ਤਾਜਾ ਖ਼ਬਰਾਂ


21 ਜੂਨ ਨੂੰ ਪੰਜਾਬ ਦੇ ਦੌਰੇ 'ਤੇ ਆਉਣਗੇ ਕੇਜਰੀਵਾਲ
. . .  1 day ago
ਰਾਜਾਸਾਂਸੀ, 19 ਜੂਨ (ਹੇਰ) - ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 21 ਜੂਨ ਨੂੰ ਅੰਮ੍ਰਿਤਸਰ ਤੋਂ ਇਲਾਵਾ ਲੁਧਿਆਣਾ ਦੇ ਦੌਰੇ 'ਤੇ ਆ ਰਹੇ ਹਨ। ਜਾਣਕਾਰੀ ਮੁਤਾਬਿਕ ਕੇਜਰੀਵਾਲ ਸੋਮਵਾਰ ਨੂੰ 11 ਵਜੇ ਦਿੱਲੀ ਤੋਂ ਹਵਾਈ ਜਹਾਜ਼ ਰਾਹੀਂ ਕਰੀਬ 12 ਵਜੇ ਸ੍ਰੀ ਗੁਰੂ ਰਾਮਦਾਸ...
ਸੀ.ਬੀ.ਐਸ.ਸੀ. ਪੈਟਰਨ ਦੇ ਆਧਾਰ 'ਤੇ ਐਲਾਨਿਆ ਜਾਵੇਗਾ ਨਤੀਜਾ- ਵਿਜੈ ਇੰਦਰ ਸਿੰਗਲਾ
. . .  1 day ago
ਚੰਡੀਗੜ੍ਹ, 19 ਜੂਨ - ਪੰਜਾਬ ਦੇ ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਨੇ ਸਨਿੱਚਰਵਾਰ ਨੂੰ ਐਲਾਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਨਜ਼ੂਰੀ ਤੋਂ ਬਾਅਦ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੇ ਮੱਦੇਨਜ਼ਰ ਬਾਰ੍ਹਵੀਂ ਜਮਾਤ ਦੀਆਂ ਪ੍ਰੀਖਿਆਵਾਂ ਰੱਦ ਕਰਨ ਦਾ ਫ਼ੈਸਲਾ ਕੀਤਾ...
ਪ੍ਰਧਾਨ ਮੰਤਰੀ ਮੋਦੀ ਦੀ ਉੱਚ ਪੱਧਰੀ ਬੈਠਕ ਲਈ ਫ਼ਾਰੂਕ ਅਬਦੁੱਲਾ ਤੇ ਮਹਿਬੂਬਾ ਮੁਫ਼ਤੀ ਨੂੰ ਭੇਜਿਆ ਗਿਆ ਸੱਦਾ
. . .  1 day ago
ਸ੍ਰੀਨਗਰ, 19 ਜੂਨ - ਕੇਂਦਰੀ ਗ੍ਰਹਿ ਸਕੱਤਰ ਨੇ ਅੱਜ ਸਨਿੱਚਰਵਾਰ ਫ਼ਾਰੂਕ ਅਬਦੁੱਲਾ, ਉਮਰ ਅਬਦੁੱਲਾ ਅਤੇ ਮਹਿਬੂਬਾ ਮੁਫ਼ਤੀ ਸਮੇਤ ਜੰਮੂ ਕਸ਼ਮੀਰ ਦੇ 14 ਨੇਤਾਵਾਂ ਨੂੰ 24 ਜੂਨ ਨੂੰ ਪ੍ਰਧਾਨ ਮੰਤਰੀ ਰਿਹਾਇਸ਼ ਵਿਖੇ ਬੈਠਕ 'ਚ ਸ਼ਾਮਲ ਹੋਣ ਲਈ ਸੰਪਰਕ ਕੀਤਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼...
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ
. . .  1 day ago
ਵਿਸ਼ਵ ਟੈੱਸਟ ਚੈਂਪੀਅਨਸ਼ਿਪ ਫਾਈਨਲ : ਚਾਹ ਤੱਕ ਭਾਰਤ ਨੇ 3 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 120 ਦੌੜਾਂ...
ਫਰਾਂਸ ਸਰਕਾਰ ਵਲੋਂ 125 ਬੈੱਡਾਂ ਦੇ ਹਸਪਤਾਲ ਲਈ ਭੇਜਿਆ ਆਕਸੀਜਨ ਪਲਾਂਟ ਦਿੱਲੀ ਗੁਰਦੁਆਰਾ ਕਮੇਟੀ ਕੋਲ ਪੁੱਜਾ
. . .  1 day ago
ਮੰਤਰੀਆਂ ਤੇ ਵਿਧਾਇਕਾਂ ਦੇ ਪੁੱਤਰਾਂ ਨੂੰ ਗੱਫੇ, ਕੱਚੇ ਤੇ ਬੇਰੁਜ਼ਗਾਰ ਅਧਿਆਪਕਾਂ ਨੂੰ ਯੋਗਤਾ ਪੂਰੀ ਹੋਣ ਦੇ ਬਾਵਜੂਦ ਧੱਕੇ - ਜੀ ਟੀ ਯੂ
. . .  1 day ago
ਸੰਗਰੂਰ , 19 ਜੂਨ (ਧੀਰਜ ਪਸ਼ੋਰੀਆ) - ਮੁਹਾਲੀ ਵਿਖੇ ਕਈ ਦਿਨਾਂ ਤੋਂ ਪੱਕਾ ਮੋਰਚਾ ਲਗਾ ਕੇ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਵਲੰਟੀਅਰ ਅਧਿਆਪਕਾਂ ਨੂੰ ਤੁਰੰਤ ਪੱਕਾ ਕਰਨ ਦੀ ਮੰਗ ਕਰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਚਾਹਲ, ਜਨਰਲ ਸਕੱਤਰ ਕੁਲਦੀਪ ਸਿੰਘ ਦੌੜਕਾ, ਜ਼ਿਲ੍ਹਾ...
ਬੀ.ਕੇ.ਯੂ. ਡਕੌਂਦਾ ਵਲੋਂ ਮੋਟਰਾਂ ਵਾਲੀ ਬਿਜਲੀ ਸਪਲਾਈ ਨਾ ਮਿਲਣ ’ਤੇ ਬਿਜਲੀ ਗਰਿੱਡ ਜੈਤੋ ਦੇ ਦਫਤਰ ਅੱਗੇ ਦਿੱਤਾ ਧਰਨਾ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਪਿੰਡ ਚੰਦਭਾਨ ਅਤੇ ਪਿੰਡ ਗੁੰਮਟੀ ਖੁਰਦ (ਸੇਵੇਵਾਲਾ) ਦੇ ਕਿਸਾਨ ਵਲੋਂ...
ਡੇਰਾ ਬੱਸੀ ਦੀ ਮਹਿਕ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ
. . .  1 day ago
ਡੇਰਾ ਬੱਸੀ, 19 ਜੂਨ (ਗੁਰਮੀਤ ਸਿੰਘ) - ਡੇਰਾ ਬੱਸੀ ਦੇ ਦਾਦਪੁਰਾ ਮੁਹੱਲਾ ਵਾਸੀ ਮਹਿਕ ਮਿੱਤਲ ਪੁੱਤਰੀ ਰਮੇਸ਼ ਮਿੱਤਲ ਨੇ ਪੀ.ਸੀ. ਐੱਸ. ਦੀ ਪ੍ਰੀਖਿਆ ਵਿਚੋਂ ਪੂਰੇ ਪੰਜਾਬ ਵਿਚੋਂ ਚੌਥਾ ਸਥਾਨ ਹਾਸਲ ਕੀਤਾ...
ਪੰਜ ਤੱਤਾਂ ਵਿਚ ਵਿਲੀਨ ਹੋਏ ਸ. ਮਿਲਖਾ ਸਿੰਘ
. . .  1 day ago
ਚੰਡੀਗੜ੍ਹ, 19 ਜੂਨ - ਸਰਕਾਰੀ ਸਨਮਾਨਾਂ ਨਾਲ ਸ. ਮਿਲਖਾ ਸਿੰਘ ਦਾ ਅੰਤਿਮ ਸਸਕਾਰ ...
ਸੰਤ ਦਲਬਾਰ ਸਿੰਘ ਛੀਨੀਵਾਲ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿਚ ਲਗਾਉਣ ਦੇ ਫ਼ੈਸਲੇ ਦਾ ਸੁਆਗਤ
. . .  1 day ago
ਮਹਿਲ ਕਲਾਂ, 19 ਜੂਨ (ਅਵਤਾਰ ਸਿੰਘ ਅਣਖੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਅਗਵਾਈ ਹੇਠ ਅੰਤਰਿੰਗ ਕਮੇਟੀ ਦੀ ਹੋਈ ਮੀਟਿੰਗ 'ਚ ਹਲਕਾ ਚੰਨਣਵਾਲ...
ਦੇਸ਼ 'ਚ ਗ੍ਰੀਨ ਫੰਗਸ ਦਾ ਦੂਸਰਾ ਮਾਮਲਾ ਜਲੰਧਰ 'ਚ ਮਿਲਿਆ
. . .  1 day ago
ਜਲੰਧਰ, 19 ਜੂਨ (ਐੱਮ.ਐੱਸ. ਲੋਹੀਆ) - ਜਲੰਧਰ 'ਚ ਗਰੀਨ ਫੰਗਸ ਦਾ ਪਹਿਲਾ ਮਾਮਲਾ ਮਿਲਿਆ ਹੈ, ਜੋ ਦੇਸ਼ 'ਚ ਦੂਸਰਾ ਮਾਮਲਾ ਦੱਸਿਆ ਜਾ ਰਹਾ ਹੈ। ਗ੍ਰੀਨ ਫੰਗਸ ਦਾ ਪਹਿਲਾ...
ਨਾਭਾ ਦੀ ਸਖ਼ਤ ਸੁਰੱਖਿਆ ਜੇਲ੍ਹ ਵਿਚ ਮੋਟੀ ਰਕਮ ਲੈ ਮੋਬਾਈਲ ਸਪਲਾਈ ਕਰਨ ਵਾਲਾ ਆਈ. ਆਰ. ਬੀ. ਦਾ ਮੁਲਾਜ਼ਮ ਗ੍ਰਿਫ਼ਤਾਰ
. . .  1 day ago
ਨਾਭਾ,19 ਜੂਨ (ਅਮਨਦੀਪ ਸਿੰਘ ਲਵਲੀ) - ਸ਼ਹਿਰ ਨਾਭਾ ਵਿਚ ਬਣੀ ਸਖ਼ਤ ਸੁਰੱਖਿਆ ਜੇਲ੍ਹ ਜੋ ਕਿ ਲਗਾਤਾਰ ਗੈਰ ਕਾਨੂੰਨੀ ਸਮੱਗਰੀ ਨਸ਼ਾ ਅਤੇ ਮੋਬਾਈਲ ਮਿਲਣ...
ਦਿਲਬਾਗ ਬਾਗੀ ਸ਼ਰਮਾ ਸ਼੍ਰੋਮਣੀ ਅਕਾਲੀ ਦਲ ਸਰਕਲ ਜੈਤੋ ਦੇ ਪ੍ਰਧਾਨ ਨਿਯੁਕਤ
. . .  1 day ago
ਜੈਤੋ, 19 ਜੂਨ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ) - ਸ਼੍ਰੋਮਣੀ ਅਕਾਲੀ ਦਲ ਦੇ ਸਰਗਮ ਵਰਕਰ ਦਿਲਬਾਗ ਬਾਗੀ ਸ਼ਰਮਾ ਨੂੰ ਪਾਰਟੀ ਦਾ ਸਰਕਲ ਜੈਤੋ ...
ਸੰਗਰੂਰ ਦੇ ਰਿਸ਼ਭ ਬਾਂਸਲ ਨੇ ਪੀ.ਸੀ.ਐੱਸ. ਦੀ ਪ੍ਰੀਖਿਆ 'ਚ ਪੰਜਾਬ ਭਰ 'ਚੋਂ ਪ੍ਰਾਪਤ ਕੀਤਾ 7ਵਾਂ ਸਥਾਨ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੋਰੀਆ) ਸੰਗਰੂਰ ਦੀ ਥਲੇਸ ਬਾਗ ਕਾਲੋਨੀ ਦੇ 26 ਸਾਲਾ ਰਿਸ਼ਭ ਬਾਂਸਲ ਨੇ ਪੀ. ਸੀ. ਐੱਸ. ਦੀ ਪ੍ਰੀਖਿਆ ...
ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਦੇ ਆਏ 15 ਨਵੇਂ ਕੇਸ, 1 ਮੌਤ
. . .  1 day ago
ਬਰਨਾਲਾ, 19 ਜੂਨ (ਗੁਰਪ੍ਰੀਤ ਸਿੰਘ ਲਾਡੀ) - ਜ਼ਿਲ੍ਹਾ ਬਰਨਾਲਾ ਵਿਚ ਕੋਰੋਨਾ ਵਾਇਰਸ ਦੇ ਅੱਜ 15 ਨਵੇਂ ਕੇਸ ਸਾਹਮਣੇ ਆਏ ਹਨ ਅਤੇ 1 ਹੋਰ ਮਰੀਜ਼ ਦੀ ਮੌਤ ਹੋਈ ਹੈ...
ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ
. . .  1 day ago
ਨਵੀਂ ਦਿੱਲੀ, 19 ਜੂਨ - ਦੱਖਣੀ ਸਿਨੇਮਾ ਦੇ ਮਸ਼ਹੂਰ ਅਦਾਕਾਰ ਰਜਨੀਕਾਂਤ ਆਪਣੀ ਸਿਹਤ ਜਾਂਚ ਲਈ ਅਮਰੀਕਾ ਰਵਾਨਾ ਹੋਏ ਹਨ। ਰਜਨੀਕਾਂਤ ਨੇ ਇਕ ਵਿਸ਼ੇਸ਼ ਨਿੱਜੀ ਉਡਾਣ ਵਿਚ ਉਡਾਨ ਭਰੀ...
ਕੈਬਨਿਟ ਮੰਤਰੀ ਸਰਕਾਰੀਆ ਵਲੋਂ ਕਿਸਾਨਾਂ ਨੂੰ ਸੂਇਆ ਰਾਹੀਂ ਟਿੱਲਾ ਤੱਕ ਪਾਣੀ ਪਹੁੰਚਾਉਣ ਦਾ ਲਿਆ ਜਾਇਜ਼ਾ, ਕਿਸਾਨ ਹੋਏ ਬਾਗੋ - ਬਾਗ
. . .  1 day ago
ਲੋਪੋਕੇ, 19 ਜੂਨ (ਗੁਰਵਿੰਦਰ ਸਿੰਘ ਕਲਸੀ)- ਕੈਬਨਿਟ ਮੰਤਰੀ ਪੰਜਾਬ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਵਲੋਂ ਅੱਜ ਵਿਧਾਨ ਸਭਾ ਹਲਕਾ ਰਾਜਾਸਾਂਸੀ ਦੀ ਲਾਹੌਰ ਬਰਾਂਚ ਦੀਆਂ ਨਹਿਰਾਂ...
ਬੁੱਧੀਜੀਵੀਆਂ ਦੀ ਰਿਹਾਈ ਲਈ ਸੰਗਰੂਰ 'ਚ ਕੀਤਾ ਗਿਆ ਰੋਸ ਮੁਜ਼ਾਹਰਾ
. . .  1 day ago
ਸੰਗਰੂਰ, 19 ਜੂਨ (ਧੀਰਜ ਪਸ਼ੌਰੀਆ) - ਭੀਮਾ ਕੋਰੇਗਾਉਂ ਕੇਸ ਵਿਚ ਬੀਤੇ ਤਿੰਨ ਸਾਲ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਬੁੱਧੀਜੀਵੀਆਂ, ਵਕੀਲਾਂ, ਲੇਖਕਾਂ, ਕਲਾਕਾਰਾਂ ਅਤੇ ਸਮਾਜਿਕ ...
4520 ਨਸ਼ੀਲੀਆਂ ਗੋਲੀਆਂ ਸਣੇ 2 ਕਾਬੂ
. . .  1 day ago
ਤਪਾ ਮੰਡੀ,19 ਜੂਨ (ਪ੍ਰਵੀਨ ਗਰਗ) - ਤਪਾ ਪੁਲਿਸ ਨੇ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ 4520 ਨਸ਼ੀਲੀਆਂ ਗੋਲੀਆਂ ਸਣੇ ਦੋ ਜਣਿਆਂ ਨੂੰ ਕਾਬੂ ਕਰ ਕੇ...
ਸਪੋਰਟਸ ਯੂਨੀਵਰਸਿਟੀ, ਪਟਿਆਲਾ ਵਿਚ ਸ.ਮਿਲਖਾ ਸਿੰਘ ਦੀ ਇਕ ਕੁਰਸੀ ਕੀਤੀ ਜਾਵੇਗੀ ਸਥਾਪਿਤ
. . .  1 day ago
ਚੰਡੀਗੜ੍ਹ,19 ਜੂਨ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫਲਾਇੰਗ ਸਿੱਖ ਸ. ਮਿਲਖਾ ਸਿੰਘ ਦੇ ਹੋਏ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਹ ਵੱਡਾ...
ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵਿਰੋਧ ਵਿਚ ਯੂਥ ਅਕਾਲੀ ਦਲ ਵਲੋਂ ਰੋਸ ਪ੍ਰਦਰਸ਼ਨ
. . .  1 day ago
ਲੁਧਿਆਣਾ,19 ਜੂਨ (ਪੁਨੀਤ ਬਾਵਾ) - ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵਲੋਂ ਦੋ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀ ਦੇਣ ਦੇ ਵਿਰੋਧ...
ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਨੇ ਸ.ਮਿਲਖਾ ਸਿੰਘ ਨੂੰ ਕੀਤੀ ਸ਼ਰਧਾਂਜਲੀ ਭੇਟ
. . .  1 day ago
ਚੰਡੀਗੜ੍ਹ,19 ਜੂਨ - ਡਾ.ਦਲਜੀਤ ਸਿੰਘ ਚੀਮਾ ਅਤੇ ਬਿਕਰਮ ਸਿੰਘ ਮਜੀਠੀਆ ਪਾਰਟੀ ਦੇ ਹੋਰ ਨੇਤਾਵਾਂ ਦੇ ਨਾਲ....
ਬੀਬੀ ਜਗੀਰ ਕੌਰ ਨੇ ਉੱਡਣੇ ਸਿੱਖ ਮਿਲਖਾ ਸਿੰਘ ਦੇ ਚਲਾਣੇ 'ਤੇ ਦੁੱਖ ਪ੍ਰਗਟਾਇਆ
. . .  1 day ago
ਅੰਮ੍ਰਿਤਸਰ,19 ਜੂਨ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ....
ਖੰਨਾ ਨਰੋਤਮ ਨਗਰ ਦਾ ਇਕ ਨੌਜਵਾਨ ਦੂਜਾ ਰੈਂਕ ਲੈ ਕੇ ਬਣਿਆ ਪੀ.ਸੀ.ਐਸ. ਅਫ਼ਸਰ
. . .  1 day ago
ਖੰਨਾ,19 ਜੂਨ (ਹਰਜਿੰਦਰ ਸਿੰਘ ਲਾਲ) - ਨਰੋਤਮ ਨਗਰ ਦੇ ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਇੰਜਨੀਅਰਿੰਗ ਕੀਤੀ ਅਤੇ ਉਸਤੋਂ ਬਾਅਦ ਪੀ.ਸੀ.ਐੱਸ. ਦੀ...
ਬਿਜਲੀ ਕੱਟਾਂ ਤੋਂ ਦੁਖੀ ਹੋਕੇ ਕਿਸਾਨਾਂ ਨੇ ਅੱਧੀ ਰਾਤ ਨੂੰ ਕੌਮੀ ਮਾਰਗ ਬਿਠੰਡਾ - ਚੰਡੀਗੜ੍ਹ ਜਾਮ ਕਰ ਕੇ ਕੀਤੀ ਨਾਅਰੇਬਾਜ਼ੀ
. . .  1 day ago
ਤਪਾ ਮੰਡੀ,19 ਜੂਨ (ਵਿਜੇ ਸ਼ਰਮਾ) - ਸੂਬੇ ਦੀ ਕੈਪਟਨ ਸਰਕਾਰ ਵਲੋਂ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ 8 ਘੰਟੇ ਬਿਜਲੀ ਸਪਲਾਈ ਦੇਣ ਦੇ ਦਾਅਵਿਆਂ ਦੀ ਫੂਕ ਨਿਕਲਦੀ ਨਜ਼ਰ ਆ ਰਹੀ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮੱਘਰ ਸੰਮਤ 552

ਅਜੀਤ ਮੈਗਜ਼ੀਨ

ਦੋ ਮਹਾਂਦੀਪਾਂ ਵਿਚ ਫੈਲਿਆ ਹੋਇਆ ਸੰਸਾਰ ਦਾ ਇਕੋ ਇਕ ਸ਼ਹਿਰ, ਇਸਤੰਬੁਲ

ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੁਲ (ਮੁਢਲਾ ਨਾਂਅ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿਚ ਬਾਈਜ਼ਨਟਾਈਨ ਸਾਮਰਾਜ ...

ਪੂਰੀ ਖ਼ਬਰ »

ਮਾਰਾਡੋਨਾ

ਯਾਦ ਰੱਖਣਗੀਆਂ ਸਦੀਆਂ!

ਸਾਲ 2020 ਨੇ ਨਵਾਂ ਕੋਰੋਨਾ ਵਾਇਰਸ ਲਾਗ ਨਾਲ ਮਰਨ ਵਾਲੇ ਵਿਅਕਤੀਆਂ ਨੂੰ ਤਾਂ ਸਿਰਫ਼ ਗਿਣਤੀ ਬਣਾ ਕੇ ਰੱਖ ਦਿੱਤਾ ਹੈ। ਇਸ ਸਾਲ, ਜਿਸ ਦੇ ਗੁਜ਼ਰਨ ਵਿਚ ਹਾਲੇ ਇਕ ਮਹੀਨਾ ਬਾਕੀ ਹੈ, ਵਿਚ ਸ਼ਾਇਦ ਹੀ ਕੋਈ ਦਿਨ ਇਸ ਤਰ੍ਹਾਂ ਦਾ ਬੀਤਿਆ ਹੋਵੇ, ਜਦੋਂ ਸਵੇਰੇ ਅਖ਼ਬਾਰ ਹੱਥ ਵਿਚ ...

ਪੂਰੀ ਖ਼ਬਰ »

ਸਾਈਕਲ ਚਲਾਉਣ ਦਾ ਵਧਦਾ ਸ਼ੌਕ ਤੇ ਇਸ ਦੇ ਫਾਇਦੇ

ਕੋਰੋਨਾ ਨੇ ਪੂਰੀ ਦੁਨੀਆ ਨੂੰ ਘਰਾਂ ਅੰਦਰ ਡੱਕ ਦਿੱਤਾ ਹੋਇਆ ਹੈ। ਜਦੋਂ ਵੀ ਥੋੜ੍ਹੀ ਰਾਹਤ ਮਿਲੀ, ਸਭ ਘਰਾਂ ਤੋਂ ਬਾਹਰ ਨਿਕਲ ਪਏ। ਸੈਂਕੜਿਆਂ ਦੀ ਗਿਣਤੀ ਵਿਚ ਹਰ ਸ਼ਹਿਰ ਵਿਚ ਲੋਕ ਜਿੰਮ ਨੂੰ ਛੱਡ ਕੇ ਸੜਕਾਂ ਉਤੇ ਦੌੜਨ ਜਾਂ ਸਾਈਕਲ ਚਲਾਉਣ ਲੱਗ ਪਏ ਹਨ। ਕੋਰੋਨਾ ਤੋਂ ...

ਪੂਰੀ ਖ਼ਬਰ »

ਵਖਤੁ ਵੀਚਾਰੇ ਸੋ ਬੰਦਾ ਹੋਇ

ਵਕਤ ਅਰਬੀ ਦਾ ਲਫ਼ਜ਼ ਹੈ ਜਿਸ ਦਾ ਅਰਥ ਸਮਾਂ ਹੈ। ਪੰਜਾਬੀ ਵਿਚ ਵਰਤੇ ਜਾਂਦੇ ਸ਼ਬਦ ਵਖਤ, ਵੇਲਾ, ਵਖਤੁ ਸਭ ਦਾ ਅਰਥ ਵੀ ਸਮਾਂ ਹੀ ਹੈ। ਕਈ ਵਾਰ ਇਹ ਸ਼ਬਦ ਜੁੱਟ ਵਿਚ ਵੀ ਵਰਤੇ ਜਾਂਦੇ ਹਨ-ਵੇਲਾ ਵਖਤੁ, ਗੁਰਬਾਣੀ ਵਿਚ ਖਾਸ ਕਰਕੇ। ਬਾਣੀ ਵਿਚ ਤਾਂ ਸ਼ਬਦ 'ਵੇਲ' ਵੀ ਵਰਤਿਆ ਗਿਆ ਹੈ। ...

ਪੂਰੀ ਖ਼ਬਰ »

ਡੀ.ਐਨ.ਏ. ਫਿੰਗਰ ਪ੍ਰਿੰਟਿੰਗ ਤੇ ਅਪਰਾਧ ਜਗਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਅਦਾਲਤਾਂ ਵਿਚ ਕੇਸ ਚੱਲੇ, ਸਿਹਤ ਦੇ ਆਧਾਰ ਉਤੇ ਅਸਤੀਫ਼ਾ ਦੇ ਕੇ, ਜੁਰਮਾਨੇ ਭਰ ਕੇ ਵੀ ਤਿਵਾੜੀ ਸਭ ਟਾਲਦੇ-ਟਾਲਦੇ ਮੁੱਕਰਦੇ ਰਹੇ। ਡੀ.ਐਨ.ਏ. ਤੋਂ ਬਚਣ ਦੇ ਯਤਨ ਅਸਫ਼ਲ ਹੋਏ। ਅਦਾਲਤ ਦੇ ਹੁਕਮ ਨਾਲ ਟੈਸਟ ਕਰਵਾਉਣਾ ਪਿਆ। ਰੋਹਿਤ ਉਨ੍ਹਾਂ ਦਾ ਪੁੱਤਰ ਸਾਬਤ ਹੋਇਆ। ਤਿਵਾੜੀ ਜੀ ਨੂੰ ਪਤਨੀ ਤੇ ਪੁੱਤਰ ਨੂੰ ਉਨ੍ਹਾਂ ਦੇ ਹੱਕ ਦੇਣੇ ਪਏ। ਸ਼ਰਮ ਮਗਰ ਉਨ ਕੋ ਨਹੀਂ ਆਤੀ। ਕਾਂਗਰਸ ਛੱਡ ਕੇ ਭਾਜਪਾ ਵਿਚ ਚਲੇ ਗਏ ਹਨ।
ਦੱਖਣੀ ਭਾਰਤ ਵਿਚ ਇਕ ਦੰਪਤੀ ਜਿਸ ਦਾ ਬੱਚਾ ਵਰ੍ਹਿਆਂ ਪਹਿਲਾ ਗਵਾਚ ਗਿਆ ਸੀ, ਨੂੰ ਇਕ ਦਿਨ ਇਕ ਖਾਨਾ ਬਦੋਸ਼ ਦੰਪਤੀ ਦੇ ਬੱਚੇ ਨੂੰ ਵੇਖ ਕੇ ਸ਼ੱਕ ਪਿਆ ਕਿ ਇਹੀ ਹੈ ਸਾਡਾ ਬੱਚਾ। ਝਗੜਾ ਵਧ ਗਿਆ। ਉਨ੍ਹਾਂ ਕੇਸ ਕਰ ਦਿੱਤਾ, ਮਦਰਾਸ ਹਾਈਕੋਰਟ ਵਿਚ। ਡੀ.ਐਨ.ਏ. ਟੈਸਟ ਹੋਏ ਸਭ ਦੇ। ਟੈਸਟਾਂ ਨੇ ਸਾਬਤ ਕੀਤਾ ਕਿ ਬੱਚਾ ਗ਼ਰੀਬ ਖਾਨਾ ਬਦੋਸ਼ ਦੰਪਤੀ ਦਾ ਹੈ। ਇਸ ਲਈ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ।
ਹੋਰ ਲਓ। ਕੇਰਲਾ ਦੀ ਇਕ ਬੀਮਾ ਏਜੰਟ ਕੁੜੀ ਕੁਨੀਰਮਨ ਨਾਂਅ ਦੇ ਉਦਯੋਗਪਤੀ ਦੇ ਪ੍ਰੇਮ ਜਾਲ ਵਿਚ ਫਸ ਗਈ। ਗਰਭਵਤੀ ਹੋ ਗਈ। ਕੁਨੀਰਮਨ ਨੇ ਉਸ ਨੂੰ ਗਰਭਪਾਤ ਦੀ ਸਲਾਹ ਦਿੱਤੀ ਅਤੇ ਨਾ ਮੰਨਣ ਉਤੇ ਠੁਕਰਾ ਦਿੱਤਾ। ਕੁੜੀ ਨੇ ਬੱਚੇ ਨੂੰ ਜਨਮ ਦਿੱਤਾ ਅਤੇ ਤੈਲੀਚਰੀ ਦੇ ਸੈਸ਼ਨ ਜੱਜ ਕੋਲ ਮੁਕੱਦਮਾ ਠੋਕ ਦਿੱਤਾ। ਡੀ.ਐਨ.ਏ. ਟੈਸਟ ਨੇ ਉਸ ਦਾ ਦੋਸ਼ ਸਾਬਤ ਕੀਤਾ। ਕੁਨੀਰਮਨ ਨੇ ਹਾਈਕੋਰਟ ਵਿਚ ਅਪੀਲ ਕੀਤੀ, ਉਥੇ ਵੀ ਉਸ ਨੂੰ ਡੀ.ਐਨ.ਏ. ਦੀ ਗਵਾਹੀ ਅੱਗੇ ਹਾਰ ਮੰਨ ਕੇ ਮਾਂ/ਬੱਚੇ ਨੂੰ ਖਰਚਾ ਦੇਣ ਲਈ ਮਜਬੂਰ ਹੋਣਾ ਪਿਆ।
ਬਾਬੇ ਤੇ ਸਵਾਮੀ ਅੱਗੇ ਅਯਾਸ਼ੀ ਕਰਕੇ ਬਚ ਨਿਕਲਦੇ ਸਨ। ਹੁਣ ਕੋਈ ਬੀਬੀ ਤਕੜੀ ਹੋਕੇ ਹੱਥ ਪਾਵੇ ਤਾਂ ਬਾਬਿਆਂ ਦੀ ਬੇੜੀ ਡੋਬ ਸਕਦੀ ਹੈ। ਮਿਸਾਲਾਂ ਹਾਜ਼ਰ ਹਨ। ਬੈਂਗਲੌਰ ਦੇ ਸਵਾਮੀ ਸ਼ਰਧਾਨੰਦ ਦੇ ਆਸ਼ਰਮ ਵਿਚ ਇਕ ਅਮੀਰਜ਼ਾਦੀ ਟਿਕੀ। ਚਾਰ ਧੀਆਂ ਸਨ ਉਸ ਦੀਆਂ। ਇਕ ਦਿਨ ਇਕ ਧੀ ਮਿਲਣ ਆਈ ਤਾਂ ਉਸ ਨੂੰ ਆਸ਼ਰਮ ਵਾਲਿਆਂ ਨੇ ਕਿਹਾ ਕਿ ਤੇਰੀ ਮਾਤਾ ਢਿੱਲੀ ਹੋ ਗਈ ਸੀ। ਉਹ ਮੈਂਟਲ ਹਸਪਤਾਲ ਭੇਜੀ ਹੋਈ ਹੈ। ਕੁੜੀ ਹਸਪਤਾਲ ਗਈ। ਮਾਂ ਉਥੇ ਨਾ ਮਿਲੀ। ਆਸ਼ਰਮ ਵਾਲੇ ਇਧਰ-ਉਧਰ ਦੀਆਂ ਮਾਰਨ ਲੱਗੇ। ਧੀ ਨੂੰ ਸ਼ੱਕ ਪਿਆ। ਉਸ ਨੇ ਮੀਡੀਆ ਵਿਚ ਰੌਲਾ ਪਾ ਦਿੱਤਾ। ਗੱਲ ਕੇਂਦਰ ਸਰਕਾਰ ਤੱਕ ਗਈ ਜਿਸ ਨੇ ਕਰਨਾਟਕ ਸਰਕਾਰ ਨੂੰ ਜਾਂਚ ਦੇ ਹੁਕਮ ਦਿੱਤੇ। ਪੁਲਿਸ ਨੂੰ ਸ਼ੱਕ ਪਿਆ ਕਿ ਸਵਾਮੀ ਨੇ ਉਹ ਔਰਤ ਮਾਰ ਕੇ ਲਾਸ਼ ਆਸ਼ਰਮ ਵਿਚ ਦੱਬ ਦਿੱਤੀ ਹੋਈ ਹੈ। ਕਿਸੇ ਨੇ ਪੁਲਿਸ ਨੂੰ ਇਸ ਬਾਰੇ ਮੁਖਬਰੀ/ਸ਼ਿਕਾਇਤ ਵੀ ਕੀਤੀ। ਕਈ ਸਾਲ ਪਿਛੋਂ ਸ਼ੱਕ ਵਾਲੀ ਥਾਂ ਖੁਦਾਈ ਹੋਈ। ਇਕ ਔਰਤ ਦਾ ਪਿੰਜਰ, ਵਾਲ, ਦਾੜ੍ਹਾਂ ਲੱਭੇ। ਉਨ੍ਹਾਂ ਨੇ ਡੀ.ਐਨ.ਏ. ਨੂੰ ਉਸ ਦੇ ਬਜ਼ੁਰਗ ਮਾਤਾ-ਪਿਤਾ ਦੇ ਡੀ.ਐਨ.ਏ. ਨਾਲ ਮੇਲ ਕੇ ਵੇਖਿਆ। ਔਰਤ ਦੇ ਡੀ.ਐਨ.ਏ. ਦੇ ਬੈਂਡ ਮਾਤਾ/ਪਿਤਾ ਵਿਚ ਮਿਲ ਰਹੇ ਸਨ। ਸਵਾਮੀ ਨੂੰ ਫਾਂਸੀ ਦੀ ਸਜ਼ਾ ਹੋਈ। ਉਹ ਔਰਤ ਸਧਾਰਨ ਨਹੀਂ ਸੀ। ਮੈਸੂਰ ਦੀ ਤਤਕਾਲੀਨ ਦੀਵਾਨ ਦੀ ਧੀ ਸੀ। ਕਰੋੜਾਂ ਦੀ ਜਾਇਦਾਦ ਦੀ ਮਾਲਕ। ਆਮ ਬੀਬੀ ਦੀ ਗੱਲ ਹੁੰਦੀ ਤਾਂ ਸ਼ਾਇਦ ਸਵਾਮੀ ਸੁੱਕਾ ਬਚ ਜਾਂਦਾ।
ਦੱਖਣ ਦੇ ਦੂਜੇ ਸਵਾਮੀ ਪ੍ਰੇਮਾਨੰਦ ਭਾਰਤ ਤੇ ਲੰਕਾ ਦੀਆਂ ਮੁਟਿਆਰਾਂ ਦੇ ਮਸੀਹਾ ਹੋਣ ਦਾ ਦੰਭ ਕਰਕੇ ਅਯਾਸ਼ੀ ਕਰਦੇ। ਇਕ ਦਿਨ ਉਸ ਦੀ ਕਮੀਨਗੀ ਤੋਂ ਪ੍ਰੇਸ਼ਾਨ ਤਿੰਨ ਕੁੜੀਆਂ ਭੱਜ ਗਈਆਂ। ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਕੀਤੀ ਤੇ ਦੱਸਿਆ ਕਿ ਸਾਡੇ ਵਿਚੋਂ ਇਕ ਗਰਭਵਤੀ ਹੈ। ਉਹ ਬੱਚੇ ਨੂੰ ਜਨਮ ਨਹੀਂ ਦੇਣਾ ਚਾਹੁੰਦੀ। ਕਾਨੂੰਨੀ ਨਿਗਰਾਨੀ ਹੇਠ ਉਸ ਦਾ ਗਰਭਪਾਤ ਕਰਵਾ ਕੇ ਭਰੂਣ ਦਾ ਡੀ.ਐਨ.ਏ. ਲਿਆ ਗਿਆ। ਉਸ ਵਿਚ ਸਵਾਮੀ ਦੇ ਡੀ.ਐਨ.ਏ. ਦੇ ਬੈਂਡ ਸਨ। ਸਵਾਮੀ ਨੇ ਅਸਰ-ਰਸੂਖ ਵਰਤ ਕੇ ਇੰਗਲੈਂਡ ਤੋਂ ਡੀ.ਐਨ.ਏ. ਟੈਸਟ ਦੀਆਂ ਝੂਠੀਆਂ ਰਿਪੋਰਟਾਂ ਪੇਸ਼ ਕਰ ਦਿੱਤੀਆਂ। ਹਾਈਕੋਰਟ ਸਾਹਮਣੇ ਦੇਸੀ-ਵਿਦੇਸ਼ੀ ਦੋ ਰਿਪੋਰਟਾਂ ਸਨ। ਕੋਰਟ ਨੇ ਦੇਸੀ ਮਾਹਿਰਾਂ ਦੀ ਰਿਪੋਰਟ ਸਹੀ ਮੰਨ ਕੇ ਸਵਾਮੀ ਨੂੰ ਉਮਰ ਕੈਦ ਠੋਕੀ। ਸਵਾਮੀ ਨੇ ਸੁਪਰੀਮ ਕੋਰਟ ਵਿਚ ਅਪੀਲ ਕੀਤੀ। ਅਪੀਲ ਰੱਦ ਕਰ ਕੇ ਸੁਪਰੀਮ ਕੋਰਟ ਨੇ ਦੋਹਰੀ ਉਮਰ ਕੈਦ ਦੀ ਸਜ਼ਾ ਬਹਾਲ ਰੱਖੀ।
ਬੇਔਲਾਦ ਲੋਕ ਵਿਦੇਸ਼ਾਂ ਵਿਚ ਟੈਸਟ ਟਿਊਬ ਬੇਬੀ ਲਈ ਜਾਂਦੇ ਹਨ। ਇਸ ਕਾਰਜ ਲਈ ਗਈ ਇਕ ਔਰਤ ਦੇ ਘਰ ਜੁੜਵਾ ਬੱਚੇ ਹੋਏ। ਬਾਲਾਂ ਦਾ ਮੁਹਾਂਦਰਾ ਪਿਓ ਨਾਲੋਂ ਵੱਧ ਡਾਕਟਰ ਨਾਲ ਮਿਲ ਰਿਹਾ ਸੀ। ਔਰਤ ਨੂੰ ਕਿਸੇ ਨੇ ਸ਼ੱਕ ਪਾਇਆ ਕਿ ਤੇਰੇ ਓਵਮ ਨੂੰ ਫਰਟੀਲਾਈਜ਼ ਕਰਨ ਸਮੇਂ ਤੇਰੇ ਪਤੀ ਦੀ ਥਾਂ ਡਾਕਟਰ ਨੇ ਆਪਣੇ ਸਪਰਮ ਵਰਤੇ ਹੋਣਗੇ। ਸ਼ੱਕ ਦੀ ਬਿਨ੍ਹਾਂ ਉਤੇ ਔਰਤ ਨੇ ਆਪਣੇ ਪਤੀ, ਬੱਚਿਆਂ ਤੇ ਡਾਕਟਰ ਦੇ ਡੀ.ਐਨ.ਏ. ਟੈਸਟ ਕਰਵਾਏ। ਸ਼ੱਕ ਸੱਚਾ ਨਿਕਲਿਆ। ਬਾਅਦ ਵਿਚ ਪਤਾ ਲੱਗਾ ਕਿ ਉਸ ਦੇ ਕਲੀਨਿਕ ਵਿਚ ਜਨਮ ਲੈਣ ਵਾਲੇ ਸੱਠ ਪੈਂਹਠ ਬੱਚੇ ਉਸ ਦੀ ਇਸੇ ਕਮੀਨਗੀ ਦਾ ਫਲ ਹਨ।
ਹੁਣ ਇਕ ਦਿਲਚਸਪ ਕੇਸ ਵੇਖੋ। ਇੰਗਲੈਂਡ ਵਿਚ ਇਕ ਭਾਰਤੀ ਪਤਨੀ ਤੇ ਤਿੰਨ ਬੱਚਿਆਂ ਨਾਲ ਰਹਿੰਦਾ ਸੀ। ਉਸ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਸਾਡਾ ਚੌਥਾ ਬੱਚਾ ਭਾਰਤ ਵਿਚ ਹੈ। ਉਸ ਨੂੰ ਇੰਗਲੈਂਡ ਲਿਆਉਣ ਦੀ ਆਗਿਆ ਦਿਓ। ਸਰਕਾਰ ਨੇ ਮਾਤਾ-ਪਿਤਾ ਤੇ ਚਾਰੇ ਬੱਚਿਆਂ ਦੇ ਡੀ.ਐਨ.ਏ. ਲਏ। ਭਾਰਤ ਰਹਿੰਦੇ ਬੱਚੇ ਦੇ ਬੈਂਡ ਮਾਤਾ-ਪਿਤਾ ਨਾਲ ਮਿਲ ਰਹੇ ਸਨ। ਉਸ ਨੂੰ ਇੰਗਲੈਂਡ ਲਿਜਾਣ ਦੀ ਆਗਿਆ ਮਿਲ ਗਈ। ਗੜਬੜ ਹੋਰ ਨਿਕਲੀ। ਇੰਗਲੈਂਡ ਰਹਿੰਦੇ ਤਿੰਨ ਬਾਲਾਂ ਵਿਚੋਂ ਇਕ ਦੇ ਬੈਂਡ ਮਾਤਾ ਵਿਚ ਤਾਂ ਸਨ, ਪਿਤਾ ਵਿਚ ਨਹੀਂ ਦਿਸ ਰਹੇ ਸਨ। ਜੇ ਸਰਕਾਰ ਇਹ ਭੇਦ ਖੋਲ੍ਹ ਦਿੰਦੀ ਤਾਂ ਇਸ ਗ੍ਰਹਿਸਥੀ ਵਿਚ ਤੂਫਾਨ ਆ ਜਾਂਦਾ। ਸਰਕਾਰੀ ਅਧਿਕਾਰੀਆਂ ਨੇ ਕਿਸੇ ਨੂੰ ਨਹੀਂ ਦੱਸਿਆ ਕਿ ਇਹ ਬੱਚਾ ਨਾਜਾਇਜ਼ ਸਬੰਧਾਂ ਦੀ ਦੇਣ ਹੈ। ਇਸ ਭੇਦ ਨੂੰ ਕਾਗਜ਼ਾਂ ਵਿਚ ਹੀ ਗੁਪਤ/ਨਿੱਜੀ ਕਹਿ ਕੇ ਦਫਨ ਕਰ ਦਿੱਤਾ।
ਨਿਬੰਧ ਦੇ ਆਰੰਭ ਵਿਚ ਜਿਸ ਅਮਰੀਕੀ ਪ੍ਰੈਜ਼ੀਡੈਂਟ ਦਾ ਜ਼ਿਕਰ ਹੈ ਉਹ ਹੈ ਥਾਮਸ ਜੈਫਰਸਨ। ਜੀਵਨ ਕਾਲ 1743 ਤੋਂ 1826 ਤੱਕ। ਕੁਝ ਸਮਾਂ ਉਹ ਫਰਾਂਸ ਵਿਚ ਰਾਜਦੂਤ ਵੀ ਰਿਹਾ। ਉਸ ਨਾਲ ਸੈਲੀ ਰੈਮਿੰਗ ਨਾਂਅ ਦੀ ਨੌਕਰਾਨੀ ਰਹਿੰਦੀ ਸੀ, ਜਿਸ ਦੇ ਚਾਰ ਬੱਚੇ ਸਨ। ਲੋਕ ਕਹਿੰਦੇ ਸਨ, ਇਹ ਬੱਚੇ ਪ੍ਰੈਜ਼ੀਡੈਂਟ ਦੇ ਹੀ ਹਨ। ਪਿੱਛੇ ਜਿਹੇ ਯੂਜੀਨ ਫੋਸਟਰ ਨੇ ਦੱਬੇ ਮੁਰਦੇ ਉਖਾੜੇ ਹਨ। ਜੈਫਰਸਨ ਦਾ ਪੁੱਤਰ ਕੋਈ ਨਹੀਂ ਸੀ। ਪੁੱਤਰ ਦੇ ਵਾਈ ਕਰੋਮੋਸੋਮ ਪਿਤਾ ਤੋਂ ਆਉਂਦੇ ਹਨ। ਇਸ ਲਈ ਜੈਫਰਸਨ ਦੇ ਚਾਚਿਆਂ ਦੀ ਔਲਾਦ ਦੇ ਇਕ ਮੁੰਡੇ ਦੇ ਵਾਈ ਕਰੋਮੋਸੋਮ ਵੱਖ ਕੀਤੇ ਗਏ। ਦੂਜੇ ਪਾਸੇ ਸੈਲੀ ਦੀ ਔਲਾਦ ਦੀ ਅਗਲੀ ਪੀੜ੍ਹੀ ਵਿਚੋਂ ਇਕ ਮੁੰਡੇ ਦਾ ਵਾਈ ਕਰੋਮੋਸੋਮ ਵੱਖ ਕੀਤਾ ਗਿਆ। ਦੋਵਾਂ ਦੇ ਡੀ.ਐਨ.ਏ. ਪ੍ਰਿੰਟਾਂ ਦੇ ਬੈਂਡਾਂ ਦੇ ਪੈਟਰਨ ਨੇ ਸਪੱਸ਼ਟ ਕਰ ਦਿੱਤਾ ਕਿ ਸੈਲੀ ਦੇ ਘੱਟੋ-ਘੱਟ ਇਸ ਪੁੱਤਰ ਦਾ ਵੱਡਾ ਵਡੇਰਾ ਸੈਲੀ ਤੇ ਜੈਫਰਸਨ ਦੇ ਰਿਸ਼ਤੇ ਦੀ ਦੇਣ ਸੀ।
ਹੁਣ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਦੀ ਗੱਲ ਕਰੀਏ। ਸਿਵਲ ਸਕੱਤਰੇਤ ਵਿਚ ਧਮਾਕੇ ਸਮੇਂ ਮੁੱਖ ਮੰਤਰੀ ਸਮੇਤ 18 ਬੰਦੇ ਮਾਰੇ ਗਏ। 18 ਲਾਸ਼ਾਂ ਦੇ ਸਿਰ ਸਾਬਤ ਸਨ। ਪਛਾਣ ਹੋ ਗਈ। ਇਕ ਅਣਪਛਾਤਾ ਸਿਰ ਤੇ ਲੱਤਾਂ ਦੀ ਵਾਧੂ ਜੋੜੀ ਵੀ ਸੀ। ਡੀ.ਐਨ.ਏ. ਟੈਸਟ ਤੋਂ ਇਹ ਇਕੋ ਬੰਦੇ ਦੇ ਸਨ। ਸ਼ੱਕ ਤੇ ਛਾਣਬੀਣ ਦੇ ਆਧਾਰ ਉਤੇ ਇਨ੍ਹਾਂ ਅੰਗਾਂ ਦੇ ਡੀ.ਐਨ.ਏ. ਨੂੰ ਸ਼ੱਕੀ ਦੇ ਮਾਤਾ-ਪਿਤਾ ਨਾਲ ਮੇਲਿਆ ਗਿਆ। ਇਨ੍ਹਾਂ ਦੀ ਬੈਂਡ ਸਾਂਝ ਤੋਂ ਮਨੁੱਖੀ ਬੰਬ ਦਿਲਾਵਰ ਸਿੰਘ ਦੀ ਪਛਾਣ ਹੋਈ।
ਡੀ.ਐਨ.ਏ. ਫਿੰਗਰ ਪ੍ਰਿੰਟਿੰਗ ਦੀ ਖੋਜ 1984 ਵਿਚ ਲੀਸੈਸਟਰ ਯੂਨੀਵਰਸਿਟੀ ਦੇ ਐਲੈਕਸ ਜੈਫਰੀ ਨੇ ਕੀਤੀ। ਭਾਰਤ ਵਿਚ ਇਸ ਸਿਲਸਿਲੇ ਵਿਚ ਮੋਢੀਆਂ ਵਾਲਾ ਕੰਮ ਸੀ.ਐਸ.ਆਈ.ਆਰ. ਦੇ ਹੈਦਰਾਬਾਦ ਦੇ ਸੈਂਟਰ ਫਾਰ ਸੈਲੂਲਰ ਐਂਡ ਮਾਲੀਕਿਊਲਰ ਬਾਇਓਾਲੋਜੀ ਦੇ ਡਾ: ਲਾਲ ਜੀ ਸਿੰਘ ਤੇ ਡਾ: ਵੀ.ਕੇ. ਕਸ਼ਿਅਪ ਨੇ ਕੀਤਾ ਹੈ। ਮਨੁੱਖੀ ਕਰੋਮੋਸੋਮ ਵਿਚ ਤਿੰਨ ਅਰਬ ਨਿਊਕਲੀਓਟਾਈਡ ਬੇਸ ਪੇਅਰ (ਜੋੜੇ) ਹੁੰਦੇ ਹਨ। ਭਾਵ ਛੇ ਅਰਬ ਨਿਊਲੀਓਟਾਈਡ ਨਿਊਕਲੀਓਟਾਈਡ ਨਾਈਟ੍ਰੋਜਨ ਬੇਸ ਵਾਲੇ ਰਸਾਇਣਕ ਯੋਗਿਕ (ਕੰਪਾਊਂਡ) ਹਨ। ਡੀ.ਐਨ.ਏ. ਵਿਚਲੇ ਚਾਰ ਨਿਊਕਲੀਓਟਾਈਡ ਹਨ : ਐਡੀਨਾਈਨ (ਏ), ਸਾਈਟੋਸਾਈਨ (ਸੀ), ਗੁਆਨਾਈਨ (ਜੀ) ਤੇ ਥਾਈਮਾਈਨ। ਇਹ ਆਪਸ ਵਿਚ ਹਾਈਡ੍ਰੋਜਨ ਨਾਲ ਜੁੜਦੇ ਹਨ। ਏ ਹਮੇਸ਼ਾ ਟੀ ਨਾਲ ਅਤੇ ਜੀ ਹਮੇਸ਼ਾ ਸੀ ਨਾਲ। ਇਹ ਕੁੰਡਲੀ ਮਾਰੀ ਬੈਠੇ ਸੱਪਾਂ ਵਾਂਗ ਵਲ ਖਾਂਦੇ ਡੀ.ਐਨ.ਏ. ਨੂੰ ਬਣਾਉਂਦੇ ਹਨ। ਕਰੋਮੋਸੋਮਾ ਉਤੇ ਨਿਊਕਲੀਓਟਾਈਡਾਂ ਦੀ ਤਰਤੀਬ ਹਰ ਬੰਦੇ ਵਿਚ ਚਾਲੀ ਹਜ਼ਾਰ ਦੇ ਕਰੀਬ ਜੀਨਜ਼ ਬਣਾਉਂਦੀ ਹੈ ਜੋ ਬੰਦੇ ਦੇ ਸੁਭਾਅ, ਸਿਹਤ, ਬਿਮਾਰੀਆਂ ਦਾ ਕੋਡ ਹਨ। ਡੀ.ਐਨ.ਏ. ਦੇ 6 ਅਰਬ ਨਿਊਕਲੀਓਟਾਈਡਾਂ ਵਿਚੋਂ ਫਿੰਗਰ ਪ੍ਰਿੰਟਿੰਗ ਸਮੇਂ ਨਾਨ ਕੋਡਿੰਗ ਖੇਤਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਇਹ ਨਾਨ ਕੋਡਿੰਗ ਨਿਊਕਲੀਓਟਾਈਡ ਸੀਕਵੈਂਸਾਂ (ਲੜੀਆਂ/ਪੱਟੀਆਂ) ਵਾਰ-ਵਾਰ ਡੀ.ਐਨ.ਏ. ਵਿਚ ਦਿਸਦੀਆਂ ਹਨ। ਖਾਸ ਤਰਤੀਬ ਵਿਚ ਜੋ ਹਰ ਬੰਦੇ ਵਿਚ ਵਿਲੱਖਣ ਹੈ। ਟੈਲੋਮੀਅਰ, ਸੈਂਟਰੋਮੀਅਰ, ਵਾਈ ਕਰੋਮੋਸੋਮ ਤੇ ਰੀਟਰੋਕਰੋਮੈਟਿਨ ਖੇਤਰ ਲਓ ਕਿਸੇ ਵੀ ਕਰੋਮੋਸੋਮ ਦਾ। ਉਥੇ ਇਨ੍ਹਾਂ ਦੀ ਵੱਡੀ ਗਿਣਤੀ ਮਿਲ ਜਾਵੇਗੀ।
ਡੀ.ਐਨ.ਏ. ਫਿੰਗਰ ਪ੍ਰਿੰਟ ਵਿਚ ਕੀ ਹੁੰਦਾ ਹੈ? ਕੁਝ ਪਛਾਣੇ ਜਾਣ ਯੋਗ ਬੈਂਡਾਂ ਦਾ ਪੈਟਰਨ ਇਕ ਬੈਂਡ ਵਿਚ ਕੀ ਹੁੰਦਾ ਹੈ? ਉੱਤਰ ਹੈ ਏ-ਜੀ, ਏ-ਜੀ, ਸੀ-ਟੀ, ਸੀ-ਟੀ, ਸੀ-ਟੀ, ਸੀ-ਟੀ, ਏ-ਜੀ ਦੀ ਲੰਬੀ ਚੇਨ। ਹਰ ਬੰਦੇ ਦੇ ਫਿੰਗਰ ਪ੍ਰਿੰਟ ਵਿਚ ਇਨ੍ਹਾਂ ਬੈਂਡਾਂ ਦਾ ਵਿਲੱਖਣ ਪੈਟਰਨ ਮਾਤਾ-ਪਿਤਾ ਤੋਂ ਆਉਂਦਾ ਹੈ ਜੋ ਪੀੜ੍ਹੀ-ਦਰ-ਪੀੜ੍ਹੀ ਪਛਾਣ ਬਣਾਉਂਦਾ ਹੈ। ਬੈਂਡ ਤੇ ਪੈਟਰਨ ਨਿਊਕਲੀਓਟਾਈਡਾਂ ਦੇ ਜੋੜ ਤੇ ਦੁਹਰਾਅ ਨਾਲ ਬਣਦੇ ਹਨ। ਦੁਹਰਾਅ ਟੋਟੇ (ਰੀਪੀਟਡ ਸੈਗਮੈਂਟਸ) ਪਛਾਣਨ ਨਾਲ ਜੁੜਿਆ ਹੈ ਡੀ.ਐਨ.ਏ. ਫਿੰਗਰ ਪ੍ਰਿੰਟਿੰਗ ਕਾਰਜ ਦੁਹਰਾਅ ਦੀਆਂ ਅੱਗੋਂ ਵੰਨਗੀਆਂ ਹਨ। ਵੇਰੀਏਬਲ ਨੰਬਰ ਟੈਂਡਮ ਰੀਪੀਟ (ਵੀ.ਐਨ.ਟੀ.ਆਰ.) ਇਨ੍ਹਾਂ ਵਿਚੋਂ ਇਕ ਹੈ। ਇਸ ਨੂੰ ਰਿਸਟਰਿਕਸਨ ਫਰੈਰੀਮੈਂਟ ਲੈਂਗਥ ਪਾਲੀਮਾਰਫਿਜਮ (ਆਰ.ਐਫ.ਐਲ.ਪੀ.) ਤਕਨੀਕ ਨਾਲ ਵਰਤ ਕੇ ਡੀ.ਐਨ.ਏ. ਪ੍ਰਿੰਟ ਪ੍ਰਾਪਤ ਕਰਨ ਦੀ ਵਿਧੀ ਸਭ ਤੋਂ ਪੁਰਾਣੀ ਵਿਧੀ ਹੈ।
ਇਸ ਵਿਧੀ ਦੀ ਵਰਤੋਂ ਦੀ ਮੁਸ਼ਕਿਲ ਇਹ ਸੀ ਕਿ ਇਸ ਵਾਸਤੇ ਖਾਸੀ ਮਾਤਰਾ ਵਿਚ ਅਣਵਿਕ੍ਰਿਤ (ਅਨਡੈਮੇਜਡ) ਡੀ.ਐਨ.ਏ. ਮਿਲੇ। ਇਸ ਵਿਧੀ ਵਿਚ ਸਮਾਂ ਵੀ ਵਧੇਰੇ ਲਗਦਾ ਸੀ। ਪਾਲੀਮਰੇਜ਼ ਚੇਨ ਰੀਐਕਸ਼ਨ (ਪੀ.ਸੀ.ਆਰ.) ਨਾਲ ਅੱਜਕਲ੍ਹ ਡੀ.ਐਨ.ਏ. ਦੇ ਇਕ ਨਿੱਕੇ ਜਿਹੇ ਟੋਟੇ ਦੀਆਂ ਲੱਖਾਂ ਕਾਪੀਆਂ ਛਿਣ ਭਰ ਵਿਚ ਬਣਾ ਲਈਆਂ ਜਾਂਦੀਆਂ ਹਨ। ਅੱਜਕਲ੍ਹ ਇਸ ਦੀ ਮਦਦ ਨਾਲ ਹੀ ਟੈਸਟ ਹੁੰਦੇ ਹਨ। (ਸਮਾਪਤ)
**

ਖ਼ਬਰ ਸ਼ੇਅਰ ਕਰੋ

 

ਅਨਜਾਣ ਕਿੱਸੇ ਬਾਲੀਵੁੱਡ ਦੇ

ਫ਼ਿਲਮ ਸੰਗੀਤ ਦੇ ਅਗਿਆਤ ਸੰਗੀਤਕਾਰ

ਕੁਝ ਸਮਾਂ ਪਹਿਲਾਂ ਬੇਸ ਗਿਟਾਰਿਸਟ ਟਾਨੀ ਵਾਜ਼ ਦਾ ਦਿਹਾਂਤ ਹੋ ਗਿਆ ਸੀ। ਇਸ ਬੇਨਾਮ ਸੰਗੀਤਕਾਰ ਨੇ ਅਨੇਕਾਂ ਅਜਿਹੀਆਂ ਧੁਨਾਂ ਨੂੰ ਸੰਗੀਤਬੱਧ ਕੀਤਾ ਸੀ, ਜਿਨ੍ਹਾਂ ਦੀਆਂ ਧੁਨਾਂ 'ਤੇ ਪਹਿਲਾਂ ਵੀ ਸੰਗੀਤ ਪ੍ਰੇਮੀ ਝੂਮੇ ਸਨ ਅਤੇ ਅੱਜ ਵੀ ਝੂਮਦੇ ਨਜ਼ਰ ਆ ਰਹੇ ਹਨ। 1971 ...

ਪੂਰੀ ਖ਼ਬਰ »

ਆਓ, ਫ਼ਕੀਰ ਬਣ ਕੇ ਦੇਖੀਏ

ਇਕ ਵਾਰੀ ਕਿਸੇ ਅਮੀਰ ਨੇ ਆਪਣੇ ਰਾਜ ਵਿਚ ਸਾਰੇ ਸਾਧੂਆਂ ਨੂੰ ਖਾਣੇ 'ਤੇ ਬੁਲਾਇਆ। ਖਾਣਾ ਖਾਣ ਵੇਲੇ ਜਦੋਂ ਸਾਰੇ ਸਾਧੂ ਲਾਈਨਾਂ 'ਚ ਬੈਠੇ ਸੀ ਤਾਂ ਉਸ ਅਮੀਰ ਨੇ ਇਕ ਸ਼ਰਤ ਰੱਖ ਦਿੱਤੀ ਕਿ ਕੋਈ ਵੀ ਖਾਣਾ ਖਾਣ ਵੇਲੇ ਆਪਣੀਆਂ ਦੋਵੇਂ ਕੂਹਣੀਆਂ 'ਚੋਂ ਕੋਈ ਵੀ ਕੂਹਣੀ ਨਹੀਂ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX