JALANDHAR WEATHER

'ਆਪ' ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਨੂੰ ਹਲਕਾ ਰਾਏਕੋਟ 'ਚ ਵੋਟਰਾਂ ਨੇ ਨਸ਼ਿਆਂ ਦੇ ਮੁੱਦੇ 'ਤੇ ਘੇਰਿਆ

ਗੁਰੂਸਰ ਸੁਧਾਰ, 25 ਅਪ੍ਰੈਲ (ਜਗਪਾਲ ਸਿੰਘ ਸਿਵੀਆਂ)-ਲੋਕ ਸਭਾ ਹਲਕਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀ.ਪੀ. ਦੇ ਚੋਣ ਪ੍ਰਚਾਰ ਦਾ ਰੰਗ ਉਸ ਸਮੇਂ ਫਿੱਕਾ ਪਿਆ ਜਦੋਂ ਬਲਾਕ ਗੁਰੂਸਰ ਸੁਧਾਰ ਦੇ ਇਕ ਪਿੰਡ 'ਚ ਗ੍ਰੰਥੀ ਸਿੰਘ ਵਲੋਂ ਹਲਕਾ ਰਾਏਕੋਟ ਤੋਂ 'ਆਪ' ਵਿਧਾਇਕ ਹਾਕਮ ਸਿੰਘ ਠੇਕੇਦਾਰ ਅਤੇ ਗੁਰਪ੍ਰੀਤ ਸਿੰਘ ਜੀ. ਪੀ. ਨੂੰ ਨਸ਼ਿਆਂ ਦੇ ਮੁੱਦੇ ਉਤੇ ਤਿੱਖੇ ਸਵਾਲ ਕੀਤੇ, ਜਿਸ ਕਾਰਨ ਮੌਕੇ ਉਤੇ ਹਾਜ਼ਰ 'ਆਪ' ਵਲੰਟੀਅਰ ਅਤੇ ਆਗੂਆਂ ਨੂੰ ਹੱਥਾਂ-ਪੈਰਾਂ ਦੀ ਪੈ ਗਈ।

ਗ੍ਰੰਥੀ ਭਾਈ ਜਸਵੰਤ ਸਿੰਘ ਵਲੋਂ ਵਿਧਾਇਕ ਠੇਕੇਦਾਰ ਨੂੰ ਮੁਖ਼ਾਤਿਬ ਹੁੰਦੇ ਪੁੱਛਿਆ ਗਿਆ ਕਿ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ 'ਚ 'ਆਪ' ਸਰਕਾਰ ਬਣਨ ਤੋਂ ਪਹਿਲਾਂ ਦੂਜੀਆਂ ਰਾਜਨੀਤਿਕ ਪਾਰਟੀਆਂ ਨੂੰ ਨਸ਼ਿਆਂ ਦੇ ਸੌਦਾਗਰ ਕਹਿ ਕੇ ਵੱਡੇ-ਵੱਡੇ ਇਸ਼ਤਿਹਾਰ ਰਾਹੀਂ ਭੰਡਿਆ ਤੇ ਕਿਹਾ ਕਿ ਅੱਜ 'ਆਪ' ਸਰਕਾਰ ਨੂੰ ਬਣੀ ਨੂੰ ਦੋ ਸਾਲ ਬੀਤ ਜਾਣ ਬਾਅਦ ਵੀ ਪੰਜਾਬ ਵਾਂਗ ਸਾਡੇ ਪਿੰਡ ਦੇ ਹਰ ਗਲੀ-ਮੁਹੱਲੇ ਵਿਚ ਨਸ਼ਾ ਸ਼ਰੇਆਮ ਵਿਕਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ