ਪਾਂਸ਼ਟਾ, 08 ਦਸੰਬਰ (ਸਤਵੰਤ ਸਿੰਘ) – ਪਾਂਸ਼ਟਾ ਦੇ ਮੁਹੱਲਾ ਮਾਡਲ ਟਾਊਨ ਵਿਖੇ ਅੱਜ ਸਵੇਰੇ 10 ਵਜੇ ਦੇ ਕਰੀਬ ਸਤਪਾਲ ਪੁੱਤਰ ਬਿ੍ਰਜ ਵਾਸੀ ਪਾਂਸ਼ਟਾ ਨੂੰ ਤਿੰਨ ਨੌਜਵਾਨਾਂ ਵਲੋਂ ਧਮਕਾਉਣ ਉਪਰੰਤ ਗੋਲ਼ੀ ਮਾਰ ਦਿੱਤੀ ਗਈ, ਜੋ ਉਸ ਦੇ ਹੱਥ ’ਤੇ ਲੱਗੀ। ਸਿਵਲ ਹਸਪਤਾਲ ਪਾਂਸ਼ਟਾ ’ਚ ਇਲਾਜ ਅਧੀਨ ਸਤਪਾਲ ਅਨੁਸਾਰ ਉਸ ਦਾ ਪਾਂਸ਼ਟਾ ਦੇ ਹੀ ਕੁੱਝ ਬੰਦਿਆਂ ਨਾਲ ਅਦਾਲਤ ਵਿਚ ਕੇਸ ਚੱਲਦਾ ਹੈ। ਅੱਜ ਸਵੇਰੇ ਕਿਸੇ ਵਲੋਂ ਉਸ ਨੂੰ ਫ਼ੋਨ ਕਰਕੇ ਉਸਦੇ ਲੱਕੜ ਦੇ ਟਾਲ ’ਤੇ ਬੁਲਾਇਆ ਗਿਆ ਅਤੇ ਆਪਣੇ ਦੋ ਸਾਥੀਆਂ ਸਮੇਤ ਉੱਥੇ ਹਾਜ਼ਰ ਉਕਤ ਨੌਜਵਾਨ ਨੇ ਉਸ ਨੂੰ ਕੇਸ ਵਾਪਸ ਲੈਣ ਲਈ ਧਮਕਾਇਆ। ਸਤਪਾਲ ਅਨੁਸਾਰ ਉਸ ਵਲੋਂ ਕੇਸ ਵਾਪਸ ਲੈਣ ਤੋਂ ਇਨਕਾਰ ਕਰਨ ’ਤੇ ਉਕਤ ਨੌਜਵਾਨ ਉਸ ਨੂੰ ਗਾਲਾਂ ਕੱਢਦੇ ਹੋਏ ਹੱਥੋਪਾਈ ਹੋਣ ਲੱਗ ਪਏ। ਇਸ ਦੌਰਾਨ ਉਕਤ ਨੌਜਵਾਨ ਵਲੋਂ ਉਸ ਉੱਪਰ ਪਿਸਤੌਲ ਨਾਲ਼ ਗੋਲ਼ੀ ਚਲਾ ਦਿੱਤੀ ਗਈ, ਜੋ ਉਸਦੇ ਹੱਥ ਵਿਚ ਲੱਗੀ ਅਤੇ ਉਕਤ ਤਿੰਨੋਂ ਨੌਜਵਾਨ ਬਾਈਕ ’ਤੇ ਸਵਾਰ ਹੋ ਕੇ ਫ਼ਰਾਰ ਹੋ ਗਏ। ਮੌਕੇ ’ਤੇ ਹਾਜ਼ਰ ਡਾਕਟਰ ਅਨੁਸਾਰ ਸਤਪਾਲ ਨੂੰ ਮੁੱਢਲੀ ਸਹਾਇਤਾ ਦੇ ਕੇ ਸਿਵਲ ਹਸਪਤਾਲ ਫਗਵਾੜਾ ਭੇਜਿਆ ਜਾ ਰਿਹਾ ਹੈ। ਏ. ਐੱਸ. ਆਈ ਬਲਬੀਰ ਸਿੰਘ ਇੰਚਾਰਜ ਪੁਲਿਸ ਚੌਂਕੀ ਪਾਂਸ਼ਟਾ ਅਨੁਸਾਰ ਸਤਪਾਲ ’ਤੇ ਗੋਲ਼ੀ ਲਾਉਣ ਲਈ ਜ਼ਿੰਮੇਵਾਰ ਤਿੰਨਾਂ ਨੌਜਵਾਨਾਂ ਨੂੰ ਪੁਲਿਸ ਵਲੋਂ ਕਾਬੂ ਕਰ ਲਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਜਾਰੀ ਹੈ।
ਛੇਹਰਟਾ, 8 ਦਸੰਬਰ ( ਵਡਾਲੀ )- ਜੀ.ਟੀ.ਰੋਡ ਖੰਡਵਾਲਾ ਵਿਖੇ ਸ਼ਾਰਟ ਸਰਕਟ ਨਾਲ ਜੀ. ਐੱਸ. ਫਰਨੀਚਰ ਦੇ ਸ਼ੋਅ ਰੂਮ ਨੂੰ ਲੱਗੀ ਅੱਗ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ ।
...111 days ago
ਕਰਨਾਲ 7 ਦਸੰਬਰ (ਗੁਰਮੀਤ ਸਿੰਘ ਸੱਗੂ ) - ਸਯੁੰਕਤ ਕਿਸਾਨ ਮੋਰਚਾ ਦੀ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਹੋਈ ਕੋਮੀ ਪਧਰੀ ਬੈਠਕ ਵਿਚ ਆਗਾਮੀ ਕਿਸਾਨ ਅੰਦੋਲਨ ਨੂੰ ਲੈਂ ਕੇ ਕੋਈ ਫ਼ੈਸਲਾ ਨਹੀਂ ਹੋ ਸਕਿਆ ...
ਬੀਣੇਵਾਲ,8 ਦਸੰਬਰ (ਬੈਜ ਚੌਧਰੀ)- ਹਲਕਾ ਗੜ੍ਹਸ਼ੰਕਰ ਦੇ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਹਲਕਾ ਹਰੋਲੀ ਤੋਂ ਕਾਂਗਰਸੀ ਉਮੀਦਵਾਰ ਮੁਕੇਸ਼ ਅਗਨੀਹੋਤਰੀ ਨੇ ਲਗਾਤਾਰ ਪੰਜਵੀਂ ਵਾਰ 9148 ਵੋਟਾਂ ਦੇ ਵੱਡੇ ਫਰਕ ਨਾਲ ...
ਡੇਰਾਬੱਸੀ, 8 ਦਸੰਬਰ( ਗੁਰਮੀਤ ਸਿੰਘ)-ਡੇਰਾਬੱਸੀ ਦੇ ਪਿੰਡ ਕਕਰਾਲੀ ਵਿਚੋ ਲਾਪਤਾ 4 ਬੱਚਿਆਂ 'ਚੋਂ ਪੁਲਿਸ ਨੇ 3 ਬੱਚਿਆਂ ਨੂੰ ਅੱਜ ਤੀਜੇ ਦਿਨ ਬਰਾਮਦ ਕਰ ਲਿਆ ਹੈ । ਇਹ ਬੱਚੇ ਮੋਲੀ ਜਾਗਰਾ, ਚੰਡੀਗੜ੍ਹ ਨੇੜਿਓਂ ਬਰਾਮਦ ...
...111 days ago
87 ਸਾਲ ਦੇ ਹੋਏ ਬਾਲੀਵੁੱਡ ਦੇ ਹੀਮੈਨ ਧਰਮਿੰਦਰ, ਫੈਨਜ਼ ਨਾਲ ਕੇਕ ਕੱਟ ਕੇ ਆਪਣਾ ਜਨਮਦਿਨ ਕੀਤਾ ਸੈਲੀਬ੍ਰੇਟ
ਘੱਗਾ, 8 ਦਸੰਬਰ (ਵਿਕਰਮਜੀਤ ਸਿੰਘ ਬਾਜਵਾ)- ਅੱਜ ਇੱਥੇ ਸ਼ਾਮੀ ਲਗਭਗ 4 ਵਜੇ ਦੇ ਕਰੀਬ ਕਾਰ ਅਤੇ ਟਰੱਕ ਦਰਮਿਆਨ ਹੋਏ ਭਿਆਨਕ ਹਾਦਸੇ ਵਿਚ ਕਾਰ ਸਵਾਰ ਨੌਜਵਾਨ ਦੀ ਦਰਦਨਾਕ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕਕਰਾਲਾ ਦੇ ਰਹਿਣ ਵਾਲੇ ਕੁਲਦੀਪ ਸਿੰਘ (30) ਜੋ ਯੂਥ ਅਕਾਲੀ ਦਲ ਨਾਲ...
ਬਠਿੰਡਾ ਵਿਚ ਚੱਲੀਆਂ ਗੋਲੀਆਂ, ਦੋ ਜ਼ਖ਼ਮੀ
...111 days ago
ਸੰਧਵਾਂ, 8 ਦਸੰਬਰ (ਪ੍ਰੇਮੀ ਸੰਧਵਾਂ)- ਹਿਮਾਚਲ ਪ੍ਰਦੇਸ਼ ਦੇ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ’ਚ ਕਾਂਗਰਸ ਪਾਰਟੀ ਵਲੋਂ ਵੱਡੀ ਜਿੱਤ ਪ੍ਰਾਪਤ ਕਰਨ ’ਤੇ ਸੀਨੀਅਰ ਕਾਂਗਰਸੀ ਆਗੂ ਕਮਲਜੀਤ ਬੰਗਾ, ਰਘਵੀਰ ਸਿੰਘ ਬਿੱਲਾ...
...111 days ago
ਅਮਲੋਹ, 8 ਦਸੰਬਰ (ਕੇਵਲ ਸਿੰਘ)- ਭਾਰਤੀ ਜਨਤਾ ਪਾਰਟੀ ਪੰਜਾਬ ਦੇ ਨਵਨਿਯੁਕਤ ਜਰਨਲ ਸਕੱਤਰ ਬਿਕਰਮਜੀਤ ਸਿੰਘ ਚੀਮਾ ਦਾ ਅਮਲੋਹ ਵਿਖੇ ਭਾਰਤੀ ਜਨਤਾ ਪਾਰਟੀ ਮੰਡਲ ਅਮਲੋਹ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਜਰਨਲ ਸਕੱਤਰ...
ਸੰਗਰੂਰ, 8 ਦਸੰਬਰ (ਧੀਰਜ ਪਸ਼ੋਰੀਆ)- ਗੁਜਰਾਤ 'ਚ ਭਾਜਪਾ ਦੀ ਸ਼ਾਨਦਾਰ ਜਿੱਤ ਤੇ ਸੰਗਰੂਰ 'ਚ ਭਾਜਪਾ ਆਗੂਆਂ ਅਤੇ ਵਰਕਰਾਂ ਨੇ ਲੱਡੂ ਵੰਡ ਕੇ ਅਤੇ ਭੰਗੜੇ ਪਾ ਕੇ ਖ਼ੁਸ਼ੀ ਸਾਂਝੀ ਕੀਤੀ।
...111 days ago
ਫਗਵਾੜਾ, 8 ਦਸੰਬਰ (ਤਰਨਜੀਤ ਸਿੰਘ ਕਿੰਨੜਾ)- Gujarat Election : 12 ਦਸੰਬਰ ਨੂੰ ਹੋਵੇਗਾ ਸਹੁੰ ਚੁੱਕ ਸਮਾਗਮ, ਸ਼ਾਮਿਲ ਹੋਣਗੇ PM ਮੋਦੀ ਤੇ ਅਮਿਤ ਸ਼ਾਹ
...about 1 hour ago
ਹਿਮਾਚਲ ਚੋਣ ਨਤੀਜੇ: ਨੂਰਪੁਰ ਸੀਟ ਤੋਂ BJP ਉਮੀਦਵਾਰ ਰਣਵੀਰ ਸਿੰਘ ਜਿੱਤੇ
...15 minutes ago
ਗੁਜਰਾਤ ’ਚ ਹੁਣ ਤੱਕ ਦੇ ਰੁਝਾਨਾਂ ’ਚ ਭਾਜਪਾ ਦੀ ਲੀਡ ਬਰਕਰਾਰ
...55 minutes ago
ਚੰਡੀਗੜ੍ਹ, 8 ਦਸੰਬਰ- ਬੀਤੀ ਰਾਤ ਜਲੰਧਰ ਦੇ ਨਕੋਦਰ 'ਚ ਕੱਪੜਾ ਵਪਾਰੀ ਦਾ 30 ਲੱਖ ਦੀ ਫਿਰੌਤੀ ਨਾ ਦੇਣ 'ਤੇ ਸ਼ਰੇਆਮ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਦੌਰਾਨ ਕੱਪੜਾ ਵਪਾਰੀ ਦਾ ਗੰਨਮੈਨ ਮਨਦੀਪ ਸਿੰਘ...
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਹਲਕਾ ਗਿੱਦੜਬਾਹਾ ਵਿਖੇ ਅੱਜ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਸਮਾਰੋਹ...
...about 1 hour ago
ਲੁਧਿਆਣਾ, 8 ਦਸੰਬਰ (ਪੁਨੀਤ ਬਾਵਾ)-ਪੰਜਾਬ ਸਰਕਾਰ ਵਲੋਂ ਕਰਵਾਈਆਂ ਜਾ ਰਹੀਆਂ ਪਹਿਲੀਆਂ ਰਾਜ ਪੱਧਰੀ ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਦੀਆਂ ਖੇਡਾਂ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋ ਗਈਆਂ ਹਨ। ਖੇਡਾਂ ਦਾ ਉਦਘਾਟਨ...
...about 1 hour ago
ਹਿਮਾਚਲ ਚੋਣਾਂ: ਅਜੇ ਤੱਕ ਖ਼ਾਤਾ ਵੀ ਨਹੀਂ ਖੋਲ ਸਕੀ ‘ਆਪ’ ਕਾਂਗਰਸ ਵੱਡੀ ਧਿਰ ਬਣਕੇ ਉੱਭਰ ਰਹੀ
ਕਰਨਾਲ, 8 ਦਸੰਬਰ (ਗੁਰਮੀਤ ਸਿੰਘ ਸੱਗੂ)- ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂਆਂ ਦੀ ਬੈਠਕ ਕਿਸਾਨੀ ਮੰਗਾਂ ਅਤੇ ਮੁੱਦਿਆਂ ਨੂੰ ਲੈ ਕੇ ਡੇਰਾ ਕਾਰ ਸੇਵਾ ਕਲੰਦਰੀ ਗੇਟ ਵਿਖੇ ਸ਼ੁਰੂ ਹੋ ਗਈ ਹੈ। ਅਮਰਜੀਤ ਸਿੰਘ ਮੋਹੜੀ...
ਗੁਜਰਾਤ ਦੇ ਇਤਿਹਾਸ ’ਚ ਕਦੇ ਵੀ ਇੰਨੀ ਹੇਠਾਂ ਨਹੀਂ ਡਿੱਗੀ ਕਾਂਗਰਸ, ਹਿਮਾਚਲ ’ਚ ਬਚੀ ਇੱਜਤ
ਪਟਿਆਲਾ, 8 ਦਸੰਬਰ (ਅਮਰਬੀਰ ਸਿੰਘ ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੀਆਂ ਆਉਂਦੀਆਂ ਚੋਣਾਂ ਦੀਆਂ ਮਹੱਤਤਾ ਨੂੰ ਦੇਖਦਿਆਂ ਭਾਜਪਾ ਸੂਬਾਈ ਸੰਗਠਨ ਮੰਤਰੀ ਸ੍ਰੀ ਮੰਥਾਰੀ ਸ੍ਰੀਨਿਵਾਸਲੂ ਉਚੇਚੇ ਤੌਰ ’ਤੇ ਭਾਜਪਾਈ ਆਹੁਦੇਦਾਰਾਂ ਅਤੇ ਮੌਜੂਦਾ ਕੌਂਸਲਰਾਂ...
ਲੁਧਿਆਣਾ, 8 ਦਸੰਬਰ (ਪਰਮਿੰਦਰ ਸਿੰਘ ਆਹੂਜਾ)- ਸਥਾਨਕ ਬਸਤੀ ਜੋਧੇਵਾਲ ਵਿਚ ਦੁਕਾਨ ਨੂੰ ਅੱਗ ਲੱਗਣ ਕਾਰਨ ਦੁਕਾਨਦਾਰ ਮਹਿੰਦਰਪਾਲ ਸਿੰਘ ਦੀ ਮੌਤ ਹੋਈ ਹੈ। ਜਾਣਕਾਰੀ ਅਨੁਸਾਰ ਇਹ ਘਟਨਾ ਅਚਾਨਕ ਹੋਏ ਸ਼ਾਰਟ ਸਰਕਟ ਨਾਲ ਵਾਪਰੀ ਹੈ। ਸ਼ਾਰਟ...
ਅਹਿਮਦਾਬਾਦ, 8 ਦਸੰਬਰ-ਗੁਜਰਾਤ 'ਚ ਭਾਰਤੀ ਜਨਤਾ ਪਾਰਟੀ ਬੰਪਰ ਜਿੱਤ ਵੱਲ ਵੱਧ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਸ਼ਾਮ ਨੂੰ ਭਾਜਪਾ ਦਫ਼ਤਰ ਪਹੁੰਚਣਗੇ। ਭਾਜਪਾ 1995 ਤੋਂ ਸੂਬੇ 'ਚ ਕੋਈ ਵਿਧਾਨ ਸਭਾ ਚੋਣਾਂ ਨਹੀਂ ਹਾਰੀ ਹੈ...
ਹਿਮਾਚਲ ਦੇ ਹੁਣ ਤੱਕ ਦੇ ਰੁਝਾਨਾਂ ’ਚ ਕਾਂਗਰਸ ਅੱਗੇ
ਜਲੰਧਰ, 8 ਦਸੰਬਰ (ਅੰਮ੍ਰਿਤਪਾਲ)-ਬੀਤੀ ਰਾਤ ਜਲੰਧਰ ਦੇ ਨਕੋਦਰ 'ਚ ਇਕ ਕੱਪੜਾ ਕਾਰੋਬਾਰੀ ਨੂੰ ਕੁਝ ਨੌਜਵਾਨਾਂ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਗਈ ਸੀ। ਜਾਣਕਾਰੀ ਮੁਤਾਬਿਕ ਇਸ...
...111 days ago
ਸ਼ਿਮਲਾ, 8 ਦਸੰਬਰ-ਹਿਮਾਚਲ ਪ੍ਰਦੇਸ਼ 'ਚ ਸੈਰਾਜ ਹਲਕੇ ਤੋਂ ਮੌਜੂਦਾ ਮੁੱਖ ਮੰਤਰੀ ਜੈਰਾਮ ਠਾਕੁਰ ਚੋਣ ਜਿੱਤ ਗਏ ਹਨ।
ਸੁਨਾਮ ਊਧਮ ਸਿੰਘ ਵਾਲਾ, 8 ਦਸੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਬੀਤੀ ਸ਼ਾਮ ਸੁਨਾਮ-ਲਹਿਰਗਾਗਾ ਸੜਕ 'ਤੇ ਹੋਏ ਹਾਦਸੇ ਵਿਚ ਇਕ ਹੋਮਗਾਰਡ ਜਵਾਨ ਦੀ ਮੌਤ ਹੋਣ ਦੀ ਖ਼ਬਰ ਹੈ। ਪੁਲਿਸ ਥਾਣਾ ਛਾਜਲੀ ਦੇ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ...
ਗੜ੍ਹਸ਼ੰਕਰ, 8 ਦਸੰਬਰ (ਧਾਲੀਵਾਲ)- ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਅੱਜ 95ਵਾਂ...
ਅੰਮ੍ਰਿਤਸਰ, 8 ਦਸੰਬਰ (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭਗਤ ਸੈਣ ਜੀ ਦਾ ਜਨਮ ਦਿਹਾੜਾ ਅੱਜ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ...
ਸ੍ਰੀ ਮੁਕਤਸਰ ਸਾਹਿਬ, 8 ਦਸੰਬਰ (ਬਲਕਰਨ ਸਿੰਘ ਖਾਰਾ)- ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 2021 ਦੇ ਇਕ ਫਿਰੌਤੀ ਦੇ ਮਾਮਲੇ 'ਚ ਦਿੱਲੀ ਤੋਂ ਪੰਜਾਬ ਟਰਾਂਜ਼ਿਟ ਰਿਮਾਂਡ 'ਤੇ ਲਿਆਂਦਾ ਹੈ। ਦੱਸ ਦੇਈਏ ਕਿ 22 ਮਾਰਚ 2021 ਨੂੰ...
ਅਹਿਮਦਾਬਾਦ, 8 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੀ ਗਿਣਤੀ ਲਗਾਤਾਰ ਜਾਰੀ ਹੈ। ਇਸ ਦੇ ਲਈ 37 ਵੋਟਿੰਗ ਕੇਂਦਰ ਬਣਾਏ ਗਏ ਹਨ। ਰੁਝਾਨਾਂ 'ਚ ਭਾਜਪਾ ਨੇ ਆਲ ਟਾਈਮ ਰਿਕਾਰਡ ਤੋੜ ਦਿੱਤੇ ਹਨ...
ਸ਼ਿਮਲਾ, 8 ਦਸੰਬਰ-ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਦਾ ਕੋਈ ਵੀ ਉਮੀਦਵਾਰ ਕਿਸੇ ਵੀ ਸੀਟ ਤੋਂ ਅੱਗੇ ਨਹੀਂ ਚੱਲ ਰਿਹਾ ਹੈ...
ਗਾਂਧੀਨਗਰ, 8 ਦਸੰਬਰ- ਗੁਜਰਾਤ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ, ਜਿਸ ਤਹਿਤ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਕਾਫੀ ਅੱਗੇ ਲੰਘ ਗਈ ਹੈ। 182 ਸੀਟਾਂ 'ਚੋਂ ਭਾਜਪਾ 136 ਸੀਟਾਂ...
ਹਿਮਾਚਲ ਪ੍ਰਦੇਸ਼ ਦੇ ਸ਼ੁਰੂਆਤੀ ਰੁਝਾਨਾਂ ’ਚ ਭਾਜਪਾ ਨੂੰ ਬਹੁਮਤ, ਕਾਂਗਰਸ 32 ਸੀਟਾਂ ’ਤੇ
ਗਾਂਧੀਨਗਰ/ਸ਼ਿਮਲਾ, 8 ਦਸੰਬਰ-ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਦੇ ਸ਼ੁਰੂਆਤੀ ਰੁਝਾਨਾਂ ਵਿਚ ਭਾਜਪਾ ਦੋਵਾਂ ਰਾਜਾਂ ਵਿਚ ਅੱਗੇ ਹੈ। ਇਸ ਵੇਲੇ ਪੋਸਟਲ ਬੈਲਟ ਦੀ ਗਿਣਤੀ ਚੱਲ...
ਗਾਂਧੀਨਗਰ, 8 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਇਸ ਦੇ ਲਈ 37 ਵੋਟਿੰਗ ਕੇਂਦਰ ਬਣਾਏ ਗਏ ਹਨ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ ਅੱਗੇ ਚੱਲ ਰਹੀ ਹੈ।
ਗਾਂਧੀਨਗਰ, 8 ਦਸੰਬਰ-ਗੁਜਰਾਤ ਵਿਧਾਨ ਸਭਾ ਚੋਣਾਂ ਦੀ ਗਿਣਤੀ ਜਾਰੀ ਹੈ। ਇਸ ਦੇ ਲਈ 37 ਵੋਟਿੰਗ ਕੇਂਦਰ ਬਣਾਏ ਗਏ ਹਨ। ਸ਼ੁਰੂਆਤੀ ਰੁਝਾਨਾਂ 'ਚ ਭਾਜਪਾ...
ਗਾਂਧੀਨਗਰ/ਸ਼ਿਮਲਾ, 8 ਦਸੰਬਰ- ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਵਿਚ ਵਿਧਾਨ ਸਭਾ ਚੋਣਾਂ ਤਹਿਤ ਵੋਟਾਂ ਦੀ ਗਿਣਤੀ ਅੱਜ ਸਵੇਰੇ 8.00 ਵਜੇ ਸ਼ੁਰੂ ਹੋ ਗਈ ਹੈ। ਪਹਿਲਾਂ ਪੋਸਟਲ ਬੈਲਟ ਗਿਣੇ ਜਾ...
⭐ਮਾਣਕ-ਮੋਤੀ⭐
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX