ਜਲੰਧਰ : ਸ਼ੁੱਕਰਵਾਰ 17 ਹਾੜ ਸੰਮਤ 554
ਵਿਚਾਰ ਪ੍ਰਵਾਹ: ਕਿਸੇ ਵੀ ਥਾਂ ਹੋ ਰਹੀ ਬੇਇਨਸਾਫ਼ੀ ਸਭ ਥਾਵਾਂ \'ਤੇ ਹੋਣ ਵਾਲੇ ਇਨਸਾਫ਼ ਲਈ ਖ਼ਤਰਾ ਹੁੰਦੀ ਹੈ। -ਮਾਰਟਿਨ ਲੂਥਰ ਕਿੰਗ

ਤਾਜ਼ਾ ਖ਼ਬਰਾਂ

ਅਜਨਾਲਾ, 25 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅੱਜ 12 ਕੌਂਸਲਰਾਂ ਵਲੋਂ ਬੇਭਰੋਸਗੀ ਦਾ ਮਤਾ ਪਾ ਕੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਨਗਰ ਪੰਚਾਇਤ ਅਜਨਾਲਾ ਦੇ ਪ੍ਰਧਾਨ ਦੀਪਕ ਅਰੋੜਾ ਨੂੰ ਪ੍ਰਧਾਨਗੀ ਤੋਂ ਲਾਂਭੇ ਕਰ ਦਿੱਤਾ ਗਿਆ ਹੈ। ਪੁਲਿਸ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਅੱਜ ਨਗਰ ਪੰਚਾਇਤ ਅਜਨਾਲਾ ਦੇ ਦਫ਼ਤਰ ਵਿਖੇ ਹੋਈ।

ਇਸ ਮੀਟਿੰਗ ਦੌਰਾਨ ਪਾਏ ਬੇਭਰੋਸਗੀ ਮਤੇ ਦੌਰਾਨ ਨਗਰ ਪੰਚਾਇਤ ਅਜਨਾਲਾ ਦੇ ਮੀਤ ਪ੍ਰਧਾਨ ਰਮਿੰਦਰ ਕੌਰ ਮਾਹਲ ਪਤਨੀ ਬਲਜਿੰਦਰ ਸਿੰਘ ਮਾਹਲ, ਕੌਂਸਲਰ ਜਸਪਾਲ ਸਿੰਘ ਭੱਟੀ ਢਿੱਲੋਂ, ਕੌਂਸਲਰ ਗੀਤਾ ਰਾਣੀ ਪਤਨੀ ਐਡਵੋਕੇਟ ਬ੍ਰਿਜ ਮੋਹਨ ਔਲ, ਕੌਂਸਲਰ ਪਰਮਿੰਦਰ ਸਿੰਘ ਭੱਖਾ, ਕੌਂਸਲਰ ਰਾਜਬੀਰ ਕੌਰ ਪਤਨੀ ਸ਼ਿਵਦੀਪ ਸਿੰਘ ਚਾਹਲ, ਬਲਜਿੰਦਰ ਕੌਰ, ਕੌਂਸਲਰ ਬਿਕਰਮਜੀਤ ਸਿੰਘ ਬੇਦੀ, ਸਿੰਮੀ ਸਰੀਨ, ਸੁਨੀਤਾ ਕੁਮਾਰੀ, ਨੰਦ ਲਾਲ, ਕੌਂਸਲਰ ਅਵਿਨਾਸ਼ ਮਸੀਹ ਅਤੇ ਕੌਂਸਲਰ ਬੀਬੀ ਗਿਆਨ ਕੌਰ ਵਲੋਂ ਬੇਭਰੋਸਗੀ ਮਤੇ ਦੇ ਹੱਕ 'ਚ ਹੱਥ ਖੜ੍ਹੇ ਕਰਕੇ ਆਪਣੀਆਂ ਵੋਟਾਂ ਪਾਈਆਂ ਕੁੱਲ (12 ਵੋਟਾਂ) ਤੇ ਇਕ ਵੋਟ ਕੈਬਿਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਹਲਕਾ ਵਿਧਾਇਕ ਵੀ ਦੀ ਪੈਣ ਨਾਲ ਬਹੁਮਤ ਸਾਬਤ ਹੋਣ ਤੇ ਪ੍ਰਧਾਨ ਦੀਪਕ ਅਰੋੜਾ ਨੂੰ ਮੁਅੱਤਲ ਕਰ ਦਿੱਤਾ ਗਿਆ।

 

ਖ਼ਬਰ ਸ਼ੇਅਰ ਕਰੋ

 

2022-05-25 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX