JALANDHAR WEATHER

ਮਨੀ ਲਾਂਡਰਿੰਗ ਮਾਮਲਾ : ਮਨੀਸ਼ ਸਿਸੋਦੀਆ ਦੇ ਨਾਲ 'ਆਪ' ਨੂੰ ਵੀ ਬਣਾਇਆ ਜਾਵੇਗਾ ਦੋਸ਼ੀ - ਈ.ਡੀ.

ਨਵੀਂ ਦਿੱਲੀ, 14 ਮਈ-'ਆਪ' ਨੇਤਾ ਮਨੀਸ਼ ਸਿਸੋਦੀਆ ਵਲੋਂ ਦਾਖਲ ਜ਼ਮਾਨਤ ਪਟੀਸ਼ਨਾਂ ਦੀ ਸੁਣਵਾਈ ਦੌਰਾਨ, ਈ.ਡੀ. ਦੇ ਵਕੀਲ ਨੇ ਦਿੱਲੀ ਹਾਈ ਕੋਰਟ ਨੂੰ ਸੂਚਿਤ ਕੀਤਾ ਕਿ ਇਸ ਕੇਸ ਵਿਚ ਆਮ ਆਦਮੀ ਪਾਰਟੀ (ਆਪ) ਨੂੰ ਵੀ ਦੋਸ਼ੀ ਬਣਾਇਆ ਜਾਵੇਗਾ ਅਤੇ ਬਹੁਤ ਜਲਦੀ ਪੂਰਨ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਸਿਰਫ 17 ਗ੍ਰਿਫਤਾਰੀਆਂ ਹੋਣ ਦੇ ਬਾਵਜੂਦ 250 ਤੋਂ ਵੱਧ ਪਟੀਸ਼ਨਾਂ ਦਾਇਰ ਕੀਤੀਆਂ ਗਈਆਂ ਹਨ। ਸਿਸੋਦੀਆ ਦੀ ਜ਼ਮਾਨਤ ਪਟੀਸ਼ਨ ਦਾ ਵਿਰੋਧ ਕਰਦੇ ਹੋਏ ਈ.ਡੀ. ਨੇ ਕਿਹਾ ਕਿ ਜਾਂਚ ਅਧਿਕਾਰੀ ਨੂੰ ਲਗਭਗ ਹਰ ਰੋਜ਼ ਅਦਾਲਤ ਵਿਚ ਮੌਜੂਦ ਹੋਣਾ ਚਾਹੀਦਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ