JALANDHAR WEATHER

ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣਗੇ ਸੁਨੀਲ ਛੇਤਰੀ

ਨਵੀਂ ਦਿੱਲੀ, 16 ਮਈ- ਭਾਰਤ ਦੇ ਫੁੱਟਬਾਲ ਆਈਕਨ ਸੁਨੀਲ ਛੇਤਰੀ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦੀ ਘੋਸ਼ਣਾ ਕੀਤੀ ਹੈ। ਉਹ ਅਗਲੇ ਮਹੀਨੇ ਕੋਲਕਾਤਾ ਵਿਚ ਕੁਵੈਤ ਵਿਰੁੱਧ ਆਪਣਾ ਵਿਦਾੲਗੀ ਮੈਚ ਖੇਡਣਗੇ। ਸੁਨੀਤ ਛੇਤਰੀ ਲੰਬੇ ਸਮੇਂ ਤੋਂ ਰਾਸ਼ਟਰੀ ਟੀਮ ਦੇ ਕਪਤਾਨ ਰਹੇ ਹਨ। ਉਨ੍ਹਾਂ ਸੋਸ਼ਲ ਮੀਡੀਆ ਅਕਾਊਂਟ ’ਤੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ। ਦੱਸ ਦੇਈਏ ਕਿ 39 ਸਾਲਾਂ ਛੇਤਰੀ ਨੇ ਭਾਰਤ ਲਈ 145 ਮੈਚ ਖੇਡੇ ਅਤੇ ਆਪਣੀ 20 ਸਾਲ ਦੀ ਖੇਡ ਵਿਚ 93 ਗੋਲ ਕੀਤੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ