JALANDHAR WEATHER

ਕਿਸਾਨ ਜਥੇਬੰਦੀ ਡਕੌਂਦਾ ਦੇ ਵਿਰੋਧ ਤੋਂ ਬਾਅਦ ਨਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ

ਸ਼ਹਿਣਾ, 31 ਮਈ (ਸੁਰੇਸ਼ ਗੋਗੀ)- ਟੋਲ ਪਲਾਜ਼ਾ ਕੰਪਨੀ ਵੀ.ਆਰ.ਸੀ. ਵਲੋਂ ਪੱਖੋਂ ਕੈਂਚੀਆਂ ’ਤੇ ਲਗਾਇਆ ਗਿਆ ਨਾਜਾਇਜ਼ ਟੋਲ ਪਲਾਜ਼ਾ ਪੁੱਟਣਾ ਸ਼ੁਰੂ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵਲੋਂ ਪਿਛਲੇ 9 ਮਹੀਨੇ ਤੋਂ ਟੋਲ ਪਲਾਜ਼ਾ ਪੁਟਵਾਉਣ ਲਈ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਸੀ। ਵਰਣਨਯੋਗ ਹੈ ਕਿ ਨਾਜਾਇਜ਼ ਟੋਲ ਪਲਾਜ਼ਾ ਪੁਟਵਾਉਣ ਲਈ ਪਹਿਲਾਂ ਮੁੱਖ ਮੰਤਰੀ ਉਸ ਸਮੇਂ ਦੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਵਲੋਂ ਆਪਣੇ ਸਾਥੀ ਵਿਧਾਇਕਾਂ ਸਮੇਤ ਧਰਨਾ ਸ਼ੁਰੂ ਕੀਤਾ ਗਿਆ ਸੀ, ਜੋ ਕੁਝ ਸਮੇਂ ਬਾਅਦ ਹੀ ਦਮ ਤੋੜ ਗਿਆ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ