ਜਲੰਧਰ ਕਮਿਸ਼ਨਰੇਟ ਪੁਲਿਸ ਵਲੋਂ ਗੌਂਡਰ ਗਰੋਹ ਦਾ ਇਕ ਮੈਂਬਰ ਹਥਿਆਰਾਂ ਤੇ ਹੈਰੋਇਨ ਸਮੇਤ ਗ੍ਰਿਫ਼ਤਾਰ
ਜਲੰਧਰ, 28 ਅਪ੍ਰੈਲ, (ਮਨਜੋਤ ਸਿੰਘ)-ਜਲੰਧਰ ਕਮਿਸ਼ਨਰੇਟ ਪੁਲਿਸ ਸੰਗਠਿਤ ਅਪਰਾਧ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਰਹੀ ਹੈ। ਇਸ ਦੇ ਤਹਿਤ ਪੁਲਿਸ ਨੇ ਗੌਂਡਰ ਗਰੋਹ ਨਾਲ ਸੰਬੰਧਿਤ ਇਕ ਮੈਂਬਰ ਨੂੰ 3 ਹਥਿਆਰਾਂ ਅਤੇ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਵਿਅਕਤੀ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ ਆਦਿ ਵਰਗੇ ਸੰਗਠਿਤ ਅਪਰਾਧਾਂ ਵਿਚ ਸ਼ਾਮਿਲ ਸੀ।