆਂ ਗਈਆਂ ਸਨ, ਜੇ ਵੀ.ਸੀ. ਸਾਬ੍ਹ ਸਮੇਂ 'ਤੇ ਗੌਰ ਕਰ ਲੈਂਦੇ ਤਾਂ ਇਹ ਨੌਬਤ ਨਹੀਂ ਆਉਣੀ ਸੀ। ਸਾਡੇ ਸਿਆਸੀ ਲੀਡਰਾਂ ਦੀ ਸੋਚ 'ਤੇ ਬੜਾ ਤਰਸ ਆਉਂਦਾ ਹੈ ਜੋ ਸਿਰਫ਼ ਵਿਰੋਧੀ ਪਾਰਟੀ ਕਰਕੇ ਵਿਰੋਧ ਕਰ ਰਹੇ ਹਨ। ਇਨ੍ਹਾਂ ਨੂੰ ਅਣਿਆਈ ਮੌਤ ਮਰ ਰਹੇ ਮਰੀਜ਼ਾਂ ਨਾਲ ਕੋਈ ਵਾਹ-ਵਾਸਤਾ ਨਹੀਂ। ਇਸ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਇਹ ਲੋਕ ਸਿਆਸਤ ਵਿਚ ਸਿਰਫ਼ ਲੁੱਟਣ ਲਈ ਆਉਂਦੇ ਹਨ, ਆਮ ਜਨਤਾ ਨਾਲ ਇਨ੍ਹਾਂ ਨੂੰ ਕੋਈ ਮਤਲਬ ਨਹੀਂ।


-ਜਸਵੀਰ ਸਿੰਘ ਭਲੂਰੀਆ
ਪਿੰਡ ਭਲੂਰ, ਜ਼ਿਲ੍ਹਾ ਮੋਗਾ।


ਬੋਤਲਾਂ 'ਤੇ ਵੀ ਲੱਗੇ ਪਾਬੰਦੀ
ਪਲਾਸਟਿਕ ਲਿਫ਼ਾਫਿਆਂ ਨੂੰ ਬੰਦ ਕਰਨ ਦਾ ਫੈਸਲਾ ਸਰਕਾਰ ਦੇ ਚੰਗੇ ਫੈਸਲਿਆਂ ਵਿਚੋਂ ਇਕ ਹੈ। ਜੇਕਰ ਘਰੇਲੂ ਵਰਤੋਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਵਿਚ ਇਕ ਦਰਮਿਆਨਾ ਪਰਿਵਾਰ ਸਾਲ ਵਿਚ ਤਕਰੀਬਨ ਇਕ ਕਿਲੋ ਪਲਾਸਟਿਕ ਦੇ ਲਿਫ਼ਾਫ਼ੇ ਵੱਖ-ਵੱਖ ਤਰੀਕਿਆਂ ਨਾਲ ਵਰਤਦਾ ਹੈ। ਮੈਨੂੰ ਉਮੀਦ ਹੈ ਕਿ ਪਲਾਸਟਿਕ ਲਿਫ਼ਾਫ਼ਿਆਂ 'ਤੇ ਪਾਂਬਦੀ ਲੱਗਣ ਨਾਲ ਸਾਡੇ ਪਿੰਡਾਂ ਅਤੇ ਸ਼ਹਿਰਾਂ ਦਾ ਆਲਾ-ਦੁਆਲਾ ਜ਼ਰੂਰ ਸਾਫ਼-ਸੁਥਰਾ ਹੋ ਸਕੇਗਾ। ਮੌਨਸੂਨ ਵਿਚ ਪਲਾਸਟਿਕ ਲਿਫ਼ਾਫ਼ੇ ਹੀ ਸੀਵਰੇਜ ਅਤੇ ਨਾਲੀਆਂ ਦੇ ਬੰਦ ਹੋਣ ਦਾ ਕਾਰਨ ਬਣਦੇ ਰਹਿੰਦੇ ਹਨ। ਉਧਰ ਬਾਜ਼ਾਰ ਵਿਚ ਅਨੇਕਾਂ ਪ੍ਰਕਾਰ ਦੇ ਸਾਫਟ ਡਰਿੰਕਸ ਅਤੇ ਪਾਣੀ ਵਾਲੀਆਂ ਛੋਟੀਆਂ-ਵੱਡੀਆਂ ਪਲਾਸਟਿਕ ਦੀਆਂ ਬੋਤਲਾਂ ਆਮ ਵਰਤੀਆਂ ਜਾ ਰਹੀਆਂ ਹਨ। ਪ੍ਰਸ਼ਾਸਨ ਨੂੰ ਇਧਰ ਵੀ ਧਿਆਨ ਦੇਣ ਦੀ ਲੋੜ ਹੈ, ਇਨ੍ਹਾਂ ਪਲਾਸਟਿਕ ਦੀਆਂ ਬੋਤਲਾਂ ਦੇ ਬਦਲ ਵੱਲ ਵੀ ਧਿਆਨ ਦੇਣ ਦੀ ਲੋੜ ਹੈ ਤਾਂ ਕਿ ਸਾਡਾ ਆਲਾ-ਦੁਆਲਾ, ਪਿੰਡ, ਕਸਬੇ ਅਤੇ ਸ਼ਹਿਰ ਹੋਰ ਵੀ ਸਾਫ਼-ਸੁਥਰੇ ਹੋ ਸਕਣ ਅਤੇ ਅਨੇਕਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ।


-ਗੁਰਸਿਮਰਨਜੀਤ ਸਿੰਘ ਧਾਲੀਵਾਲ
ਪਿੰਡ ਅੱਬੂਵਾਲ, ਬਲਾਕ ਸੁਧਾਰ, ਜ਼ਿਲ੍ਹਾ ਲੁਧਿਆਣਾ।


ਕਦੋਂ ਹੋਵੇਗਾ ਨਸ਼ਾ ਮੁਕਤ ਪੰਜਾਬ

ਪੰਜਾਬ ਦੇ ਲੋਕਾਂ ਨੇ ਪੂਰੀ ਦੁਨੀਆ ਵਿਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਕਿਸੇ ਸਮੇਂ ਪੰਜਾਬ ਭਾਰਤ ਦਾ ਸਭ ਤੋਂ ਖ਼ੁਸ਼ਹਾਲ ਸੂਬਾ ਸੀ ਅਤੇ ਇਸ ਦੇ ਵਿਚ ਵਸਦੇ ਲੋਕ ਸਰੀਰਕ ਪੱਖੋਂ ਪੂਰੀ ਤਰ੍ਹਾਂ ਤੰਦਰੁਸਤ ਸਨ। ਪੰਜਾਬ ਦੇ ਗੱਭਰੂ ਦੁੱਧ, ਘਿਓ, ਲੱਸੀ, ਦਹੀਂ ਅਤੇ ਮੱਖਣੀ ਖਾਣ ਦੇ ਸ਼ੌਕੀਨ ਸਨ. ਪਰ ਜਦੋਂ ਤੋਂ ਨਸ਼ਾ ਤਸਕਰਾਂ ਦੀ ਬੁਰੀ ਨਜ਼ਰ ਪੰਜਾਬ 'ਤੇ ਪਈ ਹੈ, ਉਦੋਂ ਹੀ ਇਥੋਂ ਦੇ ਗੱਭਰੂ ਹੌਲੀ-ਹੌਲੀ ਨਸ਼ਿਆਂ ਦੀ ਦਲਦਲ ਵਿਚ ਫਸਦੇ ਆ ਰਹੇ ਹਨ। ਅੱਜ ਪੰਜਾਬ ਵਿਚ ਹਰ ਰੋਜ਼ ਕਿਤੇ ਨਾ ਕਿਤੇ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। ਸਮੇਂ-ਸਮੇਂ 'ਤੇ ਸਰਕਾਰਾਂ ਨੇ ਪੰਜਾਬ ਵਿਚੋਂ ਨਸ਼ਿਆਂ ਨੂੰ ਖਤਮ ਕਰਨ ਦੇ ਖੋਖਲੇ ਦਾਅਵੇ ਕੀਤੇ ਹਨ ਪਰ ਅਜੇ ਤੱਕ ਕੋਈ ਵੀ ਸਰਕਾਰ ਨਸ਼ਿਆਂ ਨੂੰ ਰੋਕਣ ਵਿਚ ਕਾਮਯਾਬ ਨਹੀਂ ਹੋਈ ਹੈ। ਪੰਜਾਬ ਨੂੰ ਨਸ਼ਾ ਮੁਕਤ ਕਰਵਾਉਣ ਦੇ ਨਾਂਅ 'ਤੇ ਹਰ ਵਾਰੀ ਰਾਜਨੀਤਕ ਪਾਰਟੀਆਂ ਵੋਟਾਂ ਹਾਸਲ ਕਰਦੀਆਂ ਹਨ ਅਤੇ ਜਿੱਤਣ ਤੋਂ ਬਾਅਦ ਆਪਣੇ ਕੀਤੇ ਹੋਏ ਦਾਅਵੇ ਭੁੱਲ ਜਾਂਦੀਆਂ ਹਨ। ਪੰਜਾਬ ਦੇ ਲੋਕ ਅੱਜ ਵੀ ਇਸ ਦੇ ਨਸ਼ਾ ਮੁਕਤ ਹੋਣ ਦੀ ਉਡੀਕ ਕਰ ਰਹੇ ਹਨ।


-ਹਰਪ੍ਰੀਤ ਸਿੰਘ ਸਿਹੌੜਾ
ਪਿੰਡ ਤੇ ਡਾਕ: ਸਿਹੌੜਾ, ਤਹਿ: ਪਾਇਲ, ਜ਼ਿਲ੍ਹਾ ਲੁਧਿਆਣਾ।

05-08-2022

 ਮੈਨੂੰ ਮਾਣ ਪੰਜਾਬੀ ਹੋਣ 'ਤੇ
ਮੈਨੂੰ ਮਾਣ ਹੈ ਕਿ ਮੈਂ ਇਕ ਅਜਿਹੇ ਰਾਜ ਵਿਚ ਜਨਮ ਲਿਆ, ਜਿਥੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਸ਼ਹੀਦਾਂ ਨੇ ਜਨਮ ਲਿਆ ਅਤੇ ਉਨ੍ਹਾਂ ਨੇ ਆਪਣੀਆਂ ਜਾਨਾਂ ਗੁਆ ਕੇ ਸਾਡੀਆਂ ਜਾਨਾਂ ਬਚਾਈਆਂ ਅਤੇ ਇਸ ਤੋਂ ਇਲਾਵਾ ਵੀ ਇਸ ਧਰਤੀ 'ਤੇ ਬਹੁਤ ਗੁਰੂਆਂ ਨੇ ਚਰਨ ਪਾਏ ਅਤੇ ਇਸ ਧਰਤੀ ਨੂੰ ਪਵਿੱਤਰ ਕੀਤਾ ਅਤੇ ਪੰਜਾਬ ਦੇ ਲੋਕਾਂ ਨੂੰ ਬਹੁਤ ਕੁਝ ਸਿਖਾਇਆ। ਪਰ ਹੁਣ ਕੁਝ ਸਮੇਂ ਦੀਆਂ ਸਰਕਾਰਾਂ ਨੇ ਪੰਜਾਬ (ਸੋਨੇ ਦੀ ਚਿੜੀ) ਨੂੰ ਗੰਧਲਾ ਕਰਨ ਵਿਚ ਕੋਈ ਕਸਰ ਨਹੀਂ ਛੱਡੀ, ਜਿਸ ਕਾਰਨ ਇਥੇ ਬੇਰੁਜ਼ਗਾਰੀ ਅਤੇ ਨਸ਼ਾ ਬਹੁਤ ਵਧ ਗਿਆ। ਅੱਜ ਨੌਜਵਾਨ ਪੰਜਾਬ ਵਿਚ ਰਹਿਣ ਦੀ ਬਜਾਏ ਬਾਹਰ ਵਿਦੇਸ਼ਾਂ ਵੱਲ ਵਧ ਰਿਹਾ ਹੈ। ਪਰ ਜਲਦੀ ਹੀ ਆਉਣ ਵਾਲੇ ਸਮੇਂ ਵਿਚ ਇਸ ਨੂੰ ਅਸੀਂ ਫਿਰ ਤੋਂ ਰੰਗਲਾ ਪੰਜਾਬ ਬਣਾਵਾਂਗੇ। ਇਸ ਤੋਂ ਇਲਾਵਾ ਕੁਝ ਵਿਅਕਤੀ ਅਜਿਹੇ ਵੀ ਹਨ, ਜਿਨ੍ਹਾਂ ਨੂੰ ਇਹ ਕਹਿਣ ਵਿਚ ਵੀ ਸ਼ਰਮ ਆਉਂਦੀ ਹੈ ਕਿ ਅਸੀਂ ਪੰਜਾਬੀ ਹਾਂ ਪਰ ਇਹ ਗੱਲ ਬਿਲਕੁਲ ਠੀਕ ਨਹੀਂ। ਮੈਂ ਉਨ੍ਹਾਂ ਸਾਰਿਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਇਹ ਧਰਤੀ ਗੁਰੂਆਂ-ਪੀਰਾਂ ਦੀ ਧਰਤੀ ਹੈ ਅਤੇ ਇਸ ਧਰਤੀ 'ਤੇ ਹੀ ਵੱਡੇ-ਵੱਡੇ ਸ਼ਹੀਦਾਂ ਨੇ ਜਨਮ ਲਿਆ ਅਤੇ ਏਨਾ ਕੁਝ ਕਹਿਣ ਤੋਂ ਬਾਅਦ ਸਾਨੂੰ ਕਦੀ ਵੀ ਇਸ ਗੱਲ ਨੂੰ ਕਹਿਣ ਵਿਚ ਸੰਕੋਚ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਮਾਣ ਹੈ ਕਿ ਅਸੀਂ ਪੰਜਾਬੀ ਹਾਂ।


-ਪ੍ਰਥਮ, ਬੁਢਲਾਡਾ


ਮੰਕੀਪਾਕਸ ਦਾ ਕਹਿਰ
ਅਜੇ ਕੋਰੋਨਾ ਮਹਾਂਮਾਰੀ ਦਾ ਕਹਿਰ ਘੱਟ ਨਹੀਂ ਸੀ ਹੋਇਆ ਕਿ ਮੰਕੀਪੌਕਸ ਨਾਂਅ ਦੀ ਬਿਮਾਰੀ ਨੇ 75 ਮੁਲਕਾਂ ਵਿਚ ਆਪਣੀ ਦਸਤਕ ਦੇ ਦਿੱਤੀ ਹੈ। ਭਾਰਤ ਵਿਚ ਵੀ ਚਾਰ ਨਵੇਂ ਕੇਸ ਸਾਹਮਣੇ ਆਏ ਹਨ। ਮਾਹਰਾਂ ਮੁਤਾਬਿਕ ਮੰਕੀਪੌਕਸ ਦੇ ਲੱਛਣ ਚੇਚਕ ਨਾਲ ਮਿਲਦੇ-ਜੁਲਦੇ ਹਨ। ਹਾਲ ਹੀ ਵਿਚ ਵਿਸ਼ਵ ਸਿਹਤ ਸੰਗਠਨ ਨੇ ਮੰਕੀਪੌਕਸ ਵਾਇਰਸ ਨੂੰ ਐਮਰਜੈਂਸੀ ਐਲਾਨਿਆ ਹੈ। ਮਾਹਰਾਂ ਮੁਤਾਬਿਕ ਮੰਕੀਪੌਕਸ ਦੀ ਲਾਗ ਘੱਟ ਫੈਲਦੀ ਹੈ। ਮੌਤ ਹੋਣ ਦਾ ਖਦਸ਼ਾ ਵੀ ਘੱਟ ਹੈ। ਪਰ ਫਿਰ ਵੀ ਬੱਚਿਆਂ ਤੇ ਬਜ਼ੁਰਗਾਂ ਨੂੰ ਇਹਤਿਆਤ ਰੱਖਣ ਦੀ ਲੋੜ ਹੈ, ਜਾਂ ਜਿਨ੍ਹਾਂ ਦਾ ਇਮਿਊਨਿਟੀ ਸਿਸਟਮ ਕਾਫੀ ਕਮਜ਼ੋਰ ਹੈ, ਉਨ੍ਹਾਂ ਲਈ ਸਾਵਧਾਨੀ ਵਰਤਣ ਦਾ ਵੇਲਾ ਹੈ। ਖ਼ਬਰਾਂ ਵੀ ਸੁਣਨ ਨੂੰ ਮਿਲ ਰਹੀਆਂ ਹਨ ਕਿ ਕਈ ਲੋਕਾਂ ਨੇ ਅਜੇ ਤੱਕ ਇਕ ਵੀ ਕੋਰੋਨਾ ਰੋਕੂ ਟੀਕਾ ਨਹੀਂ ਲਗਵਾਇਆ ਹੈ। ਸਾਨੂੰ ਕਿਸੇ ਵੀ ਤਰ੍ਹਾਂ ਦੀ ਅਫਵਾਹ 'ਤੇ ਗੌਰ ਨਹੀਂ ਕਰਨਾ ਚਾਹੀਦਾ ਹੈ ਸਗੋਂ ਟੀਕਾ ਜ਼ਰੂਰ ਲਗਵਾਉਣਾ ਚਾਹੀਦਾ ਹੈ। ਜੇ ਅਸੀਂ ਮਾਹਰਾਂ ਵਲੋਂ ਦੱਸੀਆਂ ਸਾਵਧਾਨੀਆਂ ਵਰਤਾਂਗੇ ਜਿਵੇਂ ਮੂੰਹ ਢਕ ਕੇ ਰੱਖਾਂਗੇ, ਸਫਾਈ ਵੱਲ ਵਿਸ਼ੇਸ਼ ਧਿਆਨ ਦੇਵਾਂਗੇ ਤਾਂ ਇਹ ਵਾਇਰਸ ਤੇਜ਼ੀ ਨਾਲ ਨਹੀਂ ਫੈਲੇਗਾ। ਅਸੀਂ ਆਪ ਵੀ ਜਾਗਰੂਕ ਹੋਣਾ ਹੈ ਤੇ ਹੋਰਾਂ ਨੂੰ ਜਾਗਰੂਕ ਕਰਨਾ ਹੈ।


-ਸੰਜੀਵ ਸਿੰਘ ਸੈਣੀ, ਮੁਹਾਲੀ।


ਜੈਸੀ ਕਰਨੀ, ਵੈਸੀ ਭਰਨੀ

ਮਾਪੇ ਇਹੋ ਜਿਹੇ ਸੰਘਣੀ ਛਾਂ ਹਨ ਜੋ ਤਪਦੇ ਮਾਰੂਥਲ ਵਿਚ ਵੀ ਠੰਢਕ ਦਾ ਅਹਿਸਾਸ ਕਰਵਾਉਂਦੇ ਹਨ। ਪਰ ਅਸੀਂ ਆਪਣੇ ਮਾਪਿਆਂ ਦੀ ਅੱਜਕਲ੍ਹ ਕਦਰ ਨਹੀਂ ਕਰਦੇ। ਇਸ ਕਾਰਨ ਕੱਲ੍ਹ ਨੂੰ ਸਾਡੇ ਬੱਚੇ ਵੀ ਸਾਡੀ ਕਦਰ ਨਹੀਂ ਕਰਨਗੇ। ਜ਼ਿਆਦਾਤਰ ਅੱਜਕਲ੍ਹ ਮਾਪੇ ਬਿਰਧ ਆਸ਼ਰਮ ਵਿਚ ਰਹਿ ਰਹੇ ਹਨ। ਉਨ੍ਹਾਂ ਨੇ ਆਪਣੀ ਔਲਾਦ ਲਈ ਬਹੁਤ ਕੁਝ ਕੀਤਾ ਪੜ੍ਹਾਇਆ, ਲਿਖਾਇਆ, ਪਾਲਿਆ, ਪੋਸਿਆ, ਨੌਕਰੀ ਲਵਾਈ, ਵਿਆਹ ਕੀਤਾ। ਪਰ ਔਲਾਦ ਕਦਰ ਨਹੀਂ ਪਾ ਰਹੀ। ਕੋਈ ਉਜ਼ਰ ਨਹੀਂ ਕਰਦੇ ਅਤੇ ਕਰਮਾਂ ਦਾ ਫਲ ਮੰਨਦਿਆਂ ਸਬਰ ਦਾ ਘੁੱਟ ਭਰ ਲੈਂਦੇ ਹਨ। ਸਾਨੂੰ ਸਦਾ ਹੀ ਕੰਬਦੇ ਹੱਥਾਂ ਨਾਲ ਤੇ ਫਰਕਦੇ ਬੁੱਲ੍ਹਾਂ ਨਾਲ ਆਸ਼ੀਰਵਾਦ ਦੇਣ ਲਈ ਮਾਪੇ ਤਿਆਰ ਹੁੰਦੇ ਹਨ। ਅਸੀਂ ਬੇਕਦਰੀ ਕਰ ਦਿੰਦੇ ਹਾਂ। ਅਸੀਂ ਜਿਹੋ ਜਿਹਾ ਵਿਹਾਰ ਆਪਣੇ ਮਾਪਿਆਂ ਨਾਲ ਕਰਦੇ ਹਾਂ, ਉਹੋ ਜਿਹਾ ਵਿਹਾਰ ਹੀ ਸਾਡੇ ਨਾਲ ਬੱਚੇ ਆਉਣ ਵਾਲੇ ਸਮੇਂ 'ਤੇ ਕਰਨਗੇ। ਕੀ ਇਹ ਠੀਕ ਹੈ? ਜ਼ਰਾ ਸੋਚੋ।


-ਡਾ. ਨਰਿੰਦਰ ਭੱਪਰ ਝਬੇਲਵਾਲੀ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਬੇਰੁਜ਼ਗਾਰੀ
ਨਿੱਜੀਕਰਨ ਦੀਆਂ ਸਕੀਮਾਂ ਵਿਚ ਲਗਾਤਾਰ ਹੋ ਰਿਹਾ ਵਾਧਾ ਨੌਜਵਾਨ ਪੀੜ੍ਹੀ ਵਿਚ ਵੱਡੀ ਬੇਚੈਨੀ ਪੈਦਾ ਕਰ ਰਿਹਾ ਹੈ। ਵੱਧ ਆਬਾਦੀ ਕਾਰਨ ਇਹ ਨੀਤੀਆਂ ਦੇਸ਼ ਨੂੰ ਆਰਥਿਕ, ਸਮਾਜਿਕ, ਸੱਭਿਆਚਾਰਕ ਪੱਖੋਂ ਨਿਘਾਰ ਵੱਲ ਲਿਜਾ ਰਹੀਆਂ ਹਨ। ਕੌਮਾਂਤਰੀ ਪੱਧਰ 'ਤੇ ਸਾਡੇ ਨੇਤਾ ਬੜੀਆਂ ਵੱਡੀਆਂ ਦਲੀਲਾਂ ਦੇ ਕੇ ਆਪਣੀ ਮਾਨਸਿਕਤਾ ਤਾਂ ਠੀਕ ਕਰ ਲੈਂਦੇ ਹਨ ਪਰ ਨੌਜਵਾਨ ਵਰਗ ਦਾ ਮਾਨਸਿਕ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ। ਉਨ੍ਹਾਂ ਨੂੰ ਆਪਣਾ ਭਵਿੱਖ ਚੰਗਾ ਨਹੀਂ ਦਿਖਾਈ ਦਿੰਦਾ ਤਾਂ ਉਹ ਮਾੜੀਆਂ ਆਦਤਾਂ ਅਤੇ ਨਸ਼ਿਆਂ ਦੀ ਲਪੇਟ ਵਿਚ ਆ ਜਾਂਦੇ ਹਨ। ਸਮਾਜ ਵਿਰੋਧੀ ਕਾਰੇ ਕਰਦੇ ਹਨ। ਗੱਲ ਪੁਲਿਸ ਮੁਕਾਬਲਿਆਂ ਤੱਕ ਪਹੁੰਚਦੀ ਹੈ। ਅਦਾਲਤਾਂ ਵਿਚ ਭੀੜ ਵਧਦੀ ਹੈ। ਸਮੇਂ ਸਿਰ ਨਿਆਂ ਨਹੀਂ ਮਿਲਦਾ। ਇਸ ਸਭ ਦਾ ਮੂਲ ਕਾਰਨ ਬੇਰੁਜ਼ਗਾਰੀ ਹੈ। ਰੁਜ਼ਗਾਰ ਦੇ ਮੌਕੇ ਵੱਧ ਤੋਂ ਵੱਧ ਬਹਾਲ ਕਰਕੇ ਬੇਰੁਜ਼ਗਾਰੀ ਖ਼ਤਮ ਕਰਨੀ ਸਰਕਾਰ ਦਾ ਪ੍ਰਮੁੱਖ ਏਜੰਡਾ ਹੋਣਾ ਚਾਹੀਦਾ ਹੈ।


-ਜਗਰੂਪ ਸਿੰਘ, ਥੇਹ ਕਲੰਦਰ, ਫ਼ਾਜ਼ਿਲਕਾ।


ਨਾਜਾਇਜ਼ ਕਬਜ਼ੇ

ਬਿਨਾਂ ਸ਼ੱਕ ਪੰਜਾਬ ਇਕ ਖੁਸ਼ਹਾਲ ਸੂਬਾ ਹੈ ਪਰ ਇਸ ਨੂੰ ਪਿਛਲੇ ਸਮੇਂ ਤੋਂ ਰਾਜ ਕਰਦੀਆਂ ਰਹੀਆਂ ਸਿਆਸੀ ਪਾਰਟੀਆਂ ਦੇ ਵਜ਼ੀਰਾਂ, ਉਨ੍ਹਾਂ ਦੇ ਚਹੇਤਿਆਂ ਅਤੇ ਸਰਕਾਰ ਲਈ ਹੱਥ ਠੋਕਾ ਬਣੇ ਅਫ਼ਸਰਾਂ ਨੇ ਲੁੱਟਣ ਵਿਚ ਕੋਈ ਕਸਰ ਨਹੀਂ ਛੱਡੀ। ਇਨ੍ਹਾਂ ਅਖੌਤੀ ਰਸੂਖਵਾਨ ਲੋਕਾਂ ਨੇ ਸੈਂਕੜੇ ਏਕੜ ਪੰਜਾਬ ਦੀ ਸਰਕਾਰੀ ਜ਼ਮੀਨ 'ਤੇ ਕਬਜ਼ੇ ਕੀਤੇ ਹੋਏ ਹਨ। ਪਿਛਲੀਆਂ ਦੋਵਾਂ ਸਰਕਾਰਾਂ ਨੇ ਕਈ ਤਰ੍ਹਾਂ ਦੇ ਮਾਫ਼ੀਏ ਪੈਦਾ ਕੀਤੇ ਸਨ, ਜਿਨ੍ਹਾਂ ਵਿਚੋਂ ਭੂਮੀ ਰੱਖਣ ਵਾਲੇ ਲੀਡਰ, ਰਸੂਖਵਾਨ ਜਾਂ ਕਿਸੇ ਅਫ਼ਸਰ 'ਤੇ ਕੋਈ ਕਾਰਵਾਈ ਨਹੀਂ ਕੀਤੀ। ਇਸ ਤੋਂ ਅੱਗੇ ਇਸੇ ਪ੍ਰਕਾਰ ਪਿੰਡਾਂ ਦੀਆਂ ਪੰਚਾਇਤੀ ਜ਼ਮੀਨਾਂ ਦਾ ਮਾਮਲਾ ਹੈ, ਜਿਸ ਤੋਂ ਹੋਣ ਵਾਲੀ ਆਮਦਨ ਪਿੰਡ ਦੇ ਵਿਕਾਸ ਲਈ ਘੱਟ ਤੇ ਬਹੁਤੀ ਉਪਰੋਕਤ ਲੋਕਾਂ ਦੇ ਵਿਕਾਸ ਲਈ ਜ਼ਿਆਦਾ ਖ਼ਰਚ ਹੁੰਦੀ ਹੈ। ਸੋ, ਪੰਜਾਬ ਦੇ ਲੋਕਾਂ ਨੂੰ ਹੁਣ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਨਵੀਂ ਸਰਕਾਰ ਦਾ ਸਾਥ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਮੁੜ ਆਪਣੇ ਪੈਰਾਂ 'ਤੇ ਖੜ੍ਹਾ ਹੋ ਸਕੇ।


-ਮਾ: ਜਸਪਿੰਦਰ ਸਿੰਘ ਗਿੱਲ, ਤਰਨ ਤਾਰਨ।

04-08-2022

 ਬਿਜਲੀ ਮੀਟਰਾਂ ਦੇ ਖੁੱਲ੍ਹੇ ਬਕਸੇ

ਪੰਜਾਬ ਵਿਚ ਬਿਜਲੀ ਦੇ ਮੀਟਰ ਘਰਾਂ ਤੋਂ ਬਾਹਰ ਕੱਢਣ ਸਮੇਂ ਲੋਹੇ ਦੇ ਬਕਸਿਆਂ ਵਿਚ ਮੀਟਰ ਲਗਾਏ ਗਏ ਸਨ। ਜਿਨ੍ਹਾਂ ਨੂੰ ਲੱਗੇ ਹੋਏ ਕਾਫੀ ਸਮਾਂ ਬੀਤ ਚੁੱਕਾ ਹੈ। ਇਸ ਕਰਕੇ ਜ਼ਿਆਦਾਤਰ ਬਕਸੇ ਜੰਗਾਲ ਲੱਗਣ ਕਰਕੇ ਖਰਾਬ ਹੋ ਚੁੱਕੇ ਹਨ। ਅਕਸਰ ਹੀ ਵੇਖਿਆ ਜਾ ਸਕਦਾ ਹੈ ਕਿ ਇਹ ਬਕਸੇ ਜ਼ਿਆਦਾਤਰ ਖੁੱਲ੍ਹੇ ਅਤੇ ਕੁਝ ਤਾਂ ਲਮਕੇ ਡਿੱਗੇ ਹੀ ਪਏ ਹਨ। ਖੁੱਲ੍ਹੇ ਅਤੇ ਡਿੱਗੇ ਬਕਸਿਆਂ ਵਿਚ ਮੀਂਹ ਦਾ ਮੌਸਮ ਹੋਣ ਕਰਕੇ ਮੀਂਹ ਦਾ ਪਾਣੀ ਮੀਟਰਾਂ ਉੱਪਰ ਪੈ ਜਾਂਦਾ ਹੈ, ਜਿਸ ਕਰਕੇ ਇਹ ਕਰੰਟ ਮਾਰਨ ਲੱਗ ਜਾਂਦੇ ਹਨ, ਜੋ ਕਿਸੇ ਦਾ ਜਾਨੀ ਨੁਕਸਾਨ ਵੀ ਕਰ ਸਕਦਾ ਹੈ। ਕਈ ਆਮ ਲੋਕ ਵੀ ਖੁਦ ਹੀ ਇਨ੍ਹਾਂ ਬਕਸਿਆਂ ਨਾਲ ਛੇੜਖਾਨੀ ਕਰਨ ਲੱਗ ਪੈਂਦੇ ਹਨ। ਅਜਿਹਾ ਹੋਣ ਨਾਲ ਘਰਾਂ ਦੀ ਬਿਜਲੀ ਸਪਲਾਈ ਵੀ ਪ੍ਰਭਾਵਿਤ ਹੋ ਜਾਂਦੀ ਹੈ ਅਤੇ ਕਈ ਵਾਰ ਤਾਂ ਮੀਟਰ ਜਾਂ ਘਰਾਂ ਵਿਚ ਲੱਗੇ ਬਿਜਲੀ ਦੇ ਉਪਕਰਨ ਵੀ ਸੜ ਜਾਂਦੇ ਹਨ। ਖੁੱਲ੍ਹੇ ਬਕਸਿਆਂ ਵਿਚ ਪੰਛੀ ਵੀ ਆਲ੍ਹਣੇ ਪਾ ਰਹੇ ਹਨ। ਅਵਾਰਾ ਪਸ਼ੂਆਂ ਲਈ ਵੀ ਬਰਸਾਤ ਦੇ ਦਿਨਾਂ ਵਿਚ ਇਹ ਖੁੱਲ੍ਹੇ ਬਕਸੇ ਉਨ੍ਹਾਂ ਦੀ ਜਾਨ ਖਤਰੇ ਵਿਚ ਪਾ ਸਕਦੇ ਹਨ। ਲੋੜ ਹੈ ਸਰਕਾਰ ਨੂੰ ਤੁਰੰਤ ਇਨ੍ਹਾਂ ਬਿਜਲੀ ਮੀਟਰਾਂ ਦੇ ਬਕਸਿਆਂ ਨੂੰ ਠੀਕ ਕਰਵਾ ਕੇ ਬੰਦ ਕਰਵਾਉਣ ਦੀ ਤਾਂ ਜੋ ਕੋਈ ਵੀ ਇਨ੍ਹਾਂ ਨਾਲ ਛੇੜਖਾਨੀ ਨਾ ਕਰੇ ਅਤੇ ਕਿਸੇ ਸੰਭਾਵੀ ਨੁਕਸਾਨ ਤੋਂ ਵੀ ਬਚਾ ਹੋ ਸਕੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਕੋਟ ਗੁਰੂ, ਤਹਿ: ਤੇ ਜ਼ਿਲ੍ਹਾ ਬਠਿੰਡਾ।

ਮੋਬਾਈਲ ਫ਼ੋਨ ਦੇ ਆਦੀ ਹੋਏ ਬੱਚੇ

ਅਜੋਕੇ ਸਮੇਂ ਵਿਚ ਮੋਬਾਈਲ ਫੋਨ ਨੇ ਰੋਜ਼ਾਨਾ ਜ਼ਿੰਦਗੀ ਵਿਚ ਅਹਿਮ ਜਗ੍ਹਾ ਬਣਾ ਲਈ ਹੈ। ਪਹਿਲਾਂ ਲੋਕ ਆਪਣੇ ਰਿਸ਼ਤੇਦਾਰਾਂ ਨਾਲ ਦੁੱਖ-ਸੁੱਖ ਚਿੱਠੀਆਂ ਰਾਹੀਂ ਸਾਂਝੇ ਕਰਦੇ ਸਨ। ਅੱਜਕਲ੍ਹ ਤਾਂ ਘਰ ਵਿਚ ਜਿੰਨੇ ਮੈਂਬਰ ਹਨ, ਤਕਰੀਬਨ ਸਾਰੇ ਹੀ ਮੋਬਾਈਲ ਦੀ ਵਰਤੋਂ ਕਰਦੇ ਹਨ। ਮੋਬਾਈਲ 'ਤੇ ਹੀ ਦੁੱਖ-ਸੁੱਖ ਪਤਾ ਕਰ ਲਏ ਜਾਂਦੇ ਹਨ। ਮੋਬਾਈਲ ਨੇ ਸਾਡੀ ਆਪਸੀ ਸਾਂਝ-ਪਿਆਰ ਵੀ ਖਤਮ ਕੀਤੀ ਹੈ। ਇੰਟਰਨੈੱਟ ਦੀ ਧੜੱਲੇ ਨਾਲ ਵਰਤੋਂ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਕਿਸੇ ਯੂਨੀਵਰਸਿਟੀ ਨੇ ਅਧਿਐਨ ਕੀਤਾ ਹੈ ਕਿ 95 ਫ਼ੀਸਦੀ ਬੱਚੇ ਮੋਬਾਈਲ ਦੇ ਆਦੀ ਹੋ ਚੁੱਕੇ ਹਨ, ਜਿਸ ਕਾਰਨ ਛੋਟੀ ਉਮਰ ਦੇ ਬੱਚੇ ਮੋਟਾਪਾ, ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ ਹੋ ਰਹੇ ਹਨ। ਤਾਲਾਬੰਦੀ ਦੇ ਸਮੇਂ ਤਕਰੀਬਨ ਸਾਰੀ ਪੜ੍ਹਾਈ ਬੱਚਿਆਂ ਦੀ ਘਰ ਬੈਠੇ ਮੋਬਾਈਲ 'ਤੇ ਹੀ ਹੋਈ ਹੈ। ਕਈ ਬੱਚਿਆਂ ਨੇ ਤਾਂ ਗ਼ਲਤ ਸੋਸ਼ਲ ਨੈੱਟਵਰਕਿੰਗ ਸਾਈਟਸ 'ਤੇ ਜਾ ਕੇ ਆਪਣੇ ਮਾਂ-ਬਾਪ ਦੀ ਜਮ੍ਹਾਂ ਕੀਤੀ ਪੂੰਜੀ ਹੀ ਗੁਆ ਦਿੱਤੀ ਹੈ। ਮਾਂ-ਬਾਪ ਦੀ ਅਹਿਮ ਜ਼ਿੰਮੇਵਾਰੀ ਬਣਦੀ ਹੈ ਕਿ ਜਦੋਂ ਬੱਚਿਆਂ ਨੂੰ ਛੁੱਟੀਆਂ ਹੁੰਦੀਆਂ ਹਨ ਤਾਂ ਉਨ੍ਹਾਂ ਨੂੰ ਬਾਹਰ ਪਾਰਕ ਜਾਂ ਝੀਲ ਜਾਂ ਕਿਥੇ ਕੋਈ ਕਿਤਾਬ ਮੇਲਾ ਹੈ, ਉਥੇ ਲੈ ਕੇ ਜਾਣ। ਇਸ ਨਾਲ ਬੱਚਿਆਂ ਦੀ ਜਾਣਕਾਰੀ ਵਿਚ ਵੀ ਵਾਧਾ ਹੋਵੇਗਾ। ਮਾਂ-ਬਾਪ ਦਾ ਫ਼ਰਜ਼ ਬਣਦਾ ਹੈ ਕਿ ਛੁੱਟੀ ਵਾਲੇ ਦਿਨ ਆਪਣੇ ਬੱਚਿਆਂ ਨਾਲ ਸਮਾਂ ਗੁਜ਼ਾਰੋ। ਇਸ ਨਾਲ ਬੱਚਿਆਂ ਦੀ ਮੋਬਾਈਲ ਤੋਂ ਦੂਰੀ ਬਣੇਗੀ। ਵਧੀਆ ਕਿਤਾਬਾਂ ਬਾਰੇ ਜਾਣਕਾਰੀ ਦੇਵੋ। ਲਾਇਬ੍ਰੇਰੀ ਵਿਚ ਲੈ ਕੇ ਜਾਓ। ਬੱਚਿਆਂ ਦਾ ਸਾਹਿਤ ਪੜ੍ਹਨ ਦਾ ਰੁਝਾਨ ਵਧੇਗਾ।

-ਸੰਜੀਵ ਸਿੰਘ ਸੈਣੀ, ਮੁਹਾਲੀ।

ਵਧਦੀ ਬੇਰੁਜ਼ਗਾਰੀ

ਪੰਜਾਬ ਵਿਚ ਬੇਰੁਜ਼ਗਾਰੀ ਸਭ ਹੱਦਾਂ ਬੰਨ੍ਹੇ ਟੱਪ ਗਈ ਹੈ। ਸਰਕਾਰੀ ਪੱਕਾ ਰੁਜ਼ਗਾਰ ਮਿਲਣਾ ਤਾਂ ਦੂਰ ਦੀ ਗੱਲ ਹੈ, ਹੁਣ ਲੋਕਾਂ ਲਈ ਨਿੱਜੀ ਖੇਤਰ ਵਿਚ ਵੀ ਰੁਜ਼ਗਾਰ ਦੇ ਮੌਕੇ ਲਗਾਤਾਰ ਘਟ ਰਹੇ ਹਨ। ਪੰਜਾਬ ਸਰਕਾਰ ਦੇ ਰੁਜ਼ਗਾਰ ਮੇਲੇ ਅਤੇ ਘਰ ਘਰ ਰੁਜ਼ਗਾਰ ਵਰਗੀਆਂ ਯੋਜਨਾਵਾਂ ਠੁੱਸ ਪਟਾਕਾ ਹੀ ਸਾਬਤ ਹੋਈਆਂ ਹਨ। ਕੋਰੋਨਾ ਤਾਲਾਬੰਦੀ ਤੋਂ ਬਾਅਦ ਗ਼ੈਰ-ਰਸਮੀ ਰੁਜ਼ਗਾਰ ਦਾ ਵੀ ਉਜਾੜਾ ਹੋਣ ਕਾਰਨ ਬੇਰੁਜ਼ਗਾਰੀ ਦੀ ਸਮੱਸਿਆ ਹੋਰ ਭਿਆਨਕ ਹੋ ਗਈ ਹੈ। ਭਾਰਤੀ ਸੰਸਦ ਵਿਚ ਪੇਸ਼ ਇਕ ਰਿਪੋਰਟ ਮੁਤਾਬਿਕ ਪੰਜਾਬ ਵਿਚ ਕੁੱਲ ਬੇਰੁਜ਼ਗਾਰੀ ਦਰ 7.3 ਫ਼ੀਸਦੀ ਹੈ ਜੋ ਕਿ ਪੂਰੇ ਭਾਰਤ ਦੀ ਔਸਤ ਬੇਰੁਜ਼ਗਾਰੀ 5.8 ਫ਼ੀਸਦੀ ਤੋਂ ਜ਼ਿਆਦਾ ਹੈ। ਪੰਜਾਬ ਸਰਕਾਰ ਦੀ ਆਰਥਿਕ ਸਰਵੇਖਣ ਰਿਪੋਰਟ (2020-21) ਮੁਤਾਬਿਕ 15 ਤੋਂ 29 ਸਾਲ ਦੇ ਨੌਜਵਾਨਾਂ ਵਿਚ ਬੇਰੁਜ਼ਗਾਰੀ ਦਰ 21 ਫ਼ੀਸਦੀ ਹੈ। ਸ਼ਹਿਰੀ ਖੇਤਰ ਵਿਚ ਬੇਰੁਜ਼ਗਾਰੀ ਦਰ 7 ਫ਼ੀਸਦੀ ਹੈ ਜਦਕਿ ਪੇਂਡੂ ਖੇਤਰ ਵਿਚ ਇਹ 7.7 ਫ਼ੀਸਦੀ ਹੈ। ਜੇ ਪੜ੍ਹੇ-ਲਿਖਿਆਂ 'ਚ ਬੇਰੁਜ਼ਗਾਰੀ ਦੀ ਗੱਲ ਕਰੀਏ ਤਾਂ 12ਵੀਂ ਪਾਸ ਵਿਚ ਬੇਰੁਜ਼ਗਾਰੀ ਦਰ 15.8 ਫ਼ੀਸਦੀ ਡਿਪਲੋਮਾ ਪਾਸ ਵਿਚ 16.4 ਫ਼ੀਸਦੀ ਗਰੈਜੂਏਟ ਪਾਸ ਵਿਚ 14.5 ਫੀਸਦੀ ਅਤੇ ਪੋਸਟ ਗਰੈਜੂਏਟ ਵਿਚ 14.1 ਫ਼ੀਸਦੀ ਹੈ। ਪੰਜਾਬ ਵਿਚ ਬੇਰੁਜ਼ਗਾਰੀ ਦੀ ਭਿਆਨਕਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਅਗਸਤ 2021 ਵਿਚ ਹੋਏ ਪਟਵਾਰੀ ਦੀ ਭਰਤੀ ਦੇ ਪੇਪਰ ਵਿਚ ਸਿਰਫ਼ 1150 ਅਸਾਮੀਆਂ ਲਈ 2 ਲੱਖ ਤੋਂ ਵੱਧ ਨੌਜਵਾਨਾਂ ਨੇ ਫਾਰਮ ਭਰੇ। ਸੂਬੇ ਦੇ 47 ਸਰਕਾਰੀ ਕਾਲਜਾਂ ਵਿਚ 1995 ਤੋਂ ਬਾਅਦ ਹੁਣ 2021 ਵਿਚ ਸਹਾਇਕ ਪ੍ਰੋਫੈਸਰਾਂ ਦੀ ਭਰਤੀ ਹੋਈ ਹੈ। ਇਕ ਅਨੁਮਾਨ ਮੁਤਾਬਿਕ ਇਸ ਵਕਤ ਪੰਜਾਬ ਦੇ ਸਰਕਾਰੀ ਕਾਲਜਾਂ ਵਿਚ ਸਿਰਫ਼ 325 ਰੈਗੂਲਰ ਅਧਿਆਪਕ ਹੀ ਕੰਮ ਕਰ ਰਹੇ ਹਨ। ਲਗਭਗ 50 ਸਰਕਾਰੀ ਸਕੂਲਾਂ ਵਿਚ ਕੋਈ ਵੀ ਪੱਕਾ ਅਧਿਆਪਕ ਨਹੀਂ ਹੈ। ਵਧਦੀ ਬੇਰੁਜ਼ਗਾਰੀ ਨੌਜਵਾਨ ਪੀੜ੍ਹੀ ਨੂੰ ਖਤਮ ਹੋਣ ਕੰਢੇ 'ਤੇ ਲਿਜਾ ਰਹੀ ਹੈ। ਨੌਜਵਾਨ ਪੀੜ੍ਹੀ ਨੂੰ ਗ਼ਲਤ ਰਸਤਾ ਅਪਣਾਉਣ ਤੋਂ ਰੋਕਣ ਲਈ ਸਰਕਾਰ ਨੂੰ ਰੁਜ਼ਗਾਰ ਪ੍ਰਤੀ ਜਲਦੀ ਤੋਂ ਜਲਦੀ ਸਖ਼ਤ ਕਦਮ ਚੁੱਕਣੇ ਪੈਣਗੇ।

-ਦਵਿੰਦਰ ਕੌਰ ਖੁਸ਼ ਧਾਲੀਵਾਲ
ਧੂਰਕੋਟ।

ਕਾਰਗਿਲ 'ਚ ਪੰਜਾਬੀ ਜਵਾਨ


ਪਿਛਲੇ ਦਿਨੀਂ ਡਾ. ਦਲਵਿੰਦਰ ਸਿੰਘ ਗਰੇਵਾਲ ਦੀ ਰਚਨਾ 'ਕਾਰਗਿਲ ਜੰਗ ਵਿਚ ਬੇਮਿਸਾਲ ਸੀ ਸਿੱਖ ਯੋਧਿਆਂ ਦਾ ਯੋਗਦਾਨ' ਪੜ੍ਹੀ, ਜਿਸ ਬਾਰੇ ਲੇਖਕ ਨੇ ਕਾਰਗਿਲ ਯੁੱਧ ਵਿਚ ਪੰਜਾਬੀ ਨੌਜਵਾਨਾਂ ਦੇ ਅਹਿਮ ਯੋਗਦਾਨ ਬਾਰੇ ਵਿਸਥਾਰ ਵਿਚ ਬੜੇ ਸੋਹਣੇ ਲਹਿਜ਼ੇ ਨਾਲ ਲਿਖਿਆ ਹੈ। ਕਾਬਲ-ਏ-ਗੌਰ ਹੈ। ਆਜ਼ਾਦੀ ਦੀ ਲੜਾਈ ਹੋਵੇ ਜਾਂ ਹੋਰ ਲੜਾਈਆਂ, ਸਭ ਤੋਂ ਵਧ ਯੋਗਦਾਨ ਪੰਜਾਬੀ ਨੌਜਵਾਨਾਂ ਨੇ ਆਪਣਾ ਖ਼ੂਨ ਡੋਲ ਕੇ ਪਾਇਆ ਹੈ। ਇਸ ਵਿਚ ਕਾਰਗਿਲ ਦੀ ਜੰਗ, ਜਿਸ ਵਿਚ ਅਹਿਮ ਯੋਗਦਾਨ ਪੰਜਾਬੀ ਨੌਜਵਾਨਾਂ ਦਾ ਹੀ ਰਿਹਾ ਹੈ। ਉਹ ਕੌਮਾਂ ਸਦਾ ਜ਼ਿੰਦਾ ਰਹਿੰਦੀਆਂ ਹਨ ਜੋ ਆਪਣੇ ਸ਼ਹੀਦਾਂ ਨੂੰ ਯਾਦ ਕਰਦੀਆਂ ਹਨ। ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਨ੍ਹਾਂ ਸੂਰਬੀਰਾਂ ਨੇ ਦੇਸ਼ ਵਾਸਤੇ ਜਾਨ ਵਾਰੀ ਉਨ੍ਹਾਂ ਦੀਆਂ ਜ਼ਿਲ੍ਹੇ ਪੱਧਰ 'ਤੇ ਯਾਦਗਾਰਾਂ, ਅਜਾਇਬ ਘਰ ਬਣਾਏ ਜਾਣ, ਬੁੱਤ ਲਗਾਏ ਜਾਣ, ਸਕੂਲ ਪੱਧਰ 'ਤੇ ਬੱਚਿਆਂ ਨੂੰ ਵਿਸ਼ਾ ਪੜ੍ਹਾਇਆ ਜਾਵੇ, ਬਾਲ ਸਭਾ ਲਗਾ ਇਨ੍ਹਾਂ ਬਹਾਦਰਾਂ ਦੇ ਗੀਤ, ਕਵਿਤਾ ਲਿਖ ਬੱਚਿਆਂ ਕੋਲੋਂ ਗਵਾਏ ਜਾਣ। ਵੱਧ ਤੋਂ ਵੱਧ ਸੈਮੀਨਾਰ ਲਗਾ ਜਾਗਰੂਕ ਕੀਤਾ ਜਾਵੇ। ਇਸ ਨਾਲ ਨੌਜਵਾਨਾਂ 'ਚ ਦੇਸ਼ ਭਗਤੀ ਦੀ ਭਾਵਨਾ ਪੈਦਾ ਹੋਵੇਗੀ। ਜੋ ਮੋਬਾਈਲ ਦੀ ਦੁਨੀਆ ਵਿਚ ਗੁਆਚੀ ਆਪਣੇ ਸਾਹਿਤ, ਸੂਰਬੀਰਾਂ ਦੀਆਂ ਕੁਰਬਾਨੀਆਂ ਤੋਂ ਦੂਰ ਹੈ।

-ਗੁਰਮੀਤ ਸਿੰਘ ਵੇਰਕਾ
ਸੇਵਾਮੁਕਤ ਇੰਸਪੈਕਟਰ ਪੁਲਿਸ।

03-08-2022

 ਪਹਿਲਾ ਪਾਣੀ ਜੀਉ ਹੈ

ਜੀਵਨ ਦੀ ਹੋਂਦ ਪਾਣੀ 'ਤੇ ਟਿਕੀ ਹੈ ਅਤੇ ਧਰਤੀ 'ਤੇ ਜੇਕਰ ਹਰਿਆਲੀ ਹੈ ਤਾਂ ਉਹ ਪਾਣੀ ਕਰਕੇ ਹੀ ਹੈ। ਪੰਜਾਬ ਦੇ ਪਿੰਡਾਂ ਵਿਚ ਟਿਊਬਵੈੱਲਾਂ ਦੀ ਗਿਣਤੀ ਲੱਖਾਂ ਵਿਚ ਹੋ ਗਈ ਹੈ ਅਤੇ ਪਾਣੀ ਲਗਭਗ 500 ਫੁੱਟ ਥੱਲੇ ਚਲਾ ਗਿਆ ਹੈ ਅਤੇ ਕਈ ਹਲਕੇ ਡਾਰਕ ਜ਼ੋਨ ਵਿਚ ਆ ਗਏ ਹਨ। ਖੇਤੀ, ਸਨਅਤ ਅਤੇ ਘਰੇਲੂ ਖੇਤਰਾਂ ਵਿਚ ਪਾਣੀ ਦੀ ਰੱਜ ਕੇ ਦੁਰਵਰਤੋਂ ਹੁੰਦੀ ਹੈ। ਰੁੱਖਾਂ ਦੀ ਬੇਹਿਸਾਬ ਕਟਾਈ ਦੀ ਭਰਮਾਰ ਕਾਰਨ ਬਰਸਾਤਾਂ ਘਟ ਜਾਣ ਕਾਰਨ ਛੱਪੜ ਸੁੱਕ ਗਏ ਹਨ, ਨਹਿਰਾਂ 'ਚ ਪਾਣੀ ਘੱਟ ਗਿਆ ਹੈ, ਘਰ-ਘਰ ਲੱਗੀਆਂ ਮੋਟਰਾਂ ਅਤੇ ਪਸ਼ੂ ਨਹਾਉਣ ਨੂੰ ਮਜਬੂਰ ਹਨ, ਜਿਸ ਕਾਰਨ ਪਾਣੀ ਅਜਾਈਂ ਜਾਂਦਾ ਰਹਿੰਦਾ ਹੈ। ਨਾਜਾਇਜ਼ ਚਲਦੀਆਂ ਟੂਟੀਆਂ, ਘਰ 'ਚ ਪਾਣੀ ਸੰਜਮਤਾ ਨਾਲ ਵਰਤਣ, ਖੇਤੀ ਲਈ ਪਾਣੀ ਦਾ ਸੰਜਮ ਵਰਤਣ ਨਾਲ ਵੀ ਪਾਣੀ ਬਚ ਸਕਦਾ ਹੈ। ਇਸੇ ਤਰ੍ਹਾਂ ਕੱਪੜੇ ਧੋਣ ਸਮੇਂ ਪਾਣੀ ਅਜਾਈਂ ਰੋੜ ਦਿੱਤਾ ਜਾਂਦਾ ਹੈ, ਜੋ ਕਿ ਘਰ ਦੇ ਫਰਸ਼ ਅਤੇ ਗੱਡੀਆਂ ਧੋਣ ਲਈ ਵਰਤਿਆ ਜਾ ਸਕਦਾ ਹੈ। ਨਹਾਉਣ ਸਮੇਂ, ਬੁਰਸ਼ ਕਰਦੇ ਸਮੇਂ ਜੋ ਕਿ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਪਾਣੀ ਦੀਆਂ ਟੈਂਕੀਆਂ ਵੀ ਬਿਜਲੀ ਦੀ ਘੰਟੀ ਲਗਵਾ ਕੇ ਜਾਂ ਕੋਲ ਖਲੋ ਕੇ ਭਰਨ ਨਾਲ ਕਾਫੀ ਹੱਦ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਫਸਲੀ ਚੱਕਰ 'ਚੋਂ ਅਜੇ ਤੱਕ ਨਾ ਨਿਕਲਣ ਕਾਰਨ ਧਰਤੀ ਹੇਠਲਾ ਪਾਣੀ ਵੀ ਮੁੱਕਣ ਕਿਨਾਰੇ ਹੈ। ਰਹਿੰਦਾ-ਖੂੰਹਦਾ ਰਸਾਇਣਕ ਖਾਦਾਂ, ਸਨਅਤੀ ਪ੍ਰਦੂਸ਼ਣ ਕਾਰਨ ਦਰਿਆਵਾਂ ਦਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਹੈ। ਜੋ ਕਿ ਕਈ ਲੋਕ ਨਹਿਰਾਂ, ਦਰਿਆਵਾਂ ਦਾ ਪਾਣੀ ਪੀ ਲੈਂਦੇ ਸਨ, ਜੋ ਕਿ ਹੁਣ ਨਹਾਉਣ ਦੇ ਵੀ ਯੋਗ ਨਹੀਂ ਰਿਹਾ। ਪਾਣੀ ਦੀਆਂ ਛੋਟੀਆਂ-ਛੋਟੀਆਂ ਬੱਚਤਾਂ ਕਰਕੇ ਕਾਫੀ ਹੱਦ ਤੱਕ ਬਚਾਇਆ ਜਾ ਸਕਦਾ ਹੈ। ਸੋ, ਪਾਣੀ ਦੀ ਸੰਭਾਲ ਲਈ ਲੋਕਾਂ ਨੂੰ ਵੱਡੀ ਪੱਧਰ 'ਤੇ ਜਾਗਰੂਕ ਕਰਨ ਦੀ ਲੋੜ ਹੈ।

-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

ਨਸ਼ੇ ਅਤੇ ਚੋਰੀ ਦਾ ਮੱਕੜ ਜਾਲ

ਪੰਜਾਬ ਵਿਚ ਚੋਰੀ ਦੀਆਂ ਘਟਨਾਵਾਂ ਦਿਨੋ-ਦਿਨ ਬਹੁਤ ਹੀ ਜ਼ਿਆਦਾ ਵਧ ਰਹੀਆਂ ਹਨ। ਇਸ ਦਾ ਮੁੱਖ ਕਾਰਨ ਬੇਰੁਜ਼ਗਾਰੀ ਅਤੇ ਨੌਜਵਾਨਾਂ ਦੀ ਨਸ਼ਿਆਂ ਪ੍ਰਤੀ ਵਧ ਰਹੀ ਰੁਚੀ ਹੈ। ਇਨ੍ਹਾਂ ਕੋਲ ਵਿਹਲਾਪਨ ਹੁੰਦਾ ਹੈ ਅਤੇ ਘਰ ਵਿਚੋਂ ਇਨ੍ਹਾਂ ਦੀਆਂ ਨਸ਼ੇ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਨੌਜਵਾਨ ਬਹੁਤ ਵੱਡੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਥੋਂਤੱਕ ਕਿ ਕਿਸੇ ਵਿਅਕਤੀ ਦੀ ਜਾਨ ਲੈਣ ਲੱਗਿਆਂ ਵੀ ਇਨ੍ਹਾਂ ਨੂੰ ਰਤਾ ਕਿਰਕ ਨਹੀਂ ਹੁੰਦੀ। ਇਸ ਨਸ਼ੇ ਅਤੇ ਚੋਰੀ ਦੇ ਮੱਕੜ ਜਾਲ ਵਿਚ ਫਸ ਕੇ ਨੌਜਵਾਨ ਆਪਣਾ ਭਵਿੱਖ ਤਾਂ ਖਰਾਬ ਕਰਦੇ ਹੀ ਹਨ, ਨਾਲ ਘਰਦਿਆਂ ਨੂੰ ਵੀ ਇਸ ਜਾਲ ਵਿਚ ਉਲਝਾਉਂਦੇ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦਾ ਫ਼ਰਜ਼ ਬਣਦਾ ਹੈ ਕਿ ਨਸ਼ੇ ਦੇ ਇਸ ਮੱਕੜ ਜਾਲ ਨੂੰ ਤੋੜ ਕੇ ਪੰਜਾਬ ਦੀ ਜਵਾਨੀ ਤੇ ਭਵਿੱਖ ਨੂੰ ਗਵਾਉਣ ਲਈ ਢੁਕਵੇਂ ਕਦਮ ਚੁੱਕਣ।

-ਕਮਲਜੀਤ ਕੌਰ ਗੁੰਮਟੀ
ਬਰਨਾਲਾ।

ਔਰਤਾਂ ਦੇ ਸਨਮਾਨ 'ਚ ਵਾਧਾ

ਆਦਿਵਾਸੀਆਂ ਦੇ ਸੰਥਾਲ ਕਬੀਲੇ ਨਾਲ ਸੰਬੰਧਿਤ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਦਰੋਪਦੀ ਮੁਰਮੂ ਦਾ ਬਹੁਮਤ ਲੈ ਕੇ ਰਾਸ਼ਟਰਪਤੀ ਦੀ ਚੋਣ ਜਿੱਤਣਾ ਔਰਤਾਂ ਦੇ ਸਨਮਾਨ ਅਤੇ ਗੌਰਵ ਵਿਚ ਵਾਧਾ ਕਰਨ ਵਾਲਾ ਹੋਣ ਦੇ ਨਾਲ-ਨਾਲ ਭਾਰਤ ਦੀ ਵਿਸ਼ਾਲ ਅਖੰਡਤਾ, ਅਨੇਕਤਾਵਾਂ ਵਿਚ ਏਕਤਾ, ਧਰਮ-ਨਿਰਪੱਖਤਾ, ਜਾਤ-ਪਾਤ, ਫਿਰਕਾਪ੍ਰਸਤੀ ਅਤੇ ਸਮਾਜਿਕ ਵਿਤਕਰੇ ਦੇ ਭੇਦ-ਭਾਵ ਨੂੰ ਦੂਰ ਕਰਦਾ ਹੋਇਆ ਆਪਸੀ ਸਾਂਝੀਵਾਲਤਾ ਦਾ ਪ੍ਰਤੀਕ ਹੈ। ਭਾਰਤ ਇਕ ਲੋਕਤੰਤਰ ਦੇਸ਼ ਹੈ ਪਰ ਰਾਸ਼ਟਰਪਤੀ ਦਰੋਪਦੀ ਮੁਰਮੂ ਦੁਆਰਾ ਆਦਿਵਾਸੀਆਂ ਲੋਕਾਂ ਦੀ ਜ਼ਿੰਦਗੀ ਅਤੇ ਸਰਵਪੱਖੀ ਵਿਕਾਸ ਲਈ ਕੀਤੇ ਕੰਮ ਸ਼ਲਾਘਾਯੋਗ ਅਤੇ ਉਨ੍ਹਾਂ ਦੀ ਬਹੁਪੱਖੀ ਸ਼ਖ਼ਸੀਅਤ ਨੂੰ ਪ੍ਰਗਟਾਉਂਦੇ ਹਨ। ਅਸੀਂ ਨਵੇਂ ਚੁਣੇ ਰਾਸ਼ਟਰਪਤੀ ਨੂੰ ਵਧਾਈ ਦਿੰਦੇ ਹੋਏ ਇਹ ਉਮੀਦ ਪ੍ਰਗਟ ਕਰਦੇ ਹਾਂ ਕਿ ਭਾਰਤੀ ਸੰਵਿਧਾਨ ਅਤੇ ਰਾਸ਼ਟਰਪਤੀ ਅਹੁਦੇ ਦੇ ਸਨਮਾਨ ਨੂੰ ਬਣਾਈ ਰੱਖਦੇ ਹੋਏ ਸਮਾਜਿਕ, ਆਰਥਿਕ ਅਤੇ ਰਾਜਨੀਤਕ ਮਸਲਿਆਂ ਦੇ ਨਿਰਪੱਖ ਹੱਲ ਕਰਦੇ ਹੋਏ ਭਾਰਤ ਦੀ ਸੁਤੰਤਰਤਾ, ਅਖੰਡਤਾ, ਸਮਾਨਤਾ ਅਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਵਿਚ ਆਪਣਾ ਵਡਮੁੱਲਾ ਯੋਗਦਾਨ ਪਾਉਣਗੇ।

-ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ, ਡਾਕ. ਅਤਰ ਸਿੰਘ ਵਾਲਾ (ਬਠਿੰਡਾ)।

ਕੇਂਦਰ ਸਰਕਾਰ ਬਨਾਮ ਐਮ.ਐਸ.ਪੀ.

ਕੇਂਦਰ ਵਿਚ ਮੋਦੀ ਸਰਕਾਰ ਨੇ ਦੇਸ਼ ਦੇ ਕਿਰਤੀ ਲੋਕਾਂ ਦੇ ਦਬਾਅ ਅੱਗੇ ਝੁਕਦਿਆਂ ਖੇਤੀ ਨਾਲ ਸੰਬੰਧਿਤ ਤਿੰਨੇ ਕਾਲੇ ਕਾਨੂੰਨ ਤਾਂ ਭਾਵੇਂ ਵਾਪਸ ਲੈ ਲਏ ਪਰ ਹੁਣ ਐਮ.ਐਸ.ਪੀ. 'ਤੇ ਗਠਿਤ ਕਮੇਟੀ ਐਮ.ਐਸ.ਪੀ. 'ਤੇ ਖਰੀਦ ਦੀ ਗਾਰੰਟੀ ਦੇ ਕਾਨੂੰਨ ਤੋਂ ਭੱਜਣ ਦੀ ਡੂੰਘੀ ਸਾਜ਼ਿਸ਼ ਰਚੀ ਗਈ ਹੈ। ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਸਭ ਤੋਂ ਵੱਧ ਸੰਘਰਸ਼ ਕਰਨ ਵਾਲੇ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਿਸਾਨਾਂ, ਮਜ਼ਦੂਰਾਂ ਤੇ ਇਨ੍ਹਾਂ ਦੇ ਆਗੂਆਂ ਅਤੇ ਇਨ੍ਹਾਂ ਸੂਬਿਆਂ ਦੀ ਸਰਕਾਰ ਦੇ ਮਾਹਿਰ ਅਧਿਕਾਰੀਆਂ ਨੂੰ ਇਸ 29 ਮੈਂਬਰੀ ਕਮੇਟੀ ਵਿਚ ਬਣਦੀ ਜਗ੍ਹਾ ਨਾ ਦੇ ਕੇ ਕਿਰਤੀ ਲੋਕਾਂ ਨਾਲ ਵੱਡਾ ਧੋਖਾ ਕੀਤਾ ਹੈ। ਦੂਸਰਾ ਇਸ ਕਮੇਟੀ ਵਿਚ ਉਹ ਵਿਅਕਤੀ ਸ਼ਾਮਿਲ ਕੀਤੇ ਗਏ ਹਨ, ਜੋ ਸ਼ੁਰੂ ਤੋਂ ਹੀ ਖੇਤੀ ਕਾਨੂੰਨਾਂ ਦੇ ਹਮਾਇਤੀ ਰਹੇ ਹਨ। ਕੇਂਦਰ ਸਰਕਾਰ ਦੀ ਬੇਈਮਾਨੀ ਸਾਫ਼ ਝਲਕਦੀ ਹੈ, ਜਦੋਂ ਮਾਰਚ ਮਹੀਨੇ ਕੇਂਦਰ ਸਰਕਾਰ ਨੇ ਮੋਰਚੇ ਤੋਂ ਤਿੰਨ ਕਿਸਾਨ ਆਗੂਆਂ ਦੇ ਨਾਂਅ ਮੰਗੇ ਸੀ ਤਦ ਵੀ ਮੋਰਚੇ ਨੇ ਸਰਕਾਰ ਤੇ ਕਮੇਟੀ ਬਾਰੇ ਸਪੱਸ਼ਟੀਕਰਨ ਮੰਗਿਆ ਸੀ, ਜੋ ਸਰਕਾਰ ਨੇ ਅੱਜ ਤੱਕ ਨਹੀਂ ਦਿੱਤਾ। ਐਮ.ਐਸ.ਪੀ. ਦੇ ਨਾਂਅ ਹੇਠ ਕੇਂਦਰ ਸਰਕਾਰ ਕਿਸਾਨਾਂ ਦੀਆਂ ਅੱਖਾਂ ਵਿਚ ਘੱਟਾ ਪਾ ਰਹੀ ਹੈ ਤੇ ਪਿਛਲੇ ਦਰਵਾਜ਼ੇ ਤੋਂ ਤਿੰਨੇ ਕਾਲੇ ਕਾਨੂੰਨਾਂ ਨੂੰ ਵਾਪਸ ਲਿਾਉਣ ਦੀ ਕੋਸ਼ਿਸ਼ 'ਚ ਹੈ।

-ਮਾ. ਜਸਪਿੰਦਰ ਸਿੰਘ ਗਿੱਲ
ਪਿੰਡ ਉਬੋਕੇ, ਤਹਿ: ਪੱਟੀ (ਤਰਨ ਤਾਰਨ)।

02-08-2022

ਖੇਤਾਂ 'ਚ ਲੱਗੇ ਖੰਭੇ

ਪਿਛਲੇ ਦਿਨੀਂ 'ਅਜੀਤ' ਦੇ ਸੰਪਾਦਕੀ ਸਫੇ 'ਤੇ ਲਿਖਿਆ ਐਸ.ਕੇ. ਮਿੱਤਲ ਦਾ ਲੇਖ ਪੜ੍ਹਿਆ। ਜਿਸ ਵਿਚ ਭਾਰਤ ਸਰਕਾਰ ਦੇ 'ਮਨਿਸਟਰੀ ਆਫ਼ ਪਾਵਰ' ਦੀ ਜੁਆਇੰਟ ਸਕੱਤਰ ਸ੍ਰੀਮਤੀ ਜਯੋਤੀ ਅਰੋੜਾ ਵਲੋਂ 15 ਅਕਤੂਬਰ, 2015 ਨੂੰ ਸਰਕੂਲਰ ਨੰਬਰ 3/7/15 ਜਾਰੀ ਕਰਕੇ ਖੇਤਾਂ ਵਿਚ ਗੱਡੇ ਖੰਭੇ (ਟਾਵਰਾਂ) ਹੇਠ ਆਉਂਦੇ ਰਾਈਟ ਆਫ਼ ਵੇਅ ਵਜੋਂ ਹੋਣ ਵਾਲੇ ਨੁਕਸਾਨ ਦੀ ਪੂਰਤੀ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ ਪਰ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਹੋਣ ਦੇ ਦਮਗਜ਼ੇ ਮਾਰਨ ਵਾਲੀਆਂ ਸਿਆਸੀ ਪਾਰਟੀਆਂ ਅਕਾਲੀ, ਕਾਂਗਰਸ, ਭਾਜਪਾ ਅਤੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਉਪਰੋਕਤ ਸਰਕੂਲਰ ਨੂੰ ਅਣਗੌਲਿਆਂ ਕਰ ਛੱਡਿਆ ਹੈ। ਜਿਸ ਵਿਚ ਸੂਬਾ ਸਰਕਾਰ ਨੂੰ ਕੋਈ ਖਰਚ ਵੀ ਨਹੀਂ ਕਰਨਾ ਪੈਣਾ। ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਨੇ ਇਸ ਦਾ ਭੁਗਤਾਨ ਵੀ ਆਪਣੇ ਪੱਧਰ 'ਤੇ ਕਰਨਾ ਹੈ। ਖੇਤਾਂ ਵਿਚ ਗੱਡੇ ਅਜਿਹੇ ਖੰਬਿਆਂ ਦਾ ਰਕਬਾ ਭਾਵੇਂ ਕਿਸਾਨਾਂ ਦੇ ਨਾਂਅ 'ਤੇ ਬੋਲਦਾ ਹੈ। ਪਰ ਕਿਸਾਨਾਂ ਨੂੰ ਇਸ ਰਕਬੇ ਦੀ ਕੋਈ ਆਮਦਨ ਨਹੀਂ ਹੋ ਰਹੀ। ਸੋ, ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਲਈ ਜਿਥੇ ਮੌਜੂਦਾ ਸਰਕਾਰ ਦੀ ਮਾਲ ਮਹਿਕਮੇ ਰਾਹੀਂ ਕੇਸ ਤਿਆਰ ਕਰਕੇ ਭੇਜਣ ਦੀ ਜ਼ਿੰਮੇਵਾਰੀ ਹੈ, ਉਥੇ ਕਿਸਾਨ ਜਥੇਬੰਦੀਆਂ ਵੀ ਇਸ ਮਸਲੇ 'ਤੇ ਆਪਣਾ ਧਿਆਨ ਕੇਂਦਰਿਤ ਕਰਨ, ਤਾਂ ਕਿ ਕਿਸਾਨਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਹੋ ਸਕੇ।

-ਇੰਜ. ਰਛਪਾਲ ਸਿੰਘ ਚੱਨੂੰਵਾਲਾ
ਡੀ.ਐਸ.ਪੀ. ਵਾਲੀ ਗਲੀ, ਅਕਾਲਸਰ ਰੋਡ, ਮੋਗਾ।

ਪਹਿਲੀ ਕਬਾਇਲੀ ਰਾਸ਼ਟਰਪਤੀ

ਦਰੋਪਦੀ ਮੁਰਮੂ ਹੁਣ ਸਾਡੇ ਦੇਸ਼ ਦੀ 15ਵੀਂ ਚੁਣੀ ਗਈ ਰਾਸ਼ਟਰਪਤੀ ਹੈ। ਉਹ ਚੋਟੀ ਦਾ ਇਹ ਸਥਾਨ ਹਾਸਲ ਕਰਨ ਵਾਲੀ ਪਹਿਲੀ ਔਰਤ ਅਤੇ ਪਹਿਲੀ ਕਬਾਇਲੀ ਨਾਗਰਿਕ ਹੈ। ਬਿਨਾਂ ਸ਼ੱਕ ਉਹ ਵਰਤਮਾਨ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਪ੍ਰਤੀਕ ਬਣ ਗਈ ਹੈ। ਉਨ੍ਹਾਂ ਨੂੰ ਹਾਰਦਿਕ ਵਧਾਈ, ਸ਼ੁੱਭਕਾਮਨਾਵਾਂ ਅਤੇ ਸਵਾਗਤ। ਇਹ ਸ਼ਲਾਘਾਯੋਗ ਹੈ। ਕੇਂਦਰੀ ਲੀਡਰਸ਼ਿਪ ਦੁਆਰਾ ਚੰਗੀ ਤਰ੍ਹਾਂ ਜਾਂਚ-ਪਰਖ ਕੇ ਮਾਨਤਾ ਦਿੰਦੇ ਹੋਏ ਉਨ੍ਹਾਂ ਨੂੰ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ ਦੁਆਰਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਸੀ। ਇਹ ਭਾਰਤ ਦੇਸ਼ ਵਿਚ ਹੀ ਸੰਭਵ ਹੈ ਕਿ ਸਮਾਜ ਦੀ ਭਲਾਈ ਲਈ ਸਮਰਪਿਤ ਇਕ ਆਮ ਅਤੇ ਗ਼ਰੀਬ ਨਾਗਰਿਕ ਜਾਤ-ਪਾਤ, ਧਰਮ, ਖੇਤਰ, ਲਿੰਗ ਆਦਿ ਦੇ ਭੇਦਭਾਵ ਤੋਂ ਬਿਨਾਂ ਸਭ ਤੋਂ ਉੱਚੇ ਸੰਵਿਧਾਨਕ ਅਹੁਦੇ 'ਤੇ ਬਿਰਾਜਮਾਨ ਹੋ ਸਕਦਾ ਹੈ, ਕਿਉਂਕਿ ਭਾਰਤ ਦੇਸ਼ ਵਿਚ ਲੋਕਤੰਤਰ ਅਸਲ ਅਰਥਾਂ ਵਿਚ ਪ੍ਰਚੱਲਿਤ ਹੈ। ਇਹ ਸਾਡੇ ਸਾਰਿਆਂ ਲਈ ਸ਼ਾਨ, ਖੁਸ਼ੀ ਅਤੇ ਮਾਣ ਦਾ ਪਲ ਹੈ। ਫਿਰ ਵੀ ਜੇਕਰ ਦਰੋਪਦੀ ਮੁਰਮੂ ਨੂੰ ਸਰਬਸੰਮਤੀ ਨਾਲ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ ਹੁੰਦਾ ਤਾਂ ਇਹ ਹੋਰ ਵੀ ਮਾਣ ਵਾਲੀ ਗੱਲ ਹੁੰਦੀ।

-ਇੰ. ਕ੍ਰਿਸ਼ਨ ਕਾਂਤ ਸੂਦ
ਨੰਗਲ, ਪੰਜਾਬ, ਖੇਤਰੀ ਸਕੱਤਰ (ਸੰਪਰਕ), ਭਾਰਤ ਵਿਕਾਸ ਪ੍ਰੀਸ਼ਦ।

ਜਾਣਕਾਰੀ ਭਰਪੂਰ ਲੇਖ

ਪਿਛਲੇ ਦਿਨੀਂ ਪੰਜਾਬ ਦੀ ਆਵਾਜ਼ 'ਅਜੀਤ ਮੈਗਜ਼ੀਨ' ਵਿਚ 'ਕਦੇ ਖ਼ਾਲਸਾ ਰਾਜ ਦੀ ਸ਼ਾਨ ਦਾ ਪ੍ਰਤੀਕ ਸੀ ਦੀਨਾਨਗਰ ਦਾ ਸ਼ਾਹੀ ਮਹੱਲ' ਸੰਬੰਧੀ ਲੇਖਕ ਇੰਦਰਜੀਤ ਸਿੰਘ ਹਰਪੁਰਾ ਵਲੋਂ ਲਿਖਿਆ ਲੇਖ ਬਹੁਤ ਹੀ ਜਾਣਕਾਰੀ ਭਰਪੂਰ ਸੀ। ਇਤਿਹਾਸਕ ਲਿਖਤਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਨੇ ਦੀਨਾਨਗਰ ਨੂੰ ਆਪਣੀ ਗਰਮੀਆਂ ਦੀ ਰਾਜਧਾਨੀ ਵਜੋਂ ਸਥਾਪਤ ਕੀਤਾ ਹੋਇਆ ਸੀ। ਇਥੇ ਸ਼ਾਹੀ ਦਰਬਾਰ ਲਗਦੇ ਸਨ ਅਤੇ ਦੇਸ਼-ਵਿਦੇਸ਼ ਦੇ ਕਈ ਵੱਡੇ ਅਹਿਮ ਫ਼ੈਸਲੇ ਵੀ ਇਥੇ ਲਏ ਜਾਂਦੇ ਸਨ। ਬਹੁਤ ਹੀ ਦੁੱਖ ਦੀ ਗੱਲ ਹੈ ਕਿ ਹੁਣ ਇਹ ਖੰਡਰ ਬਣਿਆ ਸ਼ਾਹੀ ਮਹੱਲ ਆਪਣੇ ਵਾਰਸਾਂ ਨੂੰ ਤਰਸ ਰਿਹਾ ਹੈ। ਕਿਸੇ ਨੇ ਵੀ ਇਸ ਸ਼ਾਹੀ ਮਹੱਲ ਦੀ ਹੋਂਦ ਨੂੰ ਬਚਾਉਣ ਲਈ ਯਤਨ ਨਹੀਂ ਕੀਤਾ। ਸਮੇਂ ਦੀਆਂ ਸਰਕਾਰਾਂ ਅਤੇ ਖ਼ਾਲਸਾ ਪੰਥ ਨੂੰ ਇਸ ਦੀ ਸੰਭਾਲ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਪੰਜਾਬੀਆਂ ਦੇ ਸਾਂਝੇ ਰਾਜ ਸਰਕਾਰ-ਏ-ਖ਼ਾਲਸਾ ਦੀ ਸ਼ਾਹੀ ਸ਼ਾਨ ਦੀ ਨਿਸ਼ਾਨੀ ਨੂੰ ਬਚਾਇਆ ਜਾ ਸਕੇ, ਕਿਉਂਕਿ ਇਹੋ ਜਿਹੇ ਇਤਿਹਾਸਕ ਅਸਥਾਨ ਦੇਸ਼ ਤੇ ਕੌਮ ਦਾ ਵਡਮੁੱਲਾ ਸਰਮਾਇਆ ਹੁੰਦੇ ਹਨ।

-ਅਮਰਜੀਤ ਸਿੰਘ
ਪੰਡੋਰੀ ਗੰਗਾ ਸਿੰਘ, ਹੁਸ਼ਿਆਰਪੁਰ।

ਬੱਸਾਂ 'ਚੋਂ ਅਸ਼ਲੀਲ ਗੀਤ ਬੰਦ ਹੋਣ

ਆਪਣੇ ਕੰਮਕਾਜ ਲਈ ਹਰ ਕਿਸੇ ਨੂੰ ਅਕਸਰ ਹੀ ਸਫ਼ਰ ਕਰਕੇ ਆਉਣਾ-ਜਾਣਾ ਪੈਂਦਾ ਹੈ। ਕਈ ਵਾਰ ਕਿਸੇ ਗ਼ਮੀ 'ਤੇ ਵੀ ਜਾਣਾ ਹੁੰਦਾ ਹੈ ਪਰ ਆਮ ਹੀ ਵੇਖਣ, ਸੁਣਨ ਵਿਚ ਆ ਰਿਹਾ ਹੈ ਕਿ ਬਹੁਤੀਆਂ ਬੱਸਾਂ ਵਿਚ ਬਿਨਾਂ ਕਿਸੇ ਡਰ-ਭੈਅ ਦੇ ਅਸ਼ਲੀਲ ਗੀਤ ਉੱਚੀ ਆਵਾਜ਼ ਵਿਚ ਸ਼ਰੇਆਮ ਵੱਜਦੇ ਰਹਿੰਦੇ ਹਨ, ਜਿਸ ਕਰਕੇ ਇੱਜ਼ਤਦਾਰ ਆਦਮੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿਚ ਬਹੁਤ ਜ਼ਿਆਦਾ ਸ਼ਰਮਿੰਦਗੀ ਸਹਿਣ ਕਰਨੀ ਪੈਂਦੀ ਹੈ ਜਾਂ ਫਿਰ ਗੰਦੇ ਗੀਤ ਬੰਦ ਕਰਵਾਉਣ ਲਈ ਲੜਾਈ ਤੱਕ ਵੀ ਕਰਨੀ ਪੈ ਜਾਂਦੀ ਹੈ। ਪੇਂਡੂ ਖੇਤਰਾਂ ਵਿਚ ਇਹ ਸਮੱਸਿਆ ਕੁਝ ਜ਼ਿਆਦਾ ਹੀ ਭਾਰੂ ਪੈ ਚੁੱਕੀ ਹੈ। ਸਰਕਾਰ ਨੂੰ ਤੁਰੰਤ ਇਸ ਪਾਸੇ ਉਚੇਚਾ ਧਿਆਨ ਦੇ ਕੇ ਸਖ਼ਤੀ ਨਾਲ ਬੱਸਾਂ ਵਿਚ ਵੱਜਦੇ ਅਸ਼ਲੀਲ ਗਾਣੇ ਬੰਦ ਕਰਵਾਉਣੇ ਚਾਹੀਦੇ ਹਨ। ਲੋਕਾਂ ਨੂੰ ਵੀ ਅਸ਼ਲੀਲ ਗੀਤਾਂ ਅਤੇ ਹੋਰ ਹਰ ਤਰ੍ਹਾਂ ਦੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਜ਼ਰੂਰ ਬੋਲਣਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਸਹੀ ਦਿਸ਼ਾ ਵੱਲ ਮੋੜ ਕੇ ਉਸਾਰੂ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।

-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ. ਕੋਟ ਗੁਰੂ, ਤਹਿ: ਤੇ ਜ਼ਿਲ੍ਹਾ ਬਠਿੰਡਾ।

ਰੁਜ਼ਗਾਰ ਦੇਵੇ ਸਰਕਾਰ

ਅੱਜ ਜਦੋਂ ਪੂਰਾ ਦੇਸ਼ ਆਰਥਿਕ ਮੰਦੀ ਕਾਰਨ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ। ਸ਼ਾਹੂਕਾਰ ਪੰਜਾਬ ਵਿਚ ਕਾਰਖਾਨੇ ਲਾਉਣ ਲਈ ਰਾਜ਼ੀ ਨਹੀਂ ਹੈ। ਦੇਸ਼ ਲਈ ਬੇਰੁਜ਼ਗਾਰੀ ਵੱਡੀ ਚੁਣੌਤੀ ਹੈ, ਜੋ ਵਧਦੀ ਜਾ ਰਹੀ ਹੈ। ਸਰਕਾਰਾਂ ਪਾਸ ਇਸ ਪ੍ਰਤੀ ਕੋਈ ਤੋੜ ਨਹੀਂ ਹੈ ਤੇ ਨਾ ਹੀ ਬੇਰੁਜ਼ਗਾਰੀ ਨੂੰ ਖ਼ਤਮ ਕਰਨ ਲਈ ਦਿਲਚਸਪੀ ਦਿਖਾ ਰਹੀਆਂ ਹਨ। ਬੇਰੁਜ਼ਗਾਰੀ ਕਦੀ ਵੀ ਚੋਣਾਂ ਵਿਚ ਚੋਣਾਂ ਦਾ ਹਿੱਸਾ ਨਹੀਂ ਬਣਦੀ। ਨੌਜਵਾਨ ਬਾਹਰ ਦਾ ਰੁਖ਼ ਕਰ ਰਿਹਾ ਹੈ। ਭਾਰਤ ਦਾ ਪੈਸਾ ਬਾਹਰ ਜਾ ਰਿਹਾ ਹੈ। ਪਹਿਲਾ ਨੌਜਵਾਨ ਆਪਣੇ ਮੁਲਕ ਵਿਚ ਪੈਸੇ ਭੇਜਦੇ ਸਨ, ਹੁਣ ਆਪਣੇ ਮੁਲਕ ਵਿਚ ਪੜ੍ਹ-ਲਿਖ ਕੇ ਨੌਕਰੀ ਨਹੀਂ ਮਿਲਦੀ। ਬਾਹਰ ਪੱਕੇ ਹੋਣ ਲਈ ਹੁਣ ਸਗੋਂ ਭਾਰਤ ਤੋਂ ਪੈਸਾ ਮੰਗਾ ਰਹੇ ਹਨ ਜੋ ਸਰਕਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਇਸ 'ਤੇ ਸਰਕਾਰਾਂ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ। ਬਾਹਰ ਦਾ ਪ੍ਰਸਾਰ ਤੇ ਪੈਸੇ 'ਤੇ ਰੋਕ ਲਾਉਣ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਰੁਜ਼ਗਾਰ ਦੇਵੇ।

-ਗੁਰਮੀਤ ਸਿੰਘ ਵੇਰਕਾ
ਸੇਵਾ-ਮੁਕਤ ਇੰਸਪੈਕਟਰ ਪੁਲਿਸ। 

01-08-2022

 ਸਿਸਟਮ 'ਚ ਸੁਧਾਰ ਦੀ ਲੋੜ
ਮੇਰੀ ਉਮਰ 30 ਕੁ ਸਾਲ ਹੋ ਗਈ ਹੈ, ਮੈਂ ਜਦ ਵੀ ਕਦੇ ਆਪ ਜਾਂ ਕਿਸੇ ਨਾਲ ਮੋਟਰ-ਸਾਈਕਲ, ਗੱਡੀ ਕਿਸੇ ਵੀ ਵਾਹਨ 'ਤੇ ਹੁੰਦਾ ਹਾਂ ਤਾਂ ਪੁਲਿਸ ਨੂੰ ਦੇਖਦੇ ਸਾਰ ਹੀ ਰਸਤੇ ਤੋਂ ਕੱਟ ਮਾਰਨ ਨੂੰ ਮਨ ਕਰਦਾ ਹੈ, ਕਿਤੇ ਚਲਾਨ ਹੀ ਨਾ ਕੱਟ ਦੇਣ ਪਰ ਸੋਚਿਆ ਸੀ ਕਿ ਬਦਲਾਅ ਆਇਆ ਕੁਝ ਤਾਂ ਸੁਧਾਰ ਹੋ ਜਾਓ ਪਰ ਉਹੀ ਚਲਾਨ ਉਹੀ ਨਾਕੇ, ਬਸ ਕੋਈ ਸਿਸਟਮ 'ਚ ਸੁਧਾਰ ਨਹੀਂ ਹੋਇਆ। ਜੇਕਰ ਸਿਸਟਮ 'ਚ ਸੁਧਾਰ ਕਰਨਾ ਜਾਂ ਬਦਲਾਅ ਕਰਨਾ ਤਾਂ ਫਿਰ ਲੋਕਾਂ 'ਚ ਪੁਲਿਸ ਤੇ ਚਲਾਨ ਦੇ ਖੌਫ਼ ਨੂੰ ਖ਼ਤਮ ਕਰਨ ਲਈ ਮਿਹਨਤ ਕਰਨੀ ਪਵੇਗੀ। ਇਸ ਲਈ ਜਦੋਂ ਤੱਕ ਸਿਸਟਮ 'ਚ ਸੁਧਾਰ ਨਹੀਂ ਹੁੰਦਾ, ਇਕ ਉਪਰਾਲਾ ਕਰੋ ਕਿ ਬੀਮਾ ਨਾ ਹੋਣ 'ਤੇ ਬੀਮਾ ਕਰਕੇ ਦਿੱਤਾ ਜਾਵੇ। ਜੇਕਰ ਉਹ ਮੌਕੇ 'ਤੇ ਬੀਮਾ ਨਹੀਂ ਕਰਵਾਉਂਦਾ ਤਾਂ ਫਿਰ ਉਸ ਦਾ ਚਲਾਨ ਕਰੋ, ਜੇਕਰ ਪ੍ਰਦੂਸ਼ਣ ਨਹੀਂ ਬਣਿਆ ਤਾਂ ਮੌਕੇ 'ਤੇ ਪ੍ਰਦੂਸ਼ਣ ਸਰਟੀਫਿਕੇਟ ਬਣਾਇਆ ਜਾਵੇ। ਡਰਾਈਵਰ ਲਾਇਸੰਸ ਨਹੀਂ ਹੈ ਤਾਂ ਉਸ ਨੂੰ ਇਕ ਮਹੀਨਾ ਲਰਨਿੰਗ ਲਾਇਸੰਸ ਤੇ ਪੱਕਾ ਤਾਂ ਆਪਣੇ-ਆਪ ਹੀ ਬਣਾ ਲਵੇਗਾ। ਕਿਸੇ ਕੋਲ ਹੈਲਮਟ ਨਹੀਂ ਤਾਂ ਉਸ ਨੂੰ ਦੋ ਹੈਲਮਟ ਨਕਦ ਰੁਪਏ ਲੈ ਕੇ ਛੱਡ ਦਿੱਤਾ ਜਾਵੇ। ਬਾਕੀ ਗੱਲ ਡਿਪਰ, ਲਾਈਟ, ਨੰਬਰ ਪਲੇਟਾਂ ਆਦਿ ਜਿਸ ਦੀ ਰਿਪੇਅਰ ਹੋ ਸਕਦੀ ਹੈ, ਉਸ ਨੂੰ ਇਕ ਰਸੀਦ ਕੱਟ ਕੇ ਦਿੱਤੀ ਜਾਵੇ, ਉਸ ਰਸੀਦ 'ਤੇ ਉਸ ਨੂੰ ਦੋ ਜਾਂ ਤਿੰਨ ਦਿਨ 'ਚ ਠੀਕ ਕਰਵਾ ਕੇ ਨੇੜੇ ਦੇ ਕਿਸੇ ਵੀ ਪੁਲਿਸ ਨਾਕੇ 'ਤੇ ਪਾਸ ਸਰਟੀਫਿਕੇਟ ਲੈ ਸਕੇ, ਇਸ ਦੀ ਵੀਡੀਓਗ੍ਰਾਫ਼ੀ ਹੋਵੇ। ਬਾਕੀ ਗੱਲ ਤਿੰਨ ਜਣੇ ਬੈਠਣ ਦੀ, ਸੀਟ ਬੈਲਟ ਆਦਿ ਬਹੁਤ ਕੁਝ ਹੈ, ਜਿਸ ਦਾ ਸਖ਼ਤ ਜੁਰਮਾਨਾ ਹੋਣਾ ਚਾਹੀਦਾ ਹੈ।


-ਵਕੀਲ ਰਾਏਸਰ


ਮਿਲਾਵਟਖੋਰੀ ਨੂੰ ਠੱਲ੍ਹ ਪਾਵੇ ਸਰਕਾਰ
ਰੋਜ਼ਮਰਾ ਦੀ ਜ਼ਿੰਦਗੀ ਵਿਚ ਸਾਨੂੰ ਅਨੇਕਾਂ ਹੀ ਖਾਣ-ਪੀਣ ਦੀਆਂ ਵਸਤਾਂ ਖਰੀਦਣੀਆਂ ਪੈਂਦੀਆਂ ਹਨ ਪ੍ਰੰਤੂ ਇਨ੍ਹਾਂ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟਖੋਰੀ ਵੱਡੇ ਪੱਧਰ 'ਤੇ ਵੇਖਣ ਨੂੰ ਮਿਲ ਰਹੀ ਹੈ। ਸਮਾਜ ਵਿਚ ਅਨੇਕਾਂ ਅਜਿਹੇ ਸਮਾਜ ਵਿਰੋਧੀ ਅਨਸਰ ਵੀ ਹਨ ਜੋ ਜਲਦੀ ਤੇ ਜ਼ਿਆਦਾ ਮੁਨਾਫਾ ਕਮਾਉਣ ਦੀ ਖ਼ਾਤਰ ਮਨੁੱਖੀ ਜਾਨਾਂ ਦੀ ਪ੍ਰਵਾਹ ਕੀਤੇ ਬਿਨਾਂ ਮਿਲਾਵਟਖੋਰੀ ਵੱਡੇ ਪੱਧਰ 'ਤੇ ਕਰ ਰਹੇ ਹਨ। ਦੁੱਧ, ਪਨੀਰ, ਖੋਆ ਆਦਿ ਵਿਚ ਤਾਂ ਮਿਲਾਵਟਖੋਰੀ ਸਭ ਹੱਦਾਂ ਬੰਨ੍ਹੇ ਹੀ ਟੱਪ ਚੁੱਕੀ ਹੈ। ਪੰਜਾਬ ਵਿਚ ਦੁੱਧ ਦੀ ਪੈਦਾਵਾਰ ਘੱਟ ਹੈ ਤੇ ਖਪਤ ਜ਼ਿਆਦਾ ਹੈ। ਵਿਆਹਾਂ ਦੇ ਸਮੇਂ ਵੀ ਜਿੰਨਾ ਮਰਜ਼ੀ ਦੁੱਧ, ਪਨੀਰ, ਖੋਆ ਖਰੀਦ ਸਕਦੇ ਹੋ। ਜਿਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਮਿਲਾਵਟਖੋਰੀ ਤੋਂ ਬਿਨਾਂ ਸੰਭਵ ਨਹੀਂ ਹੋ ਸਕਦਾ। ਇਸ ਤੋਂ ਇਲਾਵਾ ਹੋਰ ਵੀ ਅਨੇਕਾਂ ਖਾਣ-ਪੀਣ ਦੀਆਂ ਵਸਤਾਂ ਵਿਚ ਮਿਲਾਵਟ ਆਮ ਹੀ ਹੋ ਰਹੀ ਹੈ, ਜਿਸ ਨਾਲ ਮਨੁੱਖ ਤਰ੍ਹਾਂ-ਤਰ੍ਹਾਂ ਦੀਆਂ ਗੰਭੀਰ ਬਿਮਾਰੀਆਂ ਦੇ ਜਾਲ ਵਿਚ ਫਸ ਰਿਹਾ ਹੈ। ਲੋੜ ਹੈ ਸਰਕਾਰ ਨੂੰ ਮਿਲਾਵਟਖੋਰੀ ਕਰਨ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਉਣ ਦੀ, ਤਾਂ ਜੋ ਮਨੁੱਖਤਾ ਨੂੰ ਮੌਤ ਦੇ ਮੂੰਹ ਵਿਚ ਪੈਣ ਤੋਂ ਬਚਾਇਆ ਜਾ ਸਕੇ।


-ਅੰਗਰੇਜ਼ ਸਿੰਘ ਵਿੱਕੀ
ਪਿੰਡ ਤੇ ਡਾਕ: ਕੋਟ ਗੁਰੂ, ਤਹਿ: ਤੇ ਜ਼ਿਲ੍ਹਾ ਬਠਿੰਡਾ।


ਕੁੰਡੀ ਸੱਭਿਆਚਾਰ
ਭਾਵੇਂ ਸਰਕਾਰ ਦੇ ਸਿਰ ਤਿੰਨ ਲੱਖ ਕਰੋੜ ਦਾ ਕਰਜ਼ਾ ਹੈ। ਫਿਰ ਵੀ ਸਰਕਾਰ ਨੇ ਮੁਫ਼ਤ ਬਿਜਲੀ ਦੇਣ ਦੇ ਐਲਾਨ ਨੂੰ ਲਾਗੂ ਕੀਤਾ ਹੈ। ਜੇਕਰ ਸਰਕਾਰ ਮੁਫ਼ਤ ਬਿਜਲੀ ਥਾਂ ਸਸਤੀ ਬਿਜਲੀ ਮੁਹੱਈਆ ਕਰਵਾਉਂਦੀ ਹੈ ਤਾਂ ਸਾਰੇ ਲੋਕਾਂ ਨਾਲ ਬਰਾਬਰੀ ਵਾਲਾ ਸਲੂਕ ਹੁੰਦਾ ਹੈ। ਜਨਰਲ ਵਰਗ ਦੇ ਲੋਕ ਇਸ ਸਹੂਲਤ ਦਾ ਲਾਭ ਘੱਟ ਹੀ ਉਠਾ ਸਕਣਗੇ ਤੇ ਨਾ ਹੀ ਸਰਕਾਰ ਬਿਜਲੀ ਚੋਰੀ 'ਤੇ ਰੋਕ ਲਗਾ ਸਕੇਗੀ। ਸਾਡਾ ਲੰਬੇ ਸਮੇਂ ਤੋਂ ਚਲਦਾ ਆ ਰਿਹਾ ਕੁੰਡੀ ਸੱਭਿਆਚਾਰ ਬਰਕਰਾਰ ਰਹੇਗਾ। ਸਾਡੀਆਂ ਪਿਛਲੀਆਂ ਸਰਕਾਰਾਂ ਨੇ ਵੀ ਬਿਜਲੀ ਮੀਟਰ ਬਾਹਰ ਕੱਢਣ ਲਈ ਕਦਮ ਚੁੱਕੇ ਸਨ। ਪਰ ਉਨ੍ਹਾਂ ਨੂੰ ਵੀ ਅਸਫਲਤਾ ਦਾ ਮੂੰਹ ਦੇਖਣਾ ਪਿਆ। ਹੁਣ ਜਨਰਲ ਵਰਗ ਵਿਚ ਇਸ ਡਰ ਤੋਂ ਬਿਜਲੀ ਚੋਰੀ ਹੋਵੇਗੀ ਕਿ ਕਿਧਰੇ ਦੋ ਮਹੀਨਿਆਂ ਦੇ ਯੂਨਿਟ 600 ਤੋਂ ਅੱਗੇ ਨਾ ਲੰਘ ਜਾਵੇ।


-ਕਮਲਜੀਤ ਕੌਰ ਗੁੰਮਟੀ, ਬਰਨਾਲਾ।


ਚੰਗੇ ਕੰਮਾਂ ਤੋਂ ਟਾਲ-ਮਟੋਲ ਨਾ ਕਰੋ
ਅੱਜਕਲ੍ਹ ਦੀ ਨੌਜਵਾਨ ਪੀੜ੍ਹੀ ਕੰਮ ਟਾਲਣ ਦੇ ਬਹਾਨੇ ਲੱਭਦੀ ਫਿਰਦੀ ਹੈ। ਕੋਈ ਕੰਮ ਕਰਕੇ ਰਾਜ਼ੀ ਨਹੀਂ। ਕੰਮ ਟਾਲਣ ਦੇ ਮਾਮਲੇ 'ਚੋਂ ਲਗਦਾ ਹੈ ਕਿ ਲੋਕਾਂ ਨੇ ਇਸ ਗੱਲ ਦੀ ਮੁਹਾਰਤ ਹਾਸਲ ਕਰ ਲਈ ਹੈ। ਬਿੱਲ ਜਮ੍ਹਾਂ ਕਰਵਾਉਣਾ ਹੋਵੇ ਜਾਂ ਡਾਕਟਰ ਦੇ ਕੋਲ ਜਾਣਾ ਹੋਵੇ, ਇਮਤਿਹਾਨ ਦੀ ਤਿਆਰੀ ਕਰਨੀ ਹੋਵੇ ਜਾਂ ਮੁਕਾਬਲੇ ਦਾ ਪ੍ਰੀਖਿਆ ਫਾਰਮ ਜਮ੍ਹਾਂ ਕਰਵਾਉਣਾ ਹੋਵੇ, ਖ਼ਤ ਦਾ ਜਵਾਬ ਦੇਣਾ ਹੋਵੇ, ਗੱਡੀ ਦੀ ਮੁਰੰਮਤ ਕਰਵਾਉਣੀ ਹੋਵੇ ਹਰ ਕੰਮ ਨੂੰ ਟਾਲਣ ਦੀ ਸਾਡੀ ਆਦਤ ਬਣ ਗਈ ਹੈ, ਸਾਨੂੰ ਚੰਗੇ ਕੰਮ ਕਰਨ ਤੋਂ ਟਾਲਾ ਨਹੀਂ ਵਟਣਾ ਚਾਹੀਦਾ ਨਾ ਹੀ ਬਹਾਨੇ ਬਣਾਉਣੇ ਚਾਹੀਦੇ ਹਨ।


-ਡਾ. ਨਰਿੰਦਰ ਭੱਪਰ
ਪਿੰਡ ਤੇ ਡਾਕ: ਝਬੇਲਵਾਲੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ।


ਆਵਾਜ਼ ਪ੍ਰਦੂਸ਼ਣ
ਤਕਰੀਬਨ ਸਾਰੇ ਹੀ ਪਿੰਡਾਂ ਅਤੇ ਸ਼ਹਿਰ ਵਿਚ ਸਥਿਤ ਕਈ ਧਾਰਮਿਕ ਸਥਾਨਾਂ ਵਿਚ ਸਵੇਰੇ ਅਤੇ ਸ਼ਾਮ ਨੂੰ ਉੱਚੀ ਆਵਾਜ਼ ਵਿਚ ਸਪੀਕਰ ਵੱਜਦੇ ਰਹਿੰਦੇ ਹਨ, ਖਾਸ ਕਰਕੇ ਜਦੋਂ ਕੋਈ ਤਿੱਥ-ਤਿਉਹਾਰ ਹੁੰਦਾ ਹੈ ਤਾਂ ਇਨ੍ਹਾਂ ਸਪੀਕਰਾਂ ਦੇ ਵੱਜਣ ਦੀ ਕੋਈ ਸੀਮਾ ਨਹੀਂ ਹੁੰਦੀ ਕਿ ਇਨ੍ਹਾਂ ਦੀ ਆਵਾਜ਼ ਕਦੋਂ ਬੰਦ ਹੋਣੀ ਹੈ। ਉੱਚੀ ਆਵਾਜ਼ ਨਾਲ ਜਿਥੇ ਗੰਭੀਰ ਬਿਮਾਰੀ ਨਾਲ ਪੀੜਤ ਮਰੀਜ਼ਾਂ ਦੀ ਨੀਂਦ ਖਰਾਬ ਹੁੰਦੀ ਹੈ, ਉਥੇ ਹੀ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੁੰਦਾ ਹੈ। ਕਈ ਸਪੀਕਰਾਂ ਦੀ ਆਵਾਜ਼ ਏਨੀ ਉੱਚੀ ਹੁੰਦੀ ਹੈ ਕਿ ਉਹ ਦੂਰ-ਦੁਰਾਡੇ ਵੀ ਸੁਣਾਈ ਦਿੰਦੀ ਹੈ। ਕਈ ਪਿੰਡਾਂ ਵਿਚ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਧਾਰਮਿਕ ਸਥਾਨਾਂ ਵਿਚ ਵੱਜਦੇ ਇਕੱਠੇ ਸਪੀਕਰਾਂ ਕਾਰਨ ਕਿਸੇ ਵੀ ਧਰਮ ਦੀ ਆਵਾਜ਼ ਦੀ ਕੋਈ ਸਮਝ ਨਹੀਂ ਆਉਂਦੀ, ਸਗੋਂ ਰੌਲਾ ਹੀ ਸੁਣਾਈ ਦਿੰਦਾ ਹੈ। ਇਸ ਸੰਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਵੀ ਕਿਹਾ ਹੈ ਕਿ ਸ਼ੋਰ ਮੁਕਤ ਵਾਤਾਵਰਨ ਜੀਵਨ ਦੇ ਅਧਿਕਾਰ ਦਾ ਹਿੱਸਾ ਹੈ। ਇਸ ਦੀ ਉਲੰਘਣਾ ਇਕ ਅਪਰਾਧਕ ਜੁਰਮ ਹੈ ਪਰ ਫਿਰ ਵੀ ਇਹ ਸਪੀਕਰ ਉੱਚੀ ਆਵਾਜ਼ ਵਿਚ ਵੱਜਦੇ ਰਹਿੰਦੇ ਹਨ, ਜਿਸ ਕਾਰਨ ਆਮ ਵਿਅਕਤੀ ਪ੍ਰਭਾਵਿਤ ਹੋ ਰਿਹਾ ਹੈ। ਜਿਥੇ ਪਿੰਡਾਂ ਦੀਆਂ ਧਾਰਮਿਕ ਸਥਾਨਾਂ ਦੀਆਂ ਪ੍ਰਬੰਧਕ ਕਮੇਟੀਆਂ, ਪੰਚਾਇਤਾਂ ਨੂੰ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ, ਉਥੇ ਹੀ ਆਵਾਜ਼ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਾਲੇ ਅਧਿਕਾਰੀਆਂ ਨੂੰ ਕੁਤਾਹੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।


-ਅਮਰੀਕ ਸਿੰਘ ਚੀਮਾ
ਸ਼ਾਹਬਾਦੀਆ, ਜਲੰਧਰ।

12-08-2022

 ਮੋਹਲੇਧਾਰ ਮੀਂਹ

ਮੇਰੇ ਪਿੰਡ ਕੁਸਲਾ ਵਿਚ ਪਿਛਲੇ ਦਿਨਾਂ ਵਿਚ ਪਏ ਮੋਹਲੇਧਾਰ ਮੀਂਹ ਕਰਕੇ ਪੰਜ ਸੌ ਏਕੜ ਕਰੀਬ ਰਕਬਾ ਪਾਣੀ ਵਿਚ ਡੁੱਬਿਆ ਪਿਆ ਹੈ। ਤਿੰਨ-ਤਿੰਨ ਫੁੱਟ ਖੜ੍ਹੇ ਪਾਣੀ ਕਰਕੇ ਕਿਸਾਨਾਂ ਨੂੰ ਝੋਨਾ ਪਲਣ ਦੀ ਵੀ ਉਮੀਦ ਨਹੀਂ ਲੱਗ ਰਹੀ। ਬਹੁਤੇ ਕਿਸਾਨਾਂ ਨੇ ਤਾਂ ਝੋਨਾ ਲਾ ਦਿੱਤਾ ਸੀ ਪਰ ਹੁਣ ਝੋਨਾ ਪਾਣੀ ਵਿਚ ਡੁੱਬਿਆ ਪਿਆ ਹੈ ਤੇ ਬਹੁਤੇ ਕਿਸਾਨਾਂ ਨੇ ਝੋਨਾ ਅਜੇ ਲਾਉਣਾ ਸੀ ਪਰ ਲਗਾਤਾਰ ਪਏ ਭਾਰੀ ਮੀਂਹ ਕਰਕੇ ਕਿਸਾਨ ਝੋਨਾ ਲਾ ਹੀ ਨਹੀਂ ਸਕੇ।
ਏਨਾ ਜ਼ਿਆਦਾ ਪਾਣੀ ਖੇਤ ਵਿਚ ਖੜ੍ਹਾ ਹੋਣ ਕਰਕੇ ਕਿਸਾਨ ਵਿਚਾਰੇ ਚਿੰਤਾ ਵਿਚ ਡੁੱਬੇ ਹੋਏ ਹਨ। ਏਨੀ ਮਹਿੰਗਾਈ ਦੀ ਮਾਰ ਹੋਣ ਕਰਕੇ ਕਿਸਾਨ ਪਹਿਲਾਂ ਹੀ ਆਪਣਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਹਨ। ਕਈ ਕਿਸਾਨਾਂ ਦੀ ਜ਼ਮੀਨ ਹੀ ਨੀਵੇਂ ਥਾਂ ਵਿਚ ਹੋਣ ਕਰਕੇ ਪਾਣੀ ਦੀ ਮਾਰ ਹੇਠ ਆਈ ਹੋਈ ਹੈ। ਮੇੇਰੇ ਪਿੰਡ ਕੁਸਲਾ ਵਿਚ ਹਰ ਵਾਰ ਹੀ ਭਾਰੀ ਮੀਂਹ ਪੈਣ ਵੇਲੇ ਕਾਫੀ ਰਕਬਾ ਪਾਣੀ ਵਿਚ ਡੁੱਬ ਜਾਂਦਾ ਹੈ। ਜਿਸ ਦਾ ਸਥਾਈ ਤੌਰ 'ਤੇ ਮੌਜੂਦਾ ਸਰਕਾਰ ਨੇ ਕੋਈ ਹੱਲ ਨਹੀਂ ਕੀਤਾ। ਜਦੋਂ ਵੀ ਮੀਂਹ ਪੈ ਜਾਂਦਾ ਹੈ ਤਾਂ ਇਹ ਕਿਸਾਨ ਵਿਚਾਰੇ ਮੁਸ਼ਕਿਲਾਂ ਵਿਚ ਘਿਰ ਜਾਂਦੇ ਹਨ।
ਅੱਜ ਇਨ੍ਹਾਂ ਕਿਸਾਨਾਂ ਨੂੰ ਖੇਤਾਂ ਵਿਚ ਗੋਡੇ-ਗੋਡੇ ਪਾਣੀ ਖੜ੍ਹਾ ਰਾਤਾਂ ਨੂੰ ਸੌਣ ਨਹੀਂ ਦਿੰਦਾ। ਕਿਉਂਕਿ ਜਿਹੜੇ ਕਿਸਾਨ ਵਿਚਾਰੇ ਸਿਰਫ਼ ਖੇਤੀ 'ਤੇ ਹੀ ਨਿਰਭਰ ਹਨ ਤੇ ਉਨ੍ਹਾਂ ਕਿਸਾਨਾਂ ਕੋਲ ਕੋਈ ਖੇਤੀ ਤੋਂ ਬਿਨਾਂ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈ। ਉਹ ਵਿਚਾਰੇ ਹੁਣ ਕਿਵੇਂ ਗੁਜ਼ਾਰਾ ਕਰਨਗੇ। ਜਿਨ੍ਹਾਂ ਦਾ ਸਾਰਾ ਵਾਹਨ ਹੀ ਕੁਦਰਤ ਦੀ ਕਰੋਪੀ ਵਿਚ ਆ ਗਿਆ ਹੈ। ਇਸ ਕਰਕੇ ਮੇਰੀ ਮੌਜੂਦਾ ਸਰਕਾਰ ਤੇ ਮਾਨਸਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਉਹ ਮੇਰੇ ਪਿੰਡ ਦੇ ਪੀੜਤ ਕਿਸਾਨਾਂ ਦੀ ਬਾਂਹ ਫੜਨ। ਸਰਦੂਲਗੜ੍ਹ ਹਲਕੇ ਦੇ ਐਮ.ਐਲ.ਏ. ਸਾਹਿਬ ਗੁਰਪ੍ਰੀਤ ਬਣਾਂਵਾਲੀ ਨੂੰ ਵੀ ਬੇਨਤੀ ਹੈ ਕਿ ਉਹ ਮੇਰੇ ਪਿੰਡ ਦੇ ਕਿਸਾਨਾਂ ਦੀ ਪਾਣੀ ਵਾਲੀ ਵੱਡੀ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ।

-ਸੁਖਦੇਵ ਸਿੱਧੂ ਕੁਸਲਾ
ਤਹਿ: ਸਰਦੂਲਗੜ੍ਹ, ਜ਼ਿਲ੍ਹਾ ਮਾਨਸਾ।

ਖ਼ਤਰਨਾਕ ਸ਼ੌਕ

ਅੱਜ ਦੇ ਇਨਸਾਨ ਨੇ ਆਪਣੇ ਵੱਖੋ-ਵੱਖਰੇ ਸ਼ੌਕ ਪਾਲ ਰੱਖੇ ਹਨ, ਜਿਵੇਂ ਕਬੂਤਰ ਰੱਖਣਾ, ਤੋਤੇ ਰੱਖਣਾ, ਕੁੱਤੇ ਰੱਖਣਾ, ਪਰ ਜੇਕਰ ਕੁੱਤਿਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਖ਼ਤਰਨਾਕ ਨਸਲ ਪੰਜਾਬ ਦੇ ਲੋਕਾਂ ਨੇ ਪਾਲ ਰੱਖੀ ਹੈ, ਉਹ ਹੈ ਪਿੱਟਬੁਲ। ਪਿੱਟਬੁਲ ਸਭ ਤੋਂ ਖ਼ਤਰਨਾਕ ਨਸਲ ਮੰਨੀ ਗਈ ਹੈ, ਜੋ ਕਿ ਅਮਰੀਕਾ ਵਰਗੇ ਅਤੇ ਹੋਰ ਵੀ ਮੁਲਕਾਂ ਵਿਚ ਇਸ ਪਿੱਟਬੁਲ ਉਤੇ ਪੂਰਨ ਤੌਰ 'ਤੇ ਪਾਬੰਦੀ ਲਗਾ ਰੱਖੀ ਹੈ ਪਰ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹ ਸ਼ੌਕ ਹੁਣ ਖ਼ਤਰਨਾਕ ਬਣਦਾ ਜਾ ਰਿਹਾ ਹੈ। ਇਸ ਪਿੱਟਬੁਲ ਕੁੱਤੇ ਵਲੋਂ ਪੰਜਾਬ ਦੇ ਕਈ ਹਿੱਸਿਆਂ ਵਿਚ ਕਈਆਂ ਦਾ ਮਾਲੀ ਅਤੇ ਜਾਨੀ ਨੁਕਸਾਨ ਕੀਤਾ ਹੈ। ਸੋ, ਪੰਜਾਬ ਦੇ ਲੋਕਾਂ ਦੀ ਸਲਾਮਤੀ ਲਈ ਹੁਣ ਪੰਜਾਬ ਦੇ ਲੋਕ ਪੰਜਾਬ ਸਰਕਾਰ ਭਾਵ ਮੁੱਖ ਮੰਤਰੀ ਪੰਜਾਬ ਤੋਂ ਇਸ ਪਿੱਟਬੁਲ 'ਤੇ ਪਾਬੰਦੀ ਲਗਾਉਣ ਦੀ ਮੰਗ ਕਰ ਰਹੇ ਹਨ। ਹੁਣ ਵੇਖਦੇ ਹਾਂ ਕਿ ਪੰਜਾਬ ਸਰਕਾਰ ਇਸ ਖ਼ਤਰਨਾਕ ਸ਼ੌਕ 'ਤੇ ਕਦੋਂ ਪਾਬੰਦੀ ਲਗਾਉਂਦੀ ਹੈ।

-ਗੁਰਪ੍ਰੀਤ ਸਿੰਘ ਜਖਵਾਲੀ
jakhwali89@gmail.com

ਖ਼ਜ਼ਾਨਾ ਮੰਤਰੀ ਦੇ ਧਿਆਨ ਹਿਤ

ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਬਿਆਨ ਕਿ ਚਾਰ ਮਹੀਨਿਆਂ ਵਿਚ ਜੀ.ਐਸ.ਟੀ. ਵਿਚ 24.15 ਫੀਸਦੀ ਦਾ ਵਾਧਾ ਹੋਇਆ ਹੈ। ਚੀਮਾ ਸਾਹਿਬ ਜੇਕਰ ਜੀ.ਐਸ.ਟੀ. ਤੇ ਆਬਕਾਰੀ ਵਿਚ ਏਨਾ ਹੀ ਵਾਧਾ ਹੋ ਗਿਆ ਸੀ ਤਾਂ ਫਿਰ ਪੈਨਸ਼ਨਰਾਂ ਦਾ ਜੁਲਾਈ ਮਹੀਨੇ ਦੀ ਤਨਖਾਹ ਨਾਲ ਮਿਲਦਾ ਐਲ.ਟੀ.ਸੀ. ਕੱਟਣ ਦੀ ਕੀ ਜ਼ਰੂਰਤ ਪੈ ਗਈ ਸੀ? ਜਦੋਂ ਕਿ ਅੱਜ ਤੱਕ ਕਿਸੇ ਸਰਕਾਰ ਨੇ ਅਜਿਹਾ ਨਹੀਂ ਕੀਤਾ। ਦੱਸਣ ਯੋਗ ਹੈ ਕਿ ਪੈਨਸ਼ਨਰਾਂ ਨੂੰ ਦੋ ਸਾਲਾਂ ਬਾਅਦ ਜੁਲਾਈ ਜਾਂ ਦਸੰਬਰ ਮਹੀਨੇ ਦੀ ਤਨਖਾਹ ਨਾਲ ਐਲ.ਟੀ.ਸੀ. ਮਿਲਦਾ ਹੈ, ਤੇ ਕਰਮਚਾਰੀ ਆਪਣੇ-ਆਪਣੇ ਧਾਰਮਿਕ ਸਥਾਨਾਂ 'ਤੇ ਜਾ ਕੇ ਮੱਥਾ ਟੇਕਦੇ ਹਨ ਤੇ ਸਰਬੱਤ ਦਾ ਭਲਾ ਮੰਗਦੇ ਹਨ। ਮਾਨ ਸਰਕਾਰ ਦੀ ਅਜਿਹੀ ਕਾਰਗੁਜ਼ਾਰੀ ਤੋਂ ਪੈਨਸ਼ਨਰ ਬਹੁਤ ਪ੍ਰੇਸ਼ਾਨ ਹਨ ਤੇ ਆਪ ਦੀ ਸਰਕਾਰ ਬਣਾ ਪਛਤਾ ਰਹੇ ਹਨ।

-ਬਲਜੀਤ ਸਿੰਘ, ਫਰੀਦਕੋਟ।

ਮੁਫ਼ਤ ਸਹੂਲਤਾਂ ਲੋਕਾਂ ਨਾਲ ਧੋਖਾ

ਹੁਣ ਜਦੋਂ ਵੀ ਕੋਈ ਚੋਣ ਆਉਂਦੀ ਹੈ, ਤਕਰੀਬਨ ਸਾਰੀਆਂ ਹੀ ਪਾਰਟੀਆਂ ਲੋਕਾਂ ਨੂੰ ਉਨ੍ਹਾਂ ਦੀ ਸਰਕਾਰ ਬਣਾਉਣ ਤੇ ਮੁਫ਼ਤ ਬਿਜਲੀ ਮੁਫ਼ਤ ਖਾਣ-ਪੀਣ ਤੇ ਹੋਰ ਮੁਫ਼ਤ ਸਹੂਲਤਾਂ ਦੇਣ ਦੇ ਦਾਅਵੇ ਤੇਵਾਅਦੇ ਕਰਦੀਆਂ ਹਨ। ਇਨ੍ਹਾਂ ਮੁਫ਼ਤ ਦੀਆਂ ਸਹੂਲਤਾਂ ਨੇ ਸਾਡੇ ਪੰਜਾਬ ਨੂੰ ਭਾਰੀ ਕਰਜ਼ੇ ਦੇ ਜੰਜਾਲ ਵਿਚ ਜਕੜ ਦਿੱਤਾ ਹੈ। ਸਾਡੇ ਲੋਕਾਂ ਦੀ ਵੀ ਸੋਚ ਅਜਿਹੀ ਹੋ ਗਗਈ ਹੈ ਕਿ ਉਹ ਮੁਫ਼ਤ ਸਹੂਲਤਾਂ ਦੇ ਖੋਖਲੇ ਵਾਅਦੇ ਕਰਨ ਵਾਲਿਆਂ ਦੇ ਹੱਕ ਵਿਚ ਹੀ ਹਰ ਪੰਜ ਸਾਲ ਬਾਅਦ ਭੁਗਤਦੇ ਆ ਰਹੇ ਹਨ। ਕੋਈ ਵੀ ਆਉਣ ਵਾਲੀ ਸਰਕਾਰ ਤੋਂ ਇਹ ਨਹੀਂ ਮੰਗ ਕਰਦਾ ਕਿ ਚੰਗੇ ਰੁਜ਼ਗਾਰ ਦੇ ਸਾਧਨ ਹੋਣ, ਵਧੀਆ ਸਿਹਤ ਸਹੂਲਤਾਂ ਲਈ ਚੰਗੇ ਸਿਹਤ ਅਮਲੇ ਨਾਲ ਤੇ ਦਵਾਈਆਂ ਨਾਲ ਭਰਪੂਰ ਹਸਪਤਾਲ ਹੋਣ, ਵਧੀਆ ਤੇ ਕਿੱਤਾਮੁਖੀ ਸਿੱਖਿਆ ਨਾਲ ਸਕੂਲ ਕਾਲਜ ਹੋਣ, ਲੋਕਾਂ ਨੂੰ ਕਚਹਿਰੀਆਂ, ਅਦਾਲਤਾਂ ਵਿਚ ਨਿਰਪੱਖ ਤੇ ਛੇਤੀ ਨਿਆਂ ਮਿਲੇ, ਸਰਕਾਰੀ ਅਦਾਰਿਆਂ ਵਿਚੋਂ ਭ੍ਰਿਸ਼ਟਾਚਾਰ ਜੜ੍ਹੋਂ ਖ਼ਤਮ ਹੋਵੇ, ਲੋਕਾਂ ਦੀ ਜਾਨਮਾਲ ਦੀ ਰਾਖੀ ਲਈ ਪੁਲਿਸ ਪ੍ਰਸ਼ਾਸਨ ਚੁਸਤ-ਦਰੁਸਤ ਹੋਵੇ। ਅਸੀਂ ਲੋਕ ਮੁਫ਼ਤ ਦੀਆਂ ਖਾਣ ਦੇ ਆਦੀ ਹੋਈ ਜਾ ਰਹੇ ਹਾਂ। ਮਹਿਕਮੇ ਨਿੱਘਰਦੇ ਜਾਣ ਨਾਲ ਸਰਕਾਰ ਦੀ ਆਮਦਨ ਘਟ ਗਈ ਹੈ। ਭ੍ਰਿਸ਼ਟਾਚਾਰ ਕਾਰਨ ਟੈਕਸ ਚੋਰੀ ਵਧ ਗਈ ਹੈ। ਮੁਫ਼ਤ ਦੀਆਂ ਸਹੂਲਤਾਂ ਵੱਸ ਪੈ ਕੇ ਮੁਫ਼ਤ ਦੀਆਂ ਸਹੂਲਤਾਂ ਚਾਹੁਣ ਵਾਲੇ ਅਸੀਂ ਲੋਕ ਕਿਧਰ ਜਾ ਰਹੇ ਹਾਂ। ਸੋਚਣਾ ਤੇ ਜਾਗਣਾ ਪਵੇਗਾ। ਇਸ ਕਰਜ਼ ਦੀ ਪੰਡ ਨੇ ਪੰਜਾਬ ਨੂੰ ਉੱਠਣ ਨਹੀਂ ਦੇਣਾ। ਮਿਹਨਤੀ ਬਣੀਏ, ਆਪਣੀ ਮਿਹਨਤ ਨਾਲ ਕਮਾਇਆ ਥੋੋੜ੍ਹਾ ਪੈਸਾ ਵੀ ਜੇਬਾਂ ਨੂੰ ਸਕੂਨ ਦਿੰਦਾ ਹੈ। ਆਪਣੀ ਜੇਬ 'ਚੋਂ ਖਰਚੀਏ। ਅਸੀਂ ਲੋਕ ਹੀ ਇਨ੍ਹਾਂ ਵੋਟਾਂ ਖ਼ਰੀਦਣ ਵਾਲਿਆਂ ਤੇ ਆਪਣੀ ਜ਼ਮੀਰ ਜਗਾ ਕੇ ਲੁੱਟੇ ਜਾਣ ਤੋਂ ਬਚ ਸਕਦੇ ਹਾਂ।

-ਜਗਤਾਰ ਗਿੱਲ, ਬੱਲ ਸਚੰਦਰ, ਅੰਮ੍ਰਿਤਸਰ।


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.

 

Powered by REFLEX