JALANDHAR WEATHER

'ਆਪ' ਤੋਂ ਖ਼ਫ਼ਾ ਹੋ ਕੇ ਅਜ਼ਾਦ ਚੌਣ ਲੜ ਰਹੇ ਫੌਜੀ ਅੰਗਰੇਜ਼ ਸਿੰਘ ਵੜਵਾਲ ਨੇ ਗੁਰੂ ਹਰ ਸਹਾਏ ਹਲਕੇ 'ਚ ਕੱਢਿਆ ਰੌਡ ਸ਼ੌਅ

ਗੁਰੂ ਹਰ ਸਹਾਏ, 11 ਮਈ (ਹਰਚਰਨ ਸਿੰਘ ਸੰਧੂ)-'ਆਮ' ਆਦਮੀ ਪਾਰਟੀ ਦੀ ਫਿਰੋਜ਼ਪੁਰ ਤੋਂ ਟਿਕਟ ਨਾਂ ਮਿਲਣ ਕਰਕੇ ਖ਼ਫ਼ਾ ਹੋ ਕੇ ਅਜ਼ਾਦ ਚੋਣਾਂ ਲੜ ਰਹੇ ਫੌਜੀ ਅੰਗਰੇਜ਼ ਵੜਵਾਲ ਵਲੋਂ ਗੁਰੂ ਹਰ ਸਹਾਏ ਹਲਕੇ ਅੰਦਰ ਮੋਟਰਸਾਈਕਲਾਂ ਸਮੇਤ ਗੱਡੀਆਂ ਦੇ ਕਾਫ਼ਲੇ ਨਾਲ ਰੋਡ ਸ਼ੌਅ ਕਢਿਆਂ ਗਿਆ। ਗੁਰੂ ਹਰ ਸਹਾਏ ਵਿਖੇ ਕਈ ਥਾਵਾਂ ਤੇ ਪਿੰਡਾਂ ਤੋਂ ਪਹੁੰਚੇ ਲੋਕਾਂ ਨੇ ਹਾਰ ਪਹਿਨਾਏ ਅਤੇ ਸਵਾਗਤ ਕੀਤਾ।ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਬਦਲਾਅ ਦੇ ਨਾਂ ਤੇ ਪੰਜਾਬ ਵਾਸੀਆਂ ਨੂੰ ਗੁਮਰਾਹ ਕੀਤਾ ਹੈ। ਉਨ੍ਹਾਂ ਦੂਜੀਆਂ ਪਾਰਟੀਆਂ ਦੀ ਵੀ ਆਲੋਚਨਾ ਕੀਤੀ ਅਤੇ ਆਪਣੇ ਲਈ ਵੋਟਾਂ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਵਲੋਂ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ