JALANDHAR WEATHER

ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਹਾਦਸਾਗ੍ਰਸਤ, 7 ਲੋਕਾਂ ਦੀ ਮੌਤ

ਸ੍ਰੀਨਗਰ, 30 ਮਈ- ਅੰਮ੍ਰਿਤਸਰ ਤੋਂ ਕਟੜਾ ਜਾ ਰਹੀ ਬੱਸ ਜੰਮੂ ਵਿਚ ਇਕ ਖੱਡ ਵਿਚ ਡਿੱਗ ਗਈ। ਜੰਮੂ ਡੀ.ਸੀ. ਦੇ ਅਨੁਸਾਰ ਇਸ ਹਾਦਸੇ ਵਿਚ 7 ਲੋਕਾਂ ਦੀ ਮੌਤ ਹੋ ਗਈ ਅਤੇ 4 ਗੰਭੀਰ ਰੂਪ ਵਿਚ ਜ਼ਖਮੀ ਹੋਏ ਹਨ। ਇਸ ਤੋਂ ਇਲਾਵਾ 12 ਹੋਰ ਵੀ ਜ਼ਖ਼ਮੀ ਹਨ। ਅਧਿਕਾਰੀਆਂ ਅਨੁਸਾਰ ਇਹ ਹਾਦਸਾ ਜੰਮੂ ਜ਼ਿਲ੍ਹੇ ਦੇ ਕਟੜਾ ਤੋਂ ਕਰੀਬ 15 ਕਿਲੋਮੀਟਰ ਦੂਰ ਝੱਜਰ ਕੋਟਲੀ ਨੇੜੇ ਵਾਪਰਿਆ। ਡੀ. ਸੀ. ਨੇ ਦੱਸਿਆ ਕਿ ਜ਼ਖ਼ਮੀ ਲੋਕਾਂ ਨੂੰ ਜੀ.ਐਮ.ਸੀ. ਜੰਮੂ ਲਿਆਂਦਾ ਗਿਆ ਹੈ। 12 ਹੋਰਾਂ ਨੂੰ ਸਥਾਨਕ ਪਬਲਿਕ ਹੈਲਥ ਸੈਂਟਰ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ