JALANDHAR WEATHER

ਬਰਨਾਲਾ : ਸੀ.ਐਮ. ਨੂੰ ਮੰਗ-ਪੱਤਰ ਦੇਣ ਜਾ ਰਹੇ 6 ਜਣਿਆਂ ਨੂੰ ਪੁਲਿਸ ਨੇ ਚੁੱਕਿਆ

ਹੰਡਿਆਇਆ/ਬਰਨਾਲਾ, 28 ਅਪ੍ਰੈਲ (ਗੁਰਜੀਤ ਸਿੰਘ ਖੁੱਡੀ)-ਮੁੱਖ ਮੰਤਰੀ ਪੰਜਾਬ ਨੂੰ ਮੈਰੀਲੈਂਡ ਪੈਲੇਸ ਧਨੌਲਾ ਵਿਖੇ ਆਪਣੀਆਂ ਮੰਗਾਂ ਸੰਬੰਧੀ ਪੁੱਜੇ ਦਿਵਿਆਂਗ ਲੋਕ ਭਲਾਈ ਸੇਵਾ ਸੁਸਾਇਟੀ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਦਾਸ ਬਾਵਾ ਧਨੌਲਾ ਖੁਰਦ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਕੁਲਦੀਪ ਕੌਰ ਬਰਨਾਲਾ ਸਮੇਤ 6 ਆਗੂਆਂ ਨੂੰ ਪੁਲਿਸ ਚੁੱਕ ਕੇ ਬੱਸ ਰਾਹੀਂ ਅਣਪਛਾਤੀ ਜਗ੍ਹਾ ਉਤੇ ਲੈ ਗਈ। ਜ਼ਿਲ੍ਹਾ ਪ੍ਰਧਾਨ ਬਾਵਾ ਨੇ ਕਿਹਾ ਕਿ ਬਾਕੀ ਸਾਡੇ ਸਾਥੀਆਂ ਨੂੰ ਵੀ ਪੁਲਿਸ ਨੇ ਪੈਲੇਸ ਤੋਂ ਪਾਸੇ ਰੱਖਿਆ। ਸਾਨੂੰ ਮੰਗ-ਪੱਤਰ ਦੇਣ ਤੋਂ ਰੋਕਿਆ ਤੇ ਮਿਲਣ ਦੀ ਬਜਾਏ ਪੁਲਿਸ ਵਲੋਂ ਖੱਜਲ-ਖੁਆਰ ਕੀਤਾ ਜਾ ਰਿਹਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ