JALANDHAR WEATHER

ਕਿਸਾਨਾਂ ਦੀ 100 ਏਕੜ ਨਾੜ ਅਤੇ 400 ਏਕੜ ਤੂੜੀ ਸੜ ਕੇ ਹੋਈ ਸੁਵਾਹ

ਭਵਾਨੀਗੜ੍ਹ, 04 ਮਈ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿੰਡ ਰਾਮਗੜ੍ਹ ਵਿਖੇ ਅੱਗ ਲੱਗਣ ਨਾਲ ਕਰੀਬ 5 ਦਰਜ਼ਨ ਭੇਡਾਂ ਅਤੇ ਭੇਡਾਂ ਦੇ ਬੱਚੇ ਦੇ ਜਿੰਦਾ ਸੜਨ, ਕਰੀਬ ਸੌ ਏਕੜ ਨਾੜ ਅਤੇ ਸੈੱਡ ਵਿਚ ਪਈ ਤੂੜੀ ਦੀਆਂ 400 ਕਰੀਬ ਟਰਾਲੀਆਂ ਸੜ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਆਗੂ ਕੁਲਵਿੰਦਰ ਸਿੰਘ ਨੇ ਦੱਸਿਆ ਦੁਪਿਹਰ ਸਮੇਂ ਪਿੰਡ ਕਪਿਆਲ ਨੇ ਖੇਤਾਂ ਵਲੋਂ ਖੇਤਾਂ ’ਤੇ ਖੜੇ ਨਾੜ ਨੂੰ ਅਚਾਨਕ ਅੱਗ ਲੱਗ ਜਾਣ ’ਤੇ ਜਿਸ ਦੌਰਾਨ ਸੁੱਕੇ ਪਏ ਨਾੜ ਨੂੰ ਇਕ ਦਮ ਅੱਗ ਲੱਗ ਗਈ, ਜਿਸ ਦਾ ਰੌਲਾ ਪੈਣ ’ਤੇ ਪਿੰਡ ਵਾਸੀਆਂ ਆਪਣੇ ਤੌਰ ’ਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਪਰ ਚੱਲ ਰਹੀ ਹਵਾ ਦੇ ਕਾਰਨ ਤੇਜ ਹੋਈ ਅੱਗ ਨੇ ਬੇਕਾਬੂ ਹੁੰਦਿਆਂ ਖੇਤਾਂ ’ਚ ਖੜੇ ਨਾੜ ਦੇ ਨਾਲ ਫ਼ਿਰਨੀ ’ਤੇ ਬਣੇ ਗਰੀਬ ਪਰਿਵਾਰ ਦੇ ਮਹਿੰਦਰ ਸਿੰਘ ਦੇ ਵਾੜੇ ਨੂੰ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ, ਵਾੜੇ ’ਚ ਖੜ੍ਹੀਆਂ ਕਰੀਬ 5 ਦਰਜਨ ਦੇ ਭੇਡਾਂ ਅਤੇ ਭੇਡਾਂ ਦੇ ਬੱਚੇ ਜਿੰਦਾ ਸੜ ਗਏ। ਇਸ ਸੰਬੰਧੀ ਐਸ.ਡੀ.ਐਮ ਵਲੋਂ ਇਕ ਟੀਮ ਘਟਨਾ ਸਥਾਨ ’ਤੇ ਭੇਜ ਕੇ ਘਟਨਾ ਸੰਬੰਧੀ ਜਾਂਚ ਕਰਵਾਈ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ