JALANDHAR WEATHER

ਸਰਕਾਰੀ ਸਕੂਲ ਲੜਕੇ ਦਾ ਇਕ ਅਤੇ ਮੈਰੀਟੋਰੀਅਸ ਸਕੂਲ ਗੁਰਦਾਸਪੁਰ ਦੇ 8 ਵਿਦਿਆਰਥੀ ਮੈਰਿਟ ’ਚ

ਗੁਰਦਾਸਪੁਰ, 30 ਅਪ੍ਰੈਲ (ਅ.ਬ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅੱਜ ਐਲਾਨੇ ਗਏ 12ਵੀਂ ਜਮਾਤ ਦੇ ਨਤੀਜੇ ’ਚੋਂ ਜ਼ਿਲ੍ਹਾ ਗੁਰਦਾਸਪੁਰ ਦੇ ਵਿਦਿਆਰਥੀਆਂ ਨੇ ਮੈਰਿਟ ’ਚ ਸਥਾਨ ਹਾਸਲ ਕਰਕੇ ਆਪਣੇ ਜ਼ਿਲ੍ਹੇ, ਸਕੂਲ ਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਗੁਰਦਾਸਪੁਰ ਜ਼ਿਲ੍ਹੇ ਦੇ ਮੈਰੀਟੋਰੀਅਸ ਸਕੂਲ ਦੇ ਕੁੱਲ 8 ਵਿਦਿਆਰਥੀਆਂ ਵਿਚੋਂ ਮੈਡੀਕਲ ਵਿਸ਼ੇ ਨਾਲ ਅਵਨੀਤ ਕੌਰ ਪੁੱਤਰੀ ਲਖਵਿੰਦਰ ਸਿੰਘ ਨੇ 500 ’ਚੋਂ 490 ਅੰਕਾਂ ਨਾਲ 11ਵਾਂ ਰੈਂਕ, ਮਾਨਸੀ ਪੁੱਤਰੀ ਅਸ਼ਵਨੀ ਕੁਮਾਰ ਨੇ 500 ’ਚੋਂ 488 ਅੰਕਾਂ ਨਾਲ 13ਵਾਂ ਰੈਂਕ ਅਤੇ ਰਾਜਨ ਕਸ਼ਵ ਪੁੱਤਰ ਗਣੇਸ਼ ਦੱਤ ਨੇ 500 ’ਚੋਂ 487 ਅੰਕਾਂ ਨਾਲ 14ਵਾਂ ਰੈਂਕ ਹਾਸਿਲ ਕੀਤਾ ਹੈ। ਜਦੋਂ ਕਿ ਨਾਨ ਮੈਡੀਕਲ ਵਿਸ਼ੇ ਨਾਲ ਜਸਪ੍ਰੀਤ ਕੌਰ ਪੁੱਤਰੀ ਰੁਲਦਾ ਸਿੰਘ, ਸਮਿਕਸ਼ਾ ਵਰਮਾ ਪੁੱਤਰੀ ਧਰਮਪਾਲ ਤੇ ਮਨੀਸ਼ ਪੁੱਤਰ ਪ੍ਰਮੇਸ਼ਵਰ ਨੇ 500 ’ਚੋਂ 489 ਅੰਕਾਂ ਨਾਲ 12ਵਾਂ ਰੈਂਕ ਅਤੇ ਪਲਕ ਰਾਣੀ ਪੁੱਤਰੀ ਤੀਰਥ ਰਾਜ ਨੇ 500 ’ਚੋਂ 488 ਅੰਕਾਂ ਨਾਲ 13ਵਾਂ ਰੈਂਕ ਅਤੇ ਜਸਕਰਨ ਸਿੰਘ ਪੁੱਤਰ ਬਲਬੀਰ ਸਿੰਘ ਨੇ 500 ’ਚੋਂ 487 ਅੰਕਾਂ ਨਾਲ 14ਵਾਂ ਰੈਂਕ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਲੜਕੇ ਗੁਰਦਾਸਪੁਰ ਦੇ ਵਿਦਿਆਰਥੀ ਰਿਧਮ ਮਹਾਜਨ ਪੁੱਤਰ ਨਰਿੰਦਰ ਕੁਮਾਰ ਨੇ ਨਾਨ ਮੈਡੀਕਲ ਵਿਸ਼ੇ ਨਾਲ 500 ਵਿਚੋਂ 487 ਅੰਕ ਹਾਸਲ ਕਰਕੇ 14ਵਾਂ ਰੈਂਕ ਹਾਸਿਲ ਕਰਦੇ ਹੋਏ ਆਪਣੇ ਸਕੂਲ ਤੇ ਜ਼ਿਲ੍ਹੇ ਦਾ ਨਾਂਅ ਸੂਬੇ ਭਰ ’ਚ ਰੌਸ਼ਨ ਕੀਤਾ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ) ਰਾਜੇਸ਼ ਸ਼ਰਮਾ ਨੇ ਸਾਰੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਇਸ ਸ਼ਾਨਦਾਰ ਨਤੀਜੇ ਦੀ ਵਧਾਈ ਦਿੱਤੀ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ