ਤਾਜਾ ਖ਼ਬਰਾਂ


ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਬਣੇਗੀ ਘੱਟ ਗਿਣਤੀ ਸਰਕਾਰ
. . .  15 minutes ago
ਟੋਰਾਂਟੋ, 21 ਸਤੰਬਰ (ਸਤਪਾਲ ਸਿੰਘ ਜੌਹਲ) - ਕੈਨੇਡਾ 'ਚ ਜਸਟਿਨ ਟਰੂਡੋ ਦੀ ਦੁਬਾਰਾ ਘੱਟ ਗਿਣਤੀ ਸਰਕਾਰ ਬਣੇਗੀ...
ਜਸਟਿਨ ਟਰੂਡੋ ਨੂੰ ਮਿਲੀ ਜਿੱਤ
. . .  10 minutes ago
ਟੋਰਾਂਟੋ, 21 ਸਤੰਬਰ - ਜਸਟਿਨ ਟਰੂਡੋ ਨੇ ਜਿੱਤ ਹਾਸਲ ਕੀਤੀ ...
ਕੈਲਗਰੀ ਸਕਾਈਵਿਊ ਤੋਂ ਜਾਰਜ ਚਾਹਲ ਜੇਤੂ
. . .  55 minutes ago
ਕੈਲਗਰੀ 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਸਕਾਈਵਿਊ ਤੋਂ ਲਿਬਰਲ ਉਮੀਦਵਾਰ ਜਾਰਜ ਚਾਹਲ ਨੇ...
ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ
. . .  59 minutes ago
ਮੁੰਬਈ, 21 ਸਤੰਬਰ - ਮੁੰਬਈ ਪੁਲਿਸ ਦੀ ਅਪਰਾਧ ਸ਼ਾਖਾ ਨੇ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਮਾਮਲੇ ਵਿਚ ਫ਼ਰਾਰ ਮੁਲਜ਼ਮਾਂ ਦੇ ਵਿਰੁੱਧ ਲੁੱਕ ਆਊਟ ਸਰਕੁਲਰ ਜਾਰੀ ਕੀਤਾ ...
ਆਈ.ਈ.ਡੀ. ਰਿਕਵਰੀ ਨਾਲ ਜੁੜੇ ਮਾਮਲੇ ਵਿਚ ਸੱਤ ਥਾਵਾਂ 'ਤੇ ਤਲਾਸ਼ੀ ਅਭਿਆਨ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਆਈ.ਈ.ਡੀ. ਰਿਕਵਰੀ ਨਾਲ ਜੁੜੇ 27 ਜੂਨ ਦੇ ਮਾਮਲੇ ਵਿਚ ਰਾਸ਼ਟਰੀ ਜਾਂਚ ਏਜੰਸੀ ਵਲੋਂ ਅਨੰਤਨਾਗ, ਬਾਰਾਮੂਲਾ, ਸ੍ਰੀਨਗਰ, ਡੋਡਾ, ਕਿਸ਼ਤਵਾੜ ਸਮੇਤ ਸੱਤ...
ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਆਏ ਸਾਹਮਣੇ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਦੇ 26,115 ਨਵੇਂ ਮਾਮਲੇ ਸਾਹਮਣੇ ਆਏ ਹਨ...
ਹਰੀਸ਼ ਰਾਵਤ ਨੇ ਟਵੀਟ ਕਰਕੇ ਭਾਜਪਾ ਨੂੰ ਮੋਦੀ-ਨਵਾਜ ਦੀ ਗਲਵੱਕੜੀ ਤੇ ਬਿਰਿਆਨੀ ਯਾਦ ਕਰਵਾਈ
. . .  about 1 hour ago
ਨਵੀਂ ਦਿੱਲੀ, 21 ਸਤੰਬਰ - ਭਾਜਪਾ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ 'ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਦੋਸਤੀ ਕਰਕੇ ਘੇਰਨ ਦੇ ਮੁੱਦੇ 'ਤੇ ਹਰੀਸ਼ ਰਾਵਤ ਨੇ ਟਵੀਟ ਕਰਕੇ ਕਿਹਾ ਕਿ ਜਦੋਂ ਸਿੱਧੂ ਭਾਜਪਾ ਵਿਚ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਦਾ ਦੋਸਤੀ ਇਮਰਾਨ ਖਾਨ ਨਾਲ ਸੀ...
ਡਿਪਟੀ ਕਮਿਸ਼ਨਰ ਲੁਧਿਆਣਾ 5 ਮਿੰਟ ਪਹਿਲਾ ਦਫ਼ਤਰ ਪੁੱਜੇ
. . .  about 2 hours ago
ਲੁਧਿਆਣਾ, 21 ਸਤੰਬਰ (ਪੁਨੀਤ ਬਾਵਾ) - ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਸੂਬੇ ਦੇ ਸਾਰੇ ਅਧਿਕਾਰੀਆਂ ਨੂੰ ਆਪਣੇ ਦਫ਼ਤਰਾਂ 'ਚ ਸਵੇਰੇ 9 ਵਜੇ ਪੁੱਜਣ ਦੀ ਹਦਾਇਤ ਕੀਤੀ ਗਈ ਹੈ। ਜਿਸ ਤਹਿਤ ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ 9 ਵੱਜਣ ਤੋਂ ਪੰਜ ਮਿੰਟ ਪਹਿਲਾਂ ਹੀ...
ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਜਸਰਾਜ ਸਿੰਘ ਹੱਲਣ ਨੇ ਪ੍ਰਾਪਤ ਕੀਤੀ ਜਿੱਤ
. . .  about 3 hours ago
ਕੈਲਗਰੀ, 21 ਸਤੰਬਰ (ਜਸਜੀਤ ਸਿੰਘ ਧਾਮੀ) - ਸੰਸਦੀ ਹਲਕਾ ਕੈਲਗਰੀ ਫੋਰੈਸਟ ਲਾਉਨ ਤੋਂ ਕੰਜ਼ਰਵੇਟਿਵ ਉਮੀਦਵਾਰ ਪੂਰਨ ਗੁਰਸਿੱਖ ਜਸਰਾਜ ਸਿੰਘ ਹੱਲਣ ਨੇ ਜਿੱਤ ਪ੍ਰਾਪਤ ਕੀਤੀ ਹੈ...
ਸ਼ੁਰੂਆਤੀ ਚੋਣ ਨਤੀਜਿਆਂ 'ਚ ਜਸਟਿਨ ਟਰੂਡੋ ਨੂੰ ਬੜ੍ਹਤ
. . .  about 3 hours ago
ਟੋਰਾਂਟੋ, 21 ਸਤੰਬਰ - ਅਧਿਕਾਰਕ ਨਤੀਜਿਆਂ ਮੁਤਾਬਿਕ ਕੈਨੇਡਾ ਦੀ ਜਸਟਿਨ ਟਰੂਡੋ ਦੀ ਅਗਵਾਈ ਹੇਠਲੀ ਸੱਤਾਧਿਰ ਲਿਬਰਲ ਪਾਰਟੀ ਨੇ ਕੈਨੇਡਾ ਦੀਆਂ 44ਵੀਆਂ ਕੌਮੀ ਚੋਣਾਂ ਵਿਚ ਇਕ ਫ਼ੀਸਦੀ ਨਾਲ ਸ਼ੁਰੂਆਤੀ ਬੜ੍ਹਤ ਬਣਾਈ ਹੈ...
⭐ਮਾਣਕ - ਮੋਤੀ⭐
. . .  about 3 hours ago
ਚੰਨੀ ਦੀ ਅਗਵਾਈ ‘ਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਲਾਗੂ ਕਰਨ ਲਈ ਕੀਤਾ ਗਿਆ ਵਿਚਾਰ-ਵਟਾਂਦਰਾ
. . .  about 11 hours ago
ਚੰਡੀਗੜ੍ਹ , 21 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ...
ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ
. . .  1 day ago
ਕਾਰ ਰਾਵੀ ਨਦੀ ਵਿਚ ਡਿੱਗੀ , ਜੋੜੇ ਦੀ ਦਰਦਨਾਕ ਮੌਤ
. . .  1 day ago
ਡਮਟਾਲ,20 ਸਤੰਬਰ (ਰਾਕੇਸ਼ ਕੁਮਾਰ)- ਚੰਬਾ-ਭਰਮੌਰ ਐਨ.ਐਚ. ਪਰ ਦੁਰਗੇਥੀ ਅਤੇ ਧਾਕੋਗ ਦੇ ਵਿਚਕਾਰ, ਇਕ ਕਾਰ ਬੇਕਾਬੂ ਹੋ ਗਈ ਅਤੇ ਰਾਵੀ ਨਦੀ ਵਿਚ ਜਾ ਡਿੱਗੀ । ਇਸ ਹਾਦਸੇ ਵਿਚ ਜੋੜੇ ਦੀ ਦਰਦਨਾਕ ਮੌਤ...
ਆਈ.ਪੀ.ਐਲ. 2021: ਕੇ.ਕੇ.ਆਰ. ਦੀ ਆਰ.ਸੀ.ਬੀ. ਉੱਤੇ ਇੱਕਤਰਫਾ ਜਿੱਤ
. . .  1 day ago
ਪੰਜਾਬ ਦੇ ਉਪ ਮੁੱਖ ਮੰਤਰੀ ਬਣੇ ਸੁਖਜਿੰਦਰ ਸਿੰਘ ਰੰਧਾਵਾ ਨੇ ਸੰਭਾਲਿਆ ਅਹੁਦਾ , ਸਿੱਧੂ ਰਹੇ ਗ਼ੈਰਹਾਜ਼ਰ
. . .  1 day ago
ਚੰਨੀ ਸਰਕਾਰ ਨੇ ਮੁਲਾਜ਼ਮਾਂ ਦੀ ਹਾਜ਼ਰੀ ਤੇ ਚੈਕਿੰਗ ਬਾਰੇ ਜਾਰੀ ਕੀਤੇ ਨਵੇਂ ਹੁਕਮ
. . .  1 day ago
ਚੰਡੀਗੜ੍ਹ, 20 ਸਤੰਬਰ - ਪੰਜਾਬ ਸਰਕਾਰ ਨੇ ਰਾਜ ਦੇ ਸਰਕਾਰੀ ਮੁਲਾਜ਼ਮਾਂ ਦਾ ਸਵੇਰੇ ਸਮੇਂ ਸਿਰ ਆਉਣਾ ਤੇ ਸ਼ਾਮ ਨੁੰ ਡਿਊਟੀ ਪੂਰੀ ਕਰ ਕੇ ਸਮੇਂ ਸਿਰ ਜਾਣਾ ਯਕੀਨੀ ਬਣਾਉਣ ਵਾਸਤੇ ਹੁਕਮ ਜਾਰੀ ਕੀਤੇ ਹਨ। ਰਾਜ ਦੇ ਪ੍ਰਸੋਨਲ ਵਿਭਾਗ...
ਪੰਜਾਬ ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਚੱਲ ਰਹੀ ਹੈ: ਕਿਸੇ ਵੀ ਭ੍ਰਿਸ਼ਟ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ
. . .  1 day ago
ਪੰਜਾਬ ਕੈਬਨਿਟ ਦੀ ਮੀਟਿੰਗ ਸ਼ੁਰੂ
. . .  1 day ago
ਰਾਸ਼ਟਰਪਤੀ ਜੋ ਬਾਈਡਨ 24 ਸਤੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਦੁਵੱਲੀ ਮੀਟਿੰਗ ਵਿਚ ਸ਼ਾਮਲ ਹੋਣਗੇ
. . .  1 day ago
ਰਾਇਲ ਚੈਲੰਜਰਜ਼ ਬੰਗਲੌਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
. . .  1 day ago
ਦਿੱਲੀ ਦੀ ਅਦਾਲਤ ਨੇ ਮਕੋਕਾ ਮਾਮਲੇ ’ਚ ਅਦਾਕਾਰਾ ਲੀਨਾ ਮਾਰੀਆ ਨੂੰ 27 ਸਤੰਬਰ ਤੱਕ ਨਿਆਇਕ ਹਿਰਾਸਤ ’ਚ ਭੇਜਿਆ
. . .  1 day ago
ਗੁਲਾਬੀ ਸੁੰਡੀ ਤੋਂ ਦੁਖੀ ਪਿੰਡ ਜੱਜ਼ਲ ’ਚ ਕਿਸਾਨਾਂ ਨੇ ਖੜ੍ਹੀ ਨਰਮੇ ਦੀ ਫ਼ਸਲ ਪੁੱਟੀ
. . .  1 day ago
ਰਾਮਾਂ ਮੰਡੀ (ਬਠਿੰਡਾ) ,20 ਸਤੰਬਰ (ਅਮਰਜੀਤ ਸਿੰਘ ਲਹਿਰੀ)-ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਿਸਾਨ ਨੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਖ਼ਰਾਬ ਹੋਈ ਆਪਣੀ ਨਰਮੇ ਦੀ ਖੜ੍ਹੀ ਫ਼ਸਲ ਪੁੱਟ ਦਿੱਤੀ। ਪਿੰਡ ਦੇ ਸਰਪੰਚ ਗੁਰਸ਼ਰਨ ਸਿੰਘ ...
ਅਜਨਾਲਾ ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੇ 3 ਕਥਿਤ ਮੁਲਜ਼ਮ ਅਦਾਲਤ ਨੇ ਮੁੜ 2 ਦਿਨ ਦੇ ਰਿਮਾਂਡ 'ਤੇ ਭੇਜੇ
. . .  1 day ago
ਅਜਨਾਲਾ, 20 ਸਤੰਬਰ (ਗੁਰਪ੍ਰੀਤ ਸਿੰਘ ਢਿੱਲੋਂ) - ਅਗਸਤ ਮਹੀਨੇ ਵਿਚ ਸ਼ਰਮਾ ਫਿਲਿੰਗ ਸਟੇਸ਼ਨ ਅਜਨਾਲਾ 'ਤੇ ਹੋਏ ਆਈ.ਈ.ਡੀ ਟਿਫ਼ਨ ਬੰਬ ਧਮਾਕਾ ਮਾਮਲੇ 'ਚ ਗ੍ਰਿਫ਼ਤਾਰ ਅਜਨਾਲਾ ਖੇਤਰ ਨਾਲ ਸੰਬੰਧਿਤ ਤਿੰਨ...
ਪਿੰਡ ਜੱਜ਼ਲ 'ਚ ਕਰਜ਼ੇ ਤੋਂ ਦੁਖੀ ਕਿਸਾਨ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਕੀਤੀ ਜੀਵਨ ਲੀਲਾ ਸਮਾਪਤ
. . .  1 day ago
ਰਾਮਾਂ ਮੰਡੀ (ਬਠਿੰਡਾ) 20 ਸਤੰਬਰ (ਅਮਰਜੀਤ ਸਿੰਘ ਲਹਿਰੀ) - ਰਾਮਾਂ ਮੰਡੀ ਦੇ ਨੇੜਲੇ ਪਿੰਡ ਜੱਜ਼ਲ ਵਿਖੇ ਕਰਜ਼ੇ ਤੋਂ ਦੁਖੀ 42 ਸਾਲਾ ਕਿਸਾਨ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਖੇਡ ਜਗਤ

ਯੂਰਪੀ ਫੁੱਟਬਾਲ 'ਚ ਹੋਈ ਵੱਡੀ ਉੱਥਲ-ਪੁਥਲ

ਇੰਗਲੈਂਡ ਦੇ ਸਾਬਕਾ ਕਪਤਾਨ ਡੇਵਿਡ ਬੈਕਹਮ ਦਾ ਕਹਿਣਾ ਹੈ ਕਿ ਉਹ ਇਕ ਖਿਡਾਰੀ ਤੇ ਮਾਲਿਕ ਦੇ ਤੌਰ 'ਤੇ ਜਾਣਦੇ ਹਨ ਕਿ ਪ੍ਰਸ਼ੰਸਕਾਂ ਤੋਂ ਬਿਨਾਂ ਖੇਡਾਂ ਕੁਝ ਵੀ ਨਹੀਂ ਹਨ। ਖੇਡ ਜਗਤ ਦੇ ਟੂਰਨਾਮੈਂਟਾਂ 'ਚ ਯੂਰਪੀ ਫੁੱਟਬਾਲ ਦੀ ਚੈਂਪੀਅਨਜ਼ ਲੀਗ ਦਾ ਸਥਾਨ ਬਹੁਤ ਵੱਡਾ ...

ਪੂਰੀ ਖ਼ਬਰ »

ਬਾਰਸੀਲੋਨਾ ਓਪਨ ਟੈਨਿਸ ਟੂਰਨਾਮੈਂਟ

ਰਾਫ਼ੇਲ ਨਡਾਲ ਨੇ 12ਵੀਂ ਵਾਰ ਜਿੱਤੀ ਟਰਾਫ਼ੀ

ਵਿਸ਼ਵ ਰੈਂਕਿੰਗ 'ਚ ਦੂਸਰੇ ਨੰਬਰ ਦੇ ਸਪੇਨ ਦੇ ਸਟਾਰ ਟੈਨਿਸ ਖਿਡਾਰੀ ਰਾਫ਼ੇਲ ਨਡਾਲ ਨੇ ਇਕ ਵਾਰ ਫਿਰ ਕਲੇਅ ਕੋਰਟ 'ਤੇ ਆਪਣੀ ਬਾਦਸ਼ਾਹਤ ਸਾਬਤ ਕਰਦਿਆਂ ਬਾਰਸੀਲੋਨਾ ਓਪਨ ਟੈਨਿਸ ਟੂਰਨਮੈਂਟ ਦਾ ਖਿਤਾਬ ਆਪਣੇ ਨਾਂਅ ਕੀਤਾ। ਨਡਾਲ ਨੇ ਵਿਸ਼ਵ ਨੰਬਰ ਪੰਜ ਮਿਸਰ ਦੇ ...

ਪੂਰੀ ਖ਼ਬਰ »

ਆਈ.ਪੀ.ਐਲ. ਨਾਲ ਕ੍ਰਿਕਟਰ ਮਾਲਾਮਾਲ, ਕੋਰੋਨਾ ਨਾਲ ਆਮ ਜਨਤਾ ਬੇਹਾਲ

ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਕਿਹਾ ਕਿ ਦੇਸ਼ ਦੇ ਕ੍ਰਿਕਟਰ ਕੋਰੋਨਾ ਨੂੰ ਲੈ ਕੇ ਅੱਖਾਂ ਤੇ ਕੰਨ ਬੰਦ ਨਹੀਂ ਕਰ ਸਕਦੇ। ਇਸ ਵੇਲੇ ਸਾਡੇ ਦੇਸ਼ ਦੀ ਮੈਡੀਕਲ ਵਿਵਸਥਾ ਪੂਰੀ ਤਰ੍ਹਾਂ ਨਾਲ ਚਰਮਰਾ ਗਈ ਹੈ ਤੇ ਇਸ ਵਿਚ ਹਸਪਤਾਲ ਦੇ ਕਰਮਚਾਰੀਆਂ ਤੇ ਡਾਕਟਰਾਂ ਦਾ ਕੋਈ ਦੋਸ਼ ਨਹੀਂ ਹੈ।
ਐਕਟਰ ਸ਼ੂਟਿੰਗ 'ਚ ਤੇ ਨੇਤਾ ਰੈਲੀਆਂ 'ਚ ਮਸ਼ਰੂਫ਼ ਹਨ। ਕ੍ਰਿਕਟਰ ਆਈ.ਪੀ.ਐਲ. ਖੇਡ ਰਹੇ ਹਨ ਤੇ ਆਮ ਜਨਤਾ ਘਰ 'ਚ ਭੁੱਖੀ ਪਿਆਸੀ ਬੈਠ ਕੇ ਕੋਰੋਨਾ ਨੂੰ ਹਰਾ ਰਹੀ ਹੈ। ਹਸਪਤਾਲਾਂ ਵਿਚ ਆਕਸੀਜਨ ਦੇ ਇੰਤਜ਼ਾਰ ਵਿਚ ਜ਼ਿੰਦਗੀ ਦਮ ਤੋੜ ਰਹੀ ਹੈ। ਇਹ ਹੈ 'ਆਤਮ ਨਿਰਭਰ ਭਾਰਤ' ਦੀ ਅਸਲ ਤਸਵੀਰ। ਭਾਰਤ ਵਿਚ ਕੋਰੋਨਾ ਦੀ ਸਥਿਤੀ ਕਾਫ਼ੀ ਗੰਭੀਰ ਹੈ ਤੇ ਹਰ ਦਿਨ ਔਸਤਨ ਚਾਰ ਲੱਖ ਦੇ ਕਰੀਬ ਮਾਮਲੇ ਆ ਰਹੇ ਹਨ। ਇਸ ਦੇ ਨਾਲ ਦੇਸ਼ ਦੀ ਅਰਥ ਵਿਵਸਥਾ ਵੀ ਲੜਖੜਾ ਗਈ ਹੈ। ਆਕਸੀਜਨ ਤੇ ਮਰੀਜ਼ਾਂ ਲਈ ਬੈੱਡ ਦੀ ਕਮੀ ਤੇ ਜੀਵਨ ਰੱਖਿਅਕ ਦਵਾਈਆਂ ਦੀ ਘਾਟ ਵੀ ਚਲ ਰਹੀ ਹੈ। ਇਸ ਮਾਮਲੇ 'ਤੇ ਵਿਸ਼ਵ ਸਿਹਤ ਸੰਗਠਨ ਨੇ ਭਾਰਤ ਨੂੰ ਹਰ ਸੰਭਵ ਮਦਦ ਦਾ ਵੀ ਭਰੋਸਾ ਦਿੱਤਾ ਹੈ। ਲੇਕਿਨ ਦੇਸ਼, ਇਸ ਵੇਲੇ ਔਖੇ ਦੌਰ ਵਿਚੋਂ ਨਿਕਲ ਰਿਹਾ ਹੈ ਪਰ ਦੇਸ਼ ਵਿਚ ਇਸ ਵੇਲੇ ਚਲ ਰਹੀ ਆਈ.ਪੀ.ਐਲ. ਨੇ ਕਈ ਸਵਾਲ ਖੜ੍ਹੇ ਕੀਤੇ ਹਨ? ਕਈ ਖਿਡਾਰੀ ਇਸ ਔਖੀ ਘੜੀ ਵਿਚ ਆਈ.ਪੀ.ਐਲ. ਨੂੰ ਅਲਵਿਦਾ ਵੀ ਕਹਿ ਕੇ ਆਪਣੇ ਦੇਸ਼ ਰਵਾਨਾ ਹੋ ਚੁੱਕੇ ਹਨ।
ਹੁਣ ਸਵਾਲ ਪੈਦਾ ਇਹ ਹੁੰਦਾ ਹੈ ਕਿ ਇਸ ਵੇਲੇ ਉਲੰਪਿਕ ਸਾਲ ਚੱਲ ਰਿਹਾ ਹੈ ਤੇ ਸਿਰਫ ਕ੍ਰਿਕਟ ਹੀ ਕਿਉਂ ਚਲ ਰਿਹਾ ਹੈ ਤੇ ਸਾਰਾ ਦੇਸ਼ ਇਸ ਵੇਲੇ ਬੰਦ ਹੈ। ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ ਤੇ ਆਈ.ਪੀ.ਐਲ. ਆਪਣੀ ਮਸਤੀ ਵਿਚ ਚੂਰ ਹੈ, ਕਿਉਂਕਿ ਇਸ ਵਿਚ ਦੇਸ਼ ਦੇ ਕਈ ਉਦਯੋਗਪਤੀਆਂ, ਨੇਤਾਵਾਂ, ਸੱਟੇਬਾਜ਼ਾਂ, ਮਾਫੀਆ ਤੇ ਅਪਰਾਧੀਆਂ ਦਾ ਪੈਸਾ ਲੱਗਾ ਹੋਇਆ ਹੈ। ਕਈ ਨੇਤਾਵਾਂ ਦੇ ਪਰਿਵਾਰ ਦੇਸ਼ ਦੇ ਕ੍ਰਿਕਟ ਬੋਰਡਾਂ ਦੇ ਨਾਲ ਜੁੜੇ ਹੋਏ ਹਨ ਤੇ ਇਸ ਤਰ੍ਹਾਂ ਨਾਲ 'ਜਬ ਸਈਆ ਬਨੇ ਕੋਤਵਾਲ ਤੇ ਫਿਰ ਡਰ ਕਾਹੇ ਕਾ...'। ਫਿਰ ਇਸ ਆਈ.ਪੀ.ਐਲ. ਦਾ ਦੇਸ਼ ਵਿਚ ਕੋਈ ਕੀ ਵਿਗਾੜ ਲਵੇਗਾ? ਇਸ ਵਿਚ ਕੋਈ ਅਤਿਕਥਨੀ ਨਹੀਂ ਕਿ ਕ੍ਰਿਕਟ ਨੇ ਆਪਣੇ ਦਮ 'ਤੇ ਆਪਣਾ ਸਾਰਾ ਸਾਮਰਾਜ ਬਣਾਇਆ ਹੈ ਤੇ ਇਸ ਦੇ ਅੱਗੇ ਬਾਕੀ ਖੇਡਾਂ ਬੌਣੀਆਂ ਲੱਗ ਰਹੀਆਂ ਹਨ। ਰਾਜ ਤੇ ਰਾਸ਼ਟਰ ਦੀਆਂ ਸਰਕਾਰਾਂ ਨੇ ਇਸ ਦੇ ਅੱਗੇ ਗੋਡੇ ਟੇਕੇ ਹਨ। ਇਸ ਦੇ ਆਪਣੇ ਕਾਨੂੰਨ ਹਨ ਤੇ ਨਿਯਮ ਹਨ। ਇਸ ਲਈ ਰਾਜਨੀਤਕ ਨੇਤਾ ਕ੍ਰਿਕਟ ਨੂੰ ਪਿਆਰ ਕਰਦੇ ਹਨ ਤੇ ਕ੍ਰਿਕਟਰਾਂ ਦੇ ਵੱਡੇ ਅਪਰਾਧ ਵੀ ਮੁਆਫ਼ ਕਰ ਦਿੰਦੇ ਹਨ। ਬਰਤਾਨੀਆ ਦੇ ਪ੍ਰਸਿੱਧ ਅਖ਼ਬਾਰ 'ਗਾਰਡੀਅਨ' ਵਿਚ ਅਨੰਦ ਬਾਸੂ ਨੇ ਲਿਖਿਆ ਹੈ ਕਿ ਭਾਰਤ ਵਿਚ ਚੀਜ਼ਾਂ ਕੁਝ ਵੱਖਰੇ ਤੌਰ 'ਤੇ ਕੰਮ ਕਰਦੀਆਂ ਹਨ ਤੇ ਭਾਰਤ ਵਿਚ ਪੈਸੇ ਦੇ ਉਗਰਾਹੀ ਕਰਨ ਵਾਲੀਆਂ ਕਈ ਸੰਸਥਾਵਾਂ ਹਨ, ਜਿਨ੍ਹਾਂ ਦੀ ਆਲੋਚਨਾ ਨਹੀਂ ਕੀਤੀ ਜਾ ਸਕਦੀ, ਬਲਕਿ ਉਨ੍ਹਾਂ ਨੂੰ ਦੇਸ਼ ਵਿਚ ਸੁਰੱਖਿਆ ਦਿੱਤੀ ਜਾ ਸਕਦੀ ਹੈ। ਇਸ ਵਿਚੋਂ ਆਈ.ਪੀ.ਐਲ. ਇਕ ਹੈ ਤੇ ਆਈ.ਪੀ.ਐਲ ਨੂੰ ਬੀ.ਸੀ.ਸੀ.ਆਈ. ਚਲਾਉਦੀ ਹੈ। ਇਸ ਦੇ ਮੁਖੀ ਸੌਰਵ ਗਾਂਗੁਲੀ ਹਨ ਤੇ ਸਕੱਤਰ ਜੈ ਸ਼ਾਹ ਜੋ ਭਾਰਤ ਦੇ ਗ੍ਰਹਿ ਮੰਤਰੀ ਦੇ ਫਰਜੰਦ ਹਨ। ਇਸੇ ਕਰਕੇ ਬੀ.ਸੀ.ਸੀ.ਆਈ. ਨੂੰ ਬਾਕੀ ਖਿਡਾਰੀਆਂ ਨਾਲੋਂ ਕੁਝ ਹਟ ਕੇ ਸਹੂਲਤਾਂ ਦਿੱਤੀਆਂ ਗਈਆਂ ਹਨ ਜਿਵੇਂ ਏਅਰਪੋਰਟ 'ਚ ਵੱਖਰਾ ਚੈਕ ਇਨ ਕਾਊਂਟਰ, ਵੱਖਰਾ ਸੁਰੱਖਿਆ ਕੋਰੀਡੋਰ ਤੇ ਹੋਰ ਹਨ।
ਆਈ.ਪੀ.ਐਲ. ਪੈਸੇ ਨਾਲ ਜੁੜਿਆ ਹੋਇਆ ਹੈ ਤੇ ਭਾਰਤੀ ਕ੍ਰਿਕਟ ਨੂੰ ਜੋ ਮੁਨਾਫ਼ਾ ਆਉਂਦਾ ਹੈ ਉਸ ਦਾ ਵੱਡਾ ਹਿੱਸਾ ਆਈ.ਪੀ.ਐਲ. ਹੈ। ਕੋਰੋਨਾ ਦੀ ਇਸ ਔਖੀ ਘੜੀ ਵਿਚ ਵਿਦੇੇਸ਼ੀ ਖਿਡਾਰੀਆਂ ਨੇ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਦੇ ਹੋਏ ਇਸ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ ਤੇ ਭਾਰਤ ਦੀ ਵਿੱਤੀ ਤੌਰ 'ਤੇ ਮਦਦ ਵੀ ਕੀਤੀ ਹੈ ਪਰ ਦੇਸ਼ ਦੇ ਖਿਡਾਰੀਆਂ ਲਈ ਸਿਰਫ ਪੈਸਾ ਹੀ ਅਹਿਮ ਹੈ। ਉਨ੍ਹਾਂ ਨੇ ਆਈ.ਪੀ.ਐਲ. ਨੂੰ ਪਹਿਲ ਦਿੱਤੀ ਹੈ ਤੇ ਦੇਸ਼ ਦੇ ਨਾਗਰਿਕ ਬੇਸ਼ੱਕ ਕੋਰੋਨਾ ਨਾਲ ਮਰ ਜਾਣ ਪਰ ਸਾਡਾ ਖੇਲ ਜਾਰੀ ਰਹਿਣਾ ਚਾਹੀਦਾ ਹੈ। ਸਾਨੂੰ ਸਾਡਾ ਖੇਡਣ ਦਾ ਪੈਸਾ ਮਿਲਣਾ ਚਾਹੀਦਾ। ਪਰ ਇਸ ਵਿਚ ਇਕ ਭਾਰਤੀ ਕ੍ਰਿਕਟਰ ਅਸ਼ਵਿਨ ਨੇ ਆਈ.ਪੀ.ਐਲ ਤੋੋਂ ਹਟਣ ਦਾ ਐਲਾਨ ਕੀਤਾ ਹੈ ਤੇ ਉਸ ਨੇ ਕਿਹਾ ਕਿ ਉਸ ਦਾ ਪਰਿਵਾਰ ਕੋਰੋਨਾ ਬਿਮਾਰੀ ਨਾਲ ਜੂਝ ਰਿਹਾ ਹੈ ਤੇ ਇਸ ਵੇਲੇ ਪਰਿਵਾਰ ਨੂੰ ਉਸ ਦੀ ਲੋੜ ਹੈ। ਪਰ ਆਸਟ੍ਰੇਲੀਆ ਕ੍ਰਿਕਟਰ ਐਡਮ ਗਿਲਕ੍ਰਿਸਟ ਨੇ ਟਵੀਟ ਕੀਤਾ ਹੈ ਕਿ ਭਾਰਤ ਵਿਚ ਕੋਵਿਡ ਦੇ ਨਤੀਜੇ ਕਾਫ਼ੀ ਡਰਾਉਣ ਵਾਲੇ ਹਨ ਪਰ ਫਿਰ ਵੀ ਆਈ.ਪੀ.ਐਲ. ਜਾਰੀ ਹੈ। ਕੀ ਇਹ ਠੀਕ ਹੈ? ਪਰ ਫਿਰ ਵੀ ਭਾਰਤ ਦੇ ਲੋਕਾਂ ਲਈ ਭਗਵਾਨ ਅੱਗੇ ਜਲਦੀ ਠੀਕ ਹੋਣ ਦੀ ਪ੍ਰਥਾਨਾ ਕਰਦਾ ਹਾਂ।
ਰਾਜਸਥਾਨ ਰਾਇਲ ਵਿਚ ਖੇਡਣ ਵਾਲੇ ਐਡਰਿਯੂ ਰਾਏ ਨੇ ਕਿਹਾ ਕਿ ਜੇਕਰ ਭਾਰਤ ਦੇ ਨਜ਼ਰੀਏ ਨਾਲ ਵੇਖਿਆ ਜਾਵੇ ਤਾਂ ਕਈ ਨਾਮੀ ਕੰਪਨੀਆਂ ਤੇ ਫਰੈਂਚਾਈਜ਼ੀ ਤੇ ਸਰਕਾਰ ਆਈ.ਪੀ.ਐਲ. 'ਤੇ ਐਨੇ ਪੈਸੇ ਖਰਚ ਕਰ ਰਹੇ ਹਨ ਤੇ ਲੋਕਾਂ ਨੂੰ ਹਸਪਤਾਲਾਂ ਵਿਚ ਬੈੱਡ ਤੇ ਆਕਸੀਜਨ ਨਹੀਂ ਮਿਲ ਰਹੀ ਹੈ। ਇਸ ਔਖੀ ਘੜੀ ਵਿਚ ਉਸ ਨੇ 50 ਹਜ਼ਾਰ ਡਾਲਰ ਪ੍ਰਧਾਨ ਮੰਤਰੀ ਕੋਸ਼ ਵਿਚ ਮਦਦ ਦੇਣ ਦਾ ਐਲਾਨ ਵੀ ਕੀਤਾ। ਕ੍ਰਿਕਟਰ ਪੈਟ ਕਮਿਸ ਨੇ ਵੀ ਆਪਣੇ ਸਾਥੀ ਖਿਡਾਰੀਆਂ ਨੂੰ ਦਾਨ ਕਰਨ ਦੀ ਅਪੀਲ ਕੀਤੀ ਤੇ ਕਿਹਾ ਮੈਂ ਵੱਡੀ ਗਿਣਤੀ ਵਿਚ ਭਾਰਤ ਵਿਚ ਕੋਰੋਨਾ ਮਹਾਂਮਾਰੀ ਨੂੰ ਵੇਖ ਕੇ ਦੁਖੀ ਹੋਇਆ ਹਾਂ ਤੇ ਇਸ ਵੇਲੇ ਭਾਰਤੀ ਕ੍ਰਿਕਟ ਖਿਡਾਰੀ ਕਿੱਥੇ ਹਨ ਜਦੋਂ ਦੇਸ਼ 'ਤੇ ਬਿਪਤਾ ਬਣੀ ਹੋਈ ਹੈ ਤੇ ਉਸ ਨੇ ਵੀ ਦੇਸ਼ ਨੂੰ ਆਕਸੀਜਨ ਖਰੀਦਣ ਲਈ ਮਦਦ ਕੀਤੀ।
ਉਲੰਪਿਕ ਚੈਂਪੀਅਨ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਨੇ ਕਿਹਾ ਕਿ ਦੇਸ਼ ਦੇ ਕ੍ਰਿਕਟਰ ਕੋਰੋਨਾ ਨੂੰ ਲੈ ਕੇ ਅੱਖਾਂ ਤੇ ਕੰਨ ਬੰਦ ਨਹੀਂ ਕਰ ਸਕਦੇ। ਇਸ ਵੇਲੇ ਸਾਡੇ ਦੇਸ਼ ਦੀ ਮੈਡੀਕਲ ਵਿਵਸਥਾ ਪੂਰੀ ਤਰ੍ਹਾਂ ਨਾਲ ਚਰਮਰਾ ਗਈ ਹੈ ਤੇ ਇਸ ਵਿਚ ਹਸਪਤਾਲ ਦੇ ਕਰਮਚਾਰੀਆਂ ਤੇ ਡਾਕਟਰਾਂ ਦਾ ਕੋਈ ਦੋਸ਼ ਨਹੀਂ ਹੈ। ਉਹ ਹੀ ਸਾਡੇ ਅਸਲੀ ਹੀਰੋ ਹਨ ਤੇ ਇਸ ਔਖੀ ਘੜੀ ਵਿਚ ਦੇਸ਼ ਦੇ ਆਈ.ਪੀ.ਐਲ. ਕ੍ਰਿਕਟ ਖਿਡਾਰੀਆਂ ਨੂੰ ਕੋਰੋਨਾ ਨੂੰ ਲੈ ਕੇ ਲੋਕਾਂ ਨੂੰ ਸਹੀ ਸੰਦੇਸ਼ ਦੇਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਉਣੀ ਚਾਹੀਦੀ ਹੈ। ਦੇਸ਼ ਦੇ ਇਕ ਨਾਮੀ ਪੱਤਰਕਾਰ ਨੇ ਇਹ ਖੁਲਾਸਾ ਕੀਤਾ ਹੈ ਕਿ ਆਈ.ਪੀ.ਐਲ. ਨਾ ਤਾਂ ਕੋੋਈ ਕ੍ਰਿਕਟ ਹੈ ਤੇ ਨਾ ਹੀ ਕੋਈ ਤਮਾਸ਼ਾ, ਬਲਕਿ ਇਹ ਇਕ ਪੈਸਾ ਕਮਾਉਣ ਦਾ ਗੋਰਖਧੰਦਾ ਜ਼ਰੂਰ ਬਣ ਗਿਆ ਹੈ। ਦੂਜੇ ਪਾਸੇ ਲੋਕਾਂ ਦੀ ਰਾਇ ਹੈ ਕਿ ਇਹ ਕ੍ਰਿਕਟ ਨਹੀਂ ਇਕ ਟੀ.ਵੀ. ਸ਼ੋਅ ਵਰਗਾ ਹੈ ਤੇ ਇਸ ਦੇ ਹਮਾਮ ਵਿਚ ਸਾਰੇ ਨੰਗੇ ਹਨ। ਕੁਝ ਲੋਕਾਂ ਦਾ ਵਿਚਾਰ ਹੈ ਕਿ ਕੋਰੋਨਾ ਮਹਾਂਮਾਰੀ ਵਿਚ ਆਈ.ਪੀ.ਐਲ. ਦੇ ਮੈਚਾਂ ਦਾ ਲੋਕ ਆਪਣੇ ਘਰਾਂ ਵਿਚ ਅਨੰਦ ਲੈ ਰਹੇ ਹਨ ਤਾਂ ਇਸ ਵਿਚ ਬੁਰਾਈ ਕੀ ਹੈ। ਸਰਕਾਰ ਤੇ ਪ੍ਰਸ਼ਾਸਨ ਵੀ ਇਹ ਸੋਚ ਰੱਖਦੀ ਹੈ ਕਿ ਲੋਕ ਆਪਣੇ ਘਰਾਂ ਵਿਚ ਸੁਰੱਖਿਅਤ ਬੈਠਣ। ਪਰ ਇਸ ਮਹਾਂਮਾਰੀ ਕਰਕੇ ਦੇਸ਼ ਦੇ ਕਈ ਖਿਡਾਰੀ ਉਲੰਪਿਕ ਵਿਚ ਕੁਆਲੀਫਾਈ ਕਰਨ ਤੋਂ ਵਾਂਝੇ ਰਹਿ ਗਏ ਤੇ ਭਾਰਤੀ ਜੂਡੋ ਟੀਮ ਨੂੰ ਉਲੰਪਿਕ ਕੁਆਲੀਫਾਈ ਤੋਂ ਕੋਰੋਨਾ ਕਰਕੇ ਬਾਹਰ ਕਰ ਦਿੱਤਾ। ਹੁਣ ਪੋਲੈਂਡ ਦੀ ਸਰਕਾਰ ਨੇ ਭਾਰਤੀ ਫਲਾਈਟਾਂ 'ਤੇ ਪਾਬੰਦੀ ਲਗਾ ਦਿੱਤੀ ਤੇ ਹਿਮਾ ਦਾਸ ਤੇ ਦੂਤੀ ਚੰਦ ਉਲੰਪਿਕ ਕੁਆਲੀਫਾਈ ਵਿਚ 1 ਤੇ 2 ਮਈ ਤੋਂ ਵਾਂਝੇ ਰਹਿ ਗਏ। ਮਹਿਲਾ ਅਥਲੈਟਿਕਸ ਟੀਮ ਵਿਚ ਐਸ. ਧੰਨ ਲਕਸ਼ਮੀ, ਅਰਚਨਾ, ਹਿਮਾਸ਼ੀ ਰਾਏ ਤੇ ਏ.ਟੀ ਦਾਨਵੇਸ਼ਰੀ ਸ਼ਾਮਿਲ ਸਨ ਤੇ ਇਨ੍ਹਾਂ ਨੇ 100 ਮੀਟਰ ਰਿਲੇਅ ਵਿਚ ਟੋਕੀਓ ਉਲੰਪਿਕ ਦੇ ਕੁਆਲੀਫਾਈ ਰਾਊਂਡ ਵਿਚ ਹਿੱਸਾ ਲੈਣਾ ਸੀ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਭਾਰਤ ਸਰਕਾਰ ਆਖਰ ਕ੍ਰਿਕਟ 'ਤੇ ਕਿਉਂ ਐਨੀ ਮਿਹਰਬਾਨ ਹੈ ਤੇ ਬਾਕੀ ਸਾਰੀਆਂ ਖੇਡਾਂ ਦੇਸ਼ ਵਿਚ ਬੰਦ ਹਨ ਤੇ ਆਈ.ਪੀ.ਐਲ. 'ਤੇ ਨਜ਼ਰ ਸਵੱਲੀ ਰੱਖੀ ਹੋਈ ਹੈ। ਇਸ ਨਾਲ ਸਰਕਾਰਾਂ ਵਿਚ ਬੈਠੇ ਰਾਜਨੇਤਾਵਾਂ ਨੂੰ ਲੋਕ ਸ਼ੱਕ ਦੀ ਨਜ਼ਰ ਨਾਲ ਵੇਖਦੇ ਹਨ ਪਰ ਉਹ ਰਾਜਨੇਤਾ ਸਾਡੇ ਦੇਸ਼ ਦੇ ਲੋਕਾਂ ਦੇ ਜਜ਼ਬਾਤਾਂ ਨਾਲ ਖੇਡ ਕੇ ਚੋਣ ਨੇੜੇ ਆਉਣ 'ਤੇ ਇਕ ਤਰੁੱਪਤ ਦਾ ਪੱਤਾ ਖੇਡ ਦਿੰਦੇ ਹਨ ਤੇ ਸਾਡੇ ਦੇਸ਼ ਦੇ ਭੋਲੇ-ਭਾਲੇ ਲੋਕ ਉਨ੍ਹਾਂ ਦੇ ਮੱਕੜਜਾਲ 'ਚ ਫਸ ਕੇ ਫਿਰ ਉਨ੍ਹਾਂ 'ਤੇ ਵਿਸ਼ਵਾਸ ਕਰ ਬੈਠਦੇ ਹਨ।
ਮੁੱਕਦੀ ਗੱਲ ਇਹ ਹੈ ਕਿ ਬੀ. ਸੀ. ਸੀ. ਆਈ ਤੇ ਕ੍ਰਿਕਟਰਾਂ 'ਤੇ ਸਮੇਂ ਦੀਆਂ ਸਰਕਾਰਾਂ ਦੀ ਨਜ਼ਰ ਹਮੇਸ਼ਾ ਹੀ ਸਵੱਲੀ ਰਹੀ ਹੈ ਤੇ ਅੱਗੇ ਤੋਂ ਵੀ ਰਹੇਗੀ ਤੇ ਦੇਸ਼ ਦੀ ਜਨਤਾ ਜਿੰਨਾ ਮਰਜ਼ੀ ਰੌਲਾ ਪਾ ਲਵੇ ਤੇ ਉਹ ਆਈ.ਪੀ.ਐਲ. ਦੇ ਕ੍ਰਿਕਟਰਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੀ ਤੇ ਉਸ ਨੂੰ ਹੀ ਆਪਣੇ ਹਿਸਾਬ ਨਾਲ ਬਦਲਣਾ ਪਵੇਗਾ। ਇਹ ਇਕ ਅਟੱਲ ਸਚਾਈ ਹੈ ਤੇ ਇਸ ਨੂੰ ਕਬੂਲ ਕਰਕੇ ਜਿਊਣ ਦੀ ਆਦਤ ਪਾਉਣੀ ਚਾਹੀਦੀ ਹੈ।

-ਮੋਬਾਈਲ : 98729-78781

ਖ਼ਬਰ ਸ਼ੇਅਰ ਕਰੋ

 

ਕ੍ਰਿਕਟ, ਸ਼ਾਟ ਪੁੱਟ ਅਤੇ ਡਿਸਕਸ ਥਰੋ ਦਾ ਨੇਤਰਹੀਣ ਖਿਡਾਰੀ ਗੌਰਵ ਬਿੰਦ

ਗੌਰਵ ਬਿੰਦ ਜਨਮ ਤੋਂ ਹੀ ਨੇਤਰਹੀਣ ਹੈ ਪਰ ਉਸ ਨੇ ਨੇਤਰਹੀਣ ਹੋਣ ਦੇ ਬਾਵਜੂਦ ਵੀ ਹਿੰਮਤ ਨਹੀਂ ਹਾਰੀ ਸਗੋਂ ਉਹ ਉਨ੍ਹਾਂ ਲੋਕਾਂ ਲਈ ਇਕ ਮਿਸਾਲ ਬਣਿਆ ਜਿਹੜੇ ਕਹਿੰਦੇ ਸੀ ਕਿ ਗੌਰਵ ਬਿੰਦ ਤਾਂ ਨੇਤਰਹੀਣ ਹੈ ਉਹ ਜ਼ਿੰਦਗੀ ਵਿਚ ਅੱਗੇ ਜਾ ਕੇ ਕੀ ਕਰੇਗਾ ਪਰ ਗੌਰਵ ਬਿੰਦ ਨੇ ...

ਪੂਰੀ ਖ਼ਬਰ »

ਨੌਜਵਾਨਾਂ ਲਈ ਮਿਸਾਲ ਅੰਤਰਰਾਸ਼ਟਰੀ ਦੌੜਾਕ ਮਾਸਟਰ ਸਰਬਜੀਤ ਸਿੰਘ ਕਾਹਲੋਂ

ਮਾਸਟਰ ਸਰਬਜੀਤ ਸਿੰਘ ਕਾਹਲੋਂ ਕਿੱਤੇ ਵਜੋਂ ਰਿਟਾਇਰਡ ਪੀ.ਟੀ.ਆਈ. ਅਧਿਆਪਕ ਹਨ, ਜਿਨ੍ਹਾਂ ਨੇ ਆਪਣੇ ਅਧਿਆਪਨ ਦੌਰਾਨ ਵੀ ਖੇਡਾਂ ਦਾ ਵਿਸ਼ਾ ਬੜੀ ਮਿਹਨਤ ਤੇ ਲਗਨ ਨਾਲ ਪੜ੍ਹਾਇਆ ਅਤੇ ਬਹੁਤ ਸਾਰੇ ਨੌਜਵਾਨ ਵਿਦਿਆਰਥੀਆਂ ਨੂੰ ਖੇਡਾਂ ਦੀ ਲਗਨ ਲਾਈ। ਖ਼ਾਲਸਾ ਹਾਈ ਸਕੂਲ ...

ਪੂਰੀ ਖ਼ਬਰ »Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX