ਜਲੰਧਰ : ਸੋਮਵਾਰ 24 ਸਾਉਣ ਸੰਮਤ 554
ਵਿਚਾਰ ਪ੍ਰਵਾਹ: ਹੁਕਮਰਾਨਾਂ ਦੇ ਚੰਗੇ ਕੰਮਾਂ ਨਾਲ ਹੀ ਸਮਾਜ ਦੀ ਭਲਾਈ ਹੁੰਦੀ ਹੈ। -ਚਾਣਕਿਆ

ਤਾਜ਼ਾ ਖ਼ਬਰਾਂ

ਕਪੂਰਥਲਾ, 4 ਜੁਲਾਈ (ਅਮਰਜੀਤ ਕੋਮਲ)-ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਮਰਿੰਦਰ ਸਿੰਘ ਗਰੇਵਾਲ ਨੇ ਅੱਜ ਸ਼ਹਿਰ ਦੇ ਇਕ ਸਨਅਤਕਾਰ ਦੇ 14 ਸਾਲਾ ਪੁੱਤਰ ਜਸਕੀਰਤ ਸਿੰਘ ਉਰਫ਼ ਜੱਸੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਦੇ ਦੋਸ਼ ਵਿਚ ਤਿੰਨ ਦੋਸ਼ੀਆਂ ਪਲਵਿੰਦਰ ਸਿੰਘ ਉਰਫ਼ ਸ਼ੈਲੀ, ਰਾਜਵਿੰਦਰ ਸਿੰਘ ਉਰਫ਼ ਰਾਜਾ ਤੇ ਅਰਸ਼ਦੀਪ ਸਿੰਘ ਨੂੰ ਤਾਅ ਉਮਰ ਦੀ ਸਜ਼ਾ ਸੁਣਾਈ ਹੈ। ਇੱਥੇ ਵਰਨਣਯੋਗ ਹੈ ਕਿ ਪੀੜਤ ਧਿਰ ਵਲੋਂ ਸਰਕਾਰੀ ਵਕੀਲ ਅਨਿਲ ਬੋਪਾਰਾਏ, ਰਾਜੀਵ ਪੁਰੀ ਐਡਵੋਕੇਟ ਤੇ ਸੰਜੀਵ ਬਾਂਸਲ ਐਡਵੋਕੇਟ ਨੇ ਕੇਸ ਦੀ ਪੈਰਵਾਈ ਕੀਤੀ। ਮਾਨਯੋਗ ਅਦਾਲਤ ਨੇ ਪੀੜਤ ਪਰਿਵਾਰ ਤੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅੱਜ 6 ਵਰ੍ਹਿਆਂ ਬਾਅਦ ਇਹ ਫ਼ੈਸਲਾ ਸੁਣਾਇਆ ਹੈ। ਪਰਿਵਾਰ ਨੇ ਭਾਵੁਕ ਹੋ ਕੇ ਕਿਹਾ ਕਿ ਜੱਸੀ ਤਾਂ ਵਾਪਸ ਨਹੀਂ ਆ ਸਕਦਾ, ਪ੍ਰੰਤੂ ਉਸ ਦੇ ਕਾਤਲਾਂ ਨੂੰ ਸਜ਼ਾ ਮਿਲ ਕੇ ਮਨ ਨੂੰ ਕੁਝ ਸ਼ਾਂਤੀ ਮਿਲੀ ਹੈ। ਇੱਥੇ ਵਰਨਣਯੋਗ ਹੈ ਕਿ 11 ਅਪ੍ਰੈਲ 2016 ਨੂੰ ਇਕ ਸਨਅਤਕਾਰ ਪਰਿਵਾਰ ਨਾਲ ਸਬੰਧਿਤ 14 ਸਾਲਾ ਜਸਕੀਰਤ ਸਿੰਘ ਉਰਫ਼ ਜੱਸੀ ਨੂੰ ਕੁੱਝ ਅਣਪਛਾਤੇ ਵਿਅਕਤੀਆਂ ਨੇ ਅਗਵਾ ਕਰਕੇ ਕਿਤੇ ਲੈ ਗਏ ਤੇ ਉਸ ਦੀ ਸਲਾਮਤੀ ਲਈ ਫ਼ੋਨ 'ਤੇ 30 ਲੱਖ ਰੁਪਏ ਦੀ ਫਿਰੌਤੀ ਮੰਗੀ, ਪਰ ਦੋ ਦਿਨਾਂ ਬਾਅਦ 13 ਅਪ੍ਰੈਲ ਨੂੰ ਜਸਕੀਰਤ ਸਿੰਘ ਦੀ ਲਾਸ਼ ਤਰਨਤਾਰਨ ਨੇੜੇ ਸੜਕ ਦੇ ਕੰਢੇ ਲਹੂ ਲੁਹਾਨ ਹੋਈ ਮਿਲੀ ਸੀ।

 

ਖ਼ਬਰ ਸ਼ੇਅਰ ਕਰੋ

 

2022-07-04 ਦੀਆਂ ਹੋਰ ਖਬਰਾਂ

 
 

Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX