ਰਿਸ਼ਭ ਪੰਤ ਨੂੰ ਲੱਗਾ 30 ਲੱਖ ਰੁਪਏ ਜ਼ੁਰਮਾਨਾ
ਬੈਂਗਲੁਰੂ, 11 ਮਈ- ਦਿੱਲੀ ਕੈਪੀਟਲਜ਼ ਦੇ ਕਪਤਾਨ ਰਿਸ਼ਭ ਪੰਤ ਨੂੰ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ 56ਵੇਂ ਮੈਚ ਦੌਰਾਨ ਧੀਮੀ ਓਵਰ-ਰੇਟ ਬਣਾਈ ਰੱਖਣ ਕਾਰਨ ਆਈ.ਪੀ.ਐਲ. ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ਲਈ ਜੁਰਮਾਨਾ ਅਤੇ ਇਕ ਮੈਚ ਲਈ ਮੁਅੱਤਲ ਕੀਤਾ ਗਿਆ ਹੈ। ਰਿਸ਼ਭ ਪੰਤ ਨੂੰ 30 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ।