JALANDHAR WEATHER

ਖਾਣ ਪੀਣ ਦੀਆਂ ਵਸਤਾਂ ਦੇ ਸੈਂਪਲ ਫੇਲ੍ਹ ਹੋਣ ’ਤੇ ਵਿਕ੍ਰੇਤਾਵਾਂ ਨੂੰ ਲਗਾਇਆ 5 ਲੱਖ ਤੋਂ ਵਧ ਦਾ ਜ਼ੁਰਮਾਨਾ

ਸੰਗਰੂਰ, 16 ਅਪ੍ਰੈਲ (ਧੀਰਜ ਪਸ਼ੌਰੀਆ)- ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਧੀਕ ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਦੱਸਿਆ ਕਿ ਬਜ਼ਾਰਾਂ ਵਿਚ ਖਾਣ-ਪੀਣ ਵਾਲੀਆਂ ਵਸਤਾਂ ਦੇ ਮਿਆਰ ਨੂੰ ਸਮੇਂ ਸਮੇਂ ’ਤੇ ਚੈਕ ਕਰਨ ਲਈ ਸਿਹਤ ਵਿਭਾਗ ਦੀਆਂ ਟੀਮਾਂ ਨਮੂਨੇ ਭਰਨ ਦੀ ਕਾਰਵਾਈ ਨੂੰ ਅਮਲ ਵਿਚ ਲਿਆਂਦੀਆਂ ਰਹਿੰਦੀਆਂ ਹਨ। ਇਸ ਤਹਿਤ ਪਿਛਲੇ ਸਾਲ 24 ਮਾਰਚ ਤੋਂ 23 ਸਤੰਬਰ ਤੱਕ ਵੱਖ-ਵੱਖ ਵਿਕ੍ਰੇਤਾਵਾਂ ਦੁਆਰਾ ਵੇਚੀ ਜਾ ਰਹੀ ਖਾਣ-ਪੀਣ ਵਾਲੀ ਸਮੱਗਰੀ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਵਲੋਂ ਲਏ ਸੈਂਪਲਾਂ ਸੰਬੰਧੀ ਲੈਬੋਰਟਰੀ ਦੀ ਰਿਪੋਰਟ ਵਿਚ ਇਸ ਸਮੱਗਰੀ ਦੇ ਸਬ ਸਟੈਂਡਰਡ ਪਾਏ ਜਾਣ ’ਤੇ ਸੰਬੰਧਿਤ ਵਿਕਰੇਤਾਵਾਂ ਨੂੰ 5 ਲੱਖ 37 ਹਜ਼ਾਰ ਰੁਪਏ ਦੇ ਜ਼ੁਰਮਾਨੇ ਲਗਾਏ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਲੌਂਗੋਵਾਲ, ਬਡਰੁੱਖਾਂ, ਸੰਗਰੂਰ, ਦਿੜ੍ਹਬਾ, ਸ਼ੇਰਪੁਰ, ਨਮੋਲ, ਸੁਨਾਮ, ਚੰਨੋ, ਘਾਬਦਾਂ ਤੇ ਲਹਿਰਾ ’ਚੋਂ 22 ਸਮਗਰੀਆਂ ਦੇ ਸੈਂਪਲ ਫੇਲ੍ਹ ਪਾਏ ਜਾਣ ’ਤੇ 3 ਲੱਖ 83 ਹਜ਼ਾਰ ਦੇ ਜ਼ੁਰਮਾਨੇ ਲਗਾਏ ਗਏ ਹਨ ਜਦਕਿ ਇਕ ਆਈਸ ਕਰੀਮ ਦਾ ਸੈਂਪਲ ਫੇਲ੍ਹ ਪਾਏ ਜਾਣ ’ਤੇ ਸੰਗਰੂਰ ਦੇ ਇਕ ਵਿਕਰੇਤਾ ਨੂੰ 80 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ