ਤਾਜਾ ਖ਼ਬਰਾਂ


ਉਲੰਪਿਕ 'ਚ ਭਾਰਤੀ ਮਹਿਲਾ ਹਾਕੀ ਟੀਮ ਨੇ ਰਚਿਆ ਇਤਿਹਾਸ, ਪਹਿਲੀ ਵਾਰ ਕੁਆਟਰ ਫਾਈਨਲ ਤੱਕ ਪਹੁੰਚੀ
. . .  1 day ago
ਟੋਕੀਓ, 31 ਜੁਲਾਈ - ਜਾਪਾਨ ਵਿਚ ਚੱਲ ਰਹੀਆਂ ਉਲੰਪਿਕ ਖੇਡਾਂ ਵਿਚ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਨੇ ਇਤਿਹਾਸ ਰਚਦੇ ਹੋਏ ਕੁਆਟਰ ਫਾਈਨਲ ਵਿਚ ਪ੍ਰਵੇਸ਼ ਪਾ ਲਿਆ ਹੈ। ਉਲੰਪਿਕ ਦੇ ਇਤਿਹਾਸ ਵਿਚ ਪਹਿਲੀ ਵਾਰ ਭਾਰਤੀ ਮਹਿਲਾਵਾਂ ਦੀ ਹਾਕੀ ਟੀਮ ਕੁਆਟਰ ਫਾਈਨਲ ਤੱਕ ਪਹੁੰਚ ਸਕੀ ਹੈ। ਜਿਵੇਂ ਹੀ...
ਕਿਸਾਨਾਂ ਵਲੋਂ ਸਾਬਕਾ ਕੈਬਨਿਟ ਮੰਤਰੀ ਮਿੱਤਲ ਦਾ ਕੀਤਾ ਘਿਰਾਓ
. . .  1 day ago
ਸ੍ਰੀ ਅਨੰਦਪੁਰ ਸਾਹਿਬ, 31 ਜੁਲਾਈ (ਨਿੱਕੂਵਾਲ, ਕਰਨੈਲ ਸਿੰਘ) - ਬੀਤੇ ਦਿਨੀਂ ਪਿੰਡ ਬੀਕਾਪੁਰ ਵਿਖੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਦਾ ਘਿਰਾਓ ਕਰਨ ਤੋਂ ਬਾਅਦ ਕਿਸਾਨਾਂ ਵਲੋਂ ਅੱਜ ਦੂਜੇ ਦਿਨ ਵੀ ਨਜ਼ਦੀਕੀ ਪਿੰਡ ਰਾਮਪੁਰ ਜੱਜਰ ਵਿਖੇ ਮਿੱਤਲ ਦਾ ਘਿਰਾਓ ਕੀਤਾ ਗਿਆ। ਜ਼ਿਕਰਯੋਗ ਹੈ ਕਿ ਸਾਬਕਾ...
ਪੰਜਾਬ ਦੇ ਜ਼ਿਲ੍ਹਾ ਮਾਲ ਅਫ਼ਸਰਾਂ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਹੋਏ ਤਬਾਦਲੇ
. . .  1 day ago
ਅਜਨਾਲਾ/ਫਗਵਾੜਾ, 31 ਜੁਲਾਈ (ਗੁਰਪ੍ਰੀਤ ਸਿੰਘ ਢਿੱਲੋਂ/ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਅੱਜ ਅਹਿਮ ਫ਼ੈਸਲਾ ਲੈਂਦਿਆਂ ਪੰਜਾਬ ਦੇ 9 ਜ਼ਿਲ੍ਹਾ ਮਾਲ ਅਫ਼ਸਰਾਂ 3 ਤਹਿਸੀਲਦਾਰਾਂ ਅਤੇ 20 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ...
ਦੋ ਰੋਜ਼ਾ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਸ਼ੁਰੂ
. . .  1 day ago
ਬੁਢਲਾਡਾ, 31 ਜੁਲਾਈ (ਸਵਰਨ ਸਿੰਘ ਰਾਹੀ) - ਗਤਕਾ ਫੈਡਰੇਸ਼ਨ ਪੰਜਾਬ ਵਲੋਂ ਬੋੜਾਵਾਲ (ਮਾਨਸਾ) ਵਿਖੇ ਅੱਜ ਤੋਂ ਕਰਵਾਈ ਜਾ ਰਹੀ ਦੋ ਰੋਜ਼ਾ 6ਵੀਂ ਪੰਜਾਬ ਰਾਜ ਗਤਕਾ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਦਿਆਂ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ. ਪੀ. ਐਸ. ਨੇ ਕਿਹਾ...
ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ
. . .  1 day ago
ਮਾਨਸਾ, 31 ਜੁਲਾਈ (ਗੁਰਚੇਤ ਸਿੰਘ ਫੱਤੇਵਾਲੀਆ) - ਤਲਵੰਡੀ ਸਾਬੋ ਤਾਪ ਘਰ ਦਾ 3 ਨੰਬਰ ਯੂਨਿਟ ਮੁੜ ਚਾਲੂ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਤਾਪ ਘਰ ਦਾ ਇਹ ਯੂਨਿਟ ਮਾਰਚ ਮਹੀਨੇ ਤੋਂ ਤਕਨੀਕੀ ਖ਼ਰਾਬੀ ਕਾਰਨ ਬੰਦ ਹੋ ਗਿਆ ਸੀ। 2 ਨੰਬਰ ਯੂਨਿਟ ਪਹਿਲਾਂ ਹੀ ਚੱਲ ਰਿਹਾ ਹੈ। ਜਦਕਿ 1 ਨੰਬਰ ਯੂਨਿਟ...
ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ ਜੁੜੇ 33 ਅਧਿਕਾਰੀਆਂ ਦੇ ਤਬਾਦਲੇ
. . .  1 day ago
ਫਗਵਾੜਾ, 31 ਜੁਲਾਈ (ਤਰਨਜੀਤ ਸਿੰਘ ਕਿੰਨੜਾ) - ਪੰਜਾਬ ਸਰਕਾਰ ਵਲੋਂ ਜੇਲ੍ਹ ਪ੍ਰਸ਼ਾਸਨ ਨਾਲ 33 ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ...
ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਕੀਤਾ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 31 ਜੁਲਾਈ - ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਦੇਸ਼ ਦੇ ਸਭ ਤੋਂ ਲੋੜੀਂਦੇ ਗੈਂਗਸਟਰ ਕਾਲਾ ...
ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਛੱਡੀ ਰਾਜਨੀਤੀ
. . .  1 day ago
ਕੋਲਕਾਤਾ, 31 ਜੁਲਾਈ - ਭਾਜਪਾ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਬਾਬੁਲ ਸੁਪ੍ਰਿਯੋ ਨੇ ਰਾਜਨੀਤੀ ਛੱਡ ਦਿੱਤੀ ...
ਅੰਮ੍ਰਿਤਸਰ 'ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ
. . .  1 day ago
ਅੰਮ੍ਰਿਤਸਰ ,31 ਜੁਲਾਈ - (ਰੇਸ਼ਮ ਸਿੰਘ) - ਜ਼ਿਲ੍ਹਾ ਅੰਮ੍ਰਿਤਸਰ 'ਚ ਅੱਜ ਕੋਰੋਨਾ ਦੇ 5 ਨਵੇਂ ਮਾਮਲੇ ਸਾਹਮਣੇ ਆਏ ਹਨ। ਇਨ੍ਹਾਂ ...
ਕੋਲੰਬੀਆ ਅਤੇ ਅਲ ਸਲਵਾਡੋਰ ਦੇ ਰਾਜਦੂਤ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
. . .  1 day ago
ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ) - ਭਾਰਤ ਵਿਚ ਕੋਲੰਬੀਆ ਦੇ ਰਾਜਦੂਤ ਮੈਰੀਆਨਾ ਪਾਚੇਕੋ ਮੋਨਟੇਸ ਅਤੇ ਅਲ ਸਲਵਾਡੋਰ ਦੇ ਰਾਜਦੂਤ ਗੁਇਲੇਰਮੋ ਰੂਬੀਓ ਫਿਊਨੇਸ...
ਸੈਮੀਫਾਈਨਲ ਵਿਚ ਭਾਰਤੀ ਸ਼ਟਲਰ ਪੀ.ਵੀ. ਸਿੰਧੂ ਨੂੰ ਮਿਲੀ ਹਾਰ
. . .  1 day ago
ਟੋਕੀਓ, 31 ਜੁਲਾਈ - ਭਾਰਤੀ ਸ਼ਟਲਰ ਪੀ.ਵੀ. ਸਿੰਧੂ ਚੀਨੀ ਤਾਈਪੇ ਦੀ ਤਾਈ ਤਜ਼ੁ-ਯਿੰਗ ਤੋਂ 18-21, 12-21 ਨਾਲ ਹਾਰ...
ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਦੀ ਹਾਰ, ਕੁਆਰਟਰ ਫਾਈਨਲ ਤੋਂ ਬਾਹਰ
. . .  1 day ago
ਟੋਕੀਓ, 31 ਜੁਲਾਈ - ਭਾਰਤੀ ਮੁੱਕੇਬਾਜ਼ ਪੂਜਾ ਰਾਣੀ ਮਹਿਲਾ ਮਿਡਲਵੇਟ (69-75 ਕਿਲੋਗ੍ਰਾਮ) ਦੇ ਕੁਆਰਟਰ ...
ਮੀਂਹ ਪੈਣ ਨਾਲ ਡਿੱਗੀ ਛੱਤ, ਪਰਿਵਾਰ ਦੇ ਮੈਂਬਰ ਜ਼ਖ਼ਮੀ
. . .  1 day ago
ਮੂਨਕ, 31 ਜੁਲਾਈ - (ਰਾਜਪਾਲ ਸਿੰਗਲਾ) - ਮੂਨਕ ਨਜ਼ਦੀਕ ਪੈਂਦੇ ਪਿੰਡ ਗੋਬਿੰਦਪੁਰਾ ਚੱਠਾ ਦੇ ਅੰਦਰ ਸੁੱਤੇ ਪਏ ਇਕ ਗਰੀਬ ਪਰਿਵਾਰ 'ਤੇ ਬੀਤੀ ਰਾਤ ਕਰੀਬ ਇਕ...
ਕੋਰੋਨਾ ਨੂੰ ਫੈਲਣ ਤੋਂ ਰੋਕਣ ਲਈ ਜਪਾਨ ਸਰਕਾਰ ਦਾ ਵੱਡਾ ਫ਼ੈਸਲਾ
. . .  1 day ago
ਟੋਕੀਓ (ਜਪਾਨ), 31 ਜੁਲਾਈ - ਜਪਾਨ ਸਰਕਾਰ ਨੇ 31 ਅਗਸਤ ਤੱਕ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ | ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ ...
ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਦੇ ਬਾਹਰ ਕਿਸਾਨ ਜਥੇਬੰਦੀਆਂ ਹੋਈਆਂ ਇਕੱਠੀਆਂ
. . .  1 day ago
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ) - ਗੁਰਦੁਆਰਾ ਸ੍ਰੀ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਦੇ ਬਾਹਰ ਕਿਸਾਨ ਸੰਗਠਨਾਂ ਦੇ ਕਾਰਕੁੰਨ ਇਕੱਠੇ ...
ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੌਰਾਨ ਗਈ 500 ਕਿਸਾਨਾਂ ਦੀ ਜਾਨ - ਹਰਸਿਮਰਤ ਕੌਰ ਬਾਦਲ
. . .  1 day ago
ਨਵੀਂ ਦਿੱਲੀ, 31 ਜੁਲਾਈ - ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਵਿਰੁੱਧ ਚੱਲ ਰਹੇ...
ਪੰਜਾਬ ਵਿਚ ਵੀ ਮਿਸ਼ਨ 2022 ਹੋਵੇਗਾ - ਚੜੂਨੀ
. . .  1 day ago
ਦਿੜ੍ਹਬਾ ਮੰਡੀ (ਸੰਗਰੂਰ), 31 ਜੁਲਾਈ (ਹਰਬੰਸ ਸਿੰਘ ਛਾਜਲੀ) - ਭਾਰਤੀ ਕਿਸਾਨ ਯੂਨੀਅਨ ਏਕਤਾ (ਚੜੂਨੀ) ਹਰਿਆਣਾ ਦੇ ਪ੍ਰਧਾਨ ਅਤੇ ਸੰਯੁਕਤ ਕਿਸਾਨ ਮੋਰਚੇ...
105 ਸਾਲਾ ਐਥਲੀਟ ਬੀਬੀ ਮਾਨ ਕੌਰ ਨਹੀਂ ਰਹੇ
. . .  1 day ago
ਡੇਰਾਬੱਸੀ, 31 ਜੁਲਾਈ (ਗੁਰਮੀਤ ਸਿੰਘ) ਡੇਰਾਬੱਸੀ ਦੇ ਸ਼ੁੱਧੀ ਆਯੁਰਵੈਦਿਕ ਹਸਪਤਾਲ ....
ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਵਫ਼ਦ ਨੇ ਕੀਤੀ ਰਾਸ਼ਟਰਪਤੀ ਨਾਲ ਮੁਲਾਕਾਤ
. . .  1 day ago
ਨਵੀਂ ਦਿੱਲੀ, 31 ਜੁਲਾਈ - ਬਹੁਜਨ ਸਮਾਜ ਪਾਰਟੀ (ਬਸਪਾ), ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਅਤੇ ਜੰਮੂ -ਕਸ਼ਮੀਰ ਨੈਸ਼ਨਲ ...
ਸੈਂਟਰਲ ਖ਼ਾਲਸਾ ਯਤੀਮਖ਼ਾਨਾ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀਆਂ ਭੇਟ
. . .  1 day ago
ਅੰਮ੍ਰਿਤਸਰ, 31 ਜੁਲਾਈ (ਜਸਵੰਤ ਸਿੰਘ ਜੱਸ) - ਸੈਂਟਰਲ ਖ਼ਾਲਸਾ ਯਤੀਮਖ਼ਾਨਾ ਪੁਤਲੀਘਰ ਵਿਖੇ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜਾ ਮਨਾਉਂਦੇ ਹੋਏ ਸਮਾਗਮ ਦਾ...
ਸ਼ਹੀਦ ਊਧਮ ਸਿੰਘ ਦੇ ਸਹੀਦੀ ਦਿਹਾੜੇ ਮੌਕੇ ਬਲਾਕ ਪੱਧਰੀ ਸਮਾਗਮ 'ਚ ਪਹੁੰਚੇ ਕੈਬਿਨਟ ਮੰਤਰੀ ਰਾਣਾ ਸੋਢੀ ਵਲੋਂ ਸ਼ਰਧਾਂਜਲੀ
. . .  1 day ago
ਗੁਰੂ ਹਰ ਸਹਾਏ, 31 ਜੁਲਾਈ (ਹਰਚਰਨ ਸਿੰਘ ਸੰਧੂ) - ਗੁਰੁ ਹਰ ਸਹਾਏ ਦੇ ਨੇੜੇ ਪੈਂਦੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਮੋਹਨ ਕੇ ਹਿਠਾੜ 'ਚ ਬਲਾਕ...
ਵਿਜੇ ਸਾਂਪਲਾ ਮਿਲਣ ਪਹੁੰਚੇ ਦਾਦੂਵਾਲ ਨੂੰ, ਹਰਿਆਣਾ ਪੁਲਿਸ ਨੇ ਰਸਤੇ ਵਿਚ ਰੋਕਿਆ
. . .  1 day ago
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ) - ਰਾਸ਼ਟਰੀ ਐੱਸ.ਸੀ. ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਇਸ ਸਮੇਂ ਹਰਿਆਣਾ ਸਿੱਖ...
ਜੰਮੂ -ਕਸ਼ਮੀਰ : ਮੁਕਾਬਲੇ ਵਿਚ ਦੋ ਅੱਤਵਾਦੀ ਢੇਰ
. . .  1 day ago
ਸ੍ਰੀਨਗਰ, 31 ਜੁਲਾਈ - ਆਈ.ਜੀ.ਪੀ. ਕਸ਼ਮੀਰ ਵਿਜੇ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ...
ਕੋਰੋਨਾ ਪਾਬੰਦੀਆਂ 10 ਅਗਸਤ ਤੱਕ ਵਧੀਆਂ, 2 ਅਗਸਤ ਤੋਂ ਖੁੱਲ੍ਹਣਗੇ ਸਾਰੇ ਸਕੂਲ
. . .  1 day ago
ਚੰਡੀਗੜ੍ਹ, 31 ਜੁਲਾਈ (ਅਜੀਤ ਬਿਊਰੋ) - ਪੰਜਾਬ ਸਰਕਾਰ ਵਲੋਂ ਕੋਰੋਨਾ ...
ਫਿਰੌਤੀ ਲਈ ਅਗਵਾ ਕੀਤਾ ਬੱਚਾ ਬਰਾਮਦ
. . .  1 day ago
ਲੁਧਿਆਣਾ, 31 ਜੁਲਾਈ (ਪਰਮਿੰਦਰ ਸਿੰਘ ਆਹੂਜਾ) - ਥਾਣਾ ਮੇਹਰਬਾਨ ਦੇ ਘੇਰੇ ਅੰਦਰ ਪੈਂਦੇ ਇਲਾਕੇ ਪਿੰਡ ਰੋਡ ਵਿਚ ਫਿਰੌਤੀ...
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 16 ਸਾਉਣ ਸੰਮਤ 553
ਿਵਚਾਰ ਪ੍ਰਵਾਹ: ਮਹਾਨਤਾ ਸ਼ਕਤੀਸ਼ਾਲੀ ਹੋਣ ਵਿਚ ਨਹੀਂ, ਸਗੋਂ ਤਾਕਤ ਦੀ ਸਹੀ ਵਰਤੋਂ ਕਰਨ ਵਿਚ ਹੁੰਦੀ ਹੈ। -ਹੈਨਰੀ ਵਾਰਡ

ਪਹਿਲਾ ਸਫ਼ਾ

ਸੀ.ਬੀ.ਐੱਸ.ਈ. 12ਵੀਂ ਦਾ ਨਤੀਜਾ

99.37% ਵਿਦਿਆਰਥੀ ਪਾਸ

ਪੰਚਕੂਲਾ ਦਾ ਹਿਤੇਸ਼ਵਰ ਸ਼ਰਮਾ ਦੇਸ਼ ਭਰ 'ਚੋਂ ਅੱਵਲ

ਨਵੀਂ ਦਿੱਲੀ, 30 ਜੁਲਾਈ (ਬਲਵਿੰਦਰ ਸਿੰਘ ਸੋਢੀ)-ਸੈਂਟਰਲ ਬੋਰਡ ਆਫ਼ ਸੈਕੰਡਰੀ ਐਜ਼ੂਕੇਸ਼ਨ (ਸੀ.ਬੀ.ਐੱਸ.ਈ.) ਵਲੋਂ 12ਵੀਂ ਜਮਾਤ ਦੀ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ ਹੈ, ਜਿਸ 'ਚ ਰਿਕਾਰਡ 99.37 ਫ਼ੀਸਦੀ ਵਿਦਿਆਰਥੀ ਪਾਸ ਹੋਏ ਹਨ | ਇਸ ਨਤੀਜੇ 'ਚ ਲੜਕੀਆਂ ਨੇ ਬਾਜ਼ੀ ਮਾਰੀ ਹੈ | ਦੇਸ਼ ਭਰ 'ਚ ਲੜਕੀਆਂ ਦਾ ਪਾਸ ਫ਼ੀਸਦੀ 99.67 ਰਿਹਾ ਹੈ ਜਦਕਿ ਲੜਕਿਆਂ ਦਾ ਪਾਸ ਫ਼ੀਸਦੀ 99.13 ਰਿਹਾ ਹੈ | ਇਸ ਤੋਂ ਇਲਾਵਾ ਦੇਸ਼ ਭਰ 'ਚ ਸਰਕਾਰੀ ਸਕੂਲਾਂ ਦਾ ਪਾਸ ਫ਼ੀਸਦੀ 99.48 ਰਿਹਾ ਹੈ | 1,50,152 ਵਿਦਿਆਰਥੀਆਂ ਨੇ 90 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ | ਜਦਕਿ 70,004 ਵਿਦਿਆਰਥੀਆਂ ਨੇ 95 ਫ਼ੀਸਦੀ ਤੋਂ ਜ਼ਿਆਦਾ ਅੰਕ ਪ੍ਰਾਪਤ ਕੀਤੇ ਹਨ | ਦਿੱਲੀ 'ਚ ਵਿਦਿਆਰਥੀਆਂ ਦਾ ਪਾਸ ਫ਼ੀਸਦੀ 99.67 ਰਿਹਾ ਹੈ | ਸੀ.ਬੀ.ਐਸ.ਈ. ਵਲੋਂ 65,184 ਵਿਦਿਆਰਥੀਆਂ ਦਾ ਨਤੀਜਾ ਜਾਰੀ ਨਹੀਂ ਕੀਤਾ ਗਿਆ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਦਾ ਨਤੀਜਾ 5 ਅਗਸਤ ਨੂੰ ਜਾਰੀ ਕਰਨ ਦੀ ਉਮੀਦ ਹੈ | 6149 ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ | ਵਰਨਣਯੋਗ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਸਿੱਖਿਆ ਮੰਤਰਾਲ ਨੇ ਫ਼ੈਸਲਾ ਕੀਤਾ ਸੀ ਕਿ ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀ.ਬੀ.ਐੱਸ.ਈ.) ਦੇ 12ਵੀਂ ਜਮਾਤ ਦੇ ਨਤੀਜੇ ਪ੍ਰੀ-ਬੋਰਡ ਪ੍ਰੀਖਿਆ ਦੇ ਅੰਕਾਂ ਦੇ ਆਧਾਰ 'ਤੇ ਤਿਆਰ ਹੋਣ | ਇਸ ਤੋਂ ਇਲਾਵਾ ਸੁਪਰੀਮ ਕੋਰਟ ਨੇ ਵੀ ਆਦੇਸ਼ ਦਿੱਤਾ ਸੀ ਕਿ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਸੀ.ਬੀ.ਐੱਸ.ਈ. ਨੇ 31 ਜੁਲਾਈ ਤੱਕ ਜਾਰੀ ਕਰਨਾ ਹੈ, ਜਿਸ ਨੂੰ ਵੇਖਦੇ ਹੋਏ ਸੀ.ਬੀ.ਐੱਸ.ਈ. ਨੇ ਅੱਜ 12ਵੀਂ ਜਮਾਤ ਦੇ ਵਿਦਿਆਰਥੀਆਂ ਦਾ ਨਤੀਜਾ ਐਲਾਨ ਦਿੱਤਾ ਹੈ |
ਮੋਦੀ ਤੇ ਸਿੱਖਿਆ ਮੰਤਰੀ ਵਲੋਂ ਵਧਾਈ
ਸੀ. ਬੀ. ਐਸ. ਈ. 12ਵੀਂ ਜਮਾਤ ਦੀ ਪ੍ਰੀਖਿਆ 'ਚ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਪਾਸ ਹੋਣ ਵਾਲੇ ਵਿਦਿਆਰਥੀਆਂ ਦਾ ਸੁਨਹਿਰਾ ਭਵਿੱਖ ਇੰਤਜ਼ਾਰ ਕਰ ਰਿਹਾ ਹੈ | ਟਵੀਟ ਰਾਹੀਂ ਵਧਾਈ ਸੰਦੇਸ਼ ਦਿੰਦਿਆਂ ਵਾਰ ਪਾਸ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ ਵਰਗੇ ਹਾਲਾਤ 'ਚ ਵੀ ਕਾਮਯਾਬੀ ਨਾਲ ਪਾਸ ਹੋਣ ਵਾਲੇ ਮੇਰੇ ਨੌਜਵਾਨ ਦੋਸਤਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ | ਇਸੇ ਦੌਰਾਨ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਪਾਸ ਹੋਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਹੈ ਤੇ ਸੀ.ਬੀ.ਐਸ.ਈ. ਵਲੋਂ ਰਿਕਾਰਡ ਪਾਸ ਫੀਸਦੀ ਹਾਸਲ ਕਰਨ 'ਤੇ ਕੇਂਦਰੀ ਬੋਰਡ ਦੀ ਸ਼ਲਾਘਾ ਕੀਤੀ ਹੈ |

ਹਿਤੇਸ਼ਵਰ ਨੇ 4 ਜੂਨ ਨੂੰ ਪ੍ਰਧਾਨ ਮੰਤਰੀ ਨਾਲ ਕੀਤੀ ਸੀ ਗੱਲਬਾਤ

ਪੰਚਕੂਲਾ, 30 ਜੁਲਾਈ (ਕਪਿਲ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨ ਵਾਲੇ 12ਵੀਂ ਜਮਾਤ ਦੇ ਹਿਤੇਸ਼ਵਰ ਸ਼ਰਮਾ ਨੇ ਸੀ.ਬੀ.ਐਸ.ਈ. 12ਵੀਂ ਜਮਾਤ ਦੇ ਨਤੀਜੇ 'ਚ ਦੇਸ਼ ਭਰ 'ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ | ਹਿਤੇਸ਼ਵਰ ਸ਼ਰਮਾ ਨੇ ਆਰਟਸ ਸਟ੍ਰੀਮ 'ਚ 99.8 ਫੀਸਦੀ ਅੰਕ ਪ੍ਰਾਪਤ ਕੀਤੇ ਹਨ | ਪੰਚਕੂਲਾ ਦੇ ਸੈਕਟਰ 15 ਭਵਨ ਵਿਦਿਆਲਾ ਦਾ ਵਿਦਿਆਰਥੀ ਹਿਤੇਸ਼ਵਰ ਸ਼ਰਮਾ ਅੱਗੇ ਚੱਲ ਕੇ ਆਈ.ਏ.ਐਸ. ਬਣਨਾ ਚਾਹੁੰਦਾ ਹੈ | ਹਿਤੇਸ਼ਵਰ ਦੇ ਪਿਤਾ ਆਸ਼ੂਤੋਸ਼ ਰਾਜਨ ਹਰਿਆਣਾ ਐਕਸਾਈਜ ਕੁਲੈਕਟਰ ਹਨ ਜਦਕਿ ਮਾਤਾ ਮੀਨਾਕਸ਼ੀ ਸ਼ਰਮਾ ਘਰੇਲੂ ਔਰਤ ਹੈ | ਹਿਤੇਸ਼ਵਰ ਸ਼ਰਮਾ ਆਪਣੇ ਪਿਤਾ ਆਸ਼ੂਤੋਸ਼ ਰਾਜਨ ਨੂੰ ਆਪਣਾ ਮਾਰਗ ਦਰਸ਼ਕ ਮੰਨਦਾ ਹੈ | ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 4 ਜੂਨ ਨੂੰ ਦੇਸ਼ ਦੇ ਸਾਰੇ ਅੱਵਲ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਸੀ, ਜਿਸ 'ਚ ਉਨ੍ਹਾਂ ਹਿਤੇਸ਼ਵਰ ਨੂੰ ਕਿਹਾ ਸੀ ਕਿ ਉਹ 10ਵੀਂ 'ਚ ਅੱਵਲ ਰਹਿ ਚੁੱਕਾ ਹੈ, ਪਰ ਅੱਗੇ ਦੀ ਕੀ ਤਿਆਰੀ ਹੈ? ਇਸ 'ਤੇ ਹਿਤੇਸ਼ਵਰ ਨੇ ਪ੍ਰਧਾਨ ਮੰਤਰੀ ਨੂੰ ਕਿਹਾ ਸੀ ਕਿ ਸਿਰਫ ਪ੍ਰੀਖਿਆ ਦਾ ਤਰੀਕਾ ਬਦਲਿਆ ਹੈ | ਹੁਣ ਆਨ ਲਾਈਨ ਪ੍ਰੀਖਿਆ ਜਾਂ ਗ੍ਰੇਡਿੰਗ ਹੋਵੇਗੀ | ਇਸ ਦੇ ਬਾਵਜੂਦ ਉਸ ਦੀ ਤਿਆਰੀ ਪਹਿਲਾਂ ਵਾਂਗ ਹੀ ਹੈ | ਪਹਿਲਾਂ ਵੀ ਉਹ ਅੱਵਲ ਰਿਹਾ ਸੀ ਤੇ ਅੱਗੇ ਵੀ ਅੱਵਲ ਹੀ ਰਹੇਗਾ |

ਦੂਜਾ ਹਫ਼ਤਾ ਵੀ ਠੱਪ ਰਹੀ ਸੰਸਦ

ਹੰਗਾਮਿਆਂ 'ਚ ਲੋਕ ਸਭਾ 'ਚ ਪੇਸ਼ ਹੋਏ 2 ਬਿੱਲ
ਪੈਗਾਸਸ ਕੋਈ ਮੁੱਦਾ ਨਹੀਂ ਹੈ-ਕੇਂਦਰੀ ਮੰਤਰੀ

ਨਵੀਂ ਦਿੱਲੀ, 30 ਜੁਲਾਈ (ਉਪਮਾ ਡਾਗਾ ਪਾਰਥ)-ਸੰਸਦ ਤੋਂ ਲੈ ਕੇ ਸੜਕ ਤੱਕ ਪੈਗਾਸਸ ਜਾਸੂਸੀ ਕਾਂਡ 'ਤੇ ਹੋ ਰਹੇ ਹੰਗਾਮੇ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪੈਗਾਸਸ ਕੋਈ ਮੱੁਦਾ ਨਹੀਂ ਹੈ ਅਤੇ ਸਰਕਾਰ ਜਨਤਾ ਨਾਲ ਜੁੜੇ ਮੁੱਦਿਆਂ 'ਤੇ ਚਰਚਾ ਲਈ ਤਿਆਰ ਹੈ | ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਵਿਰੋਧੀ ਧਿਰ ਵਲੋਂ ਕੀਤੇ ਜਾ ਰਹੇ ਹੰਗਾਮਿਆਂ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਪੈਗਾਸਸ ਮੁੱਦਾ ਕੋਈ ਗੰਭੀਰ ਮਾਮਲਾ ਨਹੀਂ ਹੈ | ਉਨ੍ਹਾਂ ਕਿਹਾ ਕਿ ਸੂਚਨਾ ਤਕਨੋਲਾਜੀ ਮੰਤਰੀ ਪਹਿਲਾਂ ਹੀ ਇਸ ਬਾਰੇ 'ਚ ਤਵਸੀਲੀ ਬਿਆਨ ਦੇ ਚੁੱਕੇ ਹਨ | ਜੋਸ਼ੀ ਨੇ ਕਿਹਾ ਕਿ ਦੇਸ਼ ਦੀ ਜਨਤਾ ਨਾਲ ਜੁੜੇ ਬਹੁਤ ਸਾਰੇ ਮੁੱਦੇ ਹਨ ਅਤੇ ਸਰਕਾਰ ਉਨ੍ਹਾਂ 'ਤੇ ਗੱਲ ਕਰਨ ਲਈ ਤਿਆਰ ਹੈ | ਇਸ ਤੋਂ ਪਹਿਲਾਂ ਸੰਸਦ 'ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ ਨੇ ਸਰਕਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਸਦਨ 'ਚ ਚਰਚਾ ਨਹੀਂ ਹੋਣ ਦੇ ਰਹੀ | ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਪੈਗਾਸਸ, ਮਹਿੰਗਾਈ ਅਤੇ ਖੇਤੀ ਕਾਨੂੰਨਾਂ 'ਤੇ ਲਗਾਤਾਰ ਚਰਚਾ ਕਰਨ ਦੀ ਮੰਗ ਕਰ ਰਹੀਆਂ ਹਨ ਪਰ ਸਰਕਾਰ ਚਰਚਾ ਲਈ ਤਿਆਰ ਨਹੀਂ ਹੈ | ਸਦਨ 'ਚ ਚੱਲ ਰਹੀ ਇਸ ਕਾਰਵਾਈ ਦੌਰਾਨ ਸਦਨ ਦੇ ਨੇਤਾ ਰਾਜਨਾਥ ਸਿੰਘ ਬੈਠੇ ਨਜ਼ਰ ਆਏ ਜਦਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਜਲਾਸ ਦੇ ਦੂਜੇ ਹਫ਼ਤੇ 'ਚ ਲੋਕ ਸਭਾ 'ਚ ਨਹੀਂ ਆਏ |
ਜਾਰੀ ਰਿਹਾ ਹੰਗਾਮਾ
ਸੰਸਦ ਦੇ ਮੌਨਸੂਨ ਇਜਲਾਸ ਦੇ ਦੂਜੇ ਹਫ਼ਤੇ ਵੀ ਹੰਗਾਮਿਆਂ ਦਾ ਦੌਰ ਜਾਰੀ ਰਿਹਾ | ਸਦਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਇਕਜੁੱਟ ਹੋਈਆਂ ਵਿਰੋਧੀ ਧਿਰਾਂ ਸਦਨ ਦੇ ਵਿਚਕਾਰ ਜਾ ਕੇ ਨਾਅਕੇਬਾਜ਼ੀ ਕਰਨ ਲੱਗੀਆਂ | ਸੰਸਦ ਮੈਂਬਰਾਂ ਨੇ ਪੈਗਾਸਸ ਮੱੁਦੇ 'ਤੇ ਚਰਚਾ ਨਾ ਕਰਵਾਉਣ 'ਤੇ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਮੋਦੀ ਸਰਕਾਰ ਡਰਦੀ ਹੈ | ਹੰਗਾਮਿਆਂ ਕਾਰਨ ਸਦਨ ਦੀ ਕਾਰਵਾਈ ਪਹਿਲਾਂ 12 ਵਜੇ ਤੱਕ ਮੁਲਤਵੀ ਕੀਤੀ ਗਈ, ਜਿਸ ਤੋਂ ਸਭਾ ਮੁੜ ਜੁੜਨ 'ਤੇ ਸਰਕਾਰ ਵਲੋਂ ਹੰਗਾਮਿਆਂ ਦੌਰਾਨ ਹੀ 15 ਮਿੰਟ 'ਚ 2 ਬਿੱਲ ਪੇਸ਼ ਕੀਤੇ ਗਏ | ਪੇਸ਼ ਕੀਤੇ ਗਏ ਬਿੱਲਾਂ 'ਚ ਰਾਸ਼ਟਰੀ ਯਾਦਗਾਰੀ ਖੇਤਰ ਅਤੇ ਆਸ-ਪਾਸ ਦੇ ਇਲਾਕਿਆਂ 'ਚ ਹਵਾ ਦੀ ਕੁਆਲਿਟੀ ਬਾਰੇ ਕਮਿਸ਼ਨ ਅਤੇ ਜਨਰਲ ਇੰਸ਼ੋਰੈਂਸ ਬਿਜ਼ਨੈੱਸ (ਨੈਸ਼ਨੇਲਾਈਜ਼ੇਸ਼ਨ) ਸੋਧ ਬਿੱਲ-2021 ਸ਼ਾਮਿਲ ਹੈ | ਹਵਾ ਦੀ ਕੁਆਲਿਟੀ ਬਾਰੇ ਬਿੱਲ ਦੇ ਪਾਸ ਹੋਣ 'ਤੇ ਇਹ ਹਾਲੀਆ ਅਤੀਤ 'ਚ ਲਿਆਂਦੇ ਆਰਡੀਨੈਂਸ ਦੀ ਥਾਂ ਲਵੇਗਾ | ਬਿੱਲ ਪੇਸ਼ ਕਰਦਿਆਂ ਚੁਗਿਰਦੇ ਬਾਰੇ ਮੰਤਰੀ ਭੁਪਿੰਦਰ ਯਾਦਵ ਨੇ ਕਿਹਾ ਕਿ ਦਿੱਲੀ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ 'ਚ ਹਵਾ ਦੀ ਗੁਣਵੱਤਾ 'ਤੇ ਕਾਬੂ ਪਾਉਣ ਲਈ ਸਥਾਈ, ਸਮਰਪਿਤ ਅਤੇ ਨਾਲ ਲੈ ਕੇ ਚੱਲਣ ਵਾਲੇ ਤੰਤਰ ਦੀ ਘਾਟ ਨੂੰ ਇਸ ਬਿੱਲ ਰਾਹੀਂ ਪੂਰਾ ਕੀਤਾ ਜਾਵੇਗਾ | ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਜਨਰਲ ਬੀਮਾ ਬਾਰੇ ਸੋਧ ਬਿੱਲ ਪੇਸ਼ ਕੀਤਾ, ਜਿਸ 'ਤੇ ਹੰਗਾਮਿਆਂ ਦੌਰਾਨ ਹੀ ਕੁਝ ਸਾਂਸਦਾਂ, ਜਿਨ੍ਹਾਂ 'ਚ ਐੱਨ.ਕੇ. ਪ੍ਰੇਮ ਚੰਦਰਸ, ਕੇ. ਸੁਰੇਸ਼ ਅਤੇ ਚੌਧਰੀ ਸੰਤੋਖ ਸਿੰਘ ਸ਼ਾਮਿਲ ਹਨ, ਨੇ ਬਿੱਲ ਨੂੰ ਲੋਕ ਵਿਰੋਧੀ ਅਤੇ ਸ਼ੰਕਿਆਂ ਤੋਂ ਭਰਿਆ ਦੱਸਦਿਆਂ ਇਸ ਨੂੰ ਪੇਸ਼ ਨਾ ਕਰਨ ਦੀ ਅਪੀਲ ਕੀਤੀ | ਬਿੱਲ ਪੇਸ਼ ਕਰਨ ਤੋਂ ਫ਼ੌਰਨ ਬਾਅਦ ਸਵਾ 12 ਵਜੇ ਹੀ ਸਭਾ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ ਗਈ |

ਜਾਸੂਸੀ ਮਾਮਲੇ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਸਹਿਮਤ

ਨਵੀਂ ਦਿੱਲੀ, 30 ਜੁਲਾਈ (ਉਪਮਾ ਡਾਗਾ ਪਾਰਥ)-ਸੰਸਦ ਦੇ ਦੋਵਾਂ ਸਦਨਾਂ 'ਚ ਬੀਤੇ ਕਈ ਦਿਨਾਂ ਤੋਂ ਪੈਗਾਸਸ ਜਾਸੂਸੀ ਵਿਵਾਦ ਕਾਰਨ ਜ਼ਬਰਦਸਤ ਹੰਗਾਮਾ ਹੋ ਰਿਹਾ ਹੈ ਤੇ ਹੁਣ ਇਸ ਵਿਵਾਦ 'ਚ ਸੁਪਰੀਮ ਕੋਰਟ ਨੇ ਵੀ ਜਾਂਚ ਨੂੰ ਮਨਜ਼ੂਰੀ ਦੇ ਦਿੱਤੀ ਹੈ | ਜਾਸੂਸੀ ਦੇ ਦੋਸ਼ਾਂ ਦੀ ਸੁਤੰਤਰ ਜਾਂਚ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ ਲਈ ਸੁਪਰੀਮ ਕੋਰਟ ਤਿਆਰ ਹੋ ਗਿਆ ਹੈ | ਮੁੱਖ ਜੱਜ ਐੱਨ.ਵੀ. ਰਮਨਾ ਦੀ ਨੁਮਾਇੰਦਗੀ ਵਾਲੇ ਬੈਂਚ ਨੇ ਵਕੀਲ ਕਪਿਲ ਸਿੱਬਲ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪਟੀਸ਼ਨ 'ਤੇ ਸੁਣਵਾਈ ਲਈ ਮਨਜ਼ੂਰੀ ਦੇ ਦਿੱਤੀ ਹੈ | ਚੀਫ਼ ਜਸਟਿਸ ਨੇ ਵੀ ਪਟੀਸ਼ਨ 'ਤੇ ਸਹਿਮਤੀ ਦਿੰਦੇ ਹੋਏ ਅਗਲੇ ਹਫ਼ਤੇ ਸੁਣਵਾਈ ਕਰਨ ਦੀ ਗੱਲ

ਪੰਜਾਬ ਸਿੱਖਿਆ ਬੋਰਡ ਨੇ ਐਲਾਨਿਆ 12ਵੀਂ ਦਾ ਨਤੀਜਾ

ਸਰਕਾਰੀ ਸਕੂਲਾਂ ਦਾ ਨਤੀਜਾ 4.7 ਫ਼ੀਸਦੀ ਰਿਹਾ ਵੱਧ

ਤਰਵਿੰਦਰ ਸਿੰਘ ਬੈਨੀਪਾਲ
ਐੱਸ. ਏ. ਐੱਸ. ਨਗਰ, 30 ਜੁਲਾਈ-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਮਾਰਚ-2021 ਦੀ ਸਾਲਾਨਾ ਪ੍ਰੀਖਿਆ (ਰੈਗੂਲਰ ਤੇ ਓਪਨ ਸਕੂਲ) ਦਾ ਨਤੀਜਾ 30: 30: 40 ਫਾਰਮੂਲੇ ਦੇ ਆਧਾਰ 'ਤੇ ਅੱਜ ਐਲਾਨ ਦਿੱਤਾ ਗਿਆ | ਬੋਰਡ ਦੇ ਚੇਅਰਮੈਨ ਡਾ. ਯੋਗਰਾਜ ਵਲੋਂ ਵਰਚੁਅਲ ਮੀਟਿੰਗ ਰਾਹੀਂ ਐਲਾਨੇ ਨਤੀਜੇ 'ਚ ਰੈਗੂਲਰ ਪ੍ਰੀਖਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 96.48 ਫ਼ੀਸਦੀ ਰਹੀ, ਜਦਕਿ ਓਪਨ ਸਕੂਲ ਪ੍ਰੀਖਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ 92.75 ਫ਼ੀਸਦੀ ਰਹੀ | ਨਤੀਜੇ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਚੇਅਰਮੈਨ ਡਾ. ਯੋਗਰਾਜ ਨੇ ਦੱਸਿਆ ਕਿ ਇਸ ਵਾਰ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬੋਰਡ ਪ੍ਰੀਖਿਆਵਾਂ ਰੱਦ ਕਰਨੀਆਂ ਪਈਆਂ ਸਨ, ਲਿਹਾਜ਼ਾ 12ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਸੁਪਰੀਮ ਕੋਰਟ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀ. ਬੀ. ਐਸ. ਈ. ਦੀ ਤਰਜ਼ 'ਤੇ 10ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ 'ਚੋਂ ਪ੍ਰਾਪਤ ਅੰਕਾਂ ਦਾ 30 ਫ਼ੀਸਦੀ, 11ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ 'ਚੋਂ ਪ੍ਰਾਪਤ ਅੰਕਾਂ ਦਾ 30 ਫ਼ੀਸਦੀ ਅਤੇ 12ਵੀਂ ਸ਼੍ਰੇਣੀ ਦੀ ਪ੍ਰੀ-ਬੋਰਡ ਪ੍ਰੀਖਿਆ 'ਚੋਂ ਪ੍ਰਾਪਤ ਅੰਕਾਂ ਦਾ 40 ਫ਼ੀਸਦੀ (30: 30: 40) ਫ਼ਾਰਮੂਲੇ ਦੇ ਆਧਾਰ 'ਤੇ ਤਿਆਰ ਕੀਤਾ ਗਿਆ ਹੈ | ਸਿੱਖਿਆ ਬੋਰਡ ਵਲੋਂ ਨਤੀਜਾ ਤਿਆਰ ਕਰਨ ਸਮੇਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਸਿੱਖਿਆ ਬੋਰਡ ਦੇ ਪ੍ਰੀਖਿਆਰਥੀਆਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਜਾਂ ਹੋਰਨਾਂ ਖੇਤਰਾਂ ਵਿਚ ਕਿਸੇ ਵੀ ਤਰ੍ਹਾਂ ਘੱਟ ਨਾ ਮੰਨਿਆ ਜਾਵੇ |
ਉਨ੍ਹਾਂ ਦੱਸਿਆ ਕਿ ਇਸ ਵਾਰ ਸਿੱਖਿਆ ਬੋਰਡ ਵਲੋਂ ਕੋਈ ਮੈਰਿਟ ਸੂਚੀ ਜਾਰੀ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਇਸ ਵਾਰ 2,92,663 ਰੈਗੂਲਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦੇਣ ਲਈ ਫਾਰਮ ਅਪਲਾਈ ਕੀਤੇ ਸਨ, ਜਿਨ੍ਹਾਂ 'ਚੋਂ 2,82,349 ਪ੍ਰੀਖਿਆਰਥੀ ਪਾਸ ਹੋਏ ਹਨ | ਇਸੇ ਤਰ੍ਹਾਂ ਓਪਨ ਸਕੂਲ ਪ੍ਰੀਖਿਆ ਵਿਚ 14,310 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਲਈ ਫਾਰਮ ਅਪਲਾਈ ਕੀਤੇ ਸਨ, ਜਿਨ੍ਹਾਂ 'ਚੋਂ 13,272 ਪ੍ਰੀਖਿਆਰਥੀ ਪਾਸ ਹੋਏ ਹਨ | ਇਸੇ ਦੌਰਾਨ ਕੰਟਰੋਲਰ ਪ੍ਰੀਖਿਆਵਾਂ ਜੇ. ਆਰ. ਮਹਿਰੋਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਲਾਨਾ ਸੀਨੀਅਰ ਸੈਕੰਡਰੀ ਪ੍ਰੀਖਿਆ ਮਾਰਚ 2021 ਦਾ ਨਤੀਜਾ ਪ੍ਰੀਖਿਆਰਥੀਆਂ ਦੇ ਵੇਰਵਿਆਂ ਅਤੇ ਅੰਕਾਂ ਸਹਿਤ ਅੱਜ 31 ਜੁਲਾਈ ਨੂੰ ਸਵੇਰੇ 10 ਵਜੇ ਤੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬਸਾਈਟ 'ਤੇ ਜਾਣਕਾਰੀ ਲਈ ਉਪਲੱਬਧ ਕਰਵਾ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਨਤੀਜੇ ਵਿਚ ਜੇਕਰ ਕੋਈ ਤਰੁੱਟੀ ਪਾਈ ਜਾਂਦੀ ਹੈ ਤਾਂ ਸਬੰਧਿਤ ਪ੍ਰੀਖਿਆਰਥੀ ਨਤੀਜਾ ਐਲਾਨੇ ਜਾਣ ਤੋਂ ਬਾਅਦ 20 ਦਿਨਾਂ ਦੇ ਅੰਦਰ-ਅੰਦਰ ਬਿਨਾਂ ਕਿਸੇ ਫ਼ੀਸ ਤੋਂ ਕੇਵਲ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਸੋਧ ਕਰਵਾ ਸਕਦੇ ਹਨ | ਉਨ੍ਹਾਂ ਕਿਹਾ ਕਿ ਅੰਤਿਮ ਮਿਤੀ ਤੋਂ ਬਾਅਦ ਸੋਧ ਲਈ ਲੋੜੀਂਦੇ ਦਸਤਾਵੇਜ਼ਾਂ ਦੇ ਨਾਲ ਸੋਧ ਲਈ ਨਿਰਧਾਰਤ ਫ਼ੀਸ ਵੀ ਜਮ੍ਹਾਂ ਕਰਵਾਉਣੀ ਹੋਵੇਗੀ | ਉਨ੍ਹਾਂ ਦੱਸਿਆ ਕਿ ਆਪਣੇ ਨਤੀਜੇ ਤੋਂ ਜੇਕਰ ਕੋਈ ਪ੍ਰੀਖਿਆਰਥੀ ਸੰਤੁਸ਼ਟ ਨਹੀਂ ਹੈ ਤਾਂ ਉਹ ਸਾਰੇ ਵਿਸ਼ਿਆਂ ਦੀ ਲਿਖਤੀ ਅਤੇ ਪ੍ਰਯੋਗੀ ਪ੍ਰੀਖਿਆ ਮੁੜ ਦੇਣ ਲਈ ਸਵੈ-ਘੋਸ਼ਣਾ ਪੱਤਰ ਦੀ ਕਾਪੀ ਨਤੀਜਾ ਐਲਾਨੇ ਜਾਣ ਤੋਂ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਸਕੂਲ ਦੀ ਲਾਗ ਇੰਨ ਆਈ. ਡੀ. ਰਾਹੀਂ ਸਿੱਖਿਆ ਬੋਰਡ ਦੇ ਮੁੱਖ ਦਫ਼ਤਰ ਵਿਖੇ ਭੇਜ ਸਕਦਾ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਅਸੰਤੁਸ਼ਟ ਪ੍ਰੀਖਿਆਰਥੀਆਂ ਤੋਂ ਇਲਾਵਾ ਆਪਣੀ ਕਾਰਗੁਜ਼ਾਰੀ ਸੁਧਾਰਨ, ਵਾਧੂ ਵਿਸ਼ੇ ਜਾਂ ਓਪਨ ਸਕੂਲ ਪ੍ਰਣਾਲੀ ਅਧੀਨ ਤਿੰਨ ਜਾਂ ਤਿੰਨ ਤੋਂ ਵੱਧ ਵਿਸ਼ਿਆਂ ਦੀ ਰੀ-ਅਪੀਅਰ ਲਈ ਫਾਰਮ ਭਰਨ ਵਾਲੇ ਪ੍ਰੀਖਿਆਰਥੀਆਂ ਦੀ ਪ੍ਰੀਖਿਆ ਹਾਲਾਤ ਸੁਖਾਵੇਂ ਹੋਣ 'ਤੇ ਪਹਿਲਾਂ ਪ੍ਰਾਪਤ ਹੋਈ ਫ਼ੀਸ ਦੇ ਆਧਾਰ 'ਤੇ ਆਉਣ ਵਾਲੇ ਸਮੇਂ ਦੌਰਾਨ ਕਰਵਾਈ ਜਾਵੇਗੀ | ਉਨ੍ਹਾਂ ਦੱਸਿਆ ਕਿ ਸੀਨੀਅਰ ਸੈਕੰਡਰੀ ਸ਼੍ਰੇਣੀ ਦੇ ਐਲਾਨੇ ਨਤੀਜੇ ਨਾਲ ਸਬੰਧਿਤ ਸਰਟੀਫ਼ਿਕੇਟ ਡਿਜ਼ੀਲਾਕਰ 'ਤੇ ਅੱਪਲੋਡ ਕੀਤੇ ਜਾਣਗੇ | ਪ੍ਰਾਪਤ ਜਾਣਕਾਰੀ ਅਨੁਸਾਰ ਸਿੱਖਿਆ ਬੋਰਡ ਦੇ ਇਤਿਹਾਸ 'ਚ ਪਹਿਲੀ ਵਾਰ ਓਪਨ ਸਕੂਲ ਦੇ ਪ੍ਰੀਖਿਆਰਥੀਆਂ ਦੀ ਪਾਸ ਪ੍ਰਤੀਸ਼ਤਤਾ ਸਭ ਤੋਂ ਵੱਧ 92.75 ਫ਼ੀਸਦੀ ਰਹੀ ਹੈ | ਇਸ ਵਾਰ 10,282 ਪ੍ਰੀਖਿਆਰਥੀਆਂ ਦਾ ਨਤੀਜਾ ਦਸਤਾਵੇਜ਼ਾਂ ਦੀ ਪੜਤਾਲ ਸਮੇਤ ਵੱਖ-ਵੱਖ ਕਾਰਨਾਂ ਦੇ ਚਲਦਿਆਂ ਦੇਰੀ ਨਾਲ ਐਲਾਨਿਆ ਜਾਵੇਗਾ | ਇਸ ਮੌਕੇ ਡਾ. ਯੋਗਰਾਜ ਨਾਲ ਵਾਈਸ ਚੇਅਰਮੈਨ ਵਰਿੰਦਰ ਭਾਟੀਆ, ਬੋਰਡ ਸਕੱਤਰ ਈਸ਼ਾ ਕਾਲੀਆ (ਆਈ. ਏ. ਐਸ.) ਅਤੇ ਕੰਟਰੋਲਰ ਪ੍ਰੀਖਿਆਵਾਂ ਜਨਕ ਰਾਜ ਮਹਿਰੋਕ ਵੀ ਹਾਜ਼ਰ ਸਨ |
ਕਾਮਰਸ, ਹਿਊਮੈਨਟੀਜ਼, ਸਾਇੰਸ, ਵੋਕੇਸ਼ਨਲ ਗਰੁੱਪ ਦਾ ਨਤੀਜਾ
12ਵੀਂ ਸ਼੍ਰੇਣੀ ਦੀ ਮਾਰਚ-2021 ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ 'ਚ ਕਾਮਰਸ ਗਰੁੱਪ ਦੇ ਕੁੱਲ 31,562 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਫਾਰਮ ਭਰਿਆ ਸੀ, ਜਿਨ੍ਹਾਂ 'ਚੋਂ 29,944 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 94.87 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਹਿਊਮੈਨਟੀਜ਼ ਗਰੁੱਪ ਦੇ ਕੁੱਲ 2,07,285 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਫਾਰਮ ਭਰਿਆ ਸਨ, ਜਿਨ੍ਹਾਂ 'ਚੋਂ 2,01,264 ਪ੍ਰੀਖਿਆਰਥੀ ਪਾਸ ਹੋਏ ਹਨ ਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.10 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਸਾਇੰਸ ਗਰੁੱਪ ਦੇ ਕੁੱਲ 41,537 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਫਾਰਮ ਭਰੇ ਸਨ, ਜਿਨ੍ਹਾਂ 'ਚੋਂ 39,045 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 94 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਵੋਕੇਸ਼ਨਲ ਗਰੁੱਪ ਦੇ ਕੁੱਲ 12,279 ਪ੍ਰੀਖਿਆਰਥੀਆਂ ਨੇ ਪ੍ਰੀਖਿਆ ਫਾਰਮ ਭਰੇ ਸਨ, ਜਿਨ੍ਹਾਂ 'ਚੋਂ 12,096 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.51 ਫ਼ੀਸਦੀ ਰਹੀ ਹੈ |
ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਵੱਧ
12ਵੀਂ ਸ਼੍ਰੇਣੀ ਦੀ ਮਾਰਚ-2021 ਦੀ ਸਾਲਾਨਾ ਪ੍ਰੀਖਿਆ ਦੇ ਐਲਾਨੇ ਗਏ ਨਤੀਜੇ 'ਚ ਲੜਕੀਆਂ ਦੀ ਪਾਸ ਪ੍ਰਤੀਸ਼ਤਤਾ ਲੜਕਿਆਂ ਨਾਲੋਂ 1.6 ਫ਼ੀਸਦੀ ਦੇ ਕਰੀਬ ਵੱਧ ਰਹੀ ਹੈ | ਇਸ ਵਾਰ 1,34,672 ਲੜਕੀਆਂ ਨੇ ਪ੍ਰੀਖਿਆ ਫਾਰਮ ਭਰੇ ਸਨ, ਜਿਨ੍ਹਾਂ 'ਚੋਂ 1,31,091 ਪ੍ਰੀਖਿਆਰਥਣਾਂ ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 97.34 ਫ਼ੀਸਦੀ ਰਹੀ ਹੈ, ਜਦਕਿ ਸਾਲਾਨਾ ਪ੍ਰੀਖਿਆ ਲਈ 1,57,991 ਲੜਕਿਆਂ ਨੇ ਫਾਰਮ ਭਰੇ ਸਨ, ਜਿਨ੍ਹਾਂ 'ਚੋਂ 1,51,258 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 95.74 ਫ਼ੀਸਦੀ ਰਹੀ ਹੈ |
4.7 ਫ਼ੀਸਦੀ ਵੱਧ ਰਿਹਾ
ਇਸ ਵਾਰ ਵੀ ਸਰਕਾਰੀ ਸਕੂਲਾਂ ਦਾ ਨਤੀਜਾ ਐਫੀਲੀਏਟਿਡ, ਆਦਰਸ਼ ਅਤੇ ਐਸੋਸੀਏਟਿਡ ਸਕੂਲਾਂ ਨਾਲੋਂ ਵਧੀਆ ਰਿਹਾ ਹੈ | ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ 10 ਮੈਰੀਟੋਰੀਅਸ ਸਕੂਲਾਂ ਦੇ 4,244 ਪ੍ਰੀਖਿਆਰਥੀਆਂ ਨੇ ਸਾਲਾਨਾ ਪ੍ਰੀਖਿਆ 'ਚ ਅਪੀਅਰ ਹੋਣ ਲਈ ਫਾਰਮ ਭਰੇ ਸਨ, ਜਿਨ੍ਹਾਂ 'ਚੋਂ 4,233 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 99.44 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਸਰਕਾਰੀ ਸਕੂਲਾਂ ਦੇ 1,69,492 ਪ੍ਰੀਖਿਆਰਥੀਆਂ ਨੇ ਸਾਲਾਨਾ ਪ੍ਰੀਖਿਆ 'ਚ ਅਪੀਅਰ ਹੋਣ ਲਈ ਫਾਰਮ ਭਰੇ ਸਨ, ਜਿਨ੍ਹਾਂ 'ਚੋਂ 1,66,184 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 98.05 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਏਡਿਡ ਸਕੂਲਾਂ ਦੇ 28,500 ਪ੍ਰੀਖਿਆਰਥੀਆਂ ਨੇ ਸਾਲਾਨਾ ਪ੍ਰੀਖਿਆ 'ਚ ਅਪੀਅਰ ਹੋਣ ਲਈ ਫਾਰਮ ਭਰੇ ਸਨ, ਜਿਨ੍ਹਾਂ 'ਚੋਂ 27,561 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 96.71 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਐਫੀਲੀਏਟਿਡ ਤੇ ਆਦਰਸ਼ ਸਕੂਲਾਂ ਦੇ 74,643 ਪ੍ਰੀਖਿਆਰਥੀਆਂ ਨੇ ਸਾਲਾਨਾ ਪ੍ਰੀਖਿਆ 'ਚ ਅਪੀਅਰ ਹੋਣ ਲਈ ਫਾਰਮ ਭਰੇ ਸਨ, ਜਿਨ੍ਹਾਂ 'ਚੋਂ 69,652 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 93.31 ਫ਼ੀਸਦੀ ਰਹੀ ਹੈ | ਇਸੇ ਤਰ੍ਹਾਂ ਐਸੋਸੀਏਟਿਡ ਸਕੂਲਾਂ ਦੇ 15,784 ਪ੍ਰੀਖਿਆਰਥੀਆਂ ਨੇ ਸਾਲਾਨਾ ਪ੍ਰੀਖਿਆ 'ਚ ਅਪੀਅਰ ਹੋਣ ਲਈ ਫਾਰਮ ਭਰੇ ਸਨ, ਜਿਨ੍ਹਾਂ 'ਚੋਂ 14,719 ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਪ੍ਰਤੀਸ਼ਤਤਾ 93.25 ਫ਼ੀਸਦੀ ਰਹੀ ਹੈ |

ਮੁੱਖ ਮੰਤਰੀ ਵਲੋਂ ਵਿਧਾਇਕਾਂ ਤੇ ਅਧਿਕਾਰੀਆਂ ਨਾਲ ਮੀਟਿੰਗਾਂ

ਚੰਡੀਗੜ੍ਹ, 30 ਜੁਲਾਈ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲੈ ਕੇ ਹਮੇਸ਼ਾ ਚਰਚਾ ਰਹੀ ਹੈ ਕਿ ਉਹ ਵਿਧਾਇਕਾਂ, ਵਰਕਰਾਂ ਅਤੇ ਆਮ ਲੋਕਾਂ ਨੂੰ ਨਹੀਂ ਮਿਲਦੇ ਪਰ ਪਿਛਲੇ ਕਾਫ਼ੀ ਸਮੇਂ ਤੋਂ ਮੱੁਖ ਮੰਤਰੀ ਸਰਗਰਮ ਦੇਖੇ ਜਾ ਰਹੇ ਹਨ ਅਤੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ 'ਤੇ ਰੌਣਕਾਂ ਵਧਣ ਲੱਗੀਆਂ ਹਨ | ਅੱਜ ਵੀ ਕੈਪਟਨ ਦਿਨ ਭਰ ਪਾਰਟੀ ਵਿਧਾਇਕਾਂ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ-ਨਾਲ ਆਮ ਲੋਕਾਂ ਨੂੰ ਵੀ ਮਿਲਦੇ ਰਹੇ | ਵੱਖ-ਵੱਖ ਵਿਧਾਇਕਾਂ ਵਲੋਂ ਇਸ ਮੌਕੇ ਆਪਣੇ ਹਲਕਿਆਂ 'ਚ ਵਿਕਾਸ ਕਾਰਜਾਂ ਬਾਰੇ ਰਿਪੋਰਟ ਮੱੁਖ ਮੰਤਰੀ ਨੂੰ ਦਿੱਤੀ ਗਈ | ਕੁਝ ਵਿਧਾਇਕਾਂ ਨੇ ਮੱੁਖ ਮੰਤਰੀ ਨੂੰ ਕਿਹਾ ਕਿ ਉਨ੍ਹਾਂ ਦੇ ਹਲਕੇ 'ਚ ਵਿਕਾਸ ਕਾਰਜਾਂ ਦੀ ਰਫ਼ਤਾਰ ਕਾਫ਼ੀ ਢਿੱਲੀ ਚੱਲ ਰਹੀ ਹੈ, ਜਿਸ ਮਗਰੋਂ ਮੁੱਖ ਮੰਤਰੀ ਵਲੋਂ ਮੌਕੇ 'ਤੇ ਹੀ ਸਬੰਧਿਤ ਅਧਿਕਾਰੀਆਂ ਨੂੰ ਵਿਕਾਸ ਕਾਰਜਾਂ ਸਬੰਧੀ ਪ੍ਰਕਿਰਿਆ 'ਚ ਰਫ਼ਤਾਰ ਲਿਆਉਣ ਦੀ ਹਦਾਇਤ ਦਿੱਤੀ | ਮੱੁਖ ਮੰਤਰੀ ਵਲੋਂ ਕੁਝ ਸੀਨੀਅਰ ਪੁਲਿਸ ਅਧਿਕਾਰੀਆਂ ਨਾਲ ਵੀ ਮੀਟਿੰਗ ਕੀਤੀ ਗਈ | ਕੁਝ ਮੁੱਦਿਆਂ ਨੂੰ ਲੈ ਕੇ ਕੈਬਨਿਟ ਮੰਤਰੀ ਬ੍ਰਹਮ ਮਹਿੰਦਰ ਨਾਲ ਵੀ ਮੁੱਖ
ਮੰਤਰੀ ਵਲੋਂ ਲੰਬੀ ਮੀਟਿੰਗ ਕੀਤੀ ਗਈ | ਇਸ ਦੌਰਾਨ ਦੇਰ ਸ਼ਾਮ ਕੁਝ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਜੋ 18 ਨੁਕਤਿਆਂ 'ਤੇ ਤੇਜ਼ੀ ਨਾਲ ਕੰਮ ਕਰਨ ਦੀ ਗੱਲ ਕੀਤੀ ਜਾ ਰਹੀ ਹੈ, ਉਨ੍ਹਾਂ 'ਚੋਂ ਬਹੁਤੇ ਕੰਮ ਸਰਕਾਰ ਵਲੋਂ ਪੂਰੇ ਕਰ ਦਿੱਤੇ ਗਏ ਹਨ ਅਤੇ ਜੋ ਕੰਮ ਅਤੇ ਵਾਅਦੇ ਰਹਿ ਗਏ ਹਨ, ਉਨ੍ਹਾਂ 'ਤੇ ਸਰਕਾਰ ਵਲੋਂ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜੋ ਕੁਝ ਵਾਅਦੇ ਰਹਿ ਗਏ ਹਨ, ਉਨ੍ਹਾਂ ਨੂੰ ਵੀ ਸਰਕਾਰ ਜਲਦੀ ਪੂਰਾ ਕਰ ਦੇਵੇਗੀ | ਪੰਜਾਬ 'ਚ ਮਹਿੰਗੀ ਬਿਜਲੀ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਕਿਹਾ ਕਿ ਪੀ. ਐਸ. ਪੀ. ਸੀ. ਐਲ. ਨੂੰ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਇਕਤਰਫ਼ਾ ਸਾਰੇ ਬਿਜਲੀ ਖ਼ਰੀਦ ਸਮਝੌਤੇ (ਪੀ.ਪੀ.ਏਜ਼) ਰੰਦ ਕਰਨ ਜਾਂ ਮੁੜ ਘੋਖਣ ਲਈ ਲਿਖਿਆ ਜਾ ਚੁੱਕਾ ਹੈ ਅਤੇ ਉਹ ਉਮੀਦ ਕਰਦੇ ਹਨ ਕਿ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਰਾਹਤ ਮਿਲੇਗੀ | ਇਸ ਦੌਰਾਨ ਐਨ.ਐਸ.ਯੂ.ਆਈ, ਪੰਜਾਬ ਦੇ ਪ੍ਰਧਾਨ ਅਕਸ਼ੈ ਸ਼ਰਮਾ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ 'ਐਨ.ਐਸ.ਯੂ.ਆਈ ਯੂਥ ਮਿਸ਼ਨ 2022 ਬਾਰੇ ਚਰਚਾ ਕੀਤੀ ਤਾਂ ਜੋ ਨੌਜਵਾਨਾਂ ਅਤੇ ਨਵੇਂ ਵੋਟਰਾਂ ਨੂੰ ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਸਬੰਧੀ ਜਾਣੂ ਕਰਵਾਇਆ ਜਾ ਸਕੇ | ਇਸ ਮਹੀਨੇ ਦੂਜੀ ਵਾਰ ਮੁੱਖ ਮੰਤਰੀ ਨਾਲ ਮੁਲਾਕਾਤ ਕਰਦਿਆਂ ਅਕਸ਼ੈ ਸ਼ਰਮਾ ਨੇ ਅਗਲੇ ਹਫ਼ਤੇ ਪਟਿਆਲਾ ਤੋਂ ਸੂਬਾ ਪੱਧਰੀ 'ਐਨ.ਐਸ.ਯੂ.ਆਈ ਯੂਥ ਮਿਸ਼ਨ 2022' ਸ਼ੁਰੂ ਕਰਨ ਸਬੰਧੀ ਵੀ ਮੁੱਖ ਮੰਤਰੀ ਨਾਲ ਚਰਚਾ ਕੀਤੀ |

ਕੌਮਾਂਤਰੀ ਉਡਾਣਾਂ 'ਤੇ ਪਾਬੰਦੀ 31 ਅਗਸਤ ਤੱਕ ਵਧਾਈ

ਨਵੀਂ ਦਿੱਲੀ, 30 ਜੁਲਾਈ (ਏਜੰਸੀਆਂ)-ਕੋਰੋਨਾ ਮਹਾਂਮਾਰੀ ਕਾਰਨ ਅੰਤਰਰਾਸ਼ਟਰੀ ਯਾਤਰੀ ਉਡਾਣਾਂ 'ਤੇ ਲਗਾਈ ਗਈ ਪਾਬੰਦੀ ਨੂੰ 31 ਅਗਸਤ ਤੱਕ ਵਧਾ ਦਿੱਤਾ ਗਿਆ ਹੈ | ਇਹ ਜਾਣਕਾਰੀ ਹਵਾਬਾਜ਼ੀ ਰੈਗੂਲੇਟਰ ਡੀ.ਜੀ.ਸੀ.ਏ. ਨੇ ਅੱਜ ਦਿੱਤੀ | ਨਾਗਰਿਕ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਨੇ ਕਿਹਾ ਕਿ ਹਾਲਾਂਕਿ ਅੰਤਰਰਾਸ਼ਟਰੀ ਉਡਾਣਾਂ ਨੂੰ ਮਾਮਲੇ ਦਰ ਮਾਮਲੇ ਦੇ ਅਧਾਰ 'ਤੇ ਚੋਣਵੇਂ ਰੂਟਾਂ 'ਤੇ ਆਉਣ-ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ | ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ ਵਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਗਈ ਹੈ | ਕੋਰੋਨਾ ਮਹਾਂਮਾਰੀ ਕਾਰਨ ਭਾਰਤ 'ਚ 23 ਮਾਰਚ 2020 ਤੋਂ ਹੀ ਅੰਤਰਰਾਸ਼ਟਰੀ ਯਾਤਰੀ ਉੱਡਾਣ ਸੇਵਾਵਾਂ ਮੁਅੱਤਲ ਹਨ |

ਅਫ਼ਗਾਨ ਸੁਰੱਖਿਆ ਬਲਾਂ ਵਲੋਂ 100 ਤਾਲਿਬਾਨੀ ਹਲਾਕ

ਅੰਮਿ੍ਤਸਰ, 30 ਜੁਲਾਈ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਸੁਰੱਖਿਆ ਬਲਾਂ ਤੇ ਤਾਲਿਬਾਨ ਅੱਤਵਾਦੀਆਂ ਵਿਚਕਾਰ ਭਿਆਨਕ ਲੜਾਈ ਜਾਰੀ ਹੈ | ਇਸ ਦੇ ਚਲਦਿਆਂ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਭਰ 'ਚ ਅਫ਼ਗਾਨ ਸੁਰੱਖਿਆ ਬਲਾਂ ਵਲੋਂ ਕੀਤੇ ਗਏ ਕਈ ਹਮਲਿਆਂ 'ਚ ਘੱਟੋ-ਘੱਟ 100 ...

ਪੂਰੀ ਖ਼ਬਰ »

ਤਾਲਿਬਾਨ ਵਲੋਂ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ

ਅਫ਼ਗਾਨ ਨਾਗਰਿਕਾਂ ਦੀ ਕੋੜੇ, ਪੱਥਰ ਤੇ ਗੋਲੀਆਂ ਮਾਰ ਕੇ ਕੀਤੀ ਜਾ ਰਹੀ ਸ਼ਰੇਆਮ ਹੱਤਿਆ

ਅੰਮਿ੍ਤਸਰ, 30 ਜੁਲਾਈ (ਸੁਰਿੰਦਰ ਕੋਛੜ)-ਅਫ਼ਗਾਨਿਸਤਾਨ 'ਚ ਤਾਲਿਬਾਨ ਨੇ ਬੇਰਹਿਮੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ | ਇਸ ਬਾਰੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓ 'ਚ ਤਾਲਿਬਾਨ ਅੱਤਵਾਦੀ ਨਿਰਦੋਸ਼ ਅਫ਼ਗਾਨ ਨੌਜਵਾਨਾਂ ਨੂੰ ਪੱਥਰ ਮਾਰ ਕੇ, ...

ਪੂਰੀ ਖ਼ਬਰ »

ਜੰਮੂ ਦੇ ਅਖਨੂਰ ਸੈਕਟਰ 'ਚ ਮੁੜ ਉੱਡਦੇ ਦਿਖੇ ਡਰੋਨ

ਸ੍ਰੀਨਗਰ, 30 ਜੁਲਾਈ (ਮਨਜੀਤ ਸਿੰਘ)-ਜੰਮੂ ਖੇਤਰ 'ਚ ਇਸੇ ਮਹੀਨੇ ਕਈ ਵਾਰ ਡਰੋਨਾਂ ਦੇ ਫ਼ੌਜੀ ਕੈਂਪ ਦੇ ਉੱਪਰ ਉਡਣ ਦਾ ਸਿਲਸਿਲਾ ਰੁਕ ਨਹੀਂ ਰਿਹਾ | ਪੁਲਿਸ ਸੂਤਰਾਂ ਅਨੁਸਾਰ ਜੰਮੂ ਦੇ ਅਖਨੂਰ ਸੈਕਟਰ ਦੀ ਅੰਤਰਰਾਸ਼ਟਰੀ ਸਰਹੱਦ ਦੇ ਬਲਵਾਲ ਇਲਾਕੇ 'ਚ ਪਿੰਡ ਦੇ ਲੋਕਾਂ ਨੇ ...

ਪੂਰੀ ਖ਼ਬਰ »

ਬਾਰਾਮੂਲਾ 'ਚ ਗ੍ਰਨੇਡ ਹਮਲੇ 'ਚ ਅਧਿਕਾਰੀ ਸਮੇਤ 4 ਜਵਾਨ ਅਤੇ ਨਾਗਰਿਕ ਜ਼ਖ਼ਮੀ

ਸ੍ਰੀਨਗਰ, 30 ਜੁਲਾਈ (ਮਨਜੀਤ ਸਿੰਘ)-ਉੱਤਰੀ ਕਸ਼ਮੀਰ ਦੇ ਬਾਰਾਮੁਲਾ ਕਸਬੇ 'ਚ ਸ਼ੱਕੀ ਅੱਤਵਾਦੀਆਂ ਵਲੋਂ ਸੀ.ਆਰ.ਪੀ.ਐਫ. ਦੇ ਗਸ਼ਤੀ ਦਲ 'ਤੇ ਕੀਤੇ ਗ੍ਰਨੇਡ ਹਮਲੇ 'ਚ ਸੀ.ਆਰ.ਪੀ.ਐਫ. ਦੇ ਸਬ-ਇੰਸਪੈਕਟਰ ਸਮੇਤ 4 ਜਵਾਨ ਅਤੇ 1 ਆਮ ਨਾਗਰਿਕ ਜ਼ਖ਼ਮੀ ਹੋ ਗਿਆ | ਪੁਲਿਸ ਅਨੁਸਾਰ ...

ਪੂਰੀ ਖ਼ਬਰ »

ਸਿੱਧੂ ਵਲੋਂ ਵੀ ਕਾਂਗਰਸ ਭਵਨ ਵਿਖੇ 4 ਜ਼ਿਲਿ੍ਹਆਂ ਦੇ ਵਰਕਰਾਂ ਨਾਲ ਮੀਟਿੰਗਾਂ

ਜਿੱਥੇ ਮੁੱਖ ਮੰਤਰੀ ਵਲੋਂ ਆਪਣੀ ਰਿਹਾਇਸ਼ 'ਤੇ ਮੀਟਿੰਗਾਂ ਦਾ ਦੌਰ ਜਾਰੀ ਹੈ ਉੱਥੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਵੀ ਕਾਂਗਰਸ ਭਵਨ ਵਿਖੇ ਪਾਰਟੀ ਵਰਕਰਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਦਲਿਤ ਵਿਧਾਇਕਾਂ ਅਤੇ ...

ਪੂਰੀ ਖ਼ਬਰ »

ਵਿਰੋਧੀ ਧਿਰਾਂ ਨੇ ਮੁੜ ਕੀਤੀ ਸੰਸਦ 'ਚ ਰਣਨੀਤਕ ਬੈਠਕ

ਵਿਰੋਧੀ ਧਿਰਾਂ ਵਲੋਂ ਸ਼ੁੱਕਰਵਾਰ ਨੂੰ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਰਾਜ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਮਲਿਕ ਅਰਜੁਨ ਖੜਗੇ ਦੀ ਅਗਵਾਈ 'ਚ ਬੈਠਕ ਕੀਤੀ ਗਈ | ਇਹ ਇਸ ਹਫ਼ਤੇ 'ਚ ਕੀਤੀ ਗਈ ਤੀਜੀ ਸਾਂਝੀ ਬੈਠਕ ਸੀ ਜਿਨ੍ਹਾਂ 'ਚ 2 'ਚ ਰਾਹੁਲ ਗਾਂਧੀ ਵੀ ਮੌਜੂਦ ...

ਪੂਰੀ ਖ਼ਬਰ »

ਜ਼ਿਲ੍ਹਾ ਰੂਪਨਗਰ ਅੱਵਲ

ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਸ਼੍ਰੇਣੀ ਦੇ ਨਤੀਜੇ ਵਿਚ ਜ਼ਿਲ੍ਹਾ ਰੂਪਨਗਰ 99.57 ਫ਼ੀਸਦੀ ਪਾਸ ਪ੍ਰਤੀਸ਼ਤਤਾ ਨਾਲ ਸੂਬੇ 'ਚੋਂ ਅੱਵਲ ਰਿਹਾ ਹੈ, ਜਦਕਿ ਪਟਿਆਲਾ 99.08 ਫ਼ੀਸਦੀ ਨਾਲ ਦੂਜੇ ਸਥਾਨ 'ਤੇ, ਸ੍ਰੀ ਮੁਕਤਸਰ ਸਾਹਿਬ 99.06 ਫੀਸਦੀ ਨਾਲ ਤੀਜੇ ਸਥਾਨ ...

ਪੂਰੀ ਖ਼ਬਰ »

ਵੰਸ਼ਿਕਾ ਕਾਮਰਸ ਗਰੁੱਪ 'ਚ ਸੂਬੇ ਭਰ 'ਚੋਂ ਅੱਵਲ

ਅੰਮਿ੍ਤਸਰ, 30 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਸੀ. ਬੀ. ਐਸ. ਈ. ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਡੀ. ਏ. ਵੀ. ਪਬਲਿਕ ਸਕੂਲ ਲਾਰੰਸ ਰੋਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੂਬੇ ਭਰ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਕਾਮਰਸ ਵਿਸ਼ੇ ਦੀ ਵਿਦਿਆਰਥਣ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX