ਤਾਜਾ ਖ਼ਬਰਾਂ


21 ਜੂਨ ਨੂੰ ਪੰਜਾਬ ਦੇ ਦੌਰੇ 'ਤੇ ਆਉਣਗੇ ਕੇਜਰੀਵਾਲ
. . .  1 day ago
ਰਾਜਾਸਾਂਸੀ, 19 ਜੂਨ (ਹੇਰ) - ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦੇ ਦੌਰੇ 'ਤੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕੇਜਰੀਵਾਲ ਸੋਮਵਾਰ ਨੂੰ 11 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਰੀਬ 12 ਵਜੇ ਸ੍ਰੀ ਗੁਰੂ ਰਾਮਦਾਸ...
ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ 'ਤੇ ਐਲਾਨਿਆ ਜਾਵੇਗਾ ਨਤੀਜਾ- ਵਿਜੈ ਇੰਦਰ ਸਿੰਗਲਾ
. . .  1 day ago
ਚੰਡੀਗੜ੍ਹ, 19 ਜੂਨ - ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸਨਿੱਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ...
ਪ੍ਰਧਾਨ ਮੰਤਰੀ ਮੋਦੀ ਦੀ ਉੱਚ ਪੱਧਰੀ ਬੈਠਕ ਲਈ ਫ਼ਾਰੂਕ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਭੇਜਿਆ ਗਿਆ ਸੱਦਾ
. . .  1 day ago
ਸ੍ਰੀਨਗਰ, 19 ਜੂਨ - ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਸਨਿੱਚਰਵਾਰ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਜੰਮੂ ਕਸ਼ਮੀਰ ਦੇ 14 ਨੇਤਾਵਾਂ ਨੂੰ 24 ਜੂਨ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਵਿਖੇ ਬੈਠਕ 'ਚ ਸ਼ਾਮਲ ਹੋਣ ਲਈ ਸੰਪਰਕ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼...
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ
. . .  1 day ago
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ...
ਫਰਾਂਸ ਸਰਕਾਰ ਵਲੋਂ 125 ਬੈੱਡਾਂ ਦੇ ਹਸਪਤਾਲ ਲਈ ਭੇਜਿਆ ਆਕਸੀਜਨ ਪਲਾਂਟ ਦਿੱਲੀ ਗੁਰਦੁਆਰਾ ਕਮੇਟੀ ਕੋਲ ਪੁੱਜਾ
. . .  1 day ago
ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਗੱਫੇ, ਕੱਚੇ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਯੋਗਤਾ ਪੂਰੀ ਹੋਣ ਦੇ ਬਾਵਜੂਦ ਧੱਕੇ - ਜੀ ਟੀ ਯੂ
. . .  1 day ago
ਸੰਗਰੂਰ , 19 ਜੂਨ (ਧੀਰਜ ਪਸ਼ੋਰੀਆ) - ਮੁਹਾਲੀ ਵਿਖੇ ਕਈ ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਵਲੰਟੀਅਰ ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ...
ਬੀ.ਕੇ.ਯੂ. ਡਕੌਂਦਾ ਵਲੋਂ ਮੋਟਰਾਂ ਵਾਲੀ ਬਿਜਲੀ ਸਪਲਾਈ ਨਾ ਮਿਲਣ ’ਤੇ ਬਿਜਲੀ ਗਰਿੱਡ ਜੈਤੋ ਦੇ ਦਫਤਰ ਅੱਗੇ ਦਿੱਤਾ ਧਰਨਾ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਪਿੰਡ ਚੰਦਭਾਨ ਅਤੇ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਕਿਸਾਨ ਵਲੋਂ...
ਡੇਰਾ ਬੱਸੀ ਦੀ ਮਹਿਕ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ
. . .  1 day ago
ਡੇਰਾ ਬੱਸੀ, 19 ਜੂਨ (ਗੁਰਮੀਤ ਸਿੰਘ) - ਡੇਰਾ ਬੱਸੀ ਦੇ ਦਾਦਪੁਰਾ ਮੁਹੱਲਾ ਵਾਸੀ ਮਹਿਕ ਮਿੱਤਲ ਪੁੱਤਰੀ ਰਮੇਸ਼ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚੋਂ ਪੂਰੇ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ...
ਪੰਜ ਤੱਤਾਂ ਵਿਚ ਵਿਲੀਨ ਹੋਏ ਸ. ਮਿਲਖਾ ਸਿੰਘ
. . .  1 day ago
ਚੰਡੀਗੜ੍ਹ, 19 ਜੂਨ - ਸਰਕਾਰੀ ਸਨਮਾਨਾਂ ਨਾਲ ਸ. ਮਿਲਖਾ ਸਿੰਘ ਦਾ ਅੰਤਿਮ ਸਸਕਾਰ ...
ਸੰਤ ਦਲਬਾਰ ਸਿੰਘ ਛੀਨੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦੇ ਫ਼ੈਸਲੇ ਦਾ ਸੁਆਗਤ
. . .  1 day ago
ਮਹਿਲ ਕਲਾਂ, 19 ਜੂਨ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ 'ਚ ਹਲਕਾ ਚੰਨਣਵਾਲ...
ਦੇਸ਼ 'ਚ ਗ੍ਰੀਨ ਫੰਗਸ ਦਾ ਦੂਸਰਾ ਮਾਮਲਾ ਜਲੰਧਰ 'ਚ ਮਿਲਿਆ
. . .  1 day ago
ਜਲੰਧਰ, 19 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗਰੀਨ ਫੰਗਸ ਦਾ ਪਹਿਲਾ ਮਾਮਲਾ ਮਿਲਿਆ ਹੈ, ਜੋ ਦੇਸ਼ 'ਚ ਦੂਸਰਾ ਮਾਮਲਾ ਦੱਸਿਆ ਜਾ ਰਹਾ ਹੈ। ਗ੍ਰੀਨ ਫੰਗਸ ਦਾ ਪਹਿਲਾ...
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਵਿਚ ਮੋਟੀ ਰਕਮ ਲੈ ਮੋਬਾਈਲ ਸਪਲਾਈ ਕਰਨ ਵਾਲਾ ਆਈ. ਆਰ. ਬੀ. ਦਾ ਮੁਲਾਜ਼ਮ ਗ੍ਰਿਫ਼ਤਾਰ
. . .  1 day ago
ਨਾਭਾ,19 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਬਣੀ ਸਖ਼ਤ ਸੁਰੱਖਿਆ ਜੇਲ੍ਹ ਜੋ ਕਿ ਲਗਾਤਾਰ ਗੈਰ ਕਾਨੂੰਨੀ ਸਮੱਗਰੀ ਨਸ਼ਾ ਅਤੇ ਮੋਬਾਈਲ ਮਿਲਣ...
ਦਿਲਬਾਗ ਬਾਗੀ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਸਰਕਲ ਜੈਤੋ ਦੇ ਪ੍ਰਧਾਨ ਨਿਯੁਕਤ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਸ਼੍ਰੋਮਣੀ ਅਕਾਲੀ ਦਲ ਦੇ ਸਰਗਮ ਵਰਕਰ ਦਿਲਬਾਗ ਬਾਗੀ ਸ਼ਰਮਾ ਨੂੰ ਪਾਰਟੀ ਦਾ ਸਰਕਲ ਜੈਤੋ ...
ਸੰਗਰੂਰ ਦੇ ਰਿਸ਼ਭ ਬਾਂਸਲ ਨੇ ਪੀ.ਸੀ.ਐੱਸ. ਦੀ ਪ੍ਰੀਖਿਆ 'ਚ ਪੰਜਾਬ ਭਰ 'ਚੋਂ ਪ੍ਰਾਪਤ ਕੀਤਾ 7ਵਾਂ ਸਥਾਨ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੋਰੀਆ) ਸੰਗਰੂਰ ਦੀ ਥਲੇਸ ਬਾਗ ਕਾਲੋਨੀ ਦੇ 26 ਸਾਲਾ ਰਿਸ਼ਭ ਬਾਂਸਲ ਨੇ ਪੀ. ਸੀ. ਐੱਸ. ਦੀ ਪ੍ਰੀਖਿਆ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 15 ਨਵੇਂ ਕੇਸ, 1 ਮੌਤ
. . .  1 day ago
ਬਰਨਾਲਾ, 19 ਜੂਨ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 15 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1 ਹੋਰ ਮਰੀਜ਼ ਦੀ ਮੌਤ ਹੋਈ ਹੈ...
ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ
. . .  1 day ago
ਨਵੀਂ ਦਿੱਲੀ, 19 ਜੂਨ - ਦੱਖਣੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ ਹੋਏ ਹਨ। ਰਜਨੀਕਾਂਤ ਨੇ ਇਕ ਵਿਸ਼ੇਸ਼ ਨਿੱਜੀ ਉਡਾਣ ਵਿਚ ਉਡਾਨ ਭਰੀ...
ਕੈਬਨਿਟ ਮੰਤਰੀ ਸਰਕਾਰੀਆ ਵਲੋਂ ਕਿਸਾਨਾਂ ਨੂੰ ਸੂਇਆ ਰਾਹੀਂ ਟਿੱਲਾ ਤੱਕ ਪਾਣੀ ਪਹੁੰਚਾਉਣ ਦਾ ਲਿਆ ਜਾਇਜ਼ਾ, ਕਿਸਾਨ ਹੋਏ ਬਾਗੋ - ਬਾਗ
. . .  1 day ago
ਲੋਪੋਕੇ, 19 ਜੂਨ (ਗੁਰਵਿੰਦਰ ਸਿੰਘ ਕਲਸੀ)- ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਲਾਹੌਰ ਬਰਾਂਚ ਦੀਆਂ ਨਹਿਰਾਂ...
ਬੁੱਧੀਜੀਵੀਆਂ ਦੀ ਰਿਹਾਈ ਲਈ ਸੰਗਰੂਰ 'ਚ ਕੀਤਾ ਗਿਆ ਰੋਸ ਮੁਜ਼ਾਹਰਾ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੌਰੀਆ) - ਭੀਮਾ ਕੋਰੇਗਾਉਂ ਕੇਸ ਵਿਚ ਬੀਤੇ ਤਿੰਨ ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਕਲਾਕਾਰਾਂ ਅਤੇ ਸਮਾਜਿਕ ...
4520 ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ
. . .  1 day ago
ਤਪਾ ਮੰਡੀ,19 ਜੂਨ (ਪ੍ਰਵੀਨ ਗਰਗ) - ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 4520 ਨਸ਼ੀਲੀਆਂ ਗੋਲੀਆਂ ਸਣੇ ਦੋ ਜਣਿਆਂ ਨੂੰ ਕਾਬੂ ਕਰ ਕੇ...
ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਚ ਸ.ਮਿਲਖਾ ਸਿੰਘ ਦੀ ਇਕ ਕੁਰਸੀ ਕੀਤੀ ਜਾਵੇਗੀ ਸਥਾਪਿਤ
. . .  1 day ago
ਚੰਡੀਗੜ੍ਹ,19 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਲਾਇੰਗ ਸਿੱਖ ਸ. ਮਿਲਖਾ ਸਿੰਘ ਦੇ ਹੋਏ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਵੱਡਾ...
ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਿਰੋਧ ਵਿਚ ਯੂਥ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
. . .  1 day ago
ਲੁਧਿਆਣਾ,19 ਜੂਨ (ਪੁਨੀਤ ਬਾਵਾ) - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਵਿਰੋਧ...
ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਸ.ਮਿਲਖਾ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਟ
. . .  1 day ago
ਚੰਡੀਗੜ੍ਹ,19 ਜੂਨ - ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ....
ਬੀਬੀ ਜਗੀਰ ਕੌਰ ਨੇ ਉੱਡਣੇ ਸਿੱਖ ਮਿਲਖਾ ਸਿੰਘ ਦੇ ਚਲਾਣੇ 'ਤੇ ਦੁੱਖ ਪ੍ਰਗਟਾਇਆ
. . .  1 day ago
ਅੰਮ੍ਰਿਤਸਰ,19 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ....
ਖੰਨਾ ਨਰੋਤਮ ਨਗਰ ਦਾ ਇਕ ਨੌਜਵਾਨ ਦੂਜਾ ਰੈਂਕ ਲੈ ਕੇ ਬਣਿਆ ਪੀ.ਸੀ.ਐਸ. ਅਫ਼ਸਰ
. . .  1 day ago
ਖੰਨਾ,19 ਜੂਨ (ਹਰਜਿੰਦਰ ਸਿੰਘ ਲਾਲ) - ਨਰੋਤਮ ਨਗਰ ਦੇ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇੰਜਨੀਅਰਿੰਗ ਕੀਤੀ ਅਤੇ ਉਸਤੋਂ ਬਾਅਦ ਪੀ.ਸੀ.ਐੱਸ. ਦੀ...
ਬਿਜਲੀ ਕੱਟਾਂ ਤੋਂ ਦੁਖੀ ਹੋਕੇ ਕਿਸਾਨਾਂ ਨੇ ਅੱਧੀ ਰਾਤ ਨੂੰ ਕੌਮੀ ਮਾਰਗ ਬਿਠੰਡਾ - ਚੰਡੀਗੜ੍ਹ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,19 ਜੂਨ (ਵਿਜੇ ਸ਼ਰਮਾ) - ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮੱਘਰ ਸੰਮਤ 552

ਅਜੀਤ ਮੈਗਜ਼ੀਨ

ਦੋ ਮਹਾਂਦੀਪਾਂ ਵਿਚ ਫੈਲਿਆ ਹੋਇਆ ਸੰਸਾਰ ਦਾ ਇਕੋ ਇਕ ਸ਼ਹਿਰ, ਇਸਤੰਬੁਲ

ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੁਲ (ਮੁਢਲਾ ਨਾਂਅ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿਚ ਬਾਈਜ਼ਨਟਾਈਨ ਸਾਮਰਾਜ ...

ਪੂਰੀ ਖ਼ਬਰ »

ਮਾਰਾਡੋਨਾ

ਯਾਦ ਰੱਖਣਗੀਆਂ ਸਦੀਆਂ!

ਸਾਲ 2020 ਨੇ ਨਵਾਂ ਕੋਰੋਨਾ ਵਾਇਰਸ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਤਾਂ ਸਿਰਫ਼ ਗਿਣਤੀ ਬਣਾ ਕੇ ਰੱਖ ਦਿੱਤਾ ਹੈ। ਇਸ ਸਾਲ, ਜਿਸ ਦੇ ਗੁਜ਼ਰਨ ਵਿਚ ਹਾਲੇ ਇਕ ਮਹੀਨਾ ਬਾਕੀ ਹੈ, ਵਿਚ ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਦਾ ਬੀਤਿਆ ਹੋਵੇ, ਜਦੋਂ ਸਵੇਰੇ ਅਖ਼ਬਾਰ ਹੱਥ ਵਿਚ ਲੈਂਦੇ ਹੀ ਪਹਿਲੇ ਸਫ਼ੇ 'ਤੇ ਰਾਜਨੀਤੀ, ਖੇਡ, ਫ਼ਿਲਮ, ਕਲਾ, ਸਾਹਿਤ ਆਦਿ ਖੇਤਰਾਂ ਨਾਲ ਸਬੰਧਿਤ ਕਿਸੇ ਨਾ ਕਿਸੇ ਨਾਮਵਰ ਹਸਤੀ ਦੀ ਮੌਤ ਦੀ ਖ਼ਬਰ ਪੜ੍ਹਨ ਨੂੰ ਨਾ ਮਿਲੀ ਹੋਵੇ। 25 ਨਵੰਬਰ 2020 ਨੂੰ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਲਈ ਇਕ ਬੁਰੀ ਖ਼ਬਰ ਬਿਊਨਸ ਆਇਰਸ (ਅਰਜਨਟਾਈਨਾ) ਤੋਂ ਇਹ ਆਈ ਕਿ ਉਨ੍ਹਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੇ ਸਦਾਬਹਾਰ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇਕ ਡੀਗੋ ਮਾਰਾਡੋਨਾ, ਸਿਰਫ਼ 60 ਸਾਲ ਦੀ ਉਮਰ ਵਿਚ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਿਆ।
ਕੋਲਕਾਤਾ ਜੋ ਆਪਣੇ ਹਰ ਦਿਲ ਅਜੀਜ਼ ਅਦਾਕਾਰ ਸੌਮਿੱਤਰਾ ਚੈਟਰਜੀ ਦੇ ਜਾਣ ਦੇ ਸ਼ੋਕ ਤੋਂ ਹਾਲੇ ਬਾਹਰ ਵੀ ਨਹੀਂ ਆ ਸਕਿਆ ਸੀ ਕਿ ਇਕ ਵਾਰ ਫਿਰ ਮਾਤਮ ਵਿਚ ਡੁੱਬ ਗਿਆ। ਸਾਲ 2008 ਦੀਆਂ ਉਨ੍ਹਾਂ ਯਾਦਾਂ ਨੂੰ ਸੰਜੋਈ ਜਦੋਂ ਅੱਧੀ ਰਾਤ ਤੋਂ ਬਾਅਦ, ਉਹ ਮਾਰਾਡੋਨਾ ਦਾ ਏਅਰਪੋਰਟ 'ਤੇ ਸਵਾਗਤ ਕਰਨ ਲਈ ਉਮੜ ਪਿਆ ਸੀ। 25 ਨਵੰਬਰ 2020 ਦੀ ਰਾਤ ਨੂੰ ਜਿਵੇਂ ਹੀ ਮਾਰਾਡੋਨਾ ਬਾਰੇ ਦੁੱਖ ਭਰੀ ਖ਼ਬਰ ਆਈ, ਕੋਲਕਾਤਾ ਹੀ ਨਹੀਂ, ਗੋਆ, ਕੇਰਲ ਆਦਿ ਜੋ ਆਪਣੇ ਦੇਸ਼ ਵਿਚ ਫੁੱਟਬਾਲ ਦੇ ਗੜ੍ਹ ਮੰਨੇ ਜਾਂਦੇ ਹਨ, ਵਿਚ ਖੇਡ ਪ੍ਰੇਮੀ ਮਾਰਾਡੋਨਾ ਦੀਆਂ ਤਸਵੀਰਾਂ ਲੈ ਕੇ ਸੜਕਾਂ 'ਤੇ ਆ ਗਏ, ਆਪਣੇ ਦੁੱਖ ਨੂੰ ਪ੍ਰਗਟ ਕਰਨ ਲਈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਮਾਰਾਡੋਨਾ ਦੀ ਪ੍ਰਸਿੱਧੀ ਕਿਸੇ ਇਕ ਦੇਸ਼ ਦੀਆਂ ਹੱਦਾਂ ਅੰਦਰ ਕੈਦ ਨਹੀਂ ਸੀ, ਉਹ ਅਰਜਨਟਾਈਨਾ ਦੇ ਫੁੱਟਬਾਲਰ ਦੀ ਬਜਾਏ ਵਿਸ਼ਵ ਦਾ ਫੁੱਟਬਾਲਰ ਬਣ ਗਿਆ ਸੀ। ਇਹ ਮੁਕਾਮ ਉਸ ਨੇ ਆਪਣੀ ਕਲਾ, ਕਾਬਲੀਅਤ, ਹੁਨਰ ਤੇ ਪ੍ਰਦਰਸ਼ਨ ਨਾਲ ਹਾਸਲ ਕੀਤਾ।
ਆਪਣੇ ਦੇਸ਼ ਨੂੰ 1986 ਦਾ ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਮਾਰਾਡੋਨਾ ਨੂੰ ਬਾਅਦ ਵਿਚ ਕੋਕੀਨ ਵਰਤੋਂ ਤੇ ਮੋਟਾਪੇ ਨਾਲ ਸੰਘਰਸ਼ ਕਰਨਾ ਪਿਆ, ਪਰ ਦੋ ਦਹਾਕੇ ਤੋਂ ਜ਼ਿਆਦਾ ਦੇ ਆਪਣੇ ਫੁੱਟਬਾਲ ਕਰੀਅਰ ਵਿਚ ਉਸ ਨੇ ਸੰਸਾਰ ਭਰ ਦੇ ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕੀਤਾ। 'ਹੈਂਡ ਆਫ਼ ਗਾਡ' ਗੋਲ ਲਈ ਪ੍ਰਸਿੱਧ ਮਾਰਾਡੋਨਾ ਬ੍ਰੇਨ ਸਰਜਰੀ ਕਰਾਉਣ ਤੋਂ ਬਾਅਦ ਦੋ ਹਫ਼ਤੇ ਪਹਿਲਾਂ ਹੀ ਹਸਪਤਾਲ ਤੋਂ ਬਾਹਰ ਆਇਆ ਸੀ। ਬੁੱਧਵਾਰ (25 ਨਵੰਬਰ 2020) ਨੂੰ ਉਨ੍ਹਾਂ ਨੂੰ ਜ਼ਬਰਦਸਤ ਦਿਲ ਦਾ ਦੌਰਾ ਪਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਰਜਨਟਾਈਨਾ ਦੇ ਰਾਸ਼ਟਰਪਤੀ ਨੇ ਉਸ ਦੀ ਮੌਤ 'ਤੇ ਤਿੰਨ ਦਿਨ ਦਾ ਰਾਸ਼ਟਰੀ ਸੋਗ ਐਲਾਨ ਕੀਤਾ ਹੈ। ਮਰਾਡੋਨਾ ਫੁੱਟਬਾਲ ਦੇ ਮੂਲ ਰੂਪ ਨਾਲ ਅਨੋਖਾ ਜੀਨੀਅਸ ਸੀ, ਇਕ ਵਿਸ਼ਵ ਜੇਤੂ ਖਿਡਾਰੀ ਜਿਸ ਦੇ ਜੀਵਨ ਤੇ ਕਰੀਅਰ ਨੇ ਕਲਪਨਾ ਤੋਂ ਪਰ੍ਹੇ ਦੀਆਂ ਬੁਲੰਦੀਆਂ ਨੂੰ ਛੂਹਿਆ, ਪਰ ਨਾਲ ਹੀ ਪਾਤਾਲ ਦੀਆਂ ਕਾਲੀਆਂ ਗਹਿਰਾਈਆਂ ਵਿਚ ਵੀ ਭਟਕਿਆ। ਉਹ ਗਲੋਬਲ ਆਈਕਾਨ ਤਾਂ ਬਣਿਆ, ਪਰ ਪੇਲੇ ਦੀ ਤਰ੍ਹਾਂ ਸਾਫ਼-ਸੁਥਰੀ ਸੁਰ ਵਾਲਾ ਆਈਡਲ ਨਾ ਬਣ ਸਕਿਆ ਅਤੇ ਆਪਣੀ ਅੱਗ ਉੱਗਲਦੀ ਸ਼ਖ਼ਸੀਅਤ ਤੇ ਅਨੇਕ ਬੁਰਾਈਆਂ ਨੂੰ ਲੁਕਾਉਣ ਦੀ ਉਸ ਨੇ ਕੋਈ ਖ਼ਾਸ ਕੋਸ਼ਿਸ਼ ਵੀ ਨਾ ਕੀਤੀ।
ਮਾਰਾਡੋਨਾ ਨੇ ਇਕ ਵਾਰ ਕਿਹਾ ਸੀ, 'ਮੈਂ ਬਲੈਕ ਜਾਂ ਵਾਈਟ ਹਾਂ, ਮੈਂ ਆਪਣੇ ਜੀਵਨ ਵਿਚ ਕਦੀ ਗ੍ਰੇ ਨਹੀਂ ਹੋਵਾਂਗਾ।' ਕੱਦ ਦੇ ਛੋਟੇ ਪਰ ਸ਼ਕਤੀਸ਼ਾਲੀ ਤੇ ਤੇਜ਼-ਤਰਾਰ ਮਾਰਾਡੋਨਾ ਬਾਰੇ ਇਹ ਮਸ਼ਹੂਰ ਸੀ ਕਿ ਹਰ ਗੇਂਦ ਨੂੰ ਸਭ ਤੋਂ ਚੰਗਾ ਅਨੁਭਵ ਉਸ ਸਮੇਂ ਹੁੰਦਾ ਸੀ ਜਦੋਂ ਉਹ ਉਸ ਦੇ ਖੱਬੇ ਪੈਰ 'ਤੇ ਹੁੰਦੀ ਸੀ। ਉਹ ਜ਼ਬਰਦਸਤ ਤੇ ਸ਼ਾਨਦਾਰ ਵਿਰੋਧੀ ਮੁਕਾਬਲੇਬਾਜ਼ ਸੀ, ਜੋ ਉਸ ਸਮੇਂ ਵੀ ਦਬਾਅ ਵਿਚ ਆਉਣ ਤੋਂ ਮਨ੍ਹਾਂ ਕਰ ਦਿੰਦਾ ਸੀ, ਜਦੋਂ ਮੈਦਾਨ ਵਿਚ ਕਈ ਖਿਡਾਰੀ ਉਸ ਨੂੰ ਘੇਰਨ ਦੀ ਕੋਸ਼ਿਸ਼ ਕਰਦੇ। ਇਸ ਸਭ ਤੋਂ ਵਧ ਕੇ ਇਹ ਕਿ ਉਸ ਦਾ ਹੁਨਰ ਸ਼ਾਨਦਾਰ ਤੇ ਹੋਰ ਵੀ ਕਲਪਨਾਸ਼ੀਲ ਸੀ। ਹਾਲਾਂਕਿ ਮਾਰਾਡੋਨਾ ਬਾਲ 'ਤੇ ਆਪਣੀ ਉਸਤਾਦੀ ਵਾਲੀ ਪਕੜ ਲਈ ਜਾਣਿਆ ਜਾਂਦਾ ਸੀ, ਪਰ ਉਹ ਮੈਦਾਨ ਤੇ ਉਸ ਤੋਂ ਬਾਹਰ ਖ਼ੁਦ 'ਤੇ ਕਾਬੂ ਨਾ ਰੱਖਣ ਲਈ ਬਦਨਾਮ ਵੀ ਸੀ। ਉਸ ਨੂੰ ਨਸ਼ੇ ਦੀ ਆਦਤ ਸੀ, ਖ਼ਾਸ ਕਰ ਕੇ ਕੋਕੀਨ ਦੀ। ਆਪਣੇ ਲਗਾਤਾਰ ਵਧਦੇ ਵਜ਼ਨ ਨਾਲ ਵੀ ਸੰਘਰਸ਼ ਕਰਦਾ ਰਿਹਾ, ਜਿਸ ਲਈ ਉਸ ਨੇ ਸਰਜਰੀ ਵੀ ਕਰਾਈ ਸੀ।
ਡੀਗੋ ਅਰਮਾਂਡੋ ਮਾਰਾਡੋਨਾ ਦਾ ਜਨਮ 30 ਅਕਤੂਬਰ 1960 ਨੂੰ ਅਰਜਨਟਾਈਨਾ ਦੀ ਰਾਜਧਾਨੀ ਦੇ ਕੋਲ ਲਾਨੂਸ ਵਿਚ ਹੋਇਆ ਸੀ ਅਤੇ ਪਰਵਰਿਸ਼ ਬਿਊਨਸ ਆਇਰਿਸ਼ ਦੇ ਸਭ ਤੋਂ ਗ਼ਰੀਬ ਇਲਾਕੇ ਵਿਚ ਹੋਈ ਸੀ। ਉਸ ਨੇ ਆਪਣੇ 16ਵੇਂ ਜਨਮ ਦਿਨ ਤੋਂ ਪਹਿਲਾਂ ਹੀ ਅਰਜਨਟਾਈਨਾ ਜੂਨੀਅਰਸ ਲਈ ਖੇਡਣਾ ਸ਼ੁਰੂ ਕਰ ਦਿੱਤਾ ਸੀ ਅਤੇ ਜਦੋਂ ਉਹ 16 ਸਾਲ ਦਾ ਹੋਇਆ ਤਾਂ ਫਰਵਰੀ 1977 ਵਿਚ ਅਰਜਨਟਾਈਨਾ ਲਈ ਪਹਿਲਾ ਮੈਚ ਖੇਡਿਆ। ਵਿਸ਼ਵ ਕੱਪ ਉਸ ਦੇ ਕਰੀਅਰ ਨੂੰ ਪ੍ਰਭਾਵਿਤ ਕਰਦਾ ਹੈ। ਚਾਰ ਵਿਚ ਉਹ ਖੇਡਿਆ ਅਤੇ ਇਕ ਵਿਚ ਖੇਡ ਖੇਡ ਨਾ ਸਕਿਆ। 17 ਸਾਲ ਦੀ ਉਮਰ ਵਿਚ ਉਸ ਨੇ ਅਰਜਨਟਾਈਨਾ ਟੈਲੀਵਿਜ਼ਨ ਤੋਂ ਕਿਹਾ ਸੀ, 'ਮੇਰੇ ਦੋ ਸੁਪਨੇ ਹਨ। ਪਹਿਲਾ ਸੁਪਨਾ ਹੈ ਵਿਸ਼ਵ ਕੱਪ ਵਿਚ ਖੇਡਣਾ ਅਤੇ ਦੂਜਾ ਸੁਪਨਾ ਹੈ, ਉਸ ਨੂੰ ਜਿੱਤਣਾ।' ਆਪਦਾ ਪਹਿਲਾ ਵਿਸ਼ਵ ਕੱਪ (ਸਪੇਨ 1982) ਬਹੁਤ ਖਰਾਬ ਬੀਤਿਆ, ਰੱਖਿਆ ਪੰਕਤੀ ਨੇ ਉਸ ਦੀ ਇਕ ਨਾ ਚੱਲਣ ਦਿੱਤੀ ਅਤੇ ਉਸ ਨੇ ਇਸ ਮੁਕਾਬਲੇ ਦਾ ਅੰਤ ਰੈੱਡ ਕਾਰਡ ਨਾਲ ਕੀਤਾ, ਜਦੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਅਰਜਨਟਾਈਨਾ ਦੀ ਟੀਮ ਬ੍ਰਾਜ਼ੀਲ ਤੋਂ ਹਾਰ ਗਈ। ਇਸ ਦੀ ਭਰਪਾਈ ਮਾਰਾਡੋਨਾ ਨੇ ਚਾਰ ਸਾਲ ਬਾਅਦ ਮੈਕਸੀਕੋ ਵਿਚ ਕਰ ਲਈ ਆਪਣੇ ਦੇਸ਼ ਨੂੰ ਜੇਤੂ ਬਣਾ ਕੇ।
ਉਸ ਨੇ ਇਸ ਮੁਕਾਬਲੇ ਵਿਚ ਆਪਣੀ ਛਾਪ ਕੁਝ ਇਸ ਤਰ੍ਹਾਂ ਛੱਡੀ ਕਿ ਮੈਕਸੀਕੋ ਵਿਸ਼ਵ ਕੱਪ ਉਸ ਦੇ ਨਾਂਅ ਨਾਲ ਹੀ ਯਾਦ ਕੀਤਾ ਜਾਂਦਾ ਹੈ। ਪੱਛਮੀ ਜਰਮਨੀ ਵਿਰੁੱਧ ਫਾਈਨਲ ਵਿਚ ਮਾਰਾਡੋਨਾ ਨੇ 86ਵੇਂ ਮਿੰਟ ਵਿਚ ਜੇਤੂ ਸੈੱਟਅਪ ਕੀਤਾ। ਬੈਲਜੀਅਮ ਵਿਰੁੱਧ ਸੈਮੀਫਾਈਨਲ ਵਿਚ ਉਸ ਨੇ ਦੋ ਗੋਲ ਕੀਤੇ ਸਨ, ਜਿਸ ਵਿਚੋਂ ਦੂਜੇ ਗੋਲ ਲਈ ਉਸ ਨੇ ਚਾਰ ਰੱਖਿਅਕਾਂ ਨੂੰ ਝਕਾਨੀ ਦਿੱਤੀ ਸੀ। ਮਾਰਾਡੋਨਾ ਨੇ ਆਪਣੇ ਚਾਰ ਵਿਸ਼ਵ ਕੱਪ ਮੈਚਾਂ ਵਿਚ 21 ਖੇਡੇ ਅਤੇ ਅੱਠ ਗੋਲ ਕੀਤੇ, ਜਿਨ੍ਹਾਂ ਵਿਚੋਂ 5 ਗੋਲ 1986 ਵਿਚ ਕੀਤਾ, 2 ਗੋਲ 1982 ਵਿਚ, ਇਕ 1994 ਵਿਚ ਕੀਤਾ ਅਤੇ 1990 ਵਿਚ ਇਕ ਵੀ ਗੋਲ ਨਹੀਂ ਸੀ ਕੀਤਾ। ਮਾਰਾਡੋਨਾ ਅਰਜਨਟਾਈਨਾ, ਇਟਲੀ ਤੇ ਸਪੇਨ ਵਿਚ ਜਿਨ੍ਹਾਂ ਕਲੱਬਾਂ ਲਈ ਖੇਡਿਆ, ਉਨ੍ਹਾਂ ਨੂੰ ਵੀ ਚੈਂਪੀਅਨ ਬਣਵਾਉਣ ਵਿਚ ਸਹਿਯੋਗ ਕੀਤਾ, ਨਾ ਸਿਰਫ਼ ਖ਼ੁਦ ਗੋਲ ਕਰਕੇ ਸਗੋਂ ਦੂਜਿਆਂ ਲਈ ਗੋਲ ਕਰਨ ਦਾ ਮੌਕਾ ਪੈਦਾ ਕਰਕੇ ਵੀ।
ਪਰ ਮੈਂ ਇਟਲੀ 1990 ਦੇ ਮਾਰਾਡੋਨਾ ਨੂੰ ਜ਼ਿਆਦਾ ਯਾਦ ਕਰਦਾ ਹਾਂ ਜੋ ਪ੍ਰਸਿੱਧ ਯੋਧਾ ਹੋਣ ਦੇ ਬਾਵਜੂਦ ਅਰਜਨਟਾਈਨਾ ਨੂੰ ਗੁੱਸੇਖੋਰ ਜਰਨੈਲ ਦੀ ਤਰ੍ਹਾਂ ਫਾਈਨਲ ਵਿਚ ਲੈ ਗਿਆ ਸੀ। ਇਸ ਤੋਂ ਕੁਝ ਸਾਲਾਂ ਬਾਅਦ ਮੈਂ ਦੋ ਵੀ.ਐਚ.ਐਸ. ਟੇਪ ਚੁੱਕੇ-ਇਕ, ਅਰਜਨਟਾਈਨਾ ਦੀ ਵਿਸ਼ਵ ਕੱਪ ਕਹਾਣੀ ਦੇ ਨਾਂਅ ਵਾਲਾ ਸੀ ਅਤੇ ਦੂਜਾ, ਜਿਥੋਂ ਤੱਕ ਮੈਨੂੰ ਯਾਦ ਹੈ, ਸਿਰਫ 'ਮਾਰਾਡੋਨਾ' ਟਾਈਟਲ ਵਾਲਾ ਸੀ। ਮੈਂ ਉਨ੍ਹਾਂ ਦੀ ਊਰਜਾ ਤੇ ਪ੍ਰਤਿਭਾ ਤੋਂ ਪੂਰੀ ਤਰ੍ਹਾਂ ਮੰਤਰ ਮੁਗਧ ਹੋ ਗਿਆ ਅਤੇ ਇੰਗਲੈਂਡ ਤੇ ਬੈਲਜੀਅਮ ਵਿਰੁੱਧ ਜੋ ਉਸ ਨੇ ਗੋਲ ਕੀਤੇ ਸਨ, ਉਨ੍ਹਾਂ ਨੂੰ ਰੀਵਾਈਂਡ ਕਰਕੇ ਵਾਰ-ਵਾਰ ਦੇਖਦਾ ਰਿਹਾ। ਮੈਨੂੰ ਇਹ ਗੱਲ ਬਹੁਤ ਚੰਗੀ ਲਗਦੀ ਸੀ ਕਿ ਫੁੱਟਬਾਲ ਉਨ੍ਹਾਂ ਨਾਲ ਚੁੰਬਕ ਦੀ ਤਰ੍ਹਾਂ ਚਿੰਬੜ ਜਾਂਦਾ ਸੀ। ਮੈਦਾਨ ਤੋਂ ਬਾਹਰ ਜਾਂਦੇ ਬਾਲ ਨੂੰ ਹੱਥ ਨਾਲ ਰੋਕਣਾ ਅਤੇ ਗੋਲ ਵਿਚ ਇਸ ਤਰ੍ਹਾਂ ਨਾਲ ਪਾਉਣਾ ਕਿ ਰੈਫਰੀ ਨੂੰ ਨਜ਼ਰ ਹੀ ਨਾ ਆਵੇ, ਜੇਕਰ 'ਦੈਵੀ ਕਲਾ' ਨਹੀਂ ਹੈ ਤਾਂ ਹੋਰ ਕੀ ਹੈ? ਇਸ ਲਈ ਹੀ ਤਾਂ ਉਸ ਨੂੰ 'ਹੈਂਡ ਆਫ਼ ਗਾਡ' ਗੋਲ ਕਹਿੰਦੇ ਹਨ।

ਖ਼ਬਰ ਸ਼ੇਅਰ ਕਰੋ

 

ਸਾਈਕਲ ਚਲਾਉਣ ਦਾ ਵਧਦਾ ਸ਼ੌਕ ਤੇ ਇਸ ਦੇ ਫਾਇਦੇ

ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਵੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ਵਿਚ ਹਰ ਸ਼ਹਿਰ ਵਿਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ। ਕੋਰੋਨਾ ਤੋਂ ...

ਪੂਰੀ ਖ਼ਬਰ »

ਵਖਤੁ ਵੀਚਾਰੇ ਸੋ ਬੰਦਾ ਹੋਇ

ਵਕਤ ਅਰਬੀ ਦਾ ਲਫ਼ਜ਼ ਹੈ ਜਿਸ ਦਾ ਅਰਥ ਸਮਾਂ ਹੈ। ਪੰਜਾਬੀ ਵਿਚ ਵਰਤੇ ਜਾਂਦੇ ਸ਼ਬਦ ਵਖਤ, ਵੇਲਾ, ਵਖਤੁ ਸਭ ਦਾ ਅਰਥ ਵੀ ਸਮਾਂ ਹੀ ਹੈ। ਕਈ ਵਾਰ ਇਹ ਸ਼ਬਦ ਜੁੱਟ ਵਿਚ ਵੀ ਵਰਤੇ ਜਾਂਦੇ ਹਨ-ਵੇਲਾ ਵਖਤੁ, ਗੁਰਬਾਣੀ ਵਿਚ ਖਾਸ ਕਰਕੇ। ਬਾਣੀ ਵਿਚ ਤਾਂ ਸ਼ਬਦ 'ਵੇਲ' ਵੀ ਵਰਤਿਆ ਗਿਆ ਹੈ। ...

ਪੂਰੀ ਖ਼ਬਰ »

ਡੀ.ਐਨ.ਏ. ਫਿੰਗਰ ਪ੍ਰਿੰਟਿੰਗ ਤੇ ਅਪਰਾਧ ਜਗਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ) ਅਦਾਲਤਾਂ ਵਿਚ ਕੇਸ ਚੱਲੇ, ਸਿਹਤ ਦੇ ਆਧਾਰ ਉਤੇ ਅਸਤੀਫ਼ਾ ਦੇ ਕੇ, ਜੁਰਮਾਨੇ ਭਰ ਕੇ ਵੀ ਤਿਵਾੜੀ ਸਭ ਟਾਲਦੇ-ਟਾਲਦੇ ਮੁੱਕਰਦੇ ਰਹੇ। ਡੀ.ਐਨ.ਏ. ਤੋਂ ਬਚਣ ਦੇ ਯਤਨ ਅਸਫ਼ਲ ਹੋਏ। ਅਦਾਲਤ ਦੇ ਹੁਕਮ ਨਾਲ ਟੈਸਟ ਕਰਵਾਉਣਾ ਪਿਆ। ...

ਪੂਰੀ ਖ਼ਬਰ »

ਅਨਜਾਣ ਕਿੱਸੇ ਬਾਲੀਵੁੱਡ ਦੇ

ਫ਼ਿਲਮ ਸੰਗੀਤ ਦੇ ਅਗਿਆਤ ਸੰਗੀਤਕਾਰ

ਕੁਝ ਸਮਾਂ ਪਹਿਲਾਂ ਬੇਸ ਗਿਟਾਰਿਸਟ ਟਾਨੀ ਵਾਜ਼ ਦਾ ਦਿਹਾਂਤ ਹੋ ਗਿਆ ਸੀ। ਇਸ ਬੇਨਾਮ ਸੰਗੀਤਕਾਰ ਨੇ ਅਨੇਕਾਂ ਅਜਿਹੀਆਂ ਧੁਨਾਂ ਨੂੰ ਸੰਗੀਤਬੱਧ ਕੀਤਾ ਸੀ, ਜਿਨ੍ਹਾਂ ਦੀਆਂ ਧੁਨਾਂ 'ਤੇ ਪਹਿਲਾਂ ਵੀ ਸੰਗੀਤ ਪ੍ਰੇਮੀ ਝੂਮੇ ਸਨ ਅਤੇ ਅੱਜ ਵੀ ਝੂਮਦੇ ਨਜ਼ਰ ਆ ਰਹੇ ਹਨ। 1971 ...

ਪੂਰੀ ਖ਼ਬਰ »

ਆਓ, ਫ਼ਕੀਰ ਬਣ ਕੇ ਦੇਖੀਏ

ਇਕ ਵਾਰੀ ਕਿਸੇ ਅਮੀਰ ਨੇ ਆਪਣੇ ਰਾਜ ਵਿਚ ਸਾਰੇ ਸਾਧੂਆਂ ਨੂੰ ਖਾਣੇ 'ਤੇ ਬੁਲਾਇਆ। ਖਾਣਾ ਖਾਣ ਵੇਲੇ ਜਦੋਂ ਸਾਰੇ ਸਾਧੂ ਲਾਈਨਾਂ 'ਚ ਬੈਠੇ ਸੀ ਤਾਂ ਉਸ ਅਮੀਰ ਨੇ ਇਕ ਸ਼ਰਤ ਰੱਖ ਦਿੱਤੀ ਕਿ ਕੋਈ ਵੀ ਖਾਣਾ ਖਾਣ ਵੇਲੇ ਆਪਣੀਆਂ ਦੋਵੇਂ ਕੂਹਣੀਆਂ 'ਚੋਂ ਕੋਈ ਵੀ ਕੂਹਣੀ ਨਹੀਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX