JALANDHAR WEATHER

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਲ ਗੇਟਸ ਨਾਲ ਕੀਤੀ ਗੱਲਬਾਤ

ਨਵੀਂ ਦਿੱਲੀ, 29 ਮਾਰਚ- ਪ੍ਰਧਾਨ ਮੰਤਰੀ ਦੀ ਰਿਹਾਇਸ਼ ’ਤੇ ਬਿਲ ਗੇਟਸ ਨਾਲ ਗੱਲਬਾਤ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਜਦੋਂ ਮੈਂ ਇੰਡੋਨੇਸ਼ੀਆ ’ਚ ਜੀ-20 ’ਚ ਗਿਆ ਸੀ ਤਾਂ ਦੁਨੀਆ ਦੇ ਸਾਰੇ ਦੇਸ਼ ਇਸ ਗੱਲ ਨੂੰ ਲੈ ਕੇ ਉਤਸੁਕ ਸਨ ਕਿ ਤੁਸੀਂ ਡਿਜੀਟਲ ਕ੍ਰਾਂਤੀ ਕਿਵੇਂ ਲੈ ਕੇ ਆਏ ਹੋ, ਫਿਰ ਮੈਂ ਉਨ੍ਹਾਂ ਨੂੰ ਸਮਝਾਉਂਦਾ ਸੀ ਕਿ ਮੈਂ ਇਸ ਤਕਨਾਲੋਜੀ ਦਾ ਲੋਕਤੰਤਰੀਕਰਨ ਕਰ ਦਿੱਤਾ ਹੈ। ਇਸ ’ਤੇ ਕਿਸੇ ਦਾ ਏਕਾਧਿਕਾਰ ਨਹੀਂ ਹੋਵੇਗਾ। ਇਹ ਲੋਕਾਂ ਦੀ ਹੋਵੇਗੀ, ਲੋਕਾਂ ਦੁਆਰਾ ਅਤੇ ਲੋਕਾਂ ਵਿਚ ਉੱਭਰਦੀ ਪ੍ਰਤਿਭਾ ਇਸ ਦੀ ਕੀਮਤ ਵਧਾਏਗੀ ਜਿਸ ਨਾਲ ਆਮ ਲੋਕਾਂ ਦਾ ਇਸ ਵਿਚ ਭਰੋਸਾ ਬਣੇਗਾ। ਪ੍ਰਧਾਨ ਮੰਤਰੀ ਨੇ ‘ਸਟੈਚੂ ਆਫ਼ ਯੂਨਿਟੀ’ ਬਾਰੇ ਬਿਲ ਗੇਟਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਭਾਰਤ ਦੇ 6 ਲੱਖ ਪਿੰਡਾਂ ਦੇ ਕਿਸਾਨਾਂ ਤੋਂ ਲੋਹੇ ਦੇ ਟੁਕੜੇ ਇਕੱਠੇ ਕੀਤੇ, ਉਸ ਨੂੰ ਪਿਘਲਾ ਕੇ ਇਸ ਮੂਰਤੀ ਵਿਚ ਵਰਤਿਆ। ਮੈਂ ਹਰ ਪਿੰਡ ਤੋਂ ਮਿੱਟੀ ਲੈ ਕੇ ਆਇਆ ਅਤੇ ਉਸ ਮਿੱਟੀ ਨਾਲ ਮੈਂ ਏਕਤਾ ਦੀ ਕੰਧ ਬਣਾਈ ਹੈ, ਇਸ ਵਿਚ ਭਾਰਤ ਦੇ 6 ਲੱਖ ਪਿੰਡਾਂ ਦੀ ਮਿੱਟੀ ਹੈ ਅਤੇ ਇਸ ਦੇ ਪਿੱਛੇ ਸਾਡੀ ਏਕਤਾ ਦੀ ਭਾਵਨਾ ਹੈ। ਉ੍ਵ੍ਹਾਂ ਕਿਹਾ ਕਿ ਇੰਨੇ ਵੱਡੇ ਦੇਸ਼ ਦੀ ਵਿਭਿੰਨਤਾ ਵਿਚ ਅਸੀਂ ਏਕਤਾ ਕਿਵੇਂ ਪੈਦਾ ਕੀਤੀ, ਇਹ ਦਰਸਾਉਣ ਲਈ ਮੈਂ ‘ਸਟੈਚੂ ਆਫ ਯੂਨਿਟੀ’ ਦਾ ਨਿਰਮਾਣ ਕੀਤਾ ਹੈ। ਇਹ ਦੁਨੀਆ ਦਾ ਸਭ ਤੋਂ ਉੱਚਾ ਸਟੈਚੂ (ਮੂਰਤੀ) ਹੈ, ਜੋ ਸਭ ਤੋਂ ਘੱਟ ਸਮੇਂ ਵਿਚ ਬਣਾਇਆ ਗਿਆ ਹੈ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ