ਤਾਜਾ ਖ਼ਬਰਾਂ


ਭਾਰੀ ਮੀਂਹ ਕਾਰਨ ਗਰੀਬ ਪਰਿਵਾਰ ਦੇ ਮਕਾਨ ਦੀ ਡਿੱਗੀ ਛੱਤ, ਔਰਤ ਤੇ ਬੱਚਾ ਜ਼ਖ਼ਮੀ
. . .  1 minute ago
ਫ਼ਰੀਦਕੋਟ, 23 ਸਤੰਬਰ (ਜਸਵੰਤ ਸਿੰਘ ਪੁਰਬਾ/ਸਰਬਜੀਤ ਸਿੰਘ) - ਅੱਜ ਸਵੇਰੇ ਇੱਥੋਂ ਦੀ ਸਲੱਮ ਬਸਤੀ ਜੋਤ ਰਾਮ ਕਾਲੋਨੀ ਵਿਚ ਭਾਰੀ ਮੀਂਹ ਕਾਰਨ ਇਕ ਗਰੀਬ ਮਜ਼ਦੂਰ ਦੇ ਘਰ ਦੀ ਛੱਤ ਡਿੱਗਣ ਕਾਰਨ ਇਕ ਔਰਤ ਤੇ ਉਸ ਦਾ 7 ਸਾਲਾ ਬੱਚਾ ਜ਼ਖ਼ਮੀ ਹੋ...
ਮੁੱਠਭੇੜ ਵਿਚ ਇਕ ਅੱਤਵਾਦੀ ਢੇਰ
. . .  19 minutes ago
ਸ੍ਰੀਨਗਰ, 23 ਸਤੰਬਰ - ਜੰਮੂ ਕਸ਼ਮੀਰ ਦੇ ਸ਼ੋਪੀਆਂ ਦੇ ਕੁਸ਼ਵਾ ਵਿਚ ਹੋਈ ਮੁੱਠਭੇੜ ਵਿਚ ਇਕ ਅੱਤਵਾਦੀ ਮਾਰਿਆ ਗਿਆ ਹੈ। ਸਥਾਨਕ ਪੁਲਿਸ ਮੁਤਾਬਿਕ ਸੁਰੱਖਿਆ ਬਲਾਂ ਵਲੋਂ ਇਹ ਕਰਵਾਈ ਉਸ...
ਝੋਨੇ ਦੀ ਫ਼ਸਲ ਖਰਾਬ ਹੋਣ ਕਾਰਨ ਕਿਸਾਨ ਚਿੰਤਾ ਦੇ ਆਲਮ 'ਚ ਡੁੱਬੇ
. . .  25 minutes ago
ਸੰਧਵਾਂ, 23 ਸਤੰਬਰ (ਪ੍ਰੇਮੀ/ਸੰਧਵਾਂ) - ਝੋਨੇ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਜਦ ਖੇਤਾਂ ਵਿਚ ਪੱਕ ਕੇ ਹੁਣ ਪੂਰੀ ਤਰ੍ਹਾਂ ਤਿਆਰ ਹੋ ਰਹੀ ਸੀ ਅਤੇ ਤੀਜੇ ਦਿਨ ਵੀ ਪੈ...
⭐ਮਾਣਕ - ਮੋਤੀ⭐
. . .  30 minutes ago
ਪੰਜਾਬ ਸਰਕਾਰ ਦਾ ਨਵਾਂ ਫ਼ੈਸਲਾ -ਹੁਣ ਜਾਤ ਦੇ ਆਧਾਰ 'ਤੇ ਰੱਖੇ ਨਾਮ ਹੋਣਗੇ ਤਬਦੀਲ
. . .  1 day ago
ਵਿਧਾਨ ਸਭਾ ਫਿਰੋਜ਼ਪੁਰ ਸ਼ਹਿਰੀ ਹਲਕੇ ਤੋਂ ਆਪ ਆਗੂ ਵਿਨੋਦ ਸੋਈ ਬਣੇ ਵਪਾਰ ਮੰਡਲ ਦੇ ਜ਼ਿਲਾ ਪ੍ਰਧਾਨ
. . .  1 day ago
ਫਿਰੋਜ਼ਪੁਰ, 22 ਸਤੰਬਰ (ਕੁਲਬੀਰ ਸਿੰਘ ਸੋਢੀ)- ਆਪ ਵਲੋਂ ਸੂਬੇ ਅੰਦਰ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਦੀਆਂ ਗਤਵਿਧੀਆਂ ਨੂੰ ਲਗਾਤਾਰ ਜਾਰੀ ਰੱਖਣ ਲਈ ਸੂਬੇ ਭਰ ਅੰਦਰ ਵਪਾਰ ...
ਖੈਬਰ ਪਖਤੂਨਖਵਾ 'ਚ ਕੁੜੀਆਂ ਦੇ ਸਕੂਲ ਵਿਚ ਧਮਾਕਾ
. . .  1 day ago
ਅੰਮ੍ਰਿਤਸਰ, 22 ਸਤੰਬਰ (ਸੁਰਿੰਦਰ ਕੋਛੜ )-ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਟੈਂਕ ਜ਼ਿਲੇ 'ਚ ਅੱਜ ਇਕ ਧਮਾਕੇ ਨਾਲ ਲੜਕੀਆਂ ਦੇ ਸਕੂਲ ਨੂੰ ਭਾਰੀ ਨੁਕਸਾਨ ਪਹੁੰਚਾਇਆ ਗਿਆ।ਅਧਿਕਾਰੀਆਂ ਨੇ ...
ਲੁਧਿਆਣਾ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ
. . .  1 day ago
ਲੁਧਿਆਣਾ , 23 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਥਾਣਾ ਟਿੱਬਾ ਦੇ ਘੇਰੇ ਅੰਦਰ ਪੈਂਦੇ ਇਲਾਕੇ ਅਮਰਜੀਤ ਕਾਲੋਨੀ ਵਿਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲੇ ਵਿਅਕਤੀ ਨੂੰ ਪੁਲਿਸ ਨੇ ਕਾਬੂ ਕੀਤਾ ਹੈ । ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ. ...
ਆਈ.ਪੀ.ਐਲ. 2021 - ਸਨਰਾਈਜ਼ਰਸ ਹੈਦਰਾਬਾਦ ਨੇ ਦਿੱਲੀ ਕੈਪੀਟਲਸ ਦੇ ਖਿਲਾਫ ਜਿੱਤਿਆ ਟਾਸ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਮੁੱਖ ਮੰਤਰੀ, ਹਰਿਆਣਾ ਨੂੰ ਮਿਲੇ ਮੁੱਖ ਮੰਤਰੀ ਚੰਨੀ ਕਿਹਾ, ਦੋਸਤੀ ਤੇ ਸਹਿਯੋਗ ਨਾਲ ਕਰਾਂਗੇ ਕੰਮ
. . .  1 day ago
ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਤੇ ਮੈਨੇਜਰ ਦਾ ਹੋਇਆ ਤਬਾਦਲਾ
. . .  1 day ago
ਸ੍ਰੀ ਅਨੰਦਪੁਰ ਸਾਹਿਬ, 22 ਸਤੰਬਰ (ਨਿੱਕੂਵਾਲ , ਕਰਨੈਲ ਸਿੰਘ)-ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਫੂਲਾ ਸਿੰਘ ਅਤੇ ਮੈਨੇਜਰ ਮਲਕੀਤ ਸਿੰਘ ਦਾ ਅੱਜ ਤਬਾਦਲਾ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਪਿਛਲੀ 13 ...
ਸਿੱਧੂ ਨੂੰ ਮੁੱਖ ਮੰਤਰੀ ਬਣਨ ਤੋਂ ਰੋਕਣ ਲਈ ਕੋਈ ਵੀ ਕੁਰਬਾਨੀ ਦੇਣ ਲਈ ਤਿਆਰ ਹਨ ਕੈਪਟਨ
. . .  1 day ago
ਏਅਰ ਚੀਫ ਮਾਰਸ਼ਲ ਆਰ.ਕੇ.ਐਸ. ਭਦੌਰੀਆ, ਹਵਾਈ ਸੈਨਾ ਮੁਖੀ ਨੇ ਅੱਜ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨਾਲ ਕੀਤੀ ਮੁਲਾਕਾਤ
. . .  1 day ago
ਅਮਰੀਕਾ ਦੁਨੀਆ ਨੂੰ 50 ਕਰੋੜ ਟੀਕਾ ਕਰੇਗਾ ਦਾਨ
. . .  1 day ago
ਚਰਨਜੀਤ ਚੰਨੀ ਦੇ ਘਰ ਪਹੁੰਚਣ 'ਤੇ ਬ੍ਰਹਮ ਮਹਿੰਦਰਾ ਨੇ ਕੀਤਾ ਸਵਾਗਤ
. . .  1 day ago
ਪ੍ਰਿਯੰਕਾ-ਰਾਹੁਲ ਮੇਰੇ ਬੱਚਿਆਂ ਵਰਗੇ, ਸਾਡਾ ਰਿਸ਼ਤਾ ਇਸ ਤਰ੍ਹਾਂ ਖਤਮ ਨਹੀਂ ਹੋਣਾ ਚਾਹੀਦਾ ਸੀ, ਮੈਨੂੰ ਸੱਟ ਲੱਗੀ -ਕੈਪਟਨ ਅਮਰਿੰਦਰ ਸਿੰਘ
. . .  1 day ago
ਅਸੀਂ ਕਿਸੇ ਨੂੰ ਵੀ ਭਾਰਤ ਨੂੰ ਵੰਡਣ ਨਹੀਂ ਦੇਵਾਂਗੇ - ਮਮਤਾ ਬੈਨਰਜੀ
. . .  1 day ago
ਭਵਾਨੀਪੁਰ, 22 ਸਤੰਬਰ - ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਭਵਾਨੀਪੁਰ ਵਿਚ ਇਕ ਜਨਤਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਦੌਰਾਨ ਉਨ੍ਹਾਂ ਨੇ ਭਾਜਪਾ ਨੂੰ ਨਿਸ਼ਾਨੇ 'ਤੇ ਲੈਂਦੇ ਹੋਏ ਕਿਹਾ ਕਿ ਭਾਜਪਾ ਇਕ 'ਜੁਮਲਾ' ਪਾਰਟੀ...
ਕੈਨੇਡਾ ਸੰਸਦੀ ਚੋਣਾਂ 'ਚ ਜਿੱਤ ਹਾਸਲ ਕਰਨ ਵਾਲੇ ਪੰਜਾਬੀਆਂ ਤੇ ਜਸਟਿਨ ਟਰੂਡੋ ਨੂੰ ਬੀਬੀ ਜਗੀਰ ਕੌਰ ਨੇ ਦਿੱਤੀ ਵਧਾਈ
. . .  1 day ago
ਅੰਮ੍ਰਿਤਸਰ, 22 ਸਤੰਬਰ (ਜਸਵੰਤ ਸਿੰਘ ਜੱਸ) - ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਨੇਡਾ ਦੀਆਂ ਸੰਸਦੀ ਚੋਣਾਂ ਵਿਚ 16 ਪੰਜਾਬੀਆਂ ਦੇ ਜਿੱਤ ਹਾਸਲ ਕਰਨ 'ਤੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ...
ਜੰਮੂ -ਕਸ਼ਮੀਰ ਸਰਕਾਰ ਨੇ 6 ਕਰਮਚਾਰੀਆਂ ਨੂੰ 'ਅੱਤਵਾਦੀ ਸੰਬੰਧਾਂ' ਦੇ ਕਾਰਨ ਕੀਤਾ ਬਰਖ਼ਾਸਤ
. . .  1 day ago
ਸ੍ਰੀਨਗਰ, 22 ਸਤੰਬਰ - ਜੰਮੂ -ਕਸ਼ਮੀਰ ਸਰਕਾਰ ਨੇ ਬੁੱਧਵਾਰ ਨੂੰ ਆਪਣੇ ਛੇ ਕਰਮਚਾਰੀਆਂ ਨੂੰ ਕਥਿਤ ਤੌਰ 'ਤੇ ਅੱਤਵਾਦੀ ਸੰਬੰਧ ਰੱਖਣ ਅਤੇ ਜ਼ਮੀਨੀ ਕਰਮਚਾਰੀਆਂ ਦੇ ਤੌਰ' ਤੇ ਕੰਮ ਕਰਨ ਦੇ...
ਅਫ਼ਗਾਨਿਸਤਾਨ : ਅਣਪਛਾਤੇ ਬੰਦੂਕਧਾਰੀਆਂ ਦੀ ਗੋਲੀਬਾਰੀ ਵਿਚ ਤਿੰਨ ਦੀ ਮੌਤ
. . .  1 day ago
ਕਾਬੁਲ, 22 ਸਤੰਬਰ - ਅਫ਼ਗਾਨਿਸਤਾਨ ਦੇ ਜਲਾਲਾਬਾਦ ਵਿਚ ਅੱਜ ਸਵੇਰੇ ਹੋਏ ਹਮਲੇ ਵਿਚ ਤਿੰਨ ਲੋਕ ਮਾਰੇ ਗਏ ਹਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਮਾਰੇ ਗਏ ਲੋਕਾਂ ਵਿਚੋਂ ਦੋ ਤਾਲਿਬਾਨ ਫ਼ੌਜ ਦੇ ...
ਪਾਕਿਸਤਾਨੀ ਏਅਰ ਫੋਰਸ ਦਾ ਜਹਾਜ਼ ਹਾਦਸਾਗ੍ਰਸਤ
. . .  1 day ago
ਇਸਲਾਮਾਬਾਦ, 22 ਸਤੰਬਰ - ਪਾਕਿਸਤਾਨੀ ਮੀਡੀਆ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਾਕਿਸਤਾਨੀ ਏਅਰ ਫੋਰਸ (ਪੀ.ਏ.ਐਫ.) ਦਾ ਇਕ ਛੋਟਾ ਟ੍ਰੇਨਰ ਜਹਾਜ਼ ਅੱਜ ਇਕ...
ਰਾਜੀਵ ਬਾਂਸਲ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ
. . .  1 day ago
ਨਵੀਂ ਦਿੱਲੀ , 22 ਸਤੰਬਰ - ਏਅਰ ਇੰਡੀਆ ਦੇ ਚੇਅਰਮੈਨ ਰਾਜੀਵ ਬਾਂਸਲ ਨੂੰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਵਿਚ ਸਕੱਤਰ ਨਿਯੁਕਤ...
3 ਮਹੀਨਿਆਂ ਵਿਚ ਕੀਤਾ ਜਾਵੇਗਾ 6 ਮਹੀਨਿਆਂ ਦਾ ਕੰਮ - ਕੁਲਦੀਪ ਸਿੰਘ ਵੈਦ
. . .  1 day ago
ਲੁਧਿਆਣਾ, 22 ਸਤੰਬਰ - ਵਿਧਾਇਕ ਕੁਲਦੀਪ ਸਿੰਘ ਵੈਦ ਦਾ ਕਹਿਣਾ ਹੈ ਕਿ ਅਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਧੀਨ ਕੰਮ ਕਰ ਰਹੀ ਪੁਰਾਣੀ ਨੌਕਰਸ਼ਾਹੀ ਨੂੰ ਨਵੇਂ ਨਿਯੁਕਤ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ...
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਅਟਾਰੀ ਬਿਜਲੀ ਘਰ ਵਿਖੇ ਧਰਨਾ
. . .  1 day ago
ਅਟਾਰੀ, 22 ਅਕਤੂਬਰ (ਸੁਖਵਿੰਦਰਜੀਤ ਸਿੰਘ ਘਰਿੰਡਾ) - ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਅਟਾਰੀ ਵਲੋਂ ਬਿਜਲੀ ਘਰ ਅਟਾਰੀ (ਸਬਡਵੀਜ਼ਨ) ਵਿਖੇ ਧਰਨਾ ਲਗਾਇਆ ਗਿਆ...
ਪਾਣੀ ਦੀ ਵਾਰੀ ਨੂੰ ਲੈ ਕੇ ਹੋਏ ਝਗੜੇ 'ਚ ਬਜ਼ੁਰਗ ਦੀ ਮੌਤ, ਪੁੱਤਰ ਗੰਭੀਰ ਜ਼ਖ਼ਮੀ
. . .  1 day ago
ਅਬੋਹਰ, 22 ਸਤੰਬਰ (ਕੁਲਦੀਪ ਸਿੰਘ ਸੰਧੂ) - ਉਪਮੰਡਲ ਦੇ ਪਿੰਡ ਅਮਰਪੁਰਾ ਵਿਖੇ ਪਾਣੀ ਦੀ ਵਾਰੀ ਨੂੰ ਲੈ ਕੇ ਦੋ ਗੁੱਟਾਂ ਦਰਮਿਆਨ ਹੋਏ ਝਗੜੇ ਵਿਚ ਇਕ ਬਜ਼ੁਰਗ ਦੀ ਮੌਤ ਹੋ ਗਈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਪੰਜਾਬ / ਜਨਰਲ

ਛੇਵੇਂ ਤਨਖ਼ਾਹ ਕਮਿਸ਼ਨ ਵਲੋਂ ਸਰਕਾਰੀ ਮੁਲਾਜ਼ਮਾਂ ਨੂੰ ਪਹਿਲੀ ਜਨਵਰੀ 2016 ਤੋਂ ਵੱਡੇ ਗੱਫਿਆਂ ਦਾ ਪ੍ਰਸਤਾਵ

ਚੰਡੀਗੜ੍ਹ, 4 ਮਈ (ਅਜੀਤ ਬਿਊਰੋ)-ਸਰਕਾਰੀ ਮੁਲਾਜ਼ਮਾਂ ਨੂੰ ਵੱਡੇ ਤੋਹਫ਼ੇ ਵਜੋਂ ਪੰਜਾਬ ਸਰਕਾਰ ਦੇ ਛੇਵੇਂ ਤਨਖ਼ਾਹ ਕਮਿਸ਼ਨ ਨੇ ਸਾਰੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ 'ਚ ਦੋਗੁਣੇ ਤੋਂ ਵੱਧ ਵਾਧੇ ਦੀ ਸਿਫ਼ਾਰਸ਼ ਕੀਤੀ ਹੈ | ਇਸ ਦੇ ਨਾਲ ਹੀ ਘੱਟੋ-ਘੱਟ ਤਨਖ਼ਾਹ 6950 ...

ਪੂਰੀ ਖ਼ਬਰ »

ਕੋਰੋਨਾ ਸਿਹਤ ਹੀ ਨਹੀਂ, ਬਲਕਿ ਵੱਡੇ ਪੱਧਰ 'ਤੇ ਰੁਜ਼ਗਾਰ ਤੇ ਨੌਕਰੀਆਂ ਨੂੰ ਵੀ ਲਗਾ ਰਿਹੈ ਖ਼ੋਰਾ

ਸੁਰਿੰਦਰ ਕੋਛੜ
ਅੰਮਿ੍ਤਸਰ, 4 ਮਈ-ਕੋਰੋਨਾ ਵਾਇਰਸ ਮੌਜੂਦਾ ਸਮੇਂ ਸਿਰਫ਼ ਇਕ ਵਿਸ਼ਵ-ਵਿਆਪੀ ਸਿਹਤ ਸੰਕਟ ਹੀ ਨਹੀਂ ਰਿਹਾ, ਬਲਕਿ ਇਹ ਵੱਡੇ ਪੱਧਰ 'ਤੇ ਰੁਜ਼ਗਾਰ ਅਤੇ ਨੌਕਰੀਆਂ ਨੂੰ ਖ਼ੌਰਾ ਲਗਾਉਣ ਵਾਲਾ ਅਤੇ ਇਕ ਆਰਥਿਕ ਸੰਕਟ ਵੀ ਬਣ ਚੁੱਕਿਆ ਹੈ ਜੋ ਵੱਡੇ ਪੱਧਰ 'ਤੇ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ | ਕੋਰੋਨਾ ਵਾਇਰਸ ਦੀ ਇਸ ਦੂਜੀ ਲਹਿਰ ਨੇ ਜਿੱਥੇ ਦੇਸ਼ 'ਚ ਬਹੁਤ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ, ਉੱਥੇ ਹੀ ਪਹਿਲਾਂ ਤੋਂ ਵੱਖ-ਵੱਖ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਨਅਤਕਾਰਾਂ ਅਤੇ ਵਪਾਰੀਆਂ ਲਈ ਨਵੀਆਂ ਆਰਥਿਕ ਚੁਣੌਤੀਆਂ ਖੜ੍ਹੀਆਂ ਕਰ ਦਿੱਤੀਆਂ ਹਨ | ਕੋਰੋਨਾ ਦੇ ਫੈਲਾਅ ਨੂੰ ਰੋਕਣ ਲਈ ਸ਼ਾਮ 6 ਵਜੇ ਤੋਂ ਲੱਗਣ ਵਾਲੇ ਕਰਫ਼ਿਊ ਅਤੇ ਤਾਲਾਬੰਦੀ ਨੇ ਕਾਰੋਬਾਰੀਆਂ ਦੇ ਹੌਂਸਲੇ ਪੂਰੀ ਤਰ੍ਹਾਂ ਪਸਤ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਜਲਦੀ ਹਾਲਾਤ 'ਚ ਸੁਧਾਰ ਹੁੰਦਾ ਵੀ ਨਹੀਂ ਵਿਖਾਈ ਦੇ ਰਿਹਾ | ਮਾਹਿਰਾਂ ਦੇ ਅਨੁਸਾਰ ਕਰਫ਼ਿਊ ਅਤੇ ਤਾਲਾਬੰਦੀ ਕਾਰਨ ਸਰਵਿਸਿਜ਼ ਸੈਕਟਰ, ਸੈਰ-ਸਪਾਟਾ ਖੇਤਰ ਸਮੇਤ ਟਰੈਵਲ ਇੰਡਸਟਰੀ, ਵਪਾਰ ਅਤੇ ਕਾਰੋਬਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਇਸ ਦਾ ਅਸਰ ਯਾਤਰਾ ਅਤੇ ਸੈਰ-ਸਪਾਟਾ ਉਦਯੋਗ 'ਤੇ ਵੀ ਵੇਖਿਆ ਜਾ ਸਕਦਾ ਹੈ | ਸ਼ਹਿਰ ਦੇ ਪ੍ਰਸਿੱਧ ਉਦਯੋਗਪਤੀਆਂ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨੇ ਸਿਰਫ਼ ਭਾਰਤ ਹੀ ਨਹੀਂ, ਬਲਕਿ ਪੂਰੇ ਵਿਸ਼ਵ ਦੀ ਆਰਥਿਕਤਾ ਦੀ ਸਥਿਤੀ ਬਦਤਰ ਕਰ ਦਿੱਤੀ ਹੈ | ਜਦਕਿ ਪਾਕਿਸਤਾਨ ਨਾਲ ਹੁੰਦਾ ਸਰਹੱਦੀ ਵਪਾਰ ਬੰਦ ਹੋਣ ਕਰਕੇ ਅਤੇ ਦੂਸਰੇ ਗੁਆਂਢੀ ਸੂਬਿਆਂ ਦੀਆਂ ਸਨਅਤਾਂ ਨੂੰ ਵਿਸ਼ੇਸ਼ ਰਿਆਇਤਾਂ ਅਤੇ ਪੈਕੇਜ ਦੇਣ ਕਰਕੇ ਪਹਿਲਾਂ ਤੋਂ ਮੰਦੀ ਦੀ ਮਾਰ ਸਹਿ ਰਹੀ ਪੰਜਾਬ ਦੀ ਸਨਅਤ ਅਤੇ ਆਰਥਿਕਤਾ 'ਤੇ ਕੋਰੋਨਾ ਨਾਲ ਵੱਡਾ ਪ੍ਰਭਾਵ ਪਿਆ ਹੈ | ਸਨਅਤਕਾਰਾਂ ਅਨੁਸਾਰ ਤਾਲਾਬੰਦੀ ਨਾਲ ਕੱਚੇ ਮਾਲ ਦੀ ਉਪਲਬੱਧਤਾ, ਉਤਪਾਦਨ ਅਤੇ ਤਿਆਰ ਉਤਪਾਦਾਂ ਦੀ ਵੰਡ ਵੀ ਪ੍ਰਭਾਵਿਤ ਹੋਈ ਹੈ, ਜਿਸ ਨੂੰ ਦੁਬਾਰਾ ਲੀਹ 'ਤੇ ਆਉਣ ਲੱਗਿਆਂ ਵੱਡਾ ਸਮਾਂ ਲੱਗ ਸਕਦਾ ਹੈ | ਸ਼ਹਿਰ ਦੇ ਵਪਾਰੀਆਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਤਾਲਾਬੰਦੀ ਦੌਰਾਨ ਰੈਸਟੋਰੈਂਟ, ਹੋਟਲ, ਢਾਬੇ, ਮਾਲ, ਸ਼ੋਅ ਰੂਮ ਅਤੇ ਹੋਰ ਵਪਾਰਕ ਅਦਾਰੇ ਅਤੇ ਵਿਰਾਸਤੀ ਸਮਾਰਕ ਆਦਿ ਬੰਦ ਹਨ, ਲੋਕ ਬਾਹਰ ਨਹੀਂ ਨਿਕਲ ਰਹੇ ਅਤੇ ਨਾ ਹੀ ਉਹ ਨਵੀਆਂ ਚੀਜ਼ਾਂ ਹੀ ਖ਼ਰੀਦ ਰਹੇ ਹਨ, ਜਦਕਿ ਉਕਤ ਸਭ ਦੇ ਪ੍ਰਬੰਧਕਾਂ ਅਤੇ ਮਾਲਕਾਂ ਨੂੰ ਕਿਰਾਇਆ, ਤਨਖ਼ਾਹ ਅਤੇ ਹੋਰ ਖਰਚੇ ਅਦਾ ਕਰਨੇ ਪੈ ਰਹੇ ਹਨ | ਜਿਸ ਕਾਰਨ ਉਹ ਇਹ ਘਾਟਾ ਹੋਰ ਜ਼ਿਆਦਾ ਦੇਰ ਤੱਕ ਨਹੀਂ ਸਹਿ ਸਕਣਗੇ ਅਤੇ ਇਸ ਦਾ ਸਿੱਧਾ ਅਸਰ ਨੌਕਰੀਆਂ 'ਤੇ ਪਵੇਗਾ | ਉਨ੍ਹਾਂ ਨੇ ਸਰਕਾਰ ਤੋਂ ਇਹ ਵੀ ਮੰਗ ਕੀਤੀ ਹੈ ਕਿ ਕਾਰੋਬਾਰੀਆਂ ਨੂੰ ਬੈਂਕਾਂ ਤੋਂ ਦੋ ਸਾਲ ਲਈ ਵਿਆਜ ਮੁਕਤ ਕਰਜ਼ਾ ਦਿਵਾਇਆ ਜਾਵੇ, ਕੋਰੋਨਾ ਕਾਲ ਦੌਰਾਨ ਬਿਜਲੀ ਦੇ ਬਿੱਲ ਮਾਫ਼ ਕੀਤੇ ਜਾਣ ਅਤੇ ਦੁਕਾਨਾਂ ਦੇ ਖੁੱਲਣ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਕੀਤਾ ਜਾਵੇ |

ਖ਼ਬਰ ਸ਼ੇਅਰ ਕਰੋ

 

ਮੁੱਖ ਮੰਤਰੀ ਨੇ 50 ਮੀਟਿ੍ਕ ਟਨ ਵਾਧੂ ਆਕਸੀਜਨ ਦੀ ਸਪਲਾਈ ਤੇ 20 ਹੋਰ ਟੈਂਕਰਾਂ ਲਈ ਮੋਦੀ ਤੇ ਸ਼ਾਹ ਨੂੰ ਲਿਖਿਆ ਪੱਤਰ

ਚੰਡੀਗੜ੍ਹ, 4 ਮਈ (ਅਜੀਤ ਬਿਊਰੋ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਨੂੰ ਨੇੜਲੇ ਸ੍ਰੋਤਾਂ ਤੋਂ 50 ਮੀਟਿ੍ਕ ਟਨ ਤਰਲ ਮੈਡੀਕਲ ਆਕਸੀਜਨ (ਐਲ.ਐਮ.ਓ.) ਦੀ ਵਾਧੂ ਸਪਲਾਈ ਅਤੇ ਬੋਕਾਰੋ ਤੋਂ ਐਲ.ਐਮ.ਓ. ਦੀ ਸਮੇਂ ਸਿਰ ਨਿਕਾਸੀ ਲਈ 20 ਵਾਧੂ ਟੈਂਕਰਾਂ (ਰੇਲ ਸਫਰ ਦੇ ...

ਪੂਰੀ ਖ਼ਬਰ »

ਕੋਟਕਪੂਰਾ ਮਾਮਲੇ ਸਬੰਧੀ ਨਵੀਂ ਸਿੱਟ ਬਣਾਉਣ ਨੂੰ ਲੈ ਕੇ ਕੈਪਟਨ ਸਰਕਾਰ ਕੁੜਿੱਕੀ 'ਚ

ਹਰਕਵਲਜੀਤ ਸਿੰਘ ਚੰਡੀਗੜ੍ਹ, 4 ਮਈ-ਕੋਟਕਪੂਰਾ ਗੋਲੀ ਕਾਂਡ ਸਬੰਧੀ ਜਾਂਚ ਹਾਈਕੋਰਟ ਵਲੋਂ ਰੱਦ ਕੀਤੇ ਜਾਣ ਅਤੇ ਨਵੀਂ ਜਾਂਚ ਟੀਮ ਬਣਾਉਣ ਦੇ ਆਦੇਸ਼ ਤੋਂ ਬਾਅਦ ਸਰਕਾਰ ਵਲੋਂ ਮੰਤਰੀ ਮੰਡਲ ਦੀ ਬੈਠਕ ਵਿਚ ਨਵੀਂ ਜਾਂਚ ਟੀਮ ਬਣਾਉਣ ਦੇ ਫ਼ੈਸਲੇ ਦੇ ਬਾਵਜੂਦ ਰਾਜ ਸਰਕਾਰ ...

ਪੂਰੀ ਖ਼ਬਰ »

ਭਾਈ ਜਗਤਾਰ ਸਿੰਘ ਹਵਾਰਾ ਦੀ ਨਿਯਮਤ ਜ਼ਮਾਨਤ ਦੀ ਮੰਗ ਨੂੰ ਹਾਈਕੋਰਟ ਨੇ ਕੀਤਾ ਰੱਦ

ਚੰਡੀਗੜ੍ਹ, 4 ਮਈ (ਬਿ੍ਜੇਂਦਰ ਗੌੜ)-ਭਾਈ ਜਗਤਾਰ ਸਿੰਘ ਹਵਾਰਾ ਵਲੋਂ ਉਨ੍ਹਾਂ ਖ਼ਿਲਾਫ਼ 11 ਜੁਲਾਈ 2005 'ਚ ਵੱਖ-ਵੱਖ ਧਾਰਾਵਾਂ ਤਹਿਤ ਸੈਕਟਰ 17 ਥਾਣੇ 'ਚ ਦਰਜ ਕੇਸ 'ਚ ਜ਼ਮਾਨਤ ਮੰਗਣ ਵਾਲੀ ਪਟੀਸ਼ਨ ਨੂੰ ਹਾਈਕੋਰਟ ਨੇ ਖ਼ਾਰਜ ਕਰ ਦਿੱਤਾ | ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰਨਾਂ ...

ਪੂਰੀ ਖ਼ਬਰ »

ਮੋਗਾ 'ਚ ਮਕਾਨ ਦੀ ਛੱਤ ਡਿੱਗਣ ਨਾਲ ਮਾਂ-ਧੀ ਦੀ ਮੌਤ

ਮੋਗਾ, 4 ਮਈ (ਗੁਰਤੇਜ ਸਿੰਘ ਬੱਬੀ)-ਅੱਜ ਮੋਗਾ ਵਿਖੇ ਬਾਅਦ ਦੁਪਹਿਰ ਵਾਪਰੀ ਇਕ ਦਰਦਨਾਕ ਘਟਨਾ ਵਿਚ ਇਕ ਗ਼ਰੀਬ ਪਰਿਵਾਰ ਦੇ ਜਰਜਰ ਕਰਦੇ ਮਕਾਨ ਦੀ ਛੱਤ ਉਸ ਸਮੇਂ ਡਿਗ ਪਈ ਜਦੋਂ ਉਕਤ ਪਰਿਵਾਰ ਦੁਪਹਿਰ ਦਾ ਸਮਾਂ ਹੋਣ ਕਰਕੇ ਘਰ 'ਚ ਸੁੱਤਾ ਪਿਆ ਸੀ | ਜਦੋਂ ਵੱਡਾ ਖੜਾਕ ਹੋਇਆ ...

ਪੂਰੀ ਖ਼ਬਰ »

ਕੌਮੀ ਸਿਹਤ ਮਿਸ਼ਨ ਦੇ ਠੇਕਾ ਮੁਲਾਜ਼ਮਾਂ ਵਲੋਂ ਅਣਮਿੱਥੇ ਸਮੇਂ ਲਈ ਹੜਤਾਲ

ਲੁਧਿਆਣਾ, 4 ਮਈ (ਸਲੇਮਪੁਰੀ)-ਕੌਮੀ ਸਿਹਤ ਮਿਸ਼ਨ ਤਹਿਤ ਪੰਜਾਬ ਸਰਕਾਰ ਦੇ ਸਿਹਤ ਵਿਭਾਗ 'ਚ ਠੇਕੇਦਾਰੀ ਸਿਸਟਮ ਤਹਿਤ ਤਾਇਨਾਤ ਸੂਬੇ ਭਰ ਦੇ ਮੁਲਾਜ਼ਮਾਂ ਵਲੋਂ ਅੱਜ ਤੋਂ ਪੰਜਾਬ ਭਰ 'ਚ ਅਣਮਿੱਥੇ ਸਮੇਂ ਲਈ ਹੜਤਾਲ ਕਰਕੇ ਕੰਮ ਠੱਪ ਰੱਖਿਆ ਗਿਆ, ਜਿਸ ਕਰਕੇ ਕੋਰੋਨਾ ਦੇ ...

ਪੂਰੀ ਖ਼ਬਰ »

ਗ਼ੈਰ-ਜ਼ਰੂਰੀ ਦੁਕਾਨਾਂ ਨੂੰ ਬੰਦ ਰੱਖਣ ਦੇ ਆਦੇਸ਼ ਦੁਕਾਨਦਾਰਾਂ ਤੇ ਵਪਾਰੀਆਂ 'ਤੇ ਬਿਜਲੀ ਬਣ ਡਿੱਗੇ

ਜਸਪਾਲ ਸਿੰਘ ਜਲੰਧਰ, 4 ਮਈ-ਕੋਰੋਨਾ ਮਹਾਂਮਾਰੀ ਕਾਰਨ ਪਿਛਲੇ ਕਰੀਬ ਸਵਾ ਸਾਲ ਤੋਂ ਆਰਥਿਕ ਮੰਦੀ ਦੀ ਮਾਰ ਝੱਲ ਰਹੇ ਦੁਕਾਨਦਾਰਾਂ ਤੇ ਵਪਾਰੀਆਂ 'ਤੇ ਇਕ ਵਾਰ ਫਿਰ ਸਰਕਾਰ ਦੇ ਗੈਰ ਜ਼ਰੂਰੀ ਦੁਕਾਨਾਂ ਬੰਦ ਰੱਖਣ ਦੇ ਆਦੇਸ਼ ਬਿਜਲੀ ਬਣ ਕੇ ਡਿੱਗੇ ਹਨ ਤੇ ਉਨ੍ਹਾਂ ਨੂੰ ...

ਪੂਰੀ ਖ਼ਬਰ »

ਦਿੱਲੀ ਤੋਂ ਪਰਤੇ 2 ਕਿਸਾਨਾਂ ਦੀ ਮੌਤ

ਹਠੂਰ/ਮਹਿਮਾ ਸਰਜਾ, 4 ਮਈ (ਜਸਵਿੰਦਰ ਸਿੰਘ ਛਿੰਦਾ, ਬਲਦੇਵ ਸੰਧੂ)-ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿਚੋਂ ਪਰਤੇ ਹਠੂਰ ਦੇ ਬਜ਼ੁਰਗ ਕਿਸਾਨ ਦੀ ਮੌਤ ਹੋਣ ਦੀ ਖ਼ਬਰ ਹੈ | ਜਾਣਕਾਰੀ ਅਨੁਸਾਰ ਹਠੂਰ ਦੇ ਉਕਤ ਬਜ਼ੁਰਗ ਕਿਸਾਨ ਨਛੱਤਰ ਸਿੰਘ ਬੁੱਟਰ (86 ਸਾਲ) ਵੀ ਪਿਛਲੇ ...

ਪੂਰੀ ਖ਼ਬਰ »

ਜ਼ਰੂਰੀ ਵਸਤਾਂ ਦੇ ਵੱਧ ਭਾਅ ਵਸੂਲ ਕਰਨ ਵਾਲਿਆਂ ਨੂੰ ਕੀਤਾ 30 ਹਜ਼ਾਰ ਜੁਰਮਾਨਾ-ਆਸ਼ੂ

ਚੰਡੀਗੜ੍ਹ, 4 ਮਈ (ਅਜੀਤ ਬਿਊਰੋ)-ਕੋਵਿਡ 19 ਦੋਰਾਨ ਪੈਦਾ ਹੋਏ ਹਾਲਾਤ ਦੋਰਾਨ ਸੂਬੇ ਦੇ ਲੋਕਾਂ ਨੂੰ ਵੱਧ ਕੀਮਤ ਵਸੂਲਣ ਤੋਂ ਬਚਾਉਣ ਦੇ ਮਕਸਦ ਨਾਲ ਸੂਬੇ ਭਰ 'ਚ 78 ਵਪਾਰਕ ਦੁਕਾਨਾਂ ਤੇ ਛਾਪੇ ਮਾਰੇ ਗਏ ਜਿਨ੍ਹਾਂ 'ਚੋਂ 9 ਵਪਾਰਕ ਸੰਸਥਾਵਾਂ ਵੱਧ ਕੀਮਤ ਵਸੂਲ ਰਹੀਆਂ ਸਨ | ...

ਪੂਰੀ ਖ਼ਬਰ »

ਕਾਂਗਰਸ ਸਰਕਾਰ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਵਧਾਏ-ਅਕਾਲੀ ਦਲ

ਚੰਡੀਗੜ੍ਹ, 4 ਮਈ (ਅਜੀਤ ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਕਿਹਾ ਕਿ ਉਹ ਲੋਕਾਂ ਦੀਆਂ ਆਰਥਿਕ ਚਿੰਤਾਵਾਂ ਵੇਖਦਿਆਂ ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਵਧਾਏ ਅਤੇ ਸਾਰੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦੇਵੇ ਤੇ ਪਾਰਟੀ ਨੇ ਨਾਲ ਹੀ ਕਿਹਾ ਕਿ ...

ਪੂਰੀ ਖ਼ਬਰ »

ਪੰਜਾਬ ਤੇ ਚੰਡੀਗੜ੍ਹ 'ਚ ਬੈਠੇ ਅੰਦੋਲਨਕਾਰੀਆਂ ਨਾਲ ਛੇੜਛਾੜ ਬਰਦਾਸ਼ਤ ਨਹੀਂ-ਕਿਸਾਨ ਆਗੂ

ਖੰਨਾ, 4 ਮਈ (ਹਰਜਿੰਦਰ ਸਿੰਘ ਲਾਲ)-ਅੱਜ ਸਿੰਘੂ ਬਾਰਡਰ 'ਤੇ 16 ਕਿਸਾਨ ਜਥੇਬੰਦੀਆਂ ਦੀ ਮੀਟਿੰਗ 'ਚ ਚੰਡੀਗੜ੍ਹ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਪੰਜਾਬ ਦੇ ਸ਼ਹਿਰਾਂ ਅਤੇ ਚੰਡੀਗੜ੍ਹ 'ਚ ਅੰਦੋਲਨ ਦੀ ਹਮਾਇਤ ਕਰਨ ਵਾਲਿਆਂ ਨੂੰ ਤੰਗ ਕਰਨ ਦੀ ...

ਪੂਰੀ ਖ਼ਬਰ »

ਜਗਜੀਤ ਕੌਰ ਦੇ ਪਰਿਵਾਰਕ ਮੈਂਬਰਾਂ ਵਲੋਂ ਪਾਕਿ ਛੱਡਣ ਲਈ ਪਾਸਪੋਰਟ ਜਾਰੀ ਕਰਨ ਦੀ ਮੰਗ

ਅੰਮਿ੍ਤਸਰ, 4 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਭਗਵਾਨ ਸਿੰਘ ਦੀ ਪੁੱਤਰੀ ਜਗਜੀਤ ਕੌਰ, ਜਿਸ ਨੂੰ ਲਾਹੌਰ ਹਾਈਕੋਰਟ ਵਲੋਂ ਆਪਣੇ ਮੁਸਲਿਮ ਪਤੀ ਨਾਲ ਰਹਿਣ ਦੀ ਮਨਜ਼ੂਰੀ ...

ਪੂਰੀ ਖ਼ਬਰ »

ਡੀ.ਡੀ. ਪੰਜਾਬੀ 'ਤੇ ਅੱਜ ਤੋਂ ਆਨਲਾਈਨ ਕਲਾਸਾਂ ਲਗਾਉਣ ਦੀ ਸਿੱਖਿਆ ਮੰਤਰੀ ਵਲੋਂ ਪ੍ਰਵਾਨਗੀ

ਚੰਡੀਗੜ੍ਹ, 4 ਮਈ (ਅਜੀਤ ਬਿਊਰੋ)-ਕੋਰੋਨਾ ਮਹਾਂਮਾਰੀ ਦੇ ਨਤੀਜੇ ਵਜੋਂ ਸਕੂਲ ਬੰਦ ਹੋਣ ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਦੇ ਨੁਕਸਾਨ ਨੂੰ ਰੋਕਣ ਵਾਸਤੇ ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਨੇ ਡੀ.ਡੀ. ਪੰਜਾਬੀ ਰਾਹੀਂ ਆਨਲਾਈਨ ਜਮਾਤਾਂ ਲਗਾਉਣ ਦੀ ...

ਪੂਰੀ ਖ਼ਬਰ »

ਸਹਿਕਾਰਤਾ ਮੰਤਰੀ ਵਲੋਂ ਮਾਰਕਫੈੱਡ ਦੀ ਨਵੀਂ ਵੈੱਬਸਾਈਟ ਲਾਂਚ

ਚੰਡੀਗੜ੍ਹ, 4 ਮਈ (ਅਜੀਤ ਬਿਊਰੋ)-ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਮਾਰਕਫੈੱਡ ਦੀ ਨਵੀਂਾ ਵੈੱਬਸਾਈਟ ਲਾਂਚ ਕੀਤੀ | ਇਸ ਮੌਕੇ ਉਨ੍ਹਾਂ ਨਾਲ ਸਹਿਕਾਰੀ ਸਭਾਵਾਂ ਦੇ ਰਜਿਸਟਰਾਰ ਵਿਕਾਸ ਗਰਗ, ਮਾਰਕਫੈੱਡ ਦੇ ਐਮ.ਡੀ. ਵਰੁਣ ਰੂਜ਼ਮ ਅਤੇ ਮਾਰਕਫੈੱਡ ...

ਪੂਰੀ ਖ਼ਬਰ »

ਨੌਵੇਂ ਪਾਤਸ਼ਾਹ ਦੇ ਇਤਿਹਾਸਕ ਸਥਾਨ (ਭਾਗ-22)

ਗੁਰਦੁਆਰਾ ਸੀਸ ਗੰਜ ਸਾਹਿਬ ਚਾਂਦਨੀ ਚੌਕ ਦਿੱਲੀ

ਬਲਵਿੰਦਰ ਸਿੰਘ ਸੋਢੀ ਨਵੀਂ ਦਿੱਲੀ, 4 ਮਈ-ਇਤਿਹਾਸਕ ਗੁਰਦੁਆਰਾ ਸੀਸ ਗੰਜ ਸਾਹਿਬ ਦਿੱਲੀ ਦੇ ਚਾਂਦਨੀ ਚੌਕ ਵਿਖੇ ਸਥਿਤ ਹੈ ਜੋ ਕਿ ਦਿੱਲੀ ਦੇ 9 ਇਤਿਹਾਸਕ ਗੁਰਦੁਆਰਿਆਂ ਵਿਚੋਂ ਇਕ ਹੈ | ਗੁਰਦੁਆਰਾ ਸੀਸ ਗੰਜ ਸਾਹਿਬ ਭਾਈ ਬਘੇਲ ਸਿੰਘ ਵਲੋਂ 1783 ਈ: ਵਿਚ ਗੁਰੂ ਤੇਗ ਬਹਾਦਰ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ਾਂ ਲਈ ਸ਼ੋ੍ਰਮਣੀ ਕਮੇਟੀ ਦੀ ਪਹਿਲਕਦਮੀ

ਗੁਰੂ ਰਾਮਦਾਸ ਮੈਡੀਕਲ ਕਾਲਜ 'ਚ ਆਕਸੀਜਨ ਪਲਾਂਟ ਲਗਾਉਣ ਤੇ ਗੁਰਦੁਆਰਿਆਂ 'ਚ ਆਰਜ਼ੀ ਵਾਰਡ ਸਥਾਪਤ ਕਰਨ ਦੀ ਤਿਆਰੀ

ਅੰਮਿ੍ਤਸਰ, 4 ਮਈ (ਹਰਮਿੰਦਰ ਸਿੰਘ)-ਸ਼੍ਰੋਮਣੀ ਕਮੇਟੀ ਵਲੋਂ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ ਸ੍ਰੀ ਗੁਰੂ ਰਾਮਦਾਸ ਮੈਡੀਕਲ ਕਾਲਜ ਵੱਲ੍ਹਾ ਅੰਮਿ੍ਤਸਰ 'ਚ ਆਕਸੀਜਨ ਪਲਾਂਟ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਇਕ ਹਫਤੇ ਵਿਚ ਆਪਣੀਆਂ ਸੇਵਾਵਾਂ ਆਰੰਭ ਕਰ ਦੇਵੇਗਾ ਅਤੇ ਇਸ ...

ਪੂਰੀ ਖ਼ਬਰ »

ਰਾਜਪਾਲ ਨੇ 2 ਪੀ.ਪੀ.ਐਸ.ਸੀ. ਮੈਂਬਰਾਂ ਨੂੰ ਸਹੁੰ ਚੁਕਾਈ

ਚੰਡੀਗੜ੍ਹ, 4 ਮਈ (ਅਜੀਤ ਬਿਉਰੋ)-ਪੰਜਾਬ ਦੇ ਰਾਜਪਾਲ ਅਤੇ ਯੂ.ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨੇ ਅੱਜ ਪੰਜਾਬ ਰਾਜ ਭਵਨ ਵਿਖੇ ਕਰਵਾਏ ਆਨਲਾਈਨ ਸਮਾਰੋਹ 'ਚ ਸ: ਜਸਕਿਰਨ ਸਿੰਘ, ਆਈ. ਏ. ਐਸ. (ਸੇਵਾ ਮੁਕਤ) ਅਤੇ ਡਾ. ਮਨਪ੍ਰੀਤ ਛਤਵਾਲ ਨੂੰ ਪੰਜਾਬ ...

ਪੂਰੀ ਖ਼ਬਰ »

ਮੈਰੀਟੋਰੀਅਸ ਸਕੂਲਾਂ 'ਚ ਦਾਖਲੇ ਵਾਸਤੇ ਰਜਿਸਟ੍ਰੇਸ਼ਨ 30 ਜੂਨ ਤੱਕ

ਚੰਡੀਗੜ੍ਹ, 4 ਮਈ (ਅਜੀਤ ਬਿਉਰੋ)-ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਮੈਰੀਟੋਰੀਅਸ ਸਕੂਲਾਂ 'ਚ ਦਖਲੇ ਵਾਸਤੇ ਅੰਤਿਮ ਤਰੀਕ 'ਚ ਵਾਧਾ ਕਰ ਦਿੱਤਾ ਹੈ | ਇਸ ਦੀ ਜਾਣਕਾਰੀ ਦਿੰਦੇ ਹੋਏ ਸਕੂਲ ਸਿੱਖਿਆ ਵਿਭਾਗ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੂਬੇ ਦੇ 10 ਮੈਰੀਟੋਰੀਅਸ ...

ਪੂਰੀ ਖ਼ਬਰ »

ਸੋਪੋਰ 'ਚ ਲਸ਼ਕਰ ਦੇ 2 ਅੱਤਵਾਦੀ ਹਲਾਕ

ਸ੍ਰੀਨਗਰ, 4 ਮਈ (ਮਨਜੀਤ ਸਿੰਘ)-ਉਤਰੀ ਕਸ਼ਮੀਰ ਦੇ ਜ਼ਿਲ੍ਹਾ ਬਾਰਾਮੂਲਾ ਦੇ ਸੋਪੋਰ ਇਲਾਕੇ 'ਚ ਸੁਰੱਖਿਆ ਬਲਾਂ ਨੇ ਮੁਕਾਬਲੇ ਦੌਰਾਨ ਵਿਦੇਸ਼ੀ ਸਮੇਤ ਲਸ਼ਕਰ ਦੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਹੈ | ਇਹ ਦੋਵੇਂ 2 ਕੌਂਸਲਰਾਂ ਤੇ ਪੁਲਿਸ ਕਰਮੀ ਦੀ ਹੱਤਿਆ 'ਚ ਸ਼ਾਮਿਲ ...

ਪੂਰੀ ਖ਼ਬਰ »

ਵੈਕਸੀਨ ਸਬੰਧੀ ਕੇਂਦਰ ਨੂੰ ਕਰਵਾਇਆ ਜਾਣੂ- ਸੋਨੀ

ਚੰਡੀਗੜ੍ਹ, 4 ਮਈ (ਅਜੀਤ ਬਿਊਰੋ)-ਡਾਕਟਰੀ ਸਿੱਖਿਆ ਤੇ ਖੋਜ ਬਾਰੇ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਵੈਕਸੀਨ ਖ਼ਤਮ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਨਾਲ ਗੱਲ ਕੀਤੀ ਹੈ ਅਤੇ ਲਿਖਿਆ ਵੀ ਹੈ | ਉਨ੍ਹਾਂ ਕਿਹਾ ਕਿ ...

ਪੂਰੀ ਖ਼ਬਰ »

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਗੁਰਲਾਲ ਸਿੰਘ ਹੱਤਿਆ ਕੇਸ 'ਚ ਪ੍ਰੋਡਕਸ਼ਨ ਵਾਰੰਟ ਦੇ ਆਦੇਸ਼ ਨੂੰ ਦਿੱਤੀ ਚੁਣੌਤੀ

ਚੰਡੀਗੜ੍ਹ, 4 ਮਈ (ਬਿ੍ਜੇਂਦਰ ਗੌੜ)-ਸਲਮਾਨ ਖ਼ਾਨ ਨੂੰ ਕਥਿਤ ਤੌਰ 'ਤੇ ਜਾਨੋ ਮਾਰਨ ਦੀ ਧਮਕੀ ਦੇ ਕੇ ਚਰਚਾ ਵਿਚ ਆਏ ਗੈਂਗਸਟਰ ਲਾਰੈਂਸ ਬਿਸ਼ਨੋਈ ਵਲੋਂ ਫਰੀਦਕੋਟ ਦੇ ਸੀ.ਜੇ.ਐਮ ਦੇ 22 ਅਪ੍ਰੈਲ ਦੇ ਆਦੇਸ਼ ਨੂੰ ਚੁਣੌਤੀ ਦਿੱਤੀ ਗਈ ਹੈ, ਜਿਸ ਵਿਚ 18 ਫਰਵਰੀ, 2021 ਨੂੰ ...

ਪੂਰੀ ਖ਼ਬਰ »

ਲਾਹੌਰ ਦੇ ਚਰਚ 'ਚ ਦਾਖ਼ਲ ਹੋ ਕੇ ਮੁਸਲਿਮ ਨਰਸਾਂ ਵਲੋਂ ਜਬਰੀ ਕਬਜ਼ਾ

ਅੰਮਿ੍ਤਸਰ, 4 ਮਈ (ਸੁਰਿੰਦਰ ਕੋਛੜ)-ਫਰਾਂਸ ਦੇ ਇਕ ਅਣਪਛਾਤੇ ਵਿਅਕਤੀ ਦੁਆਰਾ ਪਾਕਿਸਤਾਨ ਵਿਰੁੱਧ ਵਿਵਾਦਿਤ ਵੀਡੀਓ ਅੱਪਲੋਡ ਕੀਤੇ ਜਾਣ ਤੋਂ ਬਾਅਦ ਲਾਹੌਰ ਦੇ ਪੰਜਾਬ ਇੰਸਟੀਚਿਊਟ ਫ਼ਾਰ ਮੈਂਟਲ ਹੈਲਥ ਵਿਖੇ ਗ਼ੁੱਸੇ 'ਚ ਆਈਆਂ ਮੁਸਲਿਮ ਨਰਸਾਂ ਨੇ ਹਸਪਤਾਲ ਦੇ ਚਰਚ ...

ਪੂਰੀ ਖ਼ਬਰ »

ਮਾਲ ਕਾਨੂੰਗੋਆਂ ਵਲੋਂ ਅੱਜ ਤੋਂ ਹੜਤਾਲ 'ਤੇ ਜਾਣ ਦਾ ਫ਼ੈਸਲਾ

ਲੁਧਿਆਣਾ, 4 ਮਈ (ਸਲੇਮਪੁਰੀ)-ਪੰਜਾਬ ਸਰਕਾਰ ਦੇ ਮਾਲ ਵਿਭਾਗ 'ਚ ਤਾਇਨਾਤ ਕਾਨੂੰਗੋਆਂ ਦੀ ਸੂਬਾਈ ਜਥੇਬੰਦੀ ਦੀ ਰੈਵੀਨਿਊ ਕਾਨੂੰਗੋ ਐਸੋਸੀਏਸ਼ਨ ਪੰਜਾਬ, ਦੀ ਸੂਬਾ ਪੱਧਰੀ ਮੀਟਿੰਗ ਆਨਲਾਈਨ ਕੀਤੀ ਗਈ | ਇਸ ਮੌਕੇ ਮੀਟਿੰਗ ਦੀ ਪ੍ਰਧਾਨਗੀ ਜਥੇਬੰਦੀ ਦੇ ਸੂਬਾ ਪ੍ਰਧਾਨ ...

ਪੂਰੀ ਖ਼ਬਰ »

ਮਮਤਾ ਵਲੋਂ ਸਹੁੰ ਚੁੱਕ ਸਮਾਰੋਹ ਲਈ ਬੁੱਧਦੇਵ ਭੱਟਾਚਾਰੀਆ ਤੇ ਗਾਂਗੁਲੀ ਸਮੇਤ ਸਥਾਨਕ ਆਗੂਆਂ ਨੂੰ ਸੱਦਾ

ਕੋਲਕਾਤਾ, 4 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ ਦੇ ਲਗਾਤਾਰ ਤੀਸਰੀ ਵਾਰ ਮੁੱਖ ਮੰਤਰੀ ਵਜੋਂ ਮਮਤਾ ਬੈਨਰਜੀ 5 ਮਈ ਨੂੰ ਸਵੇਰੇ 10.45 ਵਜੇ ਰਾਜ ਭਵਨ 'ਚ ਸਹੁੰ ਚੁੱਕਣਗੇ | ਕੋਵਿਡ ਨੂੰ ਵੇਖਦਿਆਂ ਸਮਾਰੋਹ ਨੂੰ ਸੰਖੇਪ ਰੱਖਿਆ ਗਿਆ ਹੈ | ਸਮਾਰੋਹ ਲਈ ਕਿਸੇ ਹੋਰ ...

ਪੂਰੀ ਖ਼ਬਰ »

ਨੰਦੀਗਰਾਮ 'ਚ ਹੋਈ ਹਿੰਸਾ ਦੇ ਵਿਰੋਧ 'ਚ ਭਾਜਪਾ ਕਰੇਗੀ ਰੋਸ ਪ੍ਰਦਰਸ਼ਨ-ਜੀਵਨ ਗੁਪਤਾ

ਚੰਡੀਗੜ੍ਹ, 4 ਮਈ (ਅਜੀਤ ਬਿਊਰੋ)-ਬੰਗਾਲ ਦੇ ਨੰਦੀਗਰਾਮ 'ਚ ਭਾਜਪਾ ਦੇ ਦਫਤਰਾਂ 'ਤੇ ਹਮਲਾ ਕਰਕੇ ਸਾੜਨ ਅਤੇ ਭਾਜਪਾ ਵਰਕਰਾਂ ਦੀਆਂ ਮੌਤਾਂ ਦੇ ਵਿਰੋਧ 'ਚ ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਭਾਜਪਾ ਵਰਕਰਾਂ ਨੂੰ ਬੁੱਧਵਾਰ ਸੂਬੇ ਦੇ ਸਾਰੇ ਜ਼ਿਲਿ੍ਹਆਂ 'ਚ ...

ਪੂਰੀ ਖ਼ਬਰ »

ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਹਾਈਕੋਰਟ ਦੇ ਫ਼ੈਸਲੇ 'ਤੇ ਚਹਿਲ ਨੇ ਚੁੱਕੇ ਸਵਾਲ

ਚੰਡੀਗੜ੍ਹ, 4 ਮਈ (ਬਿ੍ਜੇਂਦਰ ਗੌੜ)-ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਨੂੰ ਲੈ ਕੇ ਚੰਡੀਗੜ੍ਹ ਦੇ ਵਕੀਲ ਅਮਰ ਸਿੰਘ ਚਹਿਲ ਨੇ ਕਈ ਅਹਿਮ ਗੱਲਾਂ ਰੱਖਦਿਆਂ ਇਸ ਫ਼ੈਸਲੇ ਨੂੰ ਪੂਰੀ ਤਰ੍ਹਾਂ ਗਲਤ ਦੱਸਦਿਆਂ ਕਿਹਾ ਹੈ ਕਿ ਜੱਜ ...

ਪੂਰੀ ਖ਼ਬਰ »

ਪੰਜਾਬ ਸਰਕਾਰ 222.15 ਕਰੋੜ ਦੀ ਲਾਗਤ ਨਾਲ ਪੌਦੇ ਲਗਾਉਣ ਲਈ ਆਰੰਭੇਗੀ ਮੁਹਿੰਮ-ਮੁੱਖ ਸਕੱਤਰ

ਚੰਡੀਗੜ੍ਹ, 4 ਮਈ (ਅਜੀਤ ਬਿਊਰੋ)-ਪੰਜਾਬ ਸਰਕਾਰ ਸੂਬੇ 'ਚ 222.15 ਕਰੋੜ ਰੁਪਏ ਦੀ ਲਾਗਤ ਨਾਲ 692.645 ਹੈਕਟੇਅਰ ਰਕਬੇ ਵਿਚ 53 ਲੱਖ ਪੌਦੇ ਲਗਾ ਕੇ ਵਿਆਪਕ ਯੋਜਨਾ ਆਰੰਭੇਗੀ | ਇਸ ਨਾਲ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਉਚਾਈ ਵਾਲੇ ਪੌਦਿਆਂ ਨਾਲ ਰਾਜਮਾਰਗਾਂ ਨੂੰ ਹੋਰ ਹਰਾ-ਭਰਿਆ ...

ਪੂਰੀ ਖ਼ਬਰ »

27 ਤਹਿਸੀਲਦਾਰਾਂ ਤੇ 38 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ

ਲੁਧਿਆਣਾ/ਹੁਸ਼ਿਆਰਪੁਰ, 4 ਮਈ (ਸਲੇਮਪੁਰੀ, ਹਰਪ੍ਰੀਤ ਕੌਰ)-ਪੰਜਾਬ ਸਰਕਾਰ ਵਲੋਂ ਹੁਕਮ ਜਾਰੀ ਕਰਦਿਆਂ ਵੱਡੀ ਪੱਧਰ 'ਤੇ ਤਹਿਸੀਲਦਾਰਾਂ ਤੇ ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ | ਤਹਿਸੀਲਦਾਰ ਮਨਜੀਤ ਸਿੰਘ ਅੰਮਿ੍ਤਸਰ (2) ਨੂੰ ਸਬ ਰਜਿਸਟਰਾਰ ਅੰਮਿ੍ਤਸਰ-1, ...

ਪੂਰੀ ਖ਼ਬਰ »

ਸਮੂਹ ਖੇਤੀ ਟੈਕਨੋਕ੍ਰੇਟਸ ਅੱਜ ਕਾਲੇ ਬਿੱਲੇ ਲਗਾ ਕੇ ਕਰਨਗੇ ਰੋਸ ਪ੍ਰਦਰਸ਼ਨ

ਜਲੰਧਰ, 4 ਮਈ (ਜਸਪਾਲ ਸਿੰਘ)-'ਐਗਰੀਕਲਚਰ ਟੈਕਨੋੋਕਰੇਟ ਐਕਸ਼ਨ ਕਮੇਟੀ' (ਐਗਟੈਕ) ਦੀ ਇਕ ਅਹਿਮ ਮੀਟਿੰਗ ਡਾ. ਗੁਰਵਿੰਦਰ ਸਿੰਘ, ਚੇਅਰਮੈਨ ਐਗਟੈਕ ਦੀ ਪ੍ਰਧਾਨਗੀ ਹੇਠ ਮੁਹਾਲੀ ਵਿਖੇ ਹੋਈ, ਜਿਸ ਵਿਚ ਡਾ. ਬਲਦੇਵ ਸਿੰਘ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁਟਸ) ਤੇ ਡਾ. ...

ਪੂਰੀ ਖ਼ਬਰ »

ਕ੍ਰਿਕਟ ਮੈਚਾਂ 'ਤੇ ਸੱਟਾ ਲਗਵਾਉਣ ਲਈ ਸੱਟੇਬਾਜ਼ਾਂ ਨੇ ਦੇਸ਼ ਭਰ 'ਚ ਫੈਲਾਇਆ ਮੱਕੜਜਾਲ

ਐੱਮ. ਐੱਸ. ਲੋਹੀਆ ਜਲੰਧਰ, 4 ਮਈ -ਪੈਸਾ ਇਨਸਾਨ ਦੀ ਜ਼ਰੂਰਤ ਹੈ, ਜਿਸ ਕੋਲ ਇਹ ਜ਼ਰੂਰਤ ਤੋਂ ਘੱਟ ਹੈ ਉਹ ਇਨਸਾਨ ਆਪਣੀਆਂ ਜ਼ੂਰਰਤਾਂ ਦੀ ਪੂਰਤੀ ਲਈ ਦਿਨ ਰਾਤ ਚਿੰਤਾ 'ਚ ਲੱਗਾ ਰਹਿੰਦਾ ਹੈ ਅਤੇ ਜਿਸ ਕੋਲ ਪੈਸਾ ਲੋੜ ਤੋਂ ਵਾਧੂ ਹੈ ਉਹ ਇਸ ਨੂੰ ਹੋਰ ਵਧਾਉਣ ਲਈ ਕਈ ਤਰ੍ਹਾਂ ਦੇ ...

ਪੂਰੀ ਖ਼ਬਰ »

ਪੰਜਾਬ ਦੀ ਹਵਾ ਗੁਣਵੱਤਾ 'ਚ ਕਾਫ਼ੀ ਹੱਦ ਤੱਕ ਹੋਇਆ ਸੁਧਾਰ

ਲੁਧਿਆਣਾ, 4 ਮਈ (ਪੁਨੀਤ ਬਾਵਾ)-ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਪੰਜਾਬ ਦੇ 6 ਸ਼ਹਿਰਾਂ 'ਚ ਹਵਾ ਗੁਣਵੱਤਾ ਮਾਪਣ ਲਈ ਲਗਾਏ ਗਏ ਯੰਤਰਾਂ ਅਨੁਸਾਰ ਪੰਜਾਬ ਅੰਦਰ ਮਾਰਚ ਮਹੀਨੇ ਦੇ ਮੁਕਾਬਲੇ ਅਪ੍ਰੈਲ ਮਹੀਨੇ 'ਚ ਹਵਾ ਕਾਫ਼ੀ ਸਾਫ਼ ਰਹੀ ਹੈ | ਮਾਰਚ ਮਹੀਨੇ ਪੰਜਾਬ ...

ਪੂਰੀ ਖ਼ਬਰ »

ਰਬਿੰਦਰ ਨਰਾਇਣ ਦੇ ਮਾਤਾ ਦਾ ਦਿਹਾਂਤ

ਚੰਡੀਗੜ੍ਹ, 4 ਮਈ (ਅ.ਬ)-ਪੀ.ਟੀ.ਸੀ. ਨੈੱਟਵਰਕ ਦੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਦੇ ਮਾਤਾ ਸ੍ਰੀਮਤੀ ਮਿਥੀਲੇਸ਼ ਰਾਣੀ ਮਾûਰ ਦਾ ਦਿਹਾਂਤ ਹੋ ਗਿਆ | ਆਪਣੇ ਸ਼ੋਕ ਸੰਦੇਸ਼ ਵਿਚ ਸ: ਪ੍ਰਕਾਸ਼ ਸਿੰਘ ਬਾਦਲ ਨੇ ਦੁਖੀ ਪਰਿਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਿਆਂ ...

ਪੂਰੀ ਖ਼ਬਰ »

ਹਾਈਕੋਰਟ ਨੇ ਦਿੱਲੀ 'ਚ ਸ਼ਮਸ਼ਾਨਘਾਟ ਤੇ ਕਬਰਸਤਾਨ ਦੀਆਂ ਥਾਵਾਂ ਵਧਾਉਣ ਸਬੰਧੀ ਅਰਜ਼ੀ 'ਤੇ ਮੰਗਿਆ ਜਵਾਬ

ਨਵੀਂ ਦਿੱਲੀ, 4 ਮਈ (ਪੀ.ਟੀ.ਆਈ.)-ਕੋਰੋਨਾ ਕਾਰਨ ਦਿੱਲੀ 'ਚ ਲਗਾਤਾਰ ਹੋ ਰਹੀਆਂ ਮੌਤਾਂ ਦੇ ਮੱਦੇਨਜ਼ਰ ਦਿੱਲੀ ਹਾਈਕੋਰਟ ਨੇ ਕੇਂਦਰ ਅਤੇ ਦਿੱਲੀ ਸਰਕਾਰ ਤੋਂ ਉਸ ਪਟੀਸ਼ਨ 'ਤੇ ਜਵਾਬ ਮੰਗਿਆ ਹੈ, ਜਿਸ 'ਚ ਦਿੱਲੀ 'ਚ ਸ਼ਮਸ਼ਾਨਘਾਟ ਅਤੇ ਕਬਰਸਿਤਾਨ ਦੀਆਂ ਥਾਵਾਂ ਨੂੰ ਅਸਥਾਈ ...

ਪੂਰੀ ਖ਼ਬਰ »

10 ਫ਼ੀਸਦੀ ਤੋਂ ਜ਼ਿਆਦਾ ਪਾਜ਼ੀਟਿਵਿਟੀ ਵਾਲੇ ਇਲਾਕਿਆਂ 'ਚ ਲੱਗੇ ਸਖ਼ਤ ਤਾਲਾਬੰਦੀ-ਏਮਜ਼ ਡਾਇਰੈਕਟਰ

ਨਵੀਂ ਦਿੱਲੀ, 4 ਮਈ (ਏਜੰਸੀ)-ਏਮਜ਼ ਦੇ ਡਾਇਰੈਕਟਰ ਡਾ. ਰਣਦੀਪ ਗੁਲੇਰੀਆ ਨੇ ਕੋਰੋਨਾ ਵਾਇਰਸ ਦੇ ਲਾਗਤਾਰ ਵਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਕਿਹਾ ਹੈ ਕਿ ਜਿਹੜੇ ਇਲਾਕਿਆਂ 'ਚ ਕੋਰੋਨਾ ਪਾਜ਼ੀਟਿਵਿਟੀ ਦਰ 10 ਫ਼ੀਸਦੀ ਤੋਂ ਜ਼ਿਆਦਾ ਜਾਂ ਜਿਥੇ ਹਸਪਤਾਲਾਂ ਵਿਚ ਕੁੱਲ ...

ਪੂਰੀ ਖ਼ਬਰ »

ਬਿਹਾਰ 'ਚ 15 ਮਈ ਤੱਕ ਤਾਲਾਬੰਦੀ

ਪਟਨਾ, 4 ਮਈ (ਏਜੰਸੀ)- ਕੋਰੋਨਾ ਦੇ ਵਧਦੇ ਮਾਮਲਿਆਂ ਵਿਚਾਲੇ ਬਿਹਾਰ ਸਰਕਾਰ ਨੇ ਸੂਬੇ 'ਚ 15 ਮਈ ਤੱਕ ਤਾਲਾਬੰਦੀ ਲਾਗੂ ਕਰ ਦਿੱਤੀ ਹੈ | ਅਧਿਕਾਰੀਆਂ ਨੇ ਦੱਸਿਆ ਕਿ ਇਹ ਫੈਸਲਾ ਮੁੱਖ ਮੰਤਰੀ ਨਿਤਿਸ਼ ਕੁਮਾਰ ਦੀ ਪ੍ਰਧਾਨਗੀ ਵਾਲੇ ਸੰਕਟ ਪ੍ਰਬੰਧਨ ਗਰੁੱਪ ਦੀ ਬੈਠਕ 'ਚ ਲਿਆ ...

ਪੂਰੀ ਖ਼ਬਰ »

ਮਹਾਤਮਾ ਗਾਂਧੀ ਦੇ ਸਾਬਕਾ ਨਿੱਜੀ ਸਕੱਤਰ ਦਾ ਦਿਹਾਂਤ

ਚੇਨਈ, 4 ਮਈ (ਏਜੰਸੀ)-ਮਹਾਤਾਮਾ ਗਾਂਧੀ ਦੇ ਸਾਬਕਾ ਨਿੱਜੀ ਸਕੱਤਰ ਵੀ. ਕਲਿਆਨਮ (99) ਦਾ ਇਥੇ ਬੁਢੇਪੇ ਨਾਲ ਸਬੰਧਿਤ ਬਿਮਾਰੀਆਂ ਕਾਰਨ ਮੌਤ ਹੋਣ ਦੀ ਖ਼ਬਰ ਹੈ | ਉਹ 1943 ਤੋਂ ਲੈ ਕੇ 1948 ਤੱਕ ਮਹਾਤਮਾ ਗਾਂਧੀ ਦੇ ਨਿੱਜੀ ਸਕੱਤਰ ਰਹੇ ਸਨ | ਉਨ੍ਹਾਂ ਇਹ ਕਹਿ ਕੇ ਵੱਡੀ ਚਰਚਾ ਛੇੜ ...

ਪੂਰੀ ਖ਼ਬਰ »

ਅਮਰੀਕਾ ਨੇ ਭਾਰਤ ਤੋਂ ਆਉਣ ਵਾਲਿਆਂ 'ਤੇ ਅਣਮਿੱਥੇ ਸਮੇਂ ਲਈ ਪਾਬੰਦੀ ਲਾਗੂ

ਵਾਸ਼ਿੰਗਟਨ, 4 ਮਈ (ਏਜੰਸੀ)-ਅਮਰੀਕਾ ਨੇ ਕੋਵਿਡ-19 ਮਹਾਮਾਰੀ ਦੇ ਸਭ ਤੋਂ ਖਤਰਨਾਕ ਦੌਰ 'ਚੋਂ ਲੰਘ ਰਹੇ ਭਾਰਤ ਤੋਂ ਆਉਣ ਵਾਲੇ ਲੋਕਾਂ 'ਤੇ ਪਾਬੰਦੀ ਲਗਾ ਦਿੱਤੀ ਹੈ | ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਉਹ ਲੋਕ ਜੋ ਅਮਰੀਕਾ ਦੇ ਨਾਗਰਿਕ ਨਹੀਂ ਹਨ ਤੇ ਪਿਛਲੇ 14 ਦਿਨਾਂ ...

ਪੂਰੀ ਖ਼ਬਰ »

16 ਕਰੋੜ ਤੋਂ ਵੱਧ ਲੋਕਾਂ ਨੇ ਲਗਵਾਇਆ ਟੀਕਾ

ਨਵੀਂ ਦਿੱਲੀ, 4 ਮਈ (ਏਜੰਸੀ)-ਸਿਹਤ ਮੰਤਰਾਲੇ ਨੇ ਦੱਸਿਆ ਕਿ ਹੁਣ ਤੱਕ 16 ਕਰੋੜ ਤੋਂ ਵੱਧ ਦੇਸ਼ ਵਾਸੀਆਂ ਵਲੋਂ ਕੋਰੋਨਾ ਟੀਕੇ ਲਗਵਾ ਚੁੱਕੇ ਹਨ, ਜਿਨ੍ਹਾਂ 'ਚੋਂ 11.5 ਲੱਖ ਲੋਕਾਂ ਨੇ ਮੰਗਲਵਾਰ ਨੂੰ ਕੋਰੋਨਾ ਦੀ ਵੈਕਸੀਨ ਖੁਰਾਕ ਪ੍ਰਾਪਤ ਕੀਤੀ ਹੈ | ਮੰਤਰਾਲੇ ਨੇ ਦੱਸਿਆ ...

ਪੂਰੀ ਖ਼ਬਰ »

ਦੱਖਣੀ ਭਾਰਤ 'ਚ ਤੇਜ਼ੀ ਨਾਲ ਫੈਲ ਰਿਹਾ ਕੋਰੋਨਾ ਦਾ ਖ਼ਤਰਨਾਕ ਨਵਾਂ ਰੂਪ

ਨਵੀਂ ਦਿੱਲੀ, 4 ਮਈ (ਏਜੰਸੀ)-ਸੈਲੂਲਰ ਅਤੇ ਅਣੂ ਜੀਵ ਵਿਗਿਆਨ (ਸੀ.ਸੀ.ਐਮ.ਬੀ.) ਸੈਂਟਰ ਦੇ ਵਿਗਿਆਨੀਆਂ ਨੇ ਕਿਹਾ ਹੈ ਕਿ ਦੱਖਣੀ ਭਾਰਤ 'ਚ ਕੋਰੋਨਾ ਦਾ ਖ਼ਤਰਨਾਕ ਨਵਾਂ ਰੂਪ, ਜਿਸ ਨੂੰ ਐਨ440ਕੇ ਨਾਂਅ ਦਿੱਤਾ ਗਿਆ ਹੈ, ਤੇਜ਼ੀ ਨਾਲ ਫੈਲ ਰਿਹਾ ਹੈ | ਸੀ.ਸੀ.ਐਮ.ਬੀ. ਦੇ ਸਾਬਕਾ ...

ਪੂਰੀ ਖ਼ਬਰ »

ਅਫ਼ਗਾਨਿਸਤਾਨ 'ਚ ਭਾਰੀ ਹੜ੍ਹਾਂ ਕਾਰਨ 37 ਮੌਤਾਂ

ਕਾਬੁਲ, 4 ਮਈ (ਏਜੰਸੀ)-ਕਾਬੁਲ 'ਚ ਮੀਂਹ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਤੇ ਹੁਣ ਤੱਕ ਇਥੇ 37 ਤੋਂ ਵੱਧ ਲੋਕਾਂ ਦੀ ਹੜ੍ਹਾਂ ਕਾਰਨ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਿਲ ਹਨ | ਪੱਛਮੀ ਸੂਬੇ ਹੇਰਾਤ 'ਚ 24 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ, ਜਦੋਂਕਿ ...

ਪੂਰੀ ਖ਼ਬਰ »

ਬਰਤਾਨੀਆ, ਯੂ.ਏ.ਈ., ਹਾਂਗਕਾਂਗ ਤੇ ਨਾਨਜਿੰਗ ਤੋਂ ਆਕਸੀਜਨ ਸਿਲੰਡਰਾਂ ਸਮੇਤ ਹੋਰ ਡਾਕਟਰੀ ਸਮੱਗਰੀ ਭਾਰਤ ਪਹੁੰਚੀ

ਨਵੀਂ ਦਿੱਲੀ/ਚੇਨਈ/ ਅਹਿਮਦਾਬਾਦ, 4 ਮਈ (ਏਜੰਸੀਆਂ)-ਭਾਰਤ 'ਚ ਕੋਰੋਨਾ ਸੰਕਟ ਵਿਚਾਲੇ ਵਿਦੇਸ਼ਾਂ ਤੋਂ ਡਾਕਟਰੀ ਸਮੱਗਰੀ ਦਾ ਆਉਣਾ ਜਾਰੀ ਹੈ | ਅੱਜ ਮੰਗਲਵਾਰ ਨੂੰ ਸਪਾਈਸ ਜੈੱਟ ਨੇ ਆਪਣੀਆਂ ਉਡਾਣਾਂ ਰਾਹੀਂ ਹਾਂਗ ਕਾਂਗ ਤੇ ਨਾਨਜਿੰਗ ਤੋਂ 2450 ਆਕਸੀਜਨ ਕੰਸਟਰੇਟਰਜ਼ ...

ਪੂਰੀ ਖ਼ਬਰ »

ਸਟਾਲਿਨ 7 ਨੂੰ ਚੁੱਕਣਗੇ ਮੁੱਖ ਮੰਤਰੀ ਵਜੋਂ ਸਹੁੰ

ਚੇਨਈ, 4 ਮਈ (ਏਜੰਸੀ)-ਡੀ.ਐਮ.ਕੇ. ਮੁਖੀ ਐਮ.ਕੇ. ਸਟਾਲਿਨ ਨੂੰ ਮੰਗਲਵਾਰ ਨੂੰ ਵਿਧਾਇਕ ਦਲ ਦੇ ਨੇਤਾ ਚੁਣ ਲਿਆ ਗਿਆ ਅਤੇ ਹੁਣ ਉਹ 7 ਮਈ ਨੂੰ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ | ਪਾਰਟੀ ਵਲੋਂ ਕੀਤੇ ਟਵੀਟ ਵਿਚ ਇਸ ਦੀ ਜਾਣਕਾਰੀ ਦਿੱਤੀ ਗਈ | ਉਨ੍ਹਾਂ ਨੂੰ ਵਿਧਾਇਕ ਦਲ ਦਾ ...

ਪੂਰੀ ਖ਼ਬਰ »

ਦਿੱਲੀ ਸਰਕਾਰ ਦੇਵੇਗੀ ਗ਼ਰੀਬਾਂ ਨੂੰ 2 ਮਹੀਨੇ ਦਾ ਰਾਸ਼ਨ ਤੇ ਆਟੋ ਤੇ ਟੈਕਸੀ ਚਾਲਕਾਂ ਨੂੰ 5-5 ਹਜ਼ਾਰ ਰੁਪਏ ਮਦਦ

ਨਵੀਂ ਦਿੱਲੀ, 4 ਮਈ (ਜਗਤਾਰ ਸਿੰਘ)-ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤਾਲਾਬੰਦੀ ਕਾਰਨ ਆਰਥਿਕ ਤੰਗੀ ਨਾਲ ਜੂਝ ਰਹੇ ਗਰੀਬ ਪਰਿਵਾਰਾਂ ਅਤੇ ਆਟੋ ਤੇ ਟੈਕਸੀ ਚਾਲਕਾਂ ਦੀ ਮਦਦ ਕਰਨ ਦਾ ਐਲਾਨ ਕੀਤਾ ਹੈ | ਪ੍ਰੈੱਸ ਕਾਨਫਰੰਸ ਦੌਰਾਨ ਕੇਜਰੀਵਾਲ ਨੇ ਕਿਹਾ ...

ਪੂਰੀ ਖ਼ਬਰ »

ਪ੍ਰਧਾਨ ਮੰਤਰੀ ਆਪਣੇ ਸ੍ਰੋਤ ਲੋਕਾਂ ਦੀ ਜਾਨ ਬਚਾਉਣ 'ਚ ਲਗਾਉਣ- ਪਿ੍ਅੰਕਾ ਗਾਂਧੀ

ਨਵੀਂ ਦਿੱਲੀ, 4 ਮਈ (ਪੀ.ਟੀ.ਆਈ.)-ਸੈਂਟਰਲ ਵਿਸਟਾ ਪ੍ਰਾਜੈਕਟ 'ਤੇ ਕੇਂਦਰ ਦੀ ਨਿੰਦਾ ਕਰਦਿਆਂ ਕਾਂਗਰਸ ਦੀ ਆਗੂ ਪਿ੍ਅੰਕਾ ਗਾਂਧੀ ਵਾਡਰਾ ਨੇ ਕਿਹਾ ਕਿ ਜਿਸ ਸਮੇਂ ਦੇਸ਼ 'ਚ ਲੋਕ ਆਕਸੀਜਨ, ਵੈਕਸੀਨ ਤੇ ਦਵਾਈਆਂ ਦੀ ਕਿੱਲਤ ਨਾਲ ਜੂਝ ਰਹੇ ਹਨ ਤਾਂ ਸਰਕਾਰ ਲਈ ਇਹ ਚੰਗਾ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX