ਵਾਈ.ਐਸ.ਆਰ.ਸੀ.ਪੀ. ਦੇ ਵਿਧਾਇਕ ਨੇ ਵੋਟਰ ਦੀ ਕੀਤੀ ਕੁੱਟਮਾਰ
ਆਂਧਰਾ ਪ੍ਰਦੇਸ਼, 13 ਮਈ-ਵਾਈ.ਐਸ.ਆਰ.ਸੀ.ਪੀ. ਦੇ ਵਿਧਾਇਕ ਅਤੇ ਰਾਜ ਵਿਧਾਨ ਸਭਾ ਚੋਣਾਂ ਲਈ ਉਮੀਦਵਾਰ, ਏ ਸ਼ਿਵ ਕੁਮਾਰ ਨੇ ਤੇਨਾਲੀ, ਗੁੰਟੂਰ ਵਿਚ ਇਕ ਵੋਟਰ 'ਤੇ ਹਮਲਾ ਕੀਤਾ। ਆਪਣੀ ਵੋਟ ਪਾਉਣ ਲਈ ਕਤਾਰ ਵਿਚ ਖੜ੍ਹੇ ਵੋਟਰ ਨੇ ਵਿਧਾਇਕ ਵਲੋਂ ਲਾਈਨ ਵਿਚ ਛਾਲ ਮਾਰਨ ਅਤੇ ਬਿਨਾਂ ਉਡੀਕ ਕੀਤੇ ਆਪਣੀ ਵੋਟ ਪਾਉਣ ਦੀ ਕੋਸ਼ਿਸ਼ 'ਤੇ ਇਤਰਾਜ਼ ਜਤਾਇਆ ਸੀ। ਬਦਲੇ ਵਿਚ ਵਿਧਾਇਕ ਨੇ ਵੋਟਰ ਦੀ ਕੁੱਟਮਾਰ ਕੀਤੀ। ਆਂਧਰਾ ਪ੍ਰਦੇਸ਼ ਵਿਧਾਨ ਸਭਾ ਚੋਣਾਂ ਅਤੇ ਲੋਕ ਸਭਾ ਚੋਣਾਂ 2024 ਦੇ ਚੌਥੇ ਪੜਾਅ ਲਈ ਵੋਟਿੰਗ ਅੱਜ ਇਕੋ ਸਮੇਂ ਹੋ ਰਹੀ ਹੈ।