ਤਾਜਾ ਖ਼ਬਰਾਂ


ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਬਣੇਗੀ ਘੱਟ ਗਿਣਤੀ ਸਰਕਾਰ
. . .  6 minutes ago
ਟੋਰਾਂਟੋ, 21 ਸਤੰਬਰ (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਘੱਟ ਗਿਣਤੀ ਸਰਕਾਰ ਬਣੇਗੀ...
ਜਸਟਿਨ ਟਰੂਡੋ ਨੂੰ ਮਿਲੀ ਜਿੱਤ
. . .  1 minute ago
ਟੋਰਾਂਟੋ, 21 ਸਤੰਬਰ - ਜਸਟਿਨ ਟਰੂਡੋ ਨੇ ਜਿੱਤ ਹਾਸਲ ਕੀਤੀ ...
ਕੈਲਗਰੀ ਸਕਾਈਵਿਊ ਤੋਂ ਜਾਰਜ ਚਾਹਲ ਜੇਤੂ
. . .  46 minutes ago
ਕੈਲਗਰੀ 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਸਕਾਈਵਿਊ ਤੋਂ ਲਿਬਰਲ ਉਮੀਦਵਾਰ ਜਾਰਜ ਚਾਹਲ ਨੇ...
ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ
. . .  50 minutes ago
ਮੁੰਬਈ, 21 ਸਤੰਬਰ - ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ ਕੀਤਾ ...
ਆਈ.ਈ.ਡੀ. ਰਿਕਵਰੀ ਨਾਲ ਜੁੜੇ ਮਾਮਲੇ ਵਿਚ ਸੱਤ ਥਾਵਾਂ 'ਤੇ ਤਲਾਸ਼ੀ ਅਭਿਆਨ
. . .  59 minutes ago
ਨਵੀਂ ਦਿੱਲੀ, 21 ਸਤੰਬਰ - ਆਈ.ਈ.ਡੀ. ਰਿਕਵਰੀ ਨਾਲ ਜੁੜੇ 27 ਜੂਨ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ ਵਲੋਂ ਅਨੰਤਨਾਗ, ਬਾਰਾਮੂਲਾ, ਸ੍ਰੀਨਗਰ, ਡੋਡਾ, ਕਿਸ਼ਤਵਾੜ ਸਮੇਤ ਸੱਤ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਸਾਹਮਣੇ ਆਏ ਹਨ...
ਹਰੀਸ਼ ਰਾਵਤ ਨੇ ਟਵੀਟ ਕਰਕੇ ਭਾਜਪਾ ਨੂੰ ਮੋਦੀ-ਨਵਾਜ ਦੀ ਗਲਵੱਕੜੀ ਤੇ ਬਿਰਿਆਨੀ ਯਾਦ ਕਰਵਾਈ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਜਪਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਕਰਕੇ ਘੇਰਨ ਦੇ ਮੁੱਦੇ 'ਤੇ ਹਰੀਸ਼ ਰਾਵਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਸਿੱਧੂ ਭਾਜਪਾ ਵਿਚ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਦਾ ਦੋਸਤੀ ਇਮਰਾਨ ਖਾਨ ਨਾਲ ਸੀ...
ਡਿਪਟੀ ਕਮਿਸ਼ਨਰ ਲੁਧਿਆਣਾ 5 ਮਿੰਟ ਪਹਿਲਾ ਦਫ਼ਤਰ ਪੁੱਜੇ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ) - ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ 'ਚ ਸਵੇਰੇ 9 ਵਜੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ 9 ਵੱਜਣ ਤੋਂ ਪੰਜ ਮਿੰਟ ਪਹਿਲਾਂ ਹੀ...
ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਪ੍ਰਾਪਤ ਕੀਤੀ ਜਿੱਤ
. . .  about 2 hours ago
ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ...
ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ
. . .  about 3 hours ago
ਟੋਰਾਂਟੋ, 21 ਸਤੰਬਰ - ਅਧਿਕਾਰਕ ਨਤੀਜਿਆਂ ਮੁਤਾਬਿਕ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸੱਤਾਧਿਰ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ 44ਵੀਆਂ ਕੌਮੀ ਚੋਣਾਂ ਵਿਚ ਇਕ ਫ਼ੀਸਦੀ ਨਾਲ ਸ਼ੁਰੂਆਤੀ ਬੜ੍ਹਤ ਬਣਾਈ ਹੈ...
⭐ਮਾਣਕ - ਮੋਤੀ⭐
. . .  about 3 hours ago
ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 11 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਖੇਡ ਜਗਤ

ਯੂਰਪੀ ਫੁੱਟਬਾਲ 'ਚ ਹੋਈ ਵੱਡੀ ਉੱਥਲ-ਪੁਥਲ

ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਬੈਕਹਮ ਦਾ ਕਹਿਣਾ ਹੈ ਕਿ ਉਹ ਇਕ ਖਿਡਾਰੀ ਤੇ ਮਾਲਿਕ ਦੇ ਤੌਰ 'ਤੇ ਜਾਣਦੇ ਹਨ ਕਿ ਪ੍ਰਸ਼ੰਸਕਾਂ ਤੋਂ ਬਿਨਾਂ ਖੇਡਾਂ ਕੁਝ ਵੀ ਨਹੀਂ ਹਨ।

ਖੇਡ ਜਗਤ ਦੇ ਟੂਰਨਾਮੈਂਟਾਂ 'ਚ ਯੂਰਪੀ ਫੁੱਟਬਾਲ ਦੀ ਚੈਂਪੀਅਨਜ਼ ਲੀਗ ਦਾ ਸਥਾਨ ਬਹੁਤ ਵੱਡਾ ਹੈ। ਇਸ ਲੀਗ ਨੂੰ ਵਿਸ਼ਵ ਕੱਪ ਤੋਂ ਬਾਅਦ ਫੁੱਟਬਾਲ ਦਾ ਸਭ ਤੋਂ ਵਕਾਰੀ ਤੇ ਵੱਡਾ ਟੂਰਨਾਮੈਂਟ ਕਹਿਣਾ ਕੋਈ ਅਤਿਕਥਨੀ ਨਹੀਂ ਹੈ। ਇਸ ਲੀਗ ਦੇ ਸੰਚਾਲਕਾਂ ਅੱਗੇ ਇਕ ਵੱਡੀ ਚੁਣੌਤੀ ਆ ਖੜ੍ਹੀ ਹੈ। ਇਸ ਲੀਗ ਦੀ ਸ਼ਾਨ ਮੰਨੀਆਂ ਜਾਂਦੀਆਂ ਦਰਜ਼ਨ ਦੇ ਕਰੀਬ ਵੱਖ-ਵੱਖ ਦੇਸ਼ਾਂ ਦੀਆਂ ਸਿਰਮੌਰ ਕਲੱਬਾਂ ਦੀਆਂ ਟੀਮਾਂ ਨੇ ਚੈਂਪੀਅਨਜ਼ ਲੀਗ 'ਚੋਂ ਹਟਣ ਅਤੇ ਨਵੀਂ ਲੀਗ ਕਰਵਾਉਣ ਦਾ ਐਲਾਨ ਕੀਤਾ ਹੈ। ਇਨ੍ਹਾਂ ਬਾਗੀ ਹੋਏ ਕਲੱਬਾਂ 'ਚੋਂ ਕੁਝ ਨੂੰ ਵਾਪਸ ਲਿਆਉਣ ਲਈ ਕਾਨੂੰਨੀ ਚੁਣੌਤੀਆਂ ਦੇਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਨਵੀਂ ਲੀਗ: ਕੁਝ ਦਿਨ ਪਹਿਲਾਂ ਇਟਲੀ, ਇੰਗਲੈਂਡ ਤੇ ਸਪੇਨ ਦੇ ਦਰਜਨ ਫੁੱਟਬਾਲ ਕਲੱਬਾਂ ਨੇ ਚੈਂਪੀਅਨਜ਼ ਲੀਗ ਦੀ ਥਾਂ ਯੂਰਪੀਅਨ ਸੁਪਰ ਲੀਗ ਕਰਵਾਉਣ ਦਾ ਐਲਾਨ ਕੀਤਾ। ਜਿਨ੍ਹਾਂ 'ਚ ਆਰਸਨਲ, ਚੈਲਸੀ, ਮਾਨਚੈਸਟਰ ਸਿਟੀ, ਲਿਵਰਪੂਲ, ਟੌਟਨਮ, ਮਾਨਚੈਸਟਰ ਯੂਨਾਈਟਡ, ਰੀਅਲ ਮੈਡਰਿਡ, ਬਾਰਸੀਲੋਨਾ, ਏ ਸੀ ਮਿਲਾਨ, ਇੰਟਰ ਮਿਲਾਨ, ਅਟਲੈਟਿਕ ਮੈਡਰਿਡ ਤੇ ਜਵੈਂਟਸ ਵਰਗੀਆਂ ਨਾਮਵਰ ਕਲੱਬਾਂ ਸ਼ਾਮਲ ਹਨ। ਇਨ੍ਹਾਂ ਕਲੱਬਾਂ ਦੇ ਬਾਗੀ ਹੋਣ ਦਾ ਕਾਰਨ ਯੂਏਫਾ (ਯੂਰਪੀ ਫੁੱਟਬਾਲ ਦੀ ਸੰਚਾਲਕ) ਵਲੋਂ 2024 ਦੀ ਚੈਂਪੀਅਨਜ਼ ਲੀਗ 'ਚ ਟੀਮਾਂ ਦੀ ਗਿਣਤੀ ਵਧਾਉਣ ਦੇ ਵਾਅਦੇ ਤੋਂ ਮੁਕਰਨਾ ਸੀ। ਭਾਵੇਂ ਯੂਏਫਾ ਨੇ ਟੀਮਾਂ ਦੀ ਗਿਣਤੀ ਨਾ ਵਧਾਉਣ ਦਾ ਫੈਸਲਾ ਲੰਘੀ ਜਨਵਰੀ 'ਚ ਚੁੱਪ-ਚੁਪੀਤੇ ਲੈ ਲਿਆ ਸੀ ਪਰ ਇਸ ਦਾ ਐਲਾਨ ਬੀਤੇ ਦਿਨੀਂ ਹੋਇਆ ਹੈ। ਯੂਏਫਾ ਵਲੋਂ ਜਨਵਰੀ 'ਚ ਲਏ ਗਏ ਫੈਸਲੇ ਦੀ ਭਿਣਕ ਪੈਣ 'ਤੇ ਉਪਰੋਕਤ ਕਲੱਬਾਂ ਨੇ 20 ਟੀਮਾਂ 'ਤੇ ਆਧਾਰਿਤ ਯੂਰਪੀਅਨ ਸੁਪਰ ਲੀਗ ਕਰਵਾਉਣ ਲਈ ਅੰਦਰਖਾਤੇ ਚਾਰਾਜੋਈ ਆਰੰਭ ਕਰ ਦਿੱਤੀ ਸੀ। ਬੀਤੇ ਦਿਨੀਂ ਯੂਏਫਾ ਵਲੋਂ ਚੈਂਪੀਅਨਜ਼ ਲੀਗ 'ਚ ਟੀਮਾਂ ਦੀ ਗਿਣਤੀ ਨਾ ਵਧਾਉਣ ਦਾ ਐਲਾਨ ਕਰਦਿਆਂ ਹੀ ਉਕਤ 12 ਕਲੱਬਾਂ ਨੇ ਯੂਰਪੀਅਨ ਸੁਪਰ ਲੀਗ ਕਰਵਾਉਣ ਦਾ ਐਲਾਨ ਕਰ ਦਿੱਤਾ। ਜਿਸ ਨਾਲ ਫੁੱਟਬਾਲ ਜਗਤ 'ਚ ਭੁਚਾਲ ਆ ਗਿਆ। ਸਪੇਨ ਦੇ ਕਲੱਬ ਰੀਅਲ ਮੈਡਰਿਡ ਦੇ ਮੁਖੀ ਫਲੋਰੈਟੀਨੋ ਪੇਰੇਜ਼ ਨੂੰ ਸੁਪਰ ਲੀਗ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਨਵੀਂ ਲੀਗ ਯੂਰਪੀ ਫੁੱਟਬਾਲ ਨੂੰ ਬਚਾਉਣ ਲਈ ਕਰਵਾਈ ਜਾ ਰਹੀ ਹੈ ਅਤੇ ਇਸ 'ਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਆਪਣੇ-ਆਪਣੇ ਦੇਸ਼ਾਂ ਲਈ ਖੇਡਣ ਦੀ ਖੁੱਲ੍ਹ ਹੋਵੇਗੀ। ਇਸ ਲੀਗ 'ਚ 20 ਟੀਮਾਂ ਹੋਣਗੀਆਂ, ਜਿਸ ਲਈ 12 ਟੀਮਾਂ ਨੇ ਹਾਮੀ ਭਰ ਦਿੱਤੀ ਹੈ ਅਤੇ ਬਾਕੀ 8 ਟੀਮਾਂ ਨਾਲ ਗੱਲਬਾਤ ਚੱਲ ਰਹੀ ਹੈ। ਪ੍ਰਬੰਧਕਾਂ ਵਲੋਂ ਇਸ ਲੀਗ ਨੂੰ ਚੈਂਪੀਅਨਜ਼ ਲੀਗ ਵਾਂਗ ਹੀ ਕਰਵਾਉਣ ਦਾ ਦਾਅਵਾ ਕੀਤਾ ਹੈ।
ਸੁਪਰ ਲੀਗ ਦੀ ਰੂਪ-ਰੇਖਾ: ਯੂਰਪੀਅਨ ਸੁਪਰ ਲੀਗ 'ਚ 20 ਟੀਮਾਂ ਸ਼ਾਮਲ ਹੋਣਗੀਆਂ। ਪੰਦਰਾਂ ਟੀਮਾਂ ਸਥਾਈ ਤੌਰ 'ਤੇ ਖੇਡਣਗੀਆਂ ਅਤੇ ਬਾਕੀ ਪੰਜ ਟੀਮਾਂ ਆਪਣੀ ਘਰੇਲੂ ਕਾਰਗੁਜ਼ਾਰੀ ਦੇ ਅਧਾਰ 'ਤੇ ਲੀਗ 'ਚ ਸਥਾਨ ਬਣਾਉਣਗੀਆਂ। ਚੈਂਪੀਅਨਜ਼ ਲੀਗ ਵਾਂਗ ਹੀ ਸੁਪਰ ਲੀਗ 'ਚ 20 ਟੀਮਾਂ ਨੂੰ 10-10 ਦੇ ਦੋ ਪੂਲਾਂ 'ਚ ਵੰਡਿਆ ਜਾਵੇਗਾ। ਆਪਣੇ ਅਤੇ ਵਿਰੋਧੀ ਟੀਮ ਦੇ ਮੈਦਾਨ 'ਚ ਸਾਰੀਆਂ ਟੀਮਾਂ ਆਪਸ 'ਚ 1-1 ਮੈਚ ਖੇਡਣਗੀਆਂ। ਦੋਵਾਂ ਪੂਲਾਂ ਦੀਆਂ ਸਿਖਰਲੀਆਂ 3-3 ਟੀਮਾਂ ਕੁਆਰਟਰ ਫਾਈਨਲ 'ਚ ਪ੍ਰਵੇਸ਼ ਕਰਨਗੀਆਂ ਅਤੇ ਦੋਨਾਂ ਪੂਲਾਂ 'ਚੋਂ ਚੌਥੇ ਤੇ ਪੰਜਵੇਂ ਸਥਾਨ 'ਤੇ ਰਹਿਣ ਵਾਲੀਆਂ ਟੀਮਾਂ 'ਚੋਂ 2 ਟੀਮਾਂ ਪਲੇਅ ਆਫ਼ ਰਾਹੀਂ ਕੁਆਰਟਰ ਫਾਈਨਲ 'ਚ ਖੇਡਣ ਦੀਆਂ ਹੱਕਦਾਰ ਬਣਨਗੀਆਂ।
ਨਵੀਂ ਲੀਗ ਲਈ ਚੁਣੌਤੀਆਂ : ਯੂਰਪੀਅਨ ਸੁਪਰ ਲੀਗ ਨੂੰ ਮੁਢਲੇ ਪੜਾਅ 'ਤੇ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬਾਗ਼ੀ ਹੋਏ ਕਲੱਬਾਂ ਨੂੰ ਉਨ੍ਹਾਂ ਦੀਆਂ ਘਰੇਲੂ ਫੁੱਟਬਾਲ ਸੰਸਥਾਵਾਂ ਵਲੋਂ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਦੀਆਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਜਿਸ ਤਹਿਤ ਸਭ ਤੋਂ ਵੱਡੀ ਘਟਨਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਬੌਰਿਸ ਜੌਹਨਸਨ ਵਲੋਂ ਇਹ ਕਹਿਣਾ ਕਿ ਨਵੀਂ ਲੀਗ ਫੁੱਟਬਾਲ ਲਈ ਘਾਤਕ ਸਾਬਤ ਹੋਵੇਗੀ ਅਤੇ ਉਹ ਇਸ ਲੀਗ 'ਚ ਸ਼ਾਮਿਲ ਕਲੱਬਾਂ ਖਿਲਾਫ ਹੋਣ ਵਾਲੀ ਹਰ ਕਾਰਵਾਈ ਦਾ ਸਮੱਰਥਨ ਕਰਨਗੇ। ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋ ਦਾ ਕਹਿਣਾ ਹੈ ਕਿ ਉਹ ਆਪਣੇ ਦੇਸ਼ ਦੇ ਕਲੱਬਾਂ ਦੀ ਸ਼ਲਾਘਾ ਕਰਦੇ ਹਨ, ਜੋ ਨਵੀਂ ਲੀਗ ਦਾ ਹਿੱਸਾ ਨਹੀਂ ਬਣੇ। ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਬੈਕਹਮ ਦਾ ਕਹਿਣਾ ਹੈ ਕਿ ਉਹ ਇਕ ਖਿਡਾਰੀ ਤੇ ਮਾਲਿਕ ਦੇ ਤੌਰ 'ਤੇ ਜਾਣਦੇ ਹਨ ਕਿ ਪ੍ਰਸ਼ੰਸਕਾਂ ਤੋਂ ਬਿਨਾਂ ਖੇਡਾਂ ਕੁਝ ਵੀ ਨਹੀਂ ਹਨ। ਜੇਕਰ ਨਵੀਂ ਲੀਗ ਹੁੰਦੀ ਤਾਂ ਫੁੱਟਬਾਲ ਸੰਚਾਲਕਾਂ ਨੂੰ ਦਰਸ਼ਕਾਂ ਦੀ ਨਾਰਾਜ਼ਗੀ ਝੱਲਣੀ ਪਵੇਗੀ। ਫੀਫਾ ਦੇ ਪ੍ਰਧਾਨ ਜਿਆਨੀ ਇਫੈਟੀਨੋ ਦਾ ਕਹਿਣਾ ਹੈ ਕਿ ਉਹ ਨਵੀਂ ਲੀਗ ਨੂੰ ਅਸਵੀਕਾਰ ਕਰਦੇ ਹਨ। ਜੋ ਇਸ ਲੀਗ ਨੂੰ ਅੱਗੇ ਵਧਾਉਣਗੇ, ਉਨ੍ਹਾਂ ਨੂੰ ਨਤੀਜੇ ਭੁਗਤਣ ਲਈ ਤਿਆਰ ਰਹਿਣਾ ਹੋਵੇਗਾ। ਯੂਏਫਾ ਦੇ ਪ੍ਰਧਾਨ ਅਲੈਗਜ਼ੈਂਡਰ ਸੈਫਰਿਨ ਦਾ ਕਹਿਣਾ ਹੈ ਕਿ ਨਵੀਂ ਲੀਗ 'ਚ ਸ਼ਮੂਲੀਅਤ ਕਰਨ ਵਾਲੇ ਕਲੱਬ ਬਹੁਤ ਵੱਡੀ ਗ਼ਲਤੀ ਕਰ ਰਹੇ ਹਨ। ਉਹ ਆਪਣਾ ਫੈਸਲਾ ਵਾਪਿਸ ਲੈ ਸਕਦੇ ਹਨ। ਗ਼ਲਤੀ ਹਰੇਕ ਤੋਂ ਹੋ ਸਕਦੀ ਹੈ। ਇਸ ਤੋਂ ਇਲਾਵਾ ਦਰਸ਼ਕਾਂ ਵਲੋਂ ਵੀ ਨਵੀਂ ਲੀਗ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਸੋਸ਼ਲ ਮੀਡੀਆ 'ਚ ਬਾਗੀ 12 ਕਲੱਬਾਂ ਦੀਆਂ ਟੀਮਾਂ ਨੂੰ ਡਰਟੀ ਡਜ਼ਨ (ਮਾੜੀ ਦਰਜਨ) ਦਾ ਨਾਂਅ ਦਿੱਤਾ ਗਿਆ ਹੈ। ਇਸ ਵਿਰੋਧ ਵਾਲੇ ਮਾਹੌਲ 'ਚ ਇੰਗਲੈਂਡ ਦੇ ਕਲੱਬਾਂ ਮਾਨਚੈਸਟਰ ਯੂਨਾਈਟਿਡ, ਚੈਲਸੀ, ਮਾਨਚੈਸਟਰ ਸਿਟੀ, ਲਿਵਰਪੂਲ, ਟਾਟਹਨਮ ਤੇ ਆਰਸਨਲ ਵਲੋਂ ਯੂਰਪੀਅਨ ਸੁਪਰ ਲੀਗ 'ਚੋਂ ਆਪਣਾ ਨਾਮ ਵਾਪਿਸ ਲੈਣ ਦਾ ਐਲਾਨ ਕਰਨ ਦੀਆਂ ਵੀ ਖ਼ਬਰਾਂ ਆ ਰਹੀਆਂ ਹਨ।

-ਮੋਬਾਈਲ : 9779590575

ਖ਼ਬਰ ਸ਼ੇਅਰ ਕਰੋ

 

ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ

ਰਾਫ਼ੇਲ ਨਡਾਲ ਨੇ 12ਵੀਂ ਵਾਰ ਜਿੱਤੀ ਟਰਾਫ਼ੀ

ਵਿਸ਼ਵ ਰੈਂਕਿੰਗ 'ਚ ਦੂਸਰੇ ਨੰਬਰ ਦੇ ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫ਼ੇਲ ਨਡਾਲ ਨੇ ਇਕ ਵਾਰ ਫਿਰ ਕਲੇਅ ਕੋਰਟ 'ਤੇ ਆਪਣੀ ਬਾਦਸ਼ਾਹਤ ਸਾਬਤ ਕਰਦਿਆਂ ਬਾਰਸੀਲੋਨਾ ਓਪਨ ਟੈਨਿਸ ਟੂਰਨਮੈਂਟ ਦਾ ਖਿਤਾਬ ਆਪਣੇ ਨਾਂਅ ਕੀਤਾ। ਨਡਾਲ ਨੇ ਵਿਸ਼ਵ ਨੰਬਰ ਪੰਜ ਮਿਸਰ ਦੇ ...

ਪੂਰੀ ਖ਼ਬਰ »

ਆਈ.ਪੀ.ਐਲ. ਨਾਲ ਕ੍ਰਿਕਟਰ ਮਾਲਾਮਾਲ, ਕੋਰੋਨਾ ਨਾਲ ਆਮ ਜਨਤਾ ਬੇਹਾਲ

ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਕਿਹਾ ਕਿ ਦੇਸ਼ ਦੇ ਕ੍ਰਿਕਟਰ ਕੋਰੋਨਾ ਨੂੰ ਲੈ ਕੇ ਅੱਖਾਂ ਤੇ ਕੰਨ ਬੰਦ ਨਹੀਂ ਕਰ ਸਕਦੇ। ਇਸ ਵੇਲੇ ਸਾਡੇ ਦੇਸ਼ ਦੀ ਮੈਡੀਕਲ ਵਿਵਸਥਾ ਪੂਰੀ ਤਰ੍ਹਾਂ ਨਾਲ ਚਰਮਰਾ ਗਈ ਹੈ ਤੇ ਇਸ ਵਿਚ ਹਸਪਤਾਲ ਦੇ ਕਰਮਚਾਰੀਆਂ ਤੇ ...

ਪੂਰੀ ਖ਼ਬਰ »

ਕ੍ਰਿਕਟ, ਸ਼ਾਟ ਪੁੱਟ ਅਤੇ ਡਿਸਕਸ ਥਰੋ ਦਾ ਨੇਤਰਹੀਣ ਖਿਡਾਰੀ ਗੌਰਵ ਬਿੰਦ

ਗੌਰਵ ਬਿੰਦ ਜਨਮ ਤੋਂ ਹੀ ਨੇਤਰਹੀਣ ਹੈ ਪਰ ਉਸ ਨੇ ਨੇਤਰਹੀਣ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰੀ ਸਗੋਂ ਉਹ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਬਣਿਆ ਜਿਹੜੇ ਕਹਿੰਦੇ ਸੀ ਕਿ ਗੌਰਵ ਬਿੰਦ ਤਾਂ ਨੇਤਰਹੀਣ ਹੈ ਉਹ ਜ਼ਿੰਦਗੀ ਵਿਚ ਅੱਗੇ ਜਾ ਕੇ ਕੀ ਕਰੇਗਾ ਪਰ ਗੌਰਵ ਬਿੰਦ ਨੇ ...

ਪੂਰੀ ਖ਼ਬਰ »

ਨੌਜਵਾਨਾਂ ਲਈ ਮਿਸਾਲ ਅੰਤਰਰਾਸ਼ਟਰੀ ਦੌੜਾਕ ਮਾਸਟਰ ਸਰਬਜੀਤ ਸਿੰਘ ਕਾਹਲੋਂ

ਮਾਸਟਰ ਸਰਬਜੀਤ ਸਿੰਘ ਕਾਹਲੋਂ ਕਿੱਤੇ ਵਜੋਂ ਰਿਟਾਇਰਡ ਪੀ.ਟੀ.ਆਈ. ਅਧਿਆਪਕ ਹਨ, ਜਿਨ੍ਹਾਂ ਨੇ ਆਪਣੇ ਅਧਿਆਪਨ ਦੌਰਾਨ ਵੀ ਖੇਡਾਂ ਦਾ ਵਿਸ਼ਾ ਬੜੀ ਮਿਹਨਤ ਤੇ ਲਗਨ ਨਾਲ ਪੜ੍ਹਾਇਆ ਅਤੇ ਬਹੁਤ ਸਾਰੇ ਨੌਜਵਾਨ ਵਿਦਿਆਰਥੀਆਂ ਨੂੰ ਖੇਡਾਂ ਦੀ ਲਗਨ ਲਾਈ। ਖ਼ਾਲਸਾ ਹਾਈ ਸਕੂਲ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX