ਜਲੰਧਰ : ਸ਼ਨੀਵਾਰ 30 ਜੇਠ ਸੰਮਤ 553
ਵਿਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਤਾਜ਼ਾ ਖ਼ਬਰਾਂ

ਬਠਿੰਡਾ , 5 ਮਈ - ਸਾਬਕਾ ਕੇਂਦਰੀ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਅੱਜ ਐਲਾਨ ਕੀਤਾ ਕਿ ਐਚ. ਐਮ. ਈ. ਐਲ. ਰਿਫਾਇਨਰੀ ਏਮਜ਼ ਵਿਖੇ ਤਿਆਰ ਕੀਤੀ ਜਾ ਰਹੀ 100 ਬੈੱਡਾਂ ਦੀ ਕੋਰੋਨਾ ਸਹੂਲਤ ਦੇ ਨਾਲ ਨਾਲ ਖੇਤਰ ਦੇ ਹਸਪਤਾਲਾਂ ਲਈ ਆਕਸੀਜਨ ਪ੍ਰਦਾਨ ਕਰੇਗੀ। ਇਥੇ ਏਮਜ਼ ਦੇ ਡਾਇਰੈਕਟਰ ਡਾ. ਡੀ. ਕੇ. ਸਿੰਘ ਨੇ ਕੱਲ੍ਹ ਸ਼ਾਮ ਵਰਚੁਅਲ ਕਾਨਫਰੰਸ ਦੌਰਾਨ ਹਰਸਿਮਰਤ ਕੌਰ ਬਾਦਲ ਨੂੰ ਦੱਸਿਆ ਕਿ ਆਕਸੀਜਨ ਸਹੂਲਤਾਂ, ਕੋਰੋਨਾ ਬੈੱਡਾਂ ਵਿਚ ਵਾਧੇ ’ਤੇ ਡਾਕਟਰ ਤੇ ਨਰਸਾਂ ਰੱਖਣ ਦੀ ਬਹੁਤ ਜ਼ਰੂਰਤ ਹੈ। ਉਹਨਾਂ ਦੱਸਿਆ ਕਿ ਉਹਨਾਂ ਨੇ ਐਚ. ਐਮ. ਈ. ਐਲ. ਮੈਨੇਜਮੈਂਟ ਨਾਲ ਏਮਜ਼ ਦੇ ਨਾਲ ਖਿੱਤੇ ਦੇ ਹਸਪਤਾਲਾਂ ਨੁੰ ਆਕਸੀਜਨ ਪ੍ਰਦਾਨ ਕਰਨ ਦਾ ਮਾਮਲਾ ਚੁੱਕਿਆ। ਉਹਨਾਂ ਕਿਹਾ ਕਿ ਮੇਰੀ ਕੋਸ਼ਿਸ਼ ਹੈ ਕਿ ਆਕਸੀਜਨ ਤੇ ਬੈੱਡ ਸਹੂਲਤਾਂ ਵਾਸਤੇ ਏਮਜ਼ ਅਤੇ ਐਚ. ਐਮ. ਈ .ਐਲ ਰਿਫਾਇਨਰੀ ਮਿਲ ਕੇ ਕੰਮ ਕਰਨ ਅਤੇ ਅਗਲੇ ਦੋ ਅਤੇ ਤਿੰਨ ਹਫਤੇ ਦੌਰਾਨ 500 ਕੋਰੋਨਾ ਮਰੀਜ਼ਾਂ ਦੀ ਸੰਭਾਲ ਵਾਸਤੇ ਸਹੂਲਤ ਤਿਆਰ ਕਰ ਸਕਣ।

 

 

ਖ਼ਬਰ ਸ਼ੇਅਰ ਕਰੋ

 

2021-05-05 ਦੀਆਂ ਹੋਰ ਖਬਰਾਂ

 
 


Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX


Warning: mysql_free_result() expects parameter 1 to be resource, null given in /home/ajitjala/public_html/beta/latest.php on line 380