ਤਾਜਾ ਖ਼ਬਰਾਂ


ਇੰਗਲੈਂਡ ਨੂੰ ਹਰਾ ਕੇ ਭਾਰਤ ਹਾਕੀ ਦੇ ਸੈਮੀ-ਫਾਈਨਲ ਵਿਚ ਪੁੱਜਾ
. . .  19 minutes ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਹਾਕੀ ਵਿਚ ਭਾਰਤੀ ਖਿਡਾਰੀਆਂ ਨੇ ਇੰਗਲੈਂਡ ਦੀ ਟੀਮ ਨੂੰ 1 ਦੇ ਮੁਕਾਬਲੇ 3 ਗੋਲਾਂ ਦੇ ਨਾਲ ਹਰਾ ਕੇ ਸੈਮੀ-ਫਾਈਨਲ ਵਿਚ ਪ੍ਰਵੇਸ਼ ਕੀਤਾ ...
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  51 minutes ago
ਅਕਾਲੀ ਦਲ-ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ ਕੱਲ੍ਹ ਦਾ ਪ੍ਰੋਗਰਾਮ ਮੁਲਤਵੀ
. . .  59 minutes ago
ਗੜ੍ਹਸ਼ੰਕਰ, 1 ਅਗਸਤ (ਧਾਲੀਵਾਲ)- ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਵਲੋਂ ਕਿਸਾਨੀ ਨੂੰ ਸਮਰਪਿਤ 2 ਅਗਸਤ ਨੂੰ ਪਦਰਾਣਾ ਵਿਖੇ ਰੱਖਿਆ 'ਕਿਸਾਨੋ ਕੇ ਸਨਮਾਨ ਮੇਂ, ਅਕਾਲੀ ਦਲ-ਬਸਪਾ ਮੈਦਾਨ ਮੇਂ' ਪ੍ਰੋਗਰਾਮ ਮੁਲਤਵੀ ਕਰ ਦਿੱਤਾ ...
ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਦਿਤੀ ਵਧਾਈ
. . .  about 1 hour ago
ਚੰਡੀਗੜ੍ਹ,1 ਅਗਸਤ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ ।ਅੱਜ ਬੈਡਮਿੰਟਨ ਵਿਚ ਓਲੰਪਿਕ ਕਾਂਸੀ ਜਿੱਤ ਕੇ ਸਿੰਧੂ ਨੇ ਦੋ ਓਲੰਪਿਕ ਤਗਮੇ ਜਿੱਤਣ ਵਾਲੀ ਪਹਿਲੀ ਮਹਿਲਾ ...
ਭਾਰਤ ਦੀ ਬੈਡਮਿੰਟਨ ਖਿਡਾਰਨ ਪੀ. ਵੀ. ਸਿੰਧੂ ਨੇ ਜਿਤਿਆ ਕਾਂਸੀ ਤਗਮਾ
. . .  17 minutes ago
ਟੋਕੀਓ , ਹਰਸ਼ਾ ਛੀਨਾ ,1 ਅਗਸਤ (ਪਰਮਿੰਦਰ ਸਿੰਘ ਕੜਿਆਲ )-ਟੋਕੀਓ ਓਲੰਪਿਕ ਵਿਚ ਭਾਰਤ ਵਲੋਂ ਖੇਡਦਿਆਂ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ.ਵੀ. ਸਿੰਧੂ ਨੇ ਇਤਿਹਾਸ ਰਚਦਿਆਂ ਚੀਨੀ ਖਿਡਾਰਨ ਨੂੰ ਮਾਤ ਦੇ ਕੇ ...
ਪ੍ਰੀ ਪ੍ਰਾਇਮਰੀ ਜਮਾਤ ਤੋਂ ਬਾਰ੍ਹਵੀਂ ਜਮਾਤ ਤਕ ਸਕੂਲ ਖੋਲ੍ਹਣ ਸਬੰਧੀ ਸਿੱਖਿਆ ਵਿਭਾਗ ਵਲੋਂ ਪੱਤਰ ਜਾਰੀ
. . .  about 1 hour ago
ਅਜਨਾਲਾ ,1 ਅਗਸਤ (ਗੁਰਪ੍ਰੀਤ ਸਿੰਘ ਢਿੱਲੋਂ)-ਕੋਰੋਨਾ ਵਾਇਰਸ ਭਿਆਨਕ ਮਹਾਂਮਾਰੀ ਦੀ ਦੂਸਰੀ ਲਹਿਰ ਦਾ ਪ੍ਰਕੋਪ ਘਟਣ ਤੋਂ ਬਾਅਦ ਸਰਕਾਰ ਵਲੋਂ ਸਕੂਲ ਖੋਲ੍ਹਣ ਦੇ ਦਿੱਤੇ ਆਦੇਸ਼ਾਂ ਤੋਂ ਬਾਅਦ ਸਿੱਖਿਆ ਵਿਭਾਗ ...
ਨਵੀਂ ਦਿੱਲੀ : ਜੁਲਾਈ ਵਿਚ ਦੇਸ਼ ਵਿਚ 13 ਕਰੋੜ ਤੋਂ ਵੱਧ ਟੀਕੇ ਲਗਾਏ ਗਏ ਸਨ- ਮਨਸੁਖ ਮੰਡਾਵੀਆ
. . .  about 3 hours ago
ਬੇਬੇ ਮਾਨ ਕੌਰ ਦਾ ਕੀਤਾ ਗਿਆ ਅੰਤਿਮ ਸੰਸਕਾਰ
. . .  about 3 hours ago
ਚੰਡੀਗੜ੍ਹ, 1 ਅਗਸਤ (ਸੁਰਿੰਦਰਪਾਲ ਸਿੰਘ) - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਇਸ ਮੌਕੇ ਨਾ ਤਾਂ ਕੋਈ ਮੰਤਰੀ ਤੇ ਨਾ ਹੀ ਕੋਈ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸੀ...
ਬੇਬੇ ਮਾਨ ਕੌਰ ਨੂੰ ਦਲਜੀਤ ਸਿੰਘ ਚੀਮਾ ਨੇ ਦਿੱਤੀ ਸ਼ਰਧਾਂਜਲੀ
. . .  about 4 hours ago
ਚੰਡੀਗੜ੍ਹ, 1 ਅਗਸਤ - 105 ਸਾਲਾ ਬਜ਼ੁਰਗ ਅਥਲੀਟ ਬੇਬੇ ਮਾਨ ਕੌਰ ਦਾ ਬੀਤੇ ਕੱਲ੍ਹ ਦਿਹਾਂਤ ਹੋ ਗਿਆ ਸੀ। ਅੱਜ ਉਨ੍ਹਾਂ ਦੇ ਸਸਕਾਰ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਸਮੇਤ ਹੋਰ ਆਗੂਆਂ ਨੇ ਉਨ੍ਹਾਂ...
ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਬੀਬਾ ਬਾਦਲ
. . .  about 4 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਾਬਕਾ ਕੇਂਦਰੀ ਮੰਤਰੀ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ...
ਆਸਾਮ ਦੀ ਨਾਕਾਬੰਦੀ ਕਾਰਨ ਮੁਸ਼ਕਿਲ 'ਚ ਮਿਜ਼ੋਰਮ, ਜ਼ਰੂਰੀ ਵਸਤੂਆਂ ਦੀ ਹੋਣ ਲੱਗੀ ਕਿੱਲਤ
. . .  about 4 hours ago
ਆਈਜ਼ੌਲ, 1 ਅਗਸਤ - ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ਕਾਰਨ ਮਿਜ਼ੋਰਮ ਵਿਚ ਜ਼ਰੂਰੀ ਸਾਮਾਨ ਦੀ ਕਮੀ ਪੈਣ ਲੱਗੀ ਹੈ। ਲੋਕਾਂ ਨੂੰ ਇਕ ਹੱਦ ਤੱਕ ਹੀ ਪੈਟਰੋਲ-ਡੀਜ਼ਲ ਦਿੱਤਾ ਜਾ ਰਿਹਾ ਹੈ। ਪਿਛਲੇ ਹਫ਼ਤੇ ਆਸਾਮ-ਮਿਜ਼ੋਰਮ ਵਿਚਕਾਰ ਹਿੰਸਕ ਝੜਪ ਹੋਈ ਸੀ...
ਨਕਸਲੀਆਂ ਦੇ ਹਮਲੇ 'ਚ ਇਕ ਆਮ ਨਾਗਰਿਕ ਦੀ ਮੌਤ
. . .  about 4 hours ago
ਰਾਏਪੁਰ, 1 ਅਗਸਤ - ਛੱਤੀਸਗੜ੍ਹ ਦੇ ਧਾਮਤਾਰੀ ਜ਼ਿਲ੍ਹੇ ਦੀ ਨਾਗਾਰੀ ਤਹਿਸੀਲ ਦੇ ਚੰਦਨ ਬਾਹਾਰਾ ਪਿੰਡ ਵਿਚ ਨਕਸਲੀਆਂ ਦੇ ਹਮਲੇ ਵਿਚ ਇਕ 35 ਸਾਲਾ ਵਿਅਕਤੀ ਦੀ ਮੌਤ ਹੋ ਗਈ ਹੈ...
ਯਮੁਨਾ 'ਚ ਪਾਣੀ ਦੇ ਪੱਧਰ 'ਚ ਹੋਇਆ ਭਾਰੀ ਵਾਧਾ, ਹੜ੍ਹ ਦਾ ਖ਼ਦਸ਼ਾ
. . .  about 5 hours ago
ਨਵੀਂ ਦਿੱਲੀ, 1 ਅਗਸਤ - ਦਿੱਲੀ ਵਿਚੋਂ ਲੰਘਦੀ ਯਮੁਨਾ ਨਦੀ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਕੋਲ ਵਹਿ ਰਿਹਾ ਹੈ। ਜਿਸ ਕਾਰਨ ਆਸ-ਪਾਸ ਦੇ ਇਲਾਕੇ ਵਿਚ ਭਾਰੀ ਪਾਣੀ ਭਰ ਗਿਆ ਹੈ...
ਜੀ.ਐਸ.ਟੀ. ਉਗਰਾਹੀ ਜੁਲਾਈ ਵਿਚ 1.16 ਲੱਖ ਕਰੋੜ ਰੁਪਏ ਤੋਂ ਪਾਰ
. . .  about 5 hours ago
ਨਵੀਂ ਦਿੱਲੀ, 1 ਅਗਸਤ - ਵਿੱਤ ਮੰਤਰਾਲਾ ਅਨੁਸਾਰ ਭਾਰਤ ਵਿਚ ਜੀ.ਐਸ.ਟੀ. ਉਗਰਾਹੀ ਜੁਲਾਈ ਮਹੀਨੇ ਵਿਚ 1.16 ਲੱਖ ਕਰੋੜ ਤੋਂ ਪਾਰ ਰਹੀ ਹੈ। ਪਿਛਲੇ ਮਹੀਨੇ ਤੋਂ ਜੋ 33 ਫ਼ੀਸਦੀ ਵੱਧ ਦੀ ਵਸੂਲੀ ਹੈ...
'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਲਈ ਪੰਥਕ ਇਕੱਠ
. . .  about 5 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਦਭਾਵਨਾ ਦਲ ਵਲੋਂ 'ਸਿੱਖ ਪੰਥ ਦੀਆਂ ਵਿਰਾਸਤਾਂ ਬਚਾਓ' ਪੰਥਕ ਇਕੱਠ ਕੀਤਾ ਜਾ ਰਿਹਾ ਹੈ...
ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਵਲੋਂ ਜਥੇਬੰਦਕ ਢਾਂਚੇ ਦਾ ਐਲਾਨ
. . .  about 6 hours ago
ਅੰਮ੍ਰਿਤਸਰ, 1 ਅਗਸਤ (ਹਰਮਿੰਦਰ ਸਿੰਘ) - ਸਿੱਖ ਸਟੂਡੈਂਟ ਫੈਡਰੇਸ਼ਨ (ਮਹਿਤਾ) ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਅੱਜ ਫੈਡਰੇਸ਼ਨ ਮਹਿਤਾ ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਢੋਟ ਨੇ ਸੀਨੀਅਰ ਆਗੂ ਭਾਈ ਲਖਬੀਰ ਸਿੰਘ ਸੇਖੋਂ ਨੂੰ ਸਕੱਤਰ ਜਨਰਲ ਨਿਯੁਕਤ ਕੀਤਾ ਹੈ। ਜਿਸ ਵਿਚ...
ਕਾਂਗਰਸ ਪਾਰਟੀ ਨੂੰ ਲੱਗਾ ਝਟਕਾ, ਅਹਿਮ ਆਗੂ ਭਾਜਪਾ 'ਚ ਹੋਇਆ ਸ਼ਾਮਲ
. . .  about 6 hours ago
ਨਵੀਂ ਦਿੱਲੀ, 1 ਅਗਸਤ - ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾ ਭਾਜਪਾ ਇਕ ਵਾਰ ਫਿਰ ਸਰਗਰਮ ਹੋ ਗਈ ਹੈ। ਮਨੀਪੁਰ 'ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਚੋਣਾਂ ਤੋਂ ਪਹਿਲਾ ਮਨੀਪੁਰ ਵਿਚ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਮਨੀਪੁਰ ਕਾਂਗਰਸ ਦੇ...
ਜੰਮੂ ਕਸ਼ਮੀਰ 'ਚ ਪੱਥਰਬਾਜ਼ਾਂ ਨੂੰ ਨਹੀਂ ਮਿਲੇਗੀ ਸਰਕਾਰੀ ਨੌਕਰੀ ਤੇ ਨਾ ਹੀ ਪਾਸਪੋਰਟ
. . .  about 6 hours ago
ਸ੍ਰੀਨਗਰ, 1 ਅਗਸਤ - ਜੰਮੂ ਕਸ਼ਮੀਰ 'ਚ ਹੁਣ ਦੇਸ਼ ਧਰੋਹੀਆਂ ਤੇ ਪੱਥਰਬਾਜ਼ਾਂ 'ਤੇ ਨਕੇਲ ਕੱਸਣ ਲਈ ਨਵਾਂ ਆਦੇਸ਼ ਜਾਰੀ ਕੀਤਾ ਹੈ। ਜਿਸ ਤਹਿਤ ਦੇਸ਼ ਖ਼ਿਲਾਫ਼ ਨਾਅਰੇਬਾਜ਼ੀ ਕਰਨ ਵਾਲੇ ਤੇ ਪੱਥਰਬਾਜ਼ੀ ਕਰਨ ਵਾਲਿਆਂ ਨੂੰ ਸਰਕਾਰੀ ਨੌਕਰੀ ਨਹੀਂ ਦਿੱਤੀ ਜਾਵੇਗੀ। ਇਸ ਦੇ ਨਾਲ...
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਅੱਜ ਤੋਂ ਪ੍ਰਧਾਨਗੀ ਕਰੇਗਾ ਭਾਰਤ
. . .  about 7 hours ago
ਨਵੀਂ ਦਿੱਲੀ, 1 ਅਗਸਤ - ਭਾਰਤ ਦੇ ਲਈ ਅੱਜ ਐਤਵਾਰ ਦਾ ਦਿਨ ਕਾਫੀ ਅਹਿਮ ਹੈ। ਦਰਅਸਲ ਅੱਜ ਇਕ ਅਗਸਤ ਤੋਂ ਭਾਰਤ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਪ੍ਰੀਸ਼ਦ ਦੀ ਪ੍ਰਧਾਨਗੀ ਸੰਭਾਲਣ ਜਾ ਰਿਹਾ ਹੈ। ਹਾਲਾਂਕਿ ਸੁਰੱਖਿਆ ਪ੍ਰੀਸ਼ਦ ਦਾ ਪਹਿਲਾ ਕਾਰਜਕਾਰੀ ਦਿਵਸ ਭਲਕੇ ਸੋਮਵਾਰ ਤੋਂ ਹੋਵੇਗਾ। ਸੁਰੱਖਿਆ...
ਘੱਗਰ ਦਾ ਪਾਣੀ ਵਧਣ ਕਾਰਨ ਲੋਕ ਸਹਿਮੇ
. . .  about 7 hours ago
ਸਰਦੂਲਗੜ੍ਹ, 1 ਅਗਸਤ (ਜੀ. ਐਮ. ਅਰੋੜਾ) - ਸਥਾਨਕ ਸ਼ਹਿਰ ਦੀ ਹਿੱਕ ਨਾਲ ਖਹਿ ਕੇ ਲੰਘਦੀ ਘੱਗਰ ਨਦੀ ਵਿਚ ਪਾਣੀ ਦਾ ਪੱਧਰ 19 ਫੁੱਟ 'ਤੇ ਹੋ ਜਾਣ ਕਾਰਨ ਲੋਕ ਸਹਿਮੇ ਹੋਏ ਹਨ। ਉੱਥੇ ਹੀ, ਘੱਗਰ ਦੇ ਪੁਲ ਵਿਚ ਬੂਟੀ ਫਸਣ ਕਾਰਨ ਘੱਗਰ ਨਦੀ ਦੇ ਬੰਨ੍ਹ ਟੁੱਟਣ ਦੇ ਡਰੋਂ ਪ੍ਰਸ਼ਾਸਨ ਨੇ ਤੜਕੇ ਤਿੰਨ ਵਜੇ ਤੋਂ...
ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਦਾ ਕੀਤਾ ਹਵਾਈ ਸਰਵੇਖਣ
. . .  about 7 hours ago
ਸ਼ਿਮਲਾ, 1 ਅਗਸਤ - ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਹੜ੍ਹ ਪ੍ਰਭਾਵਿਤ ਖੇਤਰ ਲਾਹੌਲ-ਸਪਿਤੀ ਦਾ ਹਵਾਈ ਸਰਵੇਖਣ ਕੀਤਾ ਹੈ। ਇਸ ਖੇਤਰ ਵਿਚ ਅਚਾਨਕ ਆਏ ਹੜ੍ਹ ਕਾਰਨ ਭਾਰੀ ਤਬਾਹੀ ਸਮੇਤ ਕੁਝ ਮੌਤਾਂ ਹੋਈਆਂ ਹਨ...
ਦਿੱਲੀ 'ਚ ਮੀਂਹ ਕਾਰਨ ਕਈ ਇਲਾਕਿਆਂ 'ਚ ਭਰਿਆ ਪਾਣੀ
. . .  about 8 hours ago
ਨਵੀਂ ਦਿੱਲੀ, 1 ਅਗਸਤ - ਰਾਜਧਾਨੀ ਦਿੱਲੀ ਵਿਚ ਅੱਜ ਜ਼ੋਰਦਾਰ ਮੀਂਹ ਪਿਆ ਹੈ। ਤੇਜ਼ ਮੀਂਹ ਕਾਰਨ ਮੌਸਮ ਬੇਸ਼ੱਕ ਸੁਹਾਵਣਾ ਹੋ ਗਿਆ ਪ੍ਰੰਤੂ ਇਸ ਕਾਰਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ਵਿਚ ਭਾਰੀ ਪਾਣੀ ਜਮਾਂ ਹੋ ਗਿਆ ਹੈ। ਸੜਕਾਂ ਪਾਣੀ 'ਚ ਡੁੱਬ ਗਈਆਂ ਅਤੇ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ...
ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਅਮਿਤ ਸ਼ਾਹ
. . .  about 8 hours ago
ਲਖਨਊ, 1 ਅਗਸਤ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਉਤਰ ਪ੍ਰਦੇਸ਼ ਦੇ ਦੌਰੇ 'ਤੇ ਪੁੱਜੇ ਹਨ। ਇਸ ਦੌਰਾਨ ਹਵਾਈ ਅੱਡੇ 'ਤੇ ਰਾਜ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ...
ਸਤੀਸ਼ ਕੁਮਾਰ ਕੁਆਟਰ ਫਾਈਨਲ ਵਿਚ ਹਾਰੇ, ਭਾਰਤੀ ਉਮੀਦਾਂ ਨੂੰ ਵੱਡਾ ਝਟਕਾ
. . .  about 8 hours ago
ਟੋਕੀਓ, 1 ਅਗਸਤ - ਭਾਰਤੀ ਉਮੀਦਾਂ ਨੂੰ ਟੋਕੀਓ ਉਲੰਪਿਕ ਵਿਚ ਉਸ ਵਕਤ ਵੱਡਾ ਝਟਕਾ ਲੱਗਾ ਜਦੋਂ ਬਾਕਸਿੰਗ ਦੇ ਸੁਪਰ ਹੈਵੀ ਵੇਟ ਕੁਆਟਰ ਫਾਈਨਲ ਮੈਚ ਵਿਚ ਭਾਰਤ ਦੇ ਸਤੀਸ਼ ਕੁਮਾਰ ਨੂੰ ਹਾਰ ਮਿਲੀ...
ਭਾਰਤ ਵਿਚ ਕੋਰੋਨਾ ਦੇ ਪਿਛਲੇ 24 ਘੰਟਿਆਂ ਦੌਰਾਨ 41 ਹਜ਼ਾਰ ਤੋਂ ਵਧੇਰੇ ਪ੍ਰਾਪਤ ਹੋਏ ਕੇਸ
. . .  about 9 hours ago
ਨਵੀਂ ਦਿੱਲੀ, 1 ਅਗਸਤ - ਭਾਰਤ ਵਿਚ ਕੋਰੋਨਾ ਦੇ 41 ਹਜ਼ਾਰ 831 ਨਵੇਂ ਕੇਸ ਪਿਛਲੇ 24 ਘੰਟਿਆਂ ਦੌਰਾਨ ਪ੍ਰਾਪਤ ਹੋਏ ਹਨ ਅਤੇ 541 ਮਰੀਜ਼ਾਂ ਦੀ ਮੌਤਾਂ ਹੋਈਆਂ ਹਨ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 5 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਜਿਥੇ ਕਾਨੂੰਨ ਦਾ ਅੰਤ ਹੁੰਦਾ ਹੈ, ਉਥੇ ਕੁਸ਼ਾਸਨ ਦਾ ਆਰੰਭ ਹੁੰਦਾ ਹੈ। ਵਿਲੀਅਮ ਪਿਟ

ਪਹਿਲਾ ਸਫ਼ਾ

ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ

• ਲਗਾਤਾਰ ਤੀਸਰੇ ਦਿਨ 2 ਲੱਖ ਤੋਂ ਵੱਧ ਨਵੇਂ ਮਾਮਲੇ • ਪ੍ਰਧਾਨ ਮੰਤਰੀ ਵਲੋਂ ਮੈਡੀਕਲ ਆਕਸੀਜਨ ਦਾ ਉਤਪਾਦਨ ਵਧਾਉਣ ਦੇ ਨਿਰਦੇਸ਼ — ਉਪਮਾ ਡਾਗਾ ਪਾਰਥ— ਨਵੀਂ ਦਿੱਲੀ, 16 ਅਪ੍ਰੈਲ - ਕੋਰੋਨਾ ਵਾਇਰਸ ਦੀ ਲਗਾਤਾਰ ਵਧਦੀ ਰਫ਼ਤਾਰ ਦੇ ਨਾਲ ਆਕਸੀਜਨ ਦੀ ਕਿੱਲਤ, ...

ਪੂਰੀ ਖ਼ਬਰ »

ਪ੍ਰਕਾਸ਼ ਜਾਵੜੇਕਰ, ਹਰਸਿਮਰਤ, ਸੂਰਜੇਵਾਲਾ, ਦਿਗਵਿਜੇ ਤੇ ਯੇਦੀਯੁਰੱਪਾ ਨੂੰ ਹੋਇਆ ਕੋਰੋਨਾ

ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ, ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ, ਕਾਂਗਰਸ ਦੇ ਸੀਨੀਅਰ ਨੇਤਾ ਦਿਗਵਿਜੈ ਸਿੰਘ, ਪਾਰਟੀ ਦੇ ਬੁਲਾਰੇ ਰਣਦੀਪ ਸੂਰਜੇਵਾਲਾ ਤੇ ਕਰਨਾਟਕ ਦੇ ਮੁੱਖ ਮੰਤਰੀ ਬੀ. ਐਸ. ਯੈਦੀਯੁਰੱਪਾ ਨੂੰ ਕੋਰੋਨਾ ...

ਪੂਰੀ ਖ਼ਬਰ »

ਚੰਡੀਗੜ੍ਹ 'ਚ ਮੁੜ ਹਫ਼ਤਾਵਾਰੀ ਤਾਲਾਬੰਦੀ

ਚੰਡੀਗੜ੍ਹ, 16 ਅਪ੍ਰੈਲ (ਮਨਜੋਤ ਸਿੰਘ ਜੋਤ)-ਚੰਡੀਗੜ੍ਹ ਵਿਚ ਯੂ. ਕੇ. ਕੋਵਿਡ ਸਟਰੇਨ ਦੀ ਦਸਤਕ ਤੋਂ ਬਾਅਦ ਪ੍ਰਸ਼ਾਸਨ ਵਲੋਂ ਹਫ਼ਤਾਵਾਰੀ ਤਾਲਾਬੰਦੀ ਲਾਗੂ ਕਰ ਦਿੱਤੀ ਗਈ ਹੈ | ਇਹ ਫ਼ੈਸਲਾ ਅੱਜ ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ...

ਪੂਰੀ ਖ਼ਬਰ »

ਨੀਰਵ ਮੋਦੀ ਦੀ ਭਾਰਤ ਹਵਾਲਗੀ ਨੂੰ ਮਨਜ਼ੂਰੀ

ਬਰਤਾਨੀਆ ਦੇ ਗ੍ਰਹਿ ਮੰਤਰੀ ਨੇ ਦਿੱਤੀ ਹਰੀ ਝੰਡੀ ਲੰਡਨ, 16 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੰਜਾਬ ਨੈਸ਼ਨਲ ਬੈਂਕ ਦੇ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦੇ ਦੋਸ਼ੀ ਨੀਰਵ ਮੋਦੀ ਦੀ ਭਾਰਤ ਹਵਾਲਗੀ ਦਾ ਰਸਤਾ ਸਾਫ਼ ਹੋ ਗਿਆ ਹੈ | ਯੂ.ਕੇ. ਦੇ ਗ੍ਰਹਿ ਮੰਤਰੀ ਨੇ ...

ਪੂਰੀ ਖ਼ਬਰ »

ਸਿੱਧੂ ਨੇ ਬੇਅਦਬੀ ਅਤੇ ਨਸ਼ੇ ਦੇ ਮਾਮਲੇ 'ਚ ਆਪਣੀ ਸਰਕਾਰ ਨੂੰ ਕਟਹਿਰੇ 'ਚ ਕੀਤਾ ਖੜ੍ਹਾ

ਕਿਹਾ, ਜਿਹੜੇ ਮੁੱਦਿਆਂ 'ਤੇ ਕਾਂਗਰਸ ਸਰਕਾਰ ਬਣੀ ਸੀ ਉਹ ਅਜੇ ਵੀ ਸਵਾਲ ਬਣੇ ਖੜ੍ਹੇ ਹਨ ਪਟਿਆਲਾ, 16 ਅਪ੍ਰੈਲ (ਗੁਰਪ੍ਰੀਤ ਸਿੰਘ ਚੱਠਾ)-ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਨੇ ਬਾਗ਼ੀ ਸੁਰ 'ਚ ਅੱਜ ਆਪਣੀ ਹੀ ਕਾਂਗਰਸ ਸਰਕਾਰ 'ਤੇ ਸਿੱਧੇ ਸਵਾਲ ਉਠਾਉਂਦਿਆਂ ਆਖਿਆ ...

ਪੂਰੀ ਖ਼ਬਰ »

ਮੁੱਖ ਮੰਤਰੀ ਵਲੋਂ ਕੋਟਕਪੂਰਾ ਮਾਮਲੇ 'ਤੇ ਸੱਦੀ ਮੀਟਿੰਗ ਰਹੀ ਬੇਸਿੱਟਾ

ਮੰਤਰੀਆਂ ਤੇ ਵਿਧਾਇਕਾਂ ਨੇ ਬਾਦਲਾਂ ਤੇ ਮੁੱਖ ਮੰਤਰੀ ਦਰਮਿਆਨ ਗੱਠਜੋੜ ਦੇ ਚਰਚਿਆਂ ਦਾ ਮੁੱਦਾ ਉਠਾਇਆ -ਹਰਕਵਲਜੀਤ ਸਿੰਘ- ਚੰਡੀਗੜ੍ਹ, 16 ਅਪ੍ਰੈਲ -ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਆਪਣੇ ਕੁਝ ਸੀਨੀਅਰ ਮੰਤਰੀਆਂ, ਪ੍ਰਦੇਸ਼ ਕਾਂਗਰਸ ...

ਪੂਰੀ ਖ਼ਬਰ »

ਪੱਛਮੀ ਬੰਗਾਲ 'ਚ 5ਵੇਂ ਗੇੜ ਦੀਆਂ ਵੋਟਾਂ ਅੱਜ

ਕੋਲਕਾਤਾ, 16 ਅਪ੍ਰੈਲ (ਏਜੰਸੀ)-ਬੇਲਗਾਮ ਹੁੰਦੇ ਜਾ ਰਹੇ ਕੋਰੋਨਾ ਵਾਇਰਸ ਦਰਮਿਆਨ ਪੱਛਮੀ ਬੰਗਾਲ 'ਚ 5ਵੇਂ ਗੇੜ ਦੀਆਂ 45 ਵਿਧਾਨ ਸਭਾ ਸੀਟਾਂ ਲਈ ਇਕ ਕਰੋੜ ਤੋਂ ਵੱਧ ਵੋਟਰ 342 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 17 ਅਪ੍ਰੈਲ ਨੂੰ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ. ਵੀ. ਐਮ.) ਵਿਚ ਬੰਦ ਕਰਨਗੇ | ਚੌਥੇ ਗੇੜ ਦੀਆਂ ਵੋਟਾਂ ਦੌਰਾਨ ਕੂਚ ਬਿਹਾਰ ਵਿਖੇ ਹੋਈ ਹਿੰਸਾ ਦੌਰਾਨ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐਸ. ਐਫ.) ਵਲੋਂ ਚਲਾਈਆਂ ਗੋਲੀਆਂ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਸੀ, ਜਿਸ ਕਾਰਨ ਐਤਕੀ ਸੁਰੱਖਿਆ ਦੇ ਹੋਰ ਪੁਖਤਾ ਬੰਦੋਬਸਤ ਕੀਤੇ ਗਏ ਹਨ | ਇਕ ਅਧਿਕਾਰੀ ਨੇ ਦੱਸਿਆ ਕਿ ਚੋਣ ਕਮਿਸ਼ਨ ਨੇ ਸੁਤੰਤਰ ਤੇ ਨਿਰਪੱਖ ਵੋਟਿੰਗ ਨੂੰ ਯਕੀਨੀ ਬਣਾਉਣ ਲਈ ਕੇਂਦਰੀ ਬਲਾਂ ਦੀਆਂ ਘੱਟੋ-ਘੱਟ 853 ਕੰਪਨੀਆਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ, ਜਦੋਂਕਿ ਕੋਵਿਡ-19 ਪ੍ਰੋਟੋਕਾਲ ਦੀ ਸਖਤੀ ਨਾਲ ਪਾਲਣਾ ਨੂੰ ਵੀ ਯਕੀਨੀ ਬਣਾਉਣ ਲਈ ਕਦਮ ਉਠਾਏ ਗਏ ਹਨ |

ਖ਼ਬਰ ਸ਼ੇਅਰ ਕਰੋ

 


ਏ.ਜੇ.ਐਲ. ਮਾਮਲੇ 'ਚ ਹੁੱਡਾ ਖ਼ਿਲਾਫ਼ ਦੋਸ਼ ਤੈਅ

ਅਗਲੀ ਸੁਣਵਾਈ 7 ਮਈ ਨੂੰ ਪੰਚਕੂਲਾ, 16 ਅਪ੍ਰੈਲ (ਕਪਿਲ)-ਐਸੋਸੀਏਟਡ ਜਰਨਲਜ਼ ਲਿਮਟਿਡ (ਏ. ਜੇ. ਐਲ.) ਮੁੜ ਪਲਾਟ ਵੰਡ ਮਾਮਲੇ 'ਚ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਖ਼ਿਲਾਫ਼ ਪੰਚਕੂਲਾ ਸਥਿਤ ਵਿਸ਼ੇਸ਼ ਸੀ. ਬੀ. ਆਈ. ਅਦਾਲਤ ਵਲੋਂ ਦੋਸ਼ ਤੈਅ ਕੀਤੇ ਗਏ ...

ਪੂਰੀ ਖ਼ਬਰ »

ਸੀ.ਆਈ.ਸੀ.ਐਸ.ਈ. ਵਲੋਂ 10ਵੀਂ ਤੇ 12ਵੀਂ ਦੀ ਪ੍ਰੀਖਿਆ ਮੁਲਤਵੀ

ਨਵੀਂ ਦਿੱਲੀ, 16 ਅਪ੍ਰੈਲ (ਏਜੰਸੀ)- ਦੇਸ਼ ਭਰ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਸੀ. ਆਈ. ਸੀ. ਐਸ. ਈ. (ਕੌਂਸਿਲ ਫ਼ਾਰ ਦਾ ਇੰਡੀਅਨ ਸਕੂਲ ਸਰਟੀਫਿਕੇਟ ਐਕਜਾਮੀਨੇਸ਼ਨਜ਼) ਨੇ 10ਵੀਂ ਤੇ 12ਵੀਂ ਜਮਾਤਾਂ ਦੇ ਬੋਰਡ ਇਮਤਿਹਾਨ ਮੁਲਤਵੀ ਕਰ ਦਿੱਤੇ ਹਨ | ਬੋਰਡ ਦੇ ਮੁੱਖ ...

ਪੂਰੀ ਖ਼ਬਰ »

ਕਿਸਾਨਾਂ 'ਚ ਡਰ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਸਰਕਾਰ-ਸੰਯੁਕਤ ਕਿਸਾਨ ਮੋਰਚਾ

ਨਵੀਂ ਦਿੱਲੀ, 16 ਅਪ੍ਰੈਲ (ਉਪਮਾ ਡਾਗਾ ਪਾਰਥ)-ਦਿੱਲੀ ਦੀਆਂ ਸਰਹੱਦਾਂ ਜਿਥੇ ਪ੍ਰਦਰਸ਼ਨਕਾਰੀ ਕਿਸਾਨ ਪਿਛਲੇ ਸਾਢੇ 4 ਮਹੀਨਿਆਂ ਤੋਂ ਧਰਨੇ 'ਤੇ ਬੈਠੇ ਹੋਏ ਹਨ ਤੇ ਸਰਕਾਰ ਦੀਆਂ ਵਧ ਰਹੀਆਂ ਗਤੀਵਿਧੀਆਂ ਨੂੰ ਵੇਖਦਿਆਂ ਕਿਸਾਨਾਂ ਵਲੋਂ ਸਰਕਾਰ ਦੇ ਕਥਿਤ ਮਨਸੂਬਿਆਂ 'ਤੇ ...

ਪੂਰੀ ਖ਼ਬਰ »

ਕੋਰੋਨਾ ਮਾਮਲਿਆਂ 'ਚ ਪਿਛਲੇ ਇਕ ਹਫ਼ਤੇ 'ਚ ਮੋਹਰੀ ਰਿਹਾ ਭਾਰਤ, ਹਰ ਚੌਥਾ ਪੀੜਤ ਭਾਰਤੀ

ਨਵੀਂ ਦਿੱਲੀ, 16 ਅਪ੍ਰੈਲ (ਏਜੰਸੀ)-ਇਸ ਸਾਲ ਦੁਨੀਆ ਦੇ ਕਈ ਦੇਸ਼ਾਂ ਵਲੋਂ ਕੋਰੋਨਾ ਖ਼ਿਲਾਫ਼ ਟੀਕਾਕਰਨ ਸ਼ੁਰੂ ਹੋਣ ਬਾਅਦ ਜਾਪਦਾ ਸੀ ਕਿ 2020 'ਚ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਤੋਂ ਛੁਟਕਾਰਾ ਮਿਲ ਜਾਵੇਗਾ, ਪਰ ਕੋਰੋਨਾ ਦੀ ਤਾਜ਼ਾ ਲਹਿਰ ਨੇ ਅਮਰੀਕਾ, ਬ੍ਰਾਜ਼ੀਲ ਤੇ ...

ਪੂਰੀ ਖ਼ਬਰ »

ਮੈਡੀਕਲ ਆਕਸੀਜਨ ਲਿਜਾਣ ਵਾਲੇ ਵਾਹਨਾਂ ਦਾ ਨਿਰਵਿਘਨ ਲਾਂਘਾ ਯਕੀਨੀ ਬਣਾਉਣ ਸੂਬੇ-ਗ੍ਰਹਿ ਮੰਤਰਾਲਾ

ਕੇਂਦਰ ਨੇ ਸੂਬਿਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਆਪਣੀਆਂ ਸਰਹੱਦਾਂ 'ਤੇ ਮੈਡੀਕਲ ਆਕਸੀਜਨ ਲਿਜਾਣ ਵਾਲੇ ਵਾਹਨਾਂ ਦੇ ਨਿਰਵਿਘਨ ਲਾਂਘੇ ਨੂੰ ਯਕੀਨੀ ਬਣਾਉਣ | ਗ੍ਰਹਿ ਮੰਤਰਾਲੇ ਦੇ ਸਕੱਤਰ ਅਜੈ ਕੁਮਾਰ ਭੱਲਾ ਨੇ ਸੂਬਿਆਂ ਦੇ ਮੁੱਖ ਸਕੱਤਰਾਂ ਨੂੰ ਪੱਤਰ ...

ਪੂਰੀ ਖ਼ਬਰ »

ਭਾਰਤ ਜਾਧਵ ਦੀ ਪ੍ਰਤੀਨਿੱਧਤਾ ਲਈ ਵਕੀਲ ਨਿਯੁਕਤ ਕਰੇ- ਪਾਕਿ

ਇਸਲਾਮਾਬਾਦ, 16 ਅਪ੍ਰੈਲ (ਏਜੰਸੀ)-ਪਾਕਿਸਤਾਨ ਨੇ ਫਿਰ ਤੋਂ ਭਾਰਤ ਨੂੰ ਅੰਤਰਰਾਸ਼ਟਰੀ ਅਦਾਲਤ ਦੇ ਫੈਸਲੇ ਨੂੰ ਲਾਗੂ ਕਰਨ ਲਈ ਮੌਤ ਦੀ ਸਜ਼ਾ ਭੁਗਤ ਰਹੇ ਕੁਲਭੂਸ਼ਣ ਜਾਧਵ ਦੀ ਪ੍ਰਤੀਨਿੱਧਤਾ ਕਰਨ ਲਈ ਵਕੀਲ ਨਿਯੁਕਤ ਕਰਨ ਦੀ ਅਪੀਲ ਕੀਤੀ ਹੈ | ਵੀਰਵਾਰ ਨੂੰ ਮਾਮਲੇ ਦੀ ...

ਪੂਰੀ ਖ਼ਬਰ »

ਪੰਜਾਬ ਸਮੇਤ 12 ਰਾਜਾਂ 'ਚ ਆਕਸੀਜਨ ਦਾ ਸੰਕਟ

ਦੇਸ਼ ਦੇ 12 ਰਾਜਾਂ ਨੂੰ ਮੈਡੀਕਲ ਆਕਸੀਜਨ ਦਾ ਭਾਰੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਪੰਜਾਬ ਸਮੇਤ ਇਨ੍ਹਾਂ 12 ਰਾਜਾਂ, ਜਿਨ੍ਹਾਂ 'ਚ ਮਹਾਰਾਸ਼ਟਰ, ਮੱਧਪ੍ਰਦੇਸ਼ ਗੁਜਰਾਤ, ਉੱਤਰ ਪ੍ਰਦੇਸ਼, ਦਿੱਲੀ, ਛੱਤੀਸਗੜ੍ਹ, ਕਰਨਾਟਕ, ਕੇਰਲ, ਤਾਮਿਲਨਾਡੂ, ਹਰਿਆਣਾ ਅਤੇ ...

ਪੂਰੀ ਖ਼ਬਰ »

ਪੰਜਾਬ 'ਚ 3915 ਨਵੇਂ ਮਾਮਲੇ, 51 ਮੌਤਾਂ

ਚੰਡੀਗੜ੍ਹ, 16 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਸਿਹਤ ਵਿਭਾਗ ਅਨੁਸਾਰ ਪੰਜਾਬ 'ਚ ਕੋਰੋਨਾ ਦੇ 3915 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ 51 ਹੋਰ ਮੌਤਾਂ ਹੋਈਆਂ ਹਨ ਅਤੇ 3129 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ | ਅੱਜ ਹੋਈਆਂ 51 ਮੌਤਾਂ 'ਚੋਂ ਅੰਮਿ੍ਤਸਰ ਤੋਂ 7, ਫ਼ਰੀਦਕੋਟ ਤੇ ...

ਪੂਰੀ ਖ਼ਬਰ »

'ਹਵਾ ਜ਼ਰੀਏ ਫੈਲਦਾ ਹੈ ਕੋਰੋਨਾ'

ਨਵੀਂ ਦਿੱਲੀ, 16 ਅਪ੍ਰੈਲ (ਏਜੰਸੀ)-ਸਿਹਤ ਬਾਰੇ ਖੋਜ ਕਰਨ ਵਾਲੇ ਦੁਨੀਆ ਦੇ ਸਭ ਤੋਂ ਵੱਡੇ ਮੈਡੀਕਲ ਜਰਨਲ ਲੈਂਸੇਟ ਨੇ ਹਵਾ ਜ਼ਰੀਏ ਤੇਜ਼ੀ ਨਾਲ ਕੋਰੋਨਾ ਮਹਾਂਮਾਰੀ ਫੈਲਣ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਕੋਲ ਹਵਾ ਨਾਲ ਵਾਇਰਸ ਦੇ ਫੈਲਣ ਦੇ ਪੁਖਤਾ ਸਬੂਤ ਹਨ | ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX