JALANDHAR WEATHER

ਜਲੰਧਰ ਪੁਲਿਸ ਵਲੋਂ ਵੱਡੀ ਗਿਣਤੀ 'ਚ ਕਾਰ 'ਚੋਂ ਨਕਦੀ ਬਰਾਮਦ

ਜਲੰਧਰ,14 ਮਈ (ਮਨਜੋਤ ਸਿੰਘ)-ਲੋਕ ਸਭਾ ਚੋਣਾਂ ਦੌਰਾਨ ਅੱਜ ਪੁਲਿਸ ਵਲੋਂ ਡੀ.ਏ.ਵੀ. ਕਾਲਜ ਜਲੰਧਰ ਦੀ ਮਕਸੂਦਾਂ ਮੰਡੀ ਨੇੜੇ ਟ੍ਰੈਫਿਕ ਪੁਲਿਸ ਜਲੰਧਰ ਨੇ ਨਾਕਾਬੰਦੀ ਕਰਕੇ ਇਕ ਕਾਰ ਨੂੰ ਰੋਕਿਆ। ਜਾਂਚ ਕਰਨ 'ਤੇ ਪੁਲਿਸ ਪਾਰਟੀ ਨੇ ਕਾਰ ਵਿਚੋਂ ਕੁੱਲ 6,87,500 ਰੁਪਏ ਦੀ ਨਕਦੀ ਬਰਾਮਦ ਕੀਤੀ। ਜਾਣਕਾਰੀ ਰਾਹੀਂ ਪਤਾ ਲੱਗਾ ਹੈ ਕਿ ਕਾਰ ਚਾਲਕ ਨੇ ਤਸੱਲੀਬਖਸ਼ ਜਵਾਬ ਨਹੀਂ ਦਿੱਤਾ, ਜਿਸ ਉਤੇ ਬਰਾਮਦ ਹੋਈ ਨਕਦੀ ਨੂੰ ਅਗਲੇਰੀ ਕਾਰਵਾਈ ਲਈ ਤੁਰੰਤ ਕੋਆਪਰੇਟਿਵ ਇੰਸਪੈਕਟਰ ਨੂੰ ਸੌਂਪ ਦਿੱਤਾ ਗਿਆ।  

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ