JALANDHAR WEATHER

ਖੁੱਲ੍ਹੇ ਅਸਮਾਨ ਹੇਠ ਮੀਂਹ ਪੈਣ ਕਾਰਨ ਭਿੱਜੀਆਂ ਕਣਕ ਦੀਆਂ ਬੋਰੀਆਂ

ਮਾਲੇਰਕੋਟਲਾ,27 ਅਪ੍ਰੈਲ (ਮੁਹੰਮਦ ਹਨੀਫ਼ ਥਿੰਦ)- ਇਕ ਪਾਸੇ ਕਣਕ ਦੀ ਕਟਾਈ ਦਾ ਕੰਮ ਅਜੇ ਜ਼ੋਰਾਂ ’ਤੇ ਹੈ ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਮੌਸਮ ਨੇ ਇਕਦਮ ਕਰਵਟ ਲੈਂਦਿਆਂ ਕਿਸਾਨਾਂ ਦਾ ਹਾਲ ਬੇਹਾਲ ਕਰ ਦਿੱਤਾ ਹੈ। ਮਾਲੇਰਕੋਟਲਾ ਵਿਖੇ ਰਾਤ ਮੀਂਹ ਪੈਣ ਦੇ ਨਾਲ ਕਿਸਾਨਾਂ ਦੀ ਮੰਡੀਆਂ ਦੇ ਵਿਚ ਪਈ ਕਣਕ ਦੀ ਫ਼ਸਲ ਵੀ ਤਬਾਹ ਹੋ ਰਹੀ ਹੈ। ਇਸੇ ਦੇ ਚੱਲਦਿਆਂ ਮਾਲੇਰਕੋਟਲਾ ਦੀ ਦਾਣਾ ਮੰਡੀ ’ਚ ਖੁੱਲ੍ਹੇ ਅਸਮਾਨ ਹੇਠ ਖ਼ਰੀਦ ਕੀਤੀ ਗਈ ਕਣਕ ਦੀਆਂ ਬੋਰੀਆਂ ਵੀ ਭਿੱਜੀਆਂ ਨਜ਼ਰ ਆਈਆਂ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵਲੋਂ ਪਹਿਲਾਂ ਹੀ ਪੰਜਾਬ ਅੰਦਰ ਤੇਜ਼ ਹਵਾਵਾਂ ਚੱਲਣ ਅਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਨੂੰ ਲੈ ਕੇ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਸੀ, ਪਰੰਤੂ ਪੰਜਾਬ ਸਰਕਾਰ ਦੇ ਮਾੜੇ ਪ੍ਰਬੰਧਾਂ ਦੇ ਚੱਲਦਿਆਂ ਕਣਕ ਦੀਆਂ ਭਰੀਆਂ ਬੋਰੀਆਂ ਨੂੰ ਖੁੱਲ੍ਹੇ ਅਸਮਾਨ ਹੇਠਾਂ ਭਿੱਜਣ ਲਈ ਰੱਬ ਆਸਰੇ ਛੱਡ ਦਿੱਤਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ