ਤਾਜਾ ਖ਼ਬਰਾਂ


ਮੁੰਬਈ, ਬੈਂਗਲੁਰੂ ਅਤੇ ਲੰਡਨ ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ
. . .  6 minutes ago
ਮੁੰਬਈ, 24 ਸਤੰਬਰ - ਵਿਸ਼ਵ ਦੇ ਸਰਬੋਤਮ ਸਟਾਰਟ ਅੱਪ ਕੇਂਦਰ ਵਜੋਂ ਮੁੰਬਈ, ਬੈਂਗਲੁਰੂ ਅਤੇ ਲੰਡਨ ਉੱਭਰੇ ਹਨ। ਸਿਖਰਲੇ 100 ਉੱਭਰਦੇ ਇਕੋਸਿਸਟਮ ਦੀ ਸੂਚੀ ਵਿਚ ਮੁੰਬਈ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। 2021 ਦੇ ਪਹਿਲੇ ਅੱਧ ਤੱਕ ਭਾਰਤੀ ਸਟਾਰਟਅੱਪ 12.1 ਬਿਲੀਅਨ ਡਾਲਰ ਵਧਿਆ ਹੈ...
ਸੁਖਬੀਰ ਬਾਦਲ ਨੇ ਰਾਜਪਾਲ ਨਾਲ ਕੀਤੀ ਮੁਲਾਕਾਤ
. . .  18 minutes ago
ਚੰਡੀਗੜ੍ਹ, 24 ਸਤੰਬਰ (ਸੁਰਿੰਦਰਪਾਲ ਸਿੰਘ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਨੇ ਅੱਜ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਵਿਚ ਉਨ੍ਹਾਂ ਨੇ ਕਈ ਮੁੱਦਿਆਂ 'ਤੇ ਰਾਜਪਾਲ ਨਾਲ ਗੱਲਬਾਤ ਕੀਤੀ...
ਸੁਨੀਲ ਜਾਖੜ ਨੇ ਵਿਰੋਧੀ ਧਿਰਾਂ 'ਤੇ ਸਾਧਿਆ ਨਿਸ਼ਾਨਾ
. . .  22 minutes ago
ਚੰਡੀਗੜ੍ਹ, 24 ਸਤੰਬਰ - ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਟਵੀਟ ਕਰਕੇ ਲਿਖਿਆ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਏ ਜਾਣ 'ਤੇ ਵਿਰੋਧੀ ਪਾਰਟੀਆਂ ਨੂੰ ਸੋਚਾਂ ਵਿਚ ਪਾ ਦਿੱਤਾ ਹੈ। ਕਾਂਗਰਸ ਲੀਡਰ ਰਾਹੁਲ ਗਾਂਧੀ ਵਲੋਂ ਚੰਨੀ ਨੂੰ ਮੁੱਖ ਮੰਤਰੀ ਚੁਣੇ ਜਾਣ ਨਾਲ ਵਿਰੋਧੀ...
ਸ਼੍ਰੋਮਣੀ ਕਮੇਟੀ ਵੱਲੋਂ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਉਤਸ਼ਾਹ ਨਾਲ ਮਨਾਇਆ ਗਿਆ
. . .  48 minutes ago
ਅੰਮ੍ਰਿਤਸਰ, 24 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਹਾਨ ਕਿਰਤੀ ਸਿੱਖ ਭਾਈ ਲਾਲੋ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਉਤਸ਼ਾਹ ਸਹਿਤ ਮਨਾਇਆ ਗਿਆ। ਇਸ ਸਬੰਧੀ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ...
ਬਠਿੰਡਾ 'ਚ ਯੂਨੀਅਨ ਬੈਂਕ ਦੀ ਬਰਾਂਚ ਵਿਚ ਲੱਗੀ ਅੱਗ
. . .  53 minutes ago
ਬਠਿੰਡਾ, 24 ਸਤੰਬਰ (ਅੰਮ੍ਰਿਤਪਾਲ ਸਿੰਘ ਵਲਾਣ) - ਅੱਜ ਬਠਿੰਡਾ ਵਿਚ ਯੂਨੀਅਨ ਬੈਂਕ ਦੀ ਇਕ ਬਰਾਂਚ ਵਿਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਬੈਂਕ ਵਿਚਲਾ ਸਾਮਾਨ ਅਤੇ ਕਾਗ਼ਜ਼ਾਤ ਅੱਗ ਨਾਲ...
ਸਾਂਪਲਾ ਨੇ ਦੋਸ਼ੀ ਅਧਿਕਾਰੀਆਂ 'ਤੇ ਮਾਮਲਾ ਦਰਜ ਕਰਨ ਦੇ ਦਿੱਤੇ ਆਦੇਸ਼
. . .  about 1 hour ago
ਚੰਡੀਗੜ੍ਹ, 24 ਸਤੰਬਰ - ਐੱਸ.ਸੀ. ਕਮਿਸ਼ਨ ਦੇ ਆਦੇਸ਼ਾਂ ਦੇ ਬਾਵਜੂਦ ਪਰਿਵਾਰ ਨੂੰ ਮੁਆਵਜ਼ਾ ਨਾ ਮਿਲਣ ਦੇ ਚਲਦੇ ਸਾਂਪਲਾ ਨੇ ਡਵੀਜ਼ਨਲ ਕਮਿਸ਼ਨਰ ਫ਼ਰੀਦਕੋਟ ਨੂੰ ਦੋਸ਼ੀ ਸਰਕਾਰੀ ਅਧਿਕਾਰੀਆਂ ਵਿਰੁੱਧ ਕੇਸ ਦਰਜ ਕਰਨ ਦੇ ਆਦੇਸ਼ ਦਿੱਤੇ...
ਅਦਾਕਾਰ ਗੌਰਵ ਦੀਕਸ਼ਿਤ ਨੂੰ ਜ਼ਮਾਨਤ, ਬਿਨਾਂ ਇਜਾਜ਼ਤ ਸ਼ਹਿਰ ਤੋਂ ਨਹੀਂ ਜਾ ਸਕਦੇ ਬਾਹਰ
. . .  about 1 hour ago
ਮੁੰਬਈ, 24 ਸਤੰਬਰ - ਟੈਲੀਵਿਜ਼ਨ ਅਦਾਕਾਰ ਗੌਰਵ ਦੀਕਸ਼ਿਤ, ਜੋ ਡਰੱਗਜ਼ ਮਾਮਲੇ ਵਿਚ ਫਸੇ ਹੋਏ ਹਨ, ਨੂੰ ਮੁੰਬਈ ਦੀ ਅਦਾਲਤ ਨੇ 50,000 ਰੁਪਏ ਦੇ ਜੁਰਮਾਨੇ 'ਤੇ ਜ਼ਮਾਨਤ ਦੇ ਦਿੱਤੀ ਹੈ...
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 24 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ 31,382 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ | 32,542 ਮਰੀਜ ਠੀਕ ਹੋਣ ਦੇ ਨਾਲ - ਨਾਲ 318...
ਮਹਿਲ ਕਲਾਂ : ਤੇਜ਼ ਰਫ਼ਤਾਰ ਵਹੀਕਲ ਵਲੋਂ ਫੇਟ ਮਾਰਨ ਕਾਰਨ ਸਾਈਕਲ ਸਵਾਰ ਦੀ ਮੌਤ
. . .  about 2 hours ago
ਮਹਿਲ ਕਲਾਂ, 24 ਸਤੰਬਰ (ਅਵਤਾਰ ਸਿੰਘ ਅਣਖੀ) - ਸਥਾਨਕ ਕਸਬੇ ਅੰਦਰ ਗੁਰਪ੍ਰੀਤ ਹੋਲੀ ਹਾਰਟ ਸਕੂਲ ਨਜ਼ਦੀਕ ਲੁਧਿਆਣ-ਬਠਿੰਡਾ ਮੁੱਖ ਮਾਰਗ 'ਤੇ ਇਕ ਤੇਜ਼ ਰਫ਼ਤਾਰ ਵਹੀਕਲ ਵਲੋਂ ਲਪੇਟ 'ਚ ਲੈਣ ਕਾਰਨ ਸਾਈਕਲ ਸਵਾਰ ਦੀ...
ਅਮਰੀਕਾ 'ਚ ਮੋਦੀ ਨੇ ਜਾਪਾਨ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
. . .  about 3 hours ago
ਵਾਸ਼ਿੰਗਟਨ, 24 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ 'ਚ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨਾਲ ਮੁਲਾਕਾਤ ਕੀਤੀ...
ਬੀ.ਐਸ.ਐਫ ਵਲੋਂ ਪਾਕਿਸਤਾਨੀ ਡਰੋਨ 'ਤੇ ਫਾਇਰਿੰਗ
. . .  about 3 hours ago
ਖਾਲੜਾ, 24 ਸਤੰਬਰ (ਜੱਜ ਪਾਲ ਸਿੰਘ ਜੱਜ) - ਖਾਲੜਾ ਸੈਕਟਰ ਅਧੀਨ ਆਉਂਦੀ ਬੀ.ਐਸ.ਐਫ ਦੀ ਸਰਹੱਦੀ ਚੌਕੀ ਧਰਮਾਂ ਦੇ ਅਧੀਨ ਆਉਂਦੇ ਇਲਾਕੇ ਅੰਦਰ ਅੱਜ ਤੜਕੇ ਕਰੀਬ ਸਾਢੇ 3:35 ਵਜੇ ਬੀ.ਐਸ.ਐਫ ਜਵਾਨਾਂ ਵਲੋਂ ਅੰਤਰਰਾਸ਼ਟਰੀ ਸਰਹੱਦ ਬੁਰਜੀ ਨੰਬਰ 137/20 ਦੇ ਸਾਹਮਣੇ ਪਾਕਿਸਤਾਨੀ ਡਰੋਨ...
ਕੁੱਟਮਾਰ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਮੌਤ, 13 ਖ਼ਿਲਾਫ਼ ਕਤਲ ਤੇ ਹੋਰ ਧਰਾਵਾਂ ਤਹਿਤ ਕੇਸ ਦਰਜ
. . .  about 3 hours ago
ਫਗਵਾੜਾ, 24 ਸਤੰਬਰ (ਹਰਜੋਤ ਸਿੰਘ ਚਾਨਾ) - ਬੀਤੀ ਰਾਤ ਪਿੰਡ ਗੰਢਵਾ ਵਿਖੇ ਮੋਟਰਸਾਈਕਲ 'ਤੇ ਜਾ ਰਹੇ ਦੋ ਵਿਅਕਤੀਆਂ ਦੀ ਘੇਰ ਕੇ ਕੁੱਟਮਾਰ ਕਰਨ ਮਗਰੋਂ ਜ਼ਖਮੀ ਹੋਏ ਇਕ ਵਿਅਕਤੀ ਦੀ ਦੇਰ ਰਾਤ ਮੌਤ ਹੋ ਗਈ। ਐੱਸ.ਐੱਚ.ਓ ਸਤਨਾਮਪੁਰਾ ਸੁਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਕੁੱਟਮਾਰ ਕਰਨ ਵਾਲੀ...
⭐ਮਾਣਕ - ਮੋਤੀ⭐
. . .  about 4 hours ago
ਆਈ. ਪੀ. ਐੱਲ. 2021-ਕੋਲਕਾਤਾ ਨਾਈਟ ਰਾਈਡਰਜ਼ ਨੇ ਮੁੰਬਈ ਇੰਡੀਅਨਜ਼ ਨੂੰ 7 ਵਿਕਟਾਂ ਨਾਲ ਹਰਾਇਆ
. . .  1 day ago
ਬਲਵਿੰਦਰ ਸਿੰਘ ਧਾਲੀਵਾਲ ਨੂੰ ਮੰਤਰੀ ਪਦ ਮਿਲਣਾ ਤੈਅ ਲੱਗਦਾ -ਸੂਤਰ
. . .  1 day ago
ਫਗਵਾੜਾ, 23 ਸਤੰਬਰ (ਅਸ਼ੋਕ ਕੁਮਾਰ ਵਾਲੀਆ)-ਫਗਵਾੜਾ ਹਲਕੇ ਦੇ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਰਿਟਾਇਰਡ ਆਈ. ਏ. ਐਸ. ਨੂੰ ਵੀ ਪੰਜਾਬ ਸਰਕਾਰ ਦੇ ਨਵੇਂ ਮੰਤਰੀ ਪਦ ਵਿਚ ਜਗ੍ਹਾਂ ਮਿਲ ਸਕਦੀ ਹੈ ...
ਚਰਨਜੀਤ ਸਿੰਘ ਚੰਨੀ ਦੀ ਰਾਹੁਲ ਗਾਂਧੀ ਦੀ ਮੀਟਿੰਗ ਜਾਰੀ
. . .  1 day ago
ਪੰਜਾਬ ਕੈਬਨਿਟ ਵਿਚ ਫੇਰਬਦਲ ਲਈ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਿੱਲੀ ਪਹੁੰਚੇ
. . .  1 day ago
ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਡੇਰਾ ਕਾਰ ਸੇਵਾ ਅੰਦਰ ਜਾਣ ਤੋਂ ਰੋਕਿਆ
. . .  1 day ago
ਕਰਨਾਲ, 23 ਸਤੰਬਰ (ਗੁਰਮੀਤ ਸਿੰਘ ਸੱਗੂ )-ਹਰਿਆਣਾ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਜਥੇ. ਜਗਦੀਸ਼ ਸਿੰਘ ਝੀਂਡਾ ਨੂੰ ਅਜ ਡੇਰਾ ਕਾਰ ਸੇਵਾ ਕਲੰਦਰੀ ਗੇਟ ਅੰਦਰ ਦਾਖਲ ਨਹੀ ਹੋਣ ਦਿਤਾ ਗਿਆ। ਜਥੇ. ਝੀਂਡਾ ਨੇ ਕਿਸਾਨ ਅੰਦੋਲਨ ...
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਸ਼ਿੰਗਟਨ ਡੀਸੀ ਵਿਚ ਅਡੋਬ ਚੇਅਰਮੈਨ ਸ਼ਾਂਤਨੂ ਨਾਰਾਇਣ ਨਾਲ ਕੀਤੀ ਮੀਟਿੰਗ
. . .  1 day ago
ਉਤਰਾਖੰਡ ਦੇ ਰਾਜਪਾਲ, ਲੈ. ਜ. ਗੁਰਮੀਤ ਸਿੰਘ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ
. . .  1 day ago
ਅਸਾਮ ਵਿਚ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈ ਝੜਪ ਵਿਚ ਦੋ ਲੋਕਾਂ ਦੀ ਮੌਤ
. . .  1 day ago
ਤਰਨ ਤਾਰਨ ਪੁਲਿਸ ਵਲੋਂ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂ ਗ੍ਰਿਫ਼ਤਾਰ
. . .  1 day ago
ਤਰਨ ਤਾਰਨ, 23 ਸਤੰਬਰ (ਹਰਿੰਦਰ ਸਿੰਘ)- ਜ਼ਿਲ੍ਹਾ ਤਰਨ ਤਾਰਨ ਅਧੀਨ ਪੈਂਦੇ ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਹੱਥ ਗੋਲੇ ਅਤੇ ਹਥਿਆਰਾਂ ਸਮੇਤ ਤਿੰਨ ਖਾੜਕੂਆਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ, ਜਿਨ੍ਹਾਂ...
ਫ਼ਿਰੋਜ਼ਪੁਰ 'ਚ ਬੰਦ ਪਏ ਕੋਲਡ ਸਟੋਰ 'ਚੋਂ ਗੈਸ ਲੀਕ ਹੋਣ ਨਾਲ ਮੱਚੀ ਹਫ਼ੜਾ ਦਫ਼ੜੀ
. . .  1 day ago
ਫ਼ਿਰੋਜ਼ਪੁਰ, 23 ਸਤੰਬਰ (ਗੁਰਿੰਦਰ ਸਿੰਘ) - ਫ਼ਿਰੋਜ਼ਪੁਰ ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਪਿਛਲੇ ਲੰਬੇ ਸਮੇਂ ਤੋਂ ਬੰਦ ਪਏ ਕੋਲਡ ਸਟੋਰ ਵਿਚੋਂ ਅੱਜ ਸ਼ਾਮ ਅਮੋਨੀਆ ਗੈਸ ...
ਆਦਮਪੁਰ ਏਅਰਪੋਰਟ 'ਤੇ ਬਣ ਰਿਹਾ ਨਵਾਂ ਟਰਮੀਨਲ ਬਹੁਤ ਜਲਦ ਹੋਵੇਗਾ ਚਾਲੂ - ਸੋਮ ਪ੍ਰਕਾਸ਼
. . .  1 day ago
ਫਗਵਾੜਾ, 23 ਸਤੰਬਰ (ਹਰਜੋਤ ਸਿੰਘ ਚਾਨਾ) - ਆਦਮਪੁਰ ਏਅਰਪੋਰਟ 'ਤੇ ਨਵੇਂ ਟਰਮੀਨਲ ਬਿਲਡਿੰਗ ਦਾ ਨਿਰਮਾਣ, ਐਪਰਨ ਤੇ ਟੈਕਸੀ ਟਰੈਕ ਦਾ ਕੰਮ ਦਸੰਬਰ 2021 ਤੱਕ ਪੂਰਾ ਹੋ ਜਾਵੇਗਾ ਜਿਸ ਨਾਲ ਲੋਕਾਂ ਨੂੰ ਕਾਫ਼ੀ ਸਹੂਲਤ...
ਚਿੱਟ ਫੰਡ ਘੁਟਾਲੇ ਦੇ ਮਾਮਲੇ 11 ਅਚੱਲ ਸੰਪਤੀਆਂ ਕਬਜ਼ੇ ਵਿਚ
. . .  1 day ago
ਨਵੀਂ ਦਿੱਲੀ, 23 ਸਤੰਬਰ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਚਿੱਟ ਫੰਡ ਘੁਟਾਲੇ ਦੇ ਮਾਮਲੇ ਵਿਚ ਡੀ.ਜੇ.ਐਨ. ਜਵੈਲਰਜ਼ ਪ੍ਰਾਈਵੇਟ ਲਿਮਟਿਡ ਨਾਲ ਸਬੰਧਤ 1.01 ਕਰੋੜ ਰੁਪਏ ਦੀਆਂ 11 ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਪਟਿਆਲਾ

ਰੈਗੂਲਰ ਕਰਨ ਦੀ ਮੰਗ ਲਈ ਸਿਹਤ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਮੁਕੰਮਲ ਹੜਤਾਲ

ਭਾਦਸੋਂ, 4 ਮਈ (ਗੁਰਬਖ਼ਸ਼ ਸਿੰਘ ਵੜੈਚ, ਪਰਦੀਪ ਦੰਦਰਾਲਾ )-ਰੈਗੂਲਰ ਹੋਣ ਦੀ ਮੰਗ ਲਈ ਅੱਜ ਕੱਚੇ ਸਿਹਤ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਮੁਕੰਮਲ ਹੜਤਾਲ ਕਰਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ | ਕੌਮੀ ਸਿਹਤ ਮਿਸ਼ਨ ਤਹਿਤ ਕੰਮ ਕਰਦੇ ਡਾਕਟਰਾਂ, ਸੀ. ...

ਪੂਰੀ ਖ਼ਬਰ »

ਜ਼ਿਲ੍ਹਾ ਪ੍ਰਸ਼ਾਸਨ ਨੇ ਰੋਡ ਕਿਸਾਨ ਸੰਘਰਸ਼ ਕਮੇਟੀ ਨਾਲ ਕੀਤੀ ਮੀਟਿੰਗ

ਪਟਿਆਲਾ, 4 ਮਈ (ਗੁਰਪ੍ਰੀਤ ਸਿੰਘ ਚੱਠਾ)-ਦਿੱਲੀ-ਕੱਟੜਾ ਐਕਸਪੈੱ੍ਰਸ ਹਾਈਵੇ ਸਬੰਧੀ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਬਣਾਈ ਗਈ ਰੋਡ ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਸੂਬਾ ਪ੍ਰਧਾਨ ਸੁਖਦੇਵ ਸਿੰਘ ਢਿੱਲੋਂ ਦੀ ਅਗਵਾਈ ਹੇਠ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਤੇ ਐੱਸ. ਐੱਸ. ਪੀ. ਵਿਕਰਮਜੀਤ ਦੁੱਗਲ ਨਾਲ ਇਕ ਮੀਟਿੰਗ ਕਰਕੇ ਪਟਿਆਲਾ ਦੇ ਯਾਦਵਿੰਦਰਾ ਚੌਂਕ ਵਿਖੇ ਦਿੱਤੇ ਜਾ ਰਹੇ ਵੱਡੇ ਰੋਸ ਧਰਨੇ ਨੂੰ ਸੰਕੇਤਕ ਰੂਪ 'ਚ ਸਹਿਮਤੀ ਪ੍ਰਗਟਾਈ ਹੈ ਤਾਂ ਕਿ ਆਵਾਜਾਈ 'ਚ ਕੋਈ ਰੁਕਾਵਟ ਪੈਦਾ ਨਾ ਹੋਵੇ | ਮੀਟਿੰਗ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਕਿਸਾਨਾਂ ਦੇ ਮਸਲੇ ਦੇ ਹੱਲ ਲਈ ਸਬੰਧਿਤ ਵਿਭਾਗਾਂ ਅਤੇ ਉੱਚ ਅਧਿਕਾਰੀਆਂ ਸਮੇਤ ਸਰਕਾਰ ਨਾਲ ਮੀਟਿੰਗ ਤੈਅ ਕਰਵਾਉਣ ਦਾ ਭਰੋਸਾ ਦਿੱਤਾ | ਇਸ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਆਪਣੀ ਮੀਟਿੰਗ ਤੈਅ ਹੋਣ ਤੋਂ ਬਾਅਦ ਪਟਿਆਲਾ ਤੋਂ ਆਪਣਾ ਧਰਨਾ ਚੁੱਕ ਦੇਣਗੇ ਅਤੇ ਉਸ ਸਮੇਂ ਤੱਕ ਪ੍ਰਸ਼ਾਸਨ ਨੂੰ ਪੂਰਨ ਸਹਿਯੋਗ ਦੇਣਗੇ | ਡਿਪਟੀ ਕਮਿਸ਼ਨਰ ਨੇ ਇਹ ਵੀ ਕਿਹਾ ਕਿ ਪਾਤੜਾਂ ਸਬ-ਡਵੀਜ਼ਨ ਅਧੀਨ ਆਉਣ ਵਾਲੇ ਪਿੰਡਾਂ ਦੇ ਜਿਹੜੇ ਕਿਸਾਨਾਂ ਦੀ ਜ਼ਮੀਨ ਇਸ ਐਕਸਪ੍ਰੈੱਸ ਵੇਅ 'ਚ ਆਉਣ ਦੀ ਸੰਭਾਵਨਾ ਹੈ, ਉਨ੍ਹਾਂ ਨੂੰ ਕਾਨੂੰਨ ਮੁਤਾਬਿਕ ਪੂਰਨ ਨਿਆਂ ਦਿਵਾਇਆ ਜਾਵੇਗਾ | ਉਨ੍ਹਾਂ ਇਹ ਵੀ ਦੱਸਿਆ ਕਿ ਪਾਤੜਾਂ ਇਲਾਕੇ 'ਚ ਅਜੇ ਤੱਕ ਕੋਈ ਵੀ ਅਵਾਰਡ ਪਾਸ ਨਹੀਂ ਕੀਤਾ ਗਿਆ | ਕਿਸਾਨ ਆਗੂਆਂ ਨੇ ਮੁੱਖ ਮੰਤਰੀ ਦੀ ਇੱਥੇ ਸਥਿਤ ਰਿਹਾਇਸ਼ ਦੁਆਲੇ ਖੜ੍ਹੇ ਕੀਤੇ ਟਰੈਕਟਰ ਤੇ ਟਰਾਲੀਆਂ ਵੀ ਹਟਾਉਣ ਦੀ ਸਹਿਮਤੀ ਪ੍ਰਗਟ ਕੀਤੀ ਹੈ | ਜਦਕਿ ਕਿਸਾਨ ਆਗੂਆਂ ਨੇ ਬੀਤੀ 30 ਅਪ੍ਰੈਲ ਨੂੰ ਕੀਤੇ ਗਏ ਟਰੈਕਟਰ ਮਾਰਚ ਦੌਰਾਨ ਪੈਦਾ ਹੋਈ ਤਣਾਅਪੂਰਨ ਸਥਿਤੀ ਲਈ ਅਫ਼ਸੋਸ ਜਤਾਉਂਦਿਆਂ ਕਿਸਾਨਾਂ ਵਿਰੁੱਧ ਦਰਜ ਕੀਤੀ ਗਈ ਐੱਫ. ਆਈ. ਆਰ. ਨੂੰ ਰੱਦ ਕਰਨ ਦੀ ਵੀ ਮੰਗ ਰੱਖੀ, ਜਿਸ 'ਤੇ ਐੱਸ. ਐੱਸ. ਪੀ. ਸ੍ਰੀ ਦੁੱਗਲ ਨੇ ਕਿਸੇ ਨਾਲ ਵੀ ਵਧੀਕੀ ਨਾ ਕੀਤੇ ਜਾਣ ਦਾ ਭਰੋਸਾ ਦਿੱਤਾ | ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਦਿਨ ਪੂਰਾ ਠਰੰਮ੍ਹਾ ਵਰਤਦਿਆਂ ਕਿਸਾਨਾਂ ਨਾਲ ਕੋਈ ਵੀ ਮਾੜਾ ਵਰਤਾਓ ਨਹੀਂ ਸੀ ਕੀਤਾ, ਜਿਸ ਲਈ ਕਿਸਾਨ ਆਗੂਆਂ ਨੇ ਪਟਿਆਲਾ ਪੁਲਿਸ ਦੀ ਪ੍ਰਸ਼ੰਸਾ ਵੀ ਕੀਤੀ | ਕਿਸਾਨ ਆਗੂਆਂ ਨੇ ਐੱਸ. ਐੱਸ. ਪੀ. ਨੂੰ ਇਹ ਵੀ ਭਰੋਸਾ ਦਿੱਤਾ ਕਿ ਭਵਿੱਖ 'ਚ ਕਿਸਾਨਾਂ ਵਲੋਂ ਅਜਿਹੀ ਕੋਈ ਗੱਲ ਨਹੀਂ ਕੀਤੀ ਜਾਵੇਗੀ, ਜਿਸ ਨਾਲ ਅਮਨ-ਕਾਨੂੰਨ ਦੀ ਸਥਿਤੀ ਵਿਗੜਨ ਦਾ ਖ਼ਦਸ਼ਾ ਹੋਵੇ ਪਰ ਜਿਹੜੇ ਵੀ ਸ਼ਰਾਰਤੀ ਅਨਸਰਾਂ ਵਲੋਂ ਅਜਿਹਾ ਕੀਤਾ ਜਾਵੇਗਾ, ਉਨ੍ਹਾਂ ਨੂੰ ਕਿਸਾਨ ਸੰਘਰਸ਼ ਕਮੇਟੀ ਦੀ ਕੋਈ ਹਮਾਇਤ ਨਹੀਂ ਹੋਵੇਗੀ ਸਗੋਂ ਉਨ੍ਹਾਂ ਵਿਰੁੱਧ ਪੁਲਿਸ ਵਲੋਂ ਕੀਤੀ ਜਾਣ ਵਾਲੀ ਸਖ਼ਤ ਕਾਰਵਾਈ ਲਈ ਉਹ ਪੁਲਿਸ ਦਾ ਸਾਥ ਹੀ ਦੇਣਗੇ | ਸੁਖਦੇਵ ਸਿੰਘ ਢਿੱਲੋਂ ਤੇ ਹੋਰ ਕਿਸਾਨਾਂ ਆਗੂਆਂ ਨੇ ਆਪਣੀਆਂ ਸਾਰੀਆਂ ਮੰਗਾਂ, ਜਿਨ੍ਹਾਂ 'ਚ ਜ਼ਮੀਨ ਦਾ ਬਾਜ਼ਾਰੂ ਮੁੱਲ ਗੁਣਾ ਦੋ, ਸੌ ਫ਼ੀਸਦੀ ਉਜਾੜਾ ਭੱਤਾ, ਸਰਵਿਸ ਰੋਡ, ਕਬਜ਼ਾ/ਕਾਸ਼ਤਕਾਰ ਆਧਾਰਿਤ ਮੁਆਵਜ਼ਾ ਆਦਿ ਸਮੇਤ ਹੋਰ ਮੰਗਾਂ ਤੋਂ ਡੀ. ਸੀ. ਤੇ ਐੱਸ. ਐੱਸ. ਪੀ. ਨੂੰ ਜਾਣੰੂ ਕਰਵਾਇਆ, ਜਿਸ 'ਤੇ ਦੋਵਾਂ ਉੱਚ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਜੋ ਕੁੱਝ ਵੀ ਉਨ੍ਹਾਂ ਦੇ ਅਧਿਕਾਰ ਖੇਤਰ 'ਚ ਸੰਭਵ ਹੋਇਆ, ਉਹ ਉਸ ਨੂੰ ਹਰ ਹਾਲ ਪੂਰਾ ਕਰਨ ਦੀ ਕੋਸ਼ਿਸ਼ ਕਰਨਗੇ | ਇਸ ਮੌਕੇ ਐੱਸ. ਪੀ. ਸਿਟੀ ਵਰੁਣ ਸ਼ਰਮਾ ਤੇ ਐੱਸ. ਡੀ. ਐੱਮ. ਚਰਨਜੀਤ ਸਿੰਘ ਤੋਂ ਇਲਾਵਾ ਕਿਸਾਨ ਆਗੂ ਲੁਧਿਆਣਾ ਤੋਂ ਬਿਕਰਮਜੀਤ ਸਿੰਘ, ਮੋਗਾ ਤੋਂ ਗੁਰਦਿਆਲ ਸਿੰਘ, ਅੰਮਿ੍ਤਸਰ ਤੋਂ ਰਾਜਬਿੰਦਰ ਸਿੰਘ ਹੁੰਦਲ, ਗੁਰਦਾਸਪੁਰ ਤੋਂ ਬਲਵਿੰਦਰ ਸਿੰਘ, ਦਲਜੀਤ ਸਿੰਘ, ਗੁਰਜੀਤ ਸਿੰਘ, ਪਟਿਆਲਾ ਜ਼ਿਲ੍ਹੇ ਤੋਂ ਜਗਜੀਤ ਸਿੰਘ ਗਲੋਲੀ, ਕੁਲਦੀਪ ਸਿੰਘ ਤਰਨਤਾਰਨ, ਜਗਜੀਤ ਸਿੰਘ ਜਲੰਧਰ ਤੇ ਜਗਜੀਤ ਸਿੰਘ ਰੋਪੜ ਆਦਿ ਮੌਜੂਦ ਸਨ |

ਖ਼ਬਰ ਸ਼ੇਅਰ ਕਰੋ

 

300 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਕਾਰ ਸਵਾਰ 2 ਕਾਬੂ

ਰਾਜਪੁਰਾ, 4 ਮਈ (ਜੀ.ਪੀ. ਸਿੰਘ)-ਥਾਣਾ ਸਦਰ ਦੀ ਜਨਸੂਆ ਚੌਂਕੀ ਦੀ ਪੁਲਿਸ ਨੇ ਕਾਰ ਸਵਾਰ 2 ਵਿਅਕਤੀਆਂ ਨੂੰ 300 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਗਿ੍ਫ਼ਤਾਰ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਨਸੂਆ ਪੁਲਿਸ ਚੌਂਕੀ ਦੇ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ, ਦੂਸਰਾ ਗੰਭੀਰ ਜ਼ਖ਼ਮੀ

ਰਾਜਪੁਰਾ, 4 ਮਈ (ਜੀ.ਪੀ. ਸਿੰਘ)-ਰਾਜਪੁਰਾ ਸ਼ਹਿਰ 'ਚ ਇਕ ਮਹਿੰਦਰਾ ਜੀਪ ਚਾਲਕ ਵਲੋਂ ਇਕ ਸਕੂਟਰੀ 'ਚ ਟੱਕਰ ਮਾਰ ਦੇਣ 'ਤੇ ਇਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦਾ ਦੋਸਤ ਗੰਭੀਰ ਜ਼ਖ਼ਮੀ ਹੋ ਗਿਆ ਜਾਣਕਾਰੀ ਅਨੁਸਾਰ ਸੁਦੇਸ਼ ਕੁਮਾਰ ਵਾਸੀ ਫੋਕਲ ਪੁਆਇੰਟ ਰਾਜਪੁਰਾ ਨੇ ...

ਪੂਰੀ ਖ਼ਬਰ »

2 ਮਹੀਨਿਆਂ ਦੀ ਤਨਖ਼ਾਹ ਨਾ ਮਿਲਣ ਕਾਰਨ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ 'ਚ ਰੋਸ

ਪਟਿਆਲਾ, 4 ਮਈ (ਕੁਲਵੀਰ ਸਿੰਘ ਧਾਲੀਵਾਲ)-ਅੱਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕਰਮਚਾਰੀ ਜਥੇਬੰਦੀ ਇੰਪਲਾਈਜ਼ ਫਰੀਡਮ ਐਸੋਸੀਏਸ਼ਨ (ਈਫਾ) ਦੇ ਚੇਅਰਮੈਨ ਗੁਰਜੀਤ ਸਿੰਘ ਗੋਪਾਲਪੁਰੀ ਦੀ ਅਗਵਾਈ 'ਚ ਇਕ ਬੈਠਕ ਕੀਤੀ ਗਈ, ਜਿਸ 'ਚ ਯੂਨੀਵਰਸਿਟੀ ਦੇ ਮੁਲਾਜ਼ਮਾਂ ...

ਪੂਰੀ ਖ਼ਬਰ »

ਸਿਵਲ ਹਸਪਤਾਲ 'ਚ ਕੋਰੋਨਾ ਵੈਕਸੀਨ ਖ਼ਤਮ

ਰਾਜਪੁਰਾ, 4 ਮਈ (ਜੀ.ਪੀ. ਸਿੰਘ)-ਜਿਉਂ-ਜਿਉਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ-ਦਿਨ ਵੱਧ ਰਿਹਾ ਹੈ ਤੇ ਲੋਕ ਵੀ ਕੋਰੋਨਾ ਵੈਕਸੀਨ ਲਗਵਾਉਣ ਲਈ ਜਾਗਰੂਕ ਹੋ ਕੇ ਟੀਕਾਕਰਨ ਕਰਵਾਉਣ ਲਈ ਉਤਾਵਲੇ ਹੋ ਗਏ ਹਨ ਪਰ ਸਥਾਨਕ ਸਿਵਲ ਹਸਪਤਾਲ ਵਿਚ ਕੋਰੋਨਾ ਵੈਕਸੀਨ ਲੰਘੇ ਕਈ ...

ਪੂਰੀ ਖ਼ਬਰ »

ਰਜਿੰਦਰਾ ਹਸਪਤਾਲ 'ਚ 38 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ

ਪਟਿਆਲਾ, 4 ਮਈ (ਗੁਰਵਿੰਦਰ ਸਿੰਘ ਔਖਲ)-ਅੱਜ ਸਰਕਾਰੀ ਰਜਿੰਦਰਾ ਹਸਪਤਾਲ ਵਲੋਂ ਜਾਰੀ ਆਂਕੜਿਆਂ ਅਨੁਸਾਰ 38 ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਮੌਤ ਹੋ ਗਈ, ਜਿਨ੍ਹਾਂ 'ਚ 24 ਮਰੀਜ਼ ਪੰਜਾਬ ਦੇ ਵੱਖ-ਵੱਖ ਜ਼ਿਲਿ੍ਹਆਂ ਨਾਲ ਸਬੰਧਿਤ ਸਨ ਜਦਕਿ ਦੋ ਵੱਖ-ਵੱਖ ਰਾਜਾਂ ਤੋਂ ਸਨ ...

ਪੂਰੀ ਖ਼ਬਰ »

ਸੜਕ ਹਾਦਸੇ 'ਚ ਇਕ ਦੀ ਮੌਤ

ਪਟਿਆਲਾ, 4 ਮਈ (ਧਰਮਿੰਦਰ ਸਿੰਘ ਸਿੱਧੂ)- ਸੜਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਹੋ ਜਾਣ ਦੀ ਦੁੱਖਦਾਈ ਘਟਨਾ ਸਾਹਮਣੇ ਆਈ ਹੈ | ਪਰਵਿੰਦਰ ਸਿੰਘ ਵਾਸੀ ਪਿੰਡ ਸ਼ੇਰ ਮਾਜਰਾ ਨੇ ਥਾਣਾ ਪਸਿਆਣਾ ਪੁਲਿਸ ਨੂੰ ਦੱਸਿਆ ਕਿ ਉਸ ਦੇ ਚਾਚੇ ਦਾ ਰਵਿੰਦਰ ਸਿੰਘ ਲੜਕਾ 3 ਮਈ ਨੂੰ ਆਪਣੇ ...

ਪੂਰੀ ਖ਼ਬਰ »

ਨਸ਼ੀਲੀਆਂ ਗੋਲੀਆਂ ਸਮੇਤ ਵਿਅਕਤੀ ਕਾਬੂ

ਪਾਤੜਾਂ, 4 ਮਈ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਪੁਲਿਸ ਨੇ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਜਾਰੀ ਰੱਖਦਿਆਂ ਇਕ ਵਿਅਕਤੀ ਨੂੰ ਭਾਰੀ ਮਾਤਰਾ 'ਚ ਨਸ਼ੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ | ਫੜੇ ਗਏ ਇਸ ਵਿਅਕਤੀ ਦੇ ਖ਼ਿਲਾਫ਼ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ...

ਪੂਰੀ ਖ਼ਬਰ »

ਮਾਰਕਫੈੱਡ ਦੇ ਕਲਪਾਏ ਟਰਾਂਸਪੋਰਟਰਾਂ ਨੇ ਇੰਸਪੈਕਟਰ ਸਿਰ ਭੰਨਿ੍ਹਆ ਭਾਂਡਾ

ਘਨੌਰ, 4 ਮਈ (ਜਾਦਵਿੰਦਰ ਸਿੰਘ ਜੋਗੀਪੁਰ)-ਪੰਜਾਬ 'ਚ ਚੱਲ ਰਹੇ ਕਣਕ ਦੇ ਸੀਜ਼ਨ ਦੌਰਾਨ ਕਣਕ ਦੀ ਖ਼ਰੀਦ ਨੂੰ ਲੈ ਕੇ ਕੇਂਦਰ ਵਲੋਂ ਪਹਿਲਾਂ ਹੀ ਕਾਨੰੂਨ ਬਣਾ ਕੇ ਕਿਸਾਨਾਂ ਨੂੰ ਮੁਸੀਬਤ 'ਚ ਘੇਰਿਆ ਹੋਇਆ ਹੈ | ਪੰਜਾਬ ਸਰਕਾਰ ਦੀ ਖ਼ਰੀਦ ਏਜੰਸੀ ਮਾਰਕਫੈੱਡ ਵਲੋਂ ਵੀ ...

ਪੂਰੀ ਖ਼ਬਰ »

ਸਰਪੰਚ ਯੂਨੀਅਨ ਬਲਾਕ ਨਾਭਾ ਦੀ ਭਰਵੀਂ ਬੈਠਕ

ਨਾਭਾ, 4 ਮਈ (ਅਮਨਦੀਪ ਸਿੰਘ ਲਵਲੀ)-ਸਰਪੰਚ ਯੂਨੀਅਨ ਬਲਾਕ ਨਾਭਾ ਦੀ ਹੋਈ ਇਕ ਭਰਵੀਂ ਬੈਠਕ ਉਪਰੰਤ ਪ੍ਰਧਾਨ ਬਲਵਿੰਦਰ ਸਿੰਘ ਬਬਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮੁੱਚੀ ਯੂਨੀਅਨ ਵਲੋਂ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ...

ਪੂਰੀ ਖ਼ਬਰ »

ਹਲਕਾ ਸ਼ੁਤਰਾਣਾ ਦੇ ਅਕਾਲੀ ਵਰਕਰ ਬੀਬੀ ਲੂੰਬਾ ਨਾਲ ਚੱਟਾਨ ਵਾਂਗ ਖੜ੍ਹੇ-ਜਗਤਾਰ ਸਿੰਘ

ਪਾਤੜਾਂ, 4 ਮਈ (ਜਗਦੀਸ਼ ਸਿੰਘ ਕੰਬੋਜ)-ਪਿੰਡ ਦਫਤਰੀਵਾਲਾ ਦੇ ਸਰਪੰਚ ਜਗਤਾਰ ਸਿੰਘ ਤੇ ਅਕਾਲੀ ਦਲ ਦੇ ਐੱਸ. ਸੀ. ਵਿੰਗ ਦੇ ਆਗੂ ਸੁਖਦੇਵ ਸਿੰਘ ਜਿਉਣਪੁਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਪਣੇ ਵਿਧਾਇਕ ਦੇ ਕਾਰਜਕਾਲ ਦੌਰਾਨ ਰਿਕਾਰਡਤੋੜ ਵਿਕਾਸ ...

ਪੂਰੀ ਖ਼ਬਰ »

ਕੋਰੋਨਾ ਦੇ ਚੱਲਦਿਆਂ ਆਨਲਾਈਨ ਈ-ਸੰਜੀਵਨੀ ਓ. ਪੀ. ਡੀ. ਦਾ ਉਠਾਇਆ ਜਾਵੇ ਲਾਭ-ਡਾ. ਸਤਿੰਦਰ ਸਿੰਘ

ਪਟਿਆਲਾ, 4 ਮਈ (ਗੁਰਵਿੰਦਰ ਸਿੰਘ ਔਲਖ)-ਪੰਜਾਬ ਸਰਕਾਰ ਵਲੋਂ ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਨੂੰ ਨਿਰਵਿਘਨ ਸਿਹਤ ਸੇਵਾਵਾਂ ਦੇਣ ਨੂੰ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੀ ਤਰਫ਼ੋਂ ਸੀ-ਡੈੱਕ ਮੁਹਾਲੀ ਵਲੋਂ ਵਿਕਸਿਤ ...

ਪੂਰੀ ਖ਼ਬਰ »

ਸਰਕਾਰ ਸੰਪੂਰਨ ਤਾਲਾਬੰਦੀ ਲਾਵੇ, ਲੰਗੜੀ ਤਾਲਾਬੰਦੀ ਮਨਜ਼ੂਰ ਨਹੀਂ-ਗੁਪਤਾ, ਸਿੰਗਲਾ

ਪਟਿਆਲਾ, 4 ਮਈ (ਅ.ਸ. ਆਹਲੂਵਾਲੀਆ)-ਸੂਬਾ ਸਰਕਾਰ ਵਲੋਂ ਨਾਗਰਿਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਤਾਲਾਬੰਦੀ ਲਈ ਜੋ ਸ਼ਰਤਾਂ ਲਗਾਈਆਂ ਗਈਆਂ, ਵਪਾਰੀ ਉਸ ਨਾਲ ਅਸਹਿਮਤੀ ਪ੍ਰਗਟਾਉਣ ਲਈ ਧਰਨੇ ਤੱਕ ਦੇਣ ਦੀ ਤਿਆਰੀ ਕਰਨ ਲੱਗ ਪਏ ਹਨ | ਵਪਾਰੀ ਆਗੂ ਰਾਕੇਸ਼ ਗੁਪਤਾ ਤੇ ਸ੍ਰੀ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੂੰ ਠੋਸ ਕਦਮ ਚੁੱਕਣੇ ਚਾਹੀਦੇ ਨੇ-ਚੌ. ਮਾਜਰਾ

ਨਾਭਾ, 4 ਮਈ (ਕਰਮਜੀਤ ਸਿੰਘ)-ਵਿਸ਼ਵ 'ਚ ਫੈਲੀ ਮਹਾਂਮਾਰੀ ਕੋਰੋਨਾ ਦੀ ਬਿਮਾਰੀ ਜੋ ਕਿ ਸਮੁੱਚੇ ਦੇਸ 'ਚ ਹੀ ਨਹੀਂ ਸਗੋਂ ਸਾਡੇ ਸੂਬੇ ਪੰਜਾਬ 'ਚ ਵੀ ਤੇਜ਼ੀ ਨਾਲ ਪੈਰ ਪਸਾਰ ਰਹੀ ਹੈ ਜੋ ਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਇਸ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਨੂੰ ...

ਪੂਰੀ ਖ਼ਬਰ »

ਸਰਕਾਰ ਬਿਨਾਂ ਸ਼ਰਤ ਪਾਵਰਕਾਮ ਸੀ. ਐੱਚ. ਬੀ. ਠੇਕਾ ਕਾਮਿਆਂ ਨੂੰ ਕਰੇ ਪੱਕੇ-ਬਲਿਹਾਰ ਸਿੰਘ

ਪਟਿਆਲਾ, 4 ਮਈ 2021 (ਅਮਰਬੀਰ ਸਿੰਘ ਆਹਲੂਵਾਲੀਆ)-ਪਾਵਰਕਾਮ ਸੀ. ਐੱਚ. ਬੀ. ਠੇਕਾ ਕਾਮੇ ਨਿਗੂਣੀਆਂ ਤਨਖ਼ਾਹਾਂ 'ਤੇ ਪਹਿਲਾਂ ਹੀ ਫ਼ਰੰਟ ਲਾਈਨ 'ਤੇ ਕੰਮ ਕਰਦੇ ਆ ਰਹੇ ਹਨ, ਪੀ. ਐੱਚ. ਬੀ. ਠੇਕਾ ਕਾਮਿਆਂ ਨੂੰ ਬਹੁਤ ਹੀ ਨਿਗੂਣੀਆਂ ਤਨਖ਼ਾਹਾਂ ਅਤੇ ਕਰੰਟ ਲੱਗਣ ਕਾਰਨ ਵਾਪਰ ਰਹੇ ...

ਪੂਰੀ ਖ਼ਬਰ »

ਬਿਨਾਂ ਸ਼ਰਤ ਸਰਕਾਰ ਕੱਚੇ ਕਾਮੇ ਪੱਕੇ ਕਰੇ-ਜ਼ੋਰਾ ਸਿੰਘ

ਭਾਦਸੋਂ, 4 ਮਈ (ਗੁਰਬਖਸ਼ ਸਿੰਘ ਵੜੈਚ)-ਐੱਨ. ਐੱਚ. ਐੱਮ. ਮੁਲਾਜ਼ਮਾਂ ਨੂੰ ਨਿਗੂਣੀਆਂ ਤਨਖਾਹ ਦੇ ਕੇ ਪੰਜਾਬ ਸਰਕਾਰ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕਰ ਰਹੀ ਹੈ ਜਦਕਿ ਇਨ੍ਹੀ ਮਹਿੰਗਾਈ ਦੇ ਸਮੇਂ 'ਚ ਕਿਸੇ ਵੀ ਵਿਅਕਤੀ ਵਲੋਂ 10-12 ਹਜ਼ਾਰ ਰੁਪਏ 'ਚ ਪਰਿਵਾਰ ਦਾ ਪਾਲਣ ਪੋਸ਼ਣ ...

ਪੂਰੀ ਖ਼ਬਰ »

ਜ਼ਿਲ੍ਹਾ ਭਾਜਪਾ ਇਕਾਈ ਸ਼ਹਿਰੀ ਨੇ ਮਾਸਕ ਤੇ ਸੈਨੇਟਾਈਜ਼ਰ ਵੰਡੇ

ਪਟਿਆਲਾ, 4 ਮਈ (ਅਮਰਬੀਰ ਸਿੰਘ ਆਹਲੂਵਾਲੀਆ)-ਕੋਰੋਨਾ ਤੋਂ ਬਚਾਅ ਲਈ ਜਿੱਥੇ ਸਰਕਾਰ ਵਲੋਂ ਸਮੇਂ-ਸਮੇਂ 'ਤੇ ਹਦਾਇਤਾਂ ਜਾਰੀ ਕੀਤੀਆਂ ਜਾ ਰਹੀਆਂ ਹਨ, ਉੱਥੇ ਭਾਜਪਾ ਦੀ ਸ਼ਹਿਰੀ ਇਕਾਈ ਵਲੋਂ ਹਰਿੰਦਰ ਕੋਹਲੀ ਦੀ ਅਗਵਾਈ 'ਚ ਸ਼ਹਿਰ ਦੇ ਕਈ ਹਿੱਸਿਆਂ 'ਚ ਲੋਕਾਂ ਨੂੰ ਮੂੰਹ ...

ਪੂਰੀ ਖ਼ਬਰ »

ਪੰਜਾਬੀ ਯੂਨੀਵਰਸਿਟੀ ਦੀ ਬਿਜ਼ਨੈੱਸ ਫੈਕਲਟੀ ਵਲੋਂ ਹੋ ਰਹੇ ਨੇ ਮਿਆਰੀ ਖੋਜ ਕਾਰਜ-ਡਾ. ਰੀਤੂ ਲਹਿਰ

ਪਟਿਆਲਾ, 4 ਮਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਬਿਜਨੈਸ ਅਧਿਐਨ ਫੈਕਲਟੀ ਵਲੋਂ ਹਾਲ ਹੀ 'ਚ ਪੀ. ਐੱਚ. ਡੀ. ਡਿਗਰੀ ਲਈ 27 ਕੇਸਾਂ ਨੂੰ ਮਨਜੂਰੀ ਦਿੱਤੀ ਗਈ ਹੈ | ਡਾ. ਰਿਤੂ ਲਹਿਲ, ਡੀਨ, ਬਿਜ਼ਨਸ ਅਧਿਐਨ ਫੈਕਲਟੀ ਨੇ ਦੱਸਿਆ ਕਿ ਇਸ ਫੈਕਲਟੀ ...

ਪੂਰੀ ਖ਼ਬਰ »

ਮਿੰਨੀ ਲਾਕਡਾਊਨ ਦੁਕਾਨਦਾਰਾਂ ਲਈ ਲੈ ਕੇ ਆਇਆ ਵੱਡੀ ਮੁਸੀਬਤ

ਰਾਜਪੁਰਾ, 4 ਮਈ (ਰਣਜੀਤ ਸਿੰਘ)-ਪੰਜਾਬ 'ਚ ਵਧੇ ਕੋਰੋਨਾ ਪਾਜ਼ੀਟਿਵ ਕੇਸਾਂ ਨੂੰ ਲੈ ਕੇ ਸਰਕਾਰ ਦੇ ਸੂਬੇ 'ਚ ਮਿੰਨੀ ਲਾਕਡਾਊਨ ਨੇ ਦੁਕਾਨਦਾਰਾਂ ਲਈ ਵੱਡੀ ਮੁਸੀਬਤ ਦੇ ਬੀਜ ਬੋ ਦਿੱਤੇ ਹਨ | ਲਾਕਡਾਊਨ ਦੀ ਵਜ੍ਹਾ ਕਾਰਨ ਦੋ ਚਾਰ ਤਰ੍ਹਾਂ ਦੀਆਂ ਦੁਕਾਨਾਂ ਨੂੰ ਛੱਡ ਕੇ ...

ਪੂਰੀ ਖ਼ਬਰ »

ਸਰਪੰਚ ਯੂਨੀਅਨ ਬਲਾਕ ਨਾਭਾ ਦੀ ਭਰਵੀਂ ਬੈਠਕ

ਨਾਭਾ, 4 ਮਈ (ਅਮਨਦੀਪ ਸਿੰਘ ਲਵਲੀ)-ਸਰਪੰਚ ਯੂਨੀਅਨ ਬਲਾਕ ਨਾਭਾ ਦੀ ਹੋਈ ਇਕ ਭਰਵੀਂ ਬੈਠਕ ਉਪਰੰਤ ਪ੍ਰਧਾਨ ਬਲਵਿੰਦਰ ਸਿੰਘ ਬਬਲਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮੁੱਚੀ ਯੂਨੀਅਨ ਵਲੋਂ ਚੇਅਰਮੈਨ ਇੱਛਿਆਮਾਨ ਸਿੰਘ ਭੋਜੋਮਾਜਰੀ ਖ਼ਿਲਾਫ਼ ਸੋਸ਼ਲ ਮੀਡੀਆ 'ਤੇ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਨੂੰ ਰੋਕਣ 'ਚ ਮੋਦੀ ਸਰਕਾਰ ਫੇਲ੍ਹ ਸਾਬਤ ਹੋਈ-ਦੇਵ ਮਾਨ

ਨਾਭਾ, 4 ਮਈ (ਕਰਮਜੀਤ ਸਿੰਘ)-ਕੋਰੋਨਾ ਮਹਾਂਮਾਰੀ ਦਾ ਕਹਿਰ ਪੂਰੇ ਭਾਰਤ ਦੇਸ਼ 'ਚ ਬਹੁਤ ਹੀ ਭਿਆਨਕ ਰੂਪ ਧਾਰਨ ਕਰ ਚੁੱਕਾ ਹੈ ਤੇ ਸਾਰੀ ਦੁਨੀਆ ਭਾਰਤ ਦੀ ਮਦਦ ਕਰ ਰਹੀ ਹੈ | ਗੁਰਦੇਵ ਸਿੰਘ ਦੇਵ ਮਾਨ ਸੂਬਾ ਸਕੱਤਰ ਐੱਸ. ਸੀ. ਵਿੰਗ ਆਮ ਆਦਮੀ ਪਾਰਟੀ ਤੇ ਸਾ. ਹਲਕਾ ਇੰਚਾਰਜ ...

ਪੂਰੀ ਖ਼ਬਰ »

ਕੋਰੋਨਾ ਮਹਾਂਮਾਰੀ ਤੋਂ ਬਚਾਅ ਲਈ ਲੋਕ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ-ਚੇਅਰਮੈਨ

ਦੇਵੀਗੜ੍ਹ, 4 ਮਈ (ਰਾਜਿੰਦਰ ਸਿੰਘ ਮੌਜੀ)-ਕੋਰੋਨਾ ਮਹਾਂਮਾਰੀ ਦੇ ਵਧ ਰਹੇ ਮਾਮਲਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਰਕਾਰ ਵਲੋਂ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਅਹਿਮ ਫ਼ੈਸਲੇ ਲਏ ਜਾ ਰਹੇ ਹਨ ਅਤੇ ਕੋਰੋਨਾ ਪ੍ਰਭਾਵਿਤ ਲੋਕਾਂ ਲਈ ਸਿਹਤ ਸਹੂਲਤਾਂ ਵੀ ਮੁਹੱਈਆ ...

ਪੂਰੀ ਖ਼ਬਰ »

ਪਿੰਡਾਂ 'ਚ ਪਾਣੀ ਦੀ ਸਾਂਭ-ਸੰਭਾਲ ਲਈ ਯਤਨ ਜਾਰੀ-ਬੀ. ਡੀ. ਪੀ. ਓ. ਰੰਧਾਵਾ

ਅਮਲੋਹ, 4 ਮਈ (ਰਿਸ਼ੂ ਗੋਇਲ)-ਮਨਰੇਗਾ ਸਕੀਮ ਅਧੀਨ ਬਲਾਕ ਅਮਲੋਹ ਦੇ ਵੱਖ-ਵੱਖ ਪਿੰਡਾਂ 'ਚ ਪਾਣੀ ਦੀ ਸਾਂਭ-ਸੰਭਾਲ ਲਈ ਯਤਨ ਕੀਤੇ ਜਾ ਰਹੇ ਹਨ, ਜਿਸ 'ਚ ਲਿਕੂਇਡ ਵੇਸਟ ਮੈਨੇਜਮੈਂਟ ਤਹਿਤ ਛੱਪੜਾਂ ਦਾ ਨਵੀਨੀਕਰਨ, ਵਾਟਰ ਰਿਚਾਰਜ ਪਿੱਟ, ਨਹਿਰਾਂ ਅਤੇ ਖਾਲ਼ਿਆਂ ਦੀ ...

ਪੂਰੀ ਖ਼ਬਰ »

ਵਿਧਾਇਕ ਜੀ. ਪੀ. ਵਲੋਂ ਜੇਲ੍ਹ ਰੋਡ ਨਿਰਮਾਣ ਕਾਰਜ ਦਾ ਉਦਘਾਟਨ

ਬਸੀ ਪਠਾਣਾਂ, 4 ਮਈ (ਰਵਿੰਦਰ ਮੌਦਗਿਲ)-ਹਲਕਾ ਬਸੀ ਪਠਾਣਾਂ ਦੇ ਵਿਧਾਇਕ ਗੁਰਪ੍ਰੀਤ ਸਿੰਘ ਜੀ. ਪੀ. ਵਲੋਂ ਜੇਲ੍ਹ ਰੋਡ ਨਿਰਮਾਣ ਕਾਰਜ ਦਾ ਉਦਘਾਟਨ ਕੀਤਾ ਗਿਆ | ਉਨ੍ਹਾਂ ਕਿਹਾ ਕਿ ਆਉਣ ਵਾਲੇ 3 ਮਹੀਨਿਆਂ 'ਚ ਬਸੀ ਪਠਾਣਾਂ ਦੀ ਕਾਇਆ ਕਲਪ ਹੋ ਜਾਵੇਗੀ | ਉਨ੍ਹਾਂ ਦੱਸਿਆ ਕਿ ...

ਪੂਰੀ ਖ਼ਬਰ »

ਕੋਵਿਡ ਦੌਰਾਨ ਸੀ. ਐੱਮ. ਓ. ਤੇ ਐੱਸ. ਐੱਮ. ਓ. ਦਾ ਚੰਗੀਆਂ ਸੇਵਾਵਾਂ ਨਿਭਾਉਣ 'ਤੇ ਸਨਮਾਨ

ਫ਼ਤਹਿਗੜ੍ਹ ਸਾਹਿਬ, 4 ਮਈ (ਬਲਜਿੰਦਰ ਸਿੰਘ)-ਵਿਸ਼ਵ ਜਾਗਿ੍ਤੀ ਮਿਸ਼ਨ ਸਰਹਿੰਦ ਅਤੇ ਉੱਪ ਮੰਡਲ ਮੈਜਿਸਟ੍ਰੇਟ ਫ਼ਤਹਿਗੜ੍ਹ ਸਾਹਿਬ ਵਲੋਂ ਕੋਵਿਡ-19 ਦੌਰਾਨ ਲੋਕਾਂ ਪ੍ਰਤੀ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਡਾਕਟਰਾਂ ਅਤੇ ਪਹਿਲੀ ਕਤਾਰ ਦੇ ਯੋਧਿਆਂ ਦਾ ਵਿਸ਼ੇਸ਼ ...

ਪੂਰੀ ਖ਼ਬਰ »

ਸਹਿਕਾਰੀ ਸਭਾ ਧਤੌਂਦਾ ਦੇ ਸਰਪੰਚ ਬਾਲਪੁਰ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ

ਜਖਵਾਲੀ, 4 ਮਈ (ਨਿਰਭੈ ਸਿੰਘ)-ਸਹਿਕਾਰੀ ਸਭਾ ਧਤੌਂਦਾ ਦੇ ਨਵੇਂ ਚੁਣੇ ਮੈਂਬਰਾਂ ਵਲੋਂ ਸਰਬਸੰਮਤੀ ਨਾਲ ਸਰਪੰਚ ਭੁਪਿੰਦਰ ਸਿੰਘ ਬਾਲਪੁਰ ਨੂੰ ਪ੍ਰਧਾਨ ਚੁਣਿਆ ਗਿਆ | ਇਸ ਦੌਰਾਨ ਜਗਵਿੰਦਰ ਸਿੰਘ ਮਾਂਗਟ, ਸ੍ਰੀਮਤੀ ਨੀਲਮ, ਹਰਜੀਤ ਸਿੰਘ ਬਾਲਪੁਰ, ਨੰਬਰਦਾਰ ਭੁਪਿੰਦਰ ...

ਪੂਰੀ ਖ਼ਬਰ »

ਪਟਵਾਰ ਯੂਨੀਅਨ ਨੇ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ

ਪਟਿਆਲਾ, 4 ਮਈ (ਗੁਰਵਿੰਦਰ ਸਿੰਘ ਔਲਖ)-ਰੈਵੇਨਿਊ ਪਟਵਾਰ ਯੂਨੀਅਨ ਤਹਿਸੀਲ ਪਟਿਆਲਾ ਦੇ ਅਹੁਦੇਦਾਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਭਰ 'ਚ ਸੌਂਪੇ ਮੰਗ ਪੱਤਰਾਂ ਦੀ ਲੜੀ ਤਹਿਤ ਅੱਜ ਤਹਿਸੀਲ ਪ੍ਰਧਾਨ ਟਹਿਲ ਸਿੰਘ ਮੱਲ੍ਹੇਵਾਲ ਦੀ ਅਗਵਾਈ ਹੇਠ ਪੰਜਾਬ ...

ਪੂਰੀ ਖ਼ਬਰ »

12 ਲੱਖ 30 ਹਜ਼ਾਰ ਰੁਪਏ ਦੀ ਮਾਰੀ ਠੱਗੀ

ਪਟਿਆਲਾ, 4 ਮਈ (ਧਰਮਿੰਦਰ ਸਿੰਘ ਸਿੱਧੂ)-ਅਨਾਜ ਮੰਡੀ ਦੀ ਪੁਲਿਸ ਕੋਲ ਲਖਵੀਰ ਸਿੰਘ ਵਾਸੀ ਪਿੰਡ ਹਸਨਪੁਰ ਪ੍ਰੋਹਤਾਂ ਨੇ ਸ਼ਿਕਾਇਤ ਦਰਜ ਕਰਵਾਈ ਕਿ ਉਹ ਪੁਜਾਰੀ ਰਾਮ ਵਾਸੀ ਯੂ. ਪੀ., ਅਲੀ ਸ਼ੇਖ਼ ਅਤੇ ਅਬਦੁੱਲਾ ਤੋਂ ਹਵਨ ਪੂਜਾ ਕਰਵਾਉਂਦਾ ਰਹਿੰਦਾ ਸੀ, ਜਿਸ ਦੇ ...

ਪੂਰੀ ਖ਼ਬਰ »

ਕਿਸਾਨੀ ਅੰਦੋਲਨ ਨੂੰ ਸਮਰਪਿਤ ਮੈਗਜ਼ੀਨ ਗੁਸਈਆਂ ਭਾਸ਼ਾ ਵਿਭਾਗ 'ਚ ਲੋਕ ਅਰਪਣ

ਪਟਿਆਲਾ, 4 ਮਈ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਦੇ ਵਿਹੜੇ 'ਚ ਗੁਸਈਾਆਂ ਮੈਗਜ਼ੀਨ ਲੋਕ ਅਰਪਣ ਕੀਤਾ ਗਿਆ | ਕੁਲਵੰਤ ਸਿੰਘ ਨਾਰੀਕੇ ਦੁਆਰਾ ਕਿਸਾਨੀ ਅੰਦੋਲਨ ਨੂੰ ਸਮਰਪਿਤ ਮੈਗਜ਼ੀਨ ਗੁਸਈਆਂ ਦੀ ਘੁੰਡ ਚੁਕਾਈ ਦੀ ਰਸਮ ਕਰਮਜੀਤ ਕੌਰ ਡਾਇਰੈਕਟਰ ਭਾਸ਼ਾ ...

ਪੂਰੀ ਖ਼ਬਰ »

ਪ੍ਰੀ-ਪ੍ਰਾਇਮਰੀ ਦੇ ਬੱਚਿਆਂ ਨੂੰ ਸੁਖਾਵਾਂ ਮਾਹੌਲ ਦੇਣ ਲਈ ਫ਼ੀਲਖ਼ਾਨਾ ਸਕੂਲ ਵਿਖੇ ਬਣਾਇਆ ਵਿਸ਼ੇਸ਼ ਕਲਾਸ ਰੂਮ

ਪਟਿਆਲਾ, 4 ਮਈ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਸਕੂਲਾਂ ਵਲੋਂ ਕੋਵਿਡ ਮਹਾਂਮਾਰੀ ਦੇ ਦੌਰਾਨ ਵੀ ਲਗਾਤਾਰ ਸਿੱਖਿਆ ਸੇਵਾਵਾਂ ਪ੍ਰਦਾਨ ਕਰਨ ਅਤੇ ਨਿੱਜੀ ਸਕੂਲ ਦੀ ਲੁੱਟ ਤੋਂ ਬਚਾ ਕੇ ਬੱਚਿਆਂ ਨੂੰ ਸਰਕਾਰੀ ਸਕੂਲ 'ਚ ਦਾਖ਼ਲ ਕਰਵਾਉਣ ਦੀ ਤਾਜ਼ਾ ਉਦਾਹਰਨ ਸ. ਸੀ. ਸੈ. ...

ਪੂਰੀ ਖ਼ਬਰ »

ਆਮ ਆਦਮੀ ਪਾਰਟੀ ਵਪਾਰ ਮੰਡਲ ਦੇ ਧਰਨੇ ਨੂੰ ਦੇਵੇਗੀ ਸਮਰਥਨ-ਕੁੰਦਨ ਗੋਗੀਆ

ਪਟਿਆਲਾ, 4 ਮਈ (ਗੁਰਪ੍ਰੀਤ ਸਿੰਘ ਚੱਠਾ)-ਆਮ ਆਦਮੀ ਪਾਰਟੀ ਦੇ ਸੰਯੁਕਤ ਸਕੱਤਰ ਵਪਾਰ ਵਿੰਗ ਪੰਜਾਬ ਕੁੰਦਨ ਗੋਗੀਆ ਨੇ ਕੈਪਟਨ ਸਰਕਾਰ ਨੂੰ ਆਖਿਆ ਕਿ ਉਹ ਸਿਹਤ ਸੇਵਾਵਾਂ 'ਚ ਸੁਧਾਰ ਕਰੇ ਨਾ ਕਿ ਜਬਰੀ ਸਭ ਕੁਝ ਬੰਦ ਕਰਵਾਉਣ ਦੇ ਰਾਹ ਪਵੇ ਕਿਉਂਕਿ ਇਸ ਬੰਦੀ ਨਾਲ ਛੋਟੇ ...

ਪੂਰੀ ਖ਼ਬਰ »

ਗੁਰੂ ਕਿਰਪਾ ਸੁਸਾਇਟੀ ਵਲੋਂ ਖ਼ੂਨਦਾਨ ਕੈਂਪ

ਰਾਜਪੁਰਾ, 4 ਮਈ (ਜੀ.ਪੀ. ਸਿੰਘ)-ਭਾਜਪਾ ਕੇ ਸਾਬਕਾ ਕੌਂਸਲਰ ਅਤੇ ਰਾਮਗੜ੍ਹੀਆ ਸਭਾ ਰਾਜਪੁਰਾ ਦੇ ਸਾਬਕਾ ਪ੍ਰਧਾਨ ਸਵ. ਹਰਦੇਵ ਸਿੰਘ ਕੰਡੇਵਾਲਾ ਦੀ ਯਾਦ 'ਚ ਅੱਜ ਸਥਾਨਕ ਏ. ਪੀ. ਜੈਨ ਸਿਵਲ ਹਸਪਤਾਲ ਦੇ ਬਲੱਡ ਬੈਂਕ 'ਚ ਅੱਜ ਗੁਰੂ ਕਿ੍ਪਾ ਸੁਸਾਇਟੀ ਵਲੋਂ ਅਮਰਜੀਤ ਸਿੰਘ ...

ਪੂਰੀ ਖ਼ਬਰ »

ਵਿਭਾਗ 'ਚ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਸਿਹਤ ਕਰਮਚਾਰੀਆਂ ਵਲੋਂ ਹੜਤਾਲ

ਸ਼ੁਤਰਾਣਾ, 4 ਮਈ (ਬਲਦੇਵ ਸਿੰਘ ਮਹਿਰੋਕ)-ਸਿਹਤ ਵਿਭਾਗ 'ਚ ਪਿਛਲੇ ਲੰਬੇ ਸਮੇਂ ਤੋਂ ਸੇਵਾਵਾਂ ਦੇ ਰਹੇ ਐੱਨ. ਆਰ. ਐੱਚ. ਐੱਮ. ਕਰਮਚਾਰੀਆਂ ਨੇ ਵਿਭਾਗ 'ਚ ਪੱਕੇ ਹੋਣ ਦੀ ਮੰਗ ਨੂੰ ਲੈ ਕੇ ਅੱਜ ਕਲਮ ਛੋੜ ਹੜਤਾਲ ਕੀਤੀ | ਐੱਨ. ਆਰ. ਐੱਚ. ਐੱਮ. ਯੂਨੀਅਨ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX