ਦਰਪਣ ਸਿਟੀ ਫਲੈਟ ਦੇ ਬੰਦ ਕਮਰੇ 'ਚ ਕਤਲ ਕੀਤੇ ਨੌਜਵਾਨ ਦੀ ਲਾਸ਼ ਬਰਾਮਦ
ਖਰੜ, 12 ਮਈ ( ਗੁਰਮੁਖ ਸਿੰਘ ਮਾਨ)-ਖਰੜ ਸ਼ਹਿਰ ਦੀ ਦਰਪਣ ਸਿਟੀ-1 ਕੋਠੀ ਨੰਬਰ 24 'ਚ ਅੱਜ ਇਕ ਨੌਜਵਾਨ ਦੇ ਕਤਲ ਦੀ ਵਾਰਦਾਤ ਸਾਹਮਣੇ ਆਈ ਹੈ। ਜਿਸਦੀ ਪਛਾਣ (21) ਸਾਲਾਂ ਤੁਸ਼ਾਰ, ਵਾਸੀ ਜੀਂਦ ਹਰਿਆਣਾ ਵਜੋਂ ਸਾਹਮਣੇ ਆਈ ਹੈ।ਵਾਰਦਾਤ ਦਾ ਪਤਾ ਚੱਲਦਿਆਂ ਹੀ ਡੀ.ਐਸ.ਪੀ ਮੌਕੇ ਉੱਤੇ ਪੁੱਜ ਗਏ ਅਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਕਾਤਲਾਂ ਸਣੇ ਇਸ ਪਿੱਛੇ ਦੀ ਅਸਲ ਵਜ੍ਹਾ ਪਤਾ ਲਗਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ।