JALANDHAR WEATHER

ਨਸ਼ਿਆਂ ਦੇ ਮੁੱਦੇ 'ਤੇ ਨੌਜਵਾਨ ਸ਼ਰਧਾਲੂ ਨੇ 'ਆਪ' ਉਮੀਦਵਾਰ ਭੁੱਲਰ ਨੂੰ ਪਰਿਕਰਮਾ 'ਚ ਘੇਰਿਆ

ਅੰਮ੍ਰਿਤਸਰ, 23 ਅਪ੍ਰੈਲ (ਜਸਵੰਤ ਸਿੰਘ ਜੱਸ, ਸੁਰਿੰਦਰਪਾਲ ਸਿੰਘ ਵਰਪਾਲ)-ਅੱਜ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ 'ਆਪ' ਦੇ ਹਲਕਾ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਨੂੰ ਪਰਿਕਰਮਾ ਵਿਚ ਇਕ ਨੌਜਵਾਨ ਸ਼ਰਧਾਲੂ ਨੇ ਨਸ਼ਿਆਂ ਦੇ ਮੁੱਦੇ 'ਤੇ ਘੇਰ ਲਿਆ। ਜਦੋਂ ਭੁੱਲਰ ਮੱਥਾ ਟੇਕਣ ਲਈ ਪਰਿਕਰਮਾ ਵਿਚ ਜਾ ਰਹੇ ਸਨ ਤਾਂ ਇਕ ਨੌਜਵਾਨ ਸ਼ਰਧਾਲੂ ਨੇ ਉਸ ਨੂੰ ਘੇਰ ਕੇ ਸਵਾਲ ਕੀਤਾ ਕਿ ਆਮ ਆਦਮੀ ਪਾਰਟੀ ਤੋਂ ਹੋਰ ਤਾਂ ਕੋਈ ਉਮੀਦ ਨਹੀਂ ਸੀ ਪਰ ਇਕ ਚਿੱਟਾ ਤਾਂ ਬੰਦ ਕਰਵਾ ਦਿੰਦੇ। ਉਸਨੇ ਕਿਹਾ ਕਿ ਮਾਵਾਂ ਦੇ ਪੁੱਤ ਨਸ਼ੇ ਨਾਲ ਮਰ ਰਹੇ ਹਨ ਤੇ ਗਲੀਆਂ ਨਾਲੀਆਂ ਵਿਚ ਪਏ ਹਨ। ਇਸ ਦੌਰਾਨ ਪੱਤਰਕਾਰਾਂ ਵਲੋਂ ਵੀ 'ਆਪ' ਆਗੂ ਭੁੱਲਰ ਨੂੰ ਪਿਛਲੇ ਦਿਨੀਂ ਰਾਮਗੜ੍ਹੀਆ ਤੇ ਸਵਰਨਕਾਰ ਭਾਈਚਾਰੇ ਖਿਲਾਫ਼ ਵਰਤੀ ਗਈ ਜਾਤੀਸੂਚਕ ਸ਼ਬਦਾਵਲੀ ਬਾਰੇ ਜਦੋਂ ਦੋ ਵਾਰ ਸਵਾਲ ਪੁੱਛੇ ਗਏ ਤਾਂ ਉਹ ਦੋਵੇਂ ਵਾਰ ਸਵਾਲਾਂ ਨੂੰ ਟਾਲ ਗਏ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ