JALANDHAR WEATHER

ਥਾਣਾ ਘਰਿੰਡਾ ਪੁਲਿਸ ਨੇ ਕਰੀਬ 19 ਲੱਖ ਦੀ ਹਵਾਲਾ ਰਾਸ਼ੀ ਸਮੇਤ ਇਕ ਦੋਸ਼ੀ ਕੀਤਾ ਕਾਬੂ

ਅਟਾਰੀ, 15 ਮਈ-(ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)-ਅੰਮ੍ਰਿਤਸਰ ਦੇ ਜ਼ਿਲ੍ਹਾਂ ਦਿਹਾਤੀ ਐਸ.ਐਸ.ਪੀ ਸ ਸਤਿੰਦਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਥਾਣਾ ਘਰਿੰਡਾ ਦੀ ਟੀਮ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਹਾਸਲ ਹੋਈ। ਜਦ ਉਨ੍ਹਾਂ 19 ਲੱਖ 26 ਹਜਾਰ 800 ਰੁਪਏ ਸਮੇਤ ਇਕ ਦੋਸ਼ੀ ਮਾਨਿਕ ਪੁੱਤਰ ਅਸ਼ੋਕ ਕੁਮਾਰ ਅਰੋੜਾ ਵਾਸੀ ਚੰਦ ਐਵੀਨਿਊ ਅੰਮ੍ਰਿਤਸਰ ਦੇ ਇਕ ਨੋਟ ਕਾਊਟਿੰਗ ਮਸ਼ੀਨ ਸਮੇਤ ਗ੍ਰਿਫਤਾਰ ਕੀਤਾ ਗਿਆ।ਪੁਲਿਸ ਨੇ ਜਾਣਕਾਰੀ ਦਿੰਦੀਆ ਦੱਸਿਆ ਕਿ ਦੋਸ਼ੀ ਕੋਲੋ 510 ਗ੍ਰਾਮ ਹੈਰੋਇੰਨ, ਬਰਾਮਦ ਹੋਈ ਹੈ।ਇਹ ਹੈਰੋਇੰਨ ਉਨ੍ਹਾਂ ਨੂੰ ਕਾਸਿਮ ਢਿੱਲੋ ਨਾਮਕ ਪਾਕਿਸਤਾਨੀ ਸਮੱਲਰ ਵਲੋ ਪਾਕਿਸਤਾਨ ਤੋਂ ਸਪਲਾਈ ਕੀਤੀ ਗਈ ਸੀ। ਉਕਤ ਦੋਸ਼ੀ ਕੋਲੋ ਬੇਹੱਦ ਬਰੀਕੀ ਨਾਲ ਪੁੱਛਗਿਛ ਕੀਤੀ ਜਾ ਰਹੀ ਹੈ ਅਤੇ ਹੋਰ ਕਈ ਖੁਲਾਸੇ ਹੋਣ ਦੀ ਵੀ ਉਮੀਦ ਹੈ।

 

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ