ਤਾਜਾ ਖ਼ਬਰਾਂ


3 ਆਈ.ਏ.ਐਸ. ਅਤੇ 3 ਪੀ.ਸੀ.ਐਸ. ਅਫ਼ਸਰਾਂ ਦੇ ਤਬਾਦਲੇ
. . .  1 day ago
ਫਗਵਾੜਾ, 25 ਸਤੰਬਰ (ਕਿੰਨੜਾ) - ਪੰਜਾਬ ਵਿਚ 3 ਆਈ.ਏ.ਐਸ. ਅਤੇ 3 ਪੀ.ਸੀ.ਐਸ. ਅਫਸਰਾਂ ਦੇ ਤਬਾਦਲੇ ਹੋਏ ਹਨ...
ਲੋਹੀਆਂ 'ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਇੱਕ ਵਿਅਕਤੀ ਦੀ ਮੌਤ
. . .  1 day ago
ਲੋਹੀਆਂ ਖ਼ਾਸ, 25 ਸਤੰਬਰ (ਗੁਰਪਾਲ ਸਿੰਘ ਸ਼ਤਾਬਗੜ੍ਹ) - ਥਾਣੇ ਦੀ ਬਗ਼ਲ ਵਿਚ ਪਿਛਲੇ ਲੰਬੇ ਅਰਸੇ ਤੋਂ ਜ਼ਹਿਰੀਲੀ ਸ਼ਰਾਬ ਦੇ ਧੰਦੇ ਬਾਰੇ ਚਲਦੀ ਚਰਚਾ ਦੀ ਚੰਗਿਆੜੀ ਨੇ ਉਸ ਵੇਲੇ ਭਾਂਬੜ ਦਾ ਰੂਪ ਧਾਰ ਲਿਆ। ਜਦੋਂ ਇਸ ਜ਼ਹਿਰੀਲੀ ਸ਼ਰਾਬ ਦੇ ਪੀਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਵੱਖ-ਵੱਖ...
ਦੋ ਆਈ.ਏ.ਐਸ. ਅਫ਼ਸਰਾਂ ਦੀ ਹੋਏ ਤਬਾਦਲੇ
. . .  1 day ago
ਚੰਡੀਗੜ੍ਹ, 25 ਸਤੰਬਰ - ਪੰਜਾਬ ਵਿਚ ਦੋ ਆਈ.ਏ.ਐੱਸ. ਅਫ਼ਸਰਾਂ ਦੇ ਤਬਾਦਲੇ ਹੋਏ ਹਨ...
ਬਠਿੰਡਾ 'ਚ ਇਕ ਏ.ਐਸ.ਆਈ. ਨਾਲ ਕੁੱਟਮਾਰ ਤੇ ਪਾੜੀ ਗਈ ਵਰਦੀ
. . .  1 day ago
ਬਠਿੰਡਾ, 25 ਸਤੰਬਰ (ਨਾਇਬ ਸਿੱਧੂ) - ਬਠਿੰਡਾ ਦੇ ਥਾਣਾ ਕਨਾਲ ਕਾਲੋਨੀ ਅਧੀਨ ਪੈਂਦੀ ਚੌਕੀ ਵਰਧਮਾਨ ਵਿਖੇ ਤਾਇਨਾਤ ਇਕ ਏ.ਐਸ.ਆਈ. ਦੀ ਚੌਂਕੀ ਇੰਚਾਰਜ ਵਲੋਂ ਕੁੱਟਮਾਰ ਕਰਨ, ਸਰਕਾਰੀ ਰਿਵਾਲਵਰ ਲੈਣ ਤੇ ਵਰਦੀ ਪਾੜਨ ਦਾ ਮਾਮਲਾ ਸਾਹਮਣੇ ਆਇਆ ਹੈ...
ਅਫ਼ਗ਼ਾਨਿਸਤਾਨ ਦੀ ਧਰਤੀ ਦਾ ਇਸਤੇਮਾਲ ਅੱਤਵਾਦ ਲਈ ਨਾ ਹੋਵੇ, ਅਫ਼ਗ਼ਾਨ ਲੋਕਾਂ ਦੀ ਮਦਦ ਜ਼ਰੂਰੀ - ਪ੍ਰਧਾਨ ਮੰਤਰੀ ਮੋਦੀ
. . .  1 day ago
ਕੁਝ ਦੇਸ਼ ਅੱਤਵਾਦ ਨੂੰ ਸਿਆਸੀ ਮੰਤਵਾਂ ਲਈ ਵਰਤ ਰਹੇ ਹਨ - ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵ ਦੇ ਸਾਹਮਣੇ ਕੱਟੜਵਾਦ ਦਾ ਖ਼ਤਰਾ ਵੱਧ ਰਿਹਾ ਹੈ - ਪ੍ਰਧਾਨ ਮੰਤਰੀ ਮੋਦੀ
. . .  1 day ago
ਵਿਸ਼ਵ ਦਾ ਹਰ ਛੇਵਾਂ ਵਿਅਕਤੀ ਭਾਰਤੀ, ਭਾਰਤ ਦੇ ਵਿਕਾਸ ਨਾਲ ਦੁਨੀਆ ਨੂੰ ਮਿਲਦੀ ਹੈ ਰਫ਼ਤਾਰ - ਪ੍ਰਧਾਨ ਮੰਤਰੀ ਮੋਦੀ
. . .  1 day ago
ਦੁਨੀਆ ਸਭ ਤੋਂ ਵੱਡੀ ਮਹਾਂਮਾਰੀ ਨਾਲ ਲੜ ਰਹੀ ਹੈ - ਮੋਦੀ
. . .  1 day ago
ਪ੍ਰਧਾਨ ਮੰਤਰੀ ਮੋਦੀ ਵਲੋਂ ਯੂ.ਐਨ. ਵਿਚ ਸੰਬੋਧਨ
. . .  1 day ago
ਵਾਸ਼ਿੰਗਟਨ, 25 ਸਤੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਸੰਯੁਕਤ ਰਾਸ਼ਟਰ ਦੇ 76ਵੇਂ ਇਜਲਾਸ ਵਿਚ ਸੰਬੋਧਨ ਕੀਤਾ ਜਾ ਰਿਹਾ ਹੈ...
ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਕਾਂਗਰਸ ਪਾਰਟੀ 'ਚ ਸ਼ਾਮਲ
. . .  1 day ago
ਪਠਾਨਕੋਟ, 25 ਸਤੰਬਰ (ਸੰਧੂ) - ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਪਠਾਨਕੋਟ ਦੇ ਸਾਬਕਾ ਦਿਹਾਤੀ ਜ਼ਿਲ੍ਹਾ ਪ੍ਰਧਾਨ ਤੇ ਮੌਜੂਦਾ ਸਰਪੰਚ ਪਿੰਡ ਆਬਾਦਗੜ੍ਹ ਲਖਵਿੰਦਰ ਸਿੰਘ ਲੱਖੀ ਅੱਜ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ। ਉਨ੍ਹਾਂ ਨੂੰ ਵਿਧਾਇਕ ਅਮਿਤ ਵਿੱਜ ਵਲੋਂ ਕਾਂਗਰਸ ਪਾਰਟੀ ਵਿਚ ਸ਼ਾਮਲ ਕੀਤਾ ਗਿਆ। ਇਸ...
ਮੁੱਖ ਮੰਤਰੀ ਨੇ ਆਈ.ਪੀ.ਐਸ. ਸਹੋਤਾ ਨੂੰ ਦਿੱਤੀ ਵਧਾਈ
. . .  1 day ago
ਚੰਡੀਗੜ੍ਹ, 29 ਸਤੰਬਰ - ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਵਧੀਕ ਡੀ.ਜੀ.ਪੀ. ਵਜੋਂ ਜ਼ਿੰਮੇਵਾਰੀ ਸੰਭਾਲਣ ਲਈ ਆਈ.ਪੀ.ਐਸ. ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਵਧਾਈ ਦਿੱਤੀ...
27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ
. . .  1 day ago
ਚੰਡੀਗੜ੍ਹ, 25 ਸਤੰਬਰ - 27 ਨੂੰ ਭਾਰਤ ਬੰਦ ਦੇ ਸਬੰਧ 'ਚ ਕਿਸਾਨਾਂ ਵਲੋਂ ਰੇਲ ਤੇ ਸੜਕੀ ਮਾਰਗ ਕੀਤੇ ਜਾਣਗੇ ਬੰਦ, ਜਿਸ ਸਬੰਧ ਵਿਚ ਸੂਚੀ ਜਾਰੀ ਕੀਤੀ ਗਈ ਹੈ...
ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਵਾਲੇ ਮੁਲਾਜ਼ਮ ਅਤੇ ਉਸ ਦੇ ਦੋ ਸਾਥੀ ਗ੍ਰਿਫ਼ਤਾਰ
. . .  1 day ago
ਲੁਧਿਆਣਾ, 25 ਸਤੰਬਰ (ਪਰਮਿੰਦਰ ਸਿੰਘ ਆਹੂਜਾ) - ਸਥਾਨਕ ਵਿਸ਼ਵਕਰਮਾ ਚੌਕ ਨੇੜੇ ਸਥਿਤ ਕਿਸਮਤ ਕੰਪਲੈਕਸ ਵਿਚ ਬੀਤੀ ਦੇਰ ਸ਼ਾਮ ਸੋਨਾ ਕਾਰੋਬਾਰੀ ਦੀ 35 ਲੱਖ ਦੀ ਨਕਦੀ ਲੁੱਟਣ ਦੇ ਮਾਮਲੇ ਵਿਚ ਪੁਲਿਸ ਨੇ ਕਾਰੋਬਾਰੀ ਦੇ ਮੁਲਾਜ਼ਮ ਗਗਨਦੀਪ ਸਿੰਘ ਅਤੇ ਉਸ ਦੇ ਦੋ ਸਾਥੀ ਸੀਪਾ ਅਤੇ ਸੈਂਡੀ ਨੂੰ ਗ੍ਰਿਫ਼ਤਾਰ...
ਪਤੀ ਵਲੋਂ ਘੋਟਣਾ ਮਾਰ ਕੇ ਪਤਨੀ ਦਾ ਕਤਲ
. . .  1 day ago
ਕੋਟਫੱਤਾ (ਬਠਿੰਡਾ), 25 ਸਤੰਬਰ (ਰਣਜੀਤ ਸਿੰਘ ਬੁੱਟਰ) - ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ 'ਚ ਅੱਜ ਸਵੇਰੇ 10 ਕੁ ਵਜੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਖੇਤਾਂ ਵਿਚ ਰਹਿੰਦੇ ਮੱਖਣ...
ਗੁਲਾਬੀ ਸੁੰਡੀ ਨਾਲ ਬਰਬਾਦ ਹੋਏ ਨਰਮੇ ਦਾ ਜਾਇਜ਼ਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਲੈ ਕੇ ਪੰਜਾਬ ਸਰਕਾਰ ਤੋਂ 50 ਹਜ਼ਾਰ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਕੀਤੀ ਮੰਗ
. . .  1 day ago
ਤਲਵੰਡੀ ਸਾਬੋ / ਸੀੰਗੋ ਮੰਡੀ 25 ਸਤੰਬਰ (ਲੱਕਵਿੰਦਰ ਸ਼ਰਮਾ) ਮਾਲਵੇ ਵਿਚ ਚਿੱਟੇ ਸੋਨੇ ਵਜੋਂ ਜਾਣੀ ਜਾਂਦੀ ਨਰਮੇ ਦੀ ਫ਼ਸਲ ਨੂੰ ਗੁਲਾਬੀ ਸੁੰਡੀ ਨੇ ਬਰਬਾਦ ਕਰਕੇ....
ਹਰ ਮੰਗਲਵਾਰ ਦੁਪਹਿਰ 3 ਵਜੇ ਕੈਬਨਿਟ ਦੀ ਮੀਟਿੰਗ ਹੋਇਆ ਕਰੇਗੀ - ਮੁੱਖ ਮੰਤਰੀ ਚੰਨੀ
. . .  1 day ago
ਚੰਡੀਗੜ੍ਹ, 25 ਸਤੰਬਰ - ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਹਰ ਮੰਗਲਵਾਰ ਸਵੇਰੇ 11:30 ਤੋਂ 2:30 ਵਜੇ ਤੱਕ ਮੰਤਰੀਆਂ,ਵਿਧਾਇਕਾਂ ਤੇ ਹੋਰ ਰਾਜਨੀਤਿਕ ਅਧਿਕਾਰੀਆਂ ਨੂੰ ਆਪਣੇ ਦਫ਼ਤਰ ਵਿਖੇ ਮਿਲਾਂਗਾ ਤੇ ਹਰ ਮੰਗਲਵਾਰ ਦੁਪਹਿਰ....
ਮੁਕਤਸਰ ਸਾਹਿਬ: ਵਿਧਾਇਕ ਰਾਜਾ ਵੜਿੰਗ ਕੈਬਨਿਟ ਮੰਤਰੀ ਬਣਨ 'ਚ ਸਫ਼ਲ, ਕਾਂਗਰਸ ਵਰਕਰ ਹੋਏ ਬਾਗੋ-ਬਾਗ
. . .  1 day ago
ਸ੍ਰੀ ਮੁਕਤਸਰ ਸਾਹਿਬ, 25 ਸਤੰਬਰ (ਰਣਜੀਤ ਸਿੰਘ ਢਿੱਲੋਂ) - ਕੁੱਲ ਹਿੰਦ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਗਿੱਦੜਬਾਹਾ ਤੋਂ ਦੂਜੀ ਵਾਰ ਵਿਧਾਇਕ ਬਣੇ ਸਨ....
ਮਾਛੀਵਾੜਾ ਦੇ ਡਾ. ਰਾਜਦੀਪ ਸਿੰਘ ਬਣੇ ਆਈ.ਏ.ਐੱਸ.
. . .  1 day ago
ਮਾਛੀਵਾੜਾ ਸਾਹਿਬ, 25 ਸਤੰਬਰ (ਸੁਖਵੰਤ ਸਿੰਘ ਗਿੱਲ) - ਹਰੇਕ ਮਾਤਾ-ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦੇ ਬੱਚੇ ਵੱਡੀਆਂ ਪੁਲਾਂਘਾਂ ਪੁੱਟਦੇ ਹੋਏ ਚੰਗਾ.....
ਚੰਨੀ ਭੰਗੜਾ ਪਾਉਣ ਦੀ ਵਜਾਏ ਨਰਮਾ ਉਤਪਾਦਕ ਕਿਸਾਨਾਂ ਦੇ ਆ ਕੇ ਸੁਣਨ ਦੁੱਖ - ਸੁਖਬੀਰ ਸਿੰਘ ਬਾਦਲ
. . .  1 day ago
ਤਲਵੰਡੀ ਸਾਬੋ 25 ਸਤੰਬਰ (ਰਣਜੀਤ ਸਿੰਘ ਰਾਜੂ) ਗੁਲਾਬੀ ਸੁੰਡੀ ਨਾਲ ਮਾਲਵਾ ਪੱਟੀ ਦੇ ਉਕਤ ਖ਼ਿੱਤੇ ਵਿਚ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ.ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ.....
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ ਸਮਾਗਮ।
. . .  1 day ago
ਕੱਲ੍ਹ ਸ਼ਾਮ 4:30 ਵਜੇ ਹੋਵੇਗਾ ਚੰਨੀ ਕੈਬਨਿਟ ਦਾ ਸਹੁੰ ਚੁੱਕ.....
ਵੱਖ-ਵੱਖ ਜਥੇਬੰਦੀਆਂ ਵਲੋਂ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਥਾਣਾ ਠੁੱਲੀਵਾਲ ਮੂਹਰੇ ਰੋਸ ਧਰਨਾ
. . .  1 day ago
ਮਹਿਲ ਕਲਾਂ,25 ਸਤੰਬਰ (ਅਵਤਾਰ ਸਿੰਘ ਅਣਖੀ) ਕੁੱਟਮਾਰ ਦਾ ਸ਼ਿਕਾਰ ਹੋਏ ਪਿੰਡ ਸਹੌਰ ਦੇ ਗਰੀਬ ਮਜ਼ਦੂਰ ਪਰਿਵਾਰ ਨੂੰ ਇਨਸਾਫ਼ ਦੁਆਉਣ ਲਈ ਅੱਜ ਵੱਖ-ਵੱਖ ....
ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ਟੀਮ ਰੋਹਿਣੀ ਅਦਾਲਤ ਪਹੁੰਚੀ
. . .  1 day ago
ਨਵੀਂ ਦਿੱਲੀ, 25 ਸਤੰਬਰ - ਗੈਂਗਸਟਰ ਜਿਤੇਂਦਰ ਮਾਨ ਗੋਗੀ ਦੀ ਅਦਾਲਤ ਵਿਚ ਕੱਲ੍ਹ ਹੋਈ ਗੋਲੀਬਾਰੀ ਦੇ ਮੱਦੇਨਜ਼ਰ ਕ੍ਰਾਈਮ ਬਰਾਂਚ ਦੀ ....
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ
. . .  1 day ago
ਇਕਬਾਲਪ੍ਰੀਤ ਸਹੋਤਾ ਬਣੇ ਪੰਜਾਬ ਦੇ ਨਵੇਂ ਡੀ.ਜੀ.ਪੀ., ਦਿਨਕਰ ਗੁਪਤਾ ਨੂੰ ਹਟਾਇਆ...
27 ਦੇ ਬੰਦ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵਲੋਂ ਕੀਤੀ ਮੀਟਿੰਗ
. . .  1 day ago
ਗੁਰੂ ਹਰਸਹਾਏ 25 ਸਤੰਬਰ (ਕਪਿਲ ਕੰਧਾਰੀ) ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਗਏ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ,ਬੀ.ਕੇ.ਯੂ. ਸਿੱਧੂਪੁਰ ,ਬੀ.ਕੇ.ਯੂ. ਡਕੌਂਦਾ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ....
ਹੋਰ ਖ਼ਬਰਾਂ..
ਜਲੰਧਰ : ਸ਼ਨੀਵਾਰ 26 ਵੈਸਾਖ ਸੰਮਤ 553
ਵਿਚਾਰ ਪ੍ਰਵਾਹ: ਹਰ ਕੰਮ \'ਤੇ ਫ਼ਤਹਿ ਪਾਉਣ ਲਈ ਇਕਾਗਰਚਿਤ ਹੋਣਾ ਜ਼ਰੂਰੀ ਹੈ। -ਮਾਲ ਚ

ਪਹਿਲਾ ਸਫ਼ਾ

ਸਖ਼ਤ ਕਦਮ ਚੁੱਕੇ ਜਾਣ ਤਾਂ ਤੀਜੀ ਲਹਿਰ ਤੋਂ ਬਚਿਆ ਜਾ ਸਕਦਾ-ਕੇਂਦਰ

• ਲਗਾਤਾਰ ਦੂਜੇ ਦਿਨ 4 ਹਜ਼ਾਰ ਮੌਤਾਂ-4 ਲੱਖ 14 ਹਜ਼ਾਰ ਨਵੇਂ ਮਾਮਲੇ • ਹਰਿਆਣਾ, ਬਿਹਾਰ ਸਮੇਤ 9 ਰਾਜਾਂ 'ਚ ਵਧ ਰਹੇ ਹਨ ਮਾਮਲੇ-ਕੇਂਦਰੀ ਸਿਹਤ ਮੰਤਰਾਲਾ ਉਪਮਾ ਡਾਗਾ ਪਾਰਥ ਨਵੀਂ ਦਿੱਲੀ, 7 ਮਈ-ਦੇਸ਼ 'ਚ ਕੋਰੋਨਾ ਕਾਰਨ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ, ...

ਪੂਰੀ ਖ਼ਬਰ »

ਦਿੱਲੀ ਨੂੰ ਆਕਸੀਜਨ ਸਪਲਾਈ 'ਤੇ ਸੁਪਰੀਮ ਕੋਰਟ ਵਲੋਂ ਕੇਂਦਰ ਨੂੰ ਚਿਤਾਵਨੀ

ਸੁਪਰੀਮ ਕੋਰਟ ਨੇ ਦਿੱਲੀ 'ਚ ਆਕਸੀਜਨ ਦੀ ਕਿੱਲਤ ਦੇ ਮਾਮਲੇ 'ਚ ਕੇਂਦਰ ਸਰਕਾਰ ਨੂੰ ਸਖ਼ਤ ਲਫ਼ਜ਼ਾਂ 'ਚ ਕਿਹਾ ਕਿ ਅਗਲੇ ਆਦੇਸ਼ ਤੱਕ (ਕੇਂਦਰ ਵਲੋਂ) ਦਿੱਲੀ ਨੂੰ ਹਰ ਰੋਜ਼ 700 ਮੀਟਿ੍ਕ ਟਨ ਆਕਸੀਜਨ ਦੀ ਸਪਲਾਈ ਕਰਨੀ ਹੋਵੇਗੀ | ਅਜਿਹਾ ਨਾ ਕਰਨ 'ਤੇ ਸਬੰਧਿਤ ਅਧਿਕਾਰੀਆਂ ...

ਪੂਰੀ ਖ਼ਬਰ »

ਰੂਸ ਵਲੋਂ ਚੌਥੀ ਕੋਰੋਨਾ ਵੈਕਸੀਨ ਨੂੰ ਮਨਜ਼ੂਰੀ

ਏ.ਕੇ.-47 ਜਿੰਨੀ ਪ੍ਰਭਾਵਸ਼ਾਲੀ ਹੈ-ਪੁਤਿਨ ਮਾਸਕੋ, 7 ਮਈ (ਏਜੰਸੀ)-ਰੂਸ 'ਚ ਸਿੰਗਲ ਡੋਜ਼ ਸਪੂਤਨਿਕ ਲਾਈਟ ਕੋਵਿਡ ਵੈਕਸੀਨ ਦੀ ਵਰਤੋਂ ਲਈ ਮਨਜ਼ੂਰੀ ਮਿਲ ਗਈ ਹੈ | ਮਹਾਂਮਾਰੀ ਖ਼ਿਲਾਫ਼ ਦੇਸ਼ 'ਚ ਤਿਆਰ ਕੀਤੀ ਇਹ ਚੌਥੀ ਵੈਕਸੀਨ ਹੈ | ਰੂਸੀ ਸਿਹਤ ਮੰਤਰਾਲੇ ਨੇ ਇਕ ਬਿਆਨ 'ਚ ...

ਪੂਰੀ ਖ਼ਬਰ »

ਸਟਾਲਿਨ ਨੇ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ

ਚੇਨਈ, 7 ਮਈ (ਏਜੰਸੀ)-ਡੀ.ਐਮ.ਕੇ. ਦੇ ਪ੍ਰਧਾਨ ਐਮ.ਕੇ. ਸਟਾਲਿਨ ਨੇ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ | ਰਾਜ ਭਵਨ ਵਿਖੇ ਸਾਦੇ ਸਮਾਗਮ ਦੌਰਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 68 ਸਾਲਾ ਸਟਾਲਿਨ ਨੂੰ ਅਹੁਦੇ ਦੀ ਸਹੁੰ ਚੁਕਾਈ | ...

ਪੂਰੀ ਖ਼ਬਰ »

ਬੇਅਦਬੀ ਮਾਮਲਿਆਂ 'ਚ ਬਾਦਲਾਂ ਪ੍ਰਤੀ ਨਰਮੀ ਵਿਰੁੱਧ ਕਾਂਗਰਸ 'ਚ ਉੱਠਿਆ ਰੋਸ

• ਨਾਖ਼ੁਸ਼ ਮੰਤਰੀਆਂ ਤੇ ਵਿਧਾਇਕਾਂ ਵਲੋਂ ਹਾਈਕਮਾਨ ਤੱਕ ਪਹੁੰਚ • ਕੈਪਟਨ ਵਲੋਂ ਦਰਵਾਜ਼ੇ ਬੰਦ ਕਰਨ ਤੋਂ ਬਾਅਦ ਸਿੱਧੂ ਨੂੰ ਪਾਰਟੀ 'ਚੋਂ ਮਿਲਿਆ ਸਮਰਥਨ ਹਰਕਵਲਜੀਤ ਸਿੰਘ ਚੰਡੀਗੜ੍ਹ, 7 ਮਈ -ਸੂਬੇ ਦੀ ਕਾਂਗਰਸ ਸਰਕਾਰ ਨੂੰ ਚਾਰ ਸਾਲ ਦਾ ਕਾਰਜਕਾਲ ਪੂਰਾ ਹੋਣ ...

ਪੂਰੀ ਖ਼ਬਰ »

2 ਕੈਬਨਿਟ ਮੰਤਰੀਆਂ ਤੇ ਹੋਰ ਵਿਧਾਇਕਾਂ ਦੀ ਸਿੱਧੂ ਨਾਲ ਮੁਲਾਕਾਤ

ਨਵਜੋਤ ਸਿੰਘ ਸਿੱਧੂ ਨਾਲ ਪੰਚਕੂਲਾ ਚਾਹ 'ਤੇ ਮੁਲਾਕਾਤ ਕਰਨ ਵਾਲੇ ਦੋ ਕੈਬਨਿਟ ਮੰਤਰੀਆਂ ਸੁਖਜਿੰਦਰ ਸਿੰਘ ਰੰਧਾਵਾ ਤੇ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਵਿਧਾਇਕਾਂ ਕੁਸ਼ਲਦੀਪ ਸਿੰਘ ਢਿੱਲੋਂ, ਫ਼ਤਹਿਜੰਗ ਸਿੰਘ ਬਾਜਵਾ, ਪਰਗਟ ਸਿੰਘ, ਬਲਵਿੰਦਰਮੀਤ ਸਿੰਘ ਪਾਹੜਾ ...

ਪੂਰੀ ਖ਼ਬਰ »

ਪੰਜਾਬ ਦੇ ਸਰਕਾਰੀ ਹਸਪਤਾਲਾਂ 'ਚ 18-45 ਉਮਰ ਵਰਗ ਲਈ ਟੀਕਾਕਰਨ ਸੋਮਵਾਰ ਤੋਂ

ਮੁੱਖ ਮੰਤਰੀ ਨੇ ਇਕ ਲੱਖ ਖੁਰਾਕਾਂ ਛੇਤੀ ਪੁੱਜਣ ਦੇ ਚਲਦਿਆਂ ਤਿਆਰੀਆਂ ਦੇ ਦਿੱਤੇ ਆਦੇਸ਼ ਚੰਡੀਗੜ੍ਹ, 7 ਮਈ (ਵਿਕਰਮਜੀਤ ਸਿੰਘ ਮਾਨ)-ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇਥੇ ਕੋਵਿਡ ਸਮੀਖਿਆ ਸਬੰਧੀ ਵਰਚੂਅਲ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਸੀਰਮ ...

ਪੂਰੀ ਖ਼ਬਰ »

8367 ਨਵੇਂ ਮਾਮਲੇ, 165 ਮੌਤਾਂ

ਸਿਹਤ ਵਿਭਾਗ ਅਨੁਸਾਰ ਸੂਬੇ 'ਚ ਕੋਰੋਨਾ ਕਾਰਨ ਅੱਜ 165 ਹੋਰ ਮੌਤਾਂ ਹੋਈਆਂ, ਉਥੇ 4976 ਮਰੀਜ਼ਾਂ ਦੇ ਠੀਕ ਹੋਣ ਦੀ ਸੂਚਨਾ ਹੈ। ਦੂਜੇ ਪਾਸੇ ਸੂਬੇ 'ਚ ਵੱਖ-ਵੱਖ ਥਾਵਾਂ ਤੋਂ 8367 ਨਵੇਂ ਮਾਮਲੇ ਆਏ ਹਨ। ਅੱਜ ਹੋਈਆਂ ਮੌਤਾਂ 'ਚ ਅੰਮ੍ਰਿਤਸਰ ਤੋਂ 22, ਬਰਨਾਲਾ ਤੋਂ 3, ਬਠਿੰਡਾ ਤੋਂ 19, ...

ਪੂਰੀ ਖ਼ਬਰ »

ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਨਵੀਂ ਐਸ.ਆਈ.ਟੀ. ਦਾ ਗਠਨ

6 ਮਹੀਨੇ ਵਿਚ ਜਾਂਚ ਪੂਰੀ ਕਰਨ ਲਈ ਕਿਹਾ
ਚੰਡੀਗੜ੍ਹ, 7 ਮਈ (ਹਰਕਵਲਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਪਾਰਟੀ ਅੰਦਰੋਂ ਕੋਟਕਪੂਰਾ ਗੋਲੀ ਕਾਂਡ ਲਈ ਨਵੀਂ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕਰਨ ਸਬੰਧੀ ਬਣਾਏ ਜਾ ਰਹੇ ਦਬਾਅ ਕਾਰਨ ਅੱਜ ਤਿੰਨ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦੇ ਗਠਨ ਦਾ ਐਲਾਨ ਕੀਤਾ, ਜਿਸ ਦਾ ਮੁਖੀ ਐਡੀਸ਼ਨਲ ਡੀ.ਜੀ.ਪੀ. ਵਿਜੀਲੈਂਸ ਬਿਊਰੋ ਐਲ.ਕੇ ਯਾਦਵ ਨੂੰ ਬਣਾਇਆ ਗਿਆ ਹੈ | ਜਾਂਚ ਟੀਮ ਲਈ ਦੋ ਮੈਂਬਰਾਂ ਵਿਚ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਅਤੇ ਫ਼ਰੀਦਕੋਟ ਦੇ ਡੀ.ਆਈ.ਜੀ. ਸੁਰਜੀਤ ਸਿੰਘ ਨੂੰ ਸ਼ਾਮਿਲ ਕੀਤਾ ਗਿਆ ਹੈ | ਵਰਨਣਯੋਗ ਹੈ ਕਿ ਸ੍ਰੀ ਰਾਕੇਸ਼ ਅਗਰਵਾਲ ਮੁੱਖ ਮੰਤਰੀ ਦੀ ਸੁਰੱਖਿਆ ਦੇ ਵੀ ਕਾਫ਼ੀ ਸਮਾਂ ਮੁਖੀ ਰਹੇ ਹਨ, ਜਦੋਂ ਕਿ ਡੀ.ਆਈ.ਜੀ ਸੁਰਜੀਤ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਫ਼ਰੀਦਕੋਟ ਲਗਾਇਆ ਗਿਆ ਹੈ, ਜੋ ਅਗਲੇ ਸਾਲ ਫਰਵਰੀ-ਮਾਰਚ ਵਿਚ ਸੇਵਾਮੁਕਤ ਹੋਣ ਵਾਲੇ ਹਨ | ਰਾਜ ਸਰਕਾਰ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਜਾਂਚ ਟੀਮ ਆਪਣਾ ਕੰਮ 6 ਮਹੀਨਿਆਂ ਵਿਚ ਪੂਰਾ ਕਰਨ ਦੀ ਕੋਸ਼ਿਸ਼ ਕਰੇਗੀ | ਹੁਕਮਾਂ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜਾਂਚ ਟੀਮ 14 ਅਕਤੂਬਰ, 2015 ਨੂੰ ਸਿੱਖ ਸੰਗਤ ਦੇ ਧਰਨੇ 'ਤੇ ਹੋਈ ਕਾਰਵਾਈ ਵਾਲੀ ਐਫ.ਆਈ.ਆਰ ਅਤੇ 7 ਅਗਸਤ, 2018 ਨੂੰ ਮੌਜੂਦਾ ਸਰਕਾਰ ਦੌਰਾਨ ਵਿਸ਼ੇਸ਼ ਜਾਂਚ ਟੀਮ ਵਲੋਂ ਦਰਜ ਕੀਤੀ ਗਈ ਐਫ਼. ਆਈ. ਆਰ. ਦੀ ਰੌਸ਼ਨੀ ਵਿਚ ਜਾਂਚ ਦਾ ਕੰਮ ਕਰੇਗੀ | ਗ੍ਰਹਿ ਵਿਭਾਗ ਵਲੋਂ ਜਾਰੀ ਕੀਤੇ ਹੁਕਮਾਂ ਵਿਚ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਫ਼ੈਸਲੇ ਵਿਚ ਦਿੱਤੇ ਗਏ ਆਦੇਸ਼ਾਂ ਅਨੁਸਾਰ ਜਾਂਚ ਟੀਮ ਕੰਮ ਕਰੇਗੀ | ਇਹ ਵੀ ਸਪੱਸ਼ਟ ਕੀਤਾ ਗਿਆ ਕਿ ਜਾਂਚ ਟੀਮ 'ਤੇ ਕਿਸੇ ਤਰ੍ਹਾਂ ਦਾ ਵੀ ਅੰਦਰੂਨੀ ਅਤੇ ਬਾਹਰੀ ਦਬਾਅ ਨਹੀਂ ਹੋਵੇਗਾ ਅਤੇ ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਸਾਂਝੇ ਤੌਰ 'ਤੇ ਜਾਂਚ ਦਾ ਕੰਮ ਕਰਨਗੇ ਅਤੇ ਜਾਂਚ ਰਿਪੋਰਟਾਂ 'ਤੇ ਸਾਰੇ ਮੈਂਬਰ ਦਸਤਖ਼ਤ ਕਰਨਗੇ | ਵਿਸ਼ੇਸ਼ ਜਾਂਚ ਟੀਮ ਦੇ ਮੈਂਬਰ ਇਸ ਕੇਸ ਵਿਚ ਗਵਾਹ ਵੀ ਲਿਫ਼ਟ ਕੀਤੇ ਜਾਣਗੇ | ਹਾਈਕੋਰਟ ਦੇ ਹੁਕਮਾਂ ਅਨੁਸਾਰ ਇਹ ਵੀ ਸਪੱਸ਼ਟ ਕੀਤਾ ਗਿਆ ਕਿ ਇਹ ਜਾਂਚ ਟੀਮ ਕੇਸ ਨਾਲ ਸਬੰਧਿਤ ਮੈਜਿਸਟ੍ਰੇਟ ਨੂੰ ਸਿੱਧੇ ਤੌਰ 'ਤੇ ਰਿਪੋਰਟ ਕਰੇਗੀ ਅਤੇ ਸੂਬੇ ਦੇ ਕਿਸੇ ਹੋਰ ਅਧਿਕਾਰੀ ਜਾਂ ਪੁਲਿਸ ਅਥਾਰਿਟੀ ਨੂੰ ਰਿਪੋਰਟ ਨਹੀਂ ਕਰ ਸਕੇਗੀ ਅਤੇ ਨਾ ਹੀ ਮੀਡੀਆ ਨਾਲ ਕਿਸੇ ਤਰ੍ਹਾਂ ਦੀ ਕੋਈ ਸੂਚਨਾ ਸਾਂਝੀ ਕੀਤੀ ਜਾਵੇਗੀ ਜਾਂ ਗੱਲਬਾਤ ਕੀਤੀ ਜਾਵੇਗੀ | ਜਾਂਚ ਟੀਮ ਦੇ ਮੈਂਬਰ ਕਿਸੇ ਮਾਮਲੇ ਵਿਚ ਲੋੜ ਅਨੁਸਾਰ ਮਾਹਿਰਾਂ ਦੀ ਰਾਇ ਵੀ ਲੈ ਸਕਣਗੇ | ਲੇਕਿਨ ਦਿਲਚਸਪ ਗੱਲ ਇਹ ਹੈ ਕਿ ਕਾਂਗਰਸ ਦੇ ਬਹੁਤੇ ਮੰਤਰੀ ਅਤੇ ਵਿਧਾਇਕ ਜੋ ਬੀਤੇ ਦਿਨੀਂ ਹਾਈਕੋਰਟ ਵਿਚੋਂ ਰਾਜ ਸਰਕਾਰ ਨੂੰ ਇਸ ਕੇਸ 'ਚ ਮਿਲੀ ਨਮੋਸ਼ੀ ਕਾਰਨ ਕਾਫ਼ੀ ਪ੍ਰੇਸ਼ਾਨ ਹਨ ਵਲੋਂ ਮੰਗ ਕੀਤੀ ਜਾ ਰਹੀ ਹੈ ਕਿ ਆਉਂਦੀਆਂ ਚੋਣਾਂ ਨੂੰ ਮੁੱਖ ਰੱਖ ਕੇ ਰਾਜ ਸਰਕਾਰ ਇਸ ਕੇਸ ਵਿਚ ਜਾਂਚ ਦਾ ਕੰਮ ਮਹੀਨਾ ਜਾਂ ਦੋ ਮਹੀਨੇ ਵਿਚ ਪੂਰਾ ਕਰਵਾ ਕੇ ਇਸ ਕੇਸ ਨੂੰ ਚੋਣਾਂ ਤੋਂ ਪਹਿਲਾਂ ਕਿਸੇ ਬੰਨੇ ਲਾਏ ਤਾਂ ਜੋ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾ ਸਕੇ, ਪ੍ਰੰਤੂ ਰਾਜ ਸਰਕਾਰ ਵਲੋਂ ਅੱਜ ਵਿਸ਼ੇਸ਼ ਜਾਂਚ ਟੀਮ ਨੂੰ ਦਿੱਤੇ ਗਏ 6 ਮਹੀਨੇ ਦੇ ਸਮੇਂ ਦਾ ਕਾਂਗਰਸ ਵਿਧਾਇਕਾਂ ਵਿਚ ਹੀ ਵਿਰੋਧ ਦੇਖਣ ਨੂੰ ਮਿਲ ਰਿਹਾ ਸੀ ਅਤੇ ਸਮਝਿਆ ਜਾਂਦਾ ਹੈ ਕਿ ਪਾਰਟੀ ਪੱਧਰ 'ਤੇ ਇਹ ਮਾਮਲਾ ਆਉਂਦੇ ਦਿਨਾਂ ਦੌਰਾਨ ਹੋਰ ਵੀ ਭਖੇਗਾ |

ਖ਼ਬਰ ਸ਼ੇਅਰ ਕਰੋ

 

ਐਂਬੂਲੈਂਸ ਨੇ ਵਸੂਲੇ ਸਵਾ ਲੱਖ ਰੁਪਏ

ਗੁਰੂਗ੍ਰਾਮ, 7 ਮਈ (ਏਜੰਸੀ)-ਦੇਸ਼ 'ਚ ਕੋਰੋਨਾ ਸੰਕਟ ਦੇ ਚਲਦਿਆਂ ਪੀੜਤਾਂ ਦੀ ਮਜਬੂਰੀ ਦਾ ਫਾਇਦਾ ਉਠਾਉਂਦਿਆਂ ਕਈਆਂ ਨੇ ਬੇਸ਼ਰਮੀ ਦੀਆਂ ਹੱਦਾਂ ਵੀ ਪਾਰ ਕਰ ਦਿੱਤੀਆਂ ਹਨ | ਜਾਣਕਾਰੀ ਮੁਤਾਬਿਕ ਸਤਿੰਦਰ ਕੌਰ ਨਾਂਅ ਦੀ ਬਜ਼ੁਰਗ ਔਰਤ ਜਦੋਂ ਕੋਰੋਨਾ ਨਾਲ ਜ਼ਿੰਦਗੀ ਦੀ ...

ਪੂਰੀ ਖ਼ਬਰ »

ਯੂ. ਪੀ. 'ਚ ਸਾਬਕਾ ਸਿੱਖ ਫ਼ੌਜੀ ਨਾਲ ਕੁੱਟਮਾਰ ਦੇ ਮਾਮਲੇ 'ਚ ਦਿੱਲੀ ਕਮੇਟੀ ਵਲੋਂ ਸ਼ਿਕਾਇਤ ਦਰਜ

ਨਵੀਂ ਦਿੱਲੀ, 7 ਮਈ (ਜਗਤਾਰ ਸਿੰਘ)-ਇਕ ਸਾਬਕਾ ਸਿੱਖ ਫ਼ੌਜੀ ਅਧਿਕਾਰੀ ਦੀ ਪੁਲਿਸ ਹਿਰਾਸਤ ਵਿਚ ਕੁੱਟਮਾਰ ਤੇ ਧਰਮ ਦੇ ਅਪਮਾਨ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਯੂ. ਪੀ. ਪੁਲਿਸ ਅਤੇ ਪੀਲੀਭੀਤ ਪ੍ਰਸ਼ਾਸਨ ਦੇ ਖ਼ਿਲਾਫ਼ ਫ਼ੌਜਦਾਰੀ ਸ਼ਿਕਾਇਤ ਦਰਜ ...

ਪੂਰੀ ਖ਼ਬਰ »

ਸਿਸਟਮ ਨਹੀਂ, ਮੋਦੀ ਸਰਕਾਰ ਨਾਕਾਮ ਸਾਬਤ ਹੋਈ-ਸੋਨੀਆ

• ਕੋਰੋਨਾ ਨਾਲ ਨਜਿੱਠਣ ਲਈ ਇਕਜੁੱਟਤਾ ਦੀ ਲੋੜ • ਸਰਬ ਪਾਰਟੀ ਮੀਟਿੰਗ ਬੁਲਾਈ ਜਾਵੇ • ਕਾਂਗਰਸ ਦੇ ਸੰਸਦ ਮੈਂਬਰਾਂ ਨਾਲ ਕੀਤੀ ਮੀਟਿੰਗ ਨਵੀਂ ਦਿੱਲੀ, 7 ਮਈ (ਉਪਮਾ ਡਾਗਾ ਪਾਰਥ)-ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਕੋਰੋਨਾ ਮਹਾਂਮਾਰੀ ਨਾਲ ...

ਪੂਰੀ ਖ਼ਬਰ »

ਇਟਾਵਾ 'ਚ ਸ਼ੇਰਨੀ ਕੋਰੋਨਾ ਪਾਜ਼ੀਟਿਵ

ਇਟਾਵਾ, 7 ਮਈ (ਏਜੰਸੀ)-ਇਕ ਸ਼ੇਰਨੀ ਦੇ ਕੋਰੋਨਾ ਪਾਜ਼ੀਟਿਵ ਹੋਣ ਤੋਂ ਬਾਅਦ ਇਟਾਵਾ ਲਾਇਨ ਸਫਾਰੀ ਦੇ ਪ੍ਰਬੰਧਕ ਚਿੰਤਾ 'ਚ ਡੁੱਬ ਗਏ ਹਨ | ਦੋ ਸ਼ੇਰਨੀਆਂ ਦੇ ਬਿਮਾਰ ਹੋਣ ਤੋਂ ਬਾਅਦ ਸਫਾਰੀ ਦੇ ਪ੍ਰਬੰਧਕਾਂ ਨੇ ਸਾਰੇ 14 ਜਾਨਵਰਾਂ ਦੇ ਸੈਂਪਲ ਆਈ. ਵੀ. ਆਰ. ਆਈ. ਬਰੇਲੀ ਭੇਜੇ ...

ਪੂਰੀ ਖ਼ਬਰ »

ਰੰਗਾਸਾਮੀ ਪੁਡੂਚੇਰੀ ਦੇ ਮੁੱਖ ਮੰਤਰੀ ਬਣੇ

ਪੁਡੂਚੇਰੀ, 7 ਮਈ (ਏਜੰਸੀ)-ਏ. ਆਈ. ਐਨ. ਆਰ. ਸੀ. ਨੇਤਾ ਐਨ. ਰੰਗਾਸਾਮੀ ਨੇ ਇਥੇ ਰਾਜ ਨਿਵਾਸ ਵਿਖੇ ਇਕ ਸੰਖੇਪ ਸਮਾਗਮ ਦੌਰਾਨ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ | ਉਪ ਰਾਜਪਾਲ ਤਾਮਿਲੀਸਾਏ ਸੌਂਦਰਾਜਨ ਨੇ ਰੰਗਾਸਾਮੀ ਜਿਹੜੇ ਚੌਥੀ ਵਾਰ ਮੁੱਖ ਮੰਤਰੀ ਬਣੇ ਹਨ, ਨੂੰ ਅਹੁਦੇ ...

ਪੂਰੀ ਖ਼ਬਰ »

ਛੋਟਾ ਰਾਜਨ ਦੀ ਕੋਰੋਨਾ ਕਾਰਨ ਮੌਤ ਦੀ ਖ਼ਬਰ ਦਾ ਏਮਜ਼ ਨੇ ਕੀਤਾ ਖੰਡਨ

ਨਵੀਂ ਦਿੱਲੀ, 7 ਮਈ (ਏਜੰਸੀ)-ਅੰਡਰਵਰਲਡ ਡਾਨ ਛੋਟਾ ਰਾਜਨ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋਣ ਦੀ ਖਬਰ ਗਲਤ ਨਿਕਲੀ ਹੈ | ਏਮਜ਼ ਦੇ ਇਕ ਅਧਿਕਾਰੀ ਨੇ ਉਸ ਦੇ ਜਿਊਾਦਾ ਹੋਣ ਦੀ ਪੁਸ਼ਟੀ ਕੀਤੀ ਹੈ | ਛੋਟਾ ਰਾਜਨ ਨੂੰ ਬੀਤੇ ਦਿਨੀਂ ਕੋਵਿਡ-19 ਨਾਲ ਪੀੜਤ ਹੋਣ ਤੋਂ ਬਾਅਦ ਇਲਾਜ ...

ਪੂਰੀ ਖ਼ਬਰ »

ਕੋਰੋਨਾ ਮਰੀਜ਼ਾਂ ਤੋਂ 2 ਲੱਖ ਰੁਪਏ ਤੋਂ ਵੱਧ ਦੀ ਨਕਦ ਰਾਸ਼ੀ ਲੈ ਸਕਣਗੇ ਹਸਪਤਾਲ

ਨਵੀਂ ਦਿੱਲੀ, 7 ਮਈ (ਏਜੰਸੀ)- ਆਮਦਨ ਕਰ ਵਿਭਾਗ ਨੇ ਸ਼ੁੱਕਰਵਾਰ ਨੂੰ ਹਸਪਤਾਲਾਂ ਤੇ ਨਰਸਿੰਗ ਹੋਮਜ਼ ਨੂੰ ਕੋਰੋਨਾ ਮਰੀਜ਼ਾਂ ਦੇ ਇਲਾਜ ਲਈ 2 ਲੱਖ ਰੁਪਏ ਤੋਂ ਵੱਧ ਨਕਦ ਰਾਸ਼ੀ ਲੈਣ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਹੈ | ਵਿਭਾਗ ਲਈ ਨੀਤੀ ਤਿਆਰ ਕਰਨ ਵਾਲੇ ਸੀ.ਬੀ.ਡੀ.ਟੀ. ...

ਪੂਰੀ ਖ਼ਬਰ »

ਪੱਛਮੀ ਬੰਗਾਲ ਹਿੰਸਾ ਮਾਮਲੇ 'ਚ ਕੇਂਦਰੀ ਟੀਮ ਵਲੋਂ ਰਾਜਪਾਲ ਨਾਲ ਮੁਲਾਕਾਤ

ਕੋਲਕਾਤਾ, 7 ਮਈ (ਰਣਜੀਤ ਸਿੰਘ ਲੁਧਿਆਣਵੀ)-ਪੱਛਮੀ ਬੰਗਾਲ 'ਚ ਹੋਈਆਂ ਹਿੰਸਕ ਘਟਨਾਵਾਂ ਦਾ ਪਤਾ ਲਗਾਉਣ ਲਈ ਵੀਰਵਾਰ ਨੂੰ ਇਥੇ ਪੁੱਜੀ ਕੇਂਦਰੀ ਗ੍ਰਹਿ ਮੰਤਰਾਲੇ ਦੀ ਚਾਰ ਮੈਂਬਰੀ ਟੀਮ ਭਾਜਪਾ ਆਗੂਆਂ ਨੂੰ ਮਿਲਣ ਤੋਂ ਬਾਅਦ ਅੱਜ ਰਾਜ ਭਵਨ ਪੁੱਜੀ ਅਤੇ ਰਾਜਪਾਲ ਜਗਦੀਪ ...

ਪੂਰੀ ਖ਼ਬਰ »

ਮਮਤਾ ਨੇ ਆਕਸੀਜਨ ਦੀ ਸਪਲਾਈ ਵਧਾਉਣ ਲਈ ਪ੍ਰਧਾਨ ਮੰਤਰੀ ਨੂੰ ਲਿਖਿਆ ਪੱਤਰ

ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਸੂਬੇ 'ਚ ਕੋਰੋਨਾ ਪੀੜਤਾਂ ਦੇ ਇਲਾਜ ਲਈ ਆਕਸੀਜਨ ਸਪਲਾਈ ਵਧਾਉਣ ਦੀ ਮੰਗ ਕੀਤੀ ਹੈ | ਉਨ੍ਹਾਂ ਕਿਹਾ ਕਿ ਸੂਬੇ 'ਚ ਆਕਸੀਜਨ ਦੀ ਰੋਜ਼ਾਨਾ ਖਪਤ ਪਿਛਲੇ 24 ਘੰਟਿਆਂ 'ਚ ਵਧ ਕੇ 470 ਐਮ.ਟੀ. ਹੋ ...

ਪੂਰੀ ਖ਼ਬਰ »

ਸਤੰਬਰ 'ਚ ਆ ਸਕਦੀ ਹੈ ਕੋਰੋਨਾ ਦੀ ਤੀਸਰੀ ਲਹਿਰ- ਕੈਪਟਨ

ਚੰਡੀਗੜ੍ਹ, 7 ਮਈ (ਅ.ਬ.)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ 'ਚ ਕੋਰੋਨਾ ਕਾਰਨ ਹਾਲਾਤ ਚਿੰਤਾਜਨਕ ਹਨ | ਵਾਇਰਸ ਤੇਜ਼ੀ ਨਾਲ ਪਿੰਡਾਂ ਤੱਕ ਫੈਲ ਰਿਹਾ ਹੈ | ਉਨ੍ਹਾਂ ਕਿਹਾ ਕਿ ਇਸ ਤੋਂ ਬਚਣ ਲਈ ਆਪਣੀ ਸੁਰੱਖਿਆ ...

ਪੂਰੀ ਖ਼ਬਰ »



Website & Contents Copyright © Sadhu Singh Hamdard Trust, 2002-2021.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX