ਤਾਜਾ ਖ਼ਬਰਾਂ


ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  10 minutes ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  27 minutes ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  29 minutes ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  32 minutes ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  35 minutes ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  3 minutes ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  about 1 hour ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  about 1 hour ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  about 1 hour ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  1 minute ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  about 2 hours ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  about 2 hours ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  about 2 hours ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  about 2 hours ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  about 3 hours ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਐੱਸ. ਡੀ. ਐਮ. ਯਸ਼ਪਾਲ ਸ਼ਰਮਾ ਨੇ ਗ਼ੈਰ ਹਾਜ਼ਰ ਮਿਲ਼ੇ ਮੁਲਾਜ਼ਮਾਂ ਤੋਂ ਮੰਗਿਆ ਸਪਸ਼ਟੀਕਰਨ
. . .  about 3 hours ago
ਬੱਸੀ ਪਠਾਣਾਂ, 22 ਸਤੰਬਰ (ਰਵਿੰਦਰ ਮੌਦਗਿਲ, ਐੱਚ ਐੱਸ ਗੌਤਮ) - ਬੁੱਧਵਾਰ ਨੂੰ ਐੱਸ.ਡੀ.ਐਮ. ਬੱਸੀ ਪਠਾਣਾ ਅਤੇ ਨਾਇਬ ਤਹਿਸੀਲਦਾਰ ਏ.ਪੀ.ਐੱਸ. ਸੋਮਲ ਵਲੋਂ ਲੋਕਾਂ ਨੂੰ ਪ੍ਰੇਸ਼ਾਨੀ ਤੋਂ ਬਚਾਉਣ ਤੇ ਦਫ਼ਤਰਾਂ...
ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ
. . .  about 3 hours ago
ਨਵੀਂ ਦਿੱਲੀ, 22 ਸਤੰਬਰ - ਸਨਰਾਈਜ਼ਰਸ ਹੈਦਰਾਬਾਦ ਦੇ ਗੇਂਦਬਾਜ਼ ਟੀ. ਨਟਰਾਜਨ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ | ਆਈ. ਪੀ. ਐਲ. ਵਿਚ ਕੋਰੋਨਾ ਦੀ ਐਂਟਰੀ ਤੋਂ ਬਾਅਦ ਨਟਰਾਜਨ ਦੇ ਸੰਪਰਕ ਵਿਚ ...
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਬੇਅਦਬੀ ਘਟਨਾ ਸੰਬੰਧੀ ਸ਼੍ਰੋਮਣੀ ਕਮੇਟੀ ਨੇ ਕਰਵਾਇਆ ਪਸ਼ਚਾਤਾਪ ਸਮਾਗਮ
. . .  about 3 hours ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਕਰਨੈਲ ਸਿੰਘ, ਜੇ ਐੱਸ ਨਿੱਕੂਵਾਲ) - ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਬੇਅਦਬੀ ਦੀ ਘਟਨਾ 'ਤੇ ਅੱਜ ਤਖ਼ਤ ਸਾਹਿਬ ਵਿਖੇ...
ਯੂ.ਕੇ. ਨੇ ਕੋਵਿਡਸ਼ੀਲਡ ਨੂੰ ਦਿੱਤੀ ਮਾਨਤਾ
. . .  about 4 hours ago
ਨਵੀਂ ਦਿੱਲੀ, 22 ਸਤੰਬਰ - ਬ੍ਰਿਟੇਨ ਨੇ ਆਖ਼ਰਕਾਰ ਸੀਰਮ ਇੰਸਟੀਚਿਊਟ ਆਫ਼ ਇੰਡੀਆ ਦੁਆਰਾ ਬਣਾਈ ਗਈ ਕੋਰੋਨਾ ਵੈਕਸੀਨ 'ਕੋਵੀਸ਼ਲਿਡ' ਨੂੰ ਆਪਣੇ ਨਵੇਂ ਯਾਤਰਾ ਨਿਯਮਾਂ ਵਿਚ ਮਨਜ਼ੂਰੀ ਦੇ ਦਿੱਤੀ...
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋ ਖਟਕੜ ਕਲਾਂ 'ਚ ਸ਼ਹੀਦਾਂ ਨੂੰ ਸਿਜਦਾ
. . .  about 4 hours ago
ਬੰਗਾ, 22 ਸਤੰਬਰ (ਜਸਬੀਰ ਸਿੰਘ ਨੂਰਪੁਰ) - ਖਟਕੜ ਕਲਾਂ ਵਿਖੇ ‍ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਵਲੋਂ ਸ਼ਹੀਦਾਂ ਨੂੰ ਸਿਜਦਾ ਕੀਤਾ ਗਿਆ | ਉਨ੍ਹਾਂ ਆਖਿਆ ਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ...
ਲੋਕਾਂ ਦੀਆਂ ਮੁਸ਼ਕਲਾਂ ਪਹਿਲ ਦੇ ਆਧਾਰ 'ਤੇ ਹੱਲ ਕੀਤੀਆਂ ਜਾਣਗੀਆਂ - ਕਮਿਸ਼ਨਰ ਭੁੱਲਰ
. . .  about 4 hours ago
ਲੁਧਿਆਣਾ, 22 ਸਤੰਬਰ (ਪਰਮਿੰਦਰ ਸਿੰਘ ਆਹੂਜਾ ) - ਲੁਧਿਆਣਾ ਦੇ ਨਵ ਨਿਯੁਕਤ ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਹੈ ਕਿ ਲੋਕਾਂ ਦੀਆਂ ਮੁਸ਼ਕਲਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕੀਤਾ...
ਸ੍ਰੀ ਮੁਕਤਸਰ ਸਾਹਿਬ ਵਿਖੇ ਨਰਮੇ ਦੀ ਖ਼ਰੀਦ 'ਚ ਲੁੱਟ ਨੂੰ ਲੈ ਕੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 22 ਸਤੰਬਰ (ਰਣਜੀਤ ਸਿੰਘ ਢਿੱਲੋਂ) - ਸ੍ਰੀ ਮੁਕਤਸਰ ਸਾਹਿਬ ਦੀ ਮੁੱਖ ਅਨਾਜ ਮੰਡੀ ਵਿਚ ਨਰਮੇ ਦੀ ਹੋ ਰਹੀ ਬੇਕਦਰੀ ਨੂੰ ਲੈ ਕੇ ਕਿਸਾਨਾਂ ਵਿਚ ਭਾਰੀ ਰੋਸ ਵੇਖਣ ਨੂੰ ਮਿਲਿਆ...
ਥਾਣਾ ਸੰਗਤ ਦੀ ਪੁਲਿਸ ਨੇ 5400 ਨਸ਼ੀਲੀਆਂ ਗੋਲੀਆਂ ਸਮੇਤ ਮਾਸੀ ਭਾਣਜੀ ਨੂੰ ਕੀਤਾ ਕਾਬੂ
. . .  about 4 hours ago
ਸੰਗਤ ਮੰਡੀ, 22 ਸਤੰਬਰ (ਦੀਪਕ ਸ਼ਰਮਾ) - ਥਾਣਾ ਸੰਗਤ ਮੰਡੀ ਦੀ ਪੁਲਿਸ ਨੇ ਇਕ ਗਸ਼ਤ ਦੌਰਾਨ ਦੋ ਔਰਤਾਂ ਕੋਲੋਂ 5400 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ...
ਜਗਦੇਵ ਸਿੰਘ ਬੋਪਾਰਾਏ ਅਕਾਲੀ ਦਲ ਵਿਚ ਹੋਏ ਸ਼ਾਮਿਲ
. . .  1 minute ago
ਚੰਡੀਗੜ੍ਹ, 22 ਸਤੰਬਰ( ਸੁਰਿੰਦਰ ) - ਕਾਂਗਰਸ ਛੱਡ ਜਗਦੇਵ ਸਿੰਘ ਬੋਪਾਰਾਏ ਸੁਖਬੀਰ ਸਿੰਘ ਬਾਦਲ ਦੀ ਮੌਜੂਦਗੀ ਵਿਚ ਅਕਾਲੀ ਦਲ ਵਿਚ ਸ਼ਾਮਿਲ ਹੋਏ...
ਫ਼ਿਰੋਜ਼ਪੁਰ ਕੇਂਦਰੀ ਜੇਲ੍ਹ 'ਚੋਂ ਹਵਾਲਾਤੀਆਂ ਕੋਲੋਂ ਨਸ਼ੀਲਾ ਪਾਊਡਰ, 7 ਮੋਬਾਈਲ ਫ਼ੋਨ ਤੇ ਡਾਟਾ ਕੇਬਲ ਬਰਾਮਦ
. . .  about 5 hours ago
ਫ਼ਿਰੋਜ਼ਪੁਰ, 22 ਸਤੰਬਰ (ਗੁਰਿੰਦਰ ਸਿੰਘ) - ਕੇਂਦਰੀ ਜੇਲ੍ਹ ਫ਼ਿਰੋਜ਼ਪੁਰ ਅੰਦਰ ਤਲਾਸ਼ੀ ਦੌਰਾਨ ਹਵਾਲਾਤੀਆਂ ਕੋਲੋਂ 3 ਗ੍ਰਾਮ ਨਸ਼ੀਲਾ ਪਾਊਡਰ, ਵੱਖ ਵੱਖ ਕੰਪਨੀਆਂ ਦੇ 7 ਮੋਬਾਈਲ ਫ਼ੋਨ ਸਮੇਤ ਬੈਟਰੀ ਤੇ ਸਿੰਮ ...
ਹੋਰ ਖ਼ਬਰਾਂ..
ਜਲੰਧਰ : ਐਤਵਾਰ 15 ਮੱਘਰ ਸੰਮਤ 552

ਸੰਪਾਦਕੀ

ਵੱਡੀ ਪਹਿਲ ਦੀ ਲੋੜ

ਖੇਤੀਬਾੜੀ ਦੇ ਖੇਤਰ ਸਬੰਧੀ ਬਣਾਏ ਗਏ ਚਰਚਿਤ ਕਾਨੂੰਨਾਂ ਤੋਂ ਬਾਅਦ ਪਿਛਲੇ ਦੋ ਮਹੀਨਿਆਂ ਤੋਂ ਪੰਜਾਬ ਅਤੇ ਹਰਿਆਣਾ ਵਿਚ ਕਿਸਾਨ ਵਰਗ ਅੰਦਰ ਵੱਡੀ ਚਿੰਤਾ ਤੇ ਬੇਚੈਨੀ ਪੈਦਾ ਹੋਈ ਹੈ। ਇਨ੍ਹਾਂ ਕਾਨੂੰਨਾਂ ਦੇ ਵਿਰੋਧ ਵਿਚ ਸ਼ੁਰੂ ਹੋਇਆ ਅੰਦੋਲਨ ਦਿਨ-ਪ੍ਰਤੀਦਿਨ ...

ਪੂਰੀ ਖ਼ਬਰ »

ਮਾਂ ਬੋਲੀ ਪੰਜਾਬੀ

ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਭਾਵਨਾ ਨੂੰ ਸਮਰਪਿਤ ਅਤੇ ਉਸ ਲਈ ਸੰਘਰਸ਼ਸ਼ੀਲ 'ਅਜੀਤ ਸਮਾਚਾਰ ਸਮੂਹ' ਦੇ ਮੁੱਖ ਸੰਪਾਦਕ ਸ: ਬਰਜਿੰਦਰ ਸਿੰਘ ਹਮਦਰਦ, ਜਿਨ੍ਹਾਂ ਨੂੰ ਪਿਆਰ ਕਰਨ ਵਾਲੇ ਜ਼ਿਆਦਾਤਰ 'ਭਾਅ ਜੀ' ਕਹਿ ਕੇ ਹੀ ਬੁਲਾਉਂਦੇ ਹਨ, ਉਨ੍ਹਾਂ ਦੀ ਨਵੀਂ ਪੁਸਤਕ 'ਮਾਂ ...

ਪੂਰੀ ਖ਼ਬਰ »

ਡਾ: ਐਸ. ਐਨ. ਸੇਵਕ ਨੂੰ ਯਾਦ ਕਰਦਿਆਂ

ਕਈ ਸਮਕਾਲੀ ਲੇਖਕਾਂ ਦੀਆਂ ਸਿਮਰਤੀਆਂ ਨਾਲ ਦੂਰ ਪਿੱਛੇ ਤੱਕ ਮੇਰਾ ਅਤੀਤ ਜੁੜਿਆ ਹੋਇਆ ਹੈ, ਇਨ੍ਹਾਂ ਕਰੀਬੀ ਲੇਖਕਾਂ ਵਿਚ ਮੇਰੇ ਲਈ ਸਕੇ ਭਰਾਵਾਂ ਵਰਗੇ ਇਕ ਲੇਖਕ ਸਨ ਡਾ: ਸੱਤਿਆ ਨੰਦ ਸੇਵਕ।
ਲਗਪਗ 50 ਸਾਲਾਂ ਤੋਂ ਮੇਰੇ ਤੇ ਡਾ: ਸੇਵਕ ਸਾਹਿਬ ਦੇ ਪਰਿਵਾਰ ਦੇ ਦੁੱਖ-ਸੁੱਖ ਸਾਂਝੇ ਹੋ ਗਏ ਸਨ। ਜ਼ਿੰਦਗੀ ਅਤੇ ਆਪਣੇ ਪਰਿਵਾਰਾਂ ਲਈ ਸਾਰਥਕ ਤੇ ਉਸਾਰੂ ਸੇਧਾਂ ਨਿਸਚਿਤ ਕਰਨ ਲਈ ਅਸੀਂ ਅਕਸਰ ਸਮੇਂ-ਸਮੇਂ ਸਲਾਹ ਮਸ਼ਵਰੇ ਕਰਦੇ ਰਹਿੰਦੇ ਸਾਂ।
ਪੰਜਾਬੀ ਦੇ ਉੱਘੇ ਲੇਖਕ ਡਾ: ਐਸ. ਐਨ. ਸੇਵਕ ਹੁਣੇ ਹੁਣੇ ਸਾਡੇ ਨਾਲੋਂ ਹਮੇਸ਼ਾ ਵਾਸਤੇ ਵਿੱਛੜ ਗਏ ਹਨ, ਉਹ ਸਮਰੱਥ ਵਾਰਤਾਕਾਰ, ਸੁਹਿਰਦ ਆਲੋਚਕ, ਕਵੀ, ਨਾਟਕਕਾਰ ਤੇ ਰੰਗਕਰਮੀ, ਅੰਗਰੇਜ਼ੀ ਤੇ ਪੰਜਾਬੀ ਦੇ ਭਾਸ਼ਾ ਵਿਗਿਆਨੀ ਅਤੇ ਬਹੁਤ ਹੀ ਖੂਬਸੂਰਤ ਰੂਹ ਵਾਲੇ ਇਨਸਾਨ ਤੇ ਅਨੇਕਾਂ ਲੋਕਾਂ ਦੇ ਪਿਆਰੇ ਮਿੱਤਰ ਸਨ।
ਡਾ: ਸੇਵਕ ਹੁਰਾਂ ਨੇ ਜਵਾਨੀ ਸਮੇਂ ਇਰਾਕ ਵਿਚ ਅਧਿਆਪਨ ਦਾ ਕੰਮ ਕੀਤਾ ਤੇ ਇੱਥੋਂ ਦੇ ਅਨੁਭਵ 'ਕਾਲਾ ਸੋਨਾ ਗੋਰੇ ਲੋਕ' ਇਕ ਖੂਬਸੂਰਤ ਸਫ਼ਰਨਾਮੇ ਦੇ ਰੂਪ ਵਿਚ ਲਿਖੇ।
ਇਸ ਤੋਂ ਬਾਅਦ ਪੰਜਾਬ ਵਿਚ ਆ ਕੇ ਸਾਰੀ ਜ਼ਿੰਦਗੀ ਉਹ ਨਿਰੰਤਰ ਪੰਜਾਬੀ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੀ ਸੇਵਾ ਨੂੰ ਸਮਰਪਿਤ ਰਹੇ। ਉਨ੍ਹਾਂ ਨੇ ਪੰਜਾਬੀ ਲੇਖਕਾਂ ਤੇ ਬੁੱਧੀਜੀਵੀਆਂ ਨੂੰ ਸੰਗਠਿਤ ਕਰਕੇ ਲੁਧਿਆਣੇ ਵਿਚ ਕਾਰਜਸ਼ੀਲ ਸੰਸਥਾ 'ਪੰਜਾਬੀ ਸੱਭਿਆਚਾਰ ਅਕਾਦਮੀ' ਦੀ ਸਥਾਪਨਾ ਕੀਤੀ, ਦੋ ਨਾਮਵਰ ਸਾਹਿਤਕ ਰਸਾਲੇ ਤ੍ਰੈਮਾਸਿਕ 'ਜੀਵਨ ਸਾਂਝਾਂ' ਤੇ 'ਸੰਚਾਰ' ਦੀ ਸ਼ਾਨਦਾਰ ਸੰਪਾਦਨਾ ਦਾ ਕੰਮ ਵੀ ਕੀਤਾ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਉਨ੍ਹਾਂ ਨੇ ਰਾਈਟਰਜ਼ ਐਸੋਸੀਏਸ਼ਨ ਦੀ ਸਥਾਪਨਾ ਕਰਕੇ ਅਨੇਕਾਂ ਵਿਦਿਆਰਥੀਆਂ ਨੂੰ ਸਾਰਥਿਕ ਮਾਰਗ 'ਤੇ ਤੋਰਿਆ।
ਉਨ੍ਹਾਂ ਨੇ ਗ਼ਜ਼ਲ ਸੰਗ੍ਰਹਿ 'ਰੁੱਤ ਕੰਡਿਆਲੀ' ਨਾਟਕ 'ਫਰਹਾਦ' ਅਤੇ 'ਸੁਕਰਾਤ' ਦੀ ਸ਼ਾਨਦਾਰ ਸਿਰਜਣਾ ਦੇ ਨਾਲ-ਨਾਲ 'ਮਾਲਣ ਤੇ ਫੁਲਵਾੜੀ' ਸਿਰਲੇਖ ਹੇਠ ਆਪਣੀ ਮਾਤਾ ਭਰਾਵਾਂਬਾਈ ਦੀ ਸੰਘਰਸ਼ ਭਰੀ ਜੀਵਨੀ ਵੀ ਲਿਖੀ।
ਡਾ: ਸੇਵਕ ਸਾਹਿਬ ਨੇ ਲਗਪਗ ਚਾਰ ਦਹਾਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਚ ਭਾਸ਼ਾ, ਸਾਹਿਤ, ਸੱਭਿਆਚਾਰ ਤੇ ਪੱਤਰਕਾਰੀ ਵਿਭਾਗ ਵਿਚ ਪਹਿਲਾਂ ਅੰਗਰੇਜ਼ੀ ਦੇ ਪ੍ਰੋਫੈਸਰ ਤੇ ਫਿਰ ਇਸੇ ਵਿਭਾਗ ਦੇ ਮੁਖੀ ਦੀ ਹੈਸੀਅਤ ਵਿਚ ਸ਼ਾਨਦਾਰ ਤੇ ਜ਼ਿਕਰਯੋਗ ਕੰਮ ਕੀਤਾ, ਕਈ ਦਹਾਕੇ ਪਹਿਲਾਂ ਇੱਥੇ ਹੀ ਡਾ: ਸੇਵਕ ਨਾਲ ਸਾਡੇ ਸਬੰਧ ਸਥਾਪਤ ਹੋਏ ਜੋ ਕੁਝ ਸਮੇਂ ਬਾਅਦ ਪਰਿਵਾਰਕ ਰਿਸ਼ਤਿਆਂ ਵਿਚ ਤਬਦੀਲ ਹੋਏ।
ਡਾ: ਸੇਵਕ ਸਾਹਿਬ ਦੀ ਧਰਮ ਪਤਨੀ ਅੰਮ੍ਰਿਤਾ ਸੇਵਕ ਜਿਸ ਨੂੰ ਉਹ ਅਕਸਰ 'ਵਰਸ਼ੀ' ਕਹਿ ਕੇ ਬੁਲਾਉਂਦੇ ਸਨ, ਕਈ ਵਾਰ ਸੇਵਕ ਸਾਹਿਬ ਦੇ ਨਾਲ ਸਾਡੇ ਪਿੰਡ ਜਗਤਪੁਰ ਆਉਂਦੀ ਤੇ ਕਈ ਵਾਰ ਉਨ੍ਹਾਂ ਦੇ ਬੇਟੇ ਵੀ ਉਨ੍ਹਾਂ ਦੇ ਨਾਲ ਆਉਂਦੇ ਸਾਰਾ ਪਰਿਵਾਰ ਇੱਥੇ ਸਾਡੇ ਖੇਤੀ ਫਾਰਮ 'ਤੇ ਆ ਕੇ ਬਹੁਤ ਖ਼ੁਸ਼ ਹੁੰਦਾ, ਬੱਚੇ ਵੰਨ-ਸੁਵੰਨੇ ਫੁੱਲਾਂ ਨੂੰ ਚੁੰਮਣ ਦਿੰਦੀਆਂ ਖ਼ੂਬਸੂਰਤ ਖੰਭਾਂ ਵਾਲੀਆਂ ਤਿਤਲੀਆਂ ਨੂੰ ਫੜਨ ਲਈ ਯਤਨ ਕਰਦੇ, ਸਾਰੇ ਪਰਿਵਾਰ ਨੂੰ ਖੇਤਾਂ ਅੰਦਰ ਸਰ੍ਹੋਂ ਦੇ ਪੀਲੇ, ਅਲਸੀ ਦੇ ਨੀਲੇ ਤੇ ਬਰਸੀਮ ਦੇ ਕਿਰਮਚੀ ਤੇ ਊਦੀਆ ਰੰਗ ਦੇ ਫੁੱਲ ਵੇਖ ਕੇ ਭਰਪੂਰ ਖੁਸ਼ੀ ਹੁੰਦੀ, ਹਵਾ ਵਿਚ ਰਲੀਆਂ ਫ਼ਸਲਾਂ ਤੇ ਬੂਟਿਆਂ ਦੇ ਫੁੱਲਾਂ ਦੀਆਂ ਸੁਖਾਵੀਆਂ ਮਹਿਕਾਂ ਜਿਵੇਂ ਉਨ੍ਹਾਂ ਦੇ ਪਰਿਵਾਰ ਦੇ ਮਨਾਂ ਵਿਚ ਲਹਿ ਜਾਂਦੀਆਂ। ਜਾਣ ਲੱਗਿਆਂ ਅਸੀਂ ਉਨ੍ਹਾਂ ਨੂੰ ਕਦੇ ਗੁੜ, ਸ਼ੱਕਰ ਤੇ ਸ਼ਹਿਦ ਦੇ ਦਿੰਦੇ, ਕਦੇ ਛੱਲੀਆਂ ਤੇ ਕਦੇ ਆਪਣੇ ਬਾਗਾਂ ਦੇ ਤਾਜ਼ੇ ਪੱਕੇ ਫਲ ਦੇ ਦਿੰਦੇ, ਉਨ੍ਹਾਂ ਕੋਲ ਕਿਸੇ ਤਰ੍ਹਾਂ ਦੀ ਕੋਈ ਕਮੀ ਤੇ ਘਾਟ ਨਹੀਂ ਸੀ ਹੁੰਦੀ, ਸ਼ਹਿਰ ਵਿਚੋਂ ਹਰ ਇਕ ਮਹਿੰਗੀ ਤੇ ਕੀਮਤੀ ਸਮੱਗਰੀ ਖ਼ਰੀਦਣ ਲਈ ਉਨ੍ਹਾਂ ਕੋਲ ਵਸੀਲੇ ਸਨ, ਪਰ ਖੇਤਾਂ ਵਿਚੋਂ ਸਿੱਧੀ ਮਿਲੀ ਸਮੱਗਰੀ ਪ੍ਰਾਪਤ ਕਰ ਕੇ ਉਨ੍ਹਾਂ ਨੂੰ ਜਿਵੇਂ ਕੋਈ ਅਗੰਮੀ ਖ਼ੁਸ਼ੀ ਮਿਲਦੀ ਸੀ। ਆਪ ਵੀ ਉਹ ਜਦੋਂ ਸਾਡੇ ਪਿੰਡ ਆਉਂਦੇ ਤਾਂ ਸਾਡੇ ਪਰਿਵਾਰ ਲਈ ਸ਼ਹਿਰ ਵਿਚੋਂ ਮਹਿੰਗੀਆਂ ਤੋਂ ਮਹਿੰਗੀਆਂ ਚੀਜ਼ਾਂ ਖ਼ਰੀਦ ਕੇ ਝੋਲੇ ਭਰ ਕੇ ਲਿਆਉਂਦੇ।
ਸ੍ਰੀਮਤੀ ਸੇਵਕ ਹੁਣ ਇਸ ਦੁਨੀਆ ਵਿਚ ਨਹੀਂ ਰਹੇ, ਜਿਊਂਦਿਆਂ ਇਕ ਸਫ਼ਲ ਕਲਾਕਾਰ ਦੇ ਰੂਪ ਵਿਚ ਉਨ੍ਹਾਂ ਨੇ ਅਨੇਕਾਂ ਨਾਟਕਾਂ ਵਿਚ ਕੰਮ ਕੀਤਾ ਤੇ ਉਨ੍ਹਾਂ ਦੇ ਸਾਥ ਨੇ ਡਾ: ਸੇਵਕ ਨੂੰ ਸਾਹਿਤ ਤੇ ਕਲਾ ਦੇ ਖੇਤਰ ਵਿਚ ਵਿਚਰਨ ਲਈ ਨਵੀਂ ਰਫ਼ਤਾਰ ਤੇ ਦਿਸ਼ਾ ਪ੍ਰਦਾਨ ਕੀਤੀ। ਉਹ ਲੁਧਿਆਣੇ ਦੇ ਇਕ ਨਾਮਵਰ ਹਾਈ ਸਕੂਲ ਦੀ ਮੁਖੀ ਰਹੀ, ਸਾਡੇ ਫਾਰਮ 'ਤੇ ਆ ਕੇ ਉਹ ਅਕਸਰ ਆਪਣੇ ਰੁਤਬੇ ਤੇ ਮਹੱਤਵ ਨੂੰ ਭੁੱਲ ਕੇ ਤੇ ਆਪਣੀ ਸਾੜ੍ਹੀ ਤੇ ਕੱਪੜਿਆਂ ਨੂੰ ਬੇਦਾਗ਼ ਰੱਖਣ ਦਾ ਖਿਆਲ ਭੁੱਲ ਕੇ, ਕਦੇ ਵੇਲਣੇ ਵਿਚ ਗੰਨੇ ਲਾਉਣ ਲੱਗ ਜਾਂਦੀ, ਕਦੇ ਛੱਲੀਆਂ ਕੱਢਣ ਲੱਗ ਜਾਂਦੀ ਤੇ ਕਦੀਂ ਕਪਾਹ ਚੁਗਣ ਲੱਗ ਜਾਂਦੀ, ਇਸ ਦੇ ਨਾਲ ਨਾਲ ਮੇਰੀ ਜੀਵਨ ਸਾਥਣ ਮਹਿੰਦਰ ਕੌਰ ਦੋਸਾਂਝ ਵਲੋਂ ਇਲਾਕੇ ਵਿਚ ਸ਼ੁਰੂ ਕੀਤੀਆਂ ਸਮਾਜ ਸੇਵਾ ਦੀਆਂ ਸਕੀਮਾਂ ਤੇ ਮੁਹਿੰਮਾਂ ਵਿਚ ਵੀ ਉਹ ਅੱਗੇ ਵਧ ਕੇ ਸਾਥ ਦਿੰਦੀ, ਵਿਸ਼ੇਸ਼ ਕਰਕੇ ਪੇਂਡੂ ਔਰਤਾਂ ਵਿਚ ਨਵੀਂ ਜਾਗ੍ਰਿਤੀ ਪੈਦਾ ਕਰਨ ਲਈ ਤੇ ਉਨ੍ਹਾਂ ਨੂੰ ਵਹਿਮਾਂ ਭਰਮਾਂ ਵਿਚੋਂ ਕੱਢ ਕੇ ਉਨ੍ਹਾਂ ਦੀ ਮਾਨਸਿਕਤਾ ਨੂੰ ਵਿਗਿਆਨਕ ਸੇਧ ਦੇਣ ਲਈ ਆਪਣੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕਰਦੀ।
ਡਾ: ਸੇਵਕ ਸਾਹਿਬ ਜ਼ਿੰਦਗੀ ਵਿਚ ਨਿਰੰਤਰ ਸਾਹਿਤਕ ਸਰਗਰਮੀਆਂ ਵਿਚ ਰਚੇ ਰਹੇ ਤੇ ਪੂਰੇ ਉਤਸ਼ਾਹ ਨਾਲ ਜ਼ਰੂਰੀ ਰੁਝੇਵਿਆਂ ਦੀ ਭੀੜ ਨੂੰ ਕੂਹਣੀਆਂ ਨਾਲ ਪਿੱਛੇ ਵੱਲ ਧੱਕ ਕੇ ਉਹ ਅਕਸਰ ਡੂੰਘੀ ਦਿਲਚਸਪੀ ਤੇ ਪੂਰੇ ਉਤਸ਼ਾਹ ਨਾਲ, ਇਨ੍ਹਾਂ ਸਰਗਰਮੀਆਂ ਵਿਚ ਸ਼ਾਮਲ ਹੋਣ ਲਈ ਘਰ ਕੋਈ ਨਾ ਕੋਈ ਬਹਾਨਾ ਬਣਾ ਕੇ ਸਮਾਂ ਕੱਢ ਲੈਂਦੇ ਸਨ। ਉਨ੍ਹਾਂ ਦੇ ਜੀਵਨ ਨਾਲ ਜੁੜੀ ਇਕ ਦਿਲਚਸਪ ਘਟਨਾ ਮੈਂ ਇਸ ਨਿਬੰਧ ਵਿਚ ਪਾਠਕਾਂ ਨਾਲ ਸਾਂਝੀ ਕਰਾਂਗਾ-
ਸੰਨ 1970 ਦੇ ਦਹਾਕੇ ਵਿਚ ਹੁਸ਼ਿਆਰਪੁਰ ਵਿਚ ਇਕ ਸਾਹਿਤਕ ਸਮਾਗਮ ਹੋ ਰਿਹਾ ਸੀ ਤੇ ਇਸ ਸਮਾਗਮ ਵਿਚ ਸ਼ਾਮਿਲ ਹੋਣ ਲਈ ਸਮਾਗਮ ਦੇ ਪ੍ਰਬੰਧਕਾਂ ਤੇ ਸੰਚਾਲਕਾਂ ਨੇ ਡਾ: ਸੇਵਕ ਸਾਹਿਬ ਨੂੰ ਵੀ ਸੱਦਾ ਦਿੱਤਾ ਹੋਇਆ ਸੀ, ਜਿਸ ਦਿਨ ਉਹ ਸਮਾਗਮ ਹੋਣਾ ਸੀ, ਉਸੇ ਦਿਨ ਲੁਧਿਆਣੇ ਵਿਖੇ ਹੀ ਡਾ: ਸੇਵਕ ਸਾਹਿਬ ਦੇ ਪਰਿਵਾਰ ਵਿਚ ਕਈ ਬਹੁਤ ਜ਼ਰੂਰੀ ਤੇ ਮਹੱਤਵਪੂਰਨ ਰੁਝੇਵੇਂ ਸਨ ਤੇ ਡਾ: ਸੇਵਕ ਸਾਹਿਬ ਚੰਗੀ ਤਰ੍ਹਾਂ ਇਹ ਜਾਣਦੇ ਸਨ ਕਿ ਇਸ ਦਿਨ ਸ੍ਰੀਮਤੀ ਸੇਵਕ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਜਾਣ ਦੀ ਬਿਲਕੁਲ ਆਗਿਆ ਨਹੀਂ ਦੇਣੀ।
ਫਿਰ ਡਾ: ਸੇਵਕ ਸਾਹਿਬ ਨੂੰ ਇਕ ਫੁਰਨਾ ਫੁਰਿਆ ਤੇ ਉਨ੍ਹਾਂ ਨੇ ਹੁਸ਼ਿਆਰਪੁਰ ਸਾਹਿਤ ਸਮਾਗਮ ਤੋਂ ਇਕ ਦਿਨ ਪਹਿਲਾਂ ਆਪਣੀ ਪਤਨੀ ਨੂੰ ਕਿਹਾ 'ਵਰਸ਼ੀ! ਦੋਸਾਂਝ ਹੁਰਾਂ ਦਾ ਸੁਨੇਹਾ ਆਇਆ ਹੈ ਤੇ ਉਨ੍ਹਾਂ ਨੇ ਮੈਨੂੰ ਜਗਤਪੁਰ ਆਉਣ ਲਈ ਸੱਦਾ ਦਿੱਤਾ ਹੈ।'
ਸ੍ਰੀਮਤੀ ਸੇਵਕ ਨੇ ਖੁਸ਼ ਹੋ ਕੇ ਕਿਹਾ-'ਜੇ ਜਗਤਪੁਰ ਜਾਣਾ ਹੈ ਤਾਂ ਜਾਓ! ਮੈਂ ਇੱਥੇ ਸਭ ਕੰਮ ਸੰਭਾਲ ਲਵਾਂਗੀ ਤੁਸੀਂ ਸਵੇਰੇ ਚਲੇ ਜਾਓ, ਭਾਵੇਂ ਆਰਾਮ ਨਾਲ ਰਾਤ ਜਗਤਪੁਰ ਰਹਿ ਕੇ ਆ ਜਾਇਓ।'
ਦੂਜੇ ਦਿਨ ਸਵੇਰੇ ਡਾ: ਸੇਵਕ ਸਾਹਿਬ ਸਿੱਧੇ ਹੁਸ਼ਿਆਰਪੁਰ ਸਾਹਿਤ ਸਮਾਗਮ ਵਿਚ ਪਹੁੰਚੇ ਤੇ ਰਾਤ ਨੂੰ ਸਾਡੇ ਕੋਲ ਜਗਤਪੁਰ ਆ ਗਏ, ਇੱਥੇ ਰਾਤ ਪਰਿਵਾਰਕ ਗੱਲਾਂਬਾਤਾਂ ਕੀਤੀਆਂ ਤੇ ਖਾਣਾ ਖਾਣ ਤੋਂ ਬਾਅਦ ਵਿਹਲੇ ਹੋ ਕੇ ਉਹ ਸਾਨੂੰ ਆਪਣਾ ਨਵਾਂ ਲਿਖਿਆ ਇਕਾਂਗੀ ਨਾਟਕ ਸੁਣਾਉਣ ਲੱਗ ਪਏ ਤੇ ਨਾਟਕ ਸੁਣਾਉਣ ਤੇ ਵਿਚਕਾਰ ਚਾਹ ਪੀਣ ਲੱਗ ਪਏ, ਚਾਹ ਪੀਂਦਿਆਂ ਡਾ: ਸੇਵਕ ਸਾਹਿਬ ਕਹਿਣ ਲੱਗੇ-'ਯਾਰ ਮੇਰੇ ਕੋਲ ਦੋ ਝੋਲੇ ਆ ਇਹ ਭਰ ਦਿਓ।'
'ਇਨ੍ਹਾਂ ਵਿਚ ਕੀ ਪਾਈਏ ਡਾਕਟਰ ਸਾਬ੍ਹ?' ਮੈਂ ਸੇਵਕ ਸਾਹਿਬ ਨੂੰ ਪੁੱਛਿਆ ਤਾਂ ਉਹ ਹੱਸ ਕੇ ਕਹਿਣ ਲੱਗੇ-'ਜੋ ਵੀ ਘਾਹਫੂਸ ਹੈ, ਇਨ੍ਹਾਂ ਵਿਚ ਪਾ ਦਿਉ ਵਰਸ਼ੀ ਇਹ ਵੇਖ ਕੇ ਬਹੁਤ ਖ਼ੁਸ਼ ਹੋਵੇਗੀ।'
ਅਸੀਂ ਆਪਣੇ ਫਾਰਮ ਦੀਆਂ ਚੋਣਵੀਆਂ ਖੇਤੀ ਜਿਣਸਾਂ ਝੋਲਿਆਂ ਵਿਚ ਪਾ ਦਿੱਤੀਆਂ ਤਾਂ ਸੇਵਕ ਸਾਹਿਬ ਖੁਸ਼ ਹੋ ਕੇ ਬੋਲੇ-'ਲਓ ਜੀ ਹੁਣ ਮੇਰੇ ਮਨ ਤੋਂ ਫ਼ਿਕਰ ਲਹਿ ਗਏ ਹਨ, ਵਰਸ਼ੀ ਭਰੇ ਝੋਲੇ ਵੇਖੇਗੀ ਤਾਂ ਖੁਸ਼ ਹੋ ਜਾਵੇਗੀ।'

ਸੰਪਰਕ : 94632-33991

ਖ਼ਬਰ ਸ਼ੇਅਰ ਕਰੋ

 

ਪੰਜਾਬ ਦਾ ਕੈਪਟਨ ਬਨਾਮ ਭਾਰਤ ਦਾ ਮੋਦੀ

ਸਾਡਾ ਦੇਸ਼ ਇਕ ਵਾਰ ਫਿਰ ਇਤਿਹਾਸ ਦੇ ਬਹੁਤ ਨਾਜ਼ੁਕ ਦੌਰ ਵਿਚੋਂ ਲੰਘ ਰਿਹਾ ਹੈ। ਜਿੱਥੇ ਕੋਵਿਡ-19 ਦੀ ਮਹਾਂਮਾਰੀ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਜਾ ਰਹੀਆਂ ਹਨ, ਉਥੇ ਦੇਸ਼ ਦੇ ਨੇਤਾ ਇਸ ਦਾ ਲਾਭ ਉਠਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਦੇ ਆਹਰ ਵਿਚ ਲੱਗੇ ਹੋਏ ਹਨ। ...

ਪੂਰੀ ਖ਼ਬਰ »

ਸੀਨੀਅਰ ਆਗੂ ਅਜੇ ਵੀ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਬਣਾਉਣ ਲਈ ਬਜ਼ਿਦ

ਬਿਹਾਰ ਚੋਣਾਂ ਵਿਚ ਕਾਂਗਰਸ ਦੇ ਮਾੜੇ ਪ੍ਰਦਰਸ਼ਨ ਤੋਂ ਬਾਅਦ ਵੀ ਪਾਰਟੀ ਵਿਚ ਬਹੁਤ ਨੇਤਾ ਅਜਿਹੇ ਹਨ ਜੋ ਅਜੇ ਵੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਵਜੋਂ ਰਾਹੁਲ ਗਾਂਧੀ ਦੀ ਵਾਪਸੀ ਚਾਹੁੰਦੇ ਹਨ। ਉਨ੍ਹਾਂ ਵਿਚੋਂ ਬਹੁਤਿਆਂ ਨੇ ਆਪਣੀ ਤੀਬਰ ਇੱਛਾ ਦਾ ਪ੍ਰਗਟਾਵਾ ਕੀਤਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX