ਗੁਰੂ ਨਾਨਕ ਸਾਹਿਬ ਦਾ ਤਤਕਾਲੀਨ ਸਮਾਜ ਜਾਤੀ ਵਿਵਸਥਾ ਉੱਪਰ ਖੜ੍ਹਾ ਸੀ। ਬ੍ਰਾਹਮਣ ਅਤੇ ਖੱਤਰੀ ਸ਼੍ਰੇਸਠ ਮੰਨੇ ਜਾਂਦੇ ਸਨ। ਵੈਸ਼ ਅਤੇ ਸ਼ੂਦਰ ਇਨ੍ਹਾਂ ਸ਼੍ਰੈਸਠ ਵਰਗਾਂ ਦੀ ਸੇਵਾ ਵਿਚ ਆਪਣਾ ਵਕਤ ਗੁਜ਼ਾਰਦੇ ਸਨ। ਸ਼ੂਦਰਾਂ ਅਤੇ ਅਛੂਤਾਂ ਦਾ ਜੀਵਨ ਬਹੁਤ ਭਿਆਨਕ ਸੀ। ...
ਇਨਸਾਨ ਦਾ ਇਨਸਾਨਾਂ ਨਾਲ ਇਸ਼ਕੋ-ਮੁਹੱਬਤ। ਮਹਾਨ ਰੂਹਾਨੀ ਹਸਤੀਆਂ ਦਾ ਰੱਬ ਨਾਲ ਇਸ਼ਕ। ਇਨ੍ਹਾਂ ਮੁਹੱਬਤਾਂ ਨਾਲ ਮਾਲਾਮਾਲ ਹੈ ਧਰਤੀ ਪੰਜਾਬ ਦੀ। ਬੰਦਿਆਂ ਨੂੰ ਰੱਬ ਨਾਲ ਜੋੜਨਾ। ਰੱਬ ਦੇ ਬੰਦਿਆਂ ਨੂੰ ਉਸ ਰਾਹ 'ਤੇ ਚਲਾਉਣਾ, ਜਿਸ ਰਾਹ 'ਤੇ ਚਲਾਉਣ ਵਾਲਿਆਂ ਤੋਂ ਰੱਬ ਰਾਜ਼ੀ ਹੋ ਜਾਏ। ਪੰਜਾਬ ਦੀ ਧਰਤੀ 'ਤੇ ਜਨਮ ਲੈਣ ਵਾਲੀਆਂ 'ਰੂਹਾਨੀ-ਨੂਰਾਨੀ' ਹਸਤੀਆਂ ਹੋਈਆਂ ਹਨ, ਜਿਨ੍ਹਾਂ ਨੇ ਇਸ ਮੰਜ਼ਿਲ ਨੂੰ ਹਾਸਲ ਕਰਨ ਲਈ ਆਪਣੀਆਂ ਉਮਰਾਂ ਇਸ ਪ੍ਰਚਾਰ ਦੇ ਲੇਖੇ ਲਗਾ ਦਿੱਤੀਆਂ ਹਨ। ਇਥੋਂ ਤੱਕ ਕਿ ਆਪਣੀਆਂ ਜਾਨਾਂ ਤੱਕ ਦੀ ਪ੍ਰਵਾਹ ਨਹੀਂ ਕੀਤੀ। ਨਾ ਜਾਤ ਨਾ ਪਾਤ ਰੱਬ ਦੇ ਸਭ ਬੰਦੇ ਤੇ ਰੱਬ ਦੀ ਰਾਹ 'ਤੇ ਤੁਰਨ-ਤੁਰਾਉਣ ਦੇ ਸੰਘਰਸ਼ 'ਚ ਆਪਣੀਆਂ ਜਾਨਾਂ ਤੱਕ ਵਾਰਦੇ ਅਮਰ ਹੋ ਗਏ। ਇਨ੍ਹਾਂ ਮਹਾਨ ਹਸਤੀਆਂ ਨੇ ਇਨਸਾਨੀ ਭਲਾਈ ਲਈ ਬਦੀ ਤੇ ਜ਼ੁਲਮ ਦੇ ਹਨੇਰੇ ਦੂਰ ਕਰਨ ਲਈ ਦੁਨੀਆ ਭਰ 'ਚ ਆਪਣੇ ਪ੍ਰਚਾਰ ਦੇ ਦੀਵੇ ਬਾਲੇ।
ਮੈਂ ਤੇਰਾ-ਮੈਂ ਤੇਰਾ-ਬੰਦਿਆਂ ਤੂੰ ਰੱਬ ਦਾ ਹੈਂ। ਉਸ ਰੱਬ ਦਾ ਹੁਕਮ ਤੇ ਉਸ ਦੀ ਪਾਲਣਾ ਇਹੋ ਹੀ ਰਾਹ ਹੈ ਉਸ ਸੋਹਣੇ ਰੱਬ ਦੀ ਮਨਸ਼ਾ ਤੇ ਰਜ਼ਾ (ਰਾਜ਼ੀ, ਖੁਸ਼ ਕਰਨਾ) ਕਰਨ ਦਾ। ਇਹੋ ਹੀ ਪ੍ਰਚਾਰ ਕਰਨ ਲਈ ਮਹਾਨ ਰੂਹਾਨੀ ਹਸਤੀਆਂ ਨੇ ਗ੍ਰੰਥ ਲਿਖੇ ਤੇ ਇਨ੍ਹਾਂ ਦੇ ਪ੍ਰਚਾਰ ਦੀ ਰਾਹ 'ਤੇ ਆਪਣੀਆਂ ਉਮਰਾਂ ਲਗਾ ਦਿੱਤੀਆਂ। ਪੰਜਾਬ ਦੀਆਂ ਰੂਹਾਨੀ-ਨੂਰਾਨੀ ਹਸਤੀਆਂ ਨੇ ਬੰਦਿਆਂ ਦੇ ਮਨਾਂ ਤੋਂ ਪਾਪਾਂ ਦੀ ਮੈਲ ਧੋਣ ਲਈ ਪਿੰਡਾਂ, ਸ਼ਹਿਰਾਂ ਤੇ ਮੁਲਕਾਂ ਦਾ ਸਫ਼ਰ ਕੀਤਾ। ਧਰਤੀ ਦੇ ਰੇਗਿਸਤਾਨ, ਦਰਿਆ, ਜੰਗਲ, ਪਹਾੜ ਇਨ੍ਹਾਂ ਦੇ ਇਸ ਰੂਹਾਨੀ ਪ੍ਰਚਾਰ ਅਤੇ ਸਫ਼ਰ ਅੱਗੇ ਕੰਧ ਨਾ ਬਣ ਸਕੇ। ਨਨਕਾਣਾ ਸਾਹਿਬ ਅੰਦਰ ਜਾਤਾਂ-ਪਾਤਾਂ ਦੀ ਵਿਰੋਧਤਾ ਤੇ ਰੂਹਾਨੀਅਤ ਦੇ ਨੂਰ ਦਾ ਇਕ ਕੇਂਦਰ ਹੈ, ਜਿਸ ਦਾ ਨਾਂਅ ਹੈ ਗੁਰਦੁਆਰਾ ਜਨਮ ਅਸਥਾਨ। ਖ਼ੁਦਾ (ਰੱਬ) ਦੀ ਖੁਦਾਈ ਤੱਕ ਪਹੁੰਚਣ, ਉਸ ਰੱਬ ਦੀ ਤਸਲਮ-ਓ-ਰਜ਼ਾ ਹਾਸਲ ਕਰਨ ਦਾ ਕੇਂਦਰ ਹੈ ਬਾਬਾ ਗੁਰੂ ਨਾਨਕ ਦੇਵ ਜੀ ਦਾ ਜਨਮ ਅਸਥਾਨਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ। ਜੇ ਰੱਬ ਦੇ ਰੂਬਰੂ (ਰੱਬ ਦੇ ਹਜ਼ੂਰ) ਹੋਣਾ ਹੈ ਤਾਂ ਆ ਜਾਓ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ। ਇਥੇ ਆਉਣ ਵਾਲਿਆਂ ਨੂੰ ਸੋਹਣਾ ਰੱਬ ਜੀ ਆਇਆਂ ਨੂੰ ਕਹਿੰਦਾ ਹੈ। 1469 ਈ: ਨੂੰ ਇਸ ਅਸਥਾਨ ਅੰਦਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰੱਬੀ ਨੂਰ ਨਾਲ ਮਾਲਾਮਾਲ ਇਕ ਨੂਰਾਨੀ ਚਮਕ ਨਾਲ ਚਮਕਦਾ ਹੋਇਆ ਮੁਖੜਾ ਲਈ ਇਕ ਬੱਚੇ ਨੇ ਜਨਮ ਲਿਆ। ਰੂਹਾਨੀਅਤ ਦੀ ਰੌਸ਼ਨੀ ਨਾਲ ਝਿਲਮਿਲ ਕਰਦੇ ਇਸ ਬੱਚੇ ਦਾ ਨਾਂਅ ਨਾਨਕ ਰੱਖਿਆ ਗਿਆ। ਚੌਧਵੀਂ ਰਾਤ ਦੇ ਚੰਨ ਵਰਗੀ ਬਾਬਾ ਗੁਰੂ ਨਾਨਕ ਦੇਵ ਜੀ ਦੀ ਇਹ ਮਹਾਨ ਰੂਹਾਨੀ-ਨੂਰਾਨੀ ਹਸਤੀ ਸਿੱਖ ਕੌਮ ਦੇ ਪਹਿਲੇ ਗੁਰੂ ਸਾਹਿਬ 'ਤੇ ਮੁਸਲਮਾਨ ਕੌਮ ਦੇ ਪੀਰਾਂ ਦੇ ਪੀਰ ਹਨ। ਇਸ ਨੂਰਾਨੀ ਹਸਤੀ ਦੇ ਜਨਮ ਦਿਨ 'ਤੇ ਕੇਵਲ ਸਿੱਖ ਕੌਮ, ਹਿੰਦੂ ਕੌਮ ਤੇ ਮੁਸਲਿਮ ਕੌਮ ਨੂੰ ਹੀ ਨਹੀਂ, ਸਗੋਂ ਦੁਨੀਆ ਦੇ ਸਭ ਧਰਮਾਂ ਦੇ ਮੰਨਣ ਵਾਲਿਆਂ ਨੂੰ ਲੱਖ-ਲੱਖ ਵਧਾਈਆਂ, ਮੁਬਾਰਕਾਂ ਹੋਣ। ਇਸ ਇਤਿਹਾਸਕ ਮੌਕੇ 'ਤੇ ਖੁਸ਼ੀ ਦੀਆਂ ਇਨ੍ਹਾਂ ਘੜੀਆਂ 'ਚ 'ਅਸੀਂ ਮੁਸਲਮਾਨ' ਕੌਮ ਖ਼ਾਸ ਤੌਰ 'ਤੇ ਲਹਿੰਦੇ ਪੰਜਾਬ ਦੇ ਪੰਜਾਬੀ ਸਿੱਖ ਕੌਮ ਤੇ ਹਿੰਦੂ ਕੌਮ ਨਾਲ ਖੁਸ਼ੀਆਂ ਭਰੇ ਜਜ਼ਬਾਤ ਲਈ ਇਕੋ ਹੀ ਕਤਾਰ ਵਿਚ ਮੋਢੇ ਨਾਲ ਮੋਢਾ ਲਾਈ ਖੜ੍ਹੇ ਹਾਂ।
ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦੇ ਇਸ ਇਤਿਹਾਸਕ ਮੌਕੇ 'ਤੇ ਅਸੀਂ ਮੁਸਲਮਾਨ ਪੰਜਾਬੀ, ਬਾਬਾ ਜੀ ਦੇ ਪੈਰੋਕਾਰਾਂ (ਉਨ੍ਹਾਂ ਨੂੰ ਮੰਨਣ ਵਾਲਿਆਂ) ਦੀ ਸੰਗਤ 'ਚ ਉਨ੍ਹਾਂ ਨਾਲ ਹੀ ਜੁੜੇ ਬੈਠੇ ਹਾਂ। ਸਾਡਾ ਸੰਗਤ 'ਚ ਬੈਠਣਾ ਬਾਬਾ ਜੀ ਤੇ ਉਨ੍ਹਾਂ ਦੇ ਵਿਚਾਰਾਂ ਨੂੰ ਯਾਦ ਕਰਨਾ। ਬਾਬਾ ਗੁਰੂ ਨਾਨਕ ਦੇਵ ਜੀ ਤੇ ਰੱਬ ਕਬੂਲ ਕਰੇ। ਆਮੀਨ।
ਸਾਡੇ ਲਹਿੰਦੇ ਪੰਜਾਬ ਦੇ ਮੁਸਲਮਾਨਾਂ ਵਲੋਂ ਮਾਤਾ ਤ੍ਰਿਪਤਾ ਜੀ ਤੇ ਮਹਿਤਾ ਕਾਲੂ ਨੂੰ ਹੀ ਨਹੀਂ ਸਗੋਂ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਤੇ ਸਾਰੀ ਸਿੱਖ ਕੌਮ ਨੂੰ ਸਲਾਮ ਪੇਸ਼ ਹੈ। ਲਹਿੰਦਾ ਨਨਕਾਣਾ ਸਾਹਿਬ ਬਾਬਾ ਜੀ ਦਾ ਪਹਿਲਾ ਘਰ ਹੈ। ਸਾਨੂੰ ਲਹਿੰਦੇ ਪੰਜਾਬ ਦੇ ਪੰਜਾਬੀਆਂ ਨੂੰ ਇਸ ਇਜ਼ਾਜ਼ (ਰੁਤਬੇ) 'ਤੇ ਬਹੁਤ ਫ਼ਖ਼ਰ ਤੇ ਮਾਣ ਹੈ। ਬਾਬਾ ਜੀ ਦੇ ਘਰ ਨਾਲ ਸਾਡੀਆਂ ਮੁਸਲਮਾਨਾਂ ਦੀਆਂ ਪਿਆਰ ਭਰੀਆਂ ਸਾਂਝਾਂ ਸਾਡਾ ਬਹੁਤ ਵੱਡਾ ਅਸਾਸਾ (ਵਿਰਾਸਤਪਿਆਰ ਭਰਿਆ ਭੰਡਾਰ) ਹਨ। ਬਾਬਾ ਗੁਰੂ ਨਾਨਕ ਦੇਵ ਜੀ 'ਤੇ ਜਿੰਨਾ ਹੱਕ ਸਿੱਖ ਤੇ ਹਿੰਦੂ ਕੌਮ ਦਾ ਹੈ, ਅਸੀਂ ਮੁਸਲਮਾਨ ਵੀ ਇਸ ਪਵਿੱਤਰ ਮਹਾਨ ਨੂਰਾਨੀ-ਰੂਹਾਨੀ ਹਸਤੀ 'ਤੇ ਓਨੇ ਹੀ ਹੱਕਦਾਰ ਹਾਂ। ਇਨਸਾਨੀ ਰੂਪ 'ਚ ਰੱਬ ਦੇ ਨੂਰ ਨਾਲ ਨੂਰੋ-ਨੂਰ ਇਸ ਪਵਿੱਤਰ ਹਸਤੀ ਨੇ ਕਈ ਮੁਲਕਾਂ, ਸ਼ਹਿਰਾਂ, ਕਸਬਿਆਂ, ਪਿੰਡਾਂ ਤੇ ਪਵਿੱਤਰ ਮਜ਼ਹਬੀ ਅਸਥਾਨਾਂ ਤੱਕ ਆਪਣੀ ਪਹੁੰਚ ਬਣਾਈ। ਕੋਈ ਜੰਗਲ, ਪਹਾੜ, ਦਰਿਆ, ਕੋਈ ਔਖੇ ਪੈਂਡੇ ਬਾਬਾ ਜੀ ਦੇ ਪ੍ਰਚਾਰਕ ਸਫ਼ਰ ਨੂੰ ਰੋਕ ਨਾ ਸਕੇ।
ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਦੁਨਿਆਵੀ ਤੇ ਧਾਰਮਿਕ ਸਿੱਖਿਆਵਾਂ ਤੇ ਪ੍ਰਚਾਰ ਕਿਸੇ ਇਕ ਧਰਮ ਦੇ ਮੰਨਣ ਵਾਲਿਆਂ ਲਈ ਨਹੀਂ ਹਨ। ਨਾ ਹੀ ਇਸ ਜਗਤ ਦੇ ਕਿਸੇ ਖ਼ਾਸ ਖਿੱਤੇ ਲਈ ਹਨ। ਇਨ੍ਹਾਂ ਦੇ ਵਿਚਾਰ ਤੇ ਪ੍ਰਚਾਰ ਪੂਰੀ ਦੁਨੀਆ ਦੇ ਇਨਸਾਨਾਂ ਤੇ ਇਨਸਾਨੀਅਤ ਲਈ ਹਨ। ਆਪਣੇ ਧਰਮ 'ਤੇ ਪੱਕੇ ਰਹਿਣਾ ਤੇ ਸੱਚੇ-ਸੁੱਚੇ ਦਿਲੋਂ ਮੰਨਣਾ, ਨੇਕ ਅਮਲ ਸਭ ਦਾ ਭਲਾ, ਜਾਤਾਂ-ਪਾਤਾਂ ਦੀ ਕੈਦ ਤੋਂ ਮਨੁੱਖਤਾ ਦੀ ਆਜ਼ਾਦੀ, ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ। ਆਪਣੇ ਖੂਹ ਦਾ ਜਲ ਸੌ ਕੋਹ 'ਤੇ ਵੀ ਜਾ ਪੀਂਦਾ ਹੈ ਬੰਦਾ। ਬਾਬਾ ਗੁਰੂ ਨਾਨਕ ਦੇਵ ਜੀ ਦੇ ਪ੍ਰਚਾਰ ਦਾ ਇਹੋ ਹੀ ਬੁਨਿਆਦੀ ਫਲਸਫ਼ਾ ਤੇ ਵਿਚਾਰ ਹਨ। ਮਿਹਨਤ ਕਰੋ ਤੇ ਰਲ-ਮਿਲ ਕੇ ਖਾਓ। ਝੂਠ-ਫਰੇਬ ਤੋਂ ਬਚੋ, ਗ਼ਰੀਬਾਂ ਨੂੰ ਦਾਨ ਦੇਣਾ, ਉਨ੍ਹਾਂ ਦੀ ਮਦਦ ਕਰਨਾ, ਖੁਸ਼ਹਾਲ ਲੋਕਾਂ ਦਾ ਫ਼ਰਜ਼ ਬਣਦਾ ਹੈ। ਬਾਬਾ ਜੀ ਦਾ ਪ੍ਰਚਾਰਕ ਫਲਸਫ਼ਾ ਮੈਂ ਸਾਦੇ ਜਿਹੇ ਸ਼ਬਦਾਂ 'ਚ ਪੇਸ਼ ਕਰਨ ਦਾ ਯਤਨ ਕੀਤਾ ਹੈ। ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਧਰਤੀ 'ਤੇ ਵਸਣ ਵਾਲੇ ਹਰ ਬੰਦੇ ਲਈ ਹਨ ਤੇ ਕਿਆਮਤ ਤੱਕ ਬਾਬਾ ਜੀ ਦਾ ਇਹ ਪੈਗ਼ਾਮ ਤੇ ਮਨੁੱਖਤਾ ਦੀ ਭਲਾਈ ਤੇ ਮਨ ਦੀ ਸਫ਼ਾਈ ਲਈ ਬੋਲੇ ਹੋਏ ਫ਼ਰਮਾਨ ਰੱਬ ਦੇ ਬੰਦਿਆਂ ਨੂੰ ਸਿੱਧੇ ਰਸਤੇ ਪਾਉਂਦੇ ਰਹਿਣਗੇ।
ਆਓ ਆਪਾਂ ਰਲ ਕੇ ਬਾਬਾ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਫ਼ਰਮਾਨਾਂ ਦਾ ਪੱਲਾ ਘੁੱਟ ਕੇ ਫੜ ਲਈਏ। ਬਾਬਾ ਜੀ ਦੇ ਫ਼ਰਮਾਨਾਂ (ਤਾਲੀਮਾਤ) ਦਾ ਪੱਲਾ ਫੜੀ ਜੇ ਅਸੀਂ ਉਨ੍ਹਾਂ ਦੇ ਪਿੱਛੇ ਚਲਦੇ ਹਾਂ ਤਾਂ ਇਸ ਜਗਤ ਦੀ ਮਨੁੱਖਤਾ ਖ਼ਾਸ ਤੌਰ 'ਤੇ ਹਿੰਦ-ਪਾਕਿ ਦੇ ਹਿੰਦੂ-ਸਿੱਖ-ਮੁਸਲਮਾਨ ਸਗੋਂ ਇਸ ਖਿੱਤੇ ਦੇ ਸਭ ਧਰਮਾਂ ਦੇ ਮੰਨਣ ਵਾਲਿਆਂ ਦੀਆਂ ਜ਼ਿੰਦਗੀਆਂ ਲਈ ਅਮਨ-ਮੁਹੱਬਤ, ਆਪਸੀ ਭਾਈਚਾਰਾ ਤੇ ਮੁਹੱਬਤਾਂ ਭਰੀਆਂ ਸਾਂਝਾਂ ਦਾ ਇਕ ਬਾਗ ਬਣ ਸਕਦਾ ਹੈ। ਬਾਬਾ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ 'ਤੇ ਸਾਡੇ ਲਹਿੰਦੇ ਪੰਜਾਬ ਦੇ ਪੰਜਾਬੀਆਂ ਦਾ ਸਲਾਮ ਤੇ ਵਧਾਈਆਂ ਕਬੂਲ ਕਰਨਾ। ਰੱਬ ਰਾਖਾ।
-ਖਾਲਸਾ ਹਾਊਸ, ਚੱਕ ਨੰ: 97/ਆਰ.ਬੀ. ਜੌਹਲ ਤਹਿਸੀਲ ਜੜਾਂਵਾਲਾਂ, ਜ਼ਿਲ੍ਹਾ ਫ਼ੈਸਲਾਬਾਦ (ਲਾਇਲਪੁਰ) ਸਾਂਦਲ ਬਾਰ ਲਹਿੰਦਾ ਪੰਜਾਬ।
ਫੋਨ : 0092-300-7607983.
ਮਨੁੱਖ ਨੂੰ ਸਮਾਜਿਕ ਜੀਵ ਆਖਿਆ ਗਿਆ ਹੈ ਕਿਉਂਕਿ ਉਹ ਦੂਜੇ ਜੀਵਾਂ ਤੋਂ ਨਿਆਰਾ ਇਕ ਸਮਾਜ ਦੀ ਸਿਰਜਣਾ ਕਰਕੇ ਉਸ ਵਿਚ ਆਪਣੇ ਟੱਬਰ ਦੇ ਨਾਲ ਰਹਿੰਦਾ ਹੈ। ਸੰਸਾਰ ਵਿਚ ਕੁਝ ਅਜਿਹੇ ਵਿਅਕਤੀ ਵੀ ਹਨ ਜਿਹੜੇ ਸਮਾਜਿਕ ਜੀਵਨ ਨੂੰ ਤਿਆਗ ਇਕੱਲਤਾ ਦਾ ਜੀਵਨ ਜਿਊਂਦੇ ਹਨ। ...
'ਗੁਰੂ ਨਾਨਕ ਵਿਸ਼ੇਸ਼ ਅੰਕ' ਦੀ ਪ੍ਰਕਾਸ਼ਨਾ ਕਰਕੇ ਇਸ ਵਾਰ 'ਧਰਮ ਤੇ ਵਿਰਸਾ' ਸਪਲੀਮੈਂਟ ਵਿਚ ਪ੍ਰਕਾਸ਼ਿਤ ਕੀਤੇ ਜਾਂਦੇ ਲੜੀਵਾਰ ਕਾਲਮ ਨਹੀਂ ਛਾਪੇ ਜਾ ਰਹੇ। ਅਗਲੀ ਵਾਰ ਤੋਂ ਇਹ ਬਾਕਾਇਦਾ ਛਾਪੇ ਜਾਣਗੇ। ਪਾਠਕ ਨੋਟ ...
Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust.
Powered by REFLEX