JALANDHAR WEATHER

ਦਿੱਲੀ ਆਬਕਾਰੀ ਮਾਮਲਾ: ਸੀ.ਬੀ.ਆਈ. ਦਾ ਦਾਅਵਾ, ਮਨੀਸ਼ ਸਿਸੋਦੀਆ ਨੇ ਨਸ਼ਟ ਕੀਤੇ ਫ਼ੋਨ

ਨਵੀਂ ਦਿੱਲੀ, 27 ਮਈ- ਦਿੱਲੀ ਆਬਕਾਰੀ ਨੀਤੀ ਮਾਮਲੇ ਵਿਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਆਪਣੀ ਸਪਲੀਮੈਂਟਰੀ ਚਾਰਜਸ਼ੀਟ ਵਿਚ ਦਾਅਵਾ ਕੀਤਾ ਹੈ ਕਿ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੁਲਾਈ 2022 ਤੋਂ ਪਹਿਲਾਂ ਦੋ ਫ਼ੋਨਾਂ ਨੂੰ ਨਸ਼ਟ ਕਰਨ ਦੀ ਗੱਲ ਸਵੀਕਾਰ ਕੀਤੀ ਹੈ। ਏਜੰਸੀ ਨੇ ਦੋਸ਼ ਲਾਇਆ ਹੈ ਕਿ ਦੋ ਹੈਂਡਸੈੱਟ ਜੋ ਕਿ 22.07.22 ਤੋਂ ਪਹਿਲਾਂ ਵਰਤੇ ਗਏ ਸਨ, ਨੂੰ ਦੋਸ਼ੀ ਮਨੀਸ਼ ਸਿਸੋਦੀਆ ਵਲੋਂ ਨਸ਼ਟ ਕਰ ਦਿੱਤਾ ਗਿਆ ਹੈ, ਜਿਵੇਂ ਕਿ ਉਸ ਵਲੋਂ ਧਾਰਾ 91 ਸੀ.ਆਰ.ਪੀ.ਸੀ. ਦੇ ਤਹਿਤ ਨੋਟਿਸ ਦੇ ਜਵਾਬ ਵਿਚ ਪੁਸ਼ਟੀ ਕੀਤੀ ਗਈ ਹੈ। ਸੀ.ਬੀ.ਆਈ. ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ 01.01.20 ਤੋਂ 19.08.22 ਤੱਕ ਸਿਸੋਦੀਆ ਨੇ ਤਿੰਨ ਮੋਬਾਈਲ ਹੈਂਡਸੈਟਾਂ ਦੀ ਵਰਤੋਂ ਕੀਤੀ। ਇਸ ਕੇਸ ਦੀ ਤਲਾਸ਼ੀ ਦੌਰਾਨ ਉਸ ਵਲੋਂ ਵਰਤਿਆ ਗਿਆ ਆਖ਼ਰੀ ਹੈਂਡਸੈੱਟ ਜ਼ਬਤ ਕੀਤਾ ਗਿਆ ਸੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ