JALANDHAR WEATHER

ਅੱਜ ਸ਼ਾਮ 6 ਵਜੇ ਤੋਂ ਮੁੰਬਈ ਵਿਚ ਮੁਅੱਤਲ ਰਹੇਗੀ ਮੈਟਰੋ ਰੇਲ ਸੇਵਾ

ਮਹਾਰਾਸ਼ਟਰ, 15 ਮਈ- ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਮੁੰਬਈ ਮੈਟਰੋ ਸੇਵਾਵਾਂ ਅੱਜ ਸ਼ਾਮ 6 ਵਜੇ ਤੋਂ ਮੁੰਬਈ ਦੇ ਜਾਗ੍ਰਿਤੀ ਨਗਰ ਅਤੇ ਘਾਟਕੋਪਰ ਸਟੇਸ਼ਨਾਂ ਵਿਚਕਾਰ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤੀਆਂ ਜਾਣਗੀਆਂ। ਮੁੰਬਈ ਮੈਟਰੋ ਵਨ ਦੇ ਬੁਲਾਰੇ ਨੇ ਕਿਹਾ ਕਿ ਯਾਤਰੀਆਂ ਨੂੰ ਉਸ ਅਨੁਸਾਰ ਆਪਣੀ ਯਾਤਰਾ ਦੀ ਯੋਜਨਾ ਬਣਾਉਣ ਲਈ ਬੇਨਤੀ ਕੀਤੀ ਜਾਂਦੀ ਹੈ। ਇਹ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਘਾਟਕੋਪਰ ਖ਼ੇਤਰ ਵਿਚ ਸ਼ਾਮ ਨੂੰ ਹੋਣ ਵਾਲੇ ਰੋਡ ਸ਼ੋਅ ਤੋਂ ਪਹਿਲਾਂ ਆਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ