ਜਲੰਧਰ : ਬੁਧਵਾਰ 22 ਹਾੜ ਸੰਮਤ 554
ਵਿਚਾਰ ਪ੍ਰਵਾਹ: ਹਰ ਨਵੀਂ ਜ਼ਿੰਮੇਵਾਰੀ ਨਾਲ ਮਹਾਨ ਸਮਰੱਥਾ ਨਾ ਸਿਰਫ ਵਿਕਾਸ ਹੀ ਕਰਦੀ ਹੈ, ਸਗੋਂ ਪ੍ਰਗਟ ਵੀ ਹੁੰਦੀ ਹੈ। ਬਲਟਾਸਰ ਗਰੈਕ ਲੈਨ

ਤਾਜ਼ਾ ਖ਼ਬਰਾਂ

ਸੁਨਾਮ ਊਧਮ ਸਿੰਘ ਵਾਲਾ, 29 ਮਈ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ)-ਬੀਤੀ ਰਾਤ ਸੁਨਾਮ ਦੇ ਫਲਾਈ ਓਵਰ 'ਤੇ ਹੋਏ ਦਰਦਨਾਕ ਸੜਕ ਹਾਦਸੇ 'ਚ ਅਮਰੀਕਾ ਤੋਂ ਆਏ ਨੇੜਲੇ ਪਿੰਡ ਲਖਮੀਰਵਾਲਾ ਦੇ ਇਕ ਨੌਜਵਾਨ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਹੈ। ਮਿਲੀ ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਪਿੰਡ ਲਖਮੀਰਵਾਲਾ ਜੋ ਆਪਣੇ ਘਰੇਲੂ ਕੰਮਕਾਜ ਦੇ ਸਿਲਸਿਲੇ 'ਚ ਪਰਿਵਾਰ ਸਮੇਤ ਯੂ.ਐੱਸ.ਏ.ਤੋਂ ਮੁਲਕ ਆਇਆ ਹੋਇਆ ਸੀ।

ਬੀਤੀ ਰਾਤ ਕਰੀਬ ਸਾਢੇ ਕੁ 9 ਵਜੇ ਉਹ ਆਪਣੀ ਫਾਰਚੂਨਰ ਗੱਡੀ 'ਤੇ ਅੱਧੀ ਦਰਜਨ ਦੋਸਤਾਂ ਸਮੇਤ ਘਰ ਤੋਂ ਸੁਨਾਮ-ਪਟਿਆਲਾ ਸੜਕ 'ਤੇ ਸੰਗਰੂਰ ਕੈਂਚੀਆਂ 'ਚ ਇਕ ਢਾਬੇ 'ਤੇ ਰੋਟੀ ਖਾਣ ਜਾ ਰਿਹਾ ਸੀ, ਜਿਵੇਂ ਹੀ ਉਨ੍ਹਾਂ ਦੀ ਗੱਡੀ ਸੁਨਾਮ ਦੇ ਫਲਾਈ ਓਵਰ ਤੋਂ ਹੇਠ ਉੱਤਰ ਰਹੀ ਸੀ ਤਾਂ ਸਥਾਨਕ ਸ਼ਹੀਦ ਊਧਮ ਸਿੰਘ ਚੌਂਕ 'ਚ ਅੱਗਿਓਂ ਆ ਰਹੀ ਇਕ ਮਹਿੰਦਰਾ ਪਿਕਅਪ ਦੀ ਉਸ ਨਾਲ ਸਿੱਧੀ ਟੱਕਰ ਹੋ ਗਈ, ਜਿਸ ਕਾਰਨ ਫਾਰਚੂਨਰ ਚਾਲਕ ਗਗਨਦੀਪ ਸਿੰਘ ਲਖਮੀਰਵਾਲਾ,ਗੁਰਦੀਪ ਸਿੰਘ, ਗੁਰਪ੍ਰੀਤ ਸਿੰਘ, ਭੁਪਿੰਦਰ ਸਿੰਘ (ਸਾਰੇ ਵਾਸੀ ਲਖਮੀਰਵਾਲਾ) ਸਮੇਤ ਕੁਝ ਹੋਰ ਨੌਜਵਾਨ ਅਤੇ ਮਹਿੰਦਰਾ ਪਿਕਅਪ ਚਾਲਕ ਜਸਕਰਨ ਸਿੰਘ ਵਾਸੀ ਕੋਟ ਸ਼ਮੀਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਕੁਝ ਰਾਹਗੀਰਾਂ ਦੀ ਮਦਦ ਨਾਲ ਸਿਵਲ ਹਸਪਤਾਲ ਸੰਗਰੂਰ ਅਤੇ ਸੁਨਾਮ ਲਿਜਾਇਆ ਗਿਆ। ਇਸ ਹਾਦਸੇ 'ਚ ਗੰਭੀਰ ਜ਼ਖ਼ਮੀ ਹੋਏ ਗਗਨਦੀਪ ਸਿੰਘ (21) ਪੁੱਤਰ ਮੇਜਰ ਸਿੰਘ ਦੀ ਮੌਤ ਹੋ ਗਈ ਅਤੇ ਗੰਭੀਰ ਜ਼ਖਮੀਆਂ ਨੂੰ ਇਲਾਜ ਲਈ ਪਟਿਆਲਾ ਅਤੇ ਪਿਕਅਪ ਚਾਲਕ ਨੂੰ ਬਠਿੰਡਾ ਭੇਜ ਦਿੱਤਾ ਗਿਆ।

 

ਖ਼ਬਰ ਸ਼ੇਅਰ ਕਰੋ

 

2022-05-29 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX