JALANDHAR WEATHER

ਪਦਮ ਸ਼੍ਰੀ ਸਾਹਿਤਕਾਰ ਡਾ. ਸੁਰਜੀਤ ਪਾਤਰ ਦਾ ਦਿਹਾਂਤ

ਲੁਧਿਆਣਾ, 11 ਮਈ (ਪਰਮਿੰਦਰ ਸਿੰਘ ਆਹੂਜਾ)- ਪੰਜਾਬੀ ਦੇ ਵੱਡੇ ਲੇਖਕ, ਸ਼ਾਇਰ ਅਤੇ ਕਵੀ ਪਦਮ ਸ਼੍ਰੀ ਸਹਿਤਕਾਰ ਡਾ. ਸੁਰਜੀਤ ਪਾਤਰ ਦਾ ਅੱਜ ਤੜਕੇ ਦਿਹਾਂਤ ਹੋ ਗਿਆ। ਜਾਣਕਾਰੀ ਅਨੁਸਾਰ ਉਨ੍ਹਾਂ ਦਾ ਦਿਹਾਂਤ ਦਿਲ ਦਾ ਦੌਰਾ ਪੈਣ ਕਾਰਨ ਹੋਇਆ ਹੈ। ਸੁਰਜੀਤ ਪਾਤਰ 79 ਸਾਲ ਦੇ ਸਨ ਅਤੇ ਆਪਣੇ ਘਰ ਵਿਚ ਹੀ ਉਨ੍ਹਾਂ ਨੇ ਅੰਤਿਮ ਸਾਹ ਲਏ। ਸੁਰਜੀਤ ਪਾਤਰ ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਨੇ ਭਾਣਜੇ ਨੇ ਗੱਲ ਕਰਦਿਆਂ ਦੱਸਿਆ ਕਿ ਉਹ ਕੱਲ ਰਾਤ ਬਰਨਾਲੇ ਤੋਂ ਆ ਕੇ ਘਰ ਸੋ ਗਏ ਸਨ ਪਰ ਜਦੋਂ ਅੱਜ ਉਨ੍ਹਾਂ ਨੂੰ ਆਵਾਜ਼ ਦਿੱਤੀ ਗਈ ਤਾਂ ਉਹ ਨਹੀਂ ਉੱਠੇ। ਜਾਣਕਾਰੀ ਮਿਲੀ ਹੈ ਕਿ ਉਨ੍ਹਾਂ ਦੇ ਪੁੱਤਰ ਅੰਕੁਰ ਜੋ ਆਸਟ੍ਰੇਲੀਆ ਵਿਚ ਹਨ, ਅਤੇ ਉਥੋਂ ਚੱਲ ਚੁੱਕੇ, ਦੇ ਪਹੁੰਚਣ ਤੋਂ ਬਾਅਦ ਹੀ ਡਾ. ਸੁਰਜੀਤ ਪਾਤਰ ਦਾ ਸੰਸਕਾਰ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ