JALANDHAR WEATHER

ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਦੇ ਮੱਦੇਨਜ਼ਰ ਡੇਹਲੋਂ ਵਿਖੇ ਰੋਸ ਧਰਨਾ ਸ਼ੁਰੂ

ਡੇਹਲੋਂ,(ਲੁਧਿਆਣਾ) 31 ਮਈ (ਅੰਮ੍ਰਿਤਪਾਲ ਸਿੰਘ ਕੈਲੇ)- ਭਗਵੰਤ ਮਾਨ ਸਰਕਾਰ ਵਲੋਂ ਅਦਾਰਾ ‘ਅਜੀਤ’ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਖ਼ਿਲਾਫ਼ ਵਿਜੀਲੈਂਸ ਨੋਟਿਸ ਭੇਜਣ ਦੇ ਰੋਸ ਵਜੋਂ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਡੇਹਲੋਂ ਵਿਖੇ ਵੱਖ-ਵੱਖ ਕਿਸਾਨ ਜਥੇਬੰਦੀਆਂ, ਮਜ਼ਦੂਰ ਜਥੇਬੰਦੀਆਂ, ਖ਼ੇਡ ਕਲੱਬਾਂ, ਵੱਖ-ਵੱਖ ਪੰਚਾਇਤਾਂ, ਸਮਾਜਸੇਵੀ ਤੇ ਧਾਰਮਿਕ ਆਗੂਆਂ ਦੀ ਅਗਵਾਈ ਹੇਠ ਲੁਧਿਆਣਾ-ਮਾਲੇਰਕੋਟਲਾ ਜਰਨੈਲੀ ਸੜਕ ਨੇੜੇ ਰੋਸ ਧਰਨਾ ਸ਼ੁਰੂ ਹੋ ਚੁੱਕਾ ਹੈ। ਇਸ ਰੋਸ ਧਰਨੇ ਸਮੇਂ ਜਿਥੇ ਅਦਾਰਾ ਅਜੀਤ ਅਤੇ ਡਾ. ਹਮਦਰਦ ਦੇ ਹੱਕ ਵਿਚ ਨਾਅਰੇ ਲਗਾਏ ਜਾ ਰਹੇ ਹਨ, ਉਥੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਵੀ ਸਰਕਾਰ ਦੀ ਨੀਂਦ ਉਡਾ ਰਹੇ ਹਨ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ