ਤਾਜਾ ਖ਼ਬਰਾਂ


ਉਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫਾਈਨਲ ਤੱਕ ਪਹੁੰਚੀ
. . .  about 2 hours ago
ਟੋਕੀਓ, 31 ਜੁਲਾਈ - ਜਾਪਾਨ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ। ਉਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਕੁਆਟਰ ਫਾਈਨਲ ਤੱਕ ਪਹੁੰਚ ਸਕੀ ਹੈ। ਜਿਵੇਂ ਹੀ...
ਕਿਸਾਨਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਮਿੱਤਲ ਦਾ ਕੀਤਾ ਘਿਰਾਓ
. . .  about 2 hours ago
ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ (ਨਿੱਕੂਵਾਲ, ਕਰਨੈਲ ਸਿੰਘ) - ਬੀਤੇ ਦਿਨੀਂ ਪਿੰਡ ਬੀਕਾਪੁਰ ਵਿਖੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਨ ਤੋਂ ਬਾਅਦ ਕਿਸਾਨਾਂ ਵਲੋਂ ਅੱਜ ਦੂਜੇ ਦਿਨ ਵੀ ਨਜ਼ਦੀਕੀ ਪਿੰਡ ਰਾਮਪੁਰ ਜੱਜਰ ਵਿਖੇ ਮਿੱਤਲ ਦਾ ਘਿਰਾਓ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਬਕਾ...
ਪੰਜਾਬ ਦੇ ਜ਼ਿਲ੍ਹਾ ਮਾਲ ਅਫ਼ਸਰਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  about 3 hours ago
ਅਜਨਾਲਾ/ਫਗਵਾੜਾ, 31 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਅੱਜ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਦੇ 9 ਜ਼ਿਲ੍ਹਾ ਮਾਲ ਅਫ਼ਸਰਾਂ 3 ਤਹਿਸੀਲਦਾਰਾਂ ਅਤੇ 20 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ...
ਦੋ ਰੋਜ਼ਾ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਸ਼ੁਰੂ
. . .  about 3 hours ago
ਬੁਢਲਾਡਾ, 31 ਜੁਲਾਈ (ਸਵਰਨ ਸਿੰਘ ਰਾਹੀ) - ਗਤਕਾ ਫੈਡਰੇਸ਼ਨ ਪੰਜਾਬ ਵਲੋਂ ਬੋੜਾਵਾਲ (ਮਾਨਸਾ) ਵਿਖੇ ਅੱਜ ਤੋਂ ਕਰਵਾਈ ਜਾ ਰਹੀ ਦੋ ਰੋਜ਼ਾ 6ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਦਿਆਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ. ਪੀ. ਐਸ. ਨੇ ਕਿਹਾ...
ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ
. . .  about 4 hours ago
ਮਾਨਸਾ, 31 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ) - ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਤਾਪ ਘਰ ਦਾ ਇਹ ਯੂਨਿਟ ਮਾਰਚ ਮਹੀਨੇ ਤੋਂ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਸੀ। 2 ਨੰਬਰ ਯੂਨਿਟ ਪਹਿਲਾਂ ਹੀ ਚੱਲ ਰਿਹਾ ਹੈ। ਜਦਕਿ 1 ਨੰਬਰ ਯੂਨਿਟ...
ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ ਜੁੜੇ 33 ਅਧਿਕਾਰੀਆਂ ਦੇ ਤਬਾਦਲੇ
. . .  about 4 hours ago
ਫਗਵਾੜਾ, 31 ਜੁਲਾਈ (ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਗ੍ਰਿਫ਼ਤਾਰ
. . .  about 5 hours ago
ਨਵੀਂ ਦਿੱਲੀ, 31 ਜੁਲਾਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਕਾਲਾ ...
ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਛੱਡੀ ਰਾਜਨੀਤੀ
. . .  about 5 hours ago
ਕੋਲਕਾਤਾ, 31 ਜੁਲਾਈ - ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਰਾਜਨੀਤੀ ਛੱਡ ਦਿੱਤੀ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  about 6 hours ago
ਅੰਮ੍ਰਿਤਸਰ ,31 ਜੁਲਾਈ - (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ...
ਕੋਲੰਬੀਆ ਅਤੇ ਅਲ ਸਲਵਾਡੋਰ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  about 6 hours ago
ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ) - ਭਾਰਤ ਵਿਚ ਕੋਲੰਬੀਆ ਦੇ ਰਾਜਦੂਤ ਮੈਰੀਆਨਾ ਪਾਚੇਕੋ ਮੋਨਟੇਸ ਅਤੇ ਅਲ ਸਲਵਾਡੋਰ ਦੇ ਰਾਜਦੂਤ ਗੁਇਲੇਰਮੋ ਰੂਬੀਓ ਫਿਊਨੇਸ...
ਸੈਮੀਫਾਈਨਲ ਵਿਚ ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੂੰ ਮਿਲੀ ਹਾਰ
. . .  about 6 hours ago
ਟੋਕੀਓ, 31 ਜੁਲਾਈ - ਭਾਰਤੀ ਸ਼ਟਲਰ ਪੀ.ਵੀ. ਸਿੰਧੂ ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਤੋਂ 18-21, 12-21 ਨਾਲ ਹਾਰ...
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਦੀ ਹਾਰ, ਕੁਆਰਟਰ ਫਾਈਨਲ ਤੋਂ ਬਾਹਰ
. . .  about 6 hours ago
ਟੋਕੀਓ, 31 ਜੁਲਾਈ - ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਮਹਿਲਾ ਮਿਡਲਵੇਟ (69-75 ਕਿਲੋਗ੍ਰਾਮ) ਦੇ ਕੁਆਰਟਰ ...
ਮੀਂਹ ਪੈਣ ਨਾਲ ਡਿੱਗੀ ਛੱਤ, ਪਰਿਵਾਰ ਦੇ ਮੈਂਬਰ ਜ਼ਖ਼ਮੀ
. . .  about 7 hours ago
ਮੂਨਕ, 31 ਜੁਲਾਈ - (ਰਾਜਪਾਲ ਸਿੰਗਲਾ) - ਮੂਨਕ ਨਜ਼ਦੀਕ ਪੈਂਦੇ ਪਿੰਡ ਗੋਬਿੰਦਪੁਰਾ ਚੱਠਾ ਦੇ ਅੰਦਰ ਸੁੱਤੇ ਪਏ ਇਕ ਗਰੀਬ ਪਰਿਵਾਰ 'ਤੇ ਬੀਤੀ ਰਾਤ ਕਰੀਬ ਇਕ...
ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਪਾਨ ਸਰਕਾਰ ਦਾ ਵੱਡਾ ਫ਼ੈਸਲਾ
. . .  about 7 hours ago
ਟੋਕੀਓ (ਜਪਾਨ), 31 ਜੁਲਾਈ - ਜਪਾਨ ਸਰਕਾਰ ਨੇ 31 ਅਗਸਤ ਤੱਕ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ | ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ ...
ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਦੇ ਬਾਹਰ ਕਿਸਾਨ ਜਥੇਬੰਦੀਆਂ ਹੋਈਆਂ ਇਕੱਠੀਆਂ
. . .  about 8 hours ago
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ) - ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਦੇ ਬਾਹਰ ਕਿਸਾਨ ਸੰਗਠਨਾਂ ਦੇ ਕਾਰਕੁੰਨ ਇਕੱਠੇ ...
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਗਈ 500 ਕਿਸਾਨਾਂ ਦੀ ਜਾਨ - ਹਰਸਿਮਰਤ ਕੌਰ ਬਾਦਲ
. . .  about 8 hours ago
ਨਵੀਂ ਦਿੱਲੀ, 31 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ...
ਪੰਜਾਬ ਵਿਚ ਵੀ ਮਿਸ਼ਨ 2022 ਹੋਵੇਗਾ - ਚੜੂਨੀ
. . .  about 8 hours ago
ਦਿੜ੍ਹਬਾ ਮੰਡੀ (ਸੰਗਰੂਰ), 31 ਜੁਲਾਈ (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਚੜੂਨੀ) ਹਰਿਆਣਾ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ...
105 ਸਾਲਾ ਐਥਲੀਟ ਬੀਬੀ ਮਾਨ ਕੌਰ ਨਹੀਂ ਰਹੇ
. . .  about 9 hours ago
ਡੇਰਾਬੱਸੀ, 31 ਜੁਲਾਈ (ਗੁਰਮੀਤ ਸਿੰਘ) ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ....
ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ
. . .  about 9 hours ago
ਨਵੀਂ ਦਿੱਲੀ, 31 ਜੁਲਾਈ - ਬਹੁਜਨ ਸਮਾਜ ਪਾਰਟੀ (ਬਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਅਤੇ ਜੰਮੂ -ਕਸ਼ਮੀਰ ਨੈਸ਼ਨਲ ...
ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਟ
. . .  1 minute ago
ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ) - ਸੈਂਟਰਲ ਖ਼ਾਲਸਾ ਯਤੀਮਖ਼ਾਨਾ ਪੁਤਲੀਘਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਸਮਾਗਮ ਦਾ...
ਸ਼ਹੀਦ ਊਧਮ ਸਿੰਘ ਦੇ ਸਹੀਦੀ ਦਿਹਾੜੇ ਮੌਕੇ ਬਲਾਕ ਪੱਧਰੀ ਸਮਾਗਮ 'ਚ ਪਹੁੰਚੇ ਕੈਬਿਨਟ ਮੰਤਰੀ ਰਾਣਾ ਸੋਢੀ ਵਲੋਂ ਸ਼ਰਧਾਂਜਲੀ
. . .  about 10 hours ago
ਗੁਰੂ ਹਰ ਸਹਾਏ, 31 ਜੁਲਾਈ (ਹਰਚਰਨ ਸਿੰਘ ਸੰਧੂ) - ਗੁਰੁ ਹਰ ਸਹਾਏ ਦੇ ਨੇੜੇ ਪੈਂਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਮੋਹਨ ਕੇ ਹਿਠਾੜ 'ਚ ਬਲਾਕ...
ਵਿਜੇ ਸਾਂਪਲਾ ਮਿਲਣ ਪਹੁੰਚੇ ਦਾਦੂਵਾਲ ਨੂੰ, ਹਰਿਆਣਾ ਪੁਲਿਸ ਨੇ ਰਸਤੇ ਵਿਚ ਰੋਕਿਆ
. . .  about 10 hours ago
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ) - ਰਾਸ਼ਟਰੀ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਇਸ ਸਮੇਂ ਹਰਿਆਣਾ ਸਿੱਖ...
ਜੰਮੂ -ਕਸ਼ਮੀਰ : ਮੁਕਾਬਲੇ ਵਿਚ ਦੋ ਅੱਤਵਾਦੀ ਢੇਰ
. . .  about 6 hours ago
ਸ੍ਰੀਨਗਰ, 31 ਜੁਲਾਈ - ਆਈ.ਜੀ.ਪੀ. ਕਸ਼ਮੀਰ ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਕੋਰੋਨਾ ਪਾਬੰਦੀਆਂ 10 ਅਗਸਤ ਤੱਕ ਵਧੀਆਂ, 2 ਅਗਸਤ ਤੋਂ ਖੁੱਲ੍ਹਣਗੇ ਸਾਰੇ ਸਕੂਲ
. . .  about 10 hours ago
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ ਕੋਰੋਨਾ ...
ਫਿਰੌਤੀ ਲਈ ਅਗਵਾ ਕੀਤਾ ਬੱਚਾ ਬਰਾਮਦ
. . .  about 11 hours ago
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਮੇਹਰਬਾਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਰੋਡ ਵਿਚ ਫਿਰੌਤੀ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 20 ਜੇਠ ਸੰਮਤ 552

ਸੰਪਾਦਕੀ

ਨਸਲੀ ਟਕਰਾਅ ਦੀ ਲਪੇਟ ਵਿਚ ਅਮਰੀਕਾ

ਦੁਨੀਆ ਦਾ ਸਭ ਤੋਂ ਤਾਕਤਵਰ ਮੁਲਕ ਅਮਰੀਕਾ ਇਸ ਵੇਲੇ ਗਹਿਰੇ ਸੰਕਟ 'ਚੋਂ ਗੁਜ਼ਰ ਰਿਹਾ ਹੈ। ਪਹਿਲਾਂ ਕੋਰੋਨਾ ਦੀ ਮਹਾਂਮਾਰੀ ਦੇ ਚਲਦਿਆਂ ਇਸ ਵੱਡੇ ਦੇਸ਼ 'ਚ ਇਕ ਲੱਖ ਤੋਂ ਵੀ ਵਧੇਰੇ ਮੌਤਾਂ ਹੋ ਚੁੱਕੀਆਂ ਹਨ। ਅਰਬਾਂ ਡਾਲਰਾਂ ਦਾ ਨੁਕਸਾਨ ਹੋ ਚੁੱਕਾ ਹੈ। ਲੱਖਾਂ ਹੀ ਲੋਕ ...

ਪੂਰੀ ਖ਼ਬਰ »

ਜੂਨ 1984 ਦਾ ਘੱਲੂਘਾਰਾ : ਤਵਾਰੀਖੀ ਸੰਦਰਭ 'ਚ ਬਹੁਤ ਕੁਝ ਕਰਨਾ ਬਾਕੀ

ਸਾਕਾ ਨੀਲਾ ਤਾਰਾ ਦੀ ਬਰਸੀ 'ਤੇ ਵਿਸ਼ੇਸ਼

ਭਾਵੇਂ ਕਿ ਜੂਨ 1984 ਵਿਚ ਸ੍ਰੀ ਦਰਬਾਰ ਸਾਹਿਬ 'ਤੇ ਹੋਏ ਫ਼ੌਜੀ ਹਮਲੇ ਬਾਰੇ ਬਹੁਤ ਕੁਝ ਲਿਖਿਆ ਜਾ ਚੁੱਕਿਆ ਹੈ, ਪਰ ਇਸ ਹਮਲੇ ਦੇ ਵਿਆਪਕ ਵਰਤਾਰੇ ਪਿੱਛੇ ਲੁਕਵੇਂ ਉਦੇਸ਼ਾਂ ਅਤੇ ਤਮਾਮ ਜ਼ਿੰਮੇਵਾਰ ਤਾਕਤਾਂ ਨੂੰ ਸਾਹਮਣੇ ਲਿਆਉਣਾ, ਸਿੱਖਾਂ ਦੇ ਹੋਏ ਜਾਨੀ ਅਤੇ ਇਤਿਹਾਸਕ ...

ਪੂਰੀ ਖ਼ਬਰ »

ਕਾਂਗਰਸ ਨੂੰ ਇਕ ਮਜ਼ਬੂਤ ਗਤੀਸ਼ੀਲ ਆਗੂ ਦੀ ਲੋੜ

ਦੇਸ਼ ਦੀ ਆਜ਼ਾਦੀ ਲਈ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਅੰਦਰ ਲੋਕਸ਼ਾਹੀ, ਧਰਮ ਨਿਰਪੱਖ ਅਤੇ ਸਮਾਜਵਾਦੀ ਸੋਚ ਨੂੰ ਪ੍ਰਪੱਕ ਕਰਨ ਲਈ, ਲੋਕਤੰਤਰੀ ਸੰਸਥਾਵਾਂ ਨੂੰ ਮਜ਼ਬੂਤ ਬਣਾਉਣ ਲਈ ਪ੍ਰਮੁੱਖ ਭੂਮਿਕਾ ਨਿਭਾਉਣ ਵਾਲੀ ਦੇਸ਼ ਦੀ ਸਭ ਤੋਂ ਪੁਰਾਣੀ ਰਾਜਨੀਤਕ ਪਾਰਟੀ ਇੰਡੀਅਨ ਨੈਸ਼ਨਲ ਕਾਂਗਰਸ ਸੰਨ 2014 ਦੀਆਂ ਲੋਕ ਸਭਾ ਚੋਣਾਂ ਬੁਰੀ ਤਰ੍ਹਾਂ ਹਾਰਨ ਤੋਂ ਬਾਅਦ ਲਗਾਤਾਰ ਬਿਖ਼ਰ ਰਹੀ ਹੈ ਅਤੇ ਕਮਜ਼ੋਰ ਹੋ ਰਹੀ ਹੈ। ਇਸ ਦੇ ਤਾਕਤਵਰ ਆਗੂ ਇਸ ਦੀ ਬੇਜਾਨ ਲੀਡਰਸ਼ਿਪ ਕਰਕੇ ਪਾਰਟੀ ਛੱਡ ਕੇ ਦੂਸਰੇ ਰਾਜਨੀਤਕ ਦਲਾਂ ਵਿਚ ਸ਼ਾਮਿਲ ਹੋਣ ਲਈ ਮਜਬੂਰ ਹੋ ਰਹੇ ਹਨ। ਇਸ ਦੀ ਤਾਜ਼ਾ ਮਿਸਾਲ ਲੰਬਾ ਸਮਾਂ ਕਾਂਗਰਸ ਪਾਰਟੀ ਦੇ ਮੱਧ ਪ੍ਰਦੇਸ਼ ਤੋਂ ਵਫ਼ਾਦਾਰ ਸਿਪਾਹੀ ਰਹੇ ਜਿਉਤੀਰਾਦਿੱਤਿਆ ਸਿੰਧੀਆ ਦੀ ਹੈ ਜੋ ਇਸ ਪਾਰਟੀ ਦਾ ਪੱਲਾ ਰਾਜਨੀਤਕ ਨਿਰਾਸ਼ਤਾ ਦੇ ਆਲਮ ਵੱਲ ਧਕੇਲੇ ਜਾਣ ਕਰਕੇ ਛੱਡ ਕੇ ਭਾਜਪਾ ਵਿਚ ਸ਼ਾਮਿਲ ਹੋਣ ਲਈ ਮਜਬੂਰ ਹੋ ਗਏ। ਇਹ ਉਹੀ ਗਤੀਸ਼ੀਲ ਨੌਜਵਾਨ ਆਗੂ ਹੈ ਜਿਸ ਨੇ ਸੰਨ 2019 ਦੀਆਂ ਲੋਕ ਸਭਾ ਚੋਣਾਂ ਵਿਚ ਸ਼ਰਮਨਾਕ ਕਰਾਰੀ ਹਾਰ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਹਲੂਣਦਿਆਂ ਇਸ ਦੀ ਕਾਰਜ ਸੰਮਤੀ ਵਿਚ ਆਤਮ ਮੰਥਨ ਕਰਨ 'ਤੇ ਜ਼ੋਰ ਦਿੰਦਿਆਂ 21ਵੀਂ ਸਦੀ ਵਿਚ ਤਾਕਤਵਰ ਰਾਜਨੀਤਕ ਸ਼ਕਤੀ ਵਜੋਂ ਉੱਭਰੀ ਭਾਰਤੀ ਜਨਤਾ ਪਾਰਟੀ ਨਾਲ ਨਿਪਟਣ ਲਈ ਮਜ਼ਬੂਤ ਰਾਜਨੀਤਕ ਰੂਪ ਰੇਖਾ ਉਲੀਕਣ 'ਤੇ ਜ਼ੋਰ ਦਿਤਾ ਸੀ।
ਪਰ ਇਸ ਸਮੇਂ ਕਾਂਗਰਸ ਪਾਰਟੀ ਦਾ ਮੁੱਖ ਸੰਕਟ ਇਸ ਦੀ ਕਮਜ਼ੋਰ, ਪਰਿਵਾਰਵਾਦੀ, ਸਿਧਾਂਤਹੀਣ ਅਤੇ ਗਤੀਸ਼ੀਲਤਾ ਰਹਿਤ ਲੀਡਰਸ਼ਿਪ ਹੈ। ਕਾਰਜਕਾਰੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਕਦੇ ਵੀ ਕਾਂਗਰਸ ਪਾਰਟੀ ਦੀ ਸਿਧਾਂਤਵਾਦੀ, ਜਨਤਕ ਤੌਰ 'ਤੇ ਹਰਮਨ ਪਿਆਰੀ ਅਤੇ ਰਾਜਨੀਤਕ ਤੌਰ 'ਤੇ ਪ੍ਰਭਾਵਸ਼ਾਲੀ ਆਗੂ ਨਹੀਂ ਰਹੀ। ਜੇ ਅਜਿਹਾ ਹੁੰਦਾ ਤਾਂ ਕਾਂਗਰਸ ਅੱਜ ਕਮਜ਼ੋਰ ਅਤੇ ਸਾਹਸੱਤਹੀਣ ਨਾ ਹੁੰਦੀ। ਨਾ ਹੀ ਅਜਿਹੀ ਸਥਿਤੀ ਵਿਚ ਹੁੰਦੀ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦਾ ਰੁਤਬਾ ਖੋਹ ਬਹਿੰਦੀ। ਉਹ ਸਿਰਫ਼ ਕਾਂਗਰਸ ਨੂੰ ਪਰਿਵਾਰਵਾਦ ਦੇ ਸਹਾਰੇ ਢੋਣ ਵਾਲੀ ਆਗੂ ਹੀ ਰਹੀ ਹੈ। ਅੱਜ ਵੀ ਉਹ ਇਹੀ ਰੋਲ ਨਿਭਾਅ ਰਹੀ ਹੈ। ਜਿਵੇਂ ਮੱਧ ਪ੍ਰਦੇਸ਼ ਅੰਦਰ ਪਾਰਟੀ ਪ੍ਰਧਾਨ ਅਤੇ ਮੁੱਖ ਮੰਤਰੀ (ਦਾਗ਼ੀ) ਕਮਲਨਾਥ ਨੇ ਜਿਉਤੀਰਾਦਿੱਤਿਆ ਸਿੰਧੀਆ ਨੂੰ ਰਾਜ ਅੰਦਰ ਰਾਜਨੀਤਕ ਤੌਰ 'ਤੇ ਹਾਸ਼ੀਏ 'ਤੇ ਧੱਕਿਆ ਉਵੇਂ ਹੀ ਬਜ਼ੁਰਗ ਆਗੂ ਅਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸਚਿਨ ਪਾਇਲਟ ਨੂੰ ਰਾਜਸਥਾਨ ਅੰਦਰ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਪੰਜਾਬ ਅੰਦਰ ਨਵਜੋਤ ਸਿੰਘ ਸਿੱਧੂ ਨੂੰ ਰਾਜਨੀਤਕ ਤੌਰ 'ਤੇ ਹਾਸ਼ੀਏ 'ਤੇ ਧਕੇਲਿਆ ਹੈ। ਕਮਜ਼ੋਰ ਕਾਂਗਰਸ ਲੀਡਰਸ਼ਿਪ ਐਸੇ ਆਗੂਆਂ ਨੂੰ ਵਧੀਆ ਅਤੇ ਸਨਮਾਨਿਤ ਢੰਗ ਨਾਲ ਪਾਰਟੀ ਅਤੇ ਸਬੰਧਿਤ ਰਾਜਾਂ ਅੰਦਰ ਸਥਾਪਤ ਕਰਨੋਂ ਨਾਕਾਮ ਰਹੀ ਹੈ। ਨਤੀਜੇ ਵਜੋਂ ਤਤਕਾਲਿਕ ਤੌਰ 'ਤੇ ਉਸ ਨੂੰ ਮੱਧ ਪ੍ਰਦੇਸ਼ ਵਿਚ ਕਮਲਨਾਥ ਸਰਕਾਰ ਗਵਾਉਣੀ ਪਈ।
ਰਾਹੁਲ ਗਾਂਧੀ ਨੇ ਸੰਨ 2019 ਦੀਆਂ ਲੋਕ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਦੀ ਕਰਾਰੀ ਹਾਰ ਦੀ ਨੈਤਿਕ ਜ਼ਿੰਮੇਵਾਰੀ ਚੁੱਕਦਿਆਂ ਪਾਰਟੀ ਪ੍ਰਧਾਨ ਦੇ ਪਦ ਤੋਂ ਅਸਤੀਫ਼ਾ ਦੇ ਦਿੱਤਾ ਪਰ ਹਕੀਕਤ ਵਿਚ ਪਾਰਟੀ ਦੇ ਅਹਿਮ ਮਸਲਿਆਂ 'ਤੇ ਨਿਰਣੇ ਲੈਣ ਵਿਚ ਅੱਜ ਵੀ ਉਸ ਦੀ ਪ੍ਰਮੁੱਖ ਭੂਮਿਕਾ ਹੁੰਦੀ ਹੈ। ਜੇਕਰ ਉਹ ਅਤੇ ਉਨ੍ਹਾਂ ਦੀ ਟੀਮ ਹਰਿਆਣਾ ਅੰਦਰ ਭੁਪਿੰਦਰ ਹੁੱਡਾ ਨੂੰ ਨਿਰਣਾਇਕ ਭੂਮਿਕਾ ਤੋਂ ਲਾਂਭੇ ਨਾ ਰੱਖਦੀ ਤਾਂ ਅੱਜ ਹਰਿਆਣਾ ਅੰਦਰ ਨਿਸਚਿਤ ਤੌਰ 'ਤੇ ਕਾਂਗਰਸ ਪਾਰਟੀ ਦੀ ਸਰਕਾਰ ਹੁੰਦੀ। ਸੰਨ 2018 ਦੀਆਂ ਵਿਧਾਨ ਸਭਾ ਚੋਣਾਂ ਵਿਚ ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਰਾਜਾਂ ਵਿਚ ਜਿੱਤਣ ਵਾਲੀ ਅਤੇ ਸਰਕਾਰਾਂ ਗਠਿਤ ਕਰਨ ਵਾਲੀ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਿਚ ਕਿਉਂ ਹਾਰੀ? ਕਿਉਂ ਦੇਸ਼ ਦੇ 17 ਰਾਜਾਂ ਵਿਚ ਲੋਕ ਸਭਾ ਚੋਣਾਂ ਵੇਲੇ ਉਹ ਇਕ ਸੀਟ ਵੀ ਨਾ ਲੈ ਸਕੀ? ਜਿਨਾਂ 192 ਸੀਟਾਂ 'ਤੇ ਕਾਂਗਰਸ ਅਤੇ ਭਾਜਪਾ ਦਰਮਿਆਨ ਸਿੱਧਾ ਮੁਕਾਬਲਾ ਸੀ, ਉਨ੍ਹਾਂ ਵਿਚੋਂ 175 'ਤੇ ਹਾਰ ਗਈ। ਦਿੱਲੀ ਚੋਣਾਂ ਵਿਚ ਤਾਂ ਉਸ ਨਾਲ ਜੱਗੋਂ ਤੇਰ੍ਹਵੀਂ ਹੋਈ, ਜਿੱਥੇ ਉਸ ਦਾ ਅੰਕੜਾ ਜ਼ੀਰੋ ਰਿਹਾ। ਸਿਰਫ਼ ਤਿੰਨ ਸੀਟਾਂ 'ਤੇ ਉਸ ਦੇ ਉਮੀਦਵਾਰ ਆਪਣੀਆਂ ਜ਼ਮਾਨਤਾਂ ਬਚਾਅ ਸਕੇ।
ਸੰਨ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸ਼ਰਮਨਾਕ ਹਾਰ ਨੂੰ ਲੈ ਕੇ ਸਬਕ ਸਿੱਖਦਿਆਂ ਪਾਰਟੀ ਲੀਡਰਸ਼ਿਪ ਦਾ ਪਹਿਲਾ ਅਤੇ ਪ੍ਰਮੁੱਖ ਫਰਜ਼ ਇਹੀ ਬਣਦਾ ਸੀ ਕਿ ਉਹ ਆਪਣੇ ਸੰਗਠਨ ਨੂੰ ਹੇਠਲੇ ਪੱਧਰ ਤੱਕ ਡੈਮੋਕ੍ਰੈਟਿਕ ਢੰਗ ਨਾਲ ਮਜ਼ਬੂਤ ਕਰਦੀ। ਬਲਕਿ ਭਾਜਪਾ ਦੇ ਮੁਕਾਬਲੇ 'ਚ ਖੜ੍ਹੀ ਹੋਣ ਲਈ ਪੱਛਮੀ ਦੇਸ਼ਾਂ ਦੀ ਤਰਜ਼ 'ਤੇ ਹੇਠਾਂ ਤੋਂ ਲੈ ਕੇ ਉੱਪਰ ਤੱਕ ਪਾਰਟੀ ਕਾਡਰ ਆਧਾਰਿਤ ਚੋਣ ਪ੍ਰਣਾਲੀ ਨੂੰ ਅਪਣਾਉਂਦੀ। ਉਲਟਾ ਇਸ ਦੀ ਲੀਡਰਸ਼ਿਪ ਨੇ ਨਾਮਜ਼ਦਗੀ ਅਤੇ ਐਡਹਾਕਜ਼ਿਮ ਜਾਰੀ ਰੱਖਿਆ।
ਅੱਜ ਫਿਰ ਆਧੁਨਿਕ ਕਾਰਜਸ਼ੀਲਤਾ ਦੇ ਨਾਲ-ਨਾਲ ਮਹਾਤਮਾ ਗਾਂਧੀ ਅਤੇ ਪੰਡਿਤ ਜਵਾਹਰ ਲਾਲ ਨਹਿਰੂ ਕਾਲ ਵਾਲੀ ਕਾਂਗਰਸ ਪਾਰਟੀ ਦੀ ਲੋੜ ਹੈ। ਨਿਰਸੁਆਰਥ, ਭ੍ਰਿਸ਼ਟਾਚਾਰ, ਪਰਿਵਾਰਵਾਦ ਰਹਿਤ ਉੱਚ ਨੈਤਿਕ ਮੁੱਲਾਂ ਵਾਲੇ ਕਾਂਗਰਸ ਆਗੂਆਂ ਦੀ ਲੋੜ ਹੈ। ਤਾਂ ਜੋ ਭਾਜਪਾ ਦੇ ਹਿੰਦੂਤਵਵਾਦ ਦਾ ਮੁਕਾਬਲਾ ਧਰਮ ਨਿਰਪੱਖਤਾ, ਲੋਕਸ਼ਾਹੀ, ਸਮਾਜਵਾਦ, ਜਨਜਾਗ੍ਰਿਤੀ, ਸੰਵਿਧਾਨਿਕ ਪ੍ਰਮੁੱਖਤਾ, ਅਨੇਕਤਾ ਵਿਚ ਏਕਤਾ ਦੇ ਅਸੂਲਾਂ ਨਾਲ ਕੀਤਾ ਜਾ ਸਕੇ। ਸ੍ਰੀ ਨਰਿੰਦਰ ਮੋਦੀ ਪ੍ਰਧਾਨ ਮੰਤਰੀ, ਸ੍ਰੀ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਤੇ ਲਗਾਤਾਰ ਜਨਤਾ ਵਿਚ ਵਿਚਰਨ ਵਾਲੇ ਸਾਬਕਾ ਮੁੱਖ ਮੰਤਰੀ ਪੰਜਾਬ, ਸ: ਪ੍ਰਕਾਸ਼ ਸਿੰਘ ਬਾਦਲ ਵਰਗੀਆਂ ਸ਼ਖ਼ਸੀਅਤਾਂ ਦੇ ਗੁਣਾਂ ਨੂੰ ਅਪਣਾ ਕੇ ਹੀ ਵਧੀਆ ਜਨਤਕ ਮਕਬੂਲੀਅਤ ਵਾਲਾ ਆਗੂ ਬਣਿਆ ਜਾ ਸਕਦਾ ਹੈ। ਕਾਂਗਰਸ ਪਾਰਟੀ ਨੂੰ ਲੋਕ ਪੱਖੀ ਏਜੰਡਾ ਅਪਣਾ ਕੇ ਇਸ ਦਲਦਲ ਵਿਚੋਂ ਬਾਹਰ ਨਿਕਲ ਕੇ ਆਪਣੇ ਸੰਗਠਨ ਅਤੇ ਪਾਰਟੀ ਲੀਡਰਸ਼ਿਪ ਨੂੰ ਮਜ਼ਬੂਤ ਬਣਾਉਣਾ ਚਾਹੀਦਾ ਹੈ। ਭਾਜਪਾ ਦੇ ਫ਼ਿਰਕੂ ਏਜੰਡੇ ਦੇ ਵਿਰੋਧ ਵਿਚ ਆਮ ਭਾਰਤੀ ਕੇਂਦਰਿਤ ਰਾਜਨੀਤੀ ਨੂੰ ਅਪਣਾਉਣਾ ਚਾਹੀਦਾ ਹੈ, ਜੋ ਆਪਣੇ ਪਰਿਵਾਰ ਲਈ ਸੁਰੱਖਿਅਤ ਭਵਿੱਖ ਚਾਹੁੰਦਾ ਹੈ। ਆਰਥਿਕ ਸੁਤੰਤਰਤਾ, ਘੱਟੋ-ਘੱਟ ਸਰਕਾਰ ਅਤੇ ਵੱਧ ਤੋਂ ਵੱਧ ਵਧੀਆ ਸ਼ਾਸਨ ਚਾਹੁੰਦਾ ਹੈ।

-ਸਾਬਕਾ ਰਾਜ ਸੂਚਨਾ ਕਮਿਸ਼ਨਰ ਪੰਜਾਬ।
ਮੋ: 94170-94034

ਖ਼ਬਰ ਸ਼ੇਅਰ ਕਰੋ

 

ਕੋਰੋਨਾ ਵਾਇਰਸ ਤੋਂ ਬਚਣ ਲਈ ਘਰ ਬੈਠੇ ਮੋਬਾਈਲ ਰਾਹੀਂ ਕਰੋ ਲੈਣ-ਦੇਣ

ਕੋਰੋਨਾ ਵਾਇਰਸ ਹੁਣ ਤੱਕ ਲਗਪਗ 210 ਦੇਸ਼ਾਂ ਵਿਚ ਆਪਣੀ ਮਾਰੂ ਦਸਤਕ ਦੇ ਚੁੱਕਾ ਹੈ ਤੇ ਕਈ ਮੌਤਾਂ ਦਾ ਕਾਰਨ ਬਣ ਕੇ ਸਮੁੱਚੇ ਸੰਸਾਰ ਵਿਚ ਵੱਡੇ ਪੱਧਰ 'ਤੇ ਮਹਾਂਮਾਰੀ ਫੈਲਾਅ ਰਿਹਾ ਹੈ। ਭਾਰਤ ਸਰਕਾਰ ਨੇ ਇਸ ਮਹਾਂਮਾਰੀ ਨੂੰ ਭਾਰਤ ਵਿਚ ਵੱਡੇ ਪੱਧਰ 'ਤੇ ਫੈਲਣ ਤੋਂ ਰੋਕਣ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX