ਤਾਜਾ ਖ਼ਬਰਾਂ


ਦਿੱਲੀ ਦੀ ਰੋਹਿਣੀ ਅਦਾਲਤ ਨੇ ਲੱਖਾ ਸਿਧਾਣਾ ਨੂੰ ਦਿੱਤੀ ਅਗਾਊਂ ਜ਼ਮਾਨਤ
. . .  23 minutes ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਦੀ ਰੋਹਿਣੀ ਅਦਾਲਤ ਨੇ ਗਣਤੰਤਰ ਦਿਹਾੜੇ ਦੇ ਹਿੰਸਾ ਮਾਮਲੇ ਵਿਚ ਲਖਬੀਰ ਸਿੰਘ ਉਰਫ ਲੱਖਾ ਸਿਧਾਣਾ ਨੂੰ ਅਗਾਊਂ...
ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਕੀਤਾ ਅਗਵਾ
. . .  30 minutes ago
ਟੱਲੇਵਾਲ, 17 ਸਤੰਬਰ (ਸੋਨੀ ਚੀਮਾ) - ਜ਼ਿਲ੍ਹਾ ਬਰਨਾਲਾ ਦੇ ਪਿੰਡ ਸੱਦੋਵਾਲ ਤੋ ਮਾਂ ਤੇ ਧੀ ਨੂੰ ਇਕ ਕਾਰ ਸਵਾਰ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ | ਸਾਰਾ ਦਿਨ ਬੀਤ ਜਾਣ ਦੇ ਬਾਵਜੂਦ ਪੁਲਿਸ ਦੇ ਹੱਥ ਕੁਝ ਨਹੀਂ ਲੱਗਿਆ...
ਸ੍ਰੀ ਹਰਿਮੰਦਰ ਸਾਹਿਬ ਪਰਿਵਾਰ ਸਮੇਤ ਪਹੁੰਚੇ ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ
. . .  37 minutes ago
ਅੰਮ੍ਰਿਤਸਰ, 17 ਸਤੰਬਰ (ਜਸਵੰਤ ਸਿੰਘ ਜੱਸ) - ਨੀਦਰਲੈਂਡ ਦੇ ਭਾਰਤ ਵਿਚ ਰਾਜਦੂਤ ਮਾਰਟਿਨ ਵਾਨ ਡੇਨ ਬਰਗ ਅੱਜ ਸ਼ਾਮ ਆਪਣੇ ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਪੁੱਜੇ...
ਐਨ.ਆਈ.ਏ. ਨੇ ਇਕ ਹੌਟਲਾਈਨ ਨੰਬਰ ਕੀਤਾ ਜਾਰੀ, ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
. . .  51 minutes ago
ਨਵੀਂ ਦਿੱਲੀ, 17 ਸਤੰਬਰ - ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਸੋਸ਼ਲ ਮੀਡੀਆ 'ਤੇ ਆਈ.ਐਸ.ਆਈ.ਐਸ. ਦੀ ਵਿਚਾਰਧਾਰਾ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿਰੁੱਧ ਸ਼ਿਕਾਇਤਾਂ ਦਰਜ ਕਰਨ ਲਈ ਇਕ ਹੌਟਲਾਈਨ ਨੰਬਰ...
ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਲੁਟੇਰੇ ਕਾਬੂ
. . .  about 1 hour ago
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ) - ਅੰਮ੍ਰਿਤਸਰ 'ਚ ਦਰਜਨ ਦੇ ਕਰੀਬ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਦੋ ਲੁਟੇਰੇ ਕਾਬੂ ਕੀਤੇ ਗਏ ਹਨ | ਇਹ ਲੁਟੇਰੇ ਸਪਲੈਂਡਰ ਮੋਟਰਸਾਈਕਲ 'ਤੇ ਪਿਸਤੌਲ ...
ਕੈਬਨਿਟ ਮੀਟਿੰਗ ਵਿਚ ਪੰਜਾਬ ਕਸਟਮ ਮਿਲਿੰਗ ਨੀਤੀ ਨੂੰ ਪ੍ਰਵਾਨਗੀ
. . .  about 1 hour ago
ਚੰਡੀਗੜ੍ਹ, 17 ਸਤੰਬਰ - ਪੰਜਾਬ ਕੈਬਨਿਟ ਮੀਟਿੰਗ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਝੋਨੇ ਦੇ ਖਰੀਦ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ | ਇਸ ਦੌਰਾਨ ਸਾਉਣੀ 2021-22 ਲਈ ...
18 ਨਵੇਂ ਸਰਕਾਰੀ ਕਾਲਜਾਂ ਲਈ 160 ਸਹਾਇਕ ਪ੍ਰੋਫੈਸਰਾਂ ਅਤੇ 17 ਲਾਇਬ੍ਰੇਰੀਅਨਾਂ ਦੀ ਭਰਤੀ ਨੂੰ ਮਨਜ਼ੂਰੀ
. . .  about 1 hour ago
ਚੰਡੀਗੜ੍ਹ, 17 ਸਤੰਬਰ (ਵਿਕਰਮਜੀਤ ਸਿੰਘ ਮਾਨ) - ਪੰਜਾਬ ਕੈਬਨਿਟ ਦੀ ਅਗਵਾਈ ਵਿਚ ਐੱਸ.ਬੀ.ਐੱਸ. ਨਗਰ ਵਿਚ 'ਲੈਮਰਿਨ ਟੈਕ ਸਕਿੱਲਜ਼ ਯੂਨੀਵਰਸਿਟੀ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ....
5 ਬੰਗਲਾਦੇਸ਼ੀ ਨਾਗਰਿਕ ਭਾਰਤੀ ਪਾਸਪੋਰਟ ਸਮੇਤ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 17 ਸਤੰਬਰ - ਡੀ.ਸੀ.ਪੀ. (ਏਅਰਪੋਰਟ) ਵਿਕਰਮ ਪੋਰਵਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 6 ਦੋਸ਼ੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿਚ 5 ਬੰਗਲਾਦੇਸ਼ੀ ਨਾਗਰਿਕ ਵੀ ਸ਼ਾਮਿਲ ਹਨ...
ਗਾਇਕ ਹਰਜੀਤ ਹਰਮਨ ਦਾ ਕਹਿਣਾ, ਮਹਿਲਾ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਰੱਖਣਗੇ ਆਪਣਾ ਪੱਖ
. . .  about 2 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਮਹਿਲਾ ਕਮਿਸ਼ਨ ਵਲੋਂ ਪੰਜਾਬੀ ਗਾਇਕ ਹਰਜੀਤ ਹਰਮਨ ਸਮੇਤ ਕਰਨ ਔਜਲਾ ਨੂੰ ਨਿੱਜੀ ਸੁਣਵਾਈ ਲਈ ਬੁਲਾਇਆ ਗਿਆ ...
ਸ਼੍ਰੋਮਣੀ ਅਕਾਲੀ ਦਲ ਵਲੋਂ ਦਿੱਤਾ ਗਿਆ ਪ੍ਰਧਾਨ ਮੰਤਰੀ ਦੇ ਨਾਂਅ ਮੰਗ ਪੱਤਰ
. . .  about 2 hours ago
ਨਵੀਂ ਦਿੱਲੀ, 17 ਸਤੰਬਰ - ਸ਼੍ਰੋਮਣੀ ਅਕਾਲੀ ਦਲ ਵਲੋਂ ਤਿੰਨ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕਾਰਜਕਾਰੀ ਮੈਜਿਸਟ੍ਰੇਟ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂਅ ਮੰਗ ਪੱਤਰ ਦਿੱਤਾ ਗਿਆ ਹੈ ...
ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਵੱਡਾ ਬਿਆਨ
. . .  about 2 hours ago
ਚੰਡੀਗੜ੍ਹ, 17 ਸਤੰਬਰ (ਸੁਰਿੰਦਰ ) - ਪੰਜਾਬ ਦੇ ਐੱਸ.ਸੀ. ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਜੇ ਸਾਂਪਲਾ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਕੋਈ ਵੀ ਬਕਾਇਆ...
ਜੰਗਲਾਤ ਮੰਤਰੀ ਦੀ ਰਿਹਾਇਸ਼ ਵਲ ਮਾਰਚ ਕਰਨਗੇ ਜੰਗਲਾਤ ਕਾਮੇ
. . .  about 2 hours ago
ਨਾਭਾ, 17 ਸਤੰਬਰ (ਕਰਮਜੀਤ ਸਿੰਘ) - ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਨੇ ਫ਼ੈਸਲਾ ਕੀਤਾ ਕਿ ਲੰਮੇ ਸਮੇਂ ਤੋ ਕੰਮ ਕਰਦੇ ਕੱਚੇ ਕਾਮੇ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਲਈ ਜੰਗਲਾਤ ...
ਬਿਕਰਮ ਸਿੰਘ ਮਜੀਠੀਆ ਮਾਣਹਾਨੀ ਕੇਸ ਦੀ ਅਗਲੀ ਸੁਣਵਾਈ 1 ਅਕਤੂਬਰ ਤਕ ਮੁਲਤਵੀ
. . .  about 2 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਆਮ ਆਦਮੀ ਪਾਰਟੀ ਦੇ ਸਾਂਸਦ ਸੰਜੇ ਸਿੰਘ ਖ਼ਿਲਾਫ਼ ...
ਮੁੱਖ ਮੰਤਰੀ 20 ਸਤੰਬਰ ਨੂੰ ਬਰਨਾਲਾ ਵਿਖੇ ਸੁਪਰ ਮਲਟੀ ਸਪੈਸ਼ਲਿਟੀ ਹਸਪਤਾਲ ਦਾ ਰੱਖਣਗੇ ਨੀਂਹ ਪੱਥਰ
. . .  about 2 hours ago
ਬਰਨਾਲਾ, 17 ਸਤੰਬਰ (ਗੁਰਪ੍ਰੀਤ ਸਿੰਘ ਲਾਡੀ) - ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ....
ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਪਾਕਿਸਤਾਨ ਦਾ ਦੌਰਾ ਕੀਤਾ ਰੱਦ
. . .  49 minutes ago
ਨਵੀਂ ਦਿੱਲੀ, 17 ਸਤੰਬਰ - ਨਿਊਜ਼ੀਲੈਂਡ ਦੀ ਕ੍ਰਿਕਟ ਟੀਮ ਨੇ ਨਿਊਜ਼ੀਲੈਂਡ ਸਰਕਾਰ ਦੀ ਸੁਰੱਖਿਆ ਚਿਤਾਵਨੀ ਤੋਂ ਬਾਅਦ ਆਪਣਾ ਪਾਕਿਸਤਾਨ ਦਾ ਦੌਰਾ ਰੱਦ ਕਰ...
ਟਿਫ਼ਨ ਬੰਬ ਮਾਮਲੇ ਨਾਲ ਸਬੰਧਿਤ ਗੁਰਮੁਖ ਸਿੰਘ ਰੋਡੇ ਨਾਲ ਜੁੜੇ ਦਰਵੇਸ਼ ਸਿੰਘ 'ਤੇ ਪੁਲਿਸ ਨੇ ਲਾਇਆ ਯੂ. ਏ. ਪੀ. ਏ. ਐਕਟ
. . .  about 3 hours ago
ਮਮਦੋਟ, 17 ਸਤੰਬਰ (ਸੁਖਦੇਵ ਸਿੰਘ ਸੰਗਮ) - ਅਸਲਾ ਅਤੇ ਧਮਾਕਾਖ਼ੇਜ਼ ਸਮਗਰੀ ਤੇ ਹੈਰੋਇਨ ਸਮਗਲਿੰਗ ਦੇ ਦੋਸ਼ ਹੇਠ ਮਮਦੋਟ ਪੁਲਿਸ ਵਲੋਂ ਫੜੇ ਗਏ ਨਜ਼ਦੀਕੀ ਪਿੰਡ ਨਿਹਾਲਾ ਕਿਲਚਾ ਵਾਸੀ ਦਰਵੇਸ਼ ਸਿੰਘ ਖ਼ਿਲਾਫ਼ ਪੁਲਿਸ ਵਲੋਂ ...
ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ - ਰਾਘਵ ਚੱਢਾ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਨਵਜੋਤ ਸਿੰਘ ਸਿੱਧੂ 'ਤੇ ਪਲਟਵਾਰ ਕਰਦੇ ਹੋਏ ਆਪ ਦੇ ਆਗੂ ਰਾਘਵ ਚੱਢਾ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਸਿਆਸਤ ਦੀ ਰਾਖੀ ਸਾਵੰਤ ਹੈ | ਜ਼ਿਕਰਯੋਗ ਹੈ ਕਿ ਸਿੱਧੂ ਵਲੋਂ ਖੇਤੀ ...
ਪਿੰਡ ਰਾਮਪੁਰ ਵਿਚ ਖ਼ੁਫ਼ੀਆ ਪੁਲਿਸ ਦੀ ਰੇਡ, ਇਕ ਘਰ ਵਿਚੋਂ ਬਰਾਮਦ ਕੀਤੀ ਖ਼ਾਲਿਸਤਾਨੀ ਸਮਗਰੀ
. . .  about 3 hours ago
ਦੋਰਾਹਾ,17 ਸਤੰਬਰ (ਜਸਵੀਰ ਝੱਜ, ਮਨਜੀਤ ਸਿੰਘ ਗਿੱਲ) - ਦੋਰਾਹਾ ਦੇ ਨੇੜਲੇ ਪਿੰਡ ਰਾਮਪੁਰ ਵਿਖੇ ਇਕ ਘਰ ਵਿਚ ਖ਼ੁਫ਼ੀਆ ਏਜੰਸੀਆਂ ਨੇ ਸਵੇਰ ਤੋਂ ਛਾਪਾ ਮਾਰਿਆ। ਜਿਸ ਦੇ ਵਿਚ ਕੁਝ ਖ਼ਾਲਸਾਤਾਨੀ ਸਮਗਰੀ ਤੇ ਪ੍ਰਿੰਟਿੰਗ ਪ੍ਰੈੱਸ ਬਰਾਮਦ ਕੀਤੀ ...
ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕੱਲ੍ਹ ਤੋਂ ਸ਼ੁਰੂ
. . .  about 3 hours ago
ਅੰਮ੍ਰਿਤਸਰ, 17 ਸਤੰਬਰ (ਸੁਰਿੰਦਰਪਾਲ ਸਿੰਘ ਵਰਪਾਲ) - ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ 18 ਸਤੰਬਰ ਤੋਂ ਸ਼ੁਰੂ ਹੋਵੇਗੀ | ਉਕਤ ਜਾਣਕਾਰੀ ਸ੍ਰੀ ਹੇਮਕੁੰਟ ਸਾਹਿਬ ਟਰੱਸਟ ਦੇ ਉਪ ਪ੍ਰਧਾਨ ਨਰਿੰਦਰਜੀਤ...
ਕਿਸਾਨੀ ਮੁੱਦੇ 'ਤੇ ਅਕਾਲੀ ਦਲ ਮਗਰਮੱਛ ਦੇ ਅੱਥਰੂ ਵਹਾ ਰਿਹਾ - ਰਾਣਾ ਸੋਢੀ
. . .  about 3 hours ago
ਲੁਧਿਆਣਾ, 17 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਪੰਜਾਬ ਦੇ ਖੇਡ ਮੰਤਰੀ ਰਾਣਾ ਸੋਢੀ ਨੇ ਕਿਹਾ ਕਿ ਅਕਾਲੀ ਦਲ ਕਿਸਾਨੀ ਮੁੱਦੇ 'ਤੇ ਮਗਰਮੱਛ ਦੇ ਅੱਥਰੂ ਵਹਾ ਰਿਹਾ ਹੈ ਅਤੇ ਸਿਆਸਤ ਕੀਤੀ ਜਾ ...
ਖੇਤੀ ਕਾਨੂੰਨ ਰੱਦ ਕਰੇ ਕੇਂਦਰ ਸਰਕਾਰ - ਕੈਪਟਨ
. . .  about 4 hours ago
ਚੰਡੀਗੜ੍ਹ, 17 ਸਤੰਬਰ - ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਤੀਜੇ ਰਾਜ ਪੱਧਰੀ ਵਰਚੂਅਲ ਕਿਸਾਨ ਮੇਲੇ ਦਾ ਉਦਘਾਟਨ ਕਰਨ ਸਮੇਂ ਮੁੱਖ ਮੰਤਰੀ ਵਲੋਂ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਤੁਰੰਤ ਰੱਦ ਕਰਨ ਲਈ ਕਿਹਾ...
ਸਿੱਧੂ ਦਾ ਆਪ ਅਤੇ ਅਕਾਲੀ ਦਲ 'ਤੇ ਨਿਸ਼ਾਨਾ
. . .  about 4 hours ago
ਚੰਡੀਗੜ੍ਹ, 17 ਸਤੰਬਰ - ਨਵਜੋਤ ਸਿੰਘ ਸਿੱਧੂ ਵਲੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਜੋ ਰੋਸ ਮਾਰਚ ਕੀਤਾ ਜਾ ਰਿਹਾ ਹੈ...
ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ 'ਚ ਪੰਜਾਬਣ ਰਮਨਦੀਪ ਕੌਰ ਨੇ ਰਾਸ਼ਟਰੀ ਰਿਕਾਰਡ ਬਣਾਉਂਦਿਆਂ ਜਿੱਤਿਆ ਸੋਨ ਤਗਮਾ
. . .  about 4 hours ago
ਪਟਿਆਲਾ,(ਅਮਰਬੀਰ ਸਿੰਘ ਆਹਲੂਵਾਲੀਆ), 17 ਸਤੰਬਰ - ਤੇਲੰਗਾਨਾ ਦੇ ਵਾਰੰਗਲ 'ਚ ਓਪਨ ਨੈਸ਼ਨਲ ਅਥਲੈਟਿਕਸ ਚੈਂਪੀਅਨਸ਼ਿਪ ਦੌਰਾਨ ਪਟਿਆਲਾ ਦੀ ਰਮਨਦੀਪ ਕੌਰ ਨੇ 35 ਕਿੱਲੋਮੀਟਰ ਵਾਕਿੰਗ...
ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ
. . .  about 3 hours ago
ਨਵੀਂ ਦਿੱਲੀ, 17 ਸਤੰਬਰ - ਦਿੱਲੀ ਵਿਚ ਸ਼੍ਰਮੋਣੀ ਅਕਾਲੀ ਦਲ ਵਲੋਂ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਕੀਤੇ ਜਾ ਰਹੇ ਰੋਸ ਮਾਰਚ ਦੌਰਾਨ ਸੁਖਬੀਰ ਸਿੰਘ ਬਾਦਲ,ਹਰਸਿਮਰਤ ਕੌਰ ਬਾਦਲ ਸਮੇਤ 15 ਪਾਰਟੀ ਲੀਡਰਾਂ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਕੀਤੀ ...
ਪਹਿਲੀ ਬੇਰੀਕੇਟਿੰਗ 'ਤੇ ਪੁਲਿਸ ਨੇ ਰੋਕਿਆ ਸ਼੍ਰੋਮਣੀ ਅਕਾਲੀ ਦਲ ਦਾ ਰੋਸ ਮਾਰਚ
. . .  about 5 hours ago
ਨਵੀਂ ਦਿੱਲੀ, 17 ਸਤੰਬਰ - ਅਕਾਲੀ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਹੈ ਕਿ ਅਸੀਂ ਆਪਣੀ ਲੜਾਈ ਉਦੋਂ ਤੱਕ ਜਾਰੀ ਰੱਖਾਂਗੇ ਜਦੋਂ ਤੱਕ ਤਿੰਨ ਖੇਤੀ ਕਾਨੂੰਨ ਰੱਦ ਨਹੀਂ ਹੋ ...
ਹੋਰ ਖ਼ਬਰਾਂ..
ਜਲੰਧਰ : ਬੁਧਵਾਰ 23 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਕਿਸੇ ਵੀ ਲੋਕਤੰਤਰੀ ਰਾਜ ਦੀ ਸਭ ਤੋਂ ਮਹੱਤਵਪੂਰਨ ਪਛਾਣ ਉਸ ਦੀ ਅਰਥ-ਵਿਵਸਥਾ ਤੋਂ ਹੁੰਦੀ ਹੈ। -ਥਾਮਸ ਜੈਫਰਸਨ

ਜਲੰਧਰ

ਤਾਲਾਬੰਦੀ ਨੂੰ ਲੈ ਕੇ ਐਮ. ਪੀ., ਵਿਧਾਇਕਾਂ ਨੂੰ ਮਿਲ ਕੇ ਸ਼ਿਕਾਇਤ ਕਰਨਗੇ ਕਾਰੋਬਾਰੀ

ਜਲੰਧਰ, 4 ਮਈ (ਸ਼ਿਵ ਸ਼ਰਮਾ)-ਅਧੂਰੀ ਤਾਲਾਬੰਦੀ ਨੂੰ ਲੈ ਕੇ ਕਾਰੋਬਾਰੀਆਂ 'ਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ ਅਤੇ ਜ਼ਿਆਦਾਤਰ ਦੁਕਾਨਾਂ ਖੁੱਲ੍ਹਣ ਤੋਂ ਨਾਰਾਜ਼ ਹੋਏ ਦੂਜੇ ਕਾਰੋਬਾਰੀਆਂ ਨੇ ਇਕ ਇਕੱਠ ਕਰਕੇ ਕਿਹਾ ਕਿ ਸਰਕਾਰ ਨੂੰ ਜਾਂ ਤਾਂ ਸਾਰੀਆਂ ਦੁਕਾਨਾਂ ...

ਪੂਰੀ ਖ਼ਬਰ »

ਮਾਲ ਅਧਿਕਾਰੀਆਂ ਦੀ ਹੜਤਾਲ ਕਰਕੇ ਅੱਜ ਵੀ ਕੰਮਕਾਜ ਰਿਹਾ ਠੱਪ

ਜਲੰਧਰ, 4 ਮਈ (ਚੰਦੀਪ ਭੱਲਾ)-ਮਾਲ ਅਧਿਕਾਰੀਆਂ 'ਤੇ ਬਿਨਾਂ ਵਜੋਂ ਪਰਚੇ ਦਰਜ ਕੀਤੇ ਜਾਣ, ਵਿਜੀਲੈਂਸ ਦੀ ਦਖਲਅੰਦਾਜ਼ੀ ਅਤੇ ਝੂਠੀਆਂ ਚਾਰਜ ਸ਼ੀਟਾਂ ਦਿੱਤੇ ਜਾਣ ਦੇ ਵਿਰੋਧ 'ਚ ਮਾਲ ਅਧਿਕਾਰੀਆਂ ਵਲੋਂ ਅੱਜ ਦੂਜੇ ਵੀ ਹੜਤਾਲ ਕਰਕੇ ਕੰਮਕਾਜ ਠੱਪ ਰੱਖਿਆ ਗਿਆ | ਜਿਸ ਦਾ ...

ਪੂਰੀ ਖ਼ਬਰ »

ਤੇਜ਼ ਮੀਂਹ ਝੱਖੜ ਨਾਲ ਜਨ ਜੀਵਨ ਪ੍ਰਭਾਵਿਤ

ਜਲੰਧਰ, 4 ਮਈ (ਹਰਵਿੰਦਰ ਸਿੰਘ ਫੁੱਲ)-ਸ਼ਾਮ ਨੂੰ ਆਏ ਤੇਜ਼ ਮੀਂਹ ਅਤੇ ਝੱਖੜ ਨੇ ਕੁੱਝ ਸਮੇਂ ਲਈ ਜ਼ਿੰਦਗੀ ਦੀ ਰਫ਼ਤਾਰ ਰੋਕ ਦਿੱਤੀ ਅਤੇ ਜਨਜੀਵਨ ਪ੍ਰਭਾਵਿਤ ਹੋ ਗਿਆ | ਦੇਰ ਸ਼ਾਮ ਆਈ ਤੇਜ਼ ਹਨੇਰੀ ਨਾਲ ਮਿੱਟੀ ਘੱਟਾ ਅਸਮਾਨੀ ਚੜ੍ਹ ਜਾਣ ਨਾਲ ਰਾਹਗੀਰਾਂ ਨੂੰ ਭਾਰੀ ...

ਪੂਰੀ ਖ਼ਬਰ »

ਕੋਵਿਡ ਪ੍ਰਬੰਧਨ ਦੌਰਾਨ ਸਿਵਲ ਹਸਪਤਾਲ 'ਚ ਆਕਸੀਜਨ ਦੀ ਮੰਗ ਨੂੰ ਘੱਟ ਕਰਨ ਲਈ ਦਿੱਤੇ 10 ਕੰਸਨਟ੍ਰੇਟਰਜ਼

ਜਲੰਧਰ, 4 ਮਈ (ਐੱਮ. ਐੱਸ. ਲੋਹੀਆ)-ਸਿਵਲ ਹਸਪਤਾਲ 'ਚ ਆਕਸੀਜਨ ਦੀ ਮੰਗ ਨੂੰ ਘੱਟ ਕਰਨ ਅਤੇ ਬਚਾਈ ਗਈ ਆਕਸੀਜਨ ਗੈਸ ਨੂੰ ਹੋਰ ਕੋਵਿਡ ਕੇਅਰ ਸੰਸਥਾਵਾਂ 'ਚ ਤਬਦੀਲ ਕਰਨ ਦੇ ਮੰਤਵ ਨਾਲ 10 ਕੰਸਨਟ੍ਰੇਟਰਜ਼ ਦਿੱਤੇ ਗਏ ਹਨ | ਇਸ ਸਬੰਧੀ ਡੀ.ਸੀ. ਘਨਸ਼ਿਆਮ ਥੋਰੀ ਨੇ ਦੱਸਿਆ ਕਿ ...

ਪੂਰੀ ਖ਼ਬਰ »

ਐਸ.ਡੀ.ਐਮ. ਵਲੋਂ ਜ਼ਰੂਰੀ ਸ਼੍ਰੇਣੀ 'ਚ ਆਉਂਦੀਆਂ ਦੁਕਾਨਾਂ ਬਾਰੇ ਏ.ਸੀ.ਪੀਜ਼ ਨਾਲ ਮੀਟਿੰਗ

ਜਲੰਧਰ 4 ਮਈ (ਚੰਦੀਪ ਭੱਲਾ)- ਕੋਵਿਡ-19 ਦੇ ਵੱਧ ਰਹੇ ਕੇਸਾਂ ਨੂੰ ਰੋਕਣ ਦੇ ਮੱਦੇਨਜ਼ਰ ਸੂਬਾ ਸਰਕਾਰ ਵਲੋਂ ਜਾਰੀ ਕੀਤੇ ਗਏ ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਰੂਰੀ ਸੇਵਾਵਾਂ ਦੀ ਸ਼੍ਰੇਣੀ 'ਚ ਆਉਣ ਵਾਲੀਆਂ ਦੁਕਾਨਾਂ ਸਬੰਧੀ ਪੈਦਾ ਹੋਈ ਉਲਝਣ ਨੂੰ ਉਪ ਮੰਡਲ ...

ਪੂਰੀ ਖ਼ਬਰ »

ਕੋਰੋਨਾ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਏ ਵਿਸ਼ੇਸ਼ ਨਾਕੇ

ਜਲੰਧਰ, 4 ਮਈ (ਐੱਮ. ਐੱਸ. ਲੋਹੀਆ)-ਤਾਲਾਬੰਦੀ ਦੇ ਬਾਵਜੂਦ ਸ਼ਹਿਰ 'ਚ ਲੋਕ ਆਮ ਵਾਂਗ ਘੁੰਮਦੇ ਨਜ਼ਰ ਆ ਰਹੇ ਹਨ, ਹੋ ਸਕਦਾ ਹੈ ਕਿ ਬਾਜ਼ਾਰਾਂ 'ਚ ਨਿਕਲਣ ਵਾਲਿਆਂ ਨੂੰ ਕੋਈ ਬਹੁਤ ਜ਼ਰੂਰੀ ਕੰਮ ਹੋਵੇ, ਪਰ ਫਿਰ ਵੀ ਕੋਰੋਨਾ ਵਾਇਰਸ ਤੋਂ ਆਪਣਾ ਅਤੇ ਹੋਰਾਂ ਦਾ ਬਚਾਅ ਕਰਨ ਲਈ ...

ਪੂਰੀ ਖ਼ਬਰ »

ਕੋਰੋਨਾ ਪ੍ਰਭਾਵਿਤ 27 ਸਾਲਾ ਔਰਤ ਸਮੇਤ 8 ਦੀ ਮੌਤ, 733 ਮਰੀਜ਼ ਹੋਰ ਮਿਲੇ

ਜਲੰਧਰ, 4 ਮਈ (ਐੱਮ. ਐੱਸ. ਲੋਹੀਆ)-ਜ਼ਿਲ੍ਹੇ 'ਚ ਅੱਜ ਕੋਰੋਨਾ ਪ੍ਰਭਾਵਿਤ 8 ਵਿਅਕਤੀਆਂ ਦੀ ਮੌਤ ਹੋਈ ਹੈ, ਜਿਨ੍ਹਾਂ 'ਚ 27 ਸਾਲ ਦੀ ਇਕ ਔਰਤ ਸਮੇਤ 7 ਔਰਤਾਂ ਹੀ ਹਨ | ਇਸ ਨਾਲ ਮਿ੍ਤਕਾਂ ਦੀ ਗਿਣਤੀ 1124 ਹੋ ਗਈ ਹੈ | ਮਿ੍ਤਕਾਂ 'ਚ ਸੁਨੀਤਾ ਦੇਵੀ (27) ਵਾਸੀ ਬਸਤੀ ਬਾਵਾ ਖੇਲ, ਜਲੰਧਰ, ...

ਪੂਰੀ ਖ਼ਬਰ »

ਫੁੱਲਾਂ ਦੀ ਵਿਕਰੀ ਨੂੰ ਵੀ ਕੱਚੇ ਮਾਲ ਦੀ ਸ਼੍ਰੇਣੀ ਵਿਚ ਸ਼ਾਮਿਲ ਕਰਨ ਦੀ ਮੰਗ

ਜਮਸ਼ੇਰ ਖ਼ਾਸ, 4 ਮਈ (ਅਵਤਾਰ ਤਾਰੀ)-ਆਮ ਆਦਮੀ ਪਾਰਟੀ ਦੇ ਉਪ ਪ੍ਰਧਾਨ ਯੂਥ ਵਿੰਗ ਪੰਜਾਬ ਗੁਰਿੰਦਰ ਸਿੰਘ ਸ਼ੇਰਗਿੱਲ ਦੀ ਅਗਵਾਈ ਵਿਚ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਗਿਆ ਜਿਸ ਵਿਚ ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਪੰਜਾਬ ਸਰਕਾਰ ਵਲੋਂ ਪੰਜਾਬ ...

ਪੂਰੀ ਖ਼ਬਰ »

ਟੀਕਾਕਰਨ ਕੋਵਿਡ ਮਹਾਂਮਾਰੀ ਵਿਰੁੱਧ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ-ਡੀ.ਸੀ.

ਜਲੰਧਰ, 4 ਮਈ (ਹਰਵਿੰਦਰ ਸਿੰਘ ਫੁੱਲ)-ਕੋਵਿਡ ਮਹਾਂਮਾਰੀ ਵਿਰੁੱਧ ਟੀਕਾਕਰਨ ਨੂੰ ਸਭ ਤੋਂ ਪ੍ਰਭਾਵਸ਼ਾਲੀ ਹਥਿਆਰ ਦੱਸਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਕਿਹਾ ਕਿ ਜਲਦੀ ਹੀ ਵਿਆਪਕ ਟੀਕਾਕਰਨ ਮੁਹਿੰਮ ਰਾਹੀਂ ਜਲੰਧਰ ਕੋਰੋਨਾ ਵਾਇਰਸ ਖ਼ਿਲਾਫ਼ ਲੜੀ ਜਾ ਰਹੀ ...

ਪੂਰੀ ਖ਼ਬਰ »

ਏ.ਡੀ.ਸੀ. ਵਲੋਂ ਆਕਸੀਜਨ ਪਲਾਂਟ ਦਾ ਦÏਰਾ

ਜਲੰਧਰ, 4 ਮਈ (ਐੱਮ.ਐੱਸ. ਲੋਹੀਆ)-ਆਕਸੀਜਨ ਜਨਰੇਸ਼ਨ ਅਤੇ ਹਸਪਤਾਲਾਂ 'ਚ ਇਸ ਦੀ ਵੰਡ ਨੂੰ ਹੋਰ ਸੁਚਾਰੂ ਬਣਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ਼ ਸਾਰੰਗਲ ਵਲੋਂ ਅੱਜ ਜੰਡੂ ਸਿੰਘਾ ਵਿਖੇ ਸਥਿਤ ਇੰਡੀਅਨ ਏਅਰ ਪ੍ਰੋਡਕਸ਼ਨ ਦੇ ਆਕਸੀਜਨ ਪਲਾਂਟ ਦਾ ਦÏਰਾ ...

ਪੂਰੀ ਖ਼ਬਰ »

ਡੀ.ਸੀ. ਦਾ ਆਰਡਰ ਸਵੇਰੇ 5 ਤੋਂ 11 ਵਜੇ 2 ਟੀਮਾਂ ਮੰਡੀ 'ਚ ਲੈਣਗੀਆਂ ਕੋਵਿਡ ਸੈਂਪਲ

ਮਕਸੂਦਾਂ, 4 ਮਈ (ਲਖਵਿੰਦਰ ਪਾਠਕ)-ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਵਲੋਂ ਕੱਲ੍ਹ ਐਲਾਨ ਕੀਤਾ ਗਿਆ ਸੀ ਕਿ ਅੱਜ ਤੋਂ ਮਕਸੂਦਾਂ ਸਬਜ਼ੀ ਮੰਡੀ ਵਿਖੇ ਆਉਣ ਵਾਲੇ ਲੋਕਾਂ ਦੇ ਰੋਜ਼ਾਨਾ ਕੋਵਿਡ ਸੈਂਪਲ ਲਏ ਜਾਣਗੇ | ਪ੍ਰਸ਼ਾਸਨ ...

ਪੂਰੀ ਖ਼ਬਰ »

ਸ਼ਿਕਾਇਤ ਦਰਜ ਕਰਵਾਉਣ ਲਈ ਵਰਿ੍ਹਆਂਬੱਧੀ ਖ਼ੱਜਲ ਕਰਦੀ ਹੈ ਭੋਗਪੁਰ ਪੁਲਿਸ

ਭੋਗਪੁਰ, 4 ਮਈ (ਕਮਲਜੀਤ ਸਿੰਘ ਡੱਲੀ)-ਪੰਜਾਬ ਪੁਲਿਸ ਵਲੋਂ ਥਾਂ-ਥਾਂ ਲਾਏ ਬੋਰਡਾਂ 'ਤੇ 'ਪੰਜਾਬ ਪੁਲਿਸ ਤੁਹਾਡੀ ਸੇਵਾ ਵਿਚ' ਨਾਅਰਾ ਸੜਕਾਂ 'ਤੇ ਵਿਚਰਦਿਆਂ ਅਕਸਰ ਪੜ੍ਹਨ ਨੂੰ ਮਿਲਦਾ ਹੈ ਪਰ ਸੇਵਾ ਦੇ ਨਾਂਅ 'ਤੇ ਲੋਕਾਂ ਦੀ ਹੁੰਦੀ ਖੱਜਲ-ਖੁਆਰੀ ਦੇਖਣੀ ਹੋਵੇ ਤਾਂ ...

ਪੂਰੀ ਖ਼ਬਰ »

ਡਿਪਸ ਦੀਆਂ ਸਮੂਹ ਸੰਸਥਾਵਾਂ 'ਚ ਹੋਇਆ ਆਨਲਾਈਨ ਬਿੱਲਾ ਵੰਡ ਸਮਾਗਮ

ਜਲੰਧਰ, 4 ਮਈ (ਰਣਜੀਤ ਸਿੰਘ ਸੋਢੀ)-ਡਿਪਸ ਸੰਸਥਾਵਾਂ ਦੇ ਸਮੂਹ ਸਕੂਲਾਂ 'ਚ ਆਨਲਾਈਨ ਬਿੱਲਾ ਵੰਡ ਸਮਾਗਮ ਕਰਵਾਇਆ ਗਿਆ, ਜਿਸ 'ਚ ਡਾਇਮੰਡ, ਆਈਵਰੀ, ਪਰਲ ਤੇ ਸਫਾਇਰ ਚਾਰਾਂ ਸਦਨਾਂ ਦੇ ਉਮੀਦਵਾਰਾਂ ਨੇ ਵੱਖ-ਵੱਖ ਅਹੁਦਿਆਂ ਲਈ ਚੋਣ ਕੀਤੀ ਗਈ | ਇਸ ਸਾਲ ਬੱਚਿਆਂ ਲਈ ਗਤੀਵਿਧੀ ...

ਪੂਰੀ ਖ਼ਬਰ »

ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਕੋਰੋਨਾ ਤੋਂ ਬਚਾਅ ਲਈ ਟੀਕਾਕਰਨ ਕੈਂਪ

ਚੁਗਿੱਟੀ/ਜੰਡੂਸਿੰਘਾ, 4 ਮਈ (ਨਰਿੰਦਰ ਲਾਗੂ)-ਸਥਾਨਕ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਕੋਰੋਨਾ ਮਹਾਂਮਾਰੀ ਤੋਂ ਬਚਾਅ ਸਬੰਧੀ ਟੀਕਾਕਰਨ ਕੈਂਪ ਸਿਹਤ ਵਿਭਾਗ ਦੀ ਟੀਮ ਵਲੋਂ ਲਗਾਇਆ ਗਿਆ | ਇਸ ਸਬੰਧੀ ਗੁਰੂ ਗੋਬਿੰਦ ਸਿੰਘ ਐਵੇਨਿਊ ਵੈੱਲਫ਼ੇਅਰ ਸੁਸਾਇਟੀ ਦੇ ...

ਪੂਰੀ ਖ਼ਬਰ »

ਨਿਗਮ ਦੇ ਗੰਭੀਰ ਮਾਮਲਿਆਂ 'ਚ ਵੀ ਕਾਰਵਾਈ ਨਹੀਂ ਕਰਵਾ ਸਕੇ ਕਾਂਗਰਸੀ ਆਗੂ

ਜਲੰਧਰ, 4 ਮਈ (ਸ਼ਿਵ)- ਨਗਰ ਨਿਗਮ ਵਿਚ ਚਾਹੇ ਕਾਂਗਰਸ ਦਾ ਬਹੁਮਤ ਨਾਲ ਕਬਜ਼ਾ ਹੈ ਪਰ ਇਸ ਦੇ ਬਾਵਜੂਦ ਕਾਂਗਰਸੀ ਆਗੂ ਆਪਣੀ ਪਕੜ ਨਹੀਂ ਬਣਾ ਸਕੇ ਹਨ ਕਿਉਂਕਿ ਕਾਂਗਰਸੀ ਆਗੂਆਂ ਦੇ ਕਹਿਣ 'ਤੇ ਵੀ ਅਫ਼ਸਰਸ਼ਾਹੀ ਵਲੋਂ ਅਣਗੌਲਿਆ ਕਰਨ ਨਾਲ ਕੁਝ ਕਾਂਗਰਸੀ ਤਾਂ ਅੰਦਰਖਾਤੇ ਕਾਫੀ ਨਾਰਾਜ਼ ਦੱਸੇ ਜਾ ਰਹੇ ਹਨ | ਮੇਅਰ ਸਮੇਤ ਅੱਧੀ ਦਰਜਨ ਦੇ ਕਰੀਬ ਕਾਂਗਰਸੀ ਆਗੂਆਂ ਨੇ 59 ਇਸ਼ਤਿਹਾਰੀ ਬੋਰਡਾਂ ਦੇ ਕੰਮ ਵਿਚ 4 ਕਰੋੜ ਦੇ ਨੁਕਸਾਨ ਦੇ ਦੋਸ਼ ਲਗਾ ਕੇ ਠੇਕੇ ਨੂੰ ਹਾਊਸ ਵਿਚ ਰੱਦ ਕਰ ਦਿੱਤਾ ਸੀ | ਹੋਰ ਤਾਂ ਹੋਰ ਪੰਜਾਬ ਸਰਕਾਰ ਨੇ ਹੀ ਇਸ ਮਤੇ ਨੂੰ ਫ਼ਿਲਹਾਲ ਠੰਢੇ ਬਸਤੇ ਵਿਚ ਪਾ ਦਿੱਤਾ ਹੈ | ਇਸ ਦਾ ਫ਼ੈਸਲਾ ਅਜੇ ਤੱਕ ਨਹੀਂ ਹੋਇਆ ਸੀ | ਇਸ ਮਾਮਲੇ 'ਤੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਹੋਣ ਕਰਕੇ ਉਹ ਕਾਂਗਰਸੀ ਕੌਂਸਲਰ ਅਜੇ ਤੱਕ ਨਾਰਾਜ਼ ਹਨ ਜਿਨ੍ਹਾਂ ਨੇ ਇਸ ਠੇਕੇ ਨੰੂ ਰੱਦ ਕਰਨ ਦੀ ਪ੍ਰਵਾਨਗੀ ਦਿੱਤੀ ਸੀ | ਇਸੇ ਤਰ੍ਹਾਂ ਨਾਲ ਹੰਸਰਾਜ ਸਟੇਡੀਅਮ ਦੇ ਅੱਗੇ ਸਮਾਰਟ ਸਿਟੀ ਵਿਚ ਸੜਕ ਬਣਾਉਣ ਦੇ ਮਾਮਲੇ ਦਾ ਖ਼ੁਲਾਸਾ ਬੀ. ਐਂਡ. ਆਰ. ਐਡਹਾਕ ਕਮੇਟੀ ਦੇ ਚੇਅਰਮੈਨ ਜਗਦੀਸ਼ ਦਕੋਹਾ ਨੇ ਕੀਤਾ ਸੀ | ਸਮਾਰਟ ਸਿਟੀ ਵਿਚ ਸੜਕ ਚੌਕ ਦੇ ਖ਼ਰਚੇ ਨਾਲ ਹੀ ਬਣਾ ਦਿੱਤੀ ਗਈ ਸੀ | ਇਸ ਸੜਕ ਦਾ ਘੋਟਾਲਾ ਇਹ ਸੀ ਕਿ ਇਸ ਸੜਕ ਨੂੰ ਨਿਗਮ ਨੇ ਬਣਵਾਉਣਾ ਸੀ ਤੇ ਇਸ ਲਈ ਟੈਂਡਰ ਵੀ ਮੰਗਿਆ ਗਿਆ ਸੀ | ਕੌਂਸਲਰਾਂ ਨੇ ਦੋਸ਼ ਲਗਾਇਆ ਸੀ ਕਿ ਸਮਾਰਟ ਸਿਟੀ ਵਿਚ ਇਹ ਸੜਕ ਕਿਉਂ ਬਣਵਾਈ ਗਈ ਜਦਕਿ ਨਿਗਮ ਨੇ ਟੈਂਡਰ ਲਗਾਇਆ ਸੀ | ਕਈ ਕੌਂਸਲਰਾਂ ਨੇ ਤਾਂ ਇਹ ਵੀ ਦੋਸ਼ ਲਗਾਇਆ ਕਿ ਇਸ ਦਾ ਬਿੱਲ ਵੀ ਨਿਗਮ ਵਿਚ ਬਾਹਰੋਂ ਬਾਹਰ ਹੀ ਪੈ ਜਾਣਾ ਸੀ | ਕਈ ਕਾਂਗਰਸੀ ਕੌਂਸਲਰ ਹੀ ਆਪਣੀ ਨਿਗਮ ਹੋਣ ਦੇ ਬਾਵਜੂਦ ਕਾਰਵਾਈ ਨਾ ਹੋਣ ਕਰਕੇ ਅੰਦਰਖਾਤੇ ਕਾਫੀ ਨਾਰਾਜ਼ ਦੱਸੇ ਜਾਂਦੇ ਹਨ ਕਿ ਉਨ੍ਹਾਂ ਦੀ ਤਾਂ ਨਿਗਮ ਅਫ਼ਸਰ ਨਹੀਂ ਸੁਣਦੇ ਹਨ | ਚੇਤੇ ਰਹੇ ਕਿ ਚੇਅਰਮੈਨ ਜਗਦੀਸ਼ ਦਕੋਹਾ ਕਈ ਵਾਰ ਸਮਾਰਟ ਸਿਟੀ ਦੇ ਕੰਮਾਂ ਦਾ ਰਿਕਾਰਡ ਮੰਗਦੇ ਰਹੇ ਹਨ ਪਰ ਅਫ਼ਸਰਸ਼ਾਹੀ ਨੇ ਅਜੇ ਤੱਕ ਉਨ੍ਹਾਂ ਨੂੰ ਰਿਕਾਰਡ ਨਹੀਂ ਦਿਖਾਇਆ ਹੈ |
3 ਸਾਲ ਦੇ ਕਾਰਜਕਾਲ ਵਿਚ ਦੱਬੇ ਗਏ ਕਈ ਮਾਮਲੇ
ਮੇਅਰ ਜਗਦੀਸ਼ ਰਾਜਾ ਨੂੰ ਉਂਜ ਭਿ੍ਸ਼ਟਾਚਾਰ ਦੇ ਖ਼ਿਲਾਫ਼ ਕਾਰਵਾਈ ਕਰਨ ਵਾਲਾ ਆਗੂ ਮੰਨਿਆ ਜਾਂਦਾ ਰਿਹਾ ਹੈ ਪਰ ਉਹ ਵੀ ਪੈਂਦੇ ਰਹੇ ਦਬਾਅ ਕਰਕੇ ਕਈ ਗੰਭੀਰ ਮਾਮਲਿਆਂ ਵਿਚ ਕਾਰਵਾਈ ਨਹੀਂ ਕਰਵਾ ਸਕੇ ਹਨ | ਘਟੀਆ ਸੜਕਾਂ ਅਤੇ ਗਲੀਆਂ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਪਰ ਮੇਅਰ ਇਕ ਵੀ ਠੇਕੇਦਾਰ ਨੂੰ ਬਲੈਕ ਲਿਸਟ ਨਹੀਂ ਕਰਵਾ ਸਕੇ ਹਨ | ਨਿਗਮ ਵਿਚ ਜਾਅਲੀ ਦਸਤਾਵੇਜ਼ ਲਗਾ ਕੇ ਟੈਂਡਰ ਲਗਾਉਣ ਦੇ 2 ਮਾਮਲੇ ਆਏ ਸਨ ਤੇ ਉਨਾਂ ਖ਼ਿਲਾਫ਼ ਕੇਸ ਦਰਜ ਕਰਨ ਲਈ ਮੇਅਰ ਨੇ ਵੀ ਸਿਫ਼ਾਰਸ਼ ਕੀਤੀ ਸੀ ਪਰ ਇਨ੍ਹਾਂ ਮਾਮਲਿਆਂ ਵਿਚ ਕਿਸੇ ਤਰ੍ਹਾਂ ਦੀ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ | ਇਸ ਤੋਂ ਇਲਾਵਾ ਇਕ ਠੇਕੇਦਾਰ ਨੇ ਸਟਰੀਟ ਲਾਈਟਾਂ ਦਾ ਕੰਮ ਲੈਣ ਤੋਂ ਬਾਅਦ ਮਹਿੰਗੀਆਂ ਲਾਈਟਾਂ ਦੀ ਜਗ੍ਹਾ 10-10 ਰੁਪਏ ਵਾਲੇ ਚੀਨੀ ਪੱਤੇ ਲਗਾ ਕੇ ਲਾਈਟਾਂ ਦੀ ਜਗ੍ਹਾ ਲਗਾ ਦਿੱਤੇ ਸਨ ਤੇ ਇਸ ਤੋਂ ਇਲਾਵਾ ਇੰਦਰਾ ਕਾਲੋਨੀ ਵਿਚ ਘਟੀਆ ਚੈਂਬਰ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਸੀ | ਹੋਰ ਤਾਂ ਹੋਰ ਨਿਜਾਤਮ ਨਗਰ ਵਿਚ ਘਟੀਆ ਸੜਕ ਤੇ ਬਸਤੀ ਮਿੱਠੂ 'ਚ ਕੁਝ ਦਿਨ ਪਹਿਲਾਂ ਮੀਂਹ ਵਿਚ ਸੜਕ ਬਣਾਈ ਜਾਂਦੀ ਰਹੀ ਸੀ ਪਰ ਨਿਗਮ ਪ੍ਰਸ਼ਾਸਨ ਨੇ ਇਨ੍ਹਾਂ ਮਾਮਲਿਆਂ ਵਿਚ ਕੋਈ ਕਾਰਵਾਈ ਨਹੀਂ ਕੀਤੀ ਸੀ |

ਖ਼ਬਰ ਸ਼ੇਅਰ ਕਰੋ

 

ਜੰਡੂਸਿੰਘਾ ਵਿਖੇ ਕਰਵਾਇਆ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਮਾਗਮ

ਚੁਗਿੱਟੀ/ਜੰਡੂਸਿੰਘਾ, 4 ਮਈ (ਨਰਿੰਦਰ ਲਾਗੂ)-ਜੰਡੂਸਿੰਘਾ ਵਿਖੇ ਭਾਈ ਗੁਰਦੇਵ ਸਿੰਘ ਦੇ ਯਤਨਾਂ ਨਾਲ ਸਮੂਹ ਸੰਗਤਾਂ ਵਲੋਂ ਐਤਵਾਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ | ਇਸ ਮੌਕੇ ਵੱਖ-ਵੱਖ ਰਾਗੀ ਜਥਿਆਂ ...

ਪੂਰੀ ਖ਼ਬਰ »

ਅਸ਼ਵਨ ਭੱਲਾ ਕਾਂਗਰਸ ਦੀ 'ਫ਼ਰਜ਼ ਮਨੁੱਖਤਾ ਲਈ' ਟੀਮ ਦੇ ਜ਼ਿਲ੍ਹਾ ਇੰਚਾਰਜ ਬਣੇ

ਜਲੰਧਰ, 4 ਮਈ (ਸਟਾਫ ਰਿਪੋਰਟਰ)-ਜ਼ਿਲ੍ਹਾ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਸਰਗਰਮ ਯੂਥ ਕਾਂਗਰਸੀ ਆਗੂ ਅਸ਼ਵਨ ਭੱਲਾ ਨੂੰ ਉਨ੍ਹਾਂ ਦੀਆਂ ਪਾਰਟੀ ਪ੍ਰਤੀ ਸੇਵਾਵਾਂ ਨੂੰ ਦੇਖਦੇ ਹੋਏ ਪਾਰਟੀ ਹਾਈਕਮਾਨ ਵਲੋਂ ਕੋਵਿਡ-19 ਮਰੀਜ਼ਾਂ ਦੀ ਮਦਦ ਲਈ ਸ਼ੁਰੂ ਕੀਤੇ ਗਏ ...

ਪੂਰੀ ਖ਼ਬਰ »

ਐਸ.ਡੀ.ਐਮ. ਜਲੰਧਰ-2 ਅਤੇ ਤਹਿਸੀਲਦਾਰ ਜਲੰਧਰ-2 ਨੇ ਅਹੁਦਾ ਸੰਭਾਲਿਆ

ਜਲੰਧਰ, 4 ਮਈ (ਚੰਦੀਪ ਭੱਲਾ)-ਪੰਜਾਬ ਸਰਕਾਰ ਵਲੋਂ ਪਿਛਲੇ ਕੁੱਝ ਦਿਨਾਂ ਤੋਂ ਵੱਡੇ ਪੱਧਰ 'ਤੇ ਐਸ.ਡੀ.ਐਮ ਅਤੇ ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਜਾ ਰਹੇ ਹਨ ਤੇ ਇਸ ਦੌਰਾਨ ਜਲੰਧਰ ਦੇ ਐਸ.ਡੀ.ਐਮ. ਜਲੰਧਰ-2 ਰਾਹੁਲ ਸਿੰਧੂ ਅਤੇ ਤਹਿਸੀਲਦਾਰ ਜਲੰਧਰ-2 ...

ਪੂਰੀ ਖ਼ਬਰ »

ਹੈਨਰੀ ਵਲੋਂ ਗੁਰਦੁਆਰਾ ਸਿੰਘ ਸਭਾ ਗਦਈਪੁਰ ਨੂੰ 50 ਹਜ਼ਾਰ ਦਾ ਚੈੱਕ ਭੇਟ

ਜਲੰਧਰ, 4 ਮਈ (ਸ਼ਿਵ)-ਉੱਤਰੀ ਹਲਕਾ ਵਿਧਾਨ ਸਭਾ ਦੇ ਵਿਧਾਇਕ ਤੇ ਆਲ ਇੰਡੀਆ ਕਾਂਗਰਸ ਦੇ ਮੈਂਬਰ ਬਾਵਾ ਹੈਨਰੀ ਨੇ ਵਾਰਡ ਨੰਬਰ 3 ਦੇ ਗਦਈਪੁਰ ਸਥਿਤ ਗੁਰਦੁਆਰਾ ਸਿੰਘ ਸਭਾ ਨੂੰ 50 ਹਜ਼ਾਰ ਰੁਪਏ ਦਾ ਚੈੱਕ ਭੇਟ ਕੀਤਾ | ਇਸ ਮੌਕੇ ਕੌਂਸਲਰ ਪਤੀ ਰਵੀ ਸੈਣੀ ਨੇ ਬਾਵਾ ਹੈਨਰੀ ਦਾ ...

ਪੂਰੀ ਖ਼ਬਰ »

ਨਿਗਮ ਦਫ਼ਤਰ 'ਚ 10.48 ਲੱਖ ਨਾਲ ਕੈਮਰਿਆਂ 'ਤੇ ਹੋਵੇਗਾ ਖ਼ਰਚਾ

ਜਲੰਧਰ, 4 ਮਈ (ਸ਼ਿਵ)-ਨਗਰ ਨਿਗਮ ਕੰਪਲੈਕਸ ਵਿਚ ਲੱਗੇ ਕੈਮਰਿਆਂ ਦਾ ਹੋਰ ਵਧੀਆ ਸਿਸਟਮ ਬਣਾਉਣ ਲਈ 10.48 ਲੱਖ ਖਰਚਾ ਕੀਤਾ ਜਾਵੇਗਾ | ਮੇਅਰ ਜਗਦੀਸ਼ ਰਾਜਾ ਵਲੋਂ 7 ਮਈ ਨੂੰ ਸੱਦੀ ਵਿੱਤ ਅਤੇ ਠੇਕਾ ਸਬ ਕਮੇਟੀ ਦੀ ਮੀਟਿੰਗ ਦਾ ਏਜੰਡਾ ਜਾਰੀ ਕੀਤਾ ਗਿਆ | ਜਿਸ 'ਚ ਮਕਸੂਦਾਂ ...

ਪੂਰੀ ਖ਼ਬਰ »

ਐਸ. ਐਚ. ਓ. ਨੇ ਬਿਜਲੀ ਦੁਕਾਨਾਂ ਬੰਦ ਕਰਵਾਈਆਂ

ਵਪਾਰ ਸੈਨਾ ਦੇ ਪ੍ਰਧਾਨ ਰਵਿੰਦਰ ਧੀਰ ਨੇ ਮੌਜੂਦਾ ਤਾਲਾਬੰਦੀ ਵਿਚ ਕੁਝ ਕਾਰੋਬਾਰੀਆਂ ਨੂੰ ਦੁਕਾਨਾਂ ਨਾ ਖੋਲ੍ਹਣ ਦੀ ਮਨਜੂਰੀ ਦੇਣ 'ਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ ਤੇ ਕਿਹਾ ਹੈ ਕਿ ਜੇਕਰ ਜ਼ਿਆਦਾਤਰ ਦੁਕਾਨਾਂ ਖੁੱਲ੍ਹੀਆਂ ਹਨ ਤਾਂ ਬਾਕੀ ਬੰਦ ਕਰਨ ਨਾਲ ਕਿ ...

ਪੂਰੀ ਖ਼ਬਰ »

ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਈਸ਼ਰਵਾਲ ਦਾ ਡੀ. ਐੱਮ. ਸਪੋਰਟਸ ਵਲੋਂ ਦੌਰਾ

ਜਲੰਧਰ, 4 ਮਈ (ਰਣਜੀਤ ਸਿੰਘ ਸੋਢੀ)-ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਈਸ਼ਰ ਵਾਲ ਜਲੰਧਰ ਵਿਖੇ ਡੀ. ਐੱਮ. ਸਪੋਰਟਸ ਇਕਬਾਲ ਸਿੰਘ ਰੰਧਾਵਾ ਆਪਣੀ ਫੇਰੀ ਦੌਰਾਨ ਪਿ੍ੰਸੀਪਲ ਕਸ਼ਮੀਰ ਕੌਰ ਦੀ ਅਗਵਾਈ ਵਿਚ ਸਕੂਲ ਵਿਚ ਹੋ ਰਹੇ ਕੰਮਾਂ ਦਾ ਜਾਇਜ਼ਾ ਲੈਣ ਪਹੁੰਚੇ | ...

ਪੂਰੀ ਖ਼ਬਰ »

ਲਾਇਲਪੁਰ ਖ਼ਾਲਸਾ ਕਾਲਜ ਲੜਕੀਆਂ ਵਿਚ 'ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਫ਼ਲਸਫ਼ਾ ਅਤੇ ਕ੍ਰਾਂਤੀ' ਵਿਸ਼ੇ 'ਤੇ ਵੈਬੀਨਾਰ

ਜਲੰਧਰ, 4 ਮਈ (ਰਣਜੀਤ ਸਿੰਘ ਸੋਢੀ)-ਲਾਇਲਪੁਰ ਖ਼ਾਲਸਾ ਕਾਲਜ ਲੜਕੀਆਂ ਜਲੰਧਰ ਵਿਖੇ ਪੋਸਟ ਗ੍ਰੈਜੂਏਟ ਇਤਿਹਾਸ ਵਿਭਾਗ ਅਤੇ ਐਨ.ਐੱਸ.ਐੱਸ. ਵਿਭਾਗ ਦੇ ਸਾਂਝੇ ਯਤਨਾਂ ਨਾਲ ਸ੍ਰੀ ਗੁਰੂੁ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਗੁਰੂ ਤੇਗ ਬਹਾਦਰ ਜੀ ...

ਪੂਰੀ ਖ਼ਬਰ »

ਸਿਵਲ ਸਰਜਨ ਦੀ ਬੀ.ਈ.ਈ. ਮੁਲਜ਼ਮਾਂ ਨੂੰ ਹਦਾਇਤ

ਜਲੰਧਰ, 4 ਮਈ (ਐੱਮ. ਐੱਸ. ਲੋਹੀਆ)- ਕੋਵਿਡ-19 ਦੇ ਵੱਧਦੇ ਕੇਸਾਂ ਨੂੰ ਦੇਖਦੇ ਹੋਏ ਸਿਵਲ ਸਰਜਨ ਜਲੰਧਰ ਡਾ. ਬਲਵੰਤ ਸਿੰਘ ਵਲੋਂ ਜ਼ਿਲ੍ਹਾ ਮਾਸ ਮੀਡੀਆ ਵਿੰਗ ਅਧੀਨ ਆਉਂਦੇ ਬਲਾਕ ਐਕਸਟੈਂਸ਼ਨ ਐਜੂਕੇਟਰਾਂ (ਬੀ.ਈ.ਈ.) ਨਾਲ ਮੀਟਿੰਗ ਕਰਦੇ ਹੋਏ ਮੁਲਾਜ਼ਮਾਂ ਨੂੰ ਹਦਾਇਤ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX