ਬਲਵਿੰਦਰ ਸਿੰਘ ਧਾਲੀਵਾਲ
ਮਾਨਸਾ, 29 ਨਵੰਬਰ- ਖੇਤੀ ਵਿਰੋਧੀ ਕਾਨੂੰਨ ਅਤੇ ਬਿਜਲੀ ਸੋਧ ਬਿੱਲ-2020 ਰੱਦ ਕਰਵਾਉਣ ਲਈ ਜਿੱਥੇ ਜ਼ਿਲ੍ਹੇ ਦੇ ਹਜ਼ਾਰਾਂ ਕਿਸਾਨ ਦਿੱਲੀ ਦੇ ਸਿੰਘੂ ਤੇ ਟਿੱਕਰੀ ਬਾਰਡਰ ਸਮੇਤ ਬਹਾਦਰਗੜ੍ਹ ਕੋਲ ਧਰਨੇ/ਮੁਜ਼ਾਹਰਿਆਂ 'ਚ ਡਟੇ ਹੋਏ ਹਨ, ਉੱਥੇ ਮਾਨਸਾ ਤੇ ਬਰੇਟਾ ਰੇਲਵੇ ਪਾਰਕਿੰਗਾਂ, ਬੁਢਲਾਡਾ ਤੇ ਬਰੇਟਾ ਦੇ ਰਿਲਾਇੰਸ ਪੰਪਾਂ, ਭਾਜਪਾ ਦੇ ਸੂਬਾਈ ਆਗੂ ਦੇ ਘਰ ਤੋਂ ਇਲਾਵਾ ਥਰਮਲ ਪਲਾਂਟ ਬਣਾਂਵਾਲੀ ਅੱਗੇ ਸੈਂਕੜੇ ਕਿਸਾਨਾਂ ਨੇ ਅੰਦੋਲਨ ਜਾਰੀ ਰੱਖਿਆ ਹੈ | ਇਸੇ ਦੌਰਾਨ ਹਰਿਆਣਾ ਦੀ ਖੱਟਰ ਸਰਕਾਰ ਖ਼ਿਲਾਫ਼ ਵੀ ਕਿਸਾਨਾਂ ਵਲੋਂ ਪਿੰਡਾਂ/ਸ਼ਹਿਰਾਂ 'ਚ ਪ੍ਰਦਰਸ਼ਨ ਕਰ ਕੇ ਅਰਥੀਆਂ ਫੂਕੀਆਂ ਜਾ ਰਹੀਆਂ ਹਨ | ਸਥਾਨਕ ਰੇਲਵੇ ਪਾਰਕਿੰਗ ਨੇੜੇ 61ਵੇਂ ਦਿਨ ਧਰਨੇ 'ਤੇ ਬੈਠੇ ਕਿਸਾਨਾਂ ਨੇ ਬਾਰਾਂ ਹੱਟਾਂ ਚੌਾਕ ਤੱਕ ਹਰਿਆਣਾ ਸਰਕਾਰ ਖ਼ਿਲਾਫ਼ ਰੋਸ ਮਾਰਚ ਕੱਢਣ ਉਪਰੰਤ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਅਰਥੀ ਫੂਕੀ | ਬੁਲਾਰਿਆਂ ਨੇ ਕਿਹਾ ਕਿ ਕਿਸਾਨਾਂ ਦੀ ਲੜਾਈ ਕੇਂਦਰ ਨਾਲ ਹੈ ਨਾ ਕਿ ਹਰਿਆਣਾ ਨਾਲ | ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਲਈ ਅੜਿੱਕੇ ਡਾਹ ਕੇ ਤਸ਼ੱਦਦ ਕਰਨਾ ਲੋਕ ਵਿਰੋਧੀ ਕਦਮ ਹੈ | ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਮੋਦੀ ਸਰਕਾਰ ਦਾ ਕਿਲ੍ਹਾ ਢਾਹ ਦੇਣਗੀਆਂ ਅਤੇ ਕਾਲੇ ਕਾਨੂੰਨ ਵਾਪਸ ਕਰਵਾਉਣ ਤੱਕ ਸੰਘਰਸ਼ ਭੱਖਦਾ ਰਹੇਗਾ | ਉਨ੍ਹਾਂ ਕਿਸਾਨ ਆਗੂਆਂ 'ਤੇ ਦਰਜ਼ ਕੀਤੇ ਮੁਕੱਦਮਿਆਂ ਦੀ ਨਿੰਦਾ ਕੀਤੀ | ਇਸ ਮੌਕੇ ਰਾਜਵਿੰਦਰ ਸਿੰਘ ਰਾਣਾ, ਗੋਰਾ ਸਿੰਘ ਭੈਣੀ, ਐਡਵੋਕੇਟ ਬਲਵੀਰ ਕੌਰ, ਦਰਸ਼ਨ ਸਿੰਘ ਰੱਲਾ, ਨਰਿੰਦਰ ਕੌਰ ਬੁਰਜ ਹਮੀਰਾ, ਭਜਨ ਸਿੰਘ ਘੁੰਮਣ, ਦਰਸ਼ਨ ਸਿੰਘ ਪੰਧੇਰ, ਵਿੰਦਰ ਅਲਖ, ਪਰਮਜੀਤ ਸਿੰਘ ਡਸਕਾ, ਕਰਨੈਲ ਸਿੰਘ ਖ਼ਿਆਲਾ ਨੇ ਸੰਬੋਧਨ ਕੀਤਾ¢
ਭਾਜਪਾ ਆਗੂ ਦੇ ਘਰ ਅੱਗੇ ਪ੍ਰਦਰਸ਼ਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਸ਼ਹਿਰ 'ਚ ਰੋਸ ਮਾਰਚ ਕੱਢਣ ਤੋਂ ਬਾਅਦ ਭਾਜਪਾ ਦੇ ਸੂਬਾਈ ਆਗੂ ਸੂਰਜ ਕੁਮਾਰ ਛਾਬੜਾ ਦੇ ਘਰ ਅੱਗੇ ਧਰਨਾ ਲਗਾਇਆ | ਬੁਲਾਰਿਆਂ ਨੇ ਦੋਸ਼ ਲਗਾਇਆ ਕਿ 2014 ਅਤੇ 2019 'ਚ ਲੋਕ ਸਭਾ ਚੋਣਾਂ ਮੌਕੇ ਭਾਜਪਾ ਵਲੋਂ ਜਿਣਸਾਂ ਦੇ ਭਾਅ ਸਵਾਮੀਨਾਥਨ ਦੀ ਰਿਪੋਰਟ ਮੁਤਾਬਿਕ ਦੇਣ ਦੇ ਵਾਅਦੇ ਕੀਤੇ ਗਏ ਸਨ ਪਰ ਸੱਤਾ 'ਚ ਆ ਕੇ ਉਹ ਕਿਸਾਨ ਵਿਰੋਧੀ ਫ਼ੈਸਲੇ ਕਰ ਰਹੀ ਹੈ, ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ | ਧਰਨੇ ਨੂੰ ਸਾਧੂ ਸਿੰਘ ਅਲੀਸੇਰ, ਅਮਰੀਕ ਸਿੰਘ ਰੱਲਾ ਨੇ ਸੰਬੋਧਨ ਕੀਤਾ |
ਬਣਾਂਵਾਲੀ ਤਾਪ ਘਰ ਅੱਗੇ ਧਰਨਾ
ਇਸੇ ਦੌਰਾਨ ਉਗਰਾਹਾਂ ਗੁੱਟ ਵਲੋਂ ਕਿਸਾਨੀ ਸੰਘਰਸ਼ ਦੇ ਚੱਲਦਿਆਂ ਜ਼ਿਲ੍ਹੇ ਦੇ ਪਿੰਡ ਬਣਾਂਵਾਲੀ ਵਿਖੇ ਸਥਾਪਿਤ ਤਲਵੰਡੀ ਸਾਬੋ ਤਾਪ ਘਰ ਦੇ ਗੇਟ ਅੱਗੇ ਧਰਨਾ ਲਗਾਇਆ ਗਿਆ | ਸੰਘਰਸ਼ਕਾਰੀਆਂ ਨੇ ਕਿਹਾ ਕਿ ਕਾਲੇ ਕਾਨੂੰਨ ਵਾਪਸ ਹੋਣ ਤੱਕ ਕਾਰਪੋਰੇਟਰਾਂ ਦੇ ਉਦਯੋਗਾਂ ਅੱਗੇ ਧਰਨੇ/ਮੁਜ਼ਾਹਰੇ ਜਾਰੀ ਰਹਿਣਗੇ | ਇਸ ਮੌਕੇ ਲਾਲ ਸਿੰਘ ਤਲਵੰਡੀ ਸਾਬੋ, ਹਰਨੇਕ ਸਿੰਘ ਨੇ ਸੰਬੋਧਨ ਕੀਤਾ |
ਰਿਲਾਇੰਸ ਤੇਲ ਪੰਪ 'ਤੇ ਘਿਰਾਓ 58ਵੇਂ ਦਿਨ ਵੀ ਜਾਰੀ
ਬੁਢਲਾਡਾ ਤੋਂ ਸੁਨੀਲ ਮਨਚੰਦਾ ਅਨੁਸਾਰ- ਕਿਸਾਨ ਜਥੇਬੰਦੀਆਂ ਵਲੋਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ 'ਚ ਰਿਲਾਇੰਸ ਤੇਲ ਪੰਪ 'ਤੇ ਧਰਨਾ 58ਵੇ ਦਿਨ ਵਿਚ ਦਾਖਲ ਹੋ ਗਿਆ ਹੈ | ਭਾਰਤੀ ਕਿਸਾਨ ਯੂਨੀਅਨ (ਡਕੌਾਦਾ) ਦੇ ਆਗੂ ਰਾਮਫਲ ਸਿੰਘ ਬਹਾਦਰਪੁਰ ਦੋਸ਼ ਲਗਾਇਆ ਕਿ ਮੋਦੀ ਸਰਕਾਰ ਅਮਰੀਕਾ ਸਾਮਰਾਜ ਅਤੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਦੇਸ਼ ਨੂੰ ਮੁੜ ਗ਼ੁਲਾਮ ਬਣਾਉਣ ਵੱਲ ਧੱਕ ਰਹੀ ਹੈ, ਜਿਸ ਦੇ ਟਾਕਰੇ ਲਈ ਦੇਸ਼ ਦੀਆਂ ਸਾਰੀਆਂ ਦੇਸ਼ ਭਗਤ, ਜਮਹੂਰੀ, ਧਰਮ ਨਿਰਪੱਖ ਤਾਕਤਾਂ ਚੁਣੌਤੀ ਕਬੂਲ ਕੇ ਸੰਘਰਸ਼ਾਂ ਦੇ ਮੈਦਾਨ 'ਚ ਡੱਟੀਆਂ ਹੋਈਆਂ ਹਨ | ਇਸ ਮੌਕੇ ਤਰਨਜੀਤ ਸਿੰਘ ਮੰਦਰਾਂ, ਜਰਨੈਲ ਸਿੰਘ ਦਰੀਆਪੁਰ, ਜਸਵੰਤ ਸਿੰਘ ਬੀਰੋਕੇ, ਨਛੱਤਰ ਸਿੰਘ ਅਹਿਮਦਪੁਰ, ਗੁਰਭਗਤ ਸਿੰਘ ਰੱਲੀ, ਪਿ੍ਤਪਾਲ ਸਿੰਘ ਭੱਠਲ, ਵਿਦਿਆਰਥਣ ਮੱਕੋ ਕੌਰ, ਕਰਨਵੀਰ ਸਿੰਘ ਭੱਠਲ ਆਦਿ ਨੇ ਸੰਬੋਧਨ ਕੀਤਾ |
ਕਿਸਾਨਾਂ ਨੇ ਕੀਤੀ ਹਰਿਆਣਾ ਸਰਕਾਰ ਦੀ ਨਿੰਦਾ
ਬਰੇਟਾ ਤੋਂ ਰਵਿੰਦਰ ਕੌਰ ਮੰਡੇਰ/ਜੀਵਨ ਸ਼ਰਮਾ ਅਨੁਸਾਰ- ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਸਟੇਸ਼ਨ ਨੇੜੇ ਧਰਨਾ ਜਾਰੀ ਹੈ | ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਕਾਲੇ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ, ਉਦੋਂ ਤੱਕ ਰੋਸ ਧਰਨੇ ਜਾਰੀ ਰਹਿਣਗੇ | ਆਗੂਆਂ ਨੇ ਹਰਿਆਣਾ ਦੀ ਭਾਜਪਾ ਸਰਕਾਰ ਦੀ ਨਿੰਦਾ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਹਰਿਆਣਾ ਵਿਚ ਰੋਕ ਕੇ ਪ੍ਰੇਸ਼ਾਨ ਕਰਨਾ ਤੇ ਉਨ੍ਹਾਂ 'ਤੇ ਮੁਕੱਦਮਾ ਦਰਜ ਕਰਨੇ ਸਰਕਾਰ ਦਾ ਤਾਨਾਸ਼ਾਹੀ ਰਵੱਈਆ ਹੈ | ਇਸ ਮੌਕੇ ਤਾਰਾ ਚੰਦ ਬਰੇਟਾ, ਜੁਗਰਾਜ ਸਿੰਘ ਰੰਘੜਿਆਲ, ਨਾਇਬ ਸਿੰਘ ਕੁੱਲਰੀਆਂ, ਜਗਦੇਵ ਸਿੰਘ ਬਹਾਦਰਪੁਰ, ਅਸ਼ੋਕ ਕੁਮਾਰ, ਮਾਸਟਰ ਮੇਲਾ ਸਿੰਘ ਦਿਆਲਪੁਰਾ, ਸਤਨਾਮ ਸਿੰਘ ਮੰਡੇਰ, ਜੀਵਨ ਸਿੰਘ ਧਰਮਪੁਰਾ, ਜਰਨੈਲ ਸਿੰਘ ਬਰੇਟਾ ਨੇ ਸੰਬੋਧਨ ਕੀਤਾ |
ਰਿਲਾਇੰਸ ਪੰਪ ਬਰੇਟਾ ਦਾ ਘਿਰਾਓ ਜਾਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਰਿਲਾਇੰਸ ਪੰਪ ਬਰੇਟਾ ਦਾ ਘਿਰਾਓ ਜਾਰੀ ਹੈ | ਵੱਡੀ ਗਿਣਤੀ 'ਚ ਔਰਤਾਂ ਧਰਨੇ 'ਚ ਪੁੱਜ ਰਹੀਆਂ ਹਨ | ਬੁਲਾਰਿਆਂ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਦਾ ਕੋਈ ਵੀ ਕਾਰੋਬਾਰ ਪੰਜਾਬ ਵਿਚ ਨਹੀਂ ਚੱਲਣ ਦਿੱਤਾ ਜਾਵੇਗਾ | ਇਸ ਮੌਕੇ ਸੁਖਪਾਲ ਸਿੰਘ ਗੋਰਖਨਾਥ, ਕਰਮਜੀਤ ਸਿੰਘ ਸੰਘਰੇੜੀ, ਲਾਭ ਸਿੰਘ ਬਹਾਦਰਪੁਰ, ਅਮਰੀਕ ਸਿੰਘ ਗੋਰਖਨਾਥ, ਮਨਪ੍ਰੀਤ ਸਿੰਘ ਕਾਹਨਗੜ੍ਹ, ਚਰਨਜੀਤ ਸਿੰਘ ਬਹਾਦਰਪੁਰ, ਲੀਲਾ ਸਿੰਘ ਕਿਸ਼ਨਗੜ੍ਹ ਨੇ ਸੰਬੋਧਨ ਕੀਤਾ |
ਮਾਨਸਾ, 29 ਨਵੰਬਰ (ਵਿ. ਪ੍ਰਤੀ.)- ਮੁਜ਼ਾਰਾ ਲਹਿਰ ਦੇ ਬਾਨੀ ਅਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫ਼ੱਕਰ ਦੀ 47ਵੀਂ ਬਰਸੀ ਜੋ 30 ਨਵੰਬਰ ਨੂੰ ਪਿੰਡ ਦਲੇਲ ਸਿੰਘ ਵਾਲਾ ਵਿਖੇ ਮਨਾਈ ਜਾਣੀ ਸੀ, ਦਿੱਲੀ ਅੰਦੋਲਨ ਕਰ ਕੇ ਮੁਲਤਵੀ ਕਰ ਦਿੱਤੀ ਗਈ ਹੈ | ਇਹ ਜਾਣਕਾਰੀ ਸੀ. ਪੀ. ਆਈ. ...
ਮਾਨਸਾ, 29 ਨਵੰਬਰ (ਫੱਤੇਵਾਲੀਆ)- ਮਾਨਸਾ ਜ਼ਿਲ੍ਹੇ 'ਚ ਜਿੱਥੇ ਅੱਜ ਕੋਰੋਨਾ ਦੇ 32 ਨਵੇਂ ਮਾਮਲੇ ਸਾਹਮਣੇ ਆਏ ਹਨ, ਉੱਥੇ 3 ਪੀੜਤ ਸਿਹਤਯਾਬ ਵੀ ਹੋਏ ਹਨ | ਸਿਹਤ ਵਿਭਾਗ ਵਲੋਂ ਜਾਰੀ ਅੰਕੜਿਆਂ ਅਨੁਸਾਰ ਲਏ ਗਏ 396 ਨਮੂਨਿਆਂ ਸਮੇਤ ਕੁੱਲ ਗਿਣਤੀ 56,923 ਹੋ ਗਈ ਹੈ | ਜ਼ਿਲ੍ਹੇ 'ਚ ...
ਮਾਨਸਾ, 29 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਕਿਸਾਨ ਸਭਾ ਦੇ ਆਗੂ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸ਼ੀ ਨੇ ਦਾਅਵਾ ਕੀਤਾ ਹੈ ਕਿ ਖੇਤੀ ਵਿਰੋਧੀ ਕਾਨੂੰਨਾਂ ਤੇ ਬਿਜਲੀ ਐਕਟ ਸੋਧ ਬਿੱਲ 2020 ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵਲੋਂ ਸ਼ੁਰੂ ...
ਮਾਨਸਾ, 29 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਆਮ ਆਦਮੀ ਪਾਰਟੀ ਦੀ ਕੋਰ ਕਮੇਟੀ ਦੇ ਚੇਅਰਮੈਨ ਤੇ ਵਿਧਾਇਕ ਬੁਧ ਰਾਮ ਨੇ ਦੋਸ਼ ਲਗਾਇਆ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਦੇ ਉਲਟ ਫ਼ੈਸਲੇ ਲੈ ਰਹੀ ਹੈ | ਇੱਥੇ ਜਾਰੀ ਬਿਆਨ 'ਚ ਉਨ੍ਹਾਂ ਕਿਹਾ ਕਿ ...
ਮਾਨਸਾ, 29 ਨਵੰਬਰ (ਸਭਿ. ਪ੍ਰਤੀ.)- ਸਥਾਨਕ ਗੁਰਦੁਆਰਾ ਸਿੰਘ ਸਭਾ ਦੇ ਸਹਿਯੋਗ ਨਾਲ ਸਹਿਯੋਗ ਕਲੱਬ ਮਾਨਸਾ ਵਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਖ਼ੂਨਦਾਨ ਕੈਂਪ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਲਗਾਇਆ ਜਾਵੇਗਾ | ਇਸੇ ...
ਰਮਨਦੀਪ ਸਿੰਘ ਸੰਧੂ 98154-50352 ਝੁਨੀਰ-ਸਥਾਨਕ ਬਲਾਕ ਦੇ ਪਿੰਡ ਜੌੜਕੀਆਂ ਦਾ ਇਤਿਹਾਸ ਕਈ ਸੌ ਸਾਲ ਪੁਰਾਣਾ ਹੈ | ਪਿੰਡ ਦੀ ਮੋਹੜੀ ਸ਼ਹਿਣੇ ਭਦੌੜ ਤੋਂ ਆਏ ਰਾਮ ਸਿੰਘ ਮੱਲ੍ਹੀ ਨੇ ਗੱਡੀ ਸੀ | ਪਹਿਲਾਂ ਇਸ ਪਿੰਡ ਨੂੰ ਰਾਮਗੜ੍ਹ ਕਿਹਾ ਜਾਂਦਾ ਸੀ | ਪਿੰਡ ਵਿਚ ਨਹਿਰੀ ਆਰਾਮ ਘਰ ...
ਬਠਿੰਡਾ, 29 ਨਵੰਬਰ (ਕੰਵਲਜੀਤ ਸਿੰਘ ਸਿੱਧੂ)- ਪੰਜਾਬ ਦਾ ਕਿਸਾਨ ਕੇਂਦਰ ਸਰਕਾਰ ਵਲੋਂ ਲਿਆਂਦੇ ਤਿੰਨ ਖੇਤੀਬਾੜੀ ਕਾਨੂੰਨ, ਬਿਜਲੀ ਸੋਧ ਬਿੱਲ ਅਤੇ ਪਰਾਲੀ ਸਾੜਨ ਵਰਗੇ ਕਾਨੂੰਨਾਂ ਦੇ ਵਿਰੋਧ 'ਚ ਜਿੱਥੇ ਦਿੱਲੀ 'ਚ ਮੋਦੀ ਸਰਕਾਰ ਨਾਲ ਆਰ-ਪਾਰ ਦੀ ਲੜਾਈ ਲੜ ਰਿਹਾ ਹੈ, ...
ਭਾਈਰੂਪਾ, 29 ਨਵੰਬਰ (ਵਰਿੰਦਰ ਲੱਕੀ)- ਥਾਣਾ ਫੂਲ ਪੁਲਿਸ ਨੇ ਨਾਕੇ ਦੌਰਾਨ ਇਕ ਕਾਰ ਸਵਾਰ ਤੋਂ 36 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ | ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਪੁਲਿਸ ਪਾਰਟੀ ਸਮੇਤ ...
ਗੋਨਿਆਣਾ, 29 ਨਵੰਬਰ (ਲਛਮਣ ਦਾਸ ਗਰਗ)- ਪਿੰਡ ਭੋਖੜਾ ਵਿਖੇ ਕਿਸੇ ਪੁਰਾਣੀ ਰੰਜ਼ਿਸ ਨੂੰ ਲੈ ਕੇ ਇਕ ਵਿਅਕਤੀ ਦੀ ਹੋਈ ਕੁੱਟਮਾਰ ਦੇ ਮਾਮਲੇ 'ਚ ਪੁਲਿਸ ਨੇ 4 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ | ਗੁਰਮੇਲ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਰਾਏਪੁਰ ਨੇ ਪੁਲਿਸ ...
ਤਲਵੰਡੀ ਸਾਬੋ, 29 ਨਵੰਬਰ (ਰਣਜੀਤ ਸਿੰਘ ਰਾਜੂ)- ਆਪਣੇ ਹੱਕਾਂ ਲਈ ਹਰਿਆਣਾ ਸਰਕਾਰ ਵਲੋਂ ਖੜ੍ਹੀਆਂ ਕੀਤੀਆਂ ਰੋਕਾਂ ਨੂੰ ਤੋੜ ਕੇ ਦਿੱਲੀ ਪੁੱਜੇ ਕਿਸਾਨਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਹੁਣ ਕੇਂਦਰ ਸਰਕਾਰ ਉਨ੍ਹਾਂ ਨਾਲ ਬਿਨਾਂ ਕਿਸੇ ਸ਼ਰਤ ਦੇ ਗੱਲਬਾਤ ਸ਼ੁਰੂ ...
ਤਲਵੰਡੀ ਸਾਬੋ/ਸੀਂਗੋ ਮੰਡੀ, 29 ਨਵੰਬਰ (ਰਣਜੀਤ ਸਿੰਘ ਰਾਜੂ/ਲਕਵਿੰਦਰ ਸ਼ਰਮਾ)- ਬੀਤੇ ਦਿਨ ਸੜਕ 'ਤੇ ਆ ਰਹੀ ਇਕ ਗਾਂ ਨੂੰ ਬਚਾਉਣ ਸਮੇਂ ਹਾਦਸੇ ਦਾ ਸ਼ਿਕਾਰ ਹੋ ਜ਼ਖ਼ਮੀ ਹੋਏ ਨੇੜਲੇ ਪਿੰਡ ਸ਼ੇਖਪੁਰਾ ਦੇ ਨੌਜਵਾਨ ਦੀ ਬੀਤੀ ਦੇਰ ਰਾਤ ਮੌਤ ਹੋ ਜਾਣ ਦੀ ਖ਼ਬਰ ਮਿਲੀ ਹੈ | ...
ਬਠਿੰਡਾ, 29 ਨਵੰਬਰ (ਅੰਮਿ੍ਤਪਾਲ ਸਿੰਘ ਵਲ੍ਹਾਣ)- ਬਠਿੰਡਾ ਦੇ ਥਾਣਾ ਥਰਮਲ ਦੀ ਪੁਲਿਸ ਨੇ ਥਰਮਲ ਪਲਾਂਟ ਦੀ ਰਾਖ ਵਾਲੇ ਖੱਡਿਆਂ 'ਤੇ ਕਬਜ਼ਾ ਕਰਨ ਦੇ ਦੋਸ਼ 'ਚ 2 ਵਿਅਕਤੀਆਂ ਅਤੇ 15 ਨਾਮਾਲੂਮ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ | ...
ਲਹਿਰਾ ਮੁਹੱਬਤ, 29 ਨਵੰਬਰ (ਸੁਖਪਾਲ ਸਿੰਘ ਸੁੱਖੀ) -ਵਿਧਾਨ ਸਭਾ ਹਲਕਾ ਭੁੱਚੋ ਦੇ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਸਥਾਨਕ ਸਰਕਾਰਾਂ ਅਧੀਨ ਨਗਰ ਨਿਗਮ, ਨਗਰ ਕੌਾਸਲ ਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੀ ਤਿਆਰੀ ਸਬੰਧੀ ਹਲਕੇ ਦੇ ਸਬੰਧਿਤ ਕਾਂਗਰਸੀ ਆਗੂਆਂ ਤੇ ...
ਬਠਿੰਡਾ, 29 ਨਵੰਬਰ (ਨਿ.ਪ.ਪ.)- ਅੱਜ ਸਥਾਨਕ ਸ਼ਹਿਰ ਦੀ ਗੋਨਿਆਣਾ ਰੋਡ ਸਥਿਤ ਮਿੱਤਲ ਮਾਲ ਕੋਲ ਇਕ ਪੀਜ਼ਾ ਹੱਟ ਦੇ ਉੱਪਰ ਬਣੇ ਸੈਲੂਨ 'ਚ ਅੱਗ ਲੱਗ ਗਈ, ਜਿਸ ਕਾਰਨ ਸੈਲੂਨ ਅੰਦਰ ਪਿਆ ਸਾਮਾਨ ਤੇ ਫ਼ਰਨੀਚਰ ਅੱਗ ਦੀ ਭੇਟ ਚੜ੍ਹ ਗਿਆ | ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ...
ਭੀਖੀ, 29 ਨਵੰਬਰ (ਬਲਦੇਵ ਸਿੰਘ ਸਿੱਧੂ)- ਭੀਖੀ-ਮਾਨਸਾ ਸੜਕ 'ਤੇ ਅੱਜ ਸਵੇਰੇ ਹਾਦਸੇ 'ਚ ਵਿਦਿਆਰਥਣ ਦੀ ਮੌਤ ਅਤੇ ਕੁਝ ਲੜਕੀਆਂ ਜ਼ਖ਼ਮੀ ਹੋ ਗਈਆਂ | ਜਾਣਕਾਰੀ ਅਨੁਸਾਰ ਟਵੇਰਾ ਗੱਡੀ 'ਚ 7 ਲੜਕੀਆਂ ਈ. ਟੀ. ਟੀ. ਅਧਿਆਪਕਾਂ ਦੀ ਭਰਤੀ ਸਬੰਧੀ ਸਕਰੀਨਿੰਗ ਟੈੱਸਟ ਦੇਣ ਮੋਹਾਲੀ ...
ਮਾਨਸਾ, 29 ਨਵੰਬਰ (ਵਿ. ਪ੍ਰਤੀ. )- ਬੇਰੁਜ਼ਗਾਰ ਸਾਂਝੇ ਮੋਰਚੇ ਵਲੋਂ ਸਿੱਖਿਆ ਅਤੇ ਸਿਹਤ ਵਿਭਾਗ ਵਿਚ ਭਰਤੀ ਤੇ ਦੀ ਮੰਗ ਨੂੰ ਲੈ ਕੇ 1 ਦਸੰਬਰ ਨੂੰ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਰਿਹਾਇਸ਼ ਮੋਤੀ ਮਹਿਲ ਅੱਗੇ ਪ੍ਰਦਰਸ਼ਨ ਕੀਤਾ ਜਾਵੇਗਾ | ਬੇਰੁਜ਼ਗਾਰ ਮਲਟੀਪਰਪਜ਼ ...
ਬਰੇਟਾ, 29 ਨਵੰਬਰ (ਵਿ. ਪ੍ਰਤੀ.)- ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦੇ ਆਗੂ ਅਤੇ ਵਿਧਾਇਕ ਪਰਮਿੰਦਰ ਸਿੰਘ ਢੀਂਡਸਾ ਪਹਿਲੀ ਦਸੰਬਰ ਨੂੰ ਗੋਬਿੰਦਪੁਰਾ ਵਿਖੇ ਸਵ. ਸਾਬਕਾ ਸਰਪੰਚ ਨਿਰੰਜਨ ਸਿੰਘ ਦੇ ਘਰ ਪੁੱਜ ਰਹੇ ਹਨ ਜਿੱਥੇ ਉਹ ਪਰਿਵਾਰ ਅਤੇ ਹੋਰ ਵਰਕਰਾਂ ਨੂੰ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered
by REFLEX